ਕੀ ਸਾਨੂੰ ਮੇਕੱਪ ਕਰਨ ਦੀ ਲੋੜ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਆਪਣੇ ਮਨ ਨੂੰ ਸੱਚੇ ਦਿਲੋਂ ਪੁੱਛ ਕੇ ਦੇਖੀਏ। ਸਹੀਂ ਨਿਰਨਾਂ ਕਰਨਾਂ ਹੈ। ਏਧਰ ਉਧਰ ਦੀਆਂ ਸੁਣੀਆਂ ਸਣਾਈ ਗੱਲਾਂ ਉਤੇ ਅਮਲ ਨਹੀਂ ਕਰਨਾਂ। ਅਸੀ ਬਿਊਟੀ ਦਾ ਸਮਾਨ ਸਰੀਰ ਨੂੰ ਸਾਫ਼ ਸੁਥਰਾ, ਤੰਦਰੁਸਤ ਦਿਖਣ ਲਈ ਵਰਤਦੇ ਹਾਂ। ਜਿਵੇਂ ਤੇਲ, ਜਿਲ, ਸਾਬਣ , ਕਰੀਮ, ਕਾਜਲ, ਕਲੋਨ ਰੋਜ਼ਨਾਂ ਜਿੰਦਗੀ ਵਿੱਚ ਵਰਤਦੇ ਹਾਂ। ਕੀ ਸਾਨੂੰ ਮੇਕੱਪ ਕਰਨ ਦੀ ਲੋੜ ਹੈ? ਮੰਨੋਂ ਕਿ ਅਸੀਂ ਸੁੱਤੇ ਉਠੇ ਹਾਂ। ਨਹ੍ਹਾ ਵੀ ਲਿਆ ਹੈ। ਬਹੁਤੇ ਪਾਣੀ ਕੋਲੋ ਡਰਦੇ ਵੀ ਹਨ। ਸਿਆਲਾਂ ਵਿੱਚ ਤਾਂ ਕਈ-ਕਈ ਦਿਨ ਹਫ਼ਤਾ ਭਰ ਨਹੀਂ ਨਹ੍ਹਾਉਂਦੇ। ਜਾਂ ਮੂੰਹ ਹੱਥ ਧੋ ਲਿਆ। ਵਾਲ ਵਹਾਉਂਦੇ ਹੋ। ਵਾਲਾਂ ਨੂੰ ਵਹਉਣਾ, ਸਜਾਉਣਾਂ ਵੀ ਮੇਕੱਪ ਵਿੱਚ ਆਉਂਦਾ ਹੈ। ਫਿਰ ਕੀ ਅਸੀਂ ਖਿਲਰੇ ਵਾਲ ਲੈ ਕੇ ਤੁਰੇ ਫਿਰੀਏ? ਕੀ ਚੇਹਰੇ ਉਤੇ ਖੁਸ਼ਕੀ ਦੂਰ ਕਰਨ ਲਈ ਕਰੀਮ ਲੋਸ਼ਨ ਲਗਾਉਣਾਂ ਮੇਕੱਪ ਵਿੱਚ ਆਉਂਦਾ ਹੈ? ਹਾਂ ਜੀ ਇਹ ਸਬ ਮੇਕੱਪ ਦਾ ਹਿਸਾ ਹੈ। ਬੁੱਲਾਂ ਉਤੇ ਚਿਪਸਟਿਕ ਲਗਾਉਣਾਂ ਵੀ ਮੇਪੱਕ ਵਿੱਚ ਆਉਂਦਾ ਹੈ। ਜੇ ਨਹੀਂ ਵੀ ਲਗਾਵਾਂਗੇ, ਗੱਲ਼ਾਂ ਬੁਲ ਫੱਟ ਜਾਣਗੇ। ਬਾਕੀ ਦੇ ਸਰੀਰ ਹੱਥਾਂ-ਪੈਰਾਂ ਉਤੇ ਕਰੀਮ ਲੋਸ਼ਨ ਲਗਾਉਣੇ ਪੈਂਦੇ ਹਨ। ਕਜ਼ਲਾ, ਸੁਰਮਾਂ, ਲੋ ਨੂੰ ਲੋਕ ਪੁਰਾਣੇ ਜ਼ਮਾਨੇ ਤੋਂ ਪਾਉਂਦੇ ਆ ਰਹੇ ਹਨ। ਜ਼ਮਾਨੇ ਦੇ ਬਦਲਣ ਨਾਲ ਚਮੜੀ ਦੀਆਂ ਕਰੀਮਾਂ ਵੀ ਚਮੜੀ ਦੇ ਰੰਗ ਵਰਗੀਆਂ ਆਉਣ ਲੱਗ ਗਈਆਂ ਹਨ। ਚਿਪਸਟਿਕ ਦੀ ਨਕਲ ਵੀ ਕਈ ਰੰਗਾਂ ਗੂੜੇ ਫਿਕੇ ਰੰਗਾ ਵਿੱਚ ਆ ਗਈ ਹੈ। ਇਹ ਔਰਤਾਂ ਨੇ ਸੂਟ, ਸਾੜੀ ਦੇ ਨਾਲ ਰੰਗ ਮਿਲਾ ਕੇ ਲਗਾਉਣੀ ਸ਼ੁਰੂ ਕਰ ਦਿੱਤੀ ਹੈ।
ਪੁਰਾਣੇ ਸਮੇਂ ਵਿੱਚ ਵਾਲਾਂ ਨੂੰ ਲੋਕ ਤਵੇ ਦੀ ਕਾਲਸ ਜਾਂ ਕੋਲਿਆਂ ਨੂੰ ਪੀਸ ਕੇ, ਉਸ ਨਾਲ ਰੰਗਦੇ ਹੁੰਦੇ ਸੀ। ਤਾਂ ਲੋਕ ਕਹਿੰਦੇ ਸਨ," ਫਲਾਣੇ ਨੇ ਮੂੰਹ ਕਾਲਾ ਕਰ ਲਿਆ ਹੈ। " ਅੱਜ ਕੱਲ ਬਜ਼ਾਰ ਵਿੱਚ ਬਹੁਤ ਤਰਾਂ ਦੇ ਰੰਗ ਮਿਲਦੇ ਹਨ। ਬੁੱਢੇ ਬੰਦੇ ਦੇ ਲਾਲ ਰੰਗੇ ਵਾਲ ਚੰਗੇ ਨਹੀਂ ਲੱਗਦੇ। ਜਿਵੇ ਕਈ ਬੁੰਢੇ ਦਾੜ੍ਹੀ ਨੂੰ ਲਾਲ ਮਹਿੰਦੀ ਨਾਲ ਰੰਗੀ ਫਿਰਦੇ ਹੁੰਦੇ ਹਨ। ਅਗਰ ਆਪਣੇ ਵਾਲਾਂ ਦੇ ਨਾਲ ਰਲਦਾ ਰੰਗ ਲੱਗਾਇਆ ਜਾਵੇ। ਕੋਈ ਸ਼ਰਮ ਦੀ ਗੱਲ ਨਹੀਂ ਹੈ। ਦਾੜ੍ਹੀ ਦੇ ਵਾਲਾਂ ਨੂੰ ਖਿੰਡਣ ਤੋਂ ਬਚਾਉਣ ਲਈ ਵੀ ਤਾਂ ਵੱਖ-ਵੱਖ ਤੇਲਾਂ ਨਾਲ ਸਮਾਰਿਆ ਜਾਂਦਾ ਹੈ। ਸੈਂਪੂ, ਕਡੀਸ਼ਨਰ ਵੀ ਬਿਊਟੀ ਵਿੱਚ ਆਉਂਦੇ ਹਨ। ਜੇ ਵਾਲਾਂ ਨੂੰ ਸੈਂਪੂ, ਕਡੀਸ਼ਨਰ ਨਾਂ ਲਾਇਆ ਜਾਵੇ। ਕੈਸਾ ਲੱਗੇਗਾ। ਦੇਖਿਆ ਹੀ ਹੋਣਾਂ ਹੈ। ਕਈਆਂ ਦੀ ਦਾੜ੍ਹੀ ਢਿੱਲੀ ਸੂਹਣ ਵਾਂਗ ਖਿਲਰੀ ਹੁੰਦੀ ਹੈ।
ਸਬ ਕਾਸੇ ਨੂੰ ਕੱਸ ਨਿਖਾਰ ਕੇ ਰੱਖਣ ਵਿੱਚ ਕੋਈ ਨੁਕਸਾਨ ਨਹੀਂ ਹੈ। ਆਪਣੇ ਸਰੀਰ ਨੂੰ ਸੱਜਉਣਾਂ ਸਾਫ਼ ਰੱਖਣਾਂ, ਸੋਹਣੇ ਸਾਫ਼ ਕੱਪੜੇ ਪਾਉਣੇ ਇੱਕ ਹੁਨਰ ਹੈ। ਸਰੀਰ ਸਡੋਲ ਪਤਲਾ ਹੋਣਾਂ ਚਾਹੀਦਾ ਹੈ। ਇਸ ਨਾਲ ਸੁੰਦਰ ਲੱਗਣਾਂ ਕੋਈ ਮਾੜੀ ਗੱਲ ਨਹੀਂ ਹੈ। ਆਪਣਾਂ-ਆਪ ਤਾਜਾ ਲੱਗਦਾ ਹੈ। ਜਿਸ ਨਾਲ ਮਨ ਨੂੰ ਖੁਸ਼ੀ ਮਿਲਦੀ ਹੈ। ਉਹ ਜਰੂਰ ਕਰੋ। ਤੰਦਰੁਸਤ ਜਿੰਦਾ ਹੋਣ ਦੀ ਨਿਸ਼ਾਨੀ ਹੈ। ਮੁਰਦੇ ਨੂੰ ਕੋਈ ਫ਼ਰਕ ਨਹੀਂ ਪੈਦਾ। ਮੈਂ ਇਸ ਬਾਰ ਜਦੋਂ ਇੰਡੀਆ ਗਈ। ਹਰ ਬਾਰ ਦੀ ਤਰਾਂ ਆਪਣੇ ਨਾਲ ਵਾਲਿਆਂ ਆਪਣੀ ਉਮਰ ਦੇ ਮੁੰਡੇ-ਕੁੜੀਆਂ ਨੂੰ ਮਿਲੀ। ਦੇਖ ਕੇ ਤਰਸ ਜਿਹਾ ਆਇਆ। ਕਿਸੇ ਦੇ ਦੰਦ ਨਿੱਕਲੇ ਪਏ ਹਨ। ਜੇ ਦੰਦਾ ਨੂੰ ਦੰਦਾਂ ਦੇ ਡਾਕਟਰ ਕੋਲ ਜਾ ਕੇ ਠੀਕ ਕਰਾ ਲਿਆ ਜਾਵੇ। ਕੀ ਹਰਜ਼ ਹੈ? ਚੇਤੇ ਰੱਖਣਾਂ ਚਿੱਟ ਵਾਲਾਂ ਦੇ ਰੰਗਣ ਵਾਂਗ, ਬਿਊਟੀ ਮੇਕੱਪ ਵਿੱਚ ਆਉਂਦੇ ਹਨ। ਮੂਹਰਲੇ ਚਾਰ ਦੰਦ ਨਿਕਲੇ ਹੋਏ ਹੋਣ, ਬੰਦਾ ਭੂਤ ਵਰਗਾ ਲਗਦਾ ਹੈ। ਜਾੜ੍ਹਾਂ ਨਿੱਕਲ ਜਾਣ ਭੋਜਨ ਖਾਣਾਂ ਮੁਸ਼ਕਲ ਹੋ ਜਾਵੇਗਾ। ਅੱਖਾਂ ਉਤੇ ਮੋਟੀਆਂ ਐਨਕਾ ਲੱਗੀਆਂ ਹੋਈਆਂ ਸਨ। ਅੱਖਾਂ ਦੇ ਡਾਕਟਰ ਤੋਂ ਇਲਾਜ਼ ਕਰਾਉਣ ਵਿੱਚ ਕੋਈ ਮੇਹਣਾਂ ਨਹੀਂ ਹੈ। ਕਈਆਂ ਦਾ ਤਾਂ ਕੱਪੜੇ ਪਾਉਣ ਦਾ ਰੰਗ ਸਿਲਾਈ ਕੀਤੀ ਹੋਈ ਬੁੱਢਿਆਂ ਵਾਲੀ ਸੀ। ਕਈਆਂ ਦੇ ਗੋਲ-ਮਟੋਲ 20 ਕਿਲੋ ਦੇ ਢਿੱਡ ਹਨ। ਗੱਲਾਂ ਢਿਲਕੀਆਂ ਹੋਈਆਂ ਹਨ। ਹੱਥ ਪੈਰਾਂ ਦੀਆਂ ਬਿਆਈਆਂ ਪਾਟੀਆਂ ਹੋਈਆਂ ਦੇਖੀਆਂ। ਅੱਖਾਂ ਦੁਆਲੇ ਕਾਲੀਆਂ ਹੋਈਆਂ ਹਨ। ਚੇਹਰਿਆਂ ਉਤੇ ਉਦਾਸੀ ਦੇਖੀ। ਚੇਹਰੇ ਉਤੇ ਕੋਈ ਚਾਅ ਨਹੀਂ ਦੇਖਿਆ। ਖੁਸ਼ੀ ਨਹੀ ਦਿਸੀ। ਇੱਕ ਬੰਦੇ ਉਤੇ ਮੈਨੂੰ ਬਹੁਤ ਤਰਸ ਆਇਆ। ਉਹ ਧਰਮਿਕ ਪ੍ਰਚਾਰਕ ਸੀ। ਉਹ ਮਾਹਾਰਾਜ ਪੜ੍ਹਦਾ ਸੀ। ਉਸ ਦੇ ਕੱਪੜੇ ਐਨੇ ਗੰਦੇ ਹੁੰਦੇ ਸਨ। ਨਾਂ ਬਦਲਣ ਕਾਰਨ ਬਹੁਤ ਗੰਦਾ ਮੁਸ਼ਕ ਆ ਰਿਹਾ ਹੁੰਦਾ ਸੀ। ਥੱਲਿਉ ਸਾਰਾ ਪਜਾਮਾਂ ਮਿੱਟੀ ਨਾਲ ਲਿਬੜਿਆ ਰਹਿੰਦਾ ਸੀ। ਗਿੱਟਿਆਂ ਪੈਰਾਂ ਨੂੰ ਮੈਲ ਮਿੱਟੀ ਲੱਗੀ ਰਹਿੰਦੀ ਸੀ। ਮੈਂ ਸੋਚਿਆ ਰੱਬ ਦਾ ਭਗਤ ਹੈ। ਉਸ ਨੂੰ ਦੁਨੀਆਂ ਦੀ ਸੁਰਤ ਹੀ ਨਹੀਂ ਹੈ। ਜੇ ਦੁਨੀਆਂ ਦਾਰੀ ਦਾ ਅਸਰ ਹੁੰਦਾ ਤਾਂ। ਇਹ ਆਪਣੀ ਪਤਨੀ ਨਾਲ ਰੱਖਦਾ। ਉਹ ਇਸ ਨੂੰ ਸਿੰਗਾਰ ਦਿੰਦੀ। ਸੋਚਿਆ ਜੇ ਮੂੰਹ ਨਾਲ ਕੱਪੜੇ ਬਦਲਣ, ਚੱਜ ਨਾਲ ਸਾਨਣ ਲਾ ਕੇ, ਇਸ਼ਨਾਨ ਕਰਨ ਨੂੰ ਕਿਹਾ। ਭਗਤ ਜੀ ਕੋਈ ਸਰਾਪ ਹੀ ਨਾਂ ਦੇ ਦੇਣ। ਮੈਂ ਉਸ ਲਈ ਦਰਜਨ ਸਾਬਣ ਦੀਆਂ ਟਿੱਕੀਆਂ ਲਈਆਂ। ਤਿੰਨ ਕੱਪੜਿਆ ਦੇ ਜੋੜੇ ਤੇ ਕੱਛਾਂ ਵਿੱਚ ਲਗਾਉਣ ਲਈ ਸਪੀਡ ਸਟਿਕ ਦੇ ਦਿੱਤੀ। ਉਹ ਐਡਾ ਹਰਾਮੀ ਮਰਦ ਨਿੱਕਲਿਆ। ਉਸ ਨੇ ਆਪਣੀਆਂ ਚੇਲੀਆਂ ਨੂੰ ਇਹ ਦੱਸਿਆ, " ਕਿ ਇਸ ਨੇ ਮੈਨੂੰ ਗਿਫ਼ਟ ਦਿੱਤੀ ਹੈ। " ਹੁਣ ਪਾਠਕ ਦੱਸ ਦੇਣ, ਕੀ ਗਿਫ਼ਟ ਵਿੱਚ ਇਹ ਕੁੱਝ ਦੇਈਦਾ ਹੈ? ਨਾਲੇ ਮੈਨੂੰ ਕੀ ਪਤਾ ਸੀ। ਐਸੇ ਲਾਲੇ ਭੋਲੇ ਦੇਖਤ ਵਾਲੇ ਕੋਲ ਗੈਂਗ ਵੀ ਹੈ।
ਸਰੀਰ ਨੂੰ ਤਾਕਤ ਦੇਣ ਲਈ, ਨਿਖਾਰਨ ਲਈ ਚੰਗੀ ਖ਼ਰਾਕ ਖਾਂਦੇ ਹਾਂ। ਅਗਰ ਬਾਹਰੋ ਹੀ ਦਿਖਤ ਵਧੀਆ ਬਣਾਉਣ ਲਈ ਥੋੜਾ ਬਹੁਤ ਹਾਰ ਸਿੰਗਾਰ ਕੀਤਾ ਜਾਵੇ। ਕੋਈ ਪਹਾੜ ਵੀ ਨਹੀਂ ਟੁੱਟਣ ਲੱਗਾ। ਕਈ ਕਹਿੰਦੇ ਹਨ, " ਫਲਾਣਾਂ ਪੀਰ ਗੁਰੂ ਪੈਗਿਬਰ ਵਾਲ ਨਹੀਂ ਰੰਗਦਾ ਸੀ। " ਉਸ ਸਮੇਂ ਜੈਸਾ ਸਮਾਂ ਸੀ। ਉਹ ਆਪਣੇ ਸਮੇਂ ਮੁਤਾਬਕ ਪੂਰੀ ਟੋਰ ਕੱਢ ਕੇ ਰਹਿੰਦੇ ਸਨ। ਵਧੀਆਂ ਕੱਪੜੇ ਰੰਗਦਾਰ ਪਹਿਨਦੇ ਸਨ। ਮੈਨੂੰ ਯਾਦ ਹੈ। ਜਦੋਂ ਪਿੰਡ ਹੁੰਦੀ ਸੀ। ਨਿੱਕੀ ਹੁੰਦੀ ਦੇ ਮੇਰੀ ਦਾਦੀ ਨੇ ਮੱਖਣੀ ਕੱਢਣੀ। ਬਾਕੀ ਲਿਬੜੇ ਹੱਥ ਮੇਰੇ ਸਿਰ ਵਿੱਚ ਮੱਲ ਦੇਣੇ। ਕੁੱਝ ਮੇਰੇ ਚੇਹਰੇ ਉਤੇ ਲਗਾ ਦਿੰਦੀ ਸੀ। ਪੈਰਾਂ-ਹੱਥਾਂ ਨੂੰ ਚੰਗੀ ਤਰਾਂ ਲਿਪ ਦਿੰਦੀ ਸੀ। ਮੈਨੂੰ ਆਪਣੇ ਕੋਲੋ ਹੀ ਮੱਖਣੀ ਦਾ ਮੁਸ਼ਕ ਆਉਣ ਲੱਗ ਜਾਂਦਾ ਸੀ। ਗਰਮੀਆਂ ਦੇ ਦਿਨ ਹੁੰਦੇ ਸਨ। ਹਰ ਰੋਜ਼ ਉਦੋਂ ਹੀ ਨਹਾਂ ਲੈਂਦੀ ਸੀ। ਕੀ ਅੱਜ ਕੱਲ ਦੇ ਬੱਚੇ ਮੱਖਣੀ ਸਿਰ ਉਤੇ ਲਗਾ ਲੈਣਗੇ? ਉਹ ਦਾਲ ਸਬਜ਼ੀ ਵਿੱਚ ਵੀ ਕਦੇ ਘਿਉ ਨਹੀਂ ਪਾਉਂਦੇ। ਜ਼ਮਾਨੇ ਦੇ ਨਾਲ ਬਦਲਣਾਂ ਚਾਹੀਦਾ ਹੈ। ਹੋ ਸਕੇ ਘੱਟ ਖਾ ਕੇ ਆਪਣੇ ਸਰੀਰ ਦੇ ਭਾਰ ਦਾ ਜਰੂਰ ਖਿਆਲ ਰੱਖਿਆ ਜਾਵੇ। ਚਾਰ ਬੰਦਿਆਂ ਦਾ ਖਾਂਣਾਂ ਖਾ ਕੇ, ਸਰੀਰ ਦੇ ਆਲੇ-ਦੁਆਲੇ ਮਾਸ ਨਹੀਂ ਲੱਟਕਾਉਣਾਂ ਚਾਹੀਦਾ। ਇਹ ਸਰੀਰ ਦਾ ਵੱਧ ਭਾਰ ਮੇਕੱਪ ਤੋਂ ਵੀ ਬਹੁਤ ਵੱਡਾ ਖ਼ਤਰਾ ਹੈ। ਬਹੁਤ ਬਿਮਾਰੀਆਂ ਲੱਗ ਸਕਦੀਆਂ ਹਨ।
ਕੱਛਾ ਥੱਲੇ ਗਰਮੀ ਨਾਂ ਆਉਣ ਤੋਂ ਸਪੀਡ-ਸਿਟਕ, ਪੌਡਰ ਨਾਂ ਲੱਗਾਈਆਂ। ਵਾਸ਼ਨਾਂ ਬਹੁਤ ਗੰਦੀ ਆਉਣ ਲੱਗ ਜਾਂਦੀ ਹੈ। ਕਨੇਡਾ ਵਰਗੇ ਠੰਡੇ ਦੇਸ਼ ਵਿੱਚ ਵੀ ਜ਼ੋਰ ਦਾ ਕੰਮ ਕਰਨ ਵਾਲਿਆਂ ਨੂੰ ਪਸੀਨਾ ਆ ਜਾਂਦਾ ਹੈ। ਉਨਾਂ ਲਈ ਹੋਰ ਵੀ ਇਸ ਦੀ ਵਰਤੋਂ ਕਰਨੀ ਜਰੂਰੀ ਹੋ ਜਾਂਦੀ ਹੈ। ਕਈ ਐਵੇਂ ਹੀ ਦੁਹਾਈ ਪਾਈ ਜਾਂਦੇ ਹਨ। ਮੇਕੱਪ ਨਹੀ ਵਰਤਦੇ।

Comments

Popular Posts