ਵੀਡੀਉ ਮੂਵੀ ਕੈਮਰਾ ਸੱਚਾ ਦੋਸਤ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਵੀਡੀਉ ਮੂਵੀ ਕੈਮਰਾ ਸੱਚਾ ਦੋਸਤ ਹੈ। ਦੇਖੋ ਜੀ ਐਸਾ ਯੁਗ ਆ ਗਿਆ ਹੈ। ਤੁਸੀਂ ਨਾਂ ਵੀ ਹਾਜ਼ਰ ਹੋਵੋ। ਇਹ ਮਸ਼ੀਨ ਬੜੀ ਇਮਾਨਦਾਰੀ ਨਾਲ ਪਹਿਰਾ ਦਿੰਦੀ ਹੈ। ਕੈਮਰਾ ਹਰ ਸੱਚਾ ਸਬੂਤ ਹਾਸਲ ਕਰਦਾ ਹੈ। ਜੋ ਉਸ ਦੀ ਅੱਖ ਮੂਹਰੇ ਹੋਵੇਗਾ। ਉਹ ਸਾਰਾ ਉਸੇ ਤਰਾਂ ਆਪਣੇ ਅੰਦਰ ਬੰਦ ਕਰ ਲੈਂਦਾ ਹੈ। ਬੰਦੇ ਤੋਂ ਵੀ ਕਈ ਗੁਣਾਂ ਜ਼ਿਆਦਾ ਯਾਦ ਸਕਤੀ ਹੈ। ਇਮਾਨਦਾਰ ਨਾਲ ਆਪਣਾਂ ਕੰਮ ਕਰਦਾ ਹੈ। ਵੀਡੀਉ ਮੂਵੀ ਕੈਮਰੇ, ਲੈਪਟਾਪ ਕੰਪਿਊਟਰ, ਇੰਟਰਨੈਂਟ ਦਾ ਯੁਗ ਹੈ। ਬੰਦੇ ਦੇ ਦਿਮਾਗ ਤੋਂ ਵੀ ਕਿਤੇ ਫੁਤੀਲੇ ਹਨ। ਰਾਈ ਭਰ ਵੀ ਸਮਹਣੇ ਹੋਣ ਵਾਲੀ ਘਟਨਾਂ ਵਿੱਚ ਫ਼ਰਕ ਨਹੀਂ ਪੈਣ ਦਿੰਦੇ। ਜੋ ਹੋ ਰਿਹਾ ਹੁੰਦਾ ਹੈ। ਉਹੀ ਦਿਖਾ ਦਿੰਦੇ ਹਨ। ਤੁਹਡੀਆਂ ਅੱਖਾਂ ਤੋਂ ਪੱਟੀ ਖੋਲ ਦਿੰਦੇ ਹਨ। ਤੁਸੀਂ ਬੇਈਮਾਨ, ਧੌਖੇਵਾਜ਼, ਚੋਰ, ਠੱਗ ਤੋਂ ਬੱਚ ਜਾਂਦੇ ਹੋ। ਕੈਮਰਾ ਕਿਸੇ ਨਾਲ ਭੋਰਾ ਲਿਹਾਜ਼ ਨਹੀਂ ਕਰਦਾ। ਉਸੇ ਤਰਾਂ ਮੂਵੀ ਫੋਟੋ ਬਣਾ ਕੇ ਮੂਹਰੇ ਰੱਖ ਦਿੰਦਾ ਹੈ। ਇਹ ਹੁਣ ਸਾਡੀ ਆਪਣੀ ਮਰਜ਼ੀ ਹੈ। ਕੈਮਰੇ ਦੇ ਇੱਕਠੇ ਕੀਤੇ ਸਬੂਤਾਂ ਉਤੇ ਜ਼ਕੀਨ ਕਰਨਾਂ ਹੈ। ਜਾਂ ਅਜੇ ਵੀ ਆਪ ਨੂੰ ਧੋਖੇ ਵਿੱਚ ਰੱਖਣਾਂ। ਅਵਾਜ਼ ਤਾਂ ਦੂਜੇ ਨਾਲ ਦੂਜੇ ਇਨਸਾਨ ਦੀ ਮੇਲ ਖਾ ਸਕਦੀ ਹੈ। ਵੀਡੀਉ ਮੂਵੀ ਕੈਮਰਾ ਜੋ ਸਬੂਤ ਇੱਕਠੇ ਕਰਦੇ ਹਨ। ਅਸੀਂ ਧੋਖਾ ਨਹੀਂ ਖਾ ਸਕਦੇ। ਕਿਉਂਕਿ ਜਗਾ, ਬੰਦਾ, ਸਮਾਂ ਤਿੰਨੇ ਕਿਸੇ ਹੋਰ ਨਾਲ ਮੇਲ ਨਹੀਂ ਖਾ ਸਕਦੇ। ਬਿਲਕੁਲ ਸਾਫ਼ ਸੂਥਰਾ ਦਿਸਦਾ ਹੈ। ਅਦਾਲਤ ਇਸ ਨੂੰ ਬੰਦੇ ਤੋਂ ਵੱਧ ਕੇ, ਸਬੂਤ ਮੰਨਦੀ ਹੈ। ਇਸੇ ਦੀ ਮੇਹਰਬਾਨੀ ਨਾਲ ਬਹੁਤ ਇੰਮੀਗਰੇਟ ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਦੀਆਂ ਐਂਬਰਸੀਆਂ ਨੂੰ ਮੂਰਖ ਬਣਾਂ ਚੁਕੇ ਹਨ। ਝੂਠੇ ਵਿਆਹ ਕਰਕੇ ਬਦੇਸ਼ਾਂ ਵਿੱਚ ਆਏ ਹਨ।
ਅਵਤਾਰ ਬਹੁਤ ਦੁੱਖੀ ਸੀ। ਘਰ ਦਾ ਨੁਕਸਾਨ ਬਹੁਤ ਹੋ ਰਿਹਾ ਸੀ। ਕਦੇ ਘਰ ਦਾ ਕੋਈ ਸ਼ੀਸਾਂ ਟੁੱਟ ਜਾਂਦਾ ਸੀ। ਕਦੇ ਕਾਰ ਦਾ ਸ਼ਿਸ਼ਾ ਕੋਈ ਤੋੜ ਜਾਂਦਾ ਸੀ। ਇੱਕ ਦਿਨ ਤਾਂ ਤਿੰਨੇ ਕਾਰਾਂ ਦੇ, ਚਾਰੇ ਕੋਈ ਟਇਰ ਵੀ ਪਾੜ ਗਿਆ। ਕੋਈ ਕਾਰ ਦੇ ਅੰਦਰ ਵੀ ਤਲਾਸ਼ੀ ਲੈ ਲੈਂਦਾ ਸੀ। ਬਹੁਤੀ ਬਾਰ ਤਾਂ ਉਹ ਉਸ ਦੀ ਪਤਨੀ ਮੀਨੂੰ ਬੱਚੇ, ਲਾਇਟ ਬੰਦ ਕਰਕੇ, ਲੁੱਕ-ਲੁੱਕ ਕੇ, ਚੋਰ ਨੂੰ ਫੜਨ ਦੀ ਕੋਸ਼ਸ਼ ਵਿੱਚ ਸਾਰੀ ਰਾਤ ਬੈਠੇ ਰਹਿੰਦੇ ਸਨ। ਜਿਵੇਂ ਲਾਇਟ ਬੰਦ ਕਰਕੇ, ਲੁੱਕ-ਲੁੱਕ ਕੇ, ਝੌਰ ਲਾ ਕੇ ਬੈਠਦੇ ਸਨ। ਲੱਗਦਾ ਸੀ, ਚੋਰ ਇਹੀ ਹਨ। ਜੋ ਚੋਰ ਭੰਨ ਤੋੜ ਵਾਲੇ ਤੋਂ ਲੁਕ ਕੇ ਹਨੇਰੇ ਵਿੱਚ ਬੈਠ ਕੇ ਉਸ ਨੂੰ ਫੜਂ ਦੀ ਕੋਸ਼ਸ਼ ਕਰਦੇ ਸਨ। ਨੀਂਦ ਵਾਧੂ ਦੀ ਖ਼ਰਾਬ ਹੁੰਦੀ ਸੀ। ਕਈ ਵਾਰ ਤਾਂ ਉਹ ਭਿਝੇਕਾ ਪੈਣ ਉਤੇ ਐਵੇਂ ਹੀ ਪੁਲੀਸ ਨੂੰ ਫੋਨ ਕਰ ਬੈਠੈ ਸਨ। ਬਾਅਦ ਵਿੱਚ ਪਤਾ ਲੱਗਾ। ਇਹ ਤਾਂ ਅਖ਼ਬਾਰ ਪੇਪਰ ਪਾਉਣ ਵਾਲਾ ਸੀ। ਜਾਂ ਕੋਈ ਗੁਆਂਢੀਂ ਨੂੰ ਰਾਈਡ-ਲਿਫ਼ਟ ਦੇਣ ਵਾਲਾ ਹੀ ਸੀ। ਮੈਂ ਪੰਪ ਉਤੇ ਗੈਸ ਪੂਆ ਰਹੀ ਸੀ। ਤੇਲ ਤਾਂ ਆਪ ਨੂੰ ਹੀ ਪਾਉਣਾਂ ਪੈਣਾਂ ਹੈ ਜੇ ਆਪ ਕਾਰ ਚਲਾਉਣੀ ਹੈ। ਪਤੀ ਬੱਚਿਆਂ ਕੋਲੇ ਆਪਣੀਆਂ ਕਾਰਾਂ ਹਨ। ਇਸ ਲਈ ਜਿਸ ਦੀ ਕਾਰ ਹੈ। ਕਦੋਂ ਪਟਰੌæਲ ਪਾਉਣਾਂ ਹੈ। ਉਸੇ ਨੂੰ ਪਤਾ ਹੁੰਦਾ ਹੈ। ਮੀਨੂੰ ਵੀ ਤੇਲ ਪਾਉਣ ਲਈ ਉਥੇ ਰੁਕੀ। ਉਸ ਦੀ ਕਾਰ ਦੇ ਤਿੰਨੇ ਸ਼ੀਸ਼ੇ ਟੁੱਟੇ ਹੋਏ ਸਨ। ਉਹ ਬਹੁਤ ਪ੍ਰੇਸ਼ਾਂਨ ਸੀ। ਅਸੀਂ ਇਕੋਂ ਸਮੇਂ ਤੇਲ ਦੇ ਪੈਸੇ ਦੇਣ ਅੰਦਰ ਦੁਕਾਨ ਵਿੱਚ ਗਈਆਂ। ਉਸ ਦੇ ਮੂੰਹ ਦਾ ਰੰਗ ਉਡਿਆ ਪਿਆ ਸੀ। ਮੈਂ ਉਸ ਨੂੰ ਹਾਲ ਪੁੱਛਿਆ," ਕੀ ਹਾਲ ਹੈ ਜੀ? ਬੜੇ ਖੋਏ-ਗੁਆਚੇ ਦਿਸਦੇ ਹੋ? " ਮੀਨੂੰ ਨੇ ਜੁਆਬ ਦਿੱਤਾ, " ਕਾਰ ਦਾ ਹਾਲ ਤਾਂ ਦੇਖ ਹੀ ਲਿਆ ਹੋਣਾਂ ਹੈ। ਰਾਤ ਫਿਰ ਕੋਈ ਸ਼ੀਸ਼ੇ ਭੰਨ ਗਿਆ। ਹਰ ਵੀਕਐਂਡ ਨੂੰ ਹਜ਼ਾਰ, ਦੋ ਹਜ਼ਾਰ ਡਾਲਰ ਦਾ ਨੁਕਸਾਨ ਹੋ ਜਾਂਦਾਂ ਹੈ। ਪਤਾ ਨਹੀਂ ਕੌਣ ਬਾਦ ਪਿਆ ਹੈ? " ਮੈਂ ਕੰਮ ਤੋਂ ਹੀ ਆਈ ਸੀ। ਯੂਨੀਫਾਰਮ ਵਿੱਚ ਹੀ ਸੀ। ਮੇਰੇ ਮੂੰਹੋਂ ਅਚਾਨਿਕ ਨਿੱਕਲ ਗਿਆ, " ਤੁਸੀ ਘਰ ਦੇ ਦਰਾਂ ਮੂਹਰੇ ਵੀਡੀਉ ਮੂਵੀ ਕੈਮਰਾ ਲਗਵਾ ਲਵੋ। ਜੋ ਵੀ ਹੈ, ਬੰਦਾ ਕਰਤੂਤਾਂ ਕਰਦਾ ਫੱੜਿਆ ਜਾਵੇਗਾ। ਸਣੇ ਸਬੂਤ ਜੱਗ ਜ਼ਾਹਰ ਹੋ ਜਾਵੇਗਾ। " ਉਸ ਦਾ ਚੇਹਰਾ ਖਿੜ ਗਿਆ," ਸੱਤੀ ਕੀ ਇਹ ਸੱਚੀ ਗੱਲ ਹੈ? ਵੀਡੀਉ ਮੂਵੀ ਕੈਮਰੇ ਦਾ ਖੱਰਚਾ ਬਹੁਤ ਜਿਆਂਦਾ ਹੋਗਾ। " ਮੈਂ ਕਿਹਾ, " ਤੇਰਾ ਮਹੀਨਾਂ ਮੁਫ਼ਤ ਫਰੀ ਕੰਮ ਹੋਵੇਗਾ। ਖੱਰਚਾ ਨਿੱਤ ਦੀ ਭੰਨ ਤੋੜ ਨਾਲੋਂ ਘੱਟ ਹੀ ਹੋਵੇਗਾ। ਪ੍ਰੇਸ਼ਾਨੀ ਤੋਂ ਬੱਚ ਜਾਵੇਗੀ। ਬੇਈਮਾਨ, ਧੌਖੇਵਾਜ, ਚੋਰ, ਠੱਗ ਮੌਕੇ ਉਤੇ ਫੜਿਆ ਜਾਵੇਗਾ। " ਉਹ ਬੋਲੀ," ਫੋਨ ਨੰਬਰ ਦੇਦੇ, ਅੱਜ ਹੀ ਇੰਤਜ਼ਾਮ ਕਰ ਦਿੰਦੀ ਹਾਂ। " ਮੈਂ ਉਸ ਨੂੰ ਹਦਾਇਤ ਵੀ ਕਰ ਦਿੱਤੀ, " ਬਹੁਤੀ ਬਾਰੀ ਘਰ ਦਾ ਹੀ ਬੰਦਾ ਨੁਕਸਾਨ ਕਰਦਾ ਹੈ। ਤੂੰ ਕਿਸੇ ਨੂੰ ਵੀ ਸਕੇ ਸਬੰਧੀ ਪਤੀ ਬੱਚਿਆਂ ਨੂੰ ਵੀ ਨਹੀਂ ਦੱਸਣਾਂ। ਘਰ ਵੀਡੀਉ ਮੂਵੀ ਕੈਮਰਾ ਲੱਗਾ ਹੋਇਆ ਹੈ। ਇਹ ਮੱਕੀ ਦੇ ਦਾਣੇ ਜਿੱਡਾ ਹੀ ਹੋਵੇਗਾ। ਇੱਕ ਬਾਹਰ ਗਰਾਜ਼ ਕਾਰ ਖੜ੍ਹਾਉਣ ਵਾਲੀ ਥਾਂ ਉਤੇ ਦੂਜਾ ਘਰ ਦੇ ਦਰਾਂ ਮੂਹਰੇ ਲਗਵਾ ਲਈ। ਸਾਰਾ ਭੇਤ ਖੁੱਲ ਜਾਵੇਗਾ। ਵੀਡੀਉ ਮੂਵੀ ਕੈਮਰੇ ਨੂੰ ਭੇਤ ਇੱਕਠੇ ਕਰ ਲੈਣ ਦੇਵੀ, ਹੁਣ ਆਪਣੀ ਜੁਬਾਨ ਬੰਦ ਰੱਖੀ।" ਫਿਰ ਇੱਕ ਦਿਨ ਅਸੀ ਖਾਣ-ਪੀਣ ਦਾ ਸਮਾਨ ਖ੍ਰੀਦ ਰਹੀਆਂ ਸੀ। ਉਹ ਦੂਰੋਂ ਮੈਨੂੰ ਦੇਖ ਕੇ ਕੋਲੇ ਆ ਗਈ। ਉਸ ਨੇ ਦੱਸਣਾਂ ਸ਼ੁਰੂ ਕੀਤਾ, " ਹਫ਼ਤਾ ਹੋ ਗਿਆ। ਅਜੇ ਤਾਂ ਕੋਈ ਨੁਕਸਾਨ ਨਹੀਂ ਹੋਇਆ। ਪਰ ਇਸ ਵੀਡੀਉ ਮੂਵੀ ਕੈਮਰੇ ਨੇ ਮੇਰਾ ਬਹੁਤ ਜੀਅ ਲੁਆਇਆ ਹੈ। ਮੈਂ ਕੰਮ ਉਤੇ ਬੈਠੀ ਲੈਪਟਾਪ ਕੰਪਿਊਟਰ ਉਤੇ ਇੰਟਰਨੈਂਟ ਰਾਹੀ ਘਰ ਬੱਚਿਆਂ ਨੂੰ ਦੇਖੀ ਜਾਂਦੀ ਹਾਂ। ਬੜਾ ਜੀਅ ਲੱਗਾ ਹੋਇਆ ਹੈ। ਪਤਾ ਹੀ ਨਹੀ ਲੱਗਦਾ, ਕੰਮ ਉਤੇ ਰਾਤ ਨੂੰ 12 ਘੰਟੇ ਕਿਵੇ ਲੰਘ ਜਾਂਦੇ ਹਨ? ਨਾਲੇ ਘਰ ਦੀ ਸਾਰੀ ਰਾਤ ਕੰਮ ਉਤੇ ਵੀ ਰਾਖੀ ਕਰੀ ਜਾਂਦੀ ਹਾਂ। " ਮੈਂ ਕਿਹਾ," ਤੇਰੀ ਚਿੰਤਾਂ ਦੂਰ ਹੋ ਗਈ, ਰੱਬ ਦਾ ਸ਼ੁਕਰ ਹੈ। ਅੱਜ ਤੂੰ ਮੈਨੂੰ ਤੰਦਰੁਸਤ ਲੱਗ ਰਹੀ ਹੈ। " ਉਹ ਬੋਲੀ, " ਹਾਂ ਹੁਣ ਮੈਨੂੰ ਘਰ ਦੀ ਕੋਈ ਚਿੰਤਾਂ ਨਹੀਂ ਹੈ। ਅਗਲੇ ਹਫ਼ਤੇ ਮੈਂ ਪੰਜਾਬ ਜਾ ਰਹੀ ਹਾਂ। ਇਹ ਆਪਣਾ ਦੋਸਤ ਲੈਪਟਾਪ ਕੰਪਿਊਟਰ ਜਰੂਰ ਨਾਲ ਲੈ ਕੇ ਜਾਵਾਗੀ। ਬੜੀ ਮਜ਼ੇਦਾਰ ਚੀਜ਼ ਹੈ। ਮੇਰਾ ਪਤੀ ਬਹੁਤ ਲਾ-ਪ੍ਰਵਾਹ ਹੈ। ਉਹ ਤਾਂ ਕਾਸੇ ਵੱਲ ਧਿਆਨ ਹੀ ਨਹੀਂ ਦਿੰਦਾ। ਹੋਰ ਨਾਂ ਮੁੜਕੇ ਆਉਂਦੀ ਨੂੰ ਸਭ ਘਰ ਤਹਿਸ਼-ਨਹਿਸ਼ ਹੋਇਆ ਪਿਆ ਹੋਵੇ। Aੁਸ ਨੇ ਤਾਂ ਨੁਕਸਾਨ ਹੋਇਆ ਵੀ ਨਹੀਂ ਦੇਖਣਾਂ। ਨਾਲੇ ਮੈਂ ਬੱਚਿਆਂ ਤੇ ਪਤੀ ਨੂੰ ਲੈਪਟਾਪ ਕੰਪਿਊਟਰ ਉਤੇ ਦੇਖ ਕੇ ਜੀਅ ਪਰਚਾ ਲਿਆ ਕਰਾਂਗੀ। ਮੈਂ ਪਤੀ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹਾਂ। ਲੈਪਟਾਪ ਕੰਪਿਊਟਰ ਉਤੇ ਹੀ ਦਰਸ਼ਨ ਕਰ ਲਿਆ ਕਰਾਂਗੀ। ਕਦੇ ਘਰ ਕੱਲੇ ਛੱਡੇ ਨਹੀਂ ਹਨ। " " ਹਾਂ ਜੀ ਔਰਤ ਹੀ ਪਿਆਰ ਤੇ ਘਰ ਦੀ ਨੀਂਹ ਬੰਨਦੀ ਹੈ। ਰਾਖੀ ਵੀ ਉਸੇ ਨੂੰ ਹੀ ਡੱਟ ਕੇ ਕਰਨੀ ਪੈਣੀ ਹੈ। ਪਤਨੀ ਦੇ ਸਿਰ ਉਤੇ ਘਰ ਤੇ ਪਿਆਰ ਚੱਲਦਾ ਹੈ। ਬੱਚੇ ਪੱਲਦੇ ਹਨ। " ਸਾਲ ਕੁ ਪਿਛੋਂ ਉਸ ਦਾ ਮੈਨੂੰ ਫੋਨ ਆ ਗਿਆ। ਉਸ ਨੇ ਦੱਸਿਆ," ਮੈਂ ਤਾਂ ਬਰਬਾਦ ਹੋ ਗਈ। ਲੈਪਟਾਪ ਕੰਪਿਊਟਰ, ਵੀਡੀਉ ਮੂਵੀ ਕੈਮਰਾ ਹੀ ਸੱਚਾ ਦੋਸਤ ਹਨ। ਮੇਰੀਆਂ ਅੱਖਾਂ ਤੋਂ ਪੱਟੀ ਲੱਥ ਗਈ। ਮੈਂ ਪੰਜਾਬ ਜਦੋਂ ਵੀ ਵਿਹਲੀ ਹੁੰਦੀ ਸੀ। ਕਾਰ ਵਿੱਚ ਜਾਂਦੀ ਆਉਂਦੀ ਵੀ ਲੈਪਟਾਪ ਉਤੇ ਘਰ ਦਾ ਕੈਮਰਾ ਦੇਖੀ ਜਾਂਦੀ ਸੀ। ਮੈਂ ਹੈਰਾਨ ਰਹਿ ਗਈ। ਇੱਕ ਦਿਨ ਘਰਦਾ ਸ਼ੀਸ਼ਾ ਉਸ ਦੇ ਬੇਟੇ ਨੇ ਤੋੜਿਆ। ਉਸ ਕੋਲ ਘਰ ਦੀ ਚਾਬੀ ਨਹੀਂ ਸੀ। ਘਰ ਕੋਈ ਨਹੀਂ ਸੀ। ਮੇਰੀ ਕਾਰ ਤੇ ਬੱਚਿਆਂ ਦੀ ਕਾਰ ਦੇ ਸ਼ੀਸੇ ਪਤੀ ਨੇ ਤੋੜ ਦਿੱਤੇ। ਤਿੰਨਾਂ ਕਾਰਾਂ ਦੀ ਇੰਸ਼ੋਰੈਸ ਮੇਰੇ ਨਾਂਮ ਸੀ। ਇੱਕ ਹੋਰ ਗੱਲ ਸਹਮਣੇ ਆਈ। ਬੱਚੇ ਸੌਂ ਜਾਂਦੇ ਸਨ। ਮੇਰਾ ਪਤੀ ਇੱਕ ਔਰਤ ਨੂੰ ਘਰ ਲੈ ਕੇ ਆਉਂਦਾ ਰਿਹਾ ਹੈ। ਇੱਕ ਹੀ ਨਹੀਂ, ਚਾਰ ਕੁ ਦਾ ਪਤਾ ਲੱਗ ਗਿਆ ਹੈ। ਸਾਲ ਕੁ ਪਹਿਲਾਂ ਮੈਂ ਇੰਡੀਆਂ ਤੋਂ ਆਈ ਹਾਂ। ਘਰ ਪੁੱਛ ਗਿੱਛ ਕਰਨ ਗਈ ਸੀ। ਪਤੀ ਮੰਨ ਗਿਆ ਹੈ। ਪਤੀ ਨੇ ਦੱਸਿਆ, " ਮੀਨੂੰ ਮੈਂ ਤੈਨੂੰ ਦੁੱਖੀ ਕਰਨ ਲਈ, ਕਾਰ ਦੇ ਸ਼ੀਸੇ ਤਾਂ ਤੋੜਦਾ ਸੀ। ਤੇਰਾ ਧਿਆਨ ਘਰ ਦੀ ਟੁੱਟ ਭੱਜ ਵਿੱਚ ਲੱਗਾ ਰਹੇ। ਮੈਂ ਹੋਰ ਔਰਤਾਂ ਨਾਲ ਐਸ਼ ਕਰਦਾ ਹਾਂ। ਹੁਣ ਅਗਰ ਜੇ ਤੈਨੂੰ ਪਤਾ ਹੀ ਲੱਗ ਗਿਆ ਹੈ। ਤਾਂ ਠੀਕ ਹੀ ਹੈ। ਜੋ ਮਰਜ਼ੀ ਕਰ ਲੈ। " ਹੁਣ ਸਾਡਾ ਤਲਾਕ ਦਾ ਕੇਸ ਚੱਲ ਰਿਹਾ ਸੀ। ਮੈਨੂੰ ਵਕੀਲ ਕਰਨ ਦੀ ਲੋੜ ਹੀ ਨਹੀਂ ਪਈ। ਵੀਡੀਉ ਮੂਵੀ ਨੇ ਸਾਰੇ ਖ਼ਰਚੇ ਬਚਾ ਲਏ। ਨਾਲੇ ਮੇਰਾ ਜੀਵਨ ਬੱਚਾ ਲਿਆ। ਹੁਣ ਵੀ ਮੈਂ ਆਪਣੇ ਘਰ ਪਤੀ ਨੂੰ ਤੇ ਉਸ ਦੀਆਂ ਕਰਤੂਤਾਂ ਨੂੰ ਲੈਪਟਾਪ ਰਾਹੀਂ ਦੇਖਦੀ ਰਹਿੰਦੀ ਹਾਂ। ਮੈਂ ਤਾਂ ਦੋਂਨਾਂ ਨੂੰ ਪਤੀ ਘਰ ਨੂੰ ਪਿਆਰ ਅਜੇ ਵੀ ਕਰਦੀ ਹਾਂ। ਪਰ ਪਤੀ ਦੀਆਂ ਕਰਤੂਤਾਂ ਨਾਲ ਨਫ਼ਰਤ ਹੋ ਗਈ ਹੈ। ਘਰ ਦਾ ਅੱਧ ਤੇ ਦੋਂਨੇ ਬੱਚੇ ਮੈਨੂੰ ਮਿਲ ਗਏ ਹਨ। ਪਰ ਮੇਰੇ ਪਤੀ ਨੂੰ ਇਹ ਨਹੀਂ ਪਤਾ ਲੱਗਾ। ਘਰ ਕੈਮਰਾ ਲੱਗਾ ਕਿਥੇ ਹੈ? ਕੈਮਰੇ ਦਾ ਬਿਲ ਮੈਂ ਹੀ ਦਿੰਦੀ ਹਾਂ। " ਮੇਰਾ ਮਨ ਉਦਾਸ ਹੋ ਗਿਆ। ਕੈਮਰਾ ਕਿਸੇ ਨਾਲ ਲਿਹਾਜ਼ ਨਹੀਂ ਕਰਦਾ। ਜਿਸ ਨੇ ਲੁਆਇਆ ਸੀ। ਉਸ ਨੂੰ ਉਸ ਦਾ ਮੂੰਹ ਦਿਖਾ ਦਿੱਤਾ। ਬਈ ਤੇਰੀ ਦੁਨੀਆਂ ਉਤੇ ਕਿੰਨੀ ਕੁ ਕਦਰ ਹੈ?ਦੁਨੀਆਂ ਤੇਰੇ ਬਗਗੈਰ ਵੀ ਚੱਲੀ ਜਾਣੀ ਹੈ। ਜਰੂਰੀ ਨਹੀਂ ਜਿਸ ਨੂੰ ਤੁਸੀਂ ਆਪਣੇ ਫ਼ੈਇਦੇ ਲਈ ਆਪਣਾਂ ਸੋਚਦੇ ਹੋ। ਜਰੂਰੀ ਨਹੀਂ, ਉਹ ਤੁਹਾਡੇ ਲਈ ਵੀ ਵਫ਼ਾ ਕਰੇ। ਜਿਸ ਨੂੰ ਤੁਸੀਂ ਪਿਆਰ ਕਰਦੇ ਹੋ। ਜਰੂਰੀ ਨਹੀਂ, ਉਹ ਤੁਹਾਨੂੰ ਪਿਆਰ ਕਰੇ। ਦੂਜੇ ਦੀ ਫ਼ਿਕਰ, ਆਸ ਛੱਡ ਕੇ, ਆਪਣੇ ਲਈ ਜਿਉਣਾਂ ਸਿੱਖੀਏ।

Comments

Popular Posts