ਮੁੰਡਿਆਂ ਦੀ ਲੋਹੜੀ ਵੰਡਣ ਵਾਲਿਆਂ ਲਈ
ਮੁੰਡਾ ਜੰਮਣ ਜਾਂ ਹੋਰ ਅਰਦਾਸ ਦੂਜੇ ਤੋਂ ਕਿਉਂ ਕਰਾਈ ਜਾਂਦੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਇਹ ਗੱਲ ਬਹੁਤ ਬਾਰੀ ਹੋ ਚੁੱਕੀ ਹੈ। ਰੱਬ ਨੂੰ ਕਿਸੇ ਭਗਤ ਪੀਰ ਪੈਗਬਰ ਨੇ ਨਹੀਂ ਦੇਖਿਆ। ਰੱਬ ਦੀ ਸ਼ਕਤੀ ਨੂੰ ਮਹਿਸੂਸ ਕੀਤਾ ਹੈ। ਬੰਦੇ ਦੇ ਦੋ ਰੂਪ ਹਨ। ਰੱਬ ਹਰ ਬੰਦਾ ਆਪ ਹੈ। ਚੰਗੇ ਕੰਮ ਕਰਦਾ ਹੈ। ਬੰਦਾ ਰੱਬ ਫਿਰਸ਼ਤਾ ਹੈ। ਗ਼ਲਤ ਕੰਮ ਕਰੇ। ਦੂਜੀ ਰੂਹ ਬੈਡ ਗਾਏ, ਚਲਾਕ ਸ਼ੈਤਾਨ ਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਹੀ ਬੰਦੇ ਨੂੰ ਅਗੁਣ ਛੱਡ ਕੇ ਗੁਣ ਧਾਰਨ ਕਰਨ ਵਾਲੇ ਨੂੰ ਹਰਿ
ਜਿਸੁ ਵਖਰ ਕਉ ਲੈਨਿ ਤੂ ਆਇਆ ਰਾਮ ਨਾਮੁ ਸੰਤਨ ਘਰਿ ਪਾਇਆ ਤਜਿ ਅਭਿਮਾਨੁ ਲੇਹੁ ਮਨ ਮੋਲਿ ਰਾਮ ਨਾਮੁ ਹਿਰਦੇ ਮਹਿ ਤੋਲਿ ਲਾਦਿ ਖੇਪ ਸੰਤਹ ਸੰਗਿ ਚਾਲੁ ਅਵਰ ਤਿਆਗਿ ਬਿਖਿਆ ਜੰਜਾਲ ਧੰਨਿ ਧੰਨਿ ਕਹੈ ਸਭੁ ਕੋਇ ਮੁਖ ਊਜਲ ਹਰਿ ਦਰਗਹ ਸੋਇ ਇਹੁ ਵਾਪਾਰੁ ਵਿਰਲਾ ਵਾਪਾਰੈ ਨਾਨਕ ਤਾ ਕੈ ਸਦ ਬਲਿਹਾਰੈ {ਪੰਨਾ 283}
ਹੋਰ ਗੱਲ ਬਾਰ-ਬਾਰ ਕਹੀ ਹੈ। ਪਿਛਲੇ ਕੀਤੇ ਚੰਗੇ ਮਾੜੇ ਕੰਮਾਂ, ਕਰਮਾਂ ਦੇ ਹਿਸਾਬ ਨਾਲ ਦੁਨੀਆਂ ਦੇ ਸੁੱਖ-ਦੁੱਖ ਮਿਲਦੇ ਹਨ। ਧੀਆਂ-ਪੁੱਤਰ, ਪਤੀ-ਪਤਨੀ ਹੋਰ ਲੋਕ ਮਿਲਦੇ ਹਨ। ਇਹ ਸਾਡਾ ਇਸ ਦੁਨੀਆਂ ਵਿੱਚ ਹਿਸਾਬ ਕਿਤਾਬ ਹੋ ਰਿਹਾ ਹੈ। ਅਸੀਂ ਫਿਰ ਬੇਨਤੀਆਂ ਅਰਦਾਸਾਂ ਕਿਸ ਅੱਗੇ ਕਰਨੀਆਂ ਹਨ?
ਧਨਾਸਰੀ ਮਹਲਾ ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਜਾਣਾ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ਰਹਾਉ ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ਜੇ ਤੂ ਕਿਸੈ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ਨਾਮੁ ਖਸਮ ਕਾ ਚਿਤਿ ਕੀਆ ਕਪਟੀ ਕਪਟੁ ਕਮਾਣਾ ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ਭਾਲਿ ਰਹੇ ਹਮ ਰਹਣੁ ਪਾਇਆ ਜੀਵਤਿਆ ਮਰਿ ਰਹੀਐ {ਪੰਨਾ 660}
ਜੇ ਅਰਦਾਸ ਦੂਜੇ ਤੋਂ ਹੀ ਕਰਾਉਣੀ ਹੈ। ਕੀ ਪਤਾ ਉਹ ਰੱਬ ਹੈ ਜਾਂ ਸ਼ੈਤਾਨ? ਅਸੀਂ ਸਾਰੇ ਭਾਰਤੀ ਹਾਂ। ਭਾਰਤ ਵਿੱਚ ਰਿਸ਼ਵਤ ਬਗੈਰ ਕੋਈ ਕੰਮ ਨਹੀਂ ਹੁੰਦਾ। ਤਾਂਹੀਂ ਰੱਬ ਤੱਕ ਰਿਸ਼ਵਤ ਉਪੜਦੀ ਕਰਨ ਲਈ ਵਿਚੋਂਲੇ ਗਾਤਰਿਆਂ ਵਾਲੇ ਲੱਭ ਲਏ ਹਨ। ਇਹ ਗਾਤਰਿਆਂ ਵਾਲੇ ਕਹਿੰਦੇ ਹਨ। ਸਿੱਖ ਧਰਮ ਸੱਚ ਤੇ ਚਲਦਾ ਹੈ। ਫਿਰ ਕੀ ਇਹ ਲੋਕਾਂ ਨਾਲ ਅਰਦਾਸ ਦੇ ਨਾਂਮ ਉਤੇ ਆਪਣੇ ਸੁੱਖਾਂ ਲਈ ਜੇਬਾਂ ਭਰਨ ਲਈ ਠੱਗੀ ਹੀ ਲਾ ਰਹੇ ਹਨ? ਸਾਨੂੰ ਹਰ ਚੀਜ਼ ਖ੍ਰੀਦਣ ਦੀ ਆਦਤ ਪੈ ਗਈ ਹੈ। ਸਰਕਾਰੀ ਕ੍ਰਮਚਾਰੀਆਂ ਨੂੰ ਤਾਂ ਰਿਸ਼ਵਤ ਦੇ ਦੇ ਕੇ ਵਿਗਾੜਿਆਂ ਹੀ ਸੀ। ਧਰਮ ਵਿੱਚ ਵੀ ਅਰਦਾਸ ਕਰਾਉਣ ਵਾਲੇ ਨੂੰ ਵੀ ਰਿਸ਼ਵਤ ਦੇਣ ਲੱਗ ਗਏ ਹਾਂ। ਕੰਮ ਹੋਵੇ ਨਾਂ ਹੋਵੇ ਜੇਬ ਵਿਚੋਂ ਪੈਸੇ ਦੇ ਕੇ ਇੱਕ ਬਾਰ ਤਾਂ ਮਨ ਨੂੰ ਸਕੂਨ ਮਿਲ ਜਾਂਦਾ ਹੈ। ਅਗਲਾ ਸਰਕਾਰੀ ਬੰਦਾ ਜਾਂ ਰੱਬ ਸ਼ਰਮ ਦਾ ਮਾਰਾ ਹੀ ਕੰਮ ਕੱਢ ਦੇਵੇਗਾ। ਪੈਸੇ ਲਏ ਹੋਏ ਹਨ। ਕੀ ਪਤਾ ਕੰਮ ਹੋ ਹੀ ਜਾਵੇ। ਕੰਮ ਹੋ ਹੀ ਜਾਵੇਗਾ। ਪੱਕਾ ਪਤਾ ਵੀ ਨਹੀਂ ਹੁੰਦਾ। ਮਨ ਫਿਰ ਵੀ ਛੱਕ ਵਿੱਚ ਰਹਿੰਦਾ ਹੈ। ਹੋਰ ਚਾਰਾ ਵੀ ਨਹੀਂ ਹੈ।
ਅਰਦਾਸ ਦੂਜੇ ਤੋਂ ਕਿਉਂ ਕਰਾਈ ਜਾਂਦੀ ਹੀਂ ਹੈ? ਸਾਨੂੰ ਆਪਣੇ ਬਾਰੇ ਸਾਰਾ ਪਤਾ ਹੁੰਦਾ ਹੈ। ਅਸੀਂ ਕੋਈ ਕੰਮ ਸਹੀਂ ਨਹੀਂ ਕਰਦੇ। ਕੰਮਚੋਰ ਹੀ ਹਾਂ। ਹਰ ਕੰਮ ਵਿੱਚ ਘੱਟ ਤੋਂ ਘੱਟ ਮੇਹਨਤ ਕਰਨ ਦੀ ਸੋਚਦੇ ਹਾਂ। ਇਥੇ ਵੀ ਜਾਨ ਬੱਚ ਜਾਵੇ। ਸਰੀਰ ਨੂੰ ਸੰਭਾਲ ਸੰਭਾਂਲ ਰੱਖਦੇ ਹਾਂ। ਜਾਬ ਉਤੇ ਵੀ ਦੂਜਾਂ ਬੰਦਾ ਹੀ ਸਾਡੇ ਵਾਲਾ ਕੰਮ ਕਰ ਦੇਵੇ। ਪੈਸੇ, ਫ਼ਲ ਸਾਨੂੰ ਮਿਲ ਜਾਵੇ। ਪਹਿਲਾਂ ਕੰਮ ਸੀਰੀਆਂ ਤੋਂ ਕਰਾਉਂਦੇ ਸੀ। ਜਦੋਂ ਉਨਾਂ ਨੂੰ ਸੁਰਤ ਆ ਗਈ। ਗੌਰਮਿੰਟ ਉਨਾਂ ਨੂੰ ਨੌਕਰੀਆਂ ਦੇਣ ਲੱਗ ਗਈ। ਵਜੀਫੈ ਦੇ ਕੇ ਪੜ੍ਹਾਉਣ ਲੱਗ ਗਈ। ਪੰਜਾਬੀਆਂ ਨੂੰ ਭਈਏ ਮਿਲ ਗਏ। ਇਹ ਪੰਜਾਬੀ ਰਹਿ ਗਏ ਸਿਰ ਉਤੇ ਖੜ੍ਹ ਕੇ ਕੰਮ ਕਰਾਉਣ ਜੋਗੇ। ਸਾਰੇ ਹੀ ਪੰਜਾਬੀ ਬਹਾਦਰ, ਦਲੇਰ, ਮੇਹਨਤੀ ਹਨ। ਕੌਣ ਕਹਿੰਦਾ ਹੈ? ਬਹੁਤੇ ਕੰਮਚੋਰ ਹਨ। ਹਰ ਕੰਮ ਵਿੱਚ ਮਾਲਕਾਂ ਵਾਂਗ ਨੌਕਰਾਂ ਤੋਂ ਹੀ
ਕਿਉ ਸਿਮਰੀ ਸਿਵਰਿਆ ਨਹੀ ਜਾਇ ਤਪੈ ਹਿਆਉ ਜੀਅੜਾ ਬਿਲਲਾਇ ਸਿਰਜਿ ਸਵਾਰੇ ਸਾਚਾ ਸੋਇ ਤਿਸੁ ਵਿਸਰਿਐ ਚੰਗਾ ਕਿਉ ਹੋਇ ਹਿਕਮਤਿ ਹੁਕਮਿ ਪਾਇਆ ਜਾਇ ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ਰਹਾਉ ਵਖਰੁ ਨਾਮੁ ਦੇਖਣ ਕੋਈ ਜਾਇ ਨਾ ਕੋ ਚਾਖੈ ਨਾ ਕੋ ਖਾਇ ਲੋਕਿ ਪਤੀਣੈ ਨਾ ਪਤਿ ਹੋਇ ਤਾ ਪਤਿ ਰਹੈ ਰਾਖੈ ਜਾ ਸੋਇ ਜਹ ਦੇਖਾ ਤਹ ਰਹਿਆ ਸਮਾਇ ਤੁਧੁ ਬਿਨੁ ਦੂਜੀ ਨਾਹੀ ਜਾਇ ਜੇ ਕੋ ਕਰੇ ਕੀਤੈ ਕਿਆ ਹੋਇ ਜਿਸ ਨੋ ਬਖਸੇ ਸਾਚਾ ਸੋਇ ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ਕਿਆ ਮੁਹੁ ਦੇਸਾ ਗੁਣ ਨਹੀ ਨਾਲਿ ਜੈਸੀ ਨਦਰਿ ਕਰੇ ਤੈਸਾ ਹੋਇ ਵਿਣੁ ਨਦਰੀ ਨਾਨਕ ਨਹੀ ਕੋਇ {ਪੰਨਾ 661}

ਐਸੇ ਹੀ ਹੈ। ਬਹੁਤੇ ਪੰਜਾਬੀ ਸੋਚਦੇ ਹਨ," ਮੈਂ ਲੋਹੜੀ ਵੰਡਾਂ। ਜੋæਰ ਗੁਰਦੁਆਰੇ ਵਾਲਾ ਸੰਤ, ਬਾਬਾ, ਗਿਆਨੀ, ਭਾਈ ਜੀ ਲਗਾ ਦੇਵੇ। ਮੁੰਡੇ ਦਾ ਪਿਉ ਮੈਂ ਕਹਾਂ " ਮਚਲੇ ਜਿਹੇ ਹੋ ਕੇ ਆਪਣੀ ਜ਼ਨਾਨੀ ਨੂੰ ਸੰਤ, ਬਾਬੇ, ਗਿਆਨੀ, ਭਾਈ ਜੀ ਕੋਲ ਘੱਲ ਦਿੰਦੇ ਹਨ। ਉਹ ਵੀ ਅੱਗੋੰ ਮਚਲੇ ਹੀ ਹਨ। ਬੇਗਾਨੀ ਔਰਤ ਦੇਖ ਕੇ ਬੁੱਲਾਂ ਉਤੇ ਜੀਭ ਫਿਰਦੇ ਹਨ। ਆਪਣੇ ਉਤੇ ਲਾ ਕੇ ਦੇਖੀਏ। ਜੇ ਤੁਸੀ ਮਰਦ ਹੋ, ਕੋਈ ਬੇਗਾਨੀ ਔਰਤ ਕਿਸੇ ਮਰਦ ਨੂੰ ਕਹੇ," ਮੈਨੂੰ ਪੁੱਤਰ ਚਾਹੀਦਾ ਹੈ। ਮੈਂ ਤਾ ਪੁੱਤਰ ਦੀ ਦਾਤ ਲੈ ਕੇ ਹੀ ਜਾਣੀ ਹੈ। " ਮਰਦ ਬਿਚਾਰਾ ਕੀ ਕਰੇਗਾ? ਉਸ ਨੂੰ ਕੁੱਝ ਪ੍ਰਕਟੀਕਲੀ ਕਰਨਾਂ ਪਵੇਗਾ। ਤਾਂਹੀ ਤਾਂ ਮੁਰਾਦ ਪੂਰੀ ਹੋਵੇਗੀ। ਭਾਵੇ ਉਹ ਸੰਤ, ਬਾਬਾ, ਗਿਆਨੀ, ਭਾਈ ਜੀ ਹੈ। ਹੈ ਤਾਂ ਮਰਦ ਦਾ ਬੱਚਾ। ਅੱਗਲਾ ਮੁਸ਼ਕਰੀਆਂ ਹੱਸਦਾ ਹੈ। ਨਾਲੇ ਨੋਟ ਨੂੰ ਵੀ ਹੱਥ ਪਾ ਲੈਦਾਂ ਹੈ। ਸੋਚ ਕੇ, " ਬਈ ਜੇ ਨਾਂ ਵੀ ਪੁੱਤ ਹੋਇਆ। ਜ਼ਨਾਨੀ ਮੇਰਾ ਕੀ ਕਰ ਲੂਗੀ? ਜੇ ਲੋਕਾਂ ਵਿੱਚ ਰੌਲਾਂ ਪਾਊ। ਆਪਣੀ ਆਪ ਲੋਕਾਂ ਵਿੱਚ ਇੱਜ਼ਤ ਘੱਟਾਊ। ਜੇ ਪੁੱਤ ਜੰਮ ਪਿਆ ਤਾਂ ਹੋਰਾਂ ਬਥੇਰੀਆਂ ਨੂੰ ਘੱਲ ਦੇਊਗੀ। ਦੋ ਘੜੀ ਬੇਗਾਨੀ ਔਰਤ ਨਾਲ ਮੌਜ਼ ਮਸਤੀ ਹੀ ਹੋ ਜਾਊ। ਐਸਾ ਮੌਕਾਂ ਮੁੜ ਥੋੜੀ ਥਿਆਊ।
ਏਕ ਲਾਖ ਪੂਤ ਸਵਾ ਲੱਖ ਨਾਤੀ ਰਾਵਣ ਕੇ ਘਰ ਦੀਵਾ ਨਾ ਬਾਤੀ ।। ਫਿਰ ਵੀ ਮੁੰਡਾ ਜੰਮਣ ਜਾਂ ਹੋਰ ਅਰਦਾਸ ਦੂਜੇ ਤੋਂ ਕਿਉਂ ਕਰਾਈ ਜਾਂਦੀ ਹੈ?
"ਦੂਜੇ ਪਾਸੇ ਦੀ ਤਰਫ਼ ਗੱਲ ਕਰਦੇ ਹਾਂ। ਕੋਈ ਔਰਤ ਸੰਤ, ਬਾਬਾ, ਗਿਆਨੀ ਜੀ, ਗ੍ਰੰਥੀ ਜੀ ਹੈ। ਵੈਸੇ ਤਾਂ ਬਹੁਤੇ ਗੁਰਦੁਆਰੇ ਵਾਲੇ ਹਰਮਿੰਦਰ ਸਾਹਿਬ ਵੀ ਔਰਤ ਨੂੰ ਗ੍ਰੰਥੀ ਨਹੀਂ ਰੱਖਦੇ। ਪਰ ਕਨੇਡਾ ਬੀਬੀਆਂ ਵਿੱਚ ਬਹੁਤੇ ਗੁਰਦੁਆਰੇ ਸਾਹਿਬ ਵਿੱਚ ਦਿਨੇ ਪਾਠ ਕਰ ਸਕਦੀਆਂ ਹਨ। ਸਾਡੇ ਲੋਕਲ ਗੁਰਦੁਆਰੇ ਸਾਹਿਬ ਵਿੱਚ ਬੀਬੀ ਰਾਜਵੀਰ ਕੌਰ 5 ਸਾਲਾਂ ਤੋਂ ਇਹ ਗ੍ਰੰਥੀ ਦੀ ਸੇਵਾ ਦਿਨ ਰਾਤ ਨਿਭਾ ਰਹੀ ਹੈ। ਉਸ ਦਿਨ ਦੀ ਰੌਣਕ ਵੀ ਵੱਧ ਹੁੰਦੀ ਹੈ। ਪਹਿਲਾਂ ਤਾਂ ਕੋਈ ਖ਼ਾਸ ਕਰ ਔਰਤ ਸ੍ਰੀ ਗੁਰੂ ਗ੍ਰੰਥਿ ਸਾਹਿਬ ਪੜ੍ਹਨ ਦੀ ਕੋਸ਼ਸ਼ ਨਹੀ ਂਕਰਦੀ। ਜੇ ਕੋਈ ਹਿੰਮਤ ਕਰਕੇ ਮਾਹਾਰਾਜ ਪੜ੍ਹਨ ਲੱਗ ਜਾਵੇ। ਸਾਡੇ ਗੁਰਦੁਆਰੇ ਸਾਹਿਬ ਵਿੱਚ ਬੀਬੀ ਰਾਜਵੀਰ ਕੌਰ ਇਹ ਗ੍ਰੰਥਣ ਜੀ ਪਿਛੇ ਸਿਰ ਉਤੇ ਖੜ੍ਹ ਕੇ, ਗਲ਼ਤੀਆਂ ਕੱਢਣ ਲੱਗ ਜਾਂਦੀ ਹੈ। ਮੇਰਾ ਪੱਕਾ ਨਿਰਨਾਂ ਹੈ। ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਪੜ੍ਹਨ ਸਮੇਂ ਰੱਬ ਨਾਲ ਸੰਗ ਸਾਥ ਸੰਗਤ ਹੋ ਰਹੀ ਹੁੰਦੀ ਹੈ। ਤੀਜੇ ਬੰਦੇ ਦਾ ਦਖ਼ਲ ਬਰਦਾਸਤ ਨਹੀਂ ਹੋ ਸਕਦਾ।
ਤੀਜੇ ਬੰਦੇ ਦਾ ਦਖ਼ਲ ਬਰਦਾਸਤ ਨਹੀਂ ਹੋ ਸਕਦਾ। ਹਾਂ ਪਾਠ ਸਿਖਾਉਣ ਦੀਆਂ ਜੋ ਅੱਡ ਕਲਾਸਾਂ ਲੱਗਦੀਆਂ। ਉਹ ਜਰੂਰ ਅਕਲ ਦਾ ਕੰਮ ਹੈ।
ਮਃ ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ {ਪੰਨਾ 301}
ਜਦੋਂ ਅਸੀਂ ਜਦੋਂ ਪਤੀ-ਪਤਨੀ, ਪ੍ਰੇਮੀ ਸੰਗ ਕਰਦੇ ਹਨ। ਉਹ ਗਲ਼ਤੀਆਂ ਵੀ ਕਰਦੇ ਹਨ। ਪਰ ਕਿਸੇ ਤੀਜੇ ਦੇ ਦਖ਼ਲ ਦੇਣ ਨਾਲ ਸਭ ਭੰਗ ਹੋ ਜਾਂਦਾ ਹੈ। ਕੋਈ ਮਰਦ, ਔਰਤ ਸੰਤ, ਬਾਬਾ, ਗਿਆਨੀ, ਗ੍ਰੰਥੀ ਜੀ ਕੋਲ ਜਾਵੇ। ਹੱਥ ਬੰਨ ਕੇ ਬੇਨਤੀ ਕਰੇ, " ਇਹ ਲਵੋ ਜੀ 100 ਡਾਲਰ, ਮੇਰੀ ਮੁਰਾਦ ਪੂਰੀ ਕਰ ਦਿਉ। ਮੈਨੂੰ ਪੁੱਤਰ ਦੀ ਦਾਤ ਦੇ ਦਿਉ। ਫਿਰ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣਾਂ। ਕੀ ਗੱਲ ਬਣਦੀ ਦਿੱਸਦੀ ਹੈ। ਬੀਬੀ ਗ੍ਰੰਥਣ ਜੀ ਤਾਂ ਦੇ ਵੀ ਦੇਵੇਗੀ। ਸੰਤ, ਬਾਬਾ, ਗਿਆਨੀ, ਗ੍ਰੰਥੀ ਜੀ ਕਿਥੋਂ ਪੁੱਤ ਦੇਦੂਗਾ। ਨਾਲੇ ਚੱਜਦੀ ਦੀ ਨੂੰਹੁ ਕਿਥੋਂ ਦੇਦੂਗਾ। ਹਾਂ ਜੇ ਕੋਈ ਸਹੇਲੀ ਹੋਈ, ਫਸੀ ਹੋਈ। ਫਿਰ ਤੁਹਾਡੀ ਅਰਦਾਸ ਪੂਰੀ ਕਰ ਦੇਵੇਗਾ। ਉਸ ਨੂੰ ਭਾਵੇਂ ਤੁਹਾਡੇ ਪਿਛੇ ਲਗਾ ਦੇਵੇ। ਜਿਵੇ ਇੱਕ ਬੰਦਾ ਕਹਾਣੀ ਸੁਣਾਂ ਰਿਹਾ ਸੀ। ਜਿਸ ਬੰਦੇ ਨੂੰ ਮਾਹਾਰਾਜ ਕਹਿੰਦਾ ਸੀ। ਉਸ ਮਾਹਾਰਾਜ ਨੇ 40 ਸਾਲਾਂ ਦੇ ਮਗਰ ਲੱਗੇ ਭਗਤ ਨੂੰ ਆਪਣੀ ਰਖੇਲ ਧੀ ਬਣਾਂ ਕੇ ਕੰਨਿਆ ਦਾਨ ਕਰਕੇ, ਭਗਤ ਨੂੰ ਨੂੰਹੁ ਦੇ ਦਿੱਤੀ। ਨਾਲੇ ਮਾਹਾਰਾਜ ਸਾਧ ਦੀ ਮੌਜ ਬਣੀ ਰਹੀ। ਨਾਲੇ ਹੋਰ ਮਰਦ ਨਾਲ ਘਰ ਵੱਸ ਗਈ।
ਹੁਣ ਤੁਸੀ ਦੇਖਣਾਂ ਹੈ। ਬੰਦੇ ਦੀਆਂ ਦਿੱਤੀਆਂ ਦਾਤਾਂ ਲੈਣੀਆਂ ਹਨ। ਸੰਤ, ਬਾਬਾ, ਗਿਆਨੀ, ਗ੍ਰੰਥੀ ਜੀ ਤੋਂ ਬਖ਼ਸ਼ਸ਼ ਲੈਣੀ ਹੈ। ਕੀ ਰੱਬ ਉਨਾਂ ਦਾ ਪਿਉ ਹੈ? ਜਿਹੜਾ ਤੁਹਾਡਾ ਕੰਮ ਕਰਾ ਦੇਣਗੇ। ਉਨਾਂ ਕੋਲ ਹੈ ਹੀ ਕੀ ਹੈ? ਕੀ ਪਾਵਰ ਹੈ? ਦੂਜੇ ਬੰਦੇ ਦਾ ਕੰਮ ਕਰਾਉਣ ਦੀ, ਉਹ ਆਪਣਾਂ ਤਾਂ ਕੁੱਝ ਕਰ ਨਹੀਂ ਸਕਦੇ। ਬਹੁਤੇ ਸੰਤ, ਬਾਬਾ, ਗਿਆਨੀ, ਗ੍ਰੰਥੀ ਜੀ ਲੋਕਾਂ ਦੀਆਂ ਕਈ-ਕਈ ਜ਼ਨਾਂਨੀਆਂ ਹੀ ਸਾਂਭੀ ਫਿਰਦੇ ਹਨ। ਅਗਲੀ ਆਪਣੇ ਪਤੀ ਛੱਡ ਕੇ ਹੱਟੇ-ਕੱਟੇ ਸਾਧਾਂ ਜੋਗੀਆਂ ਹੋ ਗਈਆਂ ਹਨ। ਨਾਲੇ ਸੇਵਾ, ਨਾਲੇ ਫ਼ਲੀਆਂ। ਕੋਈ ਜਾਬ ਨਹੀਂ ਕਰਦੇ। ਲੋਕਾਂ ਦੀ ਕਮਾਈ ਵਿਹਲੇ ਬੈਠ ਕੇ ਖਾਂਦੇ ਹਨ। ਮਹਿਲਾਂ ਵਰਗੇ ਤੁਹਾਡੇ ਬਣਾਏ ਪੈਸੇ ਦੇ ਗੁਰਦੁਆਰੇ ਸਾਹਿਬ ਵਿੱਚ ਰਹਿੰਦੇ ਹਨ। ਤਿੰਨ ਮੇਲ ਦਾ ਭੋਗ, ਘਿਉ ਪੂਰੀਆਂ ਖੀਰ ਛੱਕਦੇ ਹਨ। ਅਰਦਾਸ ਕਰਾਉਣ ਗਿਆ ਦੀ ਹੋਰ ਛਿਲ ਲਾਹੁੰਉਂਦੇ ਹਨ। ਅੰਖਡ ਪਾਠ, ਸਾਧਨ ਪਾਠ ਕਰਾਉਣਾ ਹੈ। ਕੀਰਤਨ, ਕਥਾ ਵਾਚਕ, ਅਰਦਾਸੀਏ ਨੂੰ ਪ੍ਰਬੰਧਕਾਂ ਨੂੰ ਬੰਦ ਲਿਫ਼ਾਫਾ ਡਾਲਰਾਂ ਦਾ ਦੇਣਾਂ ਪੈਦਾ ਹੈ। ਤਾਂ ਜਾ ਕੇ ਇੰਨਾਂ ਦੇ ਹੁਕਮ ਨਾਲ ਪਾਠ ਦਾ ਭੋਗ ਪੈਦਾ ਹੈ। ਸਧਾਨ ਪਾਠ ਦਾ ਮਤਲੱਭ ਹੈ। ਗਿਆਨੀ ਪਾਠ ਜਦੋਂ ਮਰਜ਼ੀ ਮੁੱਕਾ ਦੇਣ। ਪੜ੍ਹਨ ਚਾਹੇ ਨਾਂ ਹੀ, ਵੈਸੇ ਹੀ ਪੂਰਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਇਕੋ ਬਾਰ ਵਿੱਚ ਉਲਦ ਕੇ, ਪਿਛਲੇ ਪੰਨੇ ਤੇ ਆ ਜਾਣ। ਅਸੀਂ ਕਿਹੜਾ ਕੋਲ ਬੈਠ ਕੇ, ਸੁਣਦੇ ਦੇਖਦੇ ਹਾਂ। ਜੇ ਡਾਲਰ ਨਹੀਂ ਦਿੰਦੇ। ਸਾਡੇ ਗੁਰਦੁਆਰੇ ਸਾਹਿਬ ਵਿੱਚ ਗ੍ਰੰਥੀ ਅਰਦਾਸ ਨਹੀਂ ਕਰਦੇ। ਸਾਡੇ ਗੁਰਦੁਆਰੇ ਸਾਹਿਬ ਵਿੱਚ ਭੈਣ ਬਾਗੜੀ ਜੀ ਅਰਦਾਸ ਕਰਾਉਣ ਗਈ। ਪੈਸੇ ਘਰ ਭੁੱਲ ਗਈ। ਉਸ ਨੇ ਬਹੁਤ ਮਿੰਨਤਾ ਕੀਤੀਆ," ਅਰਦਾਸ ਕਰਾਉਣ, ਮੇਰੀ ਮਾਂ ਹਸਪਤਾਲ ਵਿੱਚ ਹੈ। ਬਾਬਾ ਜੀ ਡਾਲਰ ਘਰ ਭੁੱਲ ਆਈ। ਸਿਧੀ ਹਸਪਤਾਲ ਤੋਂ ਆਂਈਂ ਹਾਂ। ਪੈਸੇ ਫਿਰ ਦੇ ਦੇਵਾਂਗੀ। " ਗਿਆਨੀ ਜੀ ਨੇ ਕਿਹਾ," ਮੈਂ ਬਹੁਤ ਹੋਰ ਪ੍ਰੋਗ੍ਰਮਾਂ ਵਿੱਚ ਲੱਗਾ ਹੋਇਆਂ ਹਾਂ। ਸਮਾਂ ਨਹੀਂ ਹਾਂ। ਨਾਲੇ ਜਦੋਂ ਪੈਸੇ ਹੋਣਗੇ। ਅਰਦਾਸ ਕਰਾ ਲੈਣੀ।" ਉਹ ਬਹੁਤ ਦੁੱਖੀ ਹੋ ਕੇ ਅਰਦਾਸ ਕਰਾਉਣ ਦੀ ਥਾਂ ਗੁਰਦੁਆਰੇ ਸਾਹਿਬ ਵਿੱਚੋਂ ਬਾਹਰ ਆ ਗਈ। ਬਈ ਬਾਬਾ ਜੀ ਨੇ ਮਾਂ ਦੇ ਤੰਦਰੁਸਤ ਹੋਣ ਦਾ ਅਸ਼ੀਰਵਾਦ ਨਹੀਂ ਦਿੱਤਾ। ਹੁਣ ਤਾਂ ਮਾਂ ਸ਼ਇਦ ਮਰ ਜਾਵੇਗੀ। ਪਰ ਡਾਕਟਰ ਨੇ ਉਸ ਦੀ ਮਾਂ ਬਚਾ ਲਈ। ਡਾਕਟਰ ਨੇ ਦਿਲ ਦੀ ਚੀਰ ਫਾਂੜ ਕਰਨ ਪਿਛੋਂ ਮਾਂ ਉਸ ਨੂੰ ਠੀਕ-ਠਾਕ ਸੰਭਾਂਲ ਦਿੱਤੀ। ਹੱਥ ਬੰਨ ਕੇ ਅਰਦਾਸ ਕਰਨ, ਕਰਾਉਣ ਨਾਲ ਕੰਮ ਸਿਰੇ ਨਹੀਂ ਲੱਗਣਾਂ। ਡਾਕਟਰ ਵਾਂਗ ਹੱਥ ਹਿਲਾਉਣੇ ਪੈਣੇ ਹਨ। ਲੋਹੜੀ ਵੰਡਣੀ ਹੈ ਤਾਂ ਕੁੜੀ-ਮੁੰਡਾ ਜੰਮਣ ਲਈ, ਮਰਦ ਔਰਤ ਨੂੰ ਸਰੀਰ ਦਾ ਤਾਣ ਲਗਾਉਣਾਂ ਪੈਣਾਂ ਹੈ। ਫਿਰ ਇਸੇ ਜ਼ੋਰ ਤੇ ਤਾਂ ਜਾਕੇ ਬਹੂ ਵੀ ਘਰ ਵਸੇਗੀ। ਜੇ ਇਹ ਕੰਮ ਸੰਤ, ਬਾਬਾ, ਗਿਆਨੀ, ਗ੍ਰੰਥੀ ਜੀ ਕਰਦਾ ਹੈ। ਫਿਰ ਲੋਕਾਂ ਦੀ ਆਪਣੀ ਮਰਜ਼ੀ ਹੈ।
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ਰਹਾਉ ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ਦਇਆਲ ਤੇਰੈ ਨਾਮਿ ਤਰਾ ਸਦ ਕੁਰਬਾਣੈ ਜਾਉ ਰਹਾਉ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ਤੁਧੁ ਬਾਝੁ ਪਿਆਰੇ ਕੇਵ ਰਹਾ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ਰਹਾਉ ਸੇਵੀ ਸਾਹਿਬੁ ਆਪਣਾ ਅਵਰੁ ਜਾਚੰਉ ਕੋਇ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ਰਹਾਉ {ਪੰਨਾ 660}
ਅਰਥ ਦੇਖਣ ਲਈ ਪੇਜ਼ ਲਿਖੋ http://www.gurugranthdarpan.com/

Comments

Popular Posts