ਪਤਨੀ ਅੱਧ ਦੀ ਮਾਲਕ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਕਨੇਡਾ, ਅਮਰੀਕਾ, ਭਾਰਤ ਹਰ ਦੇਸ਼ ਦਾ ਕਨੂੰਨ ਤਾਂ ਮੰਨਦਾ ਹੈ। ਕੀ ਪਤਨੀ ਪਤੀਆਂ ਦੀ ਨਜ਼ਰ ਵਿੱਚ ਅੱਧ ਦੀ ਮਾਲਕ ਹੈ? ਮੰਨੋਂ ਨਾਂ ਮੰਨੋਂ ਇਹ ਹੱਕ ਰਜ਼ਾਮੰਦੀ ਨਾਲ ਦਿੰਦੇ ਰਹੋ। ਜੇ ਨਹੀਂ ਵੀ ਦਿੰਦੇ, ਕਿਤੇ ਐਸਾ ਨਾਂ ਹੋਵੇ, ਪਤਨੀ ਅੱਕ ਕੇ ਕਨੂੰਨ ਦਾ ਦਰਵਾਜਾ ਖੜਕਾ ਦੇਵੇ। ਕਈਆਂ ਬਹੁਤੇ ਚਲਾਕਾਂ ਨੇ ਕਨੇਡਾ, ਅਮਰੀਕਾ, ਭਾਰਤ ਵਿੱਚ ਘਰ ਜਾਇਦਾਦ ਮਾਪਿਆਂ ਨਾਂਮ ਤਾਂ ਰੱਖੀ ਹੋਈ ਹੈ। ਕਿਤੇ ਪਤਨੀ ਲੜਾਈ, ਝਗੜਾ ਦੀ ਹੋਣ, ਨਾਂ ਬਣਨ ਦੀ ਸੂਰਤ ਵਿੱਚ ਹਿੱਸਾ ਨਾਂ ਲੈ ਜਾਵੇ। ਇਸ ਤਰਾਂ ਸੋਚ ਕੇ ਗੂੜੀ ਨੀਂਦ ਨਾਂ ਸੌਂ ਜਾਣਾਂ, ਅਦਾਲਤ ਵਕੀਲ ਜੱਜ ਸਾਰੀਆਂ ਚਾਲਾਂ ਜਾਣਦੇ ਹਨ। ਪੈਸਾ ਪੈਸਾ ਹੱਡਾ ਵਿੱਚੋਂ ਕੱਢ ਲੈਣਗੇ। ਪਤਨੀ ਨੂੰ ਆਪਣੇ ਵਾਂਗ ਜੀਣ ਦਾ ਹੱਕ ਦੇ ਦਿਉ, ਬਿਲਕੁਲ ਉਸੇ ਤਰਾਂ, ਜਿਵੇਂ ਤੁਸੀਂ ਵੀ ਅਜ਼ਦ ਜਿਉਣਾਂ ਚਹੁੰਦੇ ਹੋ। ਸਬ ਦਾ ਭਲਾ ਇਸੇ ਵਿੱਚ ਹੈ। ਪਤੀ-ਪਤਨੀ ਦੋਂਨਾਂ ਵਿੱਚ ਸੇਹਿਤਮੰਦ ਗੱਲ-ਬਾਤ ਹੁੰਦੀ ਰਹੇ ਚੰਗੀ ਹੈ। ਹਰ ਦੁੱਖ ਸੁਖ ਸਾਂਝਾਂ ਕੀਤਾ ਜਾਵੇ। ਪਤੀ-ਪਤਨੀ ਦੇ ਜੋੜਿਆ ਵਿੱਚ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਜ਼ਤਨ ਨਾਂ ਕੀਤਾ ਜਾਵੇ। ਕਈ ਐਸੇ ਹਨ। ਗੱਲਾਂ ਇਸ ਤਰਾਂ ਕਰਦੇ ਹਨ। ਇੱਕ ਦੂਜੇ ਤੋਂ ਬਹੁਤ ਦੁੱਖੀ ਹਨ। ਬਈ ਹੁਣੇ ਹੀ ਇੱਕ ਦੂਜੇ ਨੂੰ ਛੱਡ ਦੇਣਗੇ। ਤਲਾਕ ਦੇ ਦੇਣਗੇ। ਬਿਸਤਰ ਵਿੱਚ ਪੈਣ ਸਮੇਂ ਪਤਨੀ ਪਿਆਰੀ ਲੱਗਣ ਲੱਗ ਜਾਂਦੀ ਹੈ। ਐਸੇ ਲੋਕਾਂ ਨੂੰ ਪਤਨੀ ਪਿਆਰੀ ਨਹੀਂ ਲੱਗਦੀ। ਆਪਣੀ ਕਾਂਮ ਦੀ ਅੱਗ ਬੁਝਾਂਉਣ ਦੀ ਮਜ਼ਬੂਰੀ ਹੁੰਦੀ ਹੈ। ਉਸ ਪਿਛੋਂ ਕਈ ਤਾਂ ਉਦੋਂ ਹੀ ਦੂਜੇ ਕੰਮਰੇ ਵਿੱਚ ਚਲੇ ਜਾਂਦੇ ਹਨ। ਬੱਚੇ ਨੀਂਦ ਖ਼ਰਾਬ ਕਰਦੇ ਹਨ। ਜਸਵੀਰ ਦਾ ਪਤੀ ਇੰਡੀਆਂ ਤੋਂ ਆਇਆ ਤਾਂ ਉਸ ਦਾ ਮੁੰਡਾ ਕੁੱਝ ਦਿਨਾਂ ਦਾ ਸੀ। ਇੰਡੀਆਂ ਤੋਂ ਵਿਆਹ ਕਰਾ ਕੇ ਆਈ ਸੀ। ਉਥੇ ਹੀ ਬੱਚਾ ਹੋਣ ਵਾਲਾ ਹੋ ਗਿਆ ਸੀ। ਉਹ ਅੱਜ ਤੱਕ ਆਪਣੀ ਪਤਨੀ ਨਾਲ ਉਸ ਵਾਲੇ ਕੰਮਰੇ ਵਿੱਚ ਨਹੀਂ ਸੁੱਤਾ। ਉਸ ਦੇ ਪਤੀ ਦੀ ਨੀਂਦ ਖ਼ਰਾਬ ਹੁੰਦੀ ਹੈ। ਪਤਨੀ ਵੀ ਇਹੀ ਕਹਿ ਦੇਵੇ, ਫਿਰ ਬੱਚੇ ਨੂੰ ਕੌਣ ਸੰਭਾਂਲੇ ਗਾ? ਪਤਨੀ ਨੂੰ ਬੱਚਾ ਦੋਂਨਾਂ ਕੰਮਰਿਆਂ ਦੇ ਵਿਚਾਲੇ ਪਾਉਣਾਂ ਚਾਹੀਦਾ ਹੈ। ਇਥੇ ਕਨੇਡਾ ਵਿੱਚ ਕਿਹੜਾ ਘਰ ਅੰਦਰ ਠੰਡ ਗਰਮੀ ਲੱਗਦੀ ਹੈ। ਨੀਂਦ ਦੋਂਨਾਂ ਦੀ ਖ਼ਰਾਬ ਹੋਣੀ ਚਾਹੀਦੀ ਹੈ।
ਜਸਵੀਰ ਦਾ ਪਤੀ ਇੱਕ ਕੰਮਰੇ ਨੂੰ ਜਿੰਦਾ ਲੌਕ ਲਗਾ ਕੇ ਰੱਖਦਾ ਹੈ। ਉਸ ਕੰਮਰੇ ਵਿਚ ਫੋਨ ਂਉਤੇ ਗੱਲਾਂ ਨੂੰ ਰਿਕੋਡ ਕਰਨ ਵਾਲੀ ਮਸ਼ੀਨ ਟੇਪ ਲੱਗੀ ਹੋਈ ਹੈ। ਹਰ ਰੋਜ਼ ਉਸ ਦੀਆ ਗੱਲਾਂ ਸੁਣਦਾ ਹੈ। ਉਹ ਗੱਲਾਂ ਆਪਣੀ ਮਾਂ ਭੈਣਾਂ ਨਾਲ ਕਰਦੀ ਹੈ। ਉਸ ਦਾ ਪਤੀ ਉਸ ਨੂੰ ਮਾਰਦਾ ਕੁੱਟਦਾ ਹੈ। ਪਿੰਡੇ ਉਤੇ ਬਿਲਟਾਂ ਦੀਆਂ ਲਾਸਾ ਪਾ ਦਿੰਦਾ ਹੈ। ਲੱਕ ਨਾਲ ਬੰਨੀ ਬਿਲਟ, ਘੌੜੇ ਵਾਲੀ ਚਾਬਕ ਤੋਂ ਘੱਟ ਨਹੀਂ ਹੁੰਦੀ। ਉਸ ਤੋਂ ਕਈ ਗੁਣਾਂ ਮੋਟੀ ਹੁੰਦੀ ਹੈ। ਹਰ ਬੰਦਾ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਜਰੂਰ ਕਰਦਾ ਹੈ। ਜਦ ਜੀਅ ਚਾਹੇ ਅੰਦਰ ਦਾ ਫੋਨ ਲਾਹ ਕੇ ਰਸੀਵਰ ਰੱਖ ਦਿੰਦਾ ਹੈ। ਉਹ ਨਾਂ ਤਾਂ ਫੋਨ ਕਰ ਸਕਦੀ ਹੈ। ਨਾਂ ਹੀ ਬਾਹਰੋਂ ਫੋਨ ਆ ਸਕਦਾ ਹੈ। ਪਤੀ ਕੋਲ ਆਪਣਾਂ ਸੈਲਰ ਫੋਨ ਹੈ। ਪਤੀ ਪਤਨੀ ਦਾ ਫੋਨ ਬੰਦ ਕਰ ਦੇਵੇ, ਕੀ ਇਹ ਸਹੀ ਹੈ? ਤੁਹਾਨੂੰ ਡਰ ਹੈ। ਪਤਨੀ ਕਿਸੇ ਨੂੰ ਫੋਨ ਕਰਕੇ ਬਾਹਰ ਕੁੱਝ ਘਰ ਦਾ ਦੱਸ ਨਾਂ ਦੇਵੇ। ਇਹ ਪਤੀ ਪੂਰੇ ਇੱਕ ਸਾਲ ਦੀ ਜੇਲ ਕੱਟ ਕੇ ਆਇਆ ਹੈ। ਜਦੋਂ ਜੇਲ ਕੱਟਣ ਪਿਛੋਂ ਕਨੇਡਾ ਇਮੀਗ੍ਰੇਸ਼ਨ ਉਸ ਨੂੰ ਭਾਰਤ ਭੇਜਣ ਵਾਲੀ ਹੀ ਸੀ। ਇਹ ਗੋਡੇ ਟੇਕ ਗਿਆ। ਕਹਿੰਦਾ," ਮੈਂ ਆਪਣੀ ਪਤਨੀ ਬੱਚਿਆਂ ਬਗੈਰ ਬੱਚ ਨਹੀਂ ਸਕਦਾ। ਮੈਂ ਪਾਗਲ ਹੋ ਜਾਵਾਂਗਾ। ਮੈਂ ਆਪਣੀ ਪਤਨੀ ਬੱਚਿਆਂ ਦੀ ਜੁੰਮੇਬਾਰੀ ਲੈਂਦਾਂ ਹਾਂ। " ਇਹ ਚਲਾਕ ਬੰਦਾ ਕਨੇਡਾ ਇਮੀਗ੍ਰੇਸ਼ਨ ਨੂੰ ਚਾਰ ਗਿਆ। ਪਰ ਇੱਕ ਗੱਲ ਹੈ। ਜੇ ਉਸ ਦੀ ਪਤਨੀ ਹੁਣ ਕੋਈ ਰਿਪੋਟ ਕਨੇਡਾ ਇਮੀਗ੍ਰੇਸ਼ਨ, ਪੁਲੀਸ ਨੂੰ ਦੱਸਦੀ ਹੈ। ਬਹੁਤ ਬੂਰੀ ਹੋਵੇਗੀ। ਪਤਨੀ ਚੁਪ ਇਸ ਲਈ ਹੈ। ਜੇ ਐਸਾ ਹੋ ਗਿਆ। ਪਤੀ-ਪਤਨੀ, ਬੱਚਿਆਂ ਦੀ ਜਿੰਦਗੀ ਖ਼ਰਾਬ ਹੋ ਜਾਵੇਗੀ। ਇਸ ਦਾ ਅੰਤ ਚੰਗਾ ਨਹੀਂ ਲੱਗਦਾ। ਗਾਗਰ ਜਦੋਂ ਪਾਣੀ ਨਾਲ ਜਿਆਦਾ ਭਰ ਜਾਵੇ। ਆਪ ਵੀ ਨਾਲ ਹੀ ਡੁਬਦੀ ਹੈ। ਇਹ ਪਤੀ ਚਾਲ ਚੱਲਣ ਤੋਂ ਖਿਸਕਿਆ ਵੀ ਹੋਇਆ ਹੈ। ਬਾਹਰ ਦੀਆਂ ਔਰਤਾਂ ਸੁਪਰਵਾਈਜ਼ਰ ਨਾਲ, ਹੋਰ ਕੰਮ ਕਰਨ ਵਾਲੀਆਂ ਕੁੜੀਆਂ ਉਤੇ ਆਸ਼ਕ ਹੈ। ਉਨਾਂ ਔਰਤਾਂ ਦੀ ਆਪਣੀ ਮਜ਼ਬੂਰੀ ਹੈ। ਪਤੀ ਤੋਂ ਤਲਾਕ ਹੋ ਚੁਕਾ ਹੈ। ਕਨੇਡਾ ਵਿੱਚ 10 ਕੁੜੀਆਂ ਵਿਚੋਂ 7 ਦਾ ਅੰਦਰ ਖਾਤੇ ਘਰ ਵਿੱਚ ਝਗੜਾ ਚੱਲ ਰਿਹਾ ਹੈ। 2 ਕੁੜੀਆਂ ਦਾ ਤਲਾਕ ਹੋ ਚੁਕਾ ਹੈ। ਇੱਕ ਘਰ ਸੁਖ ਨਾਲ ਵਸਦਾ ਹੈ। ਐਸੀਆਂ ਕੁੜੀਆਂ ਕੋਈ ਅਕਾਸ਼ੀ ਪਰੀਆਂ ਵੀ ਤਾਂ ਨਹੀਂ ਹਨ। ਉਨਾਂ ਨੇ ਕਾਂਮ ਦੀ ਪਰੂਤੀ ਵੀ ਤਾਂ ਕਰਨੀ ਹੀ ਹੈ। ਮਰਦ ਨੂੰ ਔਰਤ, ਔਰਤ ਨੂੰ ਮਰਦ ਹੀ ਚਾਹੀਦੇ ਹਨ। ਰੱਬ ਨੇ ਖੇਡ ਹੀ ਐਸੀ ਰਚੀ ਹੈ। ਮਰਦ ਔਰਤ ਦੇ ਬਸ ਦੀ ਗੱਲ ਨਹੀਂ ਹੈ। ਨਾਂ ਹੀ ਕੋਈ ਮੁਕਰ ਸਕਦਾ। ਮੁਕਰ ਜਾਵੋ, ਅਸਲੀ ਬਾਤ ਸਭ ਜਾਣਦੇ ਹਨ। ਆਪੋ-ਆਪਣੇ ਉਤੇ ਲਾ ਕੇ ਦੇਖ ਲਵੋ। ਵੈਸੇ ਤਾਂ ਸਾਰੇ ਮਰਦ ਹੀ ਹੋਰਾਂ ਔਰਤਾਂ ਉਤੇ ਡੋਰੇ ਪਾਉਣ ਦੀ ਢਿੱਲ ਨਹੀਂ ਕਰਦੇ। ਵਗਦੀ ਗੰਗਾ ਵਿੱਚ ਹਰ ਬੰਦਾ ਨਹਾਉਣਾ ਚਾਹੁੰਦਾ ਹੈ। ਭਾਵੇਂ ਰਾਮ ਤੇਰੀ ਗੰਗਾ ਵਿੱਚੋਂ ਚਿਕੜ ਹੀ ਲੱਗ ਜਾਵੇ।
ਇੱਕ ਸਜ ਵਿਆਹੀ ਬਹੂ ਦਾ ਹਾਲ ਦੇਖਿਆ ਸੀ। ਜਦੋਂ ਉਸ ਦੇ ਸੱਸ, ਸੌਹੁਰਾ, ਪਤੀ ਘਰੋਂ ਬਾਹਰ ਜਾਇਆ ਕਰਦੇ ਸੀ। ਪੰਜਾਬ ਵਿੱਚ ਤਾਂ ਸਾਰਾ ਟੱਬਰ ਹੀ ਇਕੋ ਥਾਂ ਜਾਣ ਲਈ ਇੱਕਠਾਂ ਹੀ ਉਠ ਕੇ ਤੁਰ ਪੈਂਦਾ ਹੈ। ਉਸ ਨਵੀਂ ਬਹੂ ਨੂੰ ਝਾਂੜੂ ਪੋਚਾ ਲਗਾਉਣ ਲਈ ਘਰ ਛੱਡ ਜਾਂਦੇ ਸਨ। ਫੋਨ ਰਸੋਈ ਵਿੱਚ ਹੁੰਦਾ ਸੀ। ਨਵੀਂ ਬਹੂ ਸੱਸ, ਸੌਹੁਰਾ, ਪਤੀ ਤੋਂ ਬਗੈਰ ਖਾਂਣਾਂ ਵੀ ਨਹੀਂ ਖਾ ਸਕਦੀ ਸੀ। ਪਤੀ ਤੋਂ ਬਗੈਰ ਖਾਂਣਾਂ ਨਹੀਂ ਖਾਂਣਾਂ, ਪਰਾਤਨ ਰਸਮ ਧੱਕੇ ਨਾਲ ਮਾਨਉਣ ਦਾ ਢੰਗ ਹੈ। ਨਾਂ ਤਾਂ ਫੋਨ ਆਇਆ ਚੱਕ ਸਕਦੀ ਸੀ। ਨਾਂ ਹੀ ਆਪਣੇ ਪੇਕਿਆਂ ਨੂੰ ਫੋਨ ਕਰ ਸਕਦੀ ਸੀ। ਐਸੇ ਵਿੱਚ ਰੱਬ ਨਾਂ ਕਰੇ ਬਾਹਰ ਗਏ, ਬੰਦੇ ਨਾਲ ਰੱਬ ਅਣਹੋਣੀ ਘਟਨਾਂ, ਭਾਂਣਾਂ ਵਰਤਾ ਦੇਵੇ। ਬਹੂ ਦਾ ਕੁੱਝ ਸਮਾਂ ਤਾਂ ਰੋਣ ਪਿਟਣ, ਹਸਪਤਾਲ ਭੱਜਣ ਤੋਂ ਖਹਿੜਾ ਛੁੱਟ ਜਾਵੇਗਾ। ਇੱਕ ਦਿਨ ਮੈਂ ਕੋਲ ਬੈਠੀ ਸੀ। ਇਹ ਸਾਡੇ ਗੁਆਂਢੀ ਹੀ ਸਨ। ਉਸ ਦੇ ਪਤੀ ਨੇ ਫੋਨ ਚੱਕਿਆ, ਬੋਲਿਆ, " ਉਹ ਘਰ ਨਹੀਂ ਹੈ। " ਸਾਰੇ ਘਰ ਸਨ। ਮੈਂ ਪੁੱਛ ਹੀ ਲਿਆ, : ਕੌਣ ਘਰ ਨਹੀਂ ਹੈ? ਫੋਨ ਕਿਸ ਦਾ ਸੀ? " ਉਹ ਕਹਿੱਣ ਲੱਗਾ, " ਮੇਰੀ ਪਤਨੀ ਦੀ ਮਾਂ ਦਾ ਫੋਨ ਸੀ। ਮੈਂ ਨਹੀ ਚਾਹੁੰਦਾ ਇਹ ਫੋਨ ਉਤੇ ਗੱਲਾਂ ਮਾਰ ਕੇ ਸਮਾਂ ਖ਼ਰਾਬ ਕਰੇ। " ਗੱਲ ਇਹ ਸਮਾਂ ਬਚਾਉਣ ਦੀ ਨਹੀਂ ਹੈ। ਕੀ ਆਪ ਵੀ ਸਮਾਂ ਬਚਾਉਣ ਲਈ ਆਪਣੇ ਰਿਸ਼ਤਾਂਦਾਰਾਂ, ਦੋਸਤਾਂ ਆਪਣੀ ਮਾਂ ਨੂੰ ਮਨਾਂ ਕਰ ਦਿੰਦੇ ਹੋ? ਕੀ ਆਪ ਵੀ ਆਪਣਿਆਂ ਦਾ ਫੋਨ ਨਹੀਂ ਚੱਕਦੇ? ਤੁਸੀਂ ਸਭ ਕੀ ਦੂਜੇ ਬਾਰੇ, ਪਤਨੀ ਬਾਰੇ ਸੋਚਦੇ ਹੋ? ਹਰ ਬੰਦੇ ਨੂੰ ਜਿਉਣ ਦਾ ਹੱਕ ਹੈ। ਹਰ ਮਰਦ ਨੇ ਆਪਣੇ ਕੋਲ ਤਾਂ ਸੈਲਰ ਫੋਨ ਵੀ ਰੱਖਿਆ ਹੈ। ਕੀ ਤੁਸੀਂ ਪਤਨੀ ਉਤੇ, ਹਰ ਕਦਮ ਚੱਕਣ ਉਤੇ ਪਹਿਰਾ ਰੱਖਦੇ ਹੋ? ਉਹ ਕਿਸੇ ਨਾਲ ਫੋਨ ਉਤੇ ਗੱਲ ਨਾਂ ਕਰੇ। ਉਨਾਂ ਨਾਲ ਜਿਹੜੇ ਮਾਪਿਆਂ ਨੇ ਉਸ ਨੂੰ ਪਾਲ ਕੇ ਤੁਹਾਡੇ ਭਾਂਡੇ ਮਾਜ਼ਣ, ਰੋਟੀਆਂ ਪਕਾਉਣ ਲਈ ਭੇਟ ਕਰ ਦਿੱਤਾ ਹੈ।
ਇੱਕ ਹੋਰ ਗੱਲ ਸਾਫ਼ ਕਰ ਦੇਈਏ। ਜੇ ਕੋਈ ਪਤੀ ਸੋਚਦਾ ਹੈ। ਪਤਨੀ ਕੋਲ ਕੋਈ ਹੋਰ ਖ਼ਸਮ ਹੈ। ਜੇ ਐਸੇ ਹੁੰਦਾ ਉਹ ਤੁਹਡੇ ਕਿਤੇ ਜ਼ੁਲਮ ਕਿਉਂ ਸਹਿੰਦੀ?
ਫੋਨ ਉਤੇ ਕਿਸੇ ਦੋਸਤ ਰਿਸ਼ਤੇਦਾਰ ਨੂੰ ਪਤਨੀ ਤੁਹਡੇ ਘਰ ਦਾ ਕੀ ਦੱਸ ਦੇਵੇਗੀ? ਕੀ ਕੁੱਝ ਬਲੈਕ ਮੇਲ ਕਰਦੇ ਹੋ?
ਤੁਸੀਂ ਐਸਾ ਕੀ ਕਰਦੇ ਹੋ? ਕੀ ਤੁਸੀਂ ਉਸ ਨੂੰ ਮਾਰਦੇ ਹੋ? ਪੁਲੀਸ ਨੂੰ ਨਾਂ ਫੋਨ ਕਰ ਦੇਵੇ, ਕੀ ਤੁਹਾਨੂੰ ਡਰ ਹੈ?
ਕੀ ਪਤੀ-ਪਤਨੀ ਨਾਲ ਅਧਾਂਜਲੀ ਵਰਗਾ ਵਰਤਾਂ ਕਰਦੇ ਹੋ?
ਹਰ ਗੁੱਸੇ ਵਿੱਚ ਪਤਨੀ ਕਹਿੰਦੀ ਹੈ," ਮੈਂ ਤਾਂ ਮਾਪਿਆ ਤੇ ਲੋਕਾਂ ਦੀ ਸ਼ਰਮ ਦੀ ਮਾਰੀ ਨਿਭਾਈ ਜਾਂਦੀ ਹਾਂ। "
ਪਤੀ ਕਹਿੰਦਾ ਹੈ," ਅਗਰ ਬਣਦੀ ਨਾਂ ਹੋਵੇ ਸ਼ੁਰੂ ਵਿੱਚ ਹੀ ਛੱਡ ਛਡਾਈ ਕਰ ਲੈਣੀ ਚਾਹੀਦੀ ਹੈ। "
ਧੀ ਨੇ ਕਿਹਾ," ਡੀਡੀ ਆਪਣੇ ਘਰ ਵਿੱਚ ਕਿਸ ਦੀ ਬਣਦੀ ਹੈ। ਮੈਂ ਤਾਂ ਆਪ ਸਭ ਨੂੰ ਛੱਡਣ ਲਈ ਤਿਆਰ ਹਾਂ।"
ਪੁੱਤਰ ਕਹਿੰਦਾ ਹੈ, " ਤੁਸੀ ਸਬ ਛੇਤੀ ਕਰੋ। ਘਰੋਂ ਜਾਵੋ, ਜ਼ਮੀਨ ਮੇਰੇ ਨਾਂਮ ਕਰ ਦੇਵੋ। "
ਘਰ ਵਿੱਚ ਹੀ ਇਕੋ ਘਰ ਵਿੱਚ ਰਹਿੱਣ ਵਾਲੇ ਇੱਕ ਦੂਜੇ ਨੂੰ ਪਿਆਰ ਕਰਨ ਦੀ ਬਜਾਏ। ਇੰਨੀ ਨਫ਼ਰਤ ਕਰਦੇ ਹਨ। ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ ਹਨ। ਆਪਣੇ-ਆਪਣਿਆਂ ਨੂੰ ਦੁਸ਼ਮੱਣ ਸਮਝਦੇ ਹਨ। ਦੂਜੇ ਨਾਲ ਦੋਸਤੀ ਕਰਦੇ ਹਨ। ਹੁਣ ਦੂਜਾ ਬੰਦਾ ਜਰੂਰ ਸੋਚੇ, ਘਰ ਵਾਲਿਆਂ ਨੂੰ ਛੱਡ ਕੇ ਤੁਹਾਡੇ ਨਾਲ ਵਫ਼ਾ ਦੀ ਉਮੀਦ ਕਿਵੇਂ ਹੋ ਸਕਦੀ ਹੈ?
ਕੀ ਫਿਰ ਪਰਿਵਾਰ ਇੱਕ ਦੂਜੇ ਨਾਲ ਮਜ਼ਬੂਰੀਆਂ ਕਰਕੇ ਰਹਿ ਰਹੇ ਹਨ?
ਜੇ ਪਿਆਰ ਹੁੰਦਾ, ਲੜਾਈਆਂ ਨਹੀਂ, ਇੱਕ ਦੂਜੇ ਦੀ ਇੱਜ਼ਤ ਕਰਦੇ ਹੁੰਦੇ।
ਪਤੀ-ਪਤਨੀ ਦੀ ਮਜਬੂਰੀ ਕਾਂਮ, ਬੱਚੇ ਪਾਲਣ, ਪੈਸੇ, ਕੁੱਲੀ, ਜੁਲੀ, ਰੋਟੀ ਦੀ ਹੈ। ਬੱਚਿਆ ਦੀ ਮਜਬੂਰੀ ਪਲਣ ਦੀ, ਪੈਸੇ, ਕੁੱਲੀ, ਜੁਲੀ, ਰੋਟੀ ਦੀ ਹੈ। ਕਨੇਡਾ ਵਰਗੇ ਦੇਸ਼ ਵਿੱਚ ਜਿੰਨਾਂ ਦਾ ਬਾਹਰ ਸਰੀ ਜਾਂਦਾ ਹੈ। ਉਹ ਇਸ ਮਾਮਲੇ ਵਿੱਚ ਨਹੀਂ ਪੈਂਦੇ। ਨਾਂ ਹੀ ਦੂਜੇ ਦੀ ਜਿੰਦਗੀ ਵਿੱਚ ਦਖ਼ਲ ਦਿੰਦੇ ਹਨ।

Comments

Popular Posts