ਰੱਬ ਜ਼ੁਲਮ ਨਾਲ ਲੜਨ ਦੀ ਸ਼ਕਤੀ ਦੇਵੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਹਰ ਕਦਮ ਘਰ ਤੋਂ ਸ਼ੁਰੂ ਹੁੰਦਾ ਹੈ। ਜੈਸਾ ਘਰ ਦਾ ਮਹੌਲ ਹੈ। ਉਹੋ ਜਿਹੇ ਬੰਦੇ ਹੋਣਗੇ। ਆਪਣੀ ਰਾਖੀ ਆਪ ਕਰਨੀ ਸਿੱਖੀਏ। ਦੂਜਾ ਬੰਦਾ ਸਾਡੇ ਜਾਨ-ਮਾਲ ਦੀ ਰਾਖੀ ਨਹੀਂ ਕਰ ਸਕਦਾ। ਕੀ ਜ਼ਕੀਨ ਹੈ, ਮਾੜੇ ਸਮੇਂ, ਵੇਲੇ ਸਿਰ, ਕੋਈ ਹੋਰ ਸਾਡੀ ਮੱਦਦ ਕਰੇਗਾ? ਜੇ ਘਰ ਦੇ ਜੀਅ ਇਕ ਦੂਜੇ ਉਤੇ ਕਿਰਪਾਨਾਂ, ਛੁਰੇ, ਬਦੂਕਾਂ ਤਾਣਦੇ ਹਨ। ਬਾਹਰ ਦੇ ਲੋਕਾਂ ਨਾਲ ਕਿਥੋਂ ਖੈਰ ਕਰਨਗੇ? ਜੇ ਕਿਸੇ ਦਾ ਬਾਪ ਕਿਸੇ ਹੱਥਿਆਰੇ ਹੱਥੋਂ ਕਤਲ ਹੋ ਗਿਆ। ਕੀ ਉਹ ਕਿਸੇ ਨੂੰ ਮਾਰਨ ਲੱਗਾ ਖੈਰ ਕਰੇਗਾ? 1984 ਜਾਂ ਕਿਸੇ ਹੋਰ ਪੁਲੀਸ ਰਿਮਾਂਡ ਵਿੱਚ ਪੁਲੀਸ ਕਊਂਟਰ ਤੇ ਜਿਹੜੇ ਮਰ ਗਏ ਹਨ। ਉਨਾਂ ਦੀ ਮੌਤ ਦਾ ਦੁੱਖ ਨਾਂ ਲੱਗੇ। ਕਈ ਉਨਾਂ ਨੂੰ ਸ਼ਹੀਦ ਕਹਿ ਕੇ ਠੰਡਕ ਮਹਿਸੂਸ ਕਰਦੇ ਹਨ। ਕੁੱਝ ਵੀ ਕਹੀ ਚੱਲੋ। ਉਨਾਂ ਦੇ ਬੱਚੇ ਪਰਿਵਾਰ ਰੁਲ ਗਏ ਹਨ। ਉਹ ਮਰ ਮੁੱਕ ਗਏ ਹਨ। ਦੁਨੀਆਂ ਉਤੇ ਮੁੜ ਕੇ ਨਹੀਂ ਆਉਣ ਲੱਗੇ। ਕੀ ਬੱਚੇ ਵੱਡੇ ਹੋ ਕੇ ਬੰਬ ਹੀ ਬਣਨਗੇ? ਕੀ ਉਹ ਸਮਾਜ ਵਿੱਚ ਸ਼ਾਂਤੀ ਰਹਿੱਣ ਦੇਣਗੇ? ਕੀ ਮਾਰ ਮਰਾਈ ਕਰਕੇ, ਆਪਣੇ ਮਾਂ-ਬਾਪ ਦੇ ਕਤਲਾਂ ਦਾ ਬਦਲਾ ਲੈਣਗੇ? ਨਹੀਂ ਜਰੂਰੀ ਨਹੀਂ ਜਾਨਾਂ ਲੈ ਕੇ ਹੀ ਬਦਲਾ ਲੈ ਸਕਦੇ ਹਾਂ। ਅਗਰ ਸਾਨੂੰ ਕੋਈ ਗਾਲ ਕੱਢੇ, ਜਰੂਰੀ ਨਹੀਂ ਉਸ ਨੂੰ ਚਾਰ ਗਾਲ਼ਾ ਕੱਢ ਕੇ ਆਪਣਾਂ ਦਿਮਾਗ, ਮੂੰਹ, ਲੋਕਾਂ ਵਿੱਚ ਆਪਣਾਂ ਵਜ਼ੂਦ ਖ਼ਰਾਬ ਕੀਤਾ ਜਾਵੇ। ਬੰਦੇ ਵੱਟੇ ਬੰਦਾ ਵੀ ਭਾਵੇ ਮਾਰ ਦਈਏ। ਪਰ ਚੰਗਾ ਹੋਵੇਗਾ। ਇਹ ਕਰਨ ਤੋਂ ਬਚਣ ਲਈ ਆਪਣਾਂ ਦਿਮਾਗ ਉਧਰ ਲਗਾਈਏ। ਹੋਰ ਇਸ ਤਰਾਂ ਮਰਨ ਵਾਲਿਆਂ ਨੂੰ ਨਾਂ ਮਰਨ ਦੇਈਏ। ਕਿਸੇ ਦੀ ਜਾਨ ਬਚਾ ਸਕੀਏ। ਚੁਪ ਰਹਿ ਕੇ ਵੀ ਸਰ ਸਕਦਾ ਹੈ। ਉਸ ਬੰਦੇ ਤੋਂ ਦੂਰ ਵੀ ਰਿਹਾ ਜਾ ਸਕਦਾ ਹੈ। ਗੁੱਸੇ ਵਾਲਾ ਬੰਦਾ ਪਾਗਲ ਪਸ਼ੂ ਸਮਾਨ ਹੁੰਦਾ ਹੈ। ਇਹ ਖੌਰੂ ਪਾਏ ਬਗੈਰ ਨਹੀਂ ਹੱਟਦਾ। ਪਿਛੋਂ ਭਾਵੇਂ ਧਾਂਹਾਂ ਮਾਰ ਕੇ ਰੋਂਦਾ ਰਹੇ। ਫਿਰ ਪਛਤਾਏ ਤੋਂ ਕੀ ਬਣਦਾ ਹੈ? ਇਸ ਤੋਂ ਡਰ ਜਾਵੋ। ਸਭ ਤੋਂ ਸੌਖਾ ਤਰੀਕਾ ਹੈ। ਐਸੇ ਬੰਦੇ ਤੋਂ ਪਰੇ ਹੀ ਹੱਟ ਜਾਣਾ ਠੀਕ ਹੈ। ਇਸ ਦੇ ਰਸਤੇ ਵਿੱਚ ਨਾਂ ਆਵੋ। ਦੂਜਾ ਰਸਤਾ ਹੈ ਜੇ ਤੁਹਾਡੇ ਵਿੱਚ ਦਮ ਹੈ। ਔਖਾ ਕੰਮ ਹੈ। ਐਸੇ ਬੰਦੇ ਨੂੰ ਕਾਬੂ ਕਰਨ ਲਈ ਪਸ਼ੂ ਵਾਲਾ ਹੀ ਵਤੀਰਾ ਕੀਤਾ ਜਾਵੇ। ਕੰਟਰੌਲ ਕਰਨ ਲਈ ਸੰਗਲ ਲਗਾਉਣਾਂ ਪਵੇਗਾ। ਤੀਜਾ ਤਰੀਕਾ ਹੈ। ਜੋ ਆਪਣਾਂ ਆਪ ਵਾਰਨ ਵਾਲਾ ਹੈ। ਮਰਨ ਲਈ ਆਪ ਤੱਤ ਪਰ ਹੈ। ਐਸੇ ਬੰਦੇ ਦੇ ਗੋਲ਼ੀ ਮਾਰ ਦਿਉ। ਇਹ ਤਰੀਕਾ ਆਮ ਵਰਤਿਆ ਜਾਂਦਾ ਹੈ। ਪਤੀ-ਪਤਨੀ, ਭੈਣ-ਭਰਾ, ਬੱਚੇ ਮਾਂਪੇ ਹੋਰ ਰਿਸ਼ਤੇਦਾਰ, ਲੋਕ ਜ਼ਮੀਨਾਂ, ਜਇਦਾਦਾ ਕਰਕੇ ਮਾਰ-ਕੁਟਾਈ, ਕਤਲ ਕਰਦੇ ਹਨ। ਰਾਜਨੀਤਕ ਕੁਰਸੀਆਂ ਕਰਕੇ, ਧਰਮਿਕ ਧੱਕੇ ਨਾਲ ਆਪਣਾਂ ਧਰਮ ਫੈਲਾਉਣ ਖ਼ਾਤਰ ਵਰਤਦੇ ਹਨ। ਖ਼ਾਸ ਕਰਕੇ ਪੁਲੀਸ ਵਾਲੇ ਤਾਂ ਸਿਧੀ ਹੀ ਬੰਦੇ ਦੇ ਗੋਲ਼ੀ ਮਾਰ ਦਿੰਦੇ ਹਨ। ਭਾੜੇ ਤੇ ਬੰਦੇ ਖ੍ਰੀਦੇ ਜਾਂਦੇ ਹਨ। ਇਹ ਸਾਰੇ ਬੰਦੇ ਨੂੰ ਇਸ ਤਰਾਂ ਖ੍ਰੀਦਦੇ ਹਨ। ਕੁੱਝ ਪੈਸੇ, ਡਾਲਰ, ਪੌਡ ਚੁਕਤੀ ਵਿੱਚ ਦੇ ਦਿੰਦੇ ਹਨ। ਪਰਿਵਾਰ ਦੇ ਪਾਲਣ ਦੇ ਲਈ ਹੋਰ ਵੀ ਦੇਣਗੇ। ਵਾਹਦਾ ਕਰਦੇ ਹਨ। ਮੰਨ ਲਈਏ 60 ਲੱਖ ਵਿੱਚ ਸੌਦਾ ਹੁੰਦਾ ਹੈ। 20 ਲੱਖ ਸ਼ੁਰੂ ਵਿੱਚ ਦਿੱਤਾ ਜਾਂਦਾ ਹੈ। ਅਗਲਾ ਸੈਂਕੜਿਆਂ ਦੇ ਹਿਸਾਬ ਬੰਦੇ ਵੀ ਮਾਰ ਦਿੰਦਾ ਹੈ। ਆਖ਼ਰ ਅੱਗਲੇ ਪੈਸੇ ਦੇਣ ਦੇ ਮਾਰੇ ਐਸੇ ਬੰਦੇ ਦਾ ਕੰਮ ਤਮਾਮ ਕਰ ਦਿੰਦੇ ਹਨ। ਨਾਲੇ ਨਵੇਂ ਖ੍ਰੀਦੇ ਬੰਦੇ ਤੋਂ ਹੋਰ ਕੰਮ ਕਰਾਏ ਜਾਂਦੇ ਹਨ। ਇਹ ਅੱਤਵਾਦੀ ਹਨ। ਵੱਖਵਾਦੀ ਹਨ। ਹੁਣ ਤੁਸੀਂ ਸੋਚਣਾਂ ਹੈ। ਕਿਹੜਾ ਰਸਤਾ ਸੌਖਾ ਹੈ। ਰੱਬ ਨੂੰ ਬੇਨਤੀ ਕਰੀਏ, ਉਹ ਸਬ ਨੂੰ ਐਸੇ ਜ਼ੁਲਮ ਨਾਲ ਲੜਨ ਦੀ ਸ਼ਕਤੀ ਦੇਵੇ। ਫੇਸ ਬੁੱਕ ਉਤੇ ਮੂਵੀ ਲੱਗੀ ਸੀ। ਲਈਨ ਵਿੱਚ 25 ਕੁ ਬੰਦੇ ਖੜ੍ਹੇ ਸੀ। 5 ਬੰਦੇ ਉਨਾਂ ਉਤੇ ਗੋਲ਼ੀਂਆਂ ਚਲਾਉਣ ਲਈ ਬਦੂਕਾਂ ਤਾਣੀ ਖੜ੍ਹੇ ਸਨ। ਇਹ ਤਾਂ 25 ਬੰਦਿਆ ਨੂੰ ਪੱਕਾਂ ਪਤਾ ਸੀ। ਅਸੀਂ ਮਰਨਾਂ ਹੀ ਹੈ। ਚੰਗਾਂ ਹੁੰਦਾ ਮੁੱਠ ਭੇੜ ਹੁੰਦੀ। ਤਿੰਨਾਂ ਨੂੰ ਇੱਕ-ਇੱਕ ਆਉਣਾਂ ਸੀ। ਖੜ੍ਹ ਕੇ ਗੋਲ਼ੀਆਂ ਖਾਂ ਕੇ ਮਰਨ ਨਾਲੋਂ ਜਾਨ ਬਚਾਉਂਦੇ ਹੋਏ ਲੜ ਕੇ ਮਰਨਾਂ ਦਲੇਰੀ ਹੈ। ਸ਼ਇਦ 25 ਵਿਚੋਂ ਕੋਈ ਬਚ ਹੀ ਜਾਂਦਾ। ਹੋਰਾਂ ਨੂੰ ਐਸੇ ਪਾਗਲ ਬੰਦਿਆਂ ਨੂੰ ਪਤਾ ਲੱਗ ਜਾਂਦਾ। ਸਾਡੇ ਵੀ ਅੱਗੋਂ ਪੈਣ ਵਾਲੀਆਂ ਹਨ। ਆਪਣੇ ਆਪ ਨੂੰ ਤਾਕਤਵਾਰ ਸਮਝਣ ਦੀ ਲੋੜ ਹੈ। ਅਸੀਂ ਹਰ ਖ਼ਤਰੇ ਉਤੇ ਕਾਬੂ ਪਾਉਣ ਦੀ ਕੋਸ਼ਸ ਕਰਈਏ। ਅਸੀਂ ਜੈਸਾ ਸੁਪਨਾਂ ਦੇਖਾਗੇ, ਪੂਰਾ ਕਰਨ ਦਾ ਜ਼ਤਨ ਵੀ ਕਰਾਂਗੇ। ਹਰ ਬੰਦੇ ਨੂੰ ਹੱਥ-ਪੈਰ ਮਾਰਨ ਨਾਲ ਹੀ ਸਫ਼ਲਤਾ ਹੱਥ ਲੱਗਦੀ ਹੈ। ਦ੍ਰੜਿਤਾਂ ਨਾਲ ਫੈਸਲੇ ਲੈਣੇ ਸਿੱਖੀਏ। ਆਪਣੇ ਬੱਚਿਆਂ ਨੂੰ ਵੀ ਤਾਕਤਵਾਰ, ਬਲਵਾਨ ਬਣਾਈਏ। ਫੌਜ ਵਾਲੇ, ਆਰਮੀ ਵਾਲੇ, ਪੁਲੀਸ ਵਾਲੇ, ਅੱਗ ਬੁਝਾਉਣ ਵਾਲੇ ਸਾਡੇ ਵਰਗੇ ਜਾਨਦਾਰ ਬੰਦੇ ਹਨ। ਉਹ ਅੱਗ, ਗੂੰਡਿਆਂ, ਬਰੂਦ ਨਾਲ ਲੜ ਕੇ ਮਰਨ ਲਈ ਤਿਆਰ ਰਹਿੰਦੇ ਹਨ। ਅਸੀਂ ਵੀ ਉਨਾਂ ਵਾਂਗ ਐਸੇ ਲੋਕਾਂ ਨਾਲ ਲੜਨ ਲਈ ਤਿਆਰ ਹੋ ਜਾਈਏ, ਦੁਨੀਆਂ ਉਤੇ ਕੋਈ ਸ਼ਰਾਰਤੀ ਨਹੀਂ ਬੱਚੇਗਾ। ਇੱਕ ਘਰ ਵਿੱਚ 7 ਬੰਦੇ ਸਨ। ਇੱਕ ਸ਼ਰਾਬੀ ਹੋ ਗਿਆ। 7 ਬੰਦਿਆਂ ਤੋਂ ਕਾਬੂ ਨਾਂ ਆਵੇ। ਫਿਰ ਉਸ ਨੇ ਪਿਸਤੌਲ ਕੱਢ ਲਿਆ। ਪੁਲੀਸ ਨੂੰ ਫੋਨ ਕੀਤਾ। ਦੋ ਬੰਦਿਆਂ ਨੇ ਉਸ ਨੂੰ ਕਾਬੂ ਕਰਕੇ, ਹੱਥ ਕੜੀ ਲਗਾ ਲਈ। ਅਸਲ ਵਿੱਚ ਘਰ ਦੇ 7 ਬੰਦੇ ਆਪ ਕੋਈ ਐਕਸ਼ਨ ਨਹੀਂ ਲੈਣਾਂ ਚਹੁੰਦੇ ਸਨ। ਤੁਸੀਂ ਦੱਸੋ, 7 ਬੰਦੇ ਇੱਕ ਸ਼ਰਾਬੀ ਨੂੰ ਕੰਟਰੌਲ ਕਰ ਸਕਦੇ ਸਨ। ਜਾਂ ਦੋ ਪੁਲੀਸ ਵਾਲੇ। ਪੁਲੀਸ ਵਾਲੇ ਇੱਕ ਨੇ ਸ਼ਰਾਬੀ ਨੂੰ ਕਿਹਾ, " ਪਿਸਤੌਲ ਧਰਤੀ ਉਤੇ ਸਿੱਟ ਦੇ। ਜੇ ਨਾਂ ਸਿੱਟੇਗਾਂ, ਤਾਂ ਮੈਂ ਗੋਲੀ ਚਲਾ ਦੇਣੀ ਹੈ। " ਇਹ ਸੁਣਦੇ ਹੀ ਸਾਰੀ ਸ਼ਰਾਬ ਲੱਥ ਗਈ। ਬੰਦੇ ਨੇ ਪਿਸਤੌਲ ਸਿੱਟ ਦਿੱਤਾ।
ਉਨਾਂ ਉਤੇ ਨਜ਼ਰ ਰੱਖੀਏ, ਜਿਹੜੇ ਰੋਜ਼ ਹੀ ਸ਼ੜਕਾਂ ਉਤੇ ਹਰ ਰੋਜ਼ ਕਤਲ ਕਰਦੇ ਹਨ। ਬੰਬ ਧੱਮਾਕੇ ਕਰਦੇ ਹਨ। ਇਹ ਕਿਹੜੇ ਲੋਕ ਹਨ? ਸ਼ਰਾਰਤੀ ਬੱਚ ਨਿੱਕਲਦੇ ਹਨ। ਇੱਕ ਆਮ ਬੰਦਾ ਮਾਰਿਆ ਜਾਂਦਾ ਹੈ। ਐਸੇ ਲੋਕ ਸਮਾਜ ਨੂੰ ਗੰਧਲਾ ਕਰਦੇ ਹਨ। ਸਾਡੀ ਸਬ ਦੀ ਜੁਮੇਬਾਰੀ ਬਣਦੀ ਹੈ। ਸਮਾਜ ਨੂੰ ਚੰਗਾ ਸਿਰਜ ਸਕੀਏ। ਸਮਾਜ ਦੀਆਂ ਬੁਰਆਈਆਂ ਨੂੰ ਦੂਰ ਕਰ ਸਕੀਏ। ਤਾਂ ਹੀ ਸਾਡੇ ਬੱਚੇ ਜੀਅ ਸਕਣਗੇ। ਨਹੀਂ ਤਾਂ ਦਮ ਘੁੱਟ ਕੇ ਮਰ ਜਾਣਗੇ। ਅਸੀਂ ਇਸ ਦਾ ਇਲਾਜ਼ ਲੱਭਣਾਂ ਹੈ। ਦੁਨੀਆਂ ਵਿੱਚ ਰਹਿੰਦੇ ਅੱਖਾਂ ਕੰਨ ਖੁੱਲੇ ਰੱਖੀਏ। ਸਾਨੂੰ ਕੀ? ਮੈਂ ਕੀ ਲੈਣਾਂ ਹੈ? ਕਹਿ ਕੇ ਪਾਸਾ ਨਾਂ ਪਰਤ ਲਈਏ। ਇਸ ਦਾ ਸੇਕ ਸਾਨੂੰ ਵੀ ਲੱਗਦਾ ਹੈ। ਹਰ ਜ਼ੁਲਮ ਨਾਲ ਲੜਨ ਦੇ ਅੱਲਗ-ਅੱਲਗ ਰਸਤੇ ਲੱਭਣੇ ਪੈਣੇ ਹਨ। ਜਿਸ ਨਾਲ ਦੁਨੀਆਂ ਉਤੇ ਸ਼ਾਂਤੀ ਰਹੇ। ਤੰਦਰੁਸਤ ਇਨਸਾਨ ਬਣ ਸਕੀਏ।
ਨਸ਼ੇ ਸ਼ਰਾਬ ਸਾਡੇ ਸਰੀਰ ਨੂੰ ਗਾਲ਼ ਰਹੇ ਹਨ। ਗਭੀਰਤਾ ਨਾਲ ਸੋਚਣਾ ਪੈਣਾਂ ਹੈ। ਇਸ ਤੋਂ ਕਿਵੇ ਬੱਚਣਾ ਹੈ? ਇਨਾਂ ਦੇ ਜਹਿਰ ਨਾਲ ਮਰਦਾ ਦੀ ਨਸਲ ਗਲ਼, ਖ਼ਰਾਬ, ਮਰ ਰਹੀ ਹੈ। ਇਸ ਨਸ਼ੇ ਸ਼ਰਾਬ ਨਾਲ ਆਪਣਾਂ ਘਰ ਖ਼ਰਾਬ ਨਹੀਂ ਕਰਨਾਂ। ਇੰਨਾਂ ਨੂੰ ਵੇਚਣ ਵਾਲਿਆਂ ਨੂੰ ਜੜੋ ਪੁੱਟਣਾਂ ਹੈ। ਇਹ ਸਬ ਦਾ ਅਸਲੀ ਦੋਸ਼ੀ ਕੌਣ ਹੈ? ਘਰ ਬਚਾਉਣਾਂ ਹੈ ਜਾਂ ਲੋਕਾਂ ਦੀ ਸ਼ਰਮ ਦੇ ਮਾਰੇ ਅੰਦਰ ਪੈ ਕੇ ਮਰਨਾਂ ਹੈ। ਇਹ ਔਰਤ ਹੋਰ ਸਮਝਦਾਰ ਇਨਸਾਨਾਂ ਨੇ ਸੋਚਣਾਂ ਹੈ। ਜਿਥੇ ਜਿਹੜਾ ਲੀਡਰ ਜਾ ਦੁਕਾਨਦਾਰ ਬਰੂਦ, ਨਸ਼ੇ ਸ਼ਰਾਬ ਵੇਚਦੇ, ਵੰਡਦੇ ਹਨ। ਔਰਤਾਂ ਤੇ ਹੋਰ ਸਮਝਦਾਰ ਇਨਸਾਨਾਂ ਨੂੰ ਚੈਲਜ਼ ਹੈ। ਅੱਗ ਲਗਾ ਕੇ ਫੂਕ ਦਿਉ। ਹੋਰ ਕਿੰਨੇ ਕੁ ਨਵੇਂ ਖੋਲ ਲੈਣਗੇ। ਸੱਪ ਦੀ ਖੁਡ ਵਿਚੋਂ ਨਿੱਕਲਦੇ ਦੀ ਸਿਰੀ ਕੁਟ ਦਿੱਤੀ ਜਾਵੇ ਡੰਗ ਮਾਰ ਹੀ ਨਹੀਂ ਸਕਦਾ। ਇਹ ਤੁਹਾਡੇ ਘਰਾਂ ਬੰਦਿਆਂ ਦੇ ਦਿਲਾਂ ਅੰਦਰ ਨੂੰ ਅੱਗ ਲਗਾਉਂਦੇ ਹਨ। ਸ਼ਰਾਬ ਨੂੰ ਪੈਟਰੌਲ ਵਾਂਗ ਅੱਗ ਲੱਗ ਜਾਂਦੀ ਹੈ। ਬੰਦੇ ਦੇ ਅੰਦਰ ਜਾ ਕੇ ਤਾਂਹੀ ਭੁੜਥੂ ਪਾਉਂਦੀ ਹੈ। ਫਿਰ ਸ਼ਰਾਬੀ ਘਰ ਸਮਾਜ ਵਿੱਚ ਖੌਰੂ ਪਾਉਂਦਾ ਫਿਰਦਾ ਹੈ। ਹਰ ਬੰਦੇ ਆਤਮ ਰੱਖਿਆ ਕਰਨ ਨੂੰ ਕਨੂੰਨ ਵੀ ਸਨਮਾਨ ਦਿੰਦਾ ਹੈ। ਕਿਸੇ ਦੀ ਜਾਨ ਬਚਾਉਣੀ ਵੱਡਾ ਪੁੰਨ ਹੈ। ਮਰਦੇ ਦੇਖਣਾਂ ਵੱਡਾ ਪਾਪ ਹੈ।

Comments

Popular Posts