ਲੋਹੜੀ ਦੀਆ ਖੁਸ਼ੀਆ ਸਾਂਝੀਆਂ ਕਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਆਈ ਲੋਹੜੀ, ਖੁਸਰੇ ਨਾਚਾਈਏ, ਲੋਹੜੀ ਨੂੰ ਵਿਹੜੇ ਰੋਣਕਾਂ ਲਈਏ।
ਨਿੱਤ ਨਿੱਤ, ਲੋਹੜੀਆਂ ਵੱਡੀਏ, ਰੱਬ ਤੋਂ ਸੁੱਖਾਂ ਦੀ ਖੈਰ ਮੰਗੀਏ।
ਘਰ ਘਰ, ਧੀਆਂ, ਪੁੱਤ ਜੰਮਈਏ, ਸੋਹਣੇ ਮੁੱਖ ਪੁੱਤਾਂ ਦੇ ਦੇਖੀਏ।
ਧੀਆ ਨੂੰ ਨਾਂ ਦੁਰਕਾਰੀਏ, ਆਪਦੀ ਉਮਰ ਧੀਆ ਨਾਂਮ ਲਾ ਦੀਏ।
ਲੋਹੜੀ ਧੀਆ ਪੁੱਤਰਾਂ ਦੀ ਮਨਾਈਏ, ਪਿਆਰ ਰਿਸ਼ਤਿਆ Ḕਚ ਵਧਾਈਏ।
ਲੋਹੜੀ ਦੀਆਂ ਵਿਹੜੇ ḔਚḔ ਧੂਣੀ ਲਾਈਏ, ਗੁਆਂਢੀਂਆਂ ਨੂੰ ਵੀ ਬੁਲਾਈਏ।
ਗੁੜ ਦੀਆਂ ਭੇਲੀਆਂ ਵੰਡੀਏ, ਮੂਹਫਲੀ ਰੇਇਉੜੀਆਂ ਖਾਈਏ ਤੇ ਖਲਵਾਈਏ।
ਲੋਹੜੀ ਦੀਆ ਖੁਸ਼ੀਆ ਸਾਂਝੀਆਂ ਕਰੀਏ, ਹੱਸੀਈਏ, ਨੱਚੀਏ ਤੇ ਗਾਈਏ।
ਲੋਹੜੀ ਤੇ ਰੱਲ ਮਿਲ ਬੋਲੀਆਂ ਪਾਈਏ, ਕੱਲੀ ਦਾ ਨਾ ਲੱਗਦਾ ਜੀਅ ਮੇਰਾ।
ਰੱਬਾ ਵਾਜ ਪੁੱਤਰਾਂ ਦੇ ਜੱਗ ਤੇ ਹਨੇਰਾ, ਧੀਆਂ ਵਗੈਰ ਵੀ ਸੂਨਾਂ ਵਿਹੜਾ।
ਰੱਬਾ ਛੱਡਣਾ ਨਹੀਂ ਦਿਵਾਰ ਤੇਰਾ,ਪੁੱਤਰ ਨਾਲ ਚੱਲਣਾ ਵਨਸ਼ ਮੇਰਾ।
ਸਤਵਿੰਦਰ ਕੁੜੀਆ ਨਾਲ ਗਿੱਧਾ ਪੈਦਾ। ਮਰਜਾਣੀਆਂ ਨੂੰ ਮਾਣ ਦੇਈ ਜਾ।
ਪੇਕੇ ਸੋਹਰਿਆ ḔਚḔ ਸਤਿਕਾਰ ਦਿਵਾਈ ਜਾ। ਪੁੱਤਾਂ ਧੀਆਂ ਨਾਲ ਗੋਦ ਭਰੀ ਜਾ।
ਨਿੱਤ ਦਿਨ ਚੜੇ ਲੋਹੜੀ ਵਰਗਾ। ਲੋਹੜੀ ਤੋ ਬਾਅਦ ਮਾਗੀ ਦਾ ਨਹਾਉਣ ਚਹੀਦਾ।
ਮਾਗੀ ਨੂੰ ਮੁਕਤਸਰ ਸੰਗਤ ਜੁੜਦੀ ਆ। ਸਤਗੁਰਾਂ ਤੋ ਮੁਕਤੀ ਮੰਗਲਾ।
ਜਾ ਕੇ ਗੁਰਾਂ ਦੇ ਚਰਨ ਫੜਲਾ। ਸਤਵਿੰਦਰ ਝੱਲੀਏ ਲੋਹੜੀ ਨੂੰ ਸਾਝਾਂ ਵਧਾਂ।
ਲੋਹੜੀ ਦੀਆ ਖੁਸ਼ੀਆਂ ਮਨਾ। ਸੱਤੀ ਕੋਈ ਨੀ ਪਾਰਿਆਂ ਸਬ ਆਪਣਾਂ।
ਦਾਦੀ ਕਹੇ ਅੱਗ ਦੇ ਵਿੱਚ ਤਿੱਲ ਪਾ। ਦੁਖਾਂ ਮਸੀਬਤਾਂ ਨੂੰ ਰਾਣੋ ਦੇ ਭਜਾ।

Comments

Popular Posts