ਬੱਚੇ ਦਾ ਦਿਲ ਬਹੁਤ ਕੋਮਲ ਹੁੰਦਾ ਹੈ। ਬਹੁਤ ਜਲਦੀ ਮਨ ਨੂੰ ਗੱਲ ਲਗਾ ਲੈਂਦਾ ਹੈ। ਜੇ ਬੱਚੇ ਵੱਲ ਧਿਆਨ ਨਾਂ ਦੇਈਏ ਤਾਂ ਉਹ ਰੋ ਕੇ ਸਾਡਾ ਧਿਆਨ ਆਪਣੇ ਵੱਲ ਕਰਾਉਂਦਾ ਹੈ। ਇੰਨਾਂ ਦੀ ਬੁੱਧੀ ਬਹੁਤ ਤੀਖੀ ਹੁੰਦੀ ਹੈ। ਹਰ ਗੱਲ ਸਮਝਦੇ ਹਨ। ਹੱਸਣ ਵਾਲੇ ਨਾਲ ਹੱਸਦੇ ਹਨ। ਜਿਹੜਾ ਇਨਾਂ ਨੂੰ ਪਸੰਦ ਨਹੀਂ ਕਰਦਾ। ਉਸ ਤੋਂ ਦੂਰ ਹੱਟਦੇ ਹਨ। ਜਿਹੜੀ ਵੀ ਭਾਸਾ ਸਿਖਾਉਣੀ ਹੈ। ਬਚਪਨ ਵਿੱਚ ਸ਼ੁਰੂ ਕਰ ਦਿਉ। ਜੈਸਾ ਵੀ ਬੱਚੇ ਨੂੰ ਬਣਾਉਣਾਂ ਹੈ। ਉਸ ਮਹੌਲ ਵਿੱਚ ਛੱਡ ਦਿਉ, ਬੱਚਾ ਉਹੀਂ ਬਣ ਜਾਂਦਾ ਹੈ। ਆਮ ਹੀ ਸਿਆਣੇ ਕਹਿੰਦੇ ਹਨ, " ਜੈਸੇ ਮਾਂ-ਬਾਪ ਵੈਸੇ ਹੀ ਬੱਚੇ ਹੁੰਦੇ ਹਨ। " ਬਹੁਤੇ ਲੋਕ ਬੱਚੇ ਨੂੰ ਮਾਂ ਵਰਗਾ ਹੀ ਕਹਿੰਦੇ ਹਨ। ਮਾਂ ਕੋਲ ਬੱਚਾ ਜ਼ਿਆਦਾ ਰਹਿੰਦਾ ਹੈ। ਫਿਰ ਸੰਗਤ ਦਾ ਨਾਂਮ ਲਗਾ ਦਿੰਦੇ ਹਨ। ਜੈਸੇ ਲੋਕਾਂ ਦੀ ਸੰਗਤ ਕਰੇਗਾ। ਉਸ ਦਾ ਅਸਰ ਜਰੂਰ ਹੁੰਦਾ ਹੈ। ਇੱਕ ਗੋਰਖੇ ਨਿਪਾਲੀ ਨੂੰ ਮੈਂ ਪੰਜਾਬੀ ਬੋਲਦੇ ਸੁਣਿਆ। ਹਿੰਦੀ ਤਾਂ ਬੋਲਦੇ ਸੁਣੇ ਹੀ ਸਨ। ਉਸ ਨੇ ਨਾਲੇ ਦੱਸਿਆ," ਉਹ ਛੋਟਾ ਹੁੰਦਾ, ਪੰਜਾਬੀ ਪਰਿਵਾਰ ਵਿੱਚ ਰਹਿੰਦਾ ਰਿਹਾ ਹਾਂ। ਕੰਮ ਦੀ ਭਾਲ ਵਿੱਚ 10 ਕੁ ਸਾਲਾਂ ਦਾ ਪੰਜਾਬ ਆਇਆ ਸੀ। ਕਿਸੇ ਭਲੇ ਪਰਿਵਾਰ ਨੇ ਘਰ ਵਿੱਚ ਜਗਾ ਦੇ ਦਿੱਤੀ। "ਉਹ ਪਹਿਰਾਵਾ ਵੀ ਪੰਜਾਬੀਆਂ ਵਾਲਾ ਪਾਉਂਦਾ ਹੈ। ਇਸ ਲਈ ਬੱਚੇ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਨੂੰ ਚੰਗੀਆਂ ਗੱਲਾਂ ਹੀ ਸਿੱਖਾਈਆਂ ਜਾਣ। ਡੇਢ ਕੁ ਸਾਲ ਦਾ ਮੁੰਡਾ ਤੁਰਦਾ ਹੋਇਆ, ਆਪਣੀ ਮਾਂ ਕੋਲ ਆਇਆ। ਉਸ ਦੀ ਮਾਂ ਪਕੌੜੇ ਤੇਲ ਵਿੱਚ ਕੱਢ ਰਹੀ ਸੀ। ਉਸ ਦੀ ਮਾਂ ਨੇ ਬੇਧਿਆਨੇ ਜਿਹੇ, ਉਸ ਨੂੰ ਪਰੇ ਰਹਿੱਣ ਲਈ ਧੱਕ ਮਾਰਿਆ। ਮਾਂ ਦਾ ਹੀ ਹੱਥ ਹੀ ਤੇਲ ਵਿੱਚ ਪਈ ਛਾਨਣੀ ਵਿੱਚ ਲੱਗਾ। ਤੱਤਾ ਤੇਲ ਬੱਚੇ ਤੇ ਮਾਂ ਉਤੇ ਪੈ ਗਿਆ। ਬੱਚੇ ਦੇ ਕੱਪੜੇ ਹੀ ਐਸੇ ਪਾਏ ਹੋਏ ਹਨ। ਤੇਲ ਤੇ ਕੱਪੜਿਆਂ ਨੇ ਬੱਚਾ ਆਲੂ ਵਾਂਗ ਛਿਲ ਦਿੱਤਾ। ਬੱਚਾ ਬਚਾਉਂਦੀ ਦੇ ਮਾਂ ਦੇ ਹੱਥ ਮੱਚ ਗਏ। ਹਸਪਤਾਲ ਜਾ ਕੇ ਬੱਚਾ ਮਰ ਗਿਆ। ਇੱਕ ਹੋਰ ਸਾਂਝਾ ਪਰਿਵਾਰ ਸੀ। ਦਾਦੀ ਮਾਂ ਦੋ ਕੁ ਮਹੀਨਿਆ ਦੀ ਛੋਟੀ ਬੱਚੀ ਨੂੰ ਭੂਜੇ ਪਾ ਕੇ ਖਿੰਡਾ ਰਹੀ ਸੀ। ਉਸ ਦੇ ਨੂੰਹਾਂ ਪੁੱਤਰਾਂ ਵਿੱਚ ਕਿਸੇ ਗੱਲ ਤੋਂ ਲੜਾਈ ਹੋਈ। ਬੋਲ-ਕਬੋਲ ਬੋਲਦੇ ਇੱਕ ਦੂਜੇ ਨੂੰ ਚੂਬੜ ਗਏ। ਬੱਚੀ ਪੈਰਾਂ ਥੱਲੇ ਆ ਕੇ ਮਿਦੀ ਗਈ। ਮਰ ਗਈ। ਬਚਾ ਹੋ ਗਿਆ, ਪੰਜਾਬ ਵਿੱਚ ਸੀ। ਕਨੇਡਾ ਹੁੰਦਾ, ਤਾਂ ਸਾਰਾ ਟੱਬਰ ਜੇਲ ਅੰਦਰ ਹੁੰਦਾ। ਬੱਚਿਆਂ ਵੱਲ ਧਿਆਨ ਦੇਈਏ
ਬਹੁਤੀ ਬਾਰ ਧਿਆਨ ਹੀ ਨਹੀਂ ਰਹਿੰਦਾ ਜੋ ਅਸੀਂ ਕਰ ਰਹੇ ਹਾਂ। ਬੱਚਾ ਦੇਖ ਰਿਹਾ ਹੈ। ਗਾਲ਼ਾਂ ਕੱਢਣੀਆਂ ਬੱਚੇ ਵੱਡਿਆਂ ਤੋਂ ਸਿੱਖਦੇ ਹਨ। ਬਹੁਤੀ ਬਾਰ ਤਾਂ ਘਰ ਦੇ ਬੁਜਰੁਗ ਗਾਲ਼ਾ ਕੱਢਦੇ ਸੁਣੇ ਜਾਂਦੇ ਹਨ। ਇਨਾਂ ਨੂੰ ਕੋਈ ਟੋਕਣ ਵਾਲਾ ਵੀ ਨਹੀਂ ਹੈ। ਬੱਚਾ ਗਾਲ਼ ਕੱਢੇ ਉਸ ਦੀਆ ਗਾਲ਼ਾਂ ਸੁਣ ਵੱਡੇ ਹੱਸਦੇ ਹਨ। ਜੇ ਮਾਂ ਮੂਹਰੇ ਬੱਚਾ ਜੁਆਬ ਦੇਵੇ, ਬਾਪ ਹੱਸਦਾ ਹੈ। ਮੁੰਡੇ ਜੁਵਾਨ ਹੁੰਦੇ ਨੂੰ ਦੇਖ ਕੇ ਡੈਡੀ ਆਪਣੇ ਪਿਗ ਵਿਚੋ ਘੁੱਟ ਲੁਆ ਦਿੰਦੇ ਹੈ। ਬਹੁਤੇ ਲੋਕ ਇਹ ਕੌਤਕ ਦੇਖ ਕੇ ਖੁਸ਼ ਹੁੰਦੇ ਹਨ, ਕਿ ਪੁੱਤ ਪੀਣ ਜੋਗਾ ਹੋ ਗਿਆ ਹੈ। ਪਤਾ ਉਦੋਂ ਲੱਗਦਾ ਹੈ। ਥੋੜਾ ਹੋਰ ਵੱਡਾ ਕੇ, ਪੁੱਤਰ ਬੋਤਲ ਮੰਗਦਾ ਹੈ। ਅਗਰ ਡੈਡੀ ਟੇਬਲ ਉਤੇ ਬੋਤਲ ਰੱਖ ਕੇ ਦਾਰੂ ਪੀਂਦਾ ਹੈ। ਬੱਚੇ ਨੂੰ ਵੀ ਬੋਤਲ ਚੰਗੀ ਲੱਗੇਗੀ। ਬੱਚਾ ਜਰੂਰ ਚੱਖ ਕੇ ਦੇਖੇਗਾ। ਆਖਰ ਇਸ ਵਿੱਚ ਕੀ ਹੈ? ਨਸ਼ੇ ਖਾਣ-ਪੀਣ ਵਾਲਾ ਬਾਪ ਬੱਚੇ ਨੂੰ ਜੇ ਦੱਸੇਗਾ," ਇਹ ਤੇਰੇ ਲਈ ਨਹੀਂ ਸੇਹਿਤ ਖ਼ਰਾਬ ਕਰਦੇ ਹਨ। " ਬੱਚਾ ਜਰੂਰ ਹੱਸੇਗਾ। ਜ਼ਕੀਨ ਕਹੀ ਗੱਲ ਉਤੇ ਨਹੀਂ ਕਰੇਗਾ। ਉਹ ਉਹੀਂ ਕਰੇਗਾ ਜੋ ਅੱਖੀ ਦੇਖਿਆ ਹੈ। ਬੱਚੇ ਨੂੰ ਜੂਸ ਦੁੱਧ ਪੀਣਾਂ ਸਿਖਾਵਾਂਗੇ, ਆਪ ਪੀਵਾਂਗੇ, ਉਹ ਸਿੱਖ ਜਾਵੇਗਾ। ਜੋ ਮਾਂ-ਬਾਪ ਕਰਦੇ ਹਨ। ਉਹੀ ਬੱਚੇ ਧੀ-ਪੁੱਤ ਕਰਦੇ ਹਨ। ਇੱਕ ਬੰਦਾ ਆਪਣੇ ਪੁੱਤਰ ਨੂੰ ਕਹਿੱਣ ਲੱਗਾ," ਮੈਂ ਤੇਰਾ ਵਿਆਹ ਅਜੇ ਨਹੀਂ ਕਰਨਾਂ, ਤੂੰ ਪਹਿਲਾਂ ਪੜ੍ਹਾਈ ਪੂਰੀ ਕਰ ਲੈ, ਮੇਰੇ ਮਾਪਿਆਂ ਨੇ ਮੇਰਾ ਵਿਆਹ 18 ਸਾਲਾਂ ਦੇ ਦਾ ਕਰ ਦਿੱਤਾ ਸੀ। " ਪੁੱਤਰ ਨੇ ਕਿਹਾ, " ਕੀ ਤੁਸੀਂ ਆਪਣੀ ਪੜ੍ਹਾਈ ਪੂਰੀ ਨਹੀਂ ਕਰਨੀ ਸੀ? ਤੁਹਾਡਾ ਵਿਆਹ 18 ਸਾਲਾਂ ਦੇ ਦਾ ਕਰ ਦਿੱਤਾ ਗਿਆ ਸੀ। ਮੈਂ ਤਾਂ 20 ਸਾਲਾਂ ਦਾ ਹੋ ਗਿਆ ਹਾਂ। " ਉਸ ਬੰਦੇ ਨੇ ਕਿਹਾ, " ਮੈਂ ਪੜ੍ਹਦਾ ਨਹੀਂ ਹੁੰਦਾ ਸੀ। ਹਰ ਸਾਲ ਫੇਲ ਹੋ ਜਾਂਦਾ ਸੀ। ਕਈ-ਕਈ ਦਿਨ ਸਕੂਲ ਹੀ ਨਹੀਂ ਜਾਂਦਾ ਸੀ। ਫਿਲਮ ਦੇਖ ਕੇ, ਮੁੰਡਿਆਂ-ਕੁੜੀਆਂ ਨਾਲ ਘੁੰਮ ਫਿਰ ਕੇ ਆ ਜਾਂਦਾ ਸੀ। ਇੱਕ ਦਿਨ ਮੇਰੇ ਬਾਪੂ ਨੇ ਮੈਨੂੰ ਇੱਕ ਕੁੜੀ ਨਾਲ ਹੋਟਲ ਵਿੱਚ ਪੂਰੀਆਂ-ਛੋਲੇ ਖਾਂਦੇ ਦੇਖ ਲਿਆ। ਉਹ ਕੁੜੀ ਤੇਰੀ ਮਾਂ ਸੀ। ਸਾਡਾ ਵਿਆਹ ਕਰ ਦਿੱਤਾ। " ਪੁੱਤਰ ਨੇ ਕਿਹਾ," ਡੈਡੀ ਉਹ ਪਿਉ ਦਾ ਪੁੱਤਰ ਕਾਹਦਾ, ਜੋ ਪਿਉ ਉਤੇ ਨਾਂ ਜਾਵੇ। ਮੈਂ ਵੀ ਇਹੀ ਕੁੱਝ ਕਰਦਾ ਹਾਂ। ਤੁਸੀਂ ਆਪ ਵਿਆਹ ਕਰਾ ਲਿਆ, ਮੇਰੇ ਬਾਰੀ ਕਰਫ਼ੀਉ ਲੱਗਾ ਰਹੇ ਹੋ। ਵਿਆਹ ਹੀ ਤਾਂ ਸਭ ਦਾ ਟਾਰਗਟ ਨਿਸ਼ਾਨਾਂ ਹੈ। "
ਲੜਾਈ ਝਗੜੇ ਬੱਚਿਆਂ ਸਹਮਣੇ ਨਾਂ ਹੀ ਕੀਤੇ ਜਾਣ ਤਾ ਚੰਗਾ ਹੈ। ਲੜਦੇ ਵੱਡੇ ਹਨ। ਕੁੱਟ ਬੱਚੇ ਦਿਤੇ ਜਾਂਦੇ ਹਨ।
ਕਈ ਬੱਚੇ ਸੁਪਨੇ ਵਿੱਚ ਬੱਚੇ ਬੜਾ-ਬੜਾ ਉਠਦੇ ਹਨ। ਦੇਖਣ ਨੂੰ ਬਿਮਾਰ ਡਰੂ ਜਿਹੇ ਲੱਗਦੇ ਹਨ। ਉਨਾਂ ਦਾ ਆਤਮ ਵਿਸ਼ਵਾਸ਼ ਨਹੀ ਬਣਦਾ। ਬਹੁਤੇ ਮਾਂਪੇ ਬੱਚਿਆਂ ਨੂੰ ਆਪ- ਆਪਣੇ ਜਿੰਦਗੀ ਦੇ ਫ਼ੈਸਲੇ ਨਹੀਂ ਕਰਨ ਦਿੰਦੇ। ਨੌਜਵਾਨ ਹੋਣ ਉਤੇ ਵੀ ਉਨਾਂ ਨੂੰ ਬੱਚੇ ਸਮਝਦੇ ਹਨ। ਉਨਾਂ ਨੂੰ ਘਰ ਦੀ ਕੋਈ ਵੀ ਗੱਲ ਦੱਸਣੀ ਜਰੂਰੀ ਨਹੀਂ ਸਮਝੀ ਜਾਂਦੀ। ਇਸ ਤਰਾਂ ਬੱਚੇ ਦੇ ਦਿਮਾਗ ਦਾ ਵਿਕਾਸ ਨਹੀਂ ਹੁੰਦਾ। ਸੋਚਣ, ਸਮਝਣ ਦੀ ਸ਼ਕਤੀ ਕੰਮ ਨਹੀਂ ਕਰਦੀ। ਦੇਖਣ ਵਾਲਾ ਝੱਟ ਪਛਾਂਣ ਜਾਂਦਾ ਹੈ। ਇਸ ਨੂੰ ਕੋਈ ਦਿਮਾਗੀ ਨੁਕਸ ਹੈ। ਬੱਚੇ ਐਸੇ ਬਣਾਈਏ ਅਜ਼ਾਦ ਸੋਚ ਸਕਣ, ਡਰੂ ਨਾਂ ਹੋਣ, ਆਤਮ ਵਿਸ਼ਵਾਸ਼ ਵਾਲੇ ਹੋਣ। ਹੋਰਾਂ ਪਿਆਰ ਕਰਨ, ਆਪਣੇ ਕੰਮ ਆਪ ਕਰ ਸਕਣ। ਬੱਚੇ ਹੀ ਨਾਂ ਬਣੇ ਰਹਿੱਣ।

Comments

Popular Posts