ਜੁੱਤੀਆਂ ਦੀ ਸੇਵਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com


ਜੁੱਤੀਆਂ ਦੀ ਸੇਵਾ ਕਈ ਤਰਾ ਦੀ ਹੁੰਦੀ ਹੈ। ਇੱਕ ਸੇਵਾ ਉਹ ਹੈ। ਕਿਸੇ ਦੀ ਛਿੱਤਰ ਪਰੇਡ ਕਰਨਾ। ਉਹ ਚਾਹੇ ਚੁਰਾਹੇ ਦੇ ਗੁੰਡੇ ਦੀ ਹੋਵੇ। ਗਲੀ ਦੇ ਆਸ਼ਕ ਦੀ ਹੋਵੇ। ਚਾਹੇ ਪਤੀ ਹੱਥੋਂ ਪਤਨੀ ਦੀ ਹੋਵੇ। ਕਈਆਂ ਪਤਨੀਆਂ ਦਾ ਤਾਂ ਨਿੱਤ ਹੱਥ ਹੌਲਾ ਹੁੰਦਾ ਹੈ। ਆਪਾਂ ਕੀ ਲੈਣਾਂ ਅਗਲੇ ਦਾ ਘਰ ਦਾ ਮਾਮਲਾ ਹੈ। ਬਹੁਤੇ ਲੋਕ ਆਪਣੀ ਜੁੱਤੀ ਪਾਉਣ ਤੋਂ ਬਾਅਦ ਹੱਥ ਮਲ-ਮਲ ਸਾਬਣ ਨਾਲ ਧੋਂਦੇ ਹਨ। ਦਰਾਂ ਮੂਹਰੇ ਪਈਆਂ ਬਾਕੀ ਪਰਿਵਾਰ ਦੀਆਂ ਜੁੱਤੀਆਂ ਦੇਖ ਕੇ, ਫਟਕਾਰਾਂ ਪਾਉਂਦੇ ਹਨ। ਘਰ ਦੀਆਂ ਔਰਤਾਂ ਕਹਿੰਦੀਆਂ ਹਨ, " ਇਹ ਛਿੱਤਰ ਦਰਾਂ ਮੂਹਰੇ ਤੋਂ ਪਾਸੇ ਕਰਕੇ ਰੱਖ ਦਿਆ ਕਰੋ। ਆਉਂਦੇ ਜਾਂਦਿਆਂ ਦੇ ਪੈਰ ਵਿੱਚ ਵੱਜਦੇ ਹਨ। ਕੋਈ ਅੱੜਕ ਕੇ ਡਿਗ ਸਕਦਾ ਹੈ। " ਸਾਡੇ ਕਨੇਡਾ ਵਿੱਚ ਤਾਂ ਮਸਾ ਅੰਦਰ-ਬਾਹਰ ਲੰਘਣ ਜੋਗਾ ਹੀ ਥਾਂ ਹੁੰਦਾ ਹੈ। ਜੇ ਉਥੇ ਹੀ ਮੂਹਰੇ ਜੁੱਤੀਆਂ ਪਈਆਂ ਹੋਣ। ਕੋਈ ਵੀ ਅੱੜਕ ਕੇ ਡਿੱਗ ਸਕਦਾ ਹੈ। ਹਰ ਇੱਕ ਦੀ ਜੁੰਮੇਬਾਰੀ ਬਣਦੀ ਹੈ। ਆਪੋ-ਆਪਣੀਆਂ ਜੁੱਤੀਆਂ ਸੰਭਾਂਲਣ, ਇੱਕ ਤੋਂ ਵੱਧ ਜੁੱਤੀ ਬਾਹਰ ਨਾਂ ਹੋਵੇ। ਵਾਧੂ ਜੁੱਤੀਆਂ ਸ਼ਿਲਫ਼ ਵਿੱਚ ਰੱਖੀਆਂ ਜਾਣ। ਕੋਈ ਦੂਜਾ, ਦੂਜੇ ਦੀ ਜੁੱਤੀ ਨੂੰ ਹੱਥ ਨਹੀਂ ਲਗਾਉਣਾਂ ਚਹੁੰਦਾ। ਕੀ ਪਤਾ ਕਿਥੋਂ-ਕਿਥੋਂ ਗੰਦੇ ਥਾਂਵਾਂ ਤੋਂ ਹੋ ਕੇ ਆਈਆਂ ਹਨ? ਗੁਰਦੁਆਰਾ ਸਾਹਿਬ ਲੋਕ ਜੁੱਤੀਆਂ ਦੀ ਸੇਵਾ ਕਰਦੇ ਹਨ। ਕਿਆ ਬਾਤ ਹੈ। ਕਈ ਤਾਂ ਇੱਕ ਜੁੱਤੀ ਨੂੰ ਹੀ ਰੱਗੜੀ ਜਾਣਗੇ। ਉਥੇ 500 ਬੰਦੇ ਦੀਆਂ ਜੁੱਤੀਆਂ ਸਾਫ਼ ਕਰ ਦਿੰਦੇ ਹਨ। ਇੱਕ ਨੇ ਮੈਨੂੰ ਦੱਸਿਆ," ਇਹ ਜੁੱਤੀਆਂ ਗੁਰੂ ਨਾਨਕ ਜੀ ਦੀਆਂ ਹਨ। " ਮੈਂ ਕਿਹਾ," ਮੈਂ ਤਾਂ ਸੁਣਿਆਂ ਤੇ ਫੋਟੋ ਵਿੱਚ ਦੇਖਿਆ ਹੈ। ਗੁਰੂ ਨਾਨਕ ਜੀ ਤਾਂ ਲਕੜੀ ਦੀਆਂ ਖੜਾਮਾਂ ਪਾਉਂਦੇ ਸਨ। ਮੈਂ ਕਿਸੇ ਤਸਵੀਰ ਵਿੱਚ ਚਮੜੇ, ਲੈਦਰ ਦੇ ਮੌਜ਼ੇ ਪਾਏ ਨਹੀਂ ਦੇਖੇ। " ਉਸ ਦੇ ਨਾਲ ਇੱਕ ਹੋਰ ਕੱਪੜਾ ਗਿਲਾ ਕਰ ਕੇ ਜੁੱਤੀ ਚੱਮਕਾਉਣ ਲੱਗੀ ਸੀ। ਉਸ ਨੇ ਮੈਨੂੰ ਪਲਟ ਕੇ ਜੁਆਬ ਦਿੱਤਾ," ਗੁਰੂ ਨਾਨਕ ਜੀ ਸੰਗਤ ਦੀਆਂ ਜੁੱਤੀਆਂ ਵਿੱਚ ਹਾਜ਼ਰ ਰਹਿੰਦੇ ਹਨ। ਜੁੱਤੀਆਂ ਵਿੱਚ ਕਰਨੀ ਵਾਲੇ ਬੰਦਿਆਂ ਦੀ ਕਮਾਂਈ ਹੁੰਦੀ ਹੈ। " ਮੈਂ ਆਪਣਾਂ ਹਾਸਾ ਮਸਾਂ ਰੋਕਿਆ। ਉਸ ਨੂੰ ਕਿਹਾ," ਕੀ ਉਹ ਆਪਣੀ ਕਮਾਂਈ ਜੇਬਾਂ ਜਾਂ ਬੈਂਕਾਂ ਵਿੱਚ ਨਹੀਂ ਰੱਖਦੇ। ਕੀ ਜੁੱਤੀਆਂ ਵਿੱਚ ਲੋਕੋ ਕੇ ਰੱਖਦੇ ਹਨ। ਤੁਸੀਂ ਦਾਅ ਲਾ ਕੇ ਕੱਢ ਕੇ ਲੈ ਜਾਣੀ ਹੈ।" ਜੋਵਾਨ ਕੁੜੀ ਆ ਗਈ। ਉਸ ਨੇ ਜੁੱਤੀ ਰਗੜਨ ਵਾਲੀ ਤੋਂ ਆਪਦੀ ਜੁਤੀ ਫੜ ਲਈ, ਕਿਹਾ, " ਜੀ ਤੁਸੀਂ ਤਾਂ ਜੁੱਤੀ ਰਗੜ ਕੇ ਇੱਸ ਦੇ ਮੋਤੀ ਤੋੜ ਦਿੱਤੇ ਹਨ। ਜੁੱਤੀ ਦੀ ਜੱਖਣਾਂ ਵੱਡ ਦਿੱਤੀ ਹੈ। ਨਵੀਂ ਜੁੱਤੀ ਨੂੰ ਹੋਰ ਮਿੱਟੀ ਲਗਾ ਦਿੱਤੀ ਹੈ। " ਇੰਨੇ ਨੂੰ ਇੱਕ ਬੁੱਢੀ ਔਰਤ ਨੇ ਦੁਹਾਈ ਪਾ ਦਿੱਤੀ," ਮੇਰੀ ਜੁੱਤੀ ਨਹੀਂ ਲੱਭਦੀ। ਇਥੇ ਹੀ ਤਾਂ ਲਾਹੀ ਸੀ। ਹਫ਼ਤੇ ਵਿੱਚ ਇਹ ਦੂਜਾ ਜੁੱਤੀ ਦਾ ਜੋੜਾ ਗੁਆਚ ਗਿਆ। " ਇੱਕ ਦੂਰ ਤੋਂ ਜੁੱਤੀਆਂ ਦੀ ਸੇਵਾ ਕਰਦੀ ਬੋਲੀ, " ਇਹ ਤਾਂ ਐਵੇਂ ਰੋਜ਼ ਇਸੇ ਤਰਾਂ ਭੌਕਦੀ ਹੈ। ਅੰਨੀ ਨੂੰ ਦਿਸਦਾ ਆਪ ਨੂੰ ਨਹੀਂ ਹੈ। ਹੁਣ ਸਾਡੇ ਸਿਰ ਲਾਵੇਗੀ। " ਮੈਨੂੰ ਹੋਰ ਵੀ ਮੌਕਾ ਲੱਗ ਗਿਆ। ਮੈਂ ਕਿਹਾ, " ਹੁਣੇ ਹੀ ਤੂੰ ਕਹਿ ਰਹੀ ਸੀ ਗੁਰੂ ਨਾਨਕ ਜੀ ਦੇ ਜੋੜੇ ਹਨ। ਇਹ ਗੁਰੂ ਨਾਨਕ ਜੀ ਨਹੀਂ ਲੱਗਦੀ। ਕੀ ਤੂੰ ਆਪਣੇ ਗੁਰੂ ਨਾਨਕ ਜੀ ਨੂੰ ਅੰਨਾਂ ਕਹਿ ਰਹੀ ਹੈ? ਕੀ ਇਸ ਦੀ ਜੁੱਤੀ ਵਿੱਚ ਵੱਧ ਕਮਾਈ ਸੀ? ਕਿਸੇ ਨੇ ਸਣੇ ਜੁੱਤੀ ਲੁੱਟ ਲਈ। " ਇੱਕ ਮਰਦ ਬੀਬੀਆਂ ਦੀਆਂ ਜੁੱਤੀਆਂ ਦੀ ਸੇਵਾ ਕਰਨ ਆ ਗਿਆ। ਹੈਰਾਨੀ ਹੋਈ, ਇਹੋ-ਜਿਹੇ ਦਾ ਘਰ ਜੇ ਆਪਣੀ ਮਾਂ-ਪਤਨੀ ਦੇ ਪੈਰਾਂ ਨੂੰ ਭੁਲੇਖੇ ਨਾਲ ਹੱਥ ਲੱਗ ਵੀ ਜਾਂਦਾਂ ਹੋਵੇ। ਮਾਂ-ਪਤਨੀ ਵਿੱਚ ਹੀ ਕਸੂਰ ਕੱਢਦਾ ਹੋਣਾ। ਮਾਂ-ਪਤਨੀ ਪੈਰਾਂ ਨੂੰ ਹੱਥ ਲੱਗਣ ਨਾਲ ਜਿਵੇਂ ਬੰਦਾ ਭਿਰਸਟ ਜਾਂਦਾ ਹੈ। ਇਹ ਜੁੱਤੀਆਂ ਦਾ ਸੇਵਕ ਬੋਲਿਆ, " ਬੀਬਾ ਜੀ ਜੁੱਤੀਆਂ ਦੀ ਸੇਵਾਂ ਕਰਨ ਨਾਲ ਨਿਮਰਤਾ ਆਉਂਦੀ ਹੈ। ਜੁੱਤੀ ਪੈਰਾਂ ਵਿੱਚ ਹੁੰਦੀ ਹੈ। ਨੀਵੇ ਥਾਂ ਹੁੰਦੀ ਹੈ। ਅਸੀਂ ਝੁੱਕ ਕੇ ਜੁੱਤੀਆਂ ਝਾਂੜ ਰਹੇ ਹਾਂ। ਆ ਗਈ ਨਾਂ ਨਿਮਰਤਾ। ਇਕ ਹੋਰ ਬੰਦਾ ਨਿੱਕੇ ਬੱਚੇ ਨੂੰ ਚੱਕੀ ਜੋੜੇ ਝਾੜਨ ਵਾਲਿਆਂ ਕੋਲ ਆ ਗਿਆ। ਉਸ ਨੇ ਕਿਹਾ, " ਮੇਰੇ ਬੇਟੇ ਦੇ ਬੂਟ ਨਹੀਂ ਲੱਭ ਰਹੇ। ਅੱਜ ਪਹਿਲੀ ਬਾਰ ਗੁਰਦੁਆਰਾ ਸਾਹਿਬ ਹੀ ਪਾਏ ਸਨ। ਕੱਲ ਹੀ ਖ੍ਰੀਦੇ ਸਨ। ਤੁਸੀਂ ਕਿਤੇ ਏਧਰ-ਉਧਰ ਤਾਂ ਨਹੀਂ ਰੱਖ ਦਿੱਤੇ। " ਉਹ ਮਰਦ ਸੇਵਾਦਾਰ ਕਹਿੱਣ ਲੱਗਾ, " ਏਧਰ-ਉਧਰ ਰੱਖ ਕੇ ਅਸੀਂ ਕੀ ਘਰ ਨੂੰ ਲੈ ਕੇ ਜਾਂਣੇ ਹਨ? ਕੀ ਪਤਾ ਘਰੋਂ ਹੀ ਨਾਂ ਪਾ ਕੇ ਆਇਆ ਹੋਵੇ। " ਬੱਚਾ 7 ਕੁ ਸਾਲਾਂ ਦਾ ਸੀ। ਬੱਚੇ ਨੇ ਕਿਹਾ, " ਮੈਂ ਨਵੀਂ ਜੁੱਤੀ ਪਾਈ ਸੀ। ਤਾਂਹੀਂ ਤਾਂ ਮੈਂ ਜਰਾਬਾਂ ਪਾਈਆਂ ਹਨ। " ਅਚਾਨਿਕ ਜੁੱਤੀਆਂ ਦੇ ਸੇਵਕ ਦੀ ਜੇਬ ਵਿੱਚੋਂ ਇੱਕ ਬੂਟ ਗਿਝੇ ਵਿਚੋਂ ਨਿੱਕਲ ਕੇ ਡਿੱਗ ਗਿਆ। ਬੱਚੇ ਵਾਲੇ ਬੰਦੇ ਨੇ ਇਹ ਦੇਖ ਲਿਆ। ਦੂਜਾਂ ਜੁੱਤਾ ਵੀ ਜੇਬ ਵਿੱਚੋਂ ਕੱਢਣ ਲਈ ਕਿਹਾ। ਸੇਵਾਦਾਰ ਨੇ ਕਿਹਾ," ਇਹ ਤਾਂ ਇਸ ਕੱਪੜੇ ਦੇ ਭੁਲੇਖੇ ਨਾਲ ਗੀਝੇ ਵਿੱਚ ਪੈ ਗਏ। ਮੇਰੀ ਕੋਈ ਗਲ਼ਤੀ ਨਹੀ ਹੈ। " ਉਸ ਨੇ ਦੂਜਾ ਬੂਟ ਕੱਢ ਕੇ, ਬਾਹਰ ਵੱਗਾ ਮਾਰਿਆ। ਬੂਟ ਬੱਚੇ ਦੇ ਸਿਰ ਵਿੱਚ ਵੱਜ ਕੇ ਭੂਜੇ ਡਿੱਗ ਗਿਆ। ਹੋਰ ਕਈ ਆਪਣੀਆਂ ਨਾਈਕੀ ਵਰਗੀਆਂ ਮਹਿੰਗੀਆਂ ਗੁਆਚੀਆਂ ਜੁੱਤੀਆਂ ਲੱਭ ਰਹੇ ਸਨ। ਮੈਨੂੰ ਆਪਣੀ ਜੁੱਤੀ ਦਾ ਯਾਦ ਆਇਆ। ਮੇਰੇ ਪਹਿਲਾਂ ਦੋ ਜੋੜੇ ਗੁੰਮ ਹੋ ਗਏ ਸਨ। ਅੱਜ ਮੈਂ ਦੋਂਨੇ ਅੱਲਗ-ਅੱਲਗ ਦੀਆਂ ਜੁੱਤੀਆਂ ਪਾ ਕੇ ਆਈ ਸੀ । ਬਈ ਇਹ ਕਿੰਨੇ ਚੱਕਣੀਆਂ ਹਨ। ਮੈਂ ਸਾਰੇ ਜੁੱਤੀਆਂ ਲੱਭ ਲਈਆਂ। ਜੁੱਤੀਆਂ ਨਹੀ ਲੱਭੀਆਂ। ਜੁੱਤੀਆਂ ਦੇ ਸੇਵਾਦਾਰਾਂ ਨੂੰ ਪੁੱਛਿਆ, " ਮੇਰੀਆਂ ਜੁੱਤੀਆਂ ਨਹੀਂ ਲੱਭਦੀਆਂ। ਗੁਆਚ ਨਾਂ ਜਾਣ ਇਸ ਲਈ, ਮੈਂ ਦੋਂਨੇ ਅੱਲਗ-ਅੱਲਗ ਦੀਆਂ ਜੁੱਤੀਆਂ ਪਾ ਕੇ ਆਈ ਸੀ। ਉਹ ਕਿਸੇ ਨੇ ਕੀ ਕਰਨੀਆਂ ਸੀ? " ਇੱਕ ਜੁੱਤੀਆਂ ਦੀ ਸੇਵਕ ਬੋਲੀ, " ਸੱਚੀਂ ਉਹ ਤੇਰੀਆਂ ਜੁੱਤੀਆਂ ਸੀ। ਅਸੀਂ ਤਾਂ ਕੁੜੇ ਵਿੱਚ ਵਗਾ ਮਾਰੀਆਂ। ਕੂੜੇ ਦਾ ਲਿਫ਼ਫਾ ਬਾਹਰ ਸਿੱਟ ਆਂਏਂ ਹਾਂ। " ਉਹ ਉਚੀ-ਉਚੀ ਹੱਸ ਪਈ। ਮੇਰੇ ਦੋ ਜੋੜੇ ਹੋਰ ਖ਼ਰਾਬ ਹੋ ਗਏ ਸਨ। ਇੱਕ ਇੱਕ ਪੈਰ ਦੋਂਨੇ ਜੁੱਤੀਆਂ ਦਾ ਘਰ ਪਿਆ ਸੀ। ਜੁੱਤੀਆਂ ਦੇ ਸੇਵਕਾਂ ਵਿੱਚ ਐਨੀ ਪਾਵਰ ਹੈ। ਜੇ ਜੋੜੇ ਪਸੰਦ ਨਹੀਂ, ਕੂੜੇ ਵਿੱਚ ਸਿੱਟ ਦਿੰਦੇ ਹਨ। ਲੋਕਾਂ ਦੀਆਂ ਜੁੱਤੀਆਂ ਸਾਫ਼ ਕਰਕੇ, ਕਾਲੇ ਹੋਏ ਕੱਪੜੇ ਚਿੱਟੀ ਸਿੰਖ਼ ਵਿੱਚ ਧੌ ਕੇ ਉਸ ਨੂੰ ਵੀ ਕਾਲਾ ਕਰੀ ਜਾ ਰਹੇ ਸਨ। ਉਨਾਂ ਨੂੰ ਮੈਂ ਕਹਿ ਹੀ ਦਿੱਤਾ, " ਚਿੱਟੀਆਂ ਸਿੰਖ਼ ਹੱਥ ਧੋਣ ਲਈ ਹਨ। ਨਾਂ ਕੇ ਜੁੱਤੀਆਂ ਸਾਫ਼ ਕਰਕੇ, ਕਾਲੇ ਹੋਏ ਕੱਪੜੇ ਲਈ ਹਨ। ਇਹ ਕੱਪੜੇ ਘਰ ਜਾ ਕੇ, ਧੋਇਆ ਕਰੋ। " ਉਨਾਂ ਵਿੱਚ ਕਈਆਂ ਦਾ ਜੁਆਬ ਸੀ," ਲੋਕਾਂ ਦੀਆਂ ਜੁੱਤੀਆਂ ਸਾਫ਼ ਕਰਕੇ, ਕਾਲੇ ਹੋਏ ਕੱਪੜੇ ਗੰਦ ਨੂੰ ਘਰ ਕਿਉਂ ਲੈ ਕੇ ਜਾਈਏ? ਖ਼ਬਰਾ ਜੁੱਤੀਆਂ ਕਿਥੋਂ ਹੋ ਕੇ ਆਉਂਦੀਆਂ ਹਨ? "

Comments

Popular Posts