ਪਤੀ ਤੇ ਦੁਨੀਆਂ ਲਈ ਵਿਆਹ ਪਰ ਸਾਡਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਵਿਆਹ ਤੋਂ ਪਹਿਲਾਂ ਬਹੁਤ ਚਾਅ ਸੀ। ਜਦੋਂ ਦੇਖਦੇ ਸੀ। ਵਿਆਹੀ ਹੋਈ ਕੁੜੀਆਂ, ਬਹੂਆਂ ਨਵੇਂ ਬਰੀ ਦੇ ਕੱਪੜੇ ਪਾ ਕੇ, ਛੱਮ-ਛੱਮ ਝੰਜਰਾਂ ਛੁਣਕਾਉਂਦੀਆਂ ਵਿਹੜੇ ਵਿੱਚ ਪਹਿਲਾਂ ਪਾਉਂਦੀਆਂ ਫਿਰਦੀਆਂ ਹਨ। ਰੂਪ ਨਾਲ ਨਿਖਰੀਆਂ ਕੁੜੀਆ ਪੇਕੇ ਫੇਰਾ ਪਾਂਉਣ ਆਉਂਦੀਆਂ ਹਨ। ਸੋਨੇ ਦੇ ਗਿੱਹਣੇ, ਕੱਚ ਦੀਆਂ ਚੂੜੀਆਂ, ਵਿਆਹੀ ਕੁੜੀ ਪਰੀ ਹੀ ਤਾ ਲੱਗਦੀ ਹੈ। ਸਿਆਣੀਆਂ ਬੁੜੀਆਂ ਹੱਥ ਲਾ ਕੇ ਪਾਏ ਹੋਏ ਸੂਟ ਨੂੰ ਦੇਖਦੀਆਂ ਹਨ। ਝੂਮਕਿਆਂ, ਗਲ਼ ਦੇ ਹਾਰ ਨੂੰ ਹੱਥਾਂ ਨਾਲ ਜੋਖ਼ ਕੇ ਦੇਖਦੀਆਂ, ਔਰਤਾਂ ਅਸਲ ਵਿੱਚ ਸੱਜ ਵਿਆਹੀ ਕੁੜੀ ਦੇ ਮੂੰਹ ਦੀ ਰੌਣਕ ਦੇਖਦੀਆਂ ਹਨ। ਹੌਲੀ-ਹੌਲੀ ਪੁੱਛੀ ਵੀ ਜਾਂਦੀਆਂ ਹਨ, " ਕੁੜੇ ਕੁੜੀਏ, ਸੱਸ ਕਿਹੋ ਜਿਹੀ ਹੈ। ਸੌਹੁਰੇ ਕੈਸੇ ਹਨ। ਪੁਰਾਉਣਾਂ ਤੈਨੂੰ ਹੱਥਾਂ ਉਤੇ ਖਿਡਾਉਂਦਾ ਹੋਣਾਂ।" ਉਸ ਦੇ ਨਾਲ ਬੋਡੀਗਾਡ ਪਤੀ ਦੇਖ ਕੇ, ਤਾਂ ਹੋਰ ਵੀ ਖੁਸ਼ੀ ਹੁੰਦੀ ਸੀ। ਘਰ ਦੇ ਕੰਮ ਛੱਡ ਕੇ, ਮੁੰਡਾ ਪਤੀ ਉਸ ਦੇ ਨਾਲ ਘੁੰਮਦਾ ਫਿਰਦਾ ਸੀ। ਬੜੀ ਹੈਰਾਨੀ ਵੀ ਹੁੰਦੀ ਸੀ। ਵਿਆਹ ਕਰਾ ਕੇ ਇਹ ਦੋਂਨੇਂ ਬਹੁਤ ਖੁਸ਼ ਹਨ। ਐਸਾ ਲੱਗਦਾ ਹੁੰਦਾ ਸੀ। ਤਾਂਹੀਂ ਤਾਂ ਲੋਕ ਕਹਿੰਦੇ ਹਨ, " ਇਨਾਂ ਦਾ ਵਿਆਹ ਹੋ ਗਿਆ। " ਵਿਆਹ, ਜਿਸ ਦਾ ਮਤਲੱਭ ਖੁਸ਼ੀ ਹੈ। ਇਹ ਸਭ ਦੇਖ ਕੇ, ਮਨ ਕਹਿੰਦਾ ਸੀ, " ਐਵੇ ਲੋਕ ਕਹੀ ਜਾਂਦੇ ਹਨ। ਵਿਆਹ ਮੋਤੀ ਚੂਰ ਦੇ ਲੱਡੂ ਵਰਗਾ ਹੁੰਦਾ ਹੈ। ਜੋ ਖਾਵੇ ਉਹ ਵੀ ਪਛਤਾਵੇ, ਜੋ ਨਾਂ ਖਾਵੇ ਉਹ ਵੀ ਪਛਤਾਵੇ। ਖਾਣ ਨੂੰ ਮਿੱਠਾ, ਹੱਥ ਲਾਵੋ ਭੁਰ ਜਾਂਦਾ ਹੈ। "
ਸੋਚਿਆ ਸੀ ਵਿਆਹ ਨੂੰ ਨਵੇਂ ਸੋਹਣੇ ਕੱਪੜੇ ਮਿਲਣਗੇ। ਮੇਰੇ ਵਿਚੋਲੇ ਦੋ ਬੁਜਰੁਗ 70 ਕੁ ਸਾਲਾਂ ਦੇ ਸਨ। ਕੱਚੀਆਂ ਕਲਾਸਾ ਤੋਂ ਦੋਂਨੇਂ ਗੂੜੇ ਦੋਸਤ ਸਨ। ਮੈਂ ਦਸਵੀਂ ਵਿੱਚ ਪੜ੍ਹਦੀ ਸੀ। ਜਦੋਂ ਉਹ ਇੱਕ ਬਾਰ ਸਾਡੇ ਘਰ ਆਏ। ਪਾਪਾ ਜੀ ਦਾ ਅਸੂਲ ਸੀ ਕਿਸੇ ਉਪਰੇ ਨੂੰ ਘਰ ਨਹੀਂ ਲਿਉਂਦੇ ਸੀ। ਉਸ ਦਿਨ ਮੈਂ ਉਨਾਂ ਨੂੰ ਚਾਹ ਪਿਲਾਈ। ਉਸ ਤੋਂ ਕੁੱਝ ਦਿਨਾਂ ਬਾਅਦ ਹੀ, ਪਾਪਾ ਜੀ ਨੂੰ ਉਨਾਂ ਨੇ ਮੇਰੇ ਲਈ ਪਟਨੇ ਰਹਿੰਦੇ ਮੁੰਡੇ ਦੀ ਦੱਸ ਪਾਈ। ਉਹ ਮੁੰਡਾ ਮੇਰਾ ਮੰਗੇਤਰ ਮੇਰੇ ਨਾਲੋ ਇੱਕ ਸਾਲ ਛੋਟਾ ਹੋਣ ਕਰਕੇ, ਉਦੋਂ 9 ਵੀਂ ਕਲਾਸ ਵਿੱਚ ਸੀ। ਉਨਾਂ ਵਿਚੋਂ ਇੱਕ ਬੁਜਰੁਗ ਦੀ ਮੇਰੀ ਮਾਮੀ ਭਾਂਣਜੀ ਸੀ। ਇਸ ਕਰਕੇ ਮਾਮੀ ਦੇ ਮਾਮੇ ਨਾਲ ਪਾਪਾ ਜੀ ਦੀ ਦੋਸਤੀ ਹੋ ਗਈ। ਦੂਜਾ ਬੁਜਰੁਗ ਮੇਰੇ ਸੌਹੁਰਾ ਜੀ ਦਾ ਮਾਮਾ ਜੀ ਸੀ। ਦੋਂਂਨੇਂ ਵਿਚੋਲੇ ਮੇਰੇ ਸੌਹੁਰਾ ਜੀ ਨੂੰ ਲੈ ਕੇ, ਬਗੈਰ ਮੇਰੀ ਸੱਸ ਦੇ, ਬਗੈਰ ਮੁੰਡੇ ਦੀ ਫੋਟੋ ਮੁੰਡਾ ਦੇਖੇ, ਅਸੀ ਇੱਕ ਰੁਪੀਏ ਨਾਲ ਘਰ ਵਿੱਚ ਹੀ ਮੰਗਣਾਂ ਕਰ ਲਿਆ। ਸੱਚ ਮੰਨਣਾਂ ਸਾਡਾ ਇੱਕ ਪੈਸਾ ਖ਼ਰਚ ਨਹੀਂ ਹੋਇਆ। ਦੁੱਧ ਚਾਹ ਵਿੱਚ ਹੀ ਸਰ ਗਿਆ। ਰੱਬ ਹੀ ਜਾਣਦਾ ਹੈ। ਕਾਹਲੀ ਕਾਹਦੀ ਸੀ। ਮੇਰੇ ਮੰਗਣੇ ਦੇ ਸੂਟ ਮਾਰੇ ਗਏ। ਜਦੋਂ ਮੇਰੀ ਸੱਸ ਨੂੰ ਪਤਾ ਲੱਗਾ, ਮੰਗਣਾਂ ਕਰ ਦਿੱਤਾ ਹੈ। ਉਹ ਮੈਂਨੂੰ ਦੇਖਣ ਆਈ। ਅਸ਼ੀਰਵਾਦ ਦੇ ਕੇ ਗਈ। ਸ਼ਇਦ ਸੋਚਦੀ ਹੋਣੀ ਹੈ। ਇਹ ਮੇਰੀ ਇਕੋ ਨੂੰਹੁ ਹੈ। ਸੇਵਾ ਇਸੇ ਨੇ ਕਰਨੀ ਹੈ। ਮੰਗਣਾਂ ਹੁੰਦੇ ਹੀ ਸੌਹੁਰੇ ਪਰਿਵਾਰ ਦਾ ਕਨੇਡਾ ਦਾ ਵਿਜ਼ਾ ਲੱਗ ਗਿਆ। ਸਾਰੇ ਇਹੀ ਸੋਚਣ ਲੱਗੇ ਮੈਂ ਹੀ ਸ਼ਇਦ ਚੰਗੇ ਕਰਮਾਂ ਕਰਕੇ, ਕਨੇਡਾ ਦਾ ਵਿਜ਼ਾ ਲੁਆ ਦਿੱਤਾ ਹੈ। ਕਨੇਡਾ ਨੂੰ ਚੜ੍ਹਨ ਤੋਂ ਪਹਿਲਾਂ ਮੇਰੇ ਮੰਗੇਤਰ ਨੇ ਵਿਚੋਲੇ ਕੋਲ ਮੈਨੂੰ ਦੇਖਣ ਦੀ ਇਛਾ ਕੀਤੀ। ਉਸ ਨੇ ਕਿਹਾ, " ਮੈਂ ਆਪਣੀ ਮੰਗੇਤਰ ਨੂੰ ਦੇਖਣਾਂ ਹੈ। ਕਿਹੋ ਜਿਹੀ ਹੈ? " ਸੌਹੁਰਾ ਜੀ ਦੇ ਮਾਮੇ ਦਾ 50 ਕੁ ਸਾਲਾਂ ਦਾ ਮੁੰਡਾ ਸੀ। ਉਸ ਨੇ ਕਿਹਾ, " ਤੂੰ ਕੁੜੀ ਦਾ ਕੀ ਦੇਖਣਾਂ ਹੈ? ਕੁੜੀ ਸਾਡੀ ਦੇਖੀ ਹੈ। ਸਾਡੇ ਪਸੰਦ ਹੈ। ਰੱਬ ਦਾ ਰੂਪ ਹੈ। " ਮੰਗੇਤਰ ਨੇ ਕਿਹਾ, " ਵਿਆਹ ਤੂੰ ਕਰਾਉਣਾ ਹੈ ਜਾਂ ਮੈਂ, ਰੱਬ ਦਾ ਰੂਪ ਹੈ ਤਾਂ ਅੱਜ ਹੀ ਦੇਖਣੀ ਹੈ। " ਵਿਚੋਲੇ ਦਂੋਂਨੇਂ ਬੁਜਰੁਗ ਸੁਨੇਹਾ ਲੈ ਕੇ ਆ ਗਏ। ਮੈਨੂੰ ਬੈਠਾ ਕੇ ਕਹਿੱਣ ਲੱਗੇ, " ਮੁੰਡਾ ਦੇਖਣ ਆ ਰਿਹਾ ਹੈ। ਕਿਤੇ ਜੁਆਬ ਹੀ ਨਾਂ ਦੇ ਦੇਵੇ, ਸਾਨੂੰ ਲੱਗਦਾ ਹੈ। ਗੁੱਡੋ ਤੂੰ ਆਪ ਹੀ ਉਸ ਨੂੰ ਜੁਆਬ ਦੇ ਦੇਵੀ। ਕਹੀਂ ਮੁੰਡਾ ਮੇਰੇ ਪਸੰਦ ਨਹੀਂ ਹੈ। ਨਾਲ ਹੀ ਮੁੰਡੇ ਦੀ ਭੈਣ ਆਵੇਗੀ। ਜਿਹੜੀ ਕਹਿ ਰਹੀ ਹੈ। ਤੁਸੀਂ ਤਾਂ ਮੇਰਾ ਭਰਾ ਐਵੇਂ ਹੀ ਮੰਗ ਦਿੱਤਾ। ਸਾਨੂੰ ਤਾਂ ਹੋਰ ਬਹੁਤ ਕੁੜੀਆ ਦੇ ਰਿਸ਼ਤੇ ਆਉਂਦੇ ਹਨ। " ਮੇਰੇ ਮਾਪਿਆਂ ਨੇ ਕਦੇ ਵੀ ਮੇਰੇ ਖਿਲਾਫ਼ ਕੋਈ ਗੱਲ ਨਹੀਂ ਕੀਤੀ। ਮੇਰੀ ਹਰ ਸਲਾਅ ਲਈ ਜਾਂਦੀ ਰਹੀ ਹੈ। ਪਾਪਾ ਜੀ ਕਹਿੱਣ ਲੱਗੇ, " ਮੈਨੂੰ ਆਪਣੀ ਧੀ ਉਤੇ ਮਾਣ ਹੈ। ਮੇਰੀ ਧੀ ਕਿਸੇ ਇਗਜ਼ਾਮ ਵਿਚੋਂ ਫੇਲ ਨਹੀਂ ਹੋਈ। ਇਹ ਵੀ ਇਸ ਦਾ ਪੇਪਰ ਹੀ ਹੈ। " ਮੈਂ ਬੁਜ਼ਰੁਗਾਂ ਨੂੰ ਕਿਹਾ, " ਕੋਈ ਗੱਲ ਨਹੀਂ, ਆਪਾਂ ਆਪਣੇ ਘਰ ਆਏ ਮਹਿਮਾਨ ਦਾ ਨਿਰਾਦਰ ਨਹੀਂ ਕਰਨਾਂ। ਉਹ ਜੋ ਫੈਸਲਾਂ ਕਰਨਗੇ। ਅਸੀਂ ਸਿਰ ਮੱਥੇ ਕਬੂਲ ਕਰਾਂਗੇ। " ਮੈਂ ਪਾਸ ਹੋ ਗਈ।
ਮੇਰੇ ਸੌਹੁਰਿਆ ਨੂੰ ਮੰਗਣੇ ਤੋਂ 7 ਸਾਲਾਂ ਬਾਅਦ ਵਿਆਹ ਦਾ ਖਿਆਲ ਆਇਆ। ਮੰਗਣੇ ਦੀ ਅਪਲਾਈ ਕਨੇਡਾ ਅਬੈਰਸੀ ਨੇ ਰੱਦ ਕਰ ਦਿੱਤੀ ਸੀ। ਕਿਉਂਕਿ ਸਾਡੀ ਦੋਂਨਾਂ ਦੀ ਇੰਟਰਵਿਊ ਦੇ ਬਿਚਾਰ ਨਹੀਂ ਮਿਲੇ ਸਨ। ਮੇਰੇ ਮੰਗੇਤਰ ਨੂੰ ਲੈ ਕੇ ਉਸ ਦੀ ਵੱਡੀ ਭੈਣ ਇੰਡੀਆ ਗਈ। ਉਹ ਦੋ ਦਿਨ ਮੇਰੇ ਘਰ ਰਹੇ। ਫਿਰ ਸੌਹੁਰਾ ਜੀ ਦੇ ਮਾਮੇ ਵਿਚੋਲੇ ਦੇ ਘਰ ਚਲੇ ਗਏ। 13 ਤਰੀਕ 1987 ਲੋਹੜੀ ਦਾ ਦਿਨ ਸੀ। ਉਸ ਦੀ 40 ਸਾਲਾਂ ਦੀ ਭੈਣ ਤੇ 40 ਸਾਲਾਂ ਦੀ ਵਿਚੋਲੇ ਦੀ ਨੂੰਹੁ ਨੂੰ ਨਾਲ ਲੈ ਕੇ ਗੱਲ ਕਰਨ ਆਈ, ਉਹ ਕਹਿੱਣ ਲੱਗੀ," ਸਾਡਾ ਸਾਰਾ ਪਰਿਵਾਰ ਕਨੇਡਾ ਹੈ। ਅਸਲੀ ਵਿਆਹ ਕਨੇਡਾ ਕਰਾਂਗੇ। ਆਪਾਂ ਊਈਂ-ਮੀਚੀ ਦਾ ਵਿਆਹ ਕਰ ਲਈਏ। ਫੋਟੋ ਤੇ ਮੂਵੀ ਹੀ ਚਾਹੀਦੇ ਹਨ। ਅਬੈਰਸੀ ਨੂੰ ਕੀ ਪਤਾ ਵਿਆਹ ਸੱਚੀਂ ਦਾ ਹੈ ਜਾਂ ਉਈਂ-ਮਿੱਚੀ ਦਾ ਹੈ? " ਇਹ ਪੰਗਾਂ ਮੇਰੇ ਨਾਲ ਲੈ ਬੈਠੀ। ਰੱਬ ਨੇ ਮੈਨੂੰ ਐਨੀ ਹਿੰਮਤ ਦੇ ਦਿੱਤੀ ਕਿ ਮੈਂ ਭੁੱਲ ਹੀ ਗਈ। ਇਹ ਮੇਰੇ ਮੰਗੇਤਰ ਦੀ ਭੈਣ ਹੈ। ਮੈਂ ਕਿਹਾ," ਜੀ ਮੇਰੇ ਮਾਂਪੇ ਇਥੇ ਹਨ। ਵਿਆਹ ਇਥੇ ਹੀ ਹੋਵੇਗਾ। ਕੰਨਿਆ ਦਾਨ ਮੇਰੇ ਪਾਪਾ ਜੀ ਨੇ ਕਰਨਾਂ ਹੈ। ਤੇ ਵਿਆਹ ਸੱਚੀ-ਮੀਚੀ ਦਾ ਹੀ ਕਰਨਾਂ ਹੈ। ਮੇਰੇ ਮਾਂਪੇ ਤੇ ਮੈਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਅੱਗੇ ਝੂਠਾ ਵਿਆਹ ਨਹੀਂ ਕਰ ਸਕਦੇ। ਅਗਰ ਤੁਹਾਡਾ ਐਸਾ ਕੋਈ ਇਰਾਦਾ ਹੈ। ਮੁਆਫ਼ ਕਰੋ। ਮੈਂ ਐਸਾ ਵਿਆਹ ਨਹੀਂ ਕਰਾਉਣਾ। ਕੋਈ ਹੋਰ ਕੁੜੀ ਲੱਭ ਜੋ ਐਸੀ ਖੇਡ ਖੇਡ ਲਵੋ। " ਅਸਲ ਵਿੱਚ ਇਹ ਅੋਰਤਾਂ ਵਾਲਾ ਚਲਿਤ੍ਰ ਖੇਡਣ ਆਈਆਂ ਸਨ। ਭੈਣ ਤਾਂ ਆਪਣੇ ਭਰਾ ਦਾ ਰਿਸ਼ਤਾ ਕਿਤੇ ਹੋਰ ਵੱਟਾ ਸੱਟਾ ਕਰਨਾਂ ਚਹੁੰਦੀ ਸੀ। ਜੋ ਉਸ ਦੇ ਪਤੀ ਦੇ ਦੋਸਤ ਦੀ ਕੁੜੀ ਸੀ। ਵਿਚੋਲੇ ਦੀ ਨੂੰਹੁ ਆਪਣੀ ਭਾਣਜੀ ਦਾ ਰਿਸ਼ਤਾ ਕਰਨਾ ਚਹੁੰਦੀ ਸੀ। ਇਹ ਸਾਡੇ ਨਾਲ ਵਿਆਹ ਦੀ ਤਰੀਕ ਲੰਬੀ ਪਾਈ ਜਾਂਦੇ ਹਨ। ਮੇਰੇ ਤੋਂ ਛੋਟੀ ਭੈਣ ਦਾ ਵਿਆਹ ਦੋ ਸਾਲ ਪਹਿਲਾਂ ਕਨੇਡੀਅਨ ਮੁੰਡੇ ਨਾਲ ਹੋ ਚੁਕਾ ਸੀ। ਉਹ ਕਨੇਡਾ ਚਲੀ ਗਈ ਸੀ। ਅਸੀਂ ਬਗੈਰ ਚਾਹ ਪਿਲਾਏ ਉਨੀ ਪੈਰੀ ਦੋਂਨੇ ਮੋੜ ਦਿੱਤੀਆਂ। ਮੇਰੀ ਮਾਂ ਸਾਗ ਬਣਾ ਰਹੀ ਸੀ। ਦੂਜੇ ਦਿਨ ਮਾਗੀ ਸੀ। ਪਾਪਾ ਜੀ ਟੱਰਕਾਂ ਨਾਲ ਮਾਲ ਲਹੁਉਣ ਗਏ ਹੋਏ ਸਨ। ਦੂਜੇ ਦਿਨ ਅਸੀਂ ਟੱਕਕਾਂ ਤੇ ਸੰਗਤ ਲੈ ਕੇ ਮੁਕਤਸਰ ਜਾਣਾਂ ਸੀ। ਪਾਪਾ ਜੀ ਸੰਗਤ ਦੀ ਸੇਵਾ ਦਾ ਕੰਮ ਮੁਫ਼ਤ ਵਿੱਚ ਕਰਦੇ ਸਨ। ਰੱਬ ਨੇ ਸਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰੱਖਿਆ ਸੀ।
ਮੂੰਹ ਹਨੇਰਾ ਹੋ ਗਿਆ ਸੀ। ਸਾਡੇ ਘਰ ਦੇ ਅੰਦਰ ਕਾਰ ਦਾਖ਼ਲ ਹੋਈ। ਮੇਰਾ ਮੰਗੇਤਰ ਕੱਲਾ ਹੀ ਉਤਰ ਕੇ ਆ ਰਿਹਾ ਸੀ। ਉਸ ਨੇ ਮਰੀ ਮਾਂ ਤੋਂ ਮੇਰੇ ਨਾਲ ਗੱਲ ਕਰਨ ਦੀ ਅਜ਼ਾਜ਼ਤ ਮੰਗੀ। ਮਾਂ ਨੇ ਕਿਹਾ, " ਤੁਸੀਂ ਦੋਂਨੇਂ ਗੱਲਾਂ ਕਰ ਸਕਦੇ ਹੋ। " ਮੰਗੇਤਰ ਨੇ ਮੈਨੂੰ ਪੁੱਛਿਆ, " ਤੂੰ ਕਦੋ ਵਿਆਹ ਕਰਾਉਣਾਂ ਹੈ? " ਮੈਂ ਕਿਹਾ, " ਪਾਪਾ ਜੀ ਘਰ ਆ ਜਾਣ, ਵਿਆਹ ਉਦੋਂ ਹੀ ਕਰ ਲੈਂਦੇ ਹਾਂ। " ਸੱਚੀ ਪਾਪਾ ਜੀ ਉਸੇ ਸਮੇਂ ਆ ਗਏ। ਮੰਗੇਤਰ ਨੇ ਪਾਪਾ ਜੀ ਨੂੰ ਕਿਹਾ, " ਮੈਂ ਅੰਨਦ ਲੈਣ ਪੰਜ ਦਿਨਾਂ ਨੂੰ ਆਵਾਂਗਾ। " ਸਾਡੀ ਸਮਿਤੀ ਨਾਲ ਪੰਜਵੇ ਦਿਨ ਦਾ ਵਿਆਹ ਰੱਖ ਲਿਆ। ਚਾਰ ਬੰਦੇ ਬਰਾਤ ਵਿੱਚ ਸਨ। ਮੇਰੇ ਨਾਨਕੇ ਦਾਦਕੇ ਦਾ ਆਪਣਾਂ ਹੀ ਘਰ ਦਾ ਮੇਲ ਬਥੇਰਾ ਸੀ। ਪਤੀ ਜੀ ਨੇ ਮਹੀਨੇ ਪਿਛੇ ਕਨੇਡਾ ਵਾਪਸ ਆ ਕੇ, ਮੇਰੀ ਅਪਲਾਈ ਕਰ ਦਿੱਤੀ। ਵਿਆਹ ਦੇ ਤਿੰਨ ਮਹੀਨੇ ਬਆਦ ਵਿਜ਼ਾ ਆ ਗਿਆ। ਉਸੇ ਦਿਨ ਪਾਪਾ ਜੀ ਵਿਜ਼ਾ ਲੈ ਕੇ ਸੀਟ ਬੁੱਕ ਕਰਾਉਣ ਗਏ। ਤੀਜੇ ਦਿਨ ਦੀ ਮੇਰੀ ਕਨੇਡਾ ਦੀ ਫਲ਼ਾਈਟ ਸੀ। ਹਰ ਕੁੜੀ ਨੂੰ ਨਿਧੱੜਕ ਹੋ ਕੇ ਆਪਣੀ ਜਿੰਦਗੀ ਦੇ ਫੈਸਲੇ ਕਰਨੇ ਚਾਹੀਦੇ ਹਨ। ਬਗੈਰ ਦਾਜ ਲਏ ਸਾਦੇ ਵਿਆਹ ਕਰਨੇ ਚਾਹੀਦੇ ਹਨ। ਤਾਂ ਕੇ ਆਪਣੇ ਮਾਪਿਆਂ ਉਤੇ ਬੋਝ ਬਣ ਕੇ ਨਾਂ ਰਹਿ ਜਾਂਣ, ਤੇ ਮਾਂਪੇ ਇਸ ਬੋਝ ਥੱਲੇ ਦੱਬ ਕੇ, ਨਾਂ ਮਰ ਜਾਣ। ਸਾਡੇ ਛੇ ਭੈਣਾਂ ਦਾ ਵਿਆਹ ਇਸੇ ਤਰਾਂ ਸਾਦੇ ਤੇ ਪੰਜਾਂ ਦਿਨਾਂ ਉਤੇ ਹੋਏ ਹਨ। ਇੱਕ ਵਿਰ ਸਣੇ, ਪੂਰੇ ਸੌਹੁਰਾ ਪਰਿਵਾਰਾਂ ਸਮੇਤ ਸਾਰੀਆਂ ਕਨੇਡਾ ਵਿੱਚ ਹਾਂ। ਰੱਬ ਦਾ ਬਹੁਤ ਸ਼ੁਕਰ ਹੈ।
ਪਤੀ ਤੇ ਦੁਨੀਆਂ ਲਈ ਵਿਆਹ ਪਰ ਸਾਡਾ ਜੀਵਨ ਦਾਅ ਉਤੇ ਗਿਆ ਸੀ। ਉਦੋਂ ਤੋਂ ਆਪਣਾਂ ਆਪ ਭੁਲ ਕੇ, ਪਤੀ ਤੇ ਸੌਹੁਰੇ ਪਰਿਵਾਰ ਨੂੰ ਹੀ ਸੰਭਾਲਦੇ ਆ ਰਹੇ ਹਾਂ। ਰੱਬ ਕਿਰਪਾ ਕਰੇ ਹਰ ਜਨਮ ਵਿੱਚ ਇਸ ਪਤੀ ਨਾਲ ਮੇਰਾ ਸਬੰਧ ਬਣਇਆ ਰਹੇ। ਪਾਪਾ ਜੀ ਨੂੰ ਸਾਰ ਜਮਾਈ ਹੀ ਦੋਸਤਾਂ ਵਰਗੇ ਮਿਲੇ ਹਨ। ਰੱਬ ਦਾ ਸ਼ਕੁਰ ਹੈ। ਇੱਕ ਗੱਲ ਹੈ। ਜੇ ਪਤਾ ਹੈ, ਬਈ ਇਹੀ ਕੁੱਝ ਜਿੰਦਗੀ ਵਿੱਚ ਹੋਣਾ ਹੈ। ਤਾਂ ਸਭ ਖੁਸ਼ੀ-ਖੁਸ਼ੀ ਪਰਵਾਨ ਕਰ ਲੈਣਾਂ ਚਾਹੀਦਾ ਹੈ।

Comments

Popular Posts