ਕੀ ਗਲ਼ਤੀ ਮੰਨਣ ਨਾਲ ਭੁੱਲਾਂ ਦਾ ਅੰਤ ਹੋ ਜਾਂਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਬੱਚੇ ਤਾਂ ਗਲ਼ਤੀਆਂ ਕਰਦੇ ਹੀ ਹਨ। ਵੱਡੇ ਵੀ ਗਲ਼ਤੀਆਂ ਕਰਨ ਵਿੱਚ ਕਸਰ ਨਹੀਂ ਛੱਡਦੇ। ਬੱਚੇ ਅੱਣਜਾਣੇ ਵਿੱਚ ਗਲ਼ਤੀਆਂ ਕਰਦੇ ਹਨ। ਵੱਡੇ ਜਾਣ ਬੁੱਝ ਕੇ ਗਲ਼ਤੀਆਂ ਕਰਦੇ ਹਨ। ਗਲ਼ਤੀਆਂ ਕਰਨ ਤੋਂ ਪਿਛੋਂ ਅੱਕਲ ਆਉਂਦੀ ਹੈ। ਕੀ ਗਲ਼ਤੀ ਕਰਨ ਪਿਛੋਂ ਹੀ ਅਕਲ ਸਿੱਖਣੀ ਹੈ? ਭੁਲ ਦਾ ਨੁਕਸਾਨ ਉਠਾਉਣਾਂ ਪਵੇਗਾ। ਗਲ਼ਤੀ ਕਰਕੇ ਪਛਤਾਵਾ ਹੁੰਦਾ ਹੈ। ਪਹਿਲਾ ਯਾਦ ਚੇਤੇ ਵੀ ਨਹੀਂ ਹੁੰਦਾ। ਗਲ਼ਤੀ ਫੜੀ ਜਾਵੇਗੀ। ਗਲ਼ਤੀ ਕਰਨ ਸਮੇਂ ਹੈਵਾਨ ਸਵਾਰ ਹੁੰਦਾ ਹੈ। ਮਨ ਬਹੁਤ ਚਲਾਕ, ਸ਼ੈਤਾਨ ਹੈ। ਸੋਚਦਾ ਹੈ, ਮੇਰੇ ਤੋਂ ਚਲਾਕ, ਸ਼ੈਤਾਨ ਕੋਈ ਹੋਰ ਨਹੀਂ ਕੀਤੀ ਹੈ। ਦੁਨੀਆਂ ਉਤੇ ਬਹੁਤ ਲੋਕਾਂ ਦੇ ਦਿਮਾਗ ਉਹੀਂ ਇਕੋਂ ਤਰਾਂ ਦੀ ਗੱਲ ਸੋਚਦੇ ਹਨ। ਇਕੋ ਬਿਚਾਰ ਉਤੇ ਕਈਆਂ ਦੇ ਦਿਮਾਗ ਕੰਮ ਕਰ ਰਹੇ ਹੁੰਦੇ ਹਨ। ਜਿਵੇਂ ਪੁਲੀਸ, ਚੋਰ, ਮਾਲਦਾਰ ਇਕੋ ਸਮੇਂ ਇਕੋਂ ਗੱਲ ਸੋਚ ਸਕਦੇ ਹਨ। ਮਾਲਦਾਰ ਬੰਦਾ ਸੋਚ ਸਕਦਾ ਹੈ। ਚੋਰ ਚੋਰੀ ਨਾਂ ਕਰ ਲਵੇ। ਚੋਰ ਸੋਚ ਸਕਦਾ ਹੈ, ਬੰਦੇ ਕੋਲ ਮਾਲ ਬਹੁਤ ਹੈ। ਮਾਲ ਹਰ ਹਾਲਤ ਵਿੱਚ ਲੁੱਟ ਲਿਆ ਜਾਵੇ। ਚਾਹੇ ਖਿਚ ਧੂਹ ਕਰਨੀ ਪਵੇ। ਬੰਦਾ ਮਾਰਨਾਂ ਪੈ ਜਾਵੇ। ਪੁਲੀਸ ਵਾਲੇ ਉਸੇ ਸਮੇਂ ਬਾਰਦਾਤ ਹੋਣ ਦੇ, ਖ਼ਤਰੇ ਦੇ, ਡਰ ਨਾਲ ਗਸ਼ਤ ਕਰਨ ਜਾ ਸਕਦੇ ਹਨ । ਪਤਾ ਉਦੋਂ ਲੱਗਦਾ ਹੈ। ਜਦੋਂ ਚੋਰ ਪਾੜ ਵਿਚੋਂ ਫੜਿਆ ਜਾਂਦਾ ਹੈ। ਅਗਰ ਕੁੱਝ ਵੀ ਕਰਨ ਤੋਂ ਪਹਿਲਾਂ ਸੋਚ ਲਿਆ ਜਾਵੇ, ਬੱਚਤ ਹੋ ਸਕਦੀ ਹੈ। ਬੰਦਾ ਕੁੱਝ ਕਰਨ ਤੋਂ ਪਹਿਲਾਂ ਸੋਚਦਾ ਹੀ ਨਹੀਂ ਹੈ। ਬੰਦੇ ਨੇ ਗਲ਼ਤੀ ਕੋਈ ਵੀ ਕੀਤੀ ਹੋਵੇ। ਗਲ਼ਤੀ ਦਾ ਅਹਿਸਾਸ ਤਾਂ ਹੋ ਜਾਂਦਾ ਹੈ।
ਕਈ ਲੋਕਾਂ ਦੀ ਗਰਦਣ ਆਕੜ ਜਾਂਦੀ ਹੈ। ਗਲ਼ਤੀ ਕਰ ਦਿੱਤੀ ਹੈ। ਹੁਣ ਗਲਤੀ ਮੰਨਣੀ ਪੈਣੀ ਹੈ। ਕੀ ਗਲ਼ਤੀ ਮੰਨਣ ਨਾਲ ਭੁੱਲਾਂ ਦਾ ਅੰਤ ਹੋ ਜਾਂਦਾ ਹੈ? ਗਲ਼ਤੀ ਮੰਨਣ ਵਾਲਾ ਹਿੰਮਤ ਵਾਲਾ ਬੰਦਾ ਹੁੰਦਾ ਹੈ। ਗਲ਼ਤੀ ਨੂੰ ਮੰਨ ਲੈਣਾ ਬਹਾਦਰੀ ਹੈ। ਬਗੈਰ ਹਿੰਮਤ ਤੋਂ ਗਲ਼ਤੀ ਸਵੀਕਾਰ ਨਹੀਂ ਕੀਤੀ ਜਾ ਸਕਦੀ। ਮੁੜ ਕੇ ਇਹ ਗਲ਼ਤੀ ਨਹੀਂ ਕਰਨੀ ਇਰਾਦਾ ਪੱਕਾ ਹੁੰਦਾ ਹੈ। ਗਲ਼ਤੀ ਜਾਣੇ ਅਣਜਾਣੇ ਵਿੱਚ ਹੋ ਜਾਂਦੀ ਹੈ। ਗਲ਼ਤੀ ਮੰਨਣ ਵਿੱਚ ਝਿਜਕ ਨਹੀਂ ਹੋਣੀ ਚਾਹਦੀ। ਮੂਹਰਲੇ ਨੂੰ ਵੀ ਮੰਨ ਜਾਣਾਂ ਚਾਹੀਦਾ ਹੈ। ਮੁਆਫ, ਕਰ ਦੇਣਾ ਚਾਹੀਦਾ ਹੈ। ਗਲ਼ਤੀਆਂ ਤਾਂ ਹਰ ਰੋਜ਼ ਹੁੰਦੀਆਂ ਹਨ। ਕਈ ਬਾਰ ਬੰਦੇ ਨੂੰ ਪਤਾ ਵੀ ਹੁੰਦਾ ਹੈ। ਫਿਰ ਵੀ ਗਲ਼ਤ ਕੰਮ ਕਰਨ ਤੋਂ ਸੰਕੋਚ ਨਹੀਂ ਕਰ ਸਕਦਾ। ਕਿਸੇ ਨੇ ਕਤਲ ਕਰ ਦਿੱਤਾ ਹੈ। ਬੰਦਾ ਜਾਨ ਤੋਂ ਗਿਆ। ਕੀ ਮੁਆਫ਼ੀ ਮੰਗਣ ਤੇ ਮੁਆਫ਼ ਕਰ ਦੇਣਾ ਚਾਹੀਦਾ ਹੈ? ਜੇ ਸਜ਼ਾ ਵੀ ਭੁਗਤ ਲਵੇ, ਉਸ ਨਾਲ ਕੀ ਫ਼ਰਕ ਪੈਣ ਲੱਗਾ ਹੈ? ਕੀ ਮਰਿਆ ਬੰਦਾ ਜਿਉਂਦਾ ਹੋ ਜਾਂਦਾ ਹੈ? ਕਤਲ ਹੋਏ ਦੇ ਪਰਿਵਾਰ ਨੂੰ ਕੀ ਹਾਂਸਲ ਹੋਣ ਲੱਗਾ ਹੈ? ਹੋਰ ਵੀ ਗਲ਼ਤੀਆਂ ਕਰਨ ਵਾਲੇ ਜੇਲ ਅੰਦਰ ਹਨ। ਅਗਰ ਇੰਨਾਂ ਦੀਆਂ ਗਲਤੀਆ ਵੀ ਮੁਆਫ਼ ਕਰ ਦਿੱਤੀਆ ਜਾਂਦੀਆਂ, ਜੇਲਾਂ ਨਾਂ ਭਰਦੀਆਂ। ਜੇਲਾਂ ਵਿੱਚ ਬੈਠਣ ਦੀ ਬਜਾਏ। ਬਾਹਰ ਸਮਾਜ ਵਿੱਚ ਕੋਈ ਕੰਮ ਕਰਦੇ ਹੋਣੇ ਸਨ। ਕਮਾਈ ਕਰਨ ਨਾਲ ਕਿਸੇ ਦਾ ਤਾਂ ਭਲਾ ਹੋ ਸਕਦਾ ਹੈ। ਮਾਪਿਆਂ, ਪਤਨੀ ਬੱਚਿਆਂ ਦਾ ਢਿੱਡ ਭਰ ਸਕਦੇ ਹਨ। ਮਜ਼ਰਮਾਂ ਕਰਕੇ, ਪੁਲੀਸ ਵਾਲਿਆਂ ਨੂੰ ਨੌਕਰੀ ਲੱਗੀ ਰਹਿੰਦੀ ਹੈ। ਸਰਕਾਰ ਦਾ ਅੰਨਾਜ਼ ਮੁਜ਼ਰਮ ਜਮਾਈਆਂ ਵਾਂਗ ਬੈਠ ਕੇ ਖਾਂਦੇ ਹਨ। ਕਈਆ ਦਾ ਗਲ਼ਤੀ ਕਰਨ ਦਾ ਬਿਚਾਰ ਵੀ ਨਹੀਂ ਹੁੰਦਾ। ਗਲ਼ਤੀ ਨਾਲ ਧੱਕਾ ਵੱਜਦਾ ਹੈ। ਅਚਾਨਿਕ ਲੜਾਈ ਹੁੰਦੀ ਹੈ। ਗਲ਼ਤੀ ਨਾਲ ਗਿੱਣੀ ਮਿਥੀ ਸਾਜ਼ਸ਼ ਨਹੀਂ ਹੁੰਦੀ। ਕਈ ਬਾਰ ਸ਼ਰਾਰਤ ਹੋਰ ਬੰਦਾ ਕਰਦਾ ਹੈ। ਸਿਰ ਕਿਸੇ ਹੋਰ ਦੇ ਆ ਜਾਂਦਾ ਹੈ। ਵਾਰਦਾਤ ਹੋ ਜਾਂਦੀ ਹੈ। ਜੇਲ ਵਿੱਚ ਡੱਕ ਕੇ ਉਸ ਨੂੰ ਹੋਰ ਠੀਠ ਬਣਾਇਆ ਜਾ ਸਕਦਾ ਹੈ। ਜਿਹੜੇ ਜੇਲਾਂ ਵਿਚੋਂ ਸਜਾ ਕੱਟ ਕੇ ਆਉਂਦੇ ਹਨ। ਪੁਲੀਸ ਵਾਲਿਆਂ ਤੋਂ ਵੀ ਵੱਧ ਡਰਾਉਣੇ ਲੱਗਦੇ ਹਨ। ਪੁਲੀਸ ਵਾਲੇ ਵੀ ਤਾਂ ਰਾਖੇ ਘੱਟ ਤੇ ਡਕੈਤ ਵੱਧ ਲੱਗਦੇ ਹਨ। ਕੋਈ ਸਰੀਫ਼ ਬੰਦਾ, ਧੀ ਭੈਣ ਇੰਨਾਂ ਨਾਲ ਗੱਲ ਕਰਨ ਵਿੱਚ ਆਪਣੀ ਇੱਜ਼ਤ ਨਹੀਂ ਸਮਝਦੇ। ਇੰਨਾਂ ਪੁਲੀਸ ਵਾਲਿਆ ਕੋਲ ਲੋਕ ਹੀ ਦੇਖ ਕੇ, ਬਦਨਾਂਮ ਕਰ ਦਿੰਦੇ ਹਨ। ਦੋ ਬੰਦੇ ਲੜ ਪੈਂਦੇ ਹਨ। ਇੱਕ ਬੰਦਾ ਦੂਜੇ ਦੇ ਥੱਪੜ ਮਾਰ ਦਿੰਦਾ ਹੈ। ਚਾਰ ਥੱਪੜ ਮਾਰਿਆਂ ਦਾ ਇਲਾਜ਼ ਗਲ਼ਤੀ ਮੰਨਣ ਹੈ। ਰਾਜ਼ੀਨਾਮੇ, ਸਮਝੋਤੇ ਦਾ ਇਹੀ ਇਲਾਜ਼ ਹੈ। ਗੱਲ ਠੰਡੀ ਪੌਣ ਦਾ ਇਕੋ ਤਰੀਕਾ ਹੈ। ਇਸ ਨਾਲ ਦੋਂਨਾਂ ਧਿਰਾਂ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ। ਜੇ ਬੈਠ ਕੇ ਗੱਲਬਾਤ ਨਾਂ ਕੀਤੀ ਜਾਵੇ। ਲੜਾਈ ਕਰਨ ਵਾਲੇ ਇੱਕ ਦੂਜੇ ਨਾਲ ਸਿੰਗ ਫਸਾਉਂਦੇ ਰਹਿੱਣਗੇ। ਹੋਰ ਨੁਕਸਾਨ ਕਰ ਦੇਣਗੇ। ਕੁੱਟ-ਮਾਰ, ਟੁੱਟ ਭੱਜ ਕਰ ਸਕਦੇ ਹਨ। ਗਲ਼ਤੀ ਕੀਤੀ, ਸੁਧਰ ਤਾਂ ਨਹੀਂ ਸਕਦੀ। ਅੱਗੇ ਤੋਂ ਗਲ਼ਤੀ ਨਾਂ ਕਰਨ ਦਾ ਬਚਨ ਦਿੱਤਾ ਜਾ ਸਕਦਾ ਹੈ। ਗਲ਼ਤੀ ਕਰਨ ਵਾਲਾ ਸੁਧਰ ਜਾਵੇ, ਹੋ ਸਕਦਾ ਹੈ। ਸਭ ਤੋਂ ਚੰਗਾ ਇਨਸਾਨ ਬਣ ਜਾਵੇ। ਚੰਗਾ ਹੋਵੇਗਾ, ਗਲ਼ਤੀ ਨੂੰ ਭੁਲਾ ਦਿੱਤਾ ਜਾਵੇ।
ਭੁੱਲਾਂ ਦੋ ਤਰਾਂ ਦੀਆਂ ਹਨ। ਇੱਕ ਹੈ। ਅਸੀਂ ਕਿਸੇ ਚੀਜ਼ ਨੂੰ ਰੱਖ ਕੇ ਭੁੱਲ ਜਾਂਦੇ ਹਾਂ। ਯਾਦ ਹੀ ਨਹੀਂ ਆਉਂਦਾ। ਚੀਜ਼ ਕਿਥੇ ਧਰੀ ਹੈ? ਬਹੁਤੀ ਬਾਰ ਦੂਜੇ ਬੰਦੇ ਨੂੰ ਲੱਗਦਾ ਹੈ। ਇਹ ਜਾਣ ਬੁੱਝ ਕੇ ਚੇਤਾ ਭੁੱਲਣ ਦਾ ਡਰਾਮਾਂ ਕਰਦਾ ਹੈ। ਅਸਲ ਵਿੱਚ ਮੈਨੂੰ ਦਿਖਾਉਣਾਂ ਨਹੀਂ ਚਹੁੰਦਾ। ਦੂਜੀ ਕਿਸੇ ਹੋਈ ਘੱਟਨਾਂ ਨੂੰ ਦਿਮਾਗ ਵਿੱਚੋਂ ਕੱਢ ਦੇਣਾ। ਅਗਰ ਨਾਂ ਕੱਢਾਗੇ। ਹਰ ਰੋਜ਼ ਉਸੇ ਮਾੜੀ ਘੱਟਨਾਵਾ ਬਾਰੇ ਸੋਚ ਕੇ ਦਿਮਾਗ ਖ਼ਰਾਬ ਹੁੰਦਾ ਰਹੇਗਾ। ਪਿਛੇ ਨੂੰ ਸੋਚ ਕੇ ਦੇਖੀਏ। ਕਿੰਨੀਆਂ ਕੁ ਘਟਨਾਵਾਂ ਅਸੀ ਭੁੱਲਾ ਦਿੱਤੀਆਂ ਹਨ? ਹੁਣ ਸੁਰਖੁਰੂ ਹੋ ਗਏ ਹਾਂ। ਜੇ ਕੁੱਝ ਦਿਮਾਗ ਵਿੱਚ ਕਚਰਾ, ਕੂੜਾਂ ਫਸਿਆ ਪਿਆ ਹੈ। ਕਿੰਨਾਂ ਕੁ ਤੰਗ ਕਰ ਰਿਹਾ ਹੈ? ਨਿਸਲ ਹੋਣਾਂ ਹੈ। ਗਲ਼ਤੀ ਕੋਈ ਵੀ ਹੈ। ਮੁਆਫ਼ੀ ਦੇ ਦਿਉ

Comments

Popular Posts