ਜੋ ਅੱਖ ਦਾ ਇਸ਼ਾਰਾ ਨਹੀ ਸਮਝਦਾ, ਉਸ ਨੂੰ ਬਾਤ ਪਾਉਣ ਦੀ ਲੋੜ ਕੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਅੱਖ ਬਹੁਤ ਤੇਜ ਹੁੰਦੀ ਹੈ। ਅੱਖ, ਦੂਜੀ ਅੱਖ ਨੂੰ ਪਹਿਚਾਣ ਲੈਂਦੀ ਹੈ। ਅੱਖ ਦਾ ਇਸ਼ਰਾ ਬਹੁਤ ਗੱਲਾਂ ਸਮਝਾ ਜਾਂਦਾ ਹੈ। ਅੱਖਾਂ ਵਿਚੋਂ ਬਹੁਤ ਕੁੱਝ ਪੜ੍ਹਇਆ ਜਾਂਦਾ ਹੈ। ਅੱਖ ਜੁਬæਾਨ ਤੋਂ ਵੱਧ ਗੱਲਾਂ ਕਰਦੀ ਹੈ। ਚੁਪਕੇ ਨਾਲ ਮਨ ਵਿੱਚ ਉਤਰ ਜਾਂਦੀ ਹੈ। ਅੱਖ ਦੀ ਘੂਰ ਬੱਚੇ, ਪਤੀ-ਪਤਨੀ ਕਿਸੇ ਨੂੰ ਘੂਰੀਏ, ਸਮਝ ਲੱਗ ਜਾਂਦੀ ਹੈ। ਇਹ ਉਨਾਂ ਦੀ ਗੱਲ ਹੈ। ਜੋ ਅੱਖਾਂ ਵੱਲ ਝਾਕਦੇ ਹਨ। ਜਿਹੜੇ ਬਗੈਰ ਪ੍ਰਵਾਹ ਕੀਤੀ, ਜਾਂਣ ਕੇ ਮੱਚਲੇ ਬੱਣ ਜਾਂਦੇ ਹਨ। ਅੱਖਾਂ ਹੀ ਨਹੀਂ ਮਿਲਾਉਂਦੇ। ਬੱਚੇ ਵੀ ਅੱਗੇ ਹੀ ਡਰਦੇ ਸਨ। ਅੱਜ ਦੇ ਬੱਚੇ ਬਰਾਬਰ ਅੱਖਾਂ ਕੱਢਦੇ ਹਨ। ਪਤੀ-ਪਤਨੀ ਤਾਂ ਅੱਖਾਂ ਹੀ ਬਹੁਤ ਘੱਟ ਮਿਲਾਉਂਦੇ ਹਨ। ਪਤਾ ਹੈ, ਅੱਖਾਂ ਵਿੱਚ ਕੋਈ ਸੁਆਲ ਹੋਵੇਗਾ। ਇੱਕ ਦੂਜੇ ਦੀਆਂ ਅੱਖਾਂ ਵਿੱਚ ਝਾਕਣ ਦਾ ਅੱਜ ਕੱਲ ਤਾ ਪਤੀ-ਪਤਨੀ ਕੋਲ ਇੰਨਾ ਸਮਾਂ ਕਿਥੇ ਹੈ? ਫਿਲਮਾਂ ਡਰਾਮੇਂ ਦੇਖਣ ਦਾ ਸਮਾਂ ਲੱਗ ਜਾਂਦਾ ਹੈ। ਕਈਆਂ ਦੇ ਇਹ ਸਾਰੇ ਰਿਸ਼ਤੇ ਫੇਲ ਹੁੰਦੇ ਜਾਂਦੇ ਹਨ। ਪਿਆਰ ਘੱਟਾ ਜਾਂਦਾ ਹੈ। ਪਿਆਰ ਕਰਨ ਨੂੰ ਸਮਾਂ ਚਾਹੀਦਾ ਹੈ। ਅੱਖਾਂ ਦੀ ਪਿਆਰ ਦੀ ਬੋਲੀ ਸਮਝ ਲੱਗ ਜਾਂਦੀ ਹੈ। ਦੋਨੇਂ ਹਾਲਤਾਂ ਵਿੱਚ ਅੱਖਾਂ ਖੁੱਲੀਆਂ ਹੁੰਦੀਆਂ ਹਨ। ਦੇਖਣ ਦਾ ਅੰਨਦਾਜ਼ ਬਦਲ ਜਾਂਦਾ ਹੈ। ਗੁੱਸੇ ਨਾਲ ਦੇਖਣ ਲਈ, ਅੱਖਾਂ ਉਤੇ ਜ਼ੋਰ ਦੇਣਾਂ ਪੈਂਦਾ ਹੈ। ਉਨਾਂ ਨੂੰ ਫੈਲਾਉਣਾਂ ਪੈਂਦਾ ਹੈ। ਵੱਡੇ ਕਰਨਾਂ ਪੈਂਦਾ ਹੈ। ਪਿਆਰ ਵਿੱਚ ਰੀਝæ ਲਗਾ ਕੇ, ਤੱਕਣ ਦੀ ਲੋੜ ਹੈ। ਮੂਹਰੇ ਵਾਲੇ ਨੂੰ ਸਮਝ ਲੱਗ ਜਾਂਦੀ ਹੈ। ਅੱਖਾਂ ਨੂੰ ਪੜ੍ਹਨ ਲਈ, ਦੂਜੇ ਉਤੇ ਧਿਆਨ ਤੇ ਸਮਾਂ ਕੇਂਦਰਤ ਕਰਨਾਂ ਪਵੇਗਾ। ਜੋ ਅੱਖ ਦਾ ਇਸ਼ਾਰਾ ਨਹੀ ਸਮਝਦਾ, ਉਸ ਨੂੰ ਬਾਤ ਪਾਉਣ ਦੀ ਲੋੜ ਕੀ ਹੈ? ਕਈ ਲੋਕ ਮੂੰਹ ਦੀ ਬੋਲੀ ਨਹੀਂ ਸਮਝਦੇ। ਅੱਖ ਦੀ ਭਾਸ਼ਾਂ ਕਿਵੇਂ ਪੜ੍ਹਨਗੇ? ਉਸ ਕੋਲੋ ਕੁੱਝ ਨਾਂ ਮੰਗੋ। ਉਹ ਕੁੱਝ ਦੇਣ ਜੋਗ ਹੀ ਨਹੀਂ ਹੈ। ਜੋ ਆਪਣੀ ਜਿੰਦਗੀ ਹੀ, ਕਿਸੇ ਨੂੰ ਪਹਿਲੀ ਨਜ਼ਰੇ ਦੇ ਦਿੰਦੇ ਹਨ। ਅੱਗਲੇ ਨੂੰ ਵੀ ਪਤਾ ਨਹੀਂ ਲੱਗਦਾ। ਬਗੈਰ ਮੰਗੇ ਹੀ, ਉਹ ਚੇਹਰੇ ਤੇ ਨਜ਼ਰਾਂ ਵਿਚੋਂ ਪੜ੍ਹ ਲੈਂਦੇ ਹਨ।
ਬੰਦੇ ਦੇ ਸਰੀਰ ਦੇ ਅੰਗਾਂ ਦੀ ਹਿਲ-ਜੁਲ ਹੀ ਬਹੁਤ ਕੁੱਝ ਸਮਝਾ ਜਾਂਦੀ ਹੈ। ਜਦੋਂ ਦੋ ਜਾਣੇ ਅੱਲਗ-ਅੱਲਗ ਭਾਸ਼ਾ ਦੇ ਮਿਲਦੇ ਹਨ। ਦੋਂਨਾਂ ਨੂੰ ਇੱਕ ਦੂਜੇ ਦੀ ਸਮਝ ਨਹੀਂ ਲੱਗਦੀ। ਗੱਲ ਸਮਝਾਉਣ ਨੂੰ ਉਹ ਅੱਖਾਂ, ਹੱਥਾਂ-ਪੈਰਾਂ ਦੇ ਇਸ਼ਾਰੇ ਵਰਤਦੇ ਹਨ। ਥੋੜੇ ਸਮੇਂ ਪਿਛੋਂ ਉਨਾਂ ਨੂੰ ਯਾਦ ਹੀ ਨਹੀਂ ਰਹਿੰਦਾ। ਦੋਂਨੇ ਅਜ਼ਨਬੀ ਹਨ। ਇੱਕ ਦੂਜੇ ਦੇ ਇੰਨਾਂ ਨੇੜੇ ਆ ਜਾਂਦੇ ਹਨ। ਇੱਕ ਦੂਜੇ ਦੀ ਹਰ ਗੱਲ ਸਮਝ ਸਕਦੇ ਹਨ। ਇਹ ਸਬ ਬਾਹਰ ਦੇ ਲੋਕਾਂ ਨਾਲ ਹੀ ਕੀਤਾ ਜਾਂਦਾ ਹੈ। ਆਪਣਿਆ ਲਈ ਕਿਸੇ ਕੋਲ ਸਮਾਂ ਨਹੀਂ ਹੈ। ਬਹੁਤੇ ਲੋਕ ਬਾਹਰ ਦੇ ਲੋਕਾਂ ਦੇ ਬਹੁਤਾ ਨੇੜੇ ਲੱਗਦੇ ਹਨ। ਘਰ ਦਿਆਂ ਤੋਂ ਦੂਰ ਭੱਜਦੇ ਹਨ। ਇਹ ਬਹੁਤਾ ਲੰਮਾ ਸਮਾਂ ਕਿਸੇ ਨਾਲ ਦੋਸਤੀ ਨਹੀਂ ਕਰ ਸਕਦੇ। ਕਿਸੇ ਦਾ ਵਿਆਹ ਹੋਇਆ ਸੀ। ਮੈਂ ਆਪਣੀ ਦੋਸਤ ਨਾਲ ਗੱਲਾਂ ਕਰ ਰਹੀ ਸੀ, " ਉਹ ਕੁੜੀ ਨੇ ਦੋਹਾਜੂ ਨਾਲ ਵਿਆਹ ਕਰਾ ਲਿਆ ਹੈ। ਇਹ ਤਾਂ ਉਸ ਤੋਂ ਵੀ ਦੂਗਣੀ ਉਮਰ ਦਾ ਹੈ। " ਅੱਗੋਂ ਉਸ ਨੇ ਕਿਹਾ, " ਇਹੀ ਤਾਂ ਪਿਆਰ ਹੈ। ਉਹ ਇੱਕ ਦੂਜੇ ਨੂੰ ਪਿਆਰ ਕਰਦੇ ਹਨ। " ਮੈਂ ਉਸ ਨੂੰ ਕਿਹਾ, " ਉਹ ਪਹਿਲੀ ਪਤਨੀ ਨੂੰ ਵੀ ਪਿਆਰ ਕਰਦਾ ਸੀ। ਦੋਂਨਾਂ ਦੇ ਬੱਚੇ ਵੀ ਹਨ। ਇਹ ਪਿਆਰ ਵੀ ਉਸੇ ਵਾਂਗ, ਇੱਕ ਦਿਨ ਬੇਹਾ ਹੋ ਜਾਵੇਗਾ। " ਉਸ ਨੇ ਕਿਹਾ, " ਦੇਖੀ ਜਾਵੇਗੀ। ਫਿਰ ਕੋਈ ਹੋਰ ਸਹੀ। " ਬੰਦੇ ਦੀ ਦੁਨੀਆਂ ਉਤੇ ਦੌੜ ਲੱਗੀ ਹੈ। ਉਹ ਆਲੇ-ਦੁਆਲੇ ਵਿਚੋਂ ਸੁਖ ਲੱਭਦਾ ਫਿਰਦਾ ਹੈ। ਉਸ ਨੂੰ ਲੱਗਦਾ ਹੈ। ਦੂਜੇ ਵਿਚੋਂ ਅੰਨਦ ਲੱਭੇਗਾ। ਦੂਜੇ ਸ਼ਹਿਰ ਵਿੱਚ ਅਰਾਮ ਦੀ ਜਿੰਦਗੀ ਹੈ। ਜਿਸ ਨੇ ਅੰਨਦ ਦੀ ਜਿੰਦਗੀ ਜਿਉਣੀ ਹੈ। ਉਹ ਝੂਗੀ ਵਿੱਚ ਵੀ ਬੜੇ ਅਰਾਮ ਨਾਲ ਰਹਿ ਰਿਹਾ ਹੈ। ਉਸ ਨੂੰ ਲੋਕਾਂ ਦੀਆਂ ਲੱਖਾਂ-ਕਰੋੜਾ ਦੀਆਂ ਕੋਠੀਆਂ ਤੱਕ ਕੋਈ ਦੇਣਾਂ ਲੈਣਾਂ ਨਹੀਂ ਹੈ। ਪਰ ਕਈਆਂ ਦੀਆਂ ਅੱਖਾਂ ਸੋਹਣੀਆਂ ਚੀਜ਼ਾਂ ਦੇਖ ਕੇ ਫੈਲ ਜਾਂਦੀਆਂ ਹਨ। ਉਸ ਨੂੰ ਹਾਂਸਲ ਕਰਨ ਦੀ ਕੋਸ਼ਸ਼ ਵਿੱਚ ਰਹਿੰਦੀਆਂ ਹਨ। ਜਿਹੜਾ ਸੁੱਖ ਆਪਣੇ ਘਰ ਪਰਿਵਾਰ ਵਿੱਚ ਹੈ। ਉਹ ਕਿਤੇ ਵੀ ਨਹੀਂ ਹੈ। ਇੱਕ ਟਿੱਕਾਣਾ ਤਾਂ ਬੱਣਾਉਣਾਂ ਹੀ ਪੈਣਾਂ ਹੈ। ਹਰ ਚੀਜ਼ ਦੀ ਸੀਮਾਂ ਹੁੰਦੀ ਹੈ। " ਬਹੁਤਾ ਖਾਂਦੀ ਥੋੜਿਉਂ ਜਾਂਦੀ। " ਬਹੁਤੇ ਦੀ ਭਾਲ ਵਿੱਚ ਬੰਦਾ ਆਪਣਿਆਂ ਨੂੰ ਛੱਡ ਦਿੰਦਾ ਹੈ। ਫਿਰ ਇੱਕ ਦੂਜੇ ਨਾਲ ਅੱਖਾਂ ਮਿਲਾਉਣ ਦੀ ਹਿੰਮਤ ਨਹੀਂ ਰਹਿੰਦੀ। ਇਸ ਲਈ ਐਸਾ ਕੁੱਝ ਵੀ ਨਾਂ ਕੀਤਾ ਜਾਵੇ। ਅੱਖਾ ਹੀ ਝੁੱਕ ਜਾਂਣ। ਗੱਲ ਤਾ ਬੱਣਦੀ ਹੈ। ਜੇ ਸਮਹਣੇ ਵਾਲੇ ਨਾਲ ਅੱਖਾਂ ਮਿਲਾ ਕੇ ਗੱਲ ਕੀਤੀ ਜਾਵੇ। ਅੱਖ ਚੁਰਾ ਕੇ ਗੱਲ ਕਰਨ ਵਾਲੇ ਕੱਚੇ ਹੁੰਦੇ ਹਨ। ਕਿਤੇ ਰੱੜਕ ਹੁੰਦੀ ਹੈ। ਅੱਖ ਤੇ ਸਿਰ ਚੱਕ ਕੇ ਤੁਰਨ ਵਾਲੇ ਬੁਲੰਦੀਆਂ ਨੂੰ ਛੂਹਦੇ ਹਨ। ਅੱਖਾ ਬਹੁਤ ਕੁੱਝ ਦੇਖਦੀਆਂ ਹਨ। ਇਸ ਬਗੈਰ ਜੀਵਨ ਵਿੱਚ ਹਨੇਰਾ ਹੈ। ਹਨੇਰਾ ਹੁੰਦੇ ਹੀ ਦਿੱਸਣੋਂ ਹੱਟ ਜਾਂਦਾ ਹੈ। ਸਾਫ਼ ਸੁਥਰਾ ਦੇਖਣ ਲਈ, ਆਲੇ ਦੁਆਲੇ ਇੱਕ ਗਿਆਨ ਤੇ ਦੂਜਾ ਰੋਸ਼ਨੀ ਚਾਨਣ ਹੋਣਾ ਜਰੂਰੀ ਹੈ। ਇਸ ਦਾ ਪ੍ਰਬੰਧ ਆਪ ਨੂੰ ਹੀ ਕਰਨਾਂ ਪੈਣਾਂ ਹੈ। ਚਾਹੇ ਦੇਖਣ ਤੋਂ ਬਗੈਰ, ਖੂੰਹ ਵਿੱਚ ਡਿੱਗੀਏ, ਕਿਸੇ ਦੂਜੇ ਨੂੰ ਕੀ ਹੈ?

Comments

Popular Posts