ਐਸੀਆਂ ਔਰਤਾਂ ਉਤੇ ਬਹੁਤ ਅਫ਼ਸੋਸ ਹੈ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਪਤੀ-ਪਤਨੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਨਫ਼ਰਤ ਕਰਦੇ ਹਨ। ਜਾਂ ਫਿਰ ਦੋਂਨੇ ਗੱਲਾਂ ਮਿਲਾ ਕੇ ਡਰਾਮਾਂ ਖੇਡਦੇ ਹਨ। ਕਈ ਕਹਿੰਦੇ ਹਨ," ਲੜਨ ਦਾ ਮੂਡ ਨਹੀਂ ਸੀ। ਵੈਸੇ ਹੀ ਪਤਨੀ ਦੇ ਦੋ ਚਾਰ ਲੱਗ ਗਈਆਂ। ਅੱਜ ਸਬਜ਼ੀ ਵਿੱਚ ਲੂਣ ਵੀ ਘੱਟ ਨਹੀਂ ਸੀ। ਵੈਸੇ ਸੁਭਾਅ ਮੁਤਾਬਕ ਲੂਣ ਘੱਟ ਕਹਿ ਹੋ ਗਿਆ। ਪਤਨੀ ਨੇ ਸੱਚੀ ਦਾਲ ਵਿੱਚ ਲੂਣ ਪਾ ਦਿੱਤਾ। ਸਾਰੀ ਸਬਜ਼ੀ ਖ਼ਰਾਬ ਕਰ ਦਿੱਤੀ। ਜੇ ਇਨਾਂ ਦੇ ਛਿੱਤਰ ਨਾਂ ਪੈਣ ਚਾਲ ਟੇਡੀ ਹੋ ਜਾਂਦੀ ਹੈ। ਤਾਂਹੀਂ ਗੁੱਤ ਪੱਟਣੀ ਪੈਦੀ ਹੈ। ਇੰਨਾਂ ਔਰਤਾਂ ਦੇ ਜੁੱਤੀਆਂ ਪੈਦੀਆਂ ਰਹਿੱਣ, ਸਿਧੀਆਂ ਤੱਕਲੇ ਵਰਗੀਆਂ ਹੋ ਜਾਂਦੀਆਂ। ਹੱਥ ਹੌਲਾ ਕਰਾ ਕੇ ਹੌਲੀਆਂ ਫੁੱਲ ਵਰਗੀਅ ਹੋ ਜਾਂਦੀਆ ਹਨ।" ਇੱਕ ਔਰਤ ਮੇਰੇ ਕੋਲ ਆਉਂਦੀ ਹੁੰਦੀ ਹੈ। ਉਹ ਵੀ ਪਤਨੀ ਹੈ, ਜਾਣ ਬੁੱਝ ਕੇ ਬੱਚਿਆਂ ਨੂੰ ਰੋਵਾਈ ਜਾਂਦੀ ਹੁੰਦੀ ਹੈ। ਗੁਆਂਢਣ ਕੋਲੇ ਭੰਡੀ ਜਾਦੀ ਹੁੰਦੀ ਹੈ। ਹਰ ਰੋਜ਼ ਆਪਣੇ ਪਤੀ ਦੀ ਸ਼ਕਾਇਤ ਕਰਦੀ ਕਹਿੰਦੀ ਹੈ ," ਦੇਖੋ ਜੀ ਮੇਰਾ ਪਤੀ ਜਮਾਂ ਬੱਚਾ ਹੈ, ਕਹੇ ਤੋਂ ਬਗੈਰ ਨਹਾਉਂਦਾ ਨਹੀਂ ਹੈ। ਰੋਟੀ ਨਾਂ ਪਾ ਕੇ ਮੂਹਰੇ ਰੱਖਾਂ। ਤਾਂ ਭੂਖਾ ਮਰ ਜਾਵੇਗਾ। ਖਾਂਦਾ ਨਹੀਂ ਹੈ। ਜੀਅ ਤਾਂ ਕਰਦਾ ਹੈ। ਖਾਂਣਾਂ ਬਣਾਵਾਂ ਹੀ ਨਾਂ। ਮਰ ਜਾਵੇ ਭੁੱਖਾ। ਮੇਰੇ ਗਲ਼ ਸਿਆਪਾ ਪਿਆ ਹੈ। ਅੱਜ ਨਹੀਂ ਮੈਂ ਖਾਂਣਾਂ ਬਣਾਉਂਦੀ। " ਮੈਂ ਉਸ ਨੂੰ ਪੁੱਛਿਆ, " ਤੂੰ ਤਾਂ ਰੋਟੀ ਖਾਂਣੀ ਹੈ। ਆਪਣੇ ਲਈ ਦੋ ਰੋਟੀਆਂ ਬਣੇਈਗੀ। ਉਸ ਦੀਆਂ ਦੋ ਰੋਟੀਆਂ ਲਈ ਕਿੰਨਾਂ ਸਮਾਂ ਲੱਗਦਾ ਹੈ? " ਉਹ ਨੱਕ ਚੜਾਂ ਕੇ ਬੋਲੀ, " ਨਾਂ ਜੀ ਪੂਰੀਆਂ ਛੇ ਰੋਟੀਆਂ ਖਾਂਦਾ ਹੈ। ਜੇ ਕਿਤੇ ਘੱਟ ਜਾਣ, ਮੇਰੇ ਪਾਸੇ ਸੇਕ ਦਿੰਦਾ ਹੈ। ਆ ਲੈ ਦੇਖ ਲੈ। " ਉਸ ਨੇ ਪਿੱਠ ਤੋਂ ਝੱਗਾ ਚੱਕ ਦਿੱਤਾ। ਉਸ ਦੀ ਠੂਹੀ ਲਾਸ਼ਾਂ ਨਾਲ ਨੀਲੀ ਹੋਈ ਪਈ ਸੀ। ਮੇਰੇ ਸਰੀਰ ਦੇ ਲੂੰ-ਕੰਡੇ ਖੜੇ ਹੋ ਗਏ। ਮੈਂ ਉਸ ਦੀ ਕਮੀਜ਼ ਥੱਲੇ ਕੀਤੀ। ਆਲਾ-ਦੁਆਲਾ ਦੇਖਿਆ। ਕਿਤੇ ਮੇਰਾ ਪਤੀ ਤਾਂ ਨਹੀਂ ਸੁਣ ਦੇਖ ਰਿਹਾ। ਲੋਕ ਕਹਿੰਦੇ ਹਨ," ਖ਼ਰਬੂਜੇ ਨੂੰ ਦੇਖ ਕੇ ਖ਼ਰਬੂਜਾ ਰੰਗ ਫੜਦਾ ਹੈ। "
ਮੈਨੂੰ ਇੱਕ ਹੋਰ ਕੁੜੀ ਦੀ ਯਾਦ ਆ ਗਈ। ਉਹ ਹੋਟਲ ਵਿੱਚ ਸੀ। ਮੇਰੀ ਸਕਿਰਉਰਟੀ ਦੀ ਜਾਬ ਦੀ ਡਿਊਟੀ ਨਾਲ ਵਾਲੀ ਬਿਲਡਿੰਗ ਵਿੱਚ ਸੀ। ਉਹ ਕੈਲਗਰੀ ਦੇ ਹੋਟਲ ਦੇ ਬਾਹਰ ਖੜ੍ਹੀ ਸੀ। ਉਸ ਦੇ ਦੁਆਲੇ 10 ਕੁ ਬੰਦਿਆਂ ਔਰਤਾਂ ਦਾ ਇੱਕਠ ਸੀ। ਉਨਾਂਂ ਵਿੱਚ ਇੱਕ ਉਹ ਕੁੜੀ, ਦੋ ਬੱਚੇ, ਇੱਕ ਟੈਕਸੀ ਵਾਲਾ ਦੋ ਪੁਲੀਸ ਵਾਲੇ ਦੋ ਸ਼ੋਸ਼ਲ ਵਰਕਰ,ਦੋ ਕੁ ਹੋਰ ਵਾਧੂ ਬੰਦੇ ਤਮਾਸ਼ਾ ਦੇਖਣ ਵਾਲੇ ਸਨ। ਉਹ ਕੁੜੀ ਪੰਜਾਬੀ ਸੀ। ਉਸ ਨੂੰ ਅੰਗਰੇਜ਼ੀ ਨਹੀਂ ਆ ਰਹੀ ਸੀ। ਉਹਦੀ ਹਾਲਤ ਤੋਂ ਪੁਲੀਸ ਨੇ ਅੰਦਾਜ਼ਾ ਲਗਾ ਲਿਆ। ਪਤੀ ਨੇ ਚੰਗੀ ਤਰਾਂ ਝੰਬੀ ਹੈ। ਬੱਚਿਆਂ ਨੇ 911 ਫੋਨ ਕਰ ਦਿੱਤਾ ਸੀ। ਇਹ ਬੱਚੇ ਵੀ ਬੱਚੇ ਹਨ। ਮਾਂ-ਬਾਪ ਲੜਦੇ ਹਨ। ਇਹ ਗੁਵਾਹ ਬਣ ਜਾਂਦੇ ਹਨ। ਹੋਰ ਮਸੀਬਤਾਂ ਪਾ ਦਿੰਦੇ ਹਨ। ਪਤੀ-ਪਤਨੀ ਦੀ ਕਾਹਦੀ ਲੜਾਈ। ਹੁਣ ਲੜੇ, ਰਾਤ ਨੂੰ ਸੈਕਸ ਕਰਨ ਨੂੰ ਇੱਕ ਹੋ ਗਏ। ਬੱਚੇ ਕੀ ਜਾਨਣ ਇੰਨਾਂ ਦੀਆਂ ਮਜ਼ਬੂਰੀਆਂ? ਸ਼ੋਸਲ ਸਰਵਸ ਜੋ ਬੱਚੇ ਔਰਤਾਂ ਨੂੰ ਔਖੇ ਸਮੇਂ ਰਹਿੱਣ ਲਈ ਥਾਂ ਤੇ ਰੋਟੀ ਦਿੰਦੇ ਹਨ। ਇਹ ਸਾਰਾ ਪੈਸਾ ਕਨੇਡਾ ਗੌਰਮਿੰਟ ਅਦਾ ਕਰਦੀ ਹੈ। ਕਨੇਡੀਅਨ ਫੂਡ ਖਾਂਣ ਵਾਲ ਭੋਜਨ, ਹੋਰ ਸਾਬਣ ਸ਼ੈਪੂ ਦਾਨ ਕਰਦੇ ਰਹਿੰਦੇ ਹਨ। ਸਾਡੇ ਵਾਂਗ ਆਪਣੇ ਨਾਂਮਾਂ ਦੀਆਂ ਪਰਚੀਆਂ ਨਹੀਂ ਕਟਾਉਂਦੇ। ਸਗੋਂ ਹਿੰਮਤ ਐਸੀਅਤ ਦੇ ਮੁਤਾਬਕ ਉਹ ਥਾਂ-ਥਾਂ ਦੁਕਾਨਾਂ ਵਿੱਚ ਪਈਆਂ ਟੋਕਰੀਆਂ ਵਿੱਚ ਬੰਦੇ ਦੀਆਂ ਲੋੜਦੀਆਂ ਚੀਜ਼ਾਂ ਰੱਖ ਜਾਦੇ ਹਨ। ਉਹ ਗਰੀਬ ਲੋਕਾਂ ਨੂੰ ਤੇ ਘਰੋਂ ਕੱਢੇ ਬੱਚਿਆਂ ਔਰਤਾਂ ਨੂੰ ਮੁਫ਼ਤ ਵਿੱਚ ਵੰਡ ਦਿੰਦੇ ਹਨ।
ਉਹ ਕੁੜੀ ਨੇ ਮੈਨੂੰ ਪਹਿਚਾਣ ਲਿਆ। ਉਹ ਭੱਜ ਕੇ ਮੇਰੇ ਕੋਲ ਆ ਗਈ। ਉਸ ਨੇ ਮੈਨੂੰ ਕਿਹਾ," ਭੈਣੇ ਮੈਂ ਤੈਨੂੰ ਜਾਣਦੀ ਹਾਂ।
ਗੁਰਦੇਆਰੇ ਸਾਹਿਬ ਦੇਖਿਆ ਹੋਇਆ ਹੈ। ਮੇਰੇ ਲਈ ਅੰਗਰੇਜ਼ੀ ਬੋਲਦੇ। ਮੇਰੇ ਬੱਚੇ ਵੀ ਛੋਟੇ ਹਨ। ਮੁੰਡਾ 6 ਸਾਲਾਂ ਦਾ ਤੇ ਕੁੜੀ 2 ਸਾਲਾ ਦੀ ਹੈ। ਉਨਾਂ ਨੂੰ ਵੀ ਅੰਗਰੇਜ਼ੀ ਨਹੀਂ ਆਉਂਦੀ। ਰੱਬ ਵਾਸਤੇ ਮੇਰੀ ਮਦੱਦ ਕਰ ਦਿਉ। ਮੈਂ ਕੀ ਕਰਾਂ ਸਮਝ ਨਹੀਂ ਲੱਗਦੀ।" ਮੈਂ ਉਸ ਨਾਲ ਤੁਰ ਪਈ। ਨਾਲ ਹੀ ਆਪਣੇ ਕੋ-ਵਰਕਰ ਨੂੰ ਫੋਨ ਕੀਤਾ। ਮੈਂ ਕੰਮ ਤੋਂ ਲੇਟ ਹੋ ਸਕਦੀ ਹਾਂ। ਅਸੀਂ ਹੋਟਲ ਦੇ ਕੰਮਰੇ ਵਿੱਚ ਬੈਠ ਗਏ। ਪੁਲੀਸ ਵਾਲਿਆਂ ਤੇ ਸ਼ੋਸਲ ਵਰਕਰਾਂ ਨੇ ਦੱਸਿਆ," ਕੱਲ ਰਾਤ ਇਸ ਦੇ ਬੱਚਿਆਂ ਨੇ ਫੋਨ ਕਰਕੇ ਇਸ ਦੀ ਜਾਨ ਬਚਾ ਲਈ ਹੈ। ਇਸ ਦੇ ਪਤੀ ਨੂੰ ਕੁੱਟ-ਮਾਰ ਦਾ ਚਾਰਜ਼ ਲਾ ਕੇ, ਹੱਥਕਵੀ ਲਾ ਕੇ ਪੁਲੀਸ ਸਟੇਸ਼ਨ ਭੇਜ ਦਿੱਤਾ ਹੈ। ਹੁਣ ਇਹ ਦੋਂਨੇ ਪਤੀ-ਪਤਨੀ ਇੱਕ ਦੂਜੇ ਨੂੰ ਮਿਲ ਨਹੀ ਸਕਦੇ। ਇਸ ਕੁੜੀ ਨੂੰ ਪੁੱਛ ਕੇ ਸਾਨੂੰ ਦੱਸ, ਕੱਲ ਇਸ ਦੀ ਘਰ ਪਤੀ ਨਾਲ ਕੀ ਗੱਲ ਹੋਈ ਸੀ? " ਮੈਂ ਕੁੜੀ ਵੱਲ ਦੇਖਿਆ। ਉਹ ਕੁੜੀ ਰੋਣ ਲੱਗ ਗਈ। ਉਹ ਕੁੜੀ ਬੋਲਣ ਲੱਗ ਗਈ," ਮੇਰਾ ਪਤੀ ਹਰ ਦਿਨ ਮੈਨੂੰ ਕੁੱਟਦਾ ਹੈ। ਗਲ਼ਤੀ ਬੱਚੇ ਕਰਦੇ ਹਨ। ਜੂਸ ਬੱਚਿਆਂ ਤੋਂ ਡੁਲ ਜਾਂਦਾ ਹੈ। ਸਟੋਪ ਮੇਰੀ ਸੱਸ ਚਲਦਾ ਛੱਡ ਜਾਂਦੀ ਹੈ। ਦਾਲ ਸੌਹੁਰੇ ਤੋਂ ਗਲੀਚੇ ਉਤੇ ਡੁਲ ਜਾਂਦੀ ਹੈ। ਜਾਬ ਉਤੇ ਲੰਚ ਲੈ ਕੇ ਜਾਣਾ ਪਤੀ ਆਪ ਭੁਲ ਜਾਂਦਾ ਹੈ। ਸ਼ਾਮ ਨੂੰ ਆ ਕੇ ਮੈਨੂੰ ਕੁੱਟ ਦਿੰਦਾ ਹੈ। ਦੇਖ ਮੇਰੀਆਂ ਬਾਂਹਾਂ ਲੱਤਾਂ ਉਤੇ ਲਾਸ਼ਾਂ ਦੇ ਨਿਸ਼ਾਨ ਹਨ। ਮਹੀਨਾਂ ਪਹਿਲਾਂ ਅੱਖ ਹੀ ਕੱਢ ਦੇਣੀ ਸੀ। ਮੁੱਕੀ ਮਾਰ ਕੇ ਦੋ ਜਾਂੜਾਂ ਵੀ ਕੱਢ ਦਿੱਤੀ ਹਨ। ਆਹ ਵਾਲਾਂ ਦਾ ਰੁਗ ਰਾਤ ਪੱਟ ਦਿੱਤਾ। " ਉਹ ਹੋਰ ਉਚੀ ਰੋਣ ਲੱਗ ਗਈ ਕੁੜੀ ਉਸ ਦੀ ਬੁੱਕਲ ਵਿੱਚ ਆ ਬੈਠੀ। ਮੁੰਡਾ ਉਸ ਦੇ ਗੋਡੇ ਨਾਲ ਸਹਿਕਿਆ ਬੈਠਾ ਸੀ। ਮੈਂ ਅੰਗਰੇਜ਼ੀ ਵਿੱਚ ਉਨਾਂ ਨੂੰ ਦੱਸਣ ਲੱਗ ਗਈ। ਉਹ ਮੇਰੀ ਦੱਸੀ ਹਰ ਗੱਲ ਲਿਖ ਰਹੇ ਸਨ। ਪੁਲੀਸ ਵਾਲੇ ਨੇ ਕਿਹਾ, " ਤੇਰਾ ਬਹੁਤ ਧੰਨਵਾਦ ਹੈ। ਅੱਜ ਤਾਂ ਸ਼ੁਕਰਵਾਰ ਕਰਕੇ ਅਸੀਂ ਬਹੁਤ ਕੰਮ ਕਰ ਰਹੇ ਹਾਂ। ਕੋਈ ਪੰਜਾਬੀ ਅੰਗਰੇਜ਼ੀ ਬੋਲਣ ਵਾਲਾ ਮੁਲਾਜ਼ਮ ਵਿਹਲਾ ਨਹੀਂ ਹੈ। ਅੱਜ ਦੇ ਦਿਨ ਬਹੁਤ ਕੁੱਟ-ਮਾਰ ਦੇ 911 ਦੇ ਫੋਨ ਆਉਂਦੇ ਹਨ। ਬਹੁਤੇ ਫੋਨ ਤੁਹਾਡੀ ਪੰਜਾਬੀ ਲੋਕਾਂ ਦੀਆਂ ਔਰਤਾਂ ਦੇ ਹੁੰਦੇ ਹਨ। ਹਰ ਕੇਸ ਵਿੱਚ ਔਰਤ ਨੂੰ ਹੀ ਕੁੱਟ-ਮਾਰ ਕੇ ਘਰੋਂ ਕੱਢਿਆ ਜਾਂਦਾ ਹੈ। ਤੁਹਾਡੇ ਗੁਰਦੇਆਰੇ ਸਾਹਿਬ ਦੇ ਪਰੀਸਟ ਮਦੱਦ ਕਿਉਂ ਨਹੀਂ ਕਰ ਸਕਦੇ? " ਮੈਂ ਕੋਈ ਜੁਆਬ ਦੇਣ ਦੀ ਬਜਾਏ। ਜੱਗ ਵਿੱਚ ਪਏ ਪਾਣੀ ਵਿੱਚੋਂ ਗਲਾਸ ਭਰ ਕੇ ਉਸ ਕੁੜੀ ਤੇ ਬੱਚਿਆਂ ਨੂੰ ਦਿੱਤੇ। ਹੁਣ ਸ਼ੋਸ਼ਲ ਵਰਕਰ ਨੇ ਕਿਹਾ, " ਕੀ ਤੁਸੀ ਕਦੇ ਗੁਰਦੇਆਰੇ ਸਾਹਿਬ ਦੇ ਪ੍ਰਬੰਧਕਾਂ ਨੂੰ ਆਪਣੇ ਲੋਕਾਂ ਦੇ ਝਗੜੇ ਦੱਸੇ ਹਨ? ਕੀ ਉਨਾਂ ਨੇ ਕਦੇ ਐਸੀਆ ਕੁੜੀਆਂ ਕੁੱਟੀਆਂ-ਮਾਰੀਆਂ ਨਹੀਂ ਦੇਖੀਆਂ? " ਮੈਂ ਇੰਨਾਂ ਹੀ ਕਿਹਾ," ਕੁੜੀਆਂ ਦਾ ਦੁੱਖ ਤਾਂ ਮਾਂਪੇ ਵੀ ਨਹੀਂ ਸੁਣਦੇ। ਹੋਰ ਬੇਗਾਨੇ ਲੋਕਾਂ ਨੇ ਕੀ ਲੈਣਾਂ ਹੈ? ਕੁੜੀਆਂ ਨੂੰ ਵੀ ਸੌਹੁਰਆਿਂ ਵੱਲੋ ਜਲੀਲ ਹੋਣ ਦਾ ਭੁਸ ਪੈ ਗਿਆ ਹੈ। ਇਹ ਸਾਰੀ ਕੁੱਟ ਨਹੀਂ ਹੈ। ਪਿਆਰ ਦਾ ਸਬੂਤ ਹੈ। ਪਤੀ ਦਾ ਮਾਲ ਹੈ। ਸੰਭਾਂਲੇ, ਕੁੱਟੇ, ਜਦੋਂ ਜੀਅ ਕਰੇ ਪਿਆਰ ਕਰੇ। ਸਾਡੇ ਭਾਰਤੀ ਲੋਕ ਸੈਕਸ ਕਰਨ ਨੂੰ ਪਿਆਰ ਕਹਿੰਦੇ ਹਨ। ਬੱਚੇ ਜੰਮਣ ਨੂੰ ਔਰਤ ਘਰ ਵਿੱਚ ਰੱਖਦੇ ਹਨ। ਉਹ ਢਿੱਡ ਤੇ ਸੈਕਸ ਦੋਂਨਾਂ ਦਾ ਕੰਮ ਸਾਰ ਦਿੰਦੀ ਹੈ। ਜਦੋਂ ਪਤੀ ਨੂੰ ਗੁੱਸਾ ਆਏ। ਔਰਤ ਦੀ ਚਮੜੀ ਉਦੇੜ ਦਿੰਦਾ ਹੈ। ਢਿੱਡ ਦੀ ਭੁੱਖ, ਕਾਂਮ, ਗੁੱਸੇ ਦਾ ਗੁੰਮ ਗੁਮਾਟ ਪਤਨੀ ਉਤੇ ਕੱਢਦਾ ਹੈ। ਸੌਹੁਰੇ ਪਰਿਵਾਰ ਦੇ ਬਾਕੀ ਦੇ ਜੀਅ ਵੀ ਤਾਹਨੇ-ਮੇਹਣੇ ਦੇ ਕੇ ਕਸਰ ਪੂਰੀ ਕਰ ਦਿੰਦੇ ਹਨ। ਔਰਤਾਂ ਨੂੰ ਜਿੰਦਗੀ ਵਿੱਚ ਇਹ ਸਭ ਜਿਉਣ ਦਾ ਹਿੱਸਾ ਲੱਗਦਾ ਹੈ। ਉਨਾਂ ਵਿਚੋਂ ਹੀ ਇਹ ਕੁੜੀ ਹੈ। " ਉਹ ਕੁੜੀ ਮੇਰਾ ਹੱਥ ਫੜ ਕੇ ਬਾਥਰੂਮ ਵਿੱਚ ਲੈ ਗਈ। ਉਸ ਨੇ ਆਪਣੀ ਸਲਵਾਰ ਉਤਾਰ ਦਿੱਤੀ। ਸਲਵਾਰ ਅਜੇ ਵੀ ਉਸ ਦੇ ਸਰੀਰ ਵਿਚੋਂ ਸੀਮੇ ਲਹੂ ਨਾਲ ਲੱਗੀ ਹੋਈ ਸੀ। ਉਸ ਨੇ ਦੱਸਿਆ," ਰਾਤ ਮੈਂ ਕੱਪੜਿਆਂ ਨੂੰ ਪ੍ਰਿਸ ਕਰ ਰਿਹਾ ਸੀ। ਮੈਂ ਅਜੇ ਹੋਰ ਕੱਪੜੇ ਪ੍ਰੈਸ ਕਰਨੇ ਸਨ। ਪ੍ਰੈਸ ਵਿੱਚ ਪਾਣੀ ਨਹੀਂ ਸੀ। ਮੈਂ ਪਾਣੀ ਲੈਣ ਗਈ ਹੀ ਸੀ। ਇੰਨੇ ਨੂੰ ਮੇਰਾ ਪਤੀ ਆ ਗਿਆ। ਉਸ ਨੇ ਉਹੀ ਪ੍ਰੈਸ ਮੇਰੀਆਂ ਲੱਤਾਂ ਤੇ ਢੂਹੀ ਉਤੇ ਲੱਗਾ ਦਿੱਤੀ। ਕਹਿੰਦਾ," ਤੂੰ ਮੇਰੇ ਘਰ ਨੂੰ ਅੱਗ ਲਗਾਉਣੀ ਹੈ। ਮੇਰੇ ਬੱਚੇ ਸਾੜਨੇ ਹਨ। ਤੂੰ ਮੈਨੂੰ ਤਬਾਹ ਕਰ ਦੇਵੇਗੀ। ਫਿਰ ਮੈਨੂੰ ਬਾਹਰ ਧੂ ਕੇ ਲੈ ਗਿਆ। ਪੈਟਰੌਲ ਮੇਰੇ ਉਤੇ ਛਿੜ ਦਿੱਤਾ ਸੀ। ਉਸ ਨੂੰ ਅੱਗ ਲਗਾਉਣ ਲਈ ਮਾਚਸ ਨਹੀਂ ਲੱਭੀ। ਮੈਂ ਕਦੇ ਘਰੇ ਅੱਗ ਲਾਉਣ ਵਾਲੀ ਡੱਬੀ ਨਹੀਂ ਰੱਖੀ। ਬੱਚੇ ਛੋਟੇ ਹਨ। ਕੀ ਪਤਾ ਬੱਚੇ ਅੱਗ ਲਗਾ ਦੇਣ। ਬੱਚਿਆਂ ਨੇ ਕੁੱਟ ਮਾਰ ਕਰਦੇ, ਅੱਗ ਲਗਾਉਂਦੇ ਨੂੰ ਦੇਖ ਕੇ, 911 ਕਰ ਦਿੱਤਾ। ਇੱਕ ਮਿੰਟ ਵਿੱਚ ਪੁਲੀਸ ਆ ਗਈ। ਮੇਰੀ ਜਾਨ ਬੱਚ ਗਈ। ਰਾਤ ਮੈਨੂੰ ਸਰਕਾਰੀ ਘਰ ਸ਼ੈਲਟਰ ਵਿੱਚ ਰੱਖਿਆ ਹੈ। " ਮੈ ਸ਼ੋਸਲ ਵਰਕਰ ਨੂੰ ਦੱਸਿਆ, " ਇਸ ਕੁੜੀ ਨੂੰ ਹਸਪਤਾਲ ਲੈ ਕੇ ਜਾਣਾਂ ਪੈਣਾਂ ਹੈ। ਸਾਰੀ ਜਲੀ ਪਈ ਹੈ। " ਸਭ ਨੂੰ ਭਾਜੜਾ ਪੈ ਗਈਆਂ। ਐਬੂਲੈਂਸ ਆ ਗਈ। ਸ਼ੋਸਲ ਵਰਕਰ ਨੇ ਮੈਨੂੰ ਕਿਹਾ," ਪੰਜਾਬੀ ਕੁੜੀਆਂ ਸ਼ਹਿਨਸ਼ੀਲਤਾਂ ਵਾਲੀਆਂ ਹਨ। ਇਹ ਗੱਲ ਮੰਨਣ ਵਾਲੀ ਹੈ। ਸਾਰੀ ਰਾਤ ਸੀ-ਹਾਏ-ਬੂ ਵੀ ਨਹੀਂ ਕਹੀ। ਪਰਦਾ ਚੱਕ ਕੇ ਵੀ ਲਕੋ ਰੱਖ ਜਾਂਦੀਆਂ ਹਨ। ਐਸੀਆਂ ਔਰਤਾਂ ਉਤੇ ਬਹੁਤ ਅਫ਼ਸੋਸ ਹੈ।
" ਮੈਂ 2 ਘੰਟੇ ਕੰਮ ਤੋਂ ਲੇਟ ਹੋ ਗਈ ਸੀ। ਫਿਰ ਮੈਨੂੰ ਉਹ ਕੁੜੀ ਗੁਰਦੇਆਰੇ ਸਾਹਿਬ ਮਿਲ ਗਈ। ਉਸ ਨੇ ਦੱਸਿਆ," ਉਸ ਪਿਛੋਂ ਉਹ ਚਾਰ ਸਾਲ ਸਰਕਾਰੀ ਘਰ ਵਿੱਚ ਰਹੀ। ਪਤੀ ਨੇ ਸਾਲ ਦੀ ਜੇਲ ਕੱਟੀ। ਉਸ ਦੇ ਪਤੀ ਦੇ ਘਰ ਆਉਣ ਦੇ ਤਿੰਨ ਸਾਲਾਂ ਬਾਅਦ ਇੱਕ ਚਮਤਕਾਰ ਹੋ ਗਿਆ ਹੈ। ਇੱਕ ਦਿਨ ਮੈਂ ਬੱਚਿਆਂ ਨਾਲ ਤੁਰੀ ਜਾ ਰਹੀ ਸੀ। ਉਹ ਸਾਡੇ ਕੋਲੋ ਕਾਰ ਚਲਾਉਂਦਾ ਹੋਇਆ ਲੰਘਿਆ। ਕਾਰ ਰੋਕ ਲਈ। ਮਿੰਨਤਾ ਕਰਨ ਲੱਗਿਆ। ਬੱਚੇ ਵੀ ਡੈਡੀ ਨਾਲ ਜਾਣ ਲਈ ਰੌਣ ਲੱਗ ਗਏ। ਉਸ ਪਿਛੋਂ ਅਸੀ ਇੱਕਠੇ ਰਹਿੱਣ ਲੱਗ ਗਏ। " ਮੈਂ ਕਿਹਾ," ਫਿਰ ਹੁਣ ਤਾਂ ਉਹ ਨਹੀਂ ਮਾਰਦਾ ਹੋਣਾਂ।" ਉਹ ਬੋਲੀ," ਭੈਣੇ ਕਿਥੇ ਆਦਤਾਂ ਜਾਂਦੀਆਂ ਹਨ? ਕੋਈ ਗੱਲ ਨਹੀਂ । ਜੇ ਮਾਰਦਾ ਹੈ, ਤਾਂ ਪਿਆਰ ਵੀ ਕਰਦਾ ਹੈ। ਪਤੀ-ਪਤਨੀ ਵਿੱਚ ਹੁੰਦਾ ਹੀ ਰਹਿੰਦਾ ਹੈ। ਦੋ ਭਾਂਡੇ ਵੀ ਖੜਕ ਜਾਂਦੇ ਹਨ।" ਮੈਂ ਕੱਚੀ ਜਿਹੀ ਹੋ ਗਈ ਜਿਵੇ, ਮੈਂ ਉਸ ਨੂੰ ਗਲ਼ਤ ਰਾਏ ਦੇਣ ਵਾਲੀ ਸੀ। ਉਸ ਨੇ ਮੇਰੇ ਨਾਲ ਇਸ ਤਰਾਂ ਸਲੂਕ ਕੀਤਾ।

ਪਹਿਲੀ ਕੁੜੀ ਦੀ ਗੱਲ ਪੂਰੀ ਕਰ ਲਈਏ। ਉਹ ਕੁੜੀ ਨੇ ਮੈਨੂੰ ਆਲਾ-ਦੁਆਲਾ ਦੇਖਦੀ ਭਾਪ ਲਿਆ ਸੀ। ਬੜੀ ਸ਼ਸਰਤੀ ਸੀ। ਉਹ ਬੋਲੀ, " ਤੁਸੀਂ ਇਸ ਤਰਾਂ ਕਿਉਂ ਦੇਖਦੇ ਹੋ? ਕੀ ਤੁਹਾਡੇ ਪਤੀ ਘਰੇ ਹਨ? " ਮੈਂ ਕਿਹਾ ਹਾਂ," ਸੁੱਤੇ ਹੋਏ ਹਨ। ਕਿਤੇ ਤੇਰੀ ਗੱਲ ਸੁਣਕੇ ਮੇਰੇ ਪਤੀ ਨੂੰ ਵੀ ਭੂਤ ਨਾਂ ਚੜ੍ਹ ਜਾਵੇ। ਪਤੀ ਤੋਂ ਤਾਂ ਡਰਨਾਂ ਹੀ ਚਾਹੀਦਾ ਹੈ। " ਉਹ ਆਪਣਾਂ ਪਿੱਠ ਦਾ ਦੁੱਖ ਭੁੱਲ ਗਈ। ਹੱਸਣ ਲੱਗ ਗਈ। ਕਹਿੱਣ ਲੱਗੀ," ਜਿਵੇਂ ਮੈਨੂੰ ਪਤਾ ਹੀ ਨਾਂ ਹੋਵੇ। ਤੂੰ ਕਿਥੇ ਕੁੱਟ ਖਾਣ ਵਾਲੀ ਹੈ? ਤੇਰੇ ਵਿੱਚ ਕੁੱਛ ਖ਼ਾਸ ਹੀ ਗੱਲ ਹੈ। ਰੱਬ ਨੇ ਤੈਨੂੰ ਬਹੁਤ ਦਲੇਰੀ ਦਿੱਤੀ ਹੈ। ਰੱਬ ਤੇਰੇ ਵੱਲ ਹੈ। ਇਹ ਦਲੇਰੀ ਰੱਬ ਸਾਰੀਆਂ ਔਰਤਾਂ ਨੂੰ ਦੇ ਦੇਵੇ। " ਮੈ ਕਿਹਾ,"ਤੂੰ ਹੀ ਮੇਰੇ ਵਰਗੀ ਬਣ ਜਾ। ਰੱਬ ਤੇਰਾ ਵੀ ਸਾਥ ਦੇਵੇਗਾ। ਰੱਬ ਉਨਾਂ ਦੀ ਮਦੱਦ ਜਰੂਰ ਕਰਦਾ ਹੈ। ਜੋ ਆਪਣੀ ਮਦੱਦ ਖੁਦ ਕਰਦੇ ਹਨ। ਬਾਕੀਆਂ ਨੂੰ ਆਪੇ ਲਾਗ ਲੱਗ ਜਾਵੇਗੀ। ਬਸ ਸੌਂਹੁ ਖਾ ਲੈ, ਘਰ ਦਾ ਕੰਮ ਕਰਨਾਂ ਹੈ। ਬੱਚੇ ਪਾਲਣੇ ਹਨ। ਸਭ ਦੀ ਸੇਵਾ ਕਰਨੀ ਹੈ। ਪਰ ਕੁੱਟ ਨਹੀਂ ਖਾਣੀ। ਪਤੀ ਨੂੰ ਰੋਟੀ ਜਰੂਰ ਖਲਾਉਣੀ ਹੈ। ਇੱਕ ਗੱਲ ਦੱਸ ਗੁਰਦੇਆਰੇ ਸਾਹਿਬ ਚਾਰ ਘੰਟੇ ਸੇਵਾ ਕਰਦੀ ਰਹਿੰਦੀ ਹੈ। ਪਤੀ ਦੀਆਂ ਰੋਟੀਆਂ ਗਿੱਣਦੀ ਹੈ। ਤੂੰ ਵੀ ਤਾਂ ਪਤੀ ਤੇ ਰੱਬ ਵਿੱਚ ਕਿੰਨਾਂ ਫ਼ਰਕ ਕਰਦੀ ਹੈ? ਪਤੀ ਨੇ ਭੁੱਖੇ ਹੋਣ ਕਰਕੇ ਕੇ ਨਰਾਜ਼ਗੀ ਵਿੱਚ ਕੁੱਟਣਾਂ ਹੀ ਹੈ। " ਉਸ ਨੇ ਦੱਸਿਆ," ਅੱਜ ਮੇਰਾ ਕਰਵਾਂ ਚੌਥ ਦਾ ਵਰਤ ਹੈ। ਅੱਜ ਤਾ ਮੇਰੇ ਘਰ ਰੋਟੀ ਵੀ ਨਹੀਂ ਪੱਕਣੀ। ਮੈਂ ਪਤੀ ਨੂੰ ਕਿਹਾ ਹੈ, " ਚਿਕਨ ਬਿਰਆਨੀ, ਪੀਜ਼ਾਂ, ਚਿਕਨਬਰਗਰ, ਫ਼ਲ ਦੀ ਟੋਕਰੀ, ਸਾਰੀਆਂ ਤਰਾਂ ਦੀਆਂ ਮਿੱਠਾਈਆਂ ਸਭ ਲੈ ਕੇ ਆਉਣੀਆਂ ਹਨ। " ਸ਼ਾਮ ਨੂੰ ਘਰ ਮਹਿਮਾਨ ਵੀ ਸੱਦੇ ਹੋਏ ਹਨ। " ਮੈਂ ਹੈਰਾਨ ਹੋ ਕੇ ਪੁੱਛਿਆ, " ਤੇਰੀ ਵੀ ਦਾਤ ਦੇਣੀ ਪਵੇਗੀ। ਪਤੀ-ਪਤਨੀ ਦਾ ਕਿਆ ਪਿਆਰ ਹੈ। ਤਾਂਹੀਂ ਤਾਂ ਤੂੰ ਕੁੱਟ ਖਾ ਕੇ ਵੀ ਵਰਤ ਰੱਖ ਰਹੀ ਹੈ। " ਉਸ ਨੇ ਕਿਹਾ," ਇਹ ਪਿੰਡੇ ਉਤੇ ਪਏ ਨੀਲ ਤਾਂ ਆਪੇ ਹੱਟ ਜਾਣਗੇ। ਲੰਬੀ ਉਮਰ ਵੀ ਤਾਂ ਇੱਕ ਡੰਗ ਰੋਟੀ ਨਾਂ ਖਾਣ ਨਾਲ ਵੱਧਣੀ ਹੈ। ਉਹੀ ਕਸਰ ਰਾਤ ਨੂੰ ਪੂਰੀ ਕਰ ਦੇਵਾਂਗੀ। ਕਿੰਨਾਂ ਭੋਜਨ ਆ ਜਾਂਣਾਂ ਹੈ। ਅਗਲੇ ਨੇ ਆਪ ਹੱਥੀ ਖ਼ਲਾਉਣਾਂ ਹੈ। ਦੇਖਿਆ ਸਾਡੇ ਵਿੱਚ ਕਿੰਨਾਂ ਪਿਆਰ ਹੈ? ਮੈਨੂੰ ਤਾਂਹੀਂ ਤਾਂ ਪਿਆਰ ਕਰੇਗਾ। " ਐਸੀਆਂ ਔਰਤਾਂ ਉਤੇ ਬਹੁਤ ਅਫ਼ਸੋਸ ਹੈ। ਐਸੀਆਂ ਔਰਤਾਂ ਗੁਰਦੇਆਰੇ ਸਾਹਿਬ ਜਾਂਦੀਆਂ ਹਨ। ਪਾਠ ਵੱਲ ਧਿਆਨ ਨਹੀਂ ਦਿੰਦੀਆਂ। ਮੈਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਚੇਤੇ ਆ ਗਿਆ।
ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥ ਜਗ ਮਹਿ ਬਕਤੇ ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥੩॥ ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥ ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥ {ਪੰਨਾ 873}
ਕੁੱਝ ਦਿਨਾਂ ਬਾਅਦ ਉਸ ਦਾ ਪਤੀ ਮਰ ਗਿਆ। ਦਾਰੂ ਬਹੁਤ ਪੀਂਦਾ ਸੀ। ਕਨੇਡਾ ਵਿੱਚ ਵੀ ਸਾਡੇ ਪੰਜਾਬੀ ਗੌਰਸਰੀ ਦੀਆਂ ਕਈ ਦੁਕਾਨਾਂ ਵਿੱਚ ਡੋਡੇ ਮਿਲਦੇ ਹਨ। ਉਹ ਡੋਡੇ ਵੀ ਖਾਂਦਾ ਸੀ। ਇੱਕ ਦਿਨ ਅਧੂਰੇ ਤੋਂ ਪੂਰਾ ਹੋ ਗਿਆ। ਮੈਂ ਦੇਖਿਆ ਉਹ ਔਰਤ ਉਨੇ ਕੁ ਦਿਨ ਬੜਾ ਰੋਈ ਪਿੱਟੀ, ਜਿੰਨੇ ਦਿਨ ਦੋਸਤ ਰਿਸ਼ਤੇਦਾਰ ਘਰ ਆਉਂਦੇ ਰਹੇ। ਉਸ ਪਿਛੋਂ ਉਸ ਦਾ ਚਿਹਰਾ ਟਹਿੱਕਣ ਲੱਗ ਗਿਆ। ਪਤੀ ਦੇ ਜਿਉਂਦੇ ਤੋਂ ਮੁਜ਼ਾਈ ਰਹਿੰਦੀ ਸੀ। ਸ਼ਇਦ ਰੋਟੀ ਟੁੱਕ ਕਰਦੀ ਥੱਕ ਜਾਂਦੀ ਸੀ। ਪਤੀ ਦੇ ਵੀ ਕੰਮ ਕਰਨੇ ਪੈਂਦੇ ਸੀ। ਪਤੀ ਮਰਨ ਪਿਛੋਂ ਤਾਂ ਉਸ ਨੂੰ ਸੁਰਤ ਆ ਗਈ ਲੱਗਦੀ ਸੀ। ਲੋਕ ਗੱਲਾਂ ਕਰ ਰਹੇ ਸਨ," ਇਸ ਔਰਤ ਦੇ ਕਰਮ ਖੁੱਲ ਗਏ ਹਨ। ਪਤੀ ਮਰਨ ਨਾਲ ਉਸ ਦੇ ਘਰ ਦੇ ਸਾਰੇ ਪੈਸੇ ਦਾ ਭੁਗਤਾਨ ਇੰਨਸ਼ੋਰਸ ਨੇ ਕਰ ਦਿੱਤਾ ਹੈ। ਇੰਨਸ਼ੋਰਸ ਨੇ 20 ਲੱਖ ਡਾਲਰ ਕੈਸ਼ ਦੇ ਦਿੱਤਾ ਹੈ। " ਲੋਕਾਂ ਦਾ ਤਾਂ ਕੰਮ ਹੀ ਗੱਲਾਂ ਕਰਨੀਆਂ। ਇੱਕ ਦਿਨ ਫਿਰ ਸਵੇਰ
ਹੁੰਦੇ ਹੀ, ਮੇਰੇ ਦਰਾਂ ਵਿੱਚ ਖੜ੍ਹੀ ਬਿਲ ਮਾਰ ਰਹੀ ਸੀ। ਮੈਂ ਦਰ ਖੋਲਿਆ। ਉਹ ਹੌਕ ਰਹੀ ਸੀ। ਮੈਂ ਉਸ ਨੂੰ ਘਰ ਅੰਦਰ ਲੈ ਗਈ। ਬੈਠਣ ਲਈ ਕਿਹਾ। ਉਸ ਨੇ ਪਾਣੀ ਮੰਗਿਆ। ਪਾਣੀ ਪੀ ਕੇ ਉਸ ਨੇ ਦੱਸਿਆ," ਮੈਨੂੰ ਭੂਤ ਦਿਸਿਆ ਹੈ। " ਮੈਂ ਘਰ ਦੇ ਚਾਰੇ ਪਾਸੇ ਦੇਖਿਆ, ਉਸ ਨੂੰ ਪੁੱਛਿਆ," ਮੈਨੂੰ ਨਹੀ ਦਿਸਦਾ, ਭੂਤ ਕਿਥੇ ਹੈ? " ਉਸ ਨੇ ਕਿਹਾ, " ਤੁਹਾਡੇ ਘਰ ਨਹੀਂ ਹੈ। ਰਾਤ ਮੇਰਾ ਪਤੀ ਸੁਪਨੇ ਵਿੱਚ ਆਇਆ ਸੀ। ਸੁਪਨੇ ਵਿੱਚ ਮੈਨੂੰ ਬਹੁਤ ਡਰ ਲੱਗਿਆ। ਉਸ ਨੇ ਮੈਨੂੰ ਪਹਿਲਾਂ ਦੀ ਤਰਾਂ ਬਹੁਤ ਕੁੱਟਿਆ। ਮੈਨੂੰ ਲੱਗਿਆ, ਉਹ ਸੱਚੀ ਕੁੱਟ ਰਿਹਾ ਹੈ। ਦੇਖ ਤਾਂ ਕੀ ਪਿੱਠ ਉਤੇ ਉਵੇਂ ਹੀ ਨੀਲ ਪਾ ਗਿਆ ਹੈ? ਰਾਤ ਤਾਂ ਮੇਰਾ ਸਾਹ ਚੜ੍ਹ ਗਿਆ। ਮੈਂ ਜਾਗੀ ਤਾਂ ਪਸੀਨੇ ਨਾਲ ਭਿਜੀ ਹੋਈ ਸੀ। ਐਤਵਾਰ ਸੀ। ਬੱਚਿਆਂ ਨੇ ਸਕੂਲ ਵੀ ਨਹੀਂ ਜਾਂਣਾਂ ਸੀ। ਅੱਜ ਦਿਨ ਚ੍ਹੜ ਗਿਆ। ਜਾਗ ਹੀ ਨਹੀਂ ਆਈ। ਭੈਣੇ ਉਹ ਤਾਂ ਸੱਚੀ ਭੂਤ ਬਣ ਗਿਆ ਹੈ। ਹੁਣ ਰੋਜ਼ ਸੁਪਨੇ ਵਿੱਚ ਤੰਗ ਕਰਿਆ ਕਰੇਗਾ।" ਮੈਂ ਕਿਹਾ," ਤੂੰ ਉਸ ਨੂੰ ਭੂਤ ਕਹਿੰਦੀ ਹੈ। ਉਹ ਤਾਂ ਤੈਨੂੰ ਪਿਆਰ ਕਰਦਾ ਸੀ। ਕੀ ਕਰੇ ਬਿਚਾਰਾ, ਉਸ ਦਾ ਮੇਮ ਸਾਹਿਬ ਬਗੈਰ ਸਰਦਾ ਨਹੀਂ ਹੋਣਾਂ। ਚੰਗਾ ਹੈ ਤੈਨੂੰ ਸੁਪਨੇ ਵਿੱਚ ਪਿਆਰ ਕਰ ਗਿਆ। ਨਹੀਂ ਤੇਰੀ ਰੂਹ ਨੇ ਏਧਰ-ਉਧਰ ਹੋਰ ਮਰਦਾਂ ਕੋਲ ਭੱਟਕਣੀ ਸੀ। ਅੱਛਾਂ ਹੈ। ਉਸੇ ਤੋਂ ਛਿੱਤਰ ਖਾਈ ਚੱਲ। ਹੁਣ ਤੈਨੂੰ ਉਸ ਦੀ ਜੂਨ ਦਾ ਪਤਾ ਹੈ। ਤੂੰ ਐਨਾਂ ਉਸ ਨੂੰ ਪਿਆਰ ਕਦਰੀ ਹੈ। ਮੈਨੂੰ ਲੱਗਦਾ ਤੂੰ ਵੀ ਭੂਤ ਹੀ ਬਣੇਗੀ। ਜੇ ਬਚਣਾਂ ਹੈ ਆਪ ਪਾਠ ਕਰਿਆ ਕਰ। ਤੇਰੇ ਵਰਗੀਆਂ ਦੀ ਹਾਲਤ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਇਸ ਤਰਾਂ ਲਿਖੀ ਗਈ ਹੈ।।
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ {ਪੰਨਾ 634}

Comments

Popular Posts