ਧੀਆ ਦੀ ਇੱਜਤਾਂ ਦੇ ਰਾਖੇ ਵੀ ਬਣਾਗੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਲੋਹੜੀ ਖੁੱਸ਼ੀ ਦਾ ਪ੍ਰਤੀਕ ਹੈ। ਚਾਹੇ ਘਰ ਵਿੱਚ ਨਮਾਂ ਜੀਅ ਆਇਆ ਹੋਵੇ। ਧੀ ਪੁੱਤਰ ਜੰਮਿਆਂ ਹੋਵੇ ਜਾਂ ਬਹੂ ਜਮਾਈ ਨੇ ਪ੍ਰਵਾਰ ਵੱਧਾ ਕੇ ਘਰ ਦੀ ਖੁੱਸ਼ੀ ਵਧਾਈ ਹੋਵੇ। ਪੰਜਾਬੀ ਭਾਸ਼ਾ ਨੂੰ ਪੜ੍ਹ ਲਿਖਕੇ ਪੰਜਾਬੀ ਭਾਸ਼ਾਂ ਗੁਰੂਆ ਦੀ ਲਿਪੀ ਦੀ ਸੇਵਾ ਕਰਕੇ ਸਾਥ ਲੋਹੜੀ ਮਨਈਏ। ਮਾਹਾਰਾਜ ਸਬਦਾ ਵਿੱਚ ਲਿਖਿਆ ਗਿਆ ਹੈ। ਜਿਸ ਨੂੰ ਗੁਰੂ ਕਿਹਾ ਜਾਦਾ ਹੈ। ਰੇਡੀਓ ਤੇ ਪ੍ਰਿੰਟ ਮੀਡੀਏ ਵਾਂਗ ਸ਼ਬਦਾ ਨਾਲ ਪਿਆਰ ਕਰੀਏ। ਸਬਦ ਬੋਲ ਸੁਣ ਕੇ ਅਸੀਂ ਗੱਲ ਸੱਮਝਦੇ ਤੇ ਸੱਝਾਉਦੇ ਹਾਂ। ਸ਼ਬਦਾ ਤੋਂ ਗਿਆਨ ਪ੍ਰਾਪਤ ਕਰਕੇ ਜੀਵਨ ਨੂੰ ਹਨੇਰੇ ਤੋਂ ਤੇ ਅੰਧ ਵਿਸ਼ਵਾਸ ਵਿਚਂੋ ਕੱਢਕੇ ਜੀਣਾ ਸਿੱਖੀਏ। ਜਾਗਰਤੀ ਦੀਆ ਧੂਣੀਆਂ ਬਾਲੀਏ। ਲੋਹੜੀ ਨੂੰ ਪੈਸੇ, ਸੂਟ, ਗੁੜ, ਮੂੰਗਫਲੀ ਤੇ ਰੇਇਉੜੀਆਂ ਵੰਡਣ ਨਾਲ ਖੁਸ਼ੀਆ ਦੇ ਗੀਤ ਗਾਈਏ। ਮੁੱਕਤਸਰ ਦੀ ਮਾਗੀ ਨਹ੍ਹਾਂਈਏ। ਕੀ ਦੁਲੇ ਭੱਟੀ ਦੇ ਗੀਤ ਹੀ ਗਾਉਦੇ ਰਹਾਗੇ? ਜਾਂ ਉਸ ਵਰਗੇ ਧੀਆ ਦੀ ਇੱਜ਼ਤ ਦੇ ਰਾਖੇ ਵੀ ਬਣਾਗੇ।
ਰੱਬ ਨੇ ਪੰਜਾਬੀ ਮਾਂ ਬੋਲੀ ਦੀਆ ਸੇਵਾ ਲਾਈਆਂ। ਦੂਗਣੀ ਚੋਗਣੀਆ ਕਰੋ ਕਮਾਈਆਂ।
ਜੰਮੋ ਧੀਆ ਪੁੱਤਰਾ ਦੀਆਂ ਜੋੜੀਆਂ। ਵੰਡੋ ਦੋਨਾ ਦੀਆਂ ਰਲ ਮਿਲ ਕੇ ਲੋਹੜੀਆਂ।
ਵੰਡੋ ਗੁੜ, ਮੂਗਫਲੀ, ਰੇਇਉੜੀਆਂ। ਲਾਲ ਖਿਡਾਉਦੀਆਂ ਰਹਿਣ ਭਰਜਾਈਆਂ।
ਹੁਬੀਆ ਨੀ ਸਮਾਉਦੀਆਂ ਮਾਈਆਂ। ਸਾਰਿਆਂ ਨੇ ਖੁਸ਼ੀ ਵਿੱਚ ਗੇੜੀਆਂ ਲਾਈਆਂ।
ਗਿਧੇ ਵਿੱਚ ਨੱਚ ਕੇ ਖੁਸ਼ੀਆ ਮਨਾਈਆਂ ਦਿਉ ਅਸ਼ੀਰਵਾਦ ਜੀ ਸਭ ਨੂੰ ਵਧਾਈਆਂ।
ਲੋਹੜੀ ਖੁਸ਼ੀ ਦਾ ਪਰਤੀਕ ਹੈ। ਕੀ ਲੋਹੜੀ ਮੁੰਡੇ ਜੰਮਣ ਵਾਲਿਆਂ ਲਈ ਹੈ? ਕੀ ਖੁਸ਼ੀ ਮੁੰਡੇ ਵਾਲਿਆਂ ਦੇ ਘਰ ਹੀ ਹੈ? ਅਸੀ ਵਹੀਰਾ ਘੱਤ ਕੇ ਮੁੰਡਾ ਜੰਮੇ ਵਾਲੇ ਘਰ ਜਾਦੇ ਹਾਂ। ਉਨ੍ਹਾਂ ਦੇ ਮੂੰਹ ਤੱਕਦੇ ਹਾਂ। ਕਿੰਨ੍ਹੇ ਕੁ ਖੁਸ਼ ਨੇ। ਉਨ੍ਹਾਂ ਨੂੰ ਮੱਲੋਮੱਲੀ ਖੁਸ਼ ਹੋ ਕੇ ਦਿਖਾਉਦੇ ਹਾਂ। ਖੁਸ਼ੀਆਂ ਸਾਂਝੀਆਂ ਜਰੂਰ ਕਰੀਏ। ਇਹੀ ਨਾ ਸੋਚੀਏ ਖੁਸੀਆਂ ਦੂਜਿਆ ਕੋਲ ਹੀ ਨੇ। ਖੁੱਸ਼ੀਆਂ ਸਾਡੇ ਅੰਦਰ ਨੇ। ਅੰਦਰੋ ਉਭਾਰਨ ਦੀ ਲੋੜ ਹੈ। ਆਪਦੇ ਘਰ ਦੀਆ ਖੁਸ਼ੀਆਂ ਨੂੰ ਕੁੰਢੇ ਮਾਰ ਕੇ ਜਾਦੇ ਹਾਂ। ਪ੍ਰਵਾਰ ਦੇ ਮੈਂਬਰ ਅੱਲਗ ਅੱਲਗ ਪਾਰਟੀਆ ਵਿੱਚ ਜਾਦੇ ਹਨ। ਸਾਡੇ ਕੋਲ ਆਪਦੇ ਪ੍ਰਵਾਰ ਨਾਲ ਮਿਲ ਕੇ ਬੈਠਣ ਦਾ ਸਮਾਂ ਨਹੀਂ ਹੈ। ਕੀ ਕਰੀਏ ਲੋਕ ਲਾਜ ਜਰੂਰੀ ਹੈ? ਤਾਂਹੀ ਪਰਿਵਾਰ ਖਿੰਡ ਰਹੇ ਨੇ। ਜੇ ਧੀ ਜੰਮਣ ਨਾਲ ਲੱਡੂ ਨਹੀਂ ਵੰਡੇ ਜਾਦੇ ਤਾਂ ਫਿਰ ਕਿਉ ਮੁੰਡਾ ਜੰਮੇ ਤੇ ਸਾਰੇ ਸ਼ਹਿਰ ਵਿੱਚ ਲੱਡੂ ਵੰਡੇ ਜਾਦੇ ਹਨ? ਕਿਉਕਿ ਮੁੰਡਾ ਜੰਮਣ ਵਾਲੇ ਚਹੁੰਦੇ ਨੇ। ਜੋ ਅਸੀ ਮੱਲ ਮਾਰੀ ਹੈ ਉਸ ਨੂੰ ਆਕੇ ਦੇਖੋ। ਸਾਡੀ ਪ੍ਰਸੰਸਾ ਕਰੋ, ਬਾਕੀ ਜੋ ਰਹਿ ਗਏ, ਉਨ੍ਹਾਂ ਨੂੰ ਵੀ ਦੱਸੋ। ਜਸ਼ਨ ਮਨਾਏ ਜਾਦੇ ਹਨ। ਦਾਰੂ ਦੀਆਂ ਬੋਤਲਾ ਖੁਲਦੀਆਂ ਹਨ। ਕੁੜੀਆਂ ਪੈਦਾ ਕਰਨ ਵਾਲੇ ਕਿਸੇ ਨੂੰ ਕੁੜੀ ਦੇ ਜੰਮਣ ਦੀ ਖ਼ਬਰ ਵੀ ਨਹੀਂ ਦਿੰਦੇ। ਵਿਚਾਰੇ ਦੁਨੀਆਂ ਕੋਲੋ ਲੁਕਦੇ ਹਨ। ਜਿਵੇਂ ਕੋਈ ਗੁਨਾਅ ਹੋ ਗਿਆ ਹੋਵੇ। ਮਾਹਾਰਾਣੀ ਵਿਕਟੋਰੀਆ ਮੇਰੀ ਔਰਤ ਜਾਤ ਵਿਚੋਂ ਹੈ। ਦੁਨੀਆ ਉਤੇ ਬਹੁਤ ਰਾਜਨੀਤੀ ਵਿੱਚ ਆਏ। ਪਰ ਮਾਹਾਰਾਣੀ ਵਰਗਾਂ ਕੋਈ ਨਹੀਂ ਬਣ ਸਕਿਆ। ਭਾਰਤ ਵਿੱਚ ਇਧਰਾਂ ਗਾਧੀਂ ਸੀ। ਅੱਜ ਤੱਕ ਕਿਸੇ ਨੇ ਉਸ ਲੰਮਾ ਸਮਾਂ ਰਾਜ ਨਹੀ ਕੀਤਾ। ਬਾਕੀ ਜੋ ਅੰਤ ਵਿੱਚ ਹੋਇਆ। ਉਹ ਉਸ ਦੇ ਮੱਥੇ ਦਾ ਪਿਛਲਾ ਕਰਮ ਸੀ। ਸੋਨੀਆਂ ਗਾਂਧੀਂ ਵਰਗੀ ਔਰਤ ਰਾਜ ਗੱਦੀ ਦਾਨ ਕਰਨ ਵਾਲੀ ਦੇ ਮੁਕਾਬਲੇ ਕੋਈ ਮਰਦ ਪੂਰੀ ਦੁਨੀਆਂ ਉਤੇ ਨਹੀਂ ਲੱਭਣਾ। ਮਾਂ ਵਰਗਾ ਰਿਸ਼ਤਾ ਖ੍ਰੀਦ ਨਹੀਂ ਸਕਦੇ। ਮਾਂ ਆਪਦੀ ਹੋਂਦ ਗੁਆ ਕੇ। ਬੱਚੇ ਉਤੇ ਪੂਰੀ ਜਿੰਦਗੀ ਨਿਸ਼ਾਵਰ ਕਰ ਦਿੰਦੀ ਹੈ। ਮਹਿਬੂਬਾ ਕਰਕੇ ਮਾਂਪੇ ਤੇ ਦੁਨੀਆਂ ਸਾਰੀ ਛੱਡ ਦਿੱਤੀ ਜਾਦੀ ਹੈ। ਧੀ ਬਾਪ ਦੇ ਵਿਹੜੇ ਦੀ ਸੁੱਖ ਮੰਗਦੀ ਹੈ। ਰੱਬ ਕੋਲੋ ਵੀਰ ਦੀ ਮੰਗ ਕਰਦੀ ਹੈ। ਬਹਾਨਾ ਬਹੁਤ ਵਧੀਆ ਦੱਸਦੀ ਹੈ।
ਇੱਕ ਵੀਰ ਦੇਈ ਵੇ ਰੱਬਾ, ਮੇਰੀ ਸਾਰੀ ਉਮਰ ਦੇ ਮਾਂਪੇ।
ਇੱਕ ਵੀਰ ਦੇਈ ਵੇ ਰੱਬਾ, ਸੌਉ ਖਾਣ ਨੂੰ ਬੜਾ ਜੀਅ ਕਰਦਾ।
ਮਾਂਪੇ ਕਿਉਂ ਕੱਲੇ ਪੁੱਤਰਾ ਨੂੰ ਹੀ ਮਾਣ ਦਿੰਦੇ ਹਨ। ਧਰਮ ਤੋਂ ਵਗੈਰ ਸਾਡੀ ਜਿੰਦਗੀ ਵਿੱਚ ਕੁੱਝ ਵੀ ਨਹੀਂ ਹੈ। ਅਸੀ ਧਰਮ ਦੇ ਰਸਤੇ ਉਤੇ ਤੁਰ ਜਰੂਰ ਪੈਦੇ ਹਾਂ। ਤੁਰਦੇ ਕਿਥੇ ਹਾਂ। ਰਸਤੇ ਵਿੱਚ ਠੇਡੇ ਖਾਦੇ ਹਾਂ। ਤੁਰਾਂਗੇ ਉਸ ਦਿਨ ਜਿਸ ਦਿਨ ਆਪ ਸੀ੍ਰ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਕੇ ਉਸ ਦੇ ਸੰਗ ਇਕ ਇਕ ਸਬਦ ਦੀ ਵਿਚਾਰ ਕਰਦੇ ਹੋਏ ਚੱਲਾਗੇ।
ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤ ਿਮਤਿ ਿਕਹੀ ਨ ਜਾਇ ॥ ਸੇ ਜਨ ਧੰਨੁ ਜਨਿ ਇਕ ਨਾਮ ਿਲਵਿ ਲਾਇ ॥ ਗੁਰਮਤ ਿਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਹਰ ਿਨਾਮੁ ਅਚਰਜੁ ਪ੍ਰਭੁ ਆਪ ਿਸੁਣਾਏ ॥ ਕਲੀ ਕਾਲ ਵਚਿ ਿਗੁਰਮੁਖ ਿਪਾਏ ॥੧॥
ਫਿਰ ਬੱਚ ਜਾਮਾਗੇ, ਪੰਡਤਾ ਤੋ ਜੋ ਗਿਆਨੀ ਬਣ ਕੇ ਵੀ ਸਾਨੂੰ ਕੁਰਾਹੇ ਪਾਉਦੇ ਨੇ। ਮਾਹਾਰਾਜ ਦੇ ਅੱਗੇ ਗਿਆਨੀ ਜੀ ਨੂੰ ਨੋਟ ਦੇ ਕੇ ਅਰਦਾਸ ਕਰਨ ਲਈ ਅਰਜ ਕੀਤੀ ਜਾਦੀ ਹੈ। ਗਿਆਨੀ ਜੀ ਅਰਦਾਸ ਕਰਦੇ ਨੇ। ਪੁਤੀਂ ਗੰਢੁ ਪਵੈ ਸੰਸਾਰਿ।। ਇਹ ਉਹੀ ਮੁੱਲ ਦੀ ਅਰਦਾਸ ਕਰਾਉਣ ਵਾਲੇ ਹੀ ਜੁਆਬ ਦੇ ਸਕਦੇ ਹਨ। ਕਿ ਪੁੱਤਰ ਦੀ ਦਾਤ ਮਿਲ ਗਈ। ਜਿਸ ਰੱਬ ਮੁਹਰੇ ਅਰਦਾਸ ਕਰਨ ਲਈ ਗਿਆਨੀ ਜੀ ਨੂੰ ਵਿਚੋਲਾ ਬਣਾਉਦੇ ਹੋ। ਵਿਚੋਲਾ ਤਾਂ ਦੁਨੀਆ ਦਾ ਹੀ ਪਾਪੜ ਵੇਲ ਕੇ ਕਿੰਨ੍ਹੇ ਉਹਲੇ ਰੱਖ ਕੇ ਬੇਜੋੜ ਜੋੜੀਆ ਬਣਾ ਕੇ ਡੋਬ ਜਾਂਦਾ ਹੈ। ਉਹ ਰੱਬ ਸਾਡੇ ਅੰਦਰ ਮਨ ਵਿੱਚ ਹੈ। ਜੋ ਸਰੀਰ ਨੂੰ ਨੱਚਾ ਰਿਹਾ ਹੈ। ਹੁਣ ਦੱਸੋ ਮਨ ਵਿੱਚ ਬੈਠੇ ਰੱਬ ਨੂੰ ਤੁਹਾਡੀ ਅਵਾਜ਼ ਸੁਣੇਗੀ ਜਾਂ ਤੁਹਾਨੂੰ ਗੁੰਮਰਾਹ ਕਰਨ ਵਾਲੇ ਤੀਜੇ ਬੰਦੇ ਦੀ। ਪੁੱਤਰ ਜੰਮੇ ਦਾਤ ਹੈ ਧੀ ਜੰਮੇ ਪੱਥਰ ਹੈ। ਫਿਰ ਤਾਂ ਧੀ ਮੰਗਣ ਵਾਲਿਆਂ ਨੂੰ ਗਿਆਨੀ ਜੀ ਤੋਂ ਅਰਦਾਸ ਕਰਾਉਣੀ ਚਹੀਦੀ ਹੈ। ਰੱਬ ਜੀ ਪੱਥਰ ਸਿਟੋ ਜੀ। ਕੀ ਪੱਤਾ ਰੱਬ ਸੱਚੀ ਪੱਥਰ ਸਿੱਟ ਦੇਵੇ। ਸੱਚੀ ਮੁੱਚੀ ਦਾ ਗਿਆਨ ਪ੍ਰਗਟ ਹੋ ਜਾਵੇ। ਇਹ ਕੌਮ ਨੂੰ ਗੰਮਰਾਹ ਕਰਨੋ ਹੱਟ ਜਾਣ। ਤਾਂ ਹੀ ਕੌਮ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਨੋਟ ਇੱਕਠੇ ਕਰਨ ਲਈ ਸੀ੍ਰ ਗੁਰੂ ਗ੍ਰੰਥਿ ਸਾਹਿਬ ਜੀ ਦੀ ਬਾਣੀ ਦੀ ਇੱਕ ਪੰਗਤੀ ਨੂੰ ਲੈ ਕੇ ਬਾਣੀ ਦੇ ਗਲਤ ਅਰਥ ਸੱਮਝਾਏ ਜਾਦੇ ਹਨ। ਇਸੇ ਪੰਗਤੀ ਤੋਂ ਪਹਿਲੀ ਪੰਗਤੀ ਨੂੰ ਪਹਿਲਾ ਪੜ੍ਹੀਏ। ਜਿਵੇ ਮਾਹਾਰਾਜ ਨੇ ਆਪ ਉਚਾਰਿਆ ਹੈ। ਗੋਰੀ ਸੇਤੀ ਤੂਟੈ ਭਤਾਰੁ।। ਪੁਤੀਂ ਗੰਢੁ ਪਵੈ ਸੰਸਾਰਿ।। ਸਬਦ ਅਰਥ ਹਨ। ਜਦੋ ਪਤਨੀ ਨਾਲ ਪਤੀ ਦੀ ਅਣਬਣ ਹੁੰਦੀ ਵੀ ਹੈ। ਪੁੱਤਰ ਜੰਮਣ ਜਾਂ ਪੁੱਤਰ ਦੇ ਪਿਆਰ ਦੇ ਗੁਲਾਮ ਹੋ ਕੇ ਮੱਲੋ ਮੱਲੀ ਵੀ ਬੱਦੇ ਰਹਿੰਦੇ ਹਨ। ਪੁੱਤਰ ਕਰਕੇ ਸੰਸਾਰ ਵਿੱਚ ਦੋਂਨਾਂ ਵਿਚਕਾਰ ਸਬੰਾਂ ਬਣਿਆ ਰਹਿੰਦਾ ਹੈ। ਬਾਣੀ ਦੇ ਇਸੇ ਅਸ਼ੀਰਬਾਦ ਕਰਕੇ ਦੁਨੀਆਂ ਅੱਗੇ ਪਿਆਰ ਨਾਲ ਪ੍ਰਫੁਲਤ ਹੋ ਰਹੀ ਹੈ। ਰੱਬ ਨੇ ਆਪ ਨੂੰ ਬਾਪ ਤੇ ਜੀਵਾ ਨੂੰ ਬਾਲਕ ਕਿਹਾ ਹੈ।
ਪਤਾ ਹਮਾਰੋ ਵਡ ਗੋਸਾਈ ॥ ਤਸੁ ਪਤਾ ਪਹ ਿਹਉ ਕਉਿ ਕਰ ਿਜਾਈ ॥ ਸਤਗੁਰ ਮਲੇ ਤ ਮਾਰਗੁ ਦਖਾਇਆ ॥ ਜਗਤ ਪਤਾ ਮੇਰੈ ਮਨ ਿਭਾਇਆ ॥੩॥ ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥ ਏਕੈ ਠਾਹਰ ਦੁਹਾ ਬਸੇਰਾ ॥ ਕਹੁ ਕਬੀਰ ਜਨ ਿਏਕੋ ਬੂਝਆਿ ॥ ਗੁਰ ਪ੍ਰਸਾਦ ਿਮੈ ਸਭੁ ਕਛੁ ਸੂਝਆਿ ॥੪॥੩॥
ਨਾ ਹੀ ਹੋਰ ਕਿਤੇ ਵੀ ਮਾਹਾਰਾਜ ਨੇ ਲਿਖਿਆ ਹੈ। ਕੱਲੇ ਪੁੱਤਰਾਂ ਦੀਆਂ ਹੀ ਅਰਦਾਸਾ ਕਰੋ ਤੇ ਧੀਆਂ ਨਾ ਜੰਮਣ ਦੀਆਂ ਅਰਦਾਸਾ ਕਰੋ। ਮਾਹਾਰਾਜ ਬਾਰ ਬਾਰ ਕਹਿ ਰਹੇ ਨੇ। ਅਸੀ ਦੁਨੀਆਂ ਵਿੱਚ ਦੇਣ ਲੈਣ ਪੂਰਾ ਕਰਨ ਲਈ ਜਨਮ ਲੈਦੇ ਹਾਂ। ਜਿਸ ਨਾਲ ਸਾਡਾ ਦੇਣ ਲੈਣ ਵਾਹ ਪਿਛਲੇ ਕਰਮਾਂ ਜਨਮਾਂ ਵਿਚ ਹੋਇਆ ਹੀ ਨਹੀਂ। ਉਸ ਜੀਵ ਨਾਲ ਮਿਲਾਪ ਕਿਮੇ ਹੋਵੇਗਾ? ਜਾਂ ਗਿਆਨੀ ਜੀ ਜੇਬ ਵਿਚੋ ਕੱਢ ਕੇ ਦੇ ਦੇਵੇਗਾ।
ਧਨਾਸਰੀ ਮਹਲਾ ੧ ॥ ਜੀਉ ਤਪਤੁ ਹੈ ਬਾਰੋ ਬਾਰ ॥ ਤਪ ਿਤਪ ਿਖਪੈ ਬਹੁਤੁ ਬੇਕਾਰ ॥ ਜੈ ਤਨ ਿਬਾਣੀ ਵਸਿਰ ਿਜਾਇ ॥ ਜਉਿ ਪਕਾ ਰੋਗੀ ਵਲਿਲਾਇ ॥੧॥ ਬਹੁਤਾ ਬੋਲਣੁ ਝਖਣੁ ਹੋਇ ॥ ਵਣੁ ਬੋਲੇ ਜਾਣੈ ਸਭੁ ਸੋਇ ॥੧॥
ਜਿਆਦਾ ਤਰ ਦੇਖਦੇ ਹਾਂ। ਭੈਣ ਭਰਾ ਦੇ ਪਿਆਰ ਵਿੱਚ ਕੋਈ ਕਮੀ ਨਹੀਂ। ਜਿਥੇ ਸਾਡੇ ਵਿੱਚ ਮਰਦ ਔਰਤ ਵਿੱਚ ਕੋਈ ਰਿਸ਼ਤਾ ਨਹੀਂ ਹੁੰਦਾ ਹੈ। ਅਸੀਂ ਭੈਣ ਭਰਾ ਦਾ ਨਾਂਮ ਦਿੰਦੇ ਹਾਂ, ਕਿਉਕਿ ਇਸ ਰਿਸ਼ਤੇ ਵਿੱਚ ਜਿਹੜੀ ਪਵਿੱਤਰਤਾ ਹੈ। ਸਾਨੂੰ ਮਜ਼ਬੂਤ ਕਰਦੀ ਹੈ, ਕਿ ਸਾਡਾ ਆਚਰਣ ਪਵਿੱਤਰ ਹੈ। ਪਰ ਕਈ ਭੈਣ ਦੀ ਆਂੜ ਵਿੱਚ ਭੈਣ ਕਹਿ ਕੇ ਇੱਜ਼ਤ ਦੀਆਂ ਧੱਜੀਆ ਉਡਾ ਦਿੰਦੇ ਨੇ। ਇਥੇ ਮੈ ਉਦਾਰਣ ਦੇਦੀ ਜਾਵਾ, ਇੱਕ ਉਹ ਵੀ ਆਪ ਨੂੰ ਮਰਦ ਕਹਾਉਦੇ ਨੇ ਜੋ ਆਪਦੇ ਨੀਜੀ ਕੰਮ ਕੱਢਣ ਲਈ ਔਰਤ ਦੀ ਇੱਜ਼ਤ ਉਤੇ ਝੂਠਾ ਧੱਬਾ ਲਾਉਂਦੇ ਨੇ। ਸਾਡੇ ਰਾਖੇ ਆੜ ਵਿਚ ਪੱਤ ਉਤਾਰਦੇ ਨੇ। ਇੱਕ ਮਰਦ ਉਹ ਵੀ ਨੇ ਜੋ ਆਪਦੀਆਂ ਭੈਣਾ ਹੋਣ ਦੇ ਬਾਵਜੂਦ ਬੇਗਾਨੀ ਧੀ ਦੇ ਸਿਰ ਉਤੇ ਹੱਥ ਧਰਦੇ ਨੇ। ਸੰਸਾਰ ਉਤੇ ਇਹੋ ਜਿਹੇ ਦੇਵਤੇ ਦੂਲੇ ਭੱਟੀ ਵਿਰਲੇ ਹਨ। ਸੋਨਾ ਸੱਮਝਦੀ ਸੀ, ਕੋਹੇਨੂਰ ਨਿਕਲੇ। ਰੱਬ ਵਰਗੇ ਕੰਚਨ, ਸਰਦਾਰ ਵੀਰ ਨਿੱਕਲੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ

Comments

Popular Posts