ਜਾਨ ਹੈ ਤਾਂ ਜਹਾਨ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਸਾਨੂੰ ਸਰੀਰ ਦਾ ਖਿਆਲ ਰੱਖਣਾਂ ਚਾਹੀਦਾ ਹੈ। ਸਰੀਰ ਤੰਦਰੁਸਤ ਹੈ। ਤਾਂ ਜਹਾਨ ਚੰਗਾ ਲੱਗਦਾ ਹੈ। ਸਰੀਰ ਦਾ ਕੁੱਝ ਦੁੱਖਦਾ ਹੈ। ਅਸੀ ਦਾਰੂ ਬੂਟੀ ਹਰ ਕੋਸ਼ਸ਼ ਕਰਦੇ ਹਾਂ। ਪਰ ਜੇ ਕਿਸੇ ਐਕਸੀਡੈਂਟ ਵਿੱਚ ਲੱਤ ਬਾਂਹ ਲੱਥ ਜਾਵੇ। ਸ਼ਇਦ ਹੀ ਪਹਿਲਾਂ ਵਾਂਗ ਕੰਮ ਕਰ ਸਕੇ। ਇਸ ਲਈ ਪਹਿਲਾਂ ਹੀ ਬਚਾ ਕਰਨਾਂ ਚਾਹੀਦਾ ਹੈ। ਕੋਈ ਅੰਗ ਹੱਥ-ਪੈਰ ਤੁੜਵਾ ਕੇ ਸਮਝੇ ਤਾਂ ਕੀ ਸਮਝੇ? ਇੱਕ ਸਰੀਰ ਦੇ ਦਰਦ ਬੜੇ ਤੰਗ ਕਰਦੇ ਹਨ। ਕਈਆਂ ਦੇ ਢੂਹੀ, ਗੋਡੇ, ਗਿੱਟੇ ਦੁੱਖਦੇ ਹੀ ਰਹਿੰਦੇ ਹਨ। ਡਾਕਟਰ ਚਾਹੇ ਕਹੀ ਜਾਵੇ। ਸੌਣ ਵੇਲੇ ਭੂਜੇ ਜਾਂ ਲਕੜੀ ਦੇ ਬਣੇ ਬੈਡ ਉਤੇ ਬਗੈਰ ਗੱਦੇ ਤੋਂ ਸਾਉਣਾਂ ਹੈ। ਉਸ ਦੀ ਕੋਈ ਹੀ ਮੰਨਦਾ ਹੈ। ਕੁੱਝ ਦਿਨ ਹੀ ਮੁਸ਼ਕਲ ਲੱਗਦਾ ਹੈ। ਫਿਰ ਮਨ ਆਪੇ ਰਾਜ਼ੀ ਹੋ ਜਾਂਦਾ ਹੈ। ਲਕੜੀ ਦੇ ਉਤੇ ਪੈਣ ਨਾਲ ਹੱਡੀਆਂ ਸਿੱਧੀਆਂ ਰਹਿੰਦੀਆਂ ਹਨ। ਲਕੜੀ ਦੇ ਬਣੇ ਬੈਡ, ਬੈਂਚ ਤੇ ਪੈਣ ਨਾਲ ਹੱਡੀਆਂ, ਆਪਣੇ ਸਰੀਰ ਦੇ ਭਾਰ ਨਾਲ ਦੱਬੀਆਂ ਘੁੱਟੀਆਂ ਵੀ ਜਾਂਦੀਆਂ ਹਨ। ਪਿੱਠ ਭਾਂਰ ਲੇਟ ਕੇ ਸਾਹ ਅੰਦਰ ਨੂੰ ਖਿਚੀਏ ਤਾਂ ਢਿੱਡ ਅੰਦਰ ਜਾਂਦਾ ਹੈ। ਇਸ ਤਰਾ ਪੇਟ ਘੱਟਣ ਲੱਗ ਜਾਂਦਾ ਹੈ। ਪਿੱਠ ਦੀਆਂ ਹੱਡੀਆਂ ਸਿੱਧੀਆਂ ਹੁੰਦੀਆਂ ਹਨ। ਜ਼ਮੀਨ ਨਾਲ ਲੱਗ ਜਾਂਦੀਆਂ ਹਨ। ਦਰਦਾਂ ਨੂੰ ਅਰਾਮ ਮਿਲਦਾ ਹੈ। ਲਕੜੀ ਦੇ ਬਣੇ ਬੈਡ ਬੈਂਚ ਉਤੇ ਪੈਣ ਨਾਲ ਪਿਠ ਵਿੱਚ ਕੁਬ ਨਹੀਂ ਪੈਂਦਾ। ਖੂਨ ਦਾ ਵਹਾ ਸਿਧੀਆਂ ਹੱਡੀਆ ਵਿੱਚ ਚਲਣਾਂ ਸੌਖਾ ਹੈ। ਗੱਦੇ ਉਤੇ ਹੱਡੀਆਂ ਲਿਪ ਜਾਂਦੀਆਂ ਹਨ। ਤਾਂਹੀਂ ਦੁੱਖਦੀਆਂ ਹਨ। ਜਿਹੜੇ ਬਹੁਤੇ ਧਰਮੀ ਹਨ। ਉਹ ਜਾਣਦੇ ਹਨ। ਨਕੋਦਰ ਕੋਲ ਪੰਜਵੇ ਪਾਤਸ਼ਾਹ ਦਾ ਮਾਲੜੀ ਗੁਰਦੁਆਰਾ ਸਾਹਿਬ ਹੈ। ਕਹਿੰਦੇ ਨੇ, " ਮੋਚੀ ਨੂੰ ਗੱਠਈਆ ਸੀ। ਉਸ ਮੋਚੀ ਨੇ ਗੁਰੂ ਜੀ ਲਈ ਜੁੱਤੀਆਂ ਦਾ ਜੋੜਾ ਬਣਾਇਆ। ਮਨ ਵਿੱਚ ਇਛਾਂ ਜਾਹਰ ਕੀਤੀ। ਇਸ ਨੂੰ ਆਪ ਹੱਥਾਂ ਨਾਲ ਗੁਰੂ ਜੀ ਦੇ ਪਾਵਾਂ। ਗੁਰੂ ਜੀ ਸੱਚ ਹੀ ਉਸ ਦੇ ਘਰ ਆ ਗਏ। ਉਸ ਨੇ ਗੁਰੂ ਜੀ ਨੂੰ ਜੋੜਾ ਭੇਟ ਕੀਤਾ। ਗੁਰੂ ਜੀ ਨੇ ਉਠ ਦੇ ਦੇਣ ਲਈ ਕਿਹਾ। ਉਹ ਉਠ ਕੇ ਖੜ੍ਹਾਂ ਹੋ ਗਿਆ। ਉਸ ਦਾ ਰੋਗ ਟੁੱਟ ਗਿਆ। ਹੁਣ ਉਥੇ ਹਰ ਸ਼ਨੀਵਾਰ ਰਾਤ ਨੂੰ ਸੰਗਤਾਂ ਜੁੜਦੀਆਂ ਹਨ। ਧਰਤੀ ਉਤੇ ਭੂਜੇ ਪੈਂਦੀਆਂ ਹਨ। 7 ਰਾਤਾਂ ਵਾਰ ਵਾਲੇ ਦਿਨ ਭੂਜੇ ਸੌਣਾਂ ਪੈਂਦਾ ਹੈ। ਦਰਦਾਂ ਦੇ ਰੋਗਾਂ ਤੋਂ ਛੁਟਕਾਰਾ ਪਾਉਂਦੀਆਂ ਹਨ। ਜਿਸ ਨੂੰ ਅਰਾਮ ਆਉਂਦਾ ਲੱਗਦਾ ਹੈ। ਉਹ ਧਰਤੀ ਉਤੇ ਹੀ ਸੌਣ ਲੱਗ ਜਾਂਦੇ ਹਨ। ਕਨੇਡਾ ਦੇ ਡਾਕਟਰ ਵੀ ਇਹੀ ਕਹਿੰਦੇ ਹਨ।
ਖ਼ਰਾਕ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਚੰਗੀ ਖ਼ਰਾਕ ਖਾਈ ਜਾਵੇਗੀ। ਤਾਂਹੀਂ ਤਾਂ ਤਾਜ਼ਾ ਖੂਨ ਬਣੇਗਾ। ਹੱਡੀਆਂ ਸਰੀਰ ਚਮੜੀ ਤੰਦਰੁਸਤ ਬਣ ਜਾਣਗੇ। ਦੇਖਣ ਲਈ ਖੂਬਸੂਰਤ ਲੱਗਣਗੇ। ਹਰ ਤਰਾਂ ਦਾ ਭੋਜਨ ਖਾਂਣਾਂ ਚਾਹੀਦਾ ਹੈ। ਕੱਚੇ, ਪੱਕੇ ਫ਼ਲ, ਦਾਲਾਂ ਸਬਜੀਆਂ ਖਾਣੀਆਂ ਚਾਹੀਦੀਆਂ ਹਨ। ਦੁੱਧ ਦਹੀਂ ਅਨਾਜ਼ ਦੀ ਵਰਤੋਂ ਹਰ ਰੋਜ਼ ਖਾਂਣ ਪੀਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਇੱਕੇ ਸਮੇਂ ਨਹੀਂ, ਅੱਲਗ-ਅੱਲਗ ਸਮੇਂ ਥੋੜਾ-ਥੋੜਾ ਕਰਕੇ ਖਾਂਣਾਂ ਚਾਹੀਦਾ ਹੈ। ਸਖੁਰਾਕ ਤਾਂਹੀਂ ਪਚੇਗੀ। ਜੇ ਅਸੀਂ ਕੰਮ ਕਰਾਂਗੇ। ਕਸਰਤ ਕਰਾਂਗੇ।
ਜਾਨ ਹੈ ਤਾਂ ਜਹਾਨ ਹੈ। ਸਰੀਰ ਤੰਦਰੁਸਤ ਹੈ ਤਾਂਹੀ ਜਿਉਣ ਦਾ ਅੰਨਦ ਹੈ। ਖਾਣਾਂ ਵੀ ਹਿਸਾਬ ਨਾਲ ਚਾਹੀਦਾ ਹੈ। ਭੁੱਖ ਰੱਖ ਕੇ, ਜਾਣਦੀ ਬਹੁਤਾ ਢਿੱਡ ਭਰ ਕੇ ਨਹੀਂ ਖਾਂਣਾ ਚਾਹੀਦਾ। ਬਹੁਤਾ ਖਾਂਣ ਨਾਲ ਖਾਣਾ ਆਪੇ ਮੂੰਹ ਰਾਹੀਂ ਬਾਹਰ ਆ ਜਾਂਦਾ ਹੈ। ਅਗਰ ਉਲਟੀਆਂ ਲੱਗ ਗਈਆਂ ਖਾਂਣਾਂ ਪਚੇਗਾ ਨਹੀਂ। ਪੇਟ ਦੀ ਨਾਲੀ ਨਹੀਂ ਭਰੇਗੀ। ਨਾਂ ਹੀ ਪਾਣੀ ਪਚੇਗਾ। ਮਲ-ਮੂਤਰ ਦੋਂਨੇਂ ਰੁਕ ਜਾਣਗੇ। ਪੇਟ ਦੀ ਸਫ਼ਾਈ ਨਹੀਂ ਹੋਵੇਗੀ। ਖਾਂਣਾਂ ਨਾਂ ਖਾਂਣ ਦੇ ਨਾਲ ਵੀ ਢਿੱਡ ਨਾਂ ਭਰਨ ਨਾਲ ਹਾਜ਼ਮਾਂ ਖ਼ਰਾਬ ਹੋ ਜਾਵੇਗਾ। ਸਰੀਰ ਦਾ ਸਤੁਲਨ ਖ਼ਰਾਬ ਹੋ ਜਾਵੇਗਾ। ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਕੀਮਤੀ ਅੰਦਰ ਦੇ ਅੰਗ ਖ਼ਰਾਬ ਹੋਣੇ ਸ਼ੁਰੂ ਹੋ ਜਾਣਗੇ। ਸਿਰ, ਪੇਟ ਦੁੱਖਣ ਲੱਗ ਜਾਣਗੇ। ਬਹੁਤਾ ਖਾਂਣ ਨਾਲ ਭਾਰ ਵੱਧ ਜਾਵੇਗਾ। ਮੈਂ ਗੁਰਦੁਆਰੇ ਸਾਹਿਬ ਇੱਕ 10 ਕੁ ਸਾਲਾਂ ਦਾ 4 ਕੁਵਿੰਟਲ ਦਾ ਮੁੰਡਾ ਦੇਖਿਆ। ਜਿਸ ਤੋਂ ਤੁਰਿਆ ਹੀ ਮਸਾ ਜਾਂਦਾ ਸੀ। ਉਸ ਨੂੰ ਦੋ ਬੰਦਿਆਂ ਨੇ ਮੱਥਾ ਟੇਕਾਇਆ। ਉਸ ਤੋਂ ਭੂਜੇ ਬੈਠ ਕੇ ਉਠਿਆ ਨਹੀਂ ਗਿਆ। ਉਸ ਨੂੰ ਚਾਰ ਬੰਦਿਆਂ ਨੇ ਹੱਥ ਲਾ ਕੇ ਜ਼ਮੀਨ ਉਤੋਂ ਉਠਾਇਆ। ਹਾਥੀ ਵਰਗੀ ਦੇਹ ਵਾਲੇ, ਐਸੇ ਬੱਚੇ ਨੂੰ ਕਿੰਨਾਂ ਖਾਂਣਾਂ ਦੇਣਾਂ ਪੈਂਦਾ ਹੋਵੇਗਾ? ਆਪਣਾਂ-ਆਪ ਚੱਕ ਕੇ ਤੁਰਿਆ ਨਾਂ ਜਾਵੇ, ਐਸੇ ਸਰੀਰ ਦਾ ਕੀ ਫੈਇਦਾ ਹੈ? ਖਾਂਣਾਂ ਨਾਂ ਖਾਂਣ ਦੇ ਨਾਲ ਸਰੀਰ ਕੰਮਜ਼ੋਰ ਹੋ ਜਾਵੇਗਾ। ਭਾਰਤ ਵਿੱਚ ਵੀ ਬੱਚੇ ਭੁੱਖੇ ਸੁੱਕ ਰਹੇ ਹਨ। ਉਹੀਂ ਬਰਾਬਰ ਦਾ ਵੰਡ ਕੇ ਖਾਦਾ ਜਾਵੇ। ਕੋਈ ਭੁੱਖਾ ਨਾਂ ਸੌਂਵੇ।
ਇੱਕ ਬੇਬੇ ਗੁਰਦੁਆਰੇ ਸਾਹਿਬ ਬੈਠੀ ਸੀ। ਉਸ ਦਾ ਪੂਰਾ ਪਰਿਵਾਰ ਧੀ, ਦੋ ਨੂੰਹਾਂ ਪੁੱਤ ਪਤੀ 6 ਬਚੇ ਸਭ ਸੱਤੇ ਦਿਨ ਗੁਰਦੁਆਰੇ ਸਾਹਿਬ ਹੀ ਰੋਟੀਆਂ ਖਾਂਦੇ ਹਨ। ਮੈਂ ਉਸ ਬੇਬੇ ਦਾ ਹਾਲ ਪੁੱਛਿਆ," ਕੀ ਹਾਲ ਹੈ ਜੀ, ਸੇਹਿਤ ਕਿਵੇ ਹੈ? " ਉਸ ਨੇ ਦੱਸਿਆ," ਗੁਰੂ ਮਾਹਾਰਾਜ ਦੀ ਸਾਡੇ ਟੱਬਰ ਉਤੇ ਬਹੁਤ ਕਿਰਪਾ ਹੈ। ਤਾਂਹੀਂ ਕਦੇ ਡਾਕਟਰ ਦੇ ਨਹੀਂ ਗਏ ਸੀ। ਕਦੇ ਸਰੀਰ ਚੈਕਅੱਪ ਹੀ ਨਹੀਂ ਕਰਾਇਆ ਸੀ। ਇੱਕ ਦਿਨ ਪਿਸ਼ਾਬ ਬੰਦ ਹੋ ਗਿਆ। ਡਾਕਟਰ ਨੇ ਚੈਕ ਕੀਤਾ ਤਾਂ ਪਤਾ ਲੱਗਾ ਸ਼ੂਗਰ ਘੱਟੀ ਹੋਈ ਸੀ। ਹੁਣ ਹਫ਼ਤੇ ਵਿੱਚ ਤਿੰਨ ਬਾਰ ਪਾਣੀ ਕੱਢਾਂਉਣ ਹਸਪਤਾਲ ਜਾਣਾਂ ਪੈਂਦਾ ਹੈ।" ਮੇਰਾ ਦਿਲ ਕਰਦਾ ਸੀ। ਇਸ ਨੂੰ ਕਹਾਂ," ਮਰਨ ਕਿਨਾਰੇ ਬੈਠੀ ਹੈ। ਪੂਜਾ ਅਜੇ ਵੀ ਨਹੀਂ ਖਾਂਣੋਂ ਹੱਟੇ। ਪੈਨਸ਼ਨ ਦਾ ਕੀ ਕਰਨਾਂ ਹੈ? ਕੀ ਇਹ ਅੱਗੇ ਲਿਜਾ ਕੇ ਧਰਮ ਰਾਜ ਨੂੰ ਗੁਰਦੁਆਰੇ ਸਾਹਿਬ ਦੇ ਦਾਨ ਖਾਂਦੇ ਦੇ ਹਿਸਾਬ ਵਿੱਚ ਦੇਣੀ ਹੈ? " ਉਸ ਦੀ ਥਾਲੀ ਦਾਲ, ਤਰੀ ਵਾਲੀ ਮਟਰਾ ਦੀ ਸਬਜ਼ੀ, ਗੋਭੀ ਦੀ ਸਬਜ਼ੀ, ਦਹੀ, ਲੂਣ ਵਾਲੇ ਚੌਲ, ਰੋਟੀ, ਸਲਾਦ ਖੀਰ ਨਾਲ ਭਰੀ ਪਈ ਸੀ। ਖੀਰ ਉਸ ਨੇ ਦੁਆਰਾ ਪੁਆ ਲਈ। ਸਟੀਲ ਦੇ ਖੰਨਿਆਂ ਵਾਲੇ ਵੱਡੇ ਥਾਲ ਵਿੱਚ ਸਭ ਕੁੱਝ ਉਪਰ ਦੀ ਡੁਲ ਰਿਹਾ ਸੀ। ਦੇਖਣ ਵਾਲੇ ਨੂੰ ਦੇਖ ਕੇ ਉਲਟੀ ਆਉਣ ਵਾਲੀ ਗੱਲ ਸੀ। ਸਮਾਨ ਵਰਤਾਉਣ ਵਾਲੇ ਤਾਂ ਵੱਡੇ ਕੱੜਛਿਆਂ ਨਾਲ ਪਾਈ ਹੀ ਜਾਂਦੇ ਹਨ। ਬਿਮਾਰ ਬੰਦੇ ਨੂੰ ਹਿਸਾਬ ਨਾਲ ਖਾਂਣਾਂ ਚਾਹੀਦਾ ਹੈ। ਜਦੋਂ ਪਤਾ ਹੋਵੇ। ਢਿੱਡ ਦਾ ਪਾਣੀ ਨਰਸਾ ਨੇ ਕੱਢਣਾਂ ਹੈ। ਭੋਜਨ ਵਿੱਚ ਅੱਧਾ ਪਾਣੀ ਹੁੰਦਾ ਹੈ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

Comments

Popular Posts