ਕੀ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਪਹਿਲਾਂ ਤਾਂ ਸਾਨੂੰ ਇਹੀ ਨਹੀਂ ਪਤਾ ਪਿਆਰ ਕੀ ਹੈ? ਬਹੁਤੇ ਸੈਕਸ ਨੂੰ ਪਿਆਰ ਸਮਝਦੇ। ਉਸ ਤੋਂ ਪਿਛੋ ਬੱਚੇ ਹੋ ਗਏ। ਗੱਡੀ ਧੱਕੇ ਨਾਲ ਤੋਰੀ ਜਾਂਦੇ ਹਨ। ਜੇ ਸੈਕਸ ਪਿਆਰ ਹੈ। ਤਾਂ ਧੰਦਾਂ ਕਰਨ ਵਾਲੀ ਨਾਲ ਲੋਕ ਕਿਉਂ ਨਫ਼ਰਤ ਕਰਦੇ ਹਨ। ਉਹ ਵੀ ਤਾਂ ਉਹੀ ਸਭ ਕਰਦੀ ਹੈ। ਜੋ ਪਤਨੀ ਕਰਦੀ ਹੈ। ਮਰਦ ਉਸ ਨਾਲ ਸੌਂ ਕੇ ਆ ਜਾਂਦਾ ਹੈ। ਉਸੇ ਦੀ ਗੰਦੀ ਗਾਲ ਕਈ ਬਾਰ ਪਤਨੀ ਨੂੰ ਵੀ ਕੱਢਦਾ ਹੈ। ਉਸ ਬਾਰੇ ਬਹੁਤੀ ਜਾਣਕਾਰੀ ਮਰਦਾਂ ਨੂੰ ਹੀ ਹੁੰਦੀ ਹੈ। ਤਾਂਹੀਂ ਤਾਂ ਕਦਮ ਉਧਰ ਨੂੰ ਹੀ ਆਪੇ ਚਲੇ ਜਾਂਦੇ ਹਨ। ਇਹ ਮਰਦ ਹਰ ਪਿੰਡ ਸ਼ਹਿਰ ਵਿੱਚ ਐਸੀਆਂ ਔਰਤਾਂ ਰੰਡੀਆਂ ਬਣਾਂ ਹੀ ਦਿੰਦੇ ਹਨ। ਪਰਦੇ ਵਿੱਚ ਉਨਾਂ ਨਾਲ ਮੂੰਹ ਕਾਲਾ ਕਰਦੇ ਹਨ। ਰੰਡੀ ਦੀ ਧੀ ਨਾਲ ਵੀ ਉਹੀ ਰਿਸ਼ਤਾਂ ਜੋੜ ਲੈਂਦੇ ਹਨ। ਰੱਬ ਨਾਂ ਕਰੇ, ਉਸ ਦੀ ਆਪਣੀ ਹੀ ਧੀ ਹੋਵੇ। ਮੱਖੀ ਤਾਂ ਅੱਖੀ ਦੇਖ ਹੀ ਨਹੀਂ ਖਾਦੀ ਜਾਂਦੀ। ਦੁੱਧ ਵਿੱਚ ਡਿੱਗ ਜਾਵੇ। ਮੱਖੀ ਚੂਸ ਲਈ ਜਾਂਦੀ ਹੈ। ਮਰਦ ਨੂੰ ਵੀ ਜੁਵਾਨ ਔਰਤ ਹੀ ਪਸੰਦ ਹੈ। ਫਿਰ ਤਾ ਜਾਤ, ਰੰਗ, ਸ਼ਕਲ ਵੀ ਨਹੀਂ ਦੇਖਦੇ। ਜੇ ਕਿਤੇ ਇਹੀ ਗਲ਼ਤੀ ਔਰਤ ਕਰ ਦੇਵੇ। ਗਲ਼ਤੀ ਦਾ ਸ਼ੱਕ ਹੀ ਹੋ ਜਾਵੇ, ਗੁੱਤੋਂ ਫੜ ਕੇ ਘਰੋਂ ਬਾਹਰ ਕਰ ਦਿੰਦੇ ਹਨ। ਗੋਲੀ ਮਾਰ ਦਿੰਦੇ ਹਨ।
ਪਿਆਰ ਦਾ ਮਤਲੱਬ ਅਸੀਂ ਜਾਣ ਬੁਝ ਕੇ, ਸਮਝਣਾਂ ਨਹੀਂ ਚਹੁੰਦੇ। ਪਿਆਰ ਕਰਨ ਵਾਲੇ ਬਾਰੇ ਇਹ ਨਹੀਂ ਸੋਚਿਆ ਜਾਂਦਾ। ਇਹ ਪਿਆਰਾ ਸਾਡੇ ਲਈ ਕੀ ਕਰੇਗਾ? ਮੈਨੂੰ ਇਸ ਤੋਂ ਕੀ ਫੈਇਦਾ ਹੋਵੇਗਾ? ਉਸ ਵਿੱਚ ਕੋਈ ਗਲ਼ਤੀ ਵੀ ਨਹੀਂ ਦਿਸਦੀ। ਅਗਰ ਕੋਈ ਦਿਸੇ ਵੀ ਅੱਖੋਂ ਉਹਲੇ ਕੀਤਾ ਜਾਂਦਾ ਹੈ। ਪਿਆਰੇ ਨਾਲ ਨਫ਼ਰਤ ਨਹੀਂ ਹੁੰਦੀ। ਜੇ ਕਦੇ ਉਸ ਦਾ ਮਾੜਾ ਕੰਮ ਰੜਕਣ ਲੱਗ ਜਾਂਦਾ ਹਨ। ਮਾੜੇ ਕੰਮਾਂ ਕਰਕੇ ਪਿਆਰੇ ਦੋਸਤ ਤਾਂ ਨਹੀਂ ਛੱਡੇ ਜਾਂਦੇ। ਕਈ ਬਾਰ ਅੱਖੀ ਦੇਖਿਆ ਵੀ ਗਲ਼ਤ ਹੁੰਦਾ ਹੈ। ਲੋਕਾਂ ਦੀਆਂ ਅਫ਼ਬਵਾਂ ਉਤੇ ਜ਼ਕੀਨ ਨਹੀਂ ਕਰਨਾਂ ਚਾਹੀਦਾ। ਸੱਚੀਆਂ ਝੂਠੀਆਂ ਖੰਭਾਂ ਦੀਆਂ ਡਾਰਾਂ ਬਣਾਉਣਾਂ ਲੋਕਾਂ ਦਾ ਤਾਂ ਕੰਮ ਹੈ। ਆਪ ਸਭ ਠੀਕ ਹਨ। ਨੁਕਸ ਸਹਮਣੇ ਵਾਲੇ ਵਿੱਚ ਹਨ। ਬਹੁਤੀ ਬਾਰ ਪਿਆਰ ਵਿੱਚ ਸ਼ੱਕ ਦੀ ਬਿਮਾਰੀ ਪੈ ਜਾਂਦੀ ਹੈ। ਜੇ ਬੰਦਾ ਘਰੋਂ ਰੱਜ ਕੇ ਰੋਟੀ ਖਾ ਕੇ ਜਾਵੇ। ਨੀਅਤ ਭਰ ਜਾਂਦੀ ਹੈ। ਬਾਹਰ ਮੂੰਹ ਨਹੀਂ ਮਾਰਦਾ ਫਿਰਦਾ। ਘਰੇ ਤਸਲੀ ਹੋਈ ਹੋਵੇ। ਹੋ ਹੀ ਨਹੀਂ ਸਕਦਾ, ਬੰਦਾ ਬਾਹਰ ਕੁੱਤੇ ਝਾਕ ਰੱਖੇ। ਸ਼ਇਦ ਇੱਕ ਦੂਜੇ ਤੋਂ ਜੀਅ ਭਰ ਜਾਂਦਾ ਹੈ। ਅੱਕ ਜਾਦੇ ਹਨ। ਜ਼ਿਆਦਾਤਰ ਪਿਆਰੇ ਨੂੰ ਹੋਰਾਂ ਨਾਲ ਸਬੰਧ ਜੋੜਨ ਦੀ ਦੋਸ਼ ਲਗਾਉਣ ਦੀ ਕੋਸ਼ਸ਼ ਕਰਦੇ ਹਨ। ਕਈ ਆਪ ਇਹੋਂ ਜਿਹਾ ਕੁੱਝ ਕਰਦੇ ਹਨ। ਨਿੱਤ ਨਵੇਂ ਦਿਨ ਚੜ੍ਹਨ ਵਾਂਗ ਸਰੀਰਕ ਦੋਸਤ ਵੀ ਬਦਲਦੇ ਹਨ। ਜਵਾਨੀ ਦਾ ਜ਼ੋਰ ਹੈ। ਕਿਉਂ ਨਾਂ ਬਦਲਣ, ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ?
ਕੀ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ? ਜੇ ਪਿਆਰ ਕੀਤਾ ਹੈ। ਪਤਾ ਹੋਵੇਗਾ। ਜਿਹੋ ਜਿਹਾ ਵੀ ਹੈ। ਉਹ ਪਿਆਰਾ ਹੀ ਲੱਗਦਾ ਹੈ। ਉਸ ਵਿੱਚ ਅਗੁਣ ਵੀ ਹੋਣ, ਸਾਨੂੰ ਦਿਖਾਈ ਨਹੀਂ ਦਿੰਦੇ। ਸਗੋਂ ਉਸ ਨੂੰ ਚੰਗਾ ਬਣ ਕੇ ਦਿਖਾਉਣ ਦੀ ਕੋਸ਼ਸ਼ ਵਿੱਚ ਆਪਣੇ ਸਭ ਅਗੁਣ ਮੁਕਾਉਣ ਦੀ ਕੋਸ਼ਸ਼ ਹੁੰਦੀ ਹੈ। ਉਸ ਨੂੰ ਚੰਗਾ ਬਣ ਕੇ ਦਿਖਾਇਆ ਜਾਂਦਾ ਹੈ। ਪਿਆਰ ਲਈ ਜਿਉਣ ਦੀ ਕੋਸ਼ਸ ਹੁੰਦੀ ਹੈ। ਆਪਣਾਂ ਆਪ ਭੁੱਲਦਾ ਜਾਂਦਾ ਹੈ। ਉਸ ਲਈ ਸਜਿਆ ਸਵਰਿਆ ਜਾਂਦਾ ਹੈ। ਪਤਨੀ ਆਪਣੇ ਪਤੀ ਦੇ ਪਿਆਰ ਵਿੱਚ ਲੱਗ ਜਾਂਦੀ ਹੇ। ਉਹ ਆਪਣੇ ਜਾਏ ਮਾਪਿਆਂ ਨੂੰ ਭੁਲ ਜਾਂਦੀ ਹੈ। ਆਪਣੇ ਭੈਣ-ਭਰਾਵਾਂ, ਮਾਸੀਆਂ ਸਭ ਰਿਸ਼ਤਿਆਂ ਨੂੰ ਭੁੱਲ ਕੇ, ਸੌਹੁਰੇ ਪਰਿਵਾਰ ਜੋਗੀ ਰਹਿ ਜਾਂਦੀ ਹੈ। ਉਸ ਦੀ ਹਰ ਕੋਸ਼ਸ਼ ਇਹੀ ਹੁੰਦੀ ਹੈ। ਮੈਂ ਇਸ ਪਰਿਵਾਰ ਵਿੱਚ ਰਲ ਜਾਵਾਂ। ਸਭ ਆਪਣੇ ਕਾਲਜ਼ ਸਕੂਲ ਦੇ ਦੋਸਤਾਂ ਨੂੰ ਭੁਲ ਜਾਂਦੀ ਹੈ। ਸੌਹੁਰੇ ਪਰਿਵਾਰ ਦੇ ਸਰੀਕੇ ਕਬੀਲੇ ਨਾਲ ਰੁਝ ਜਾਂਦੀ ਹੈ। ਪਤਨੀ ਨੇ ਇਹ ਸਭ ਕੁੱਝ ਆਪਣਾਂ ਘਰ ਵਸਾਉਣ ਲਈ ਕੀਤਾ। ਕਿਤੇ ਤਾਂ ਨੁਕਸ ਰਹਿ ਸਕਦਾ ਹੈ। ਗਲ਼ਤੀ ਹੋ ਸਕਦੀ ਹੈ। 20 ਕੰਮ ਚੰਗੇ ਕੀਤੇ। ਦੋ ਗਲ਼ਅੀਆਂ ਹੋ ਗਈਆਂ। ਕਈ ਪਰਿਵਾਰ ਅੂਸੇ ਹਨ। ਅਲੀ-ਅਲੀ ਕਰਕੇ, ਬਹੂ ਦੀ ਉਹ ਹਾਲਤ ਕਰ ਦਿੰਦੇ ਹਨ। ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿੰਦੀ। ਪਤਨੀ-ਪਤੀ ਨੂੰ ਨਹੀਂ ਪਸੰਧ ਠੀਕ ਹੈ। ਛੱਡ ਦਿਉ, ਗੱਲ ਉਤੇ ਮਿੱਟੀ ਪਾਵੋ। ਉਹ ਜਿਵੇ ਜਾਂ ਮਰੇ। ਐਸਾ ਵੀ ਨਾਂ ਕਹੋ, ਜੀ ਮੇਰੇ ਨਾਲ ਤਾਂ ਕੋਈ ਰੌਲਾ ਹੀ ਨਹੀਂ ਸੀ। ਪਤਨੀ ਦੀ ਮੇਰੇ ਬਾਕੀ ਪਰਿਵਾਰ ਨਾਲ ਨਹੀ ਬਣਦੀ ਸੀ। ਲੋਕਾਂ ਨੇ ਦੱਸਿਆ, " ਉਸ ਦੇ ਸਬੰਧ ਕਿਸੇ ਗੈਰ ਮਰਦਾ ਨਾਲ ਹਨ। " ਕਿਤੇ ਇਹ ਬਿਮਾਰੀ ਆਪ ਨੂੰ ਤਾ ਨਹੀਂ ਹੈ? ਕੀ ਆਪਣੀ ਪਤਨੀ ਤੋਂ ਚੋਰੀ ਆਪ ਵੀ ਕਿਸੇ ਹੋਰ ਨਾਲ ਐਸ਼ ਤਾ ਨਹੀਂ ਕਰਦੇ?
ਬਾਕੀ ਪਰਿਵਾਰ ਨਾਲ ਨਿਭਣੀ ਮੁਸ਼ਕਲ ਵੀ ਹੈ। ਤੁਸੀ ਕੱਲੀ ਪਤਨੀ ਲਈ ਅਫ਼ਾਦਾਰ ਨਹੀਂ ਹੋ ਸਕਦੇ। ਪਤਨੀ ਦਾ ਧਿਆਨ ਨਹੀਨ ਰੱਖ ਸਕਦੇ। ਉਸ ਨੂੰ ਸੁੱਕ ਨਹੀਂ ਦੇ ਸਕਦੇ। ਕੀ ਪਤਨੀ ਨੇ ਠੇਕਾ ਲਿਆ ਹੈ? ਸਾਰੇ ਟੱਬਰ ਦੀ ਸੇਵਾ ਕਰੇ। ਫਿਰ ਉਨਾਂ ਦੇ ਮੂੰਹ ਵਿਗੇ ਦੇਖੇ। ਜੇ ਪਤੀ ਪਤਨੀ ਨੂੰ ਪਿਆਰ ਦੇਵੇਗਾ। ਫਿਰ ਉਹ ਸਾਰੇ ਪਰਿਵਾਰ ਦੇ ਨਖ਼ਰੇ ਸਹਿ ਜਾਵੇਗੀ। ਆਪਣੀ ਜਾਨ ਤੱਕ ਲਗਾ ਦੇਵੇਗੀ। ਇੱਕ ਬਾਰ ਕੋਸ਼ਸ਼ ਜਰੂਰ ਕਰਕੇ ਦੇਖੋ। ਜੇ ਪਤਨੀ ਨੇ ਦਾਲ ਵਿੱਚ ਲੂਣ ਘੱਟ ਪਇਆ ਹੈ। ਇਹ ਜਰੂਰੀ ਤਾਂ ਨਹੀਂ ਪਤੀ ਉਸ ਨੂੰ ਦੱਸੇ, " ਦਾਲ ਵਿੱਚ ਲੂਣ ਹੋਰ ਪਾ ਦਿੰਦੀ। ਸੁਆਹ ਵਰਗੀ ਦਾਲ ਹੈ। ਇਸ ਨੂੰ ਆਪਣੇ ਸਿਰ ਵਿੱਚ ਪਾ ਲੈ। " ਕਈ ਤਾਂ ਨਾਲ ਹੀ ਰੋਟੀ ਵਾਲੀ ਥਾਲੀ ਵਗਾਹ ਮਾਰਦੇ ਹਨ, ਸਾਰਾ ਆਲਾ-ਦੁਆਲਾ ਲਿਬੜ ਜਾਂਦਾ ਹੈ। ਪਤਨੀ ਅਜੇ ਸਾਫ਼ ਕਰ ਰਹੀ ਹੁੰਦੀ ਹੈ। ਸੱਸ ਆ ਕੇ ਕਹਿੰਦੀ ਹੈ,; ਕੱਚਜੀ ਬਹੂ ਆਈ ਹੈ। ਸਾਰੀ ਦਿਹਾੜੀ ਚੁਲਾ ਚੌਕਾਂ ਹੀ ਨਹੀਂ ਨਿਭੇਦੀ। ਹੋਰ ਇਸ ਨੇ ਕੀ ਕੋਈ ਸਿਲਾਈ ਕੱਢਾਈ ਕਰਨੀ ਹੈ। " ਸੌਹੁਰਾ ਚਾਹ ਮੰਗ ਲੈਂਦਾ ਹੈ। ਚਾਹ ਤਾਂ ਤਾਂਹੀਂ ਬਣੂ, ਜਦੋਂ ਪਤੀ ਤੇ ਬੱਚਿਆਂ ਦਾ ਪਾਇਆ ਖਿਲਾਰਾ ਸੂਤ ਆਵੇਗਾ। ਜੇ ਤਾਂ ਕੰਮ ਪਹਿਲਾਂ ਹੀ ਵੰਡ ਲਿਆ ਜਾਵੇ। ਪਤੀ ਤੇ ਉਸ ਦਾ ਪਰਿਵਾਰ ਕੰਮ ਵਿੱਚ ਲੱਗੇ ਰਹਿੰਦੇ ਹਨ। ਵਹਿਲਾਂ ਮਨ ਹੀ ਸ਼ੈਤਾਨ ਦਾ ਘਰ ਹੁੰਦਾ ਹੈ। ਪਤੀ ਤੋਂ ਭਾਂਡੇ ਜਰੂਰ ਮਜ਼ਾਂ ਲਿਆ ਕਰੋ। ਬਹੁਤੇ ਘਰਾਂ ਵਿੱਚ ਕਨੇਡਾ ਵਿੱਚ ਤਾਂ ਗਲੀਚਿਆਂ ਉਤੇ ਮਸ਼ੀਨ ਪਤੀ ਹੀ ਕਰਦੇ ਹਨ। ਕੂੜਾ ਵੀ ਘਰ ਦਾ ਪਤੀ ਹੀ ਚੱਕਦੇ ਹਨ। ਪਤੀ-ਪਤਨੀ ਰਾਤ ਦਿਨ ਦੀ ਡਿਊਟੀ ਕਰਦੇ ਹਨ। ਇੱਕ ਰਾਤ ਨੂੰ, ਦੁਜਾ ਦਿਨ ਨੂੰ, ਬੱਚੇ ਵੰਡ ਕੇ ਸੰਭਾਂਲਦੇ ਹਨ। ਪਤੀ ਤੱਕਲੇ ਵਰਗੇ ਸਿੱਧੇ ਹੋਏ ਪਏ ਹਨ। ਬਾਕੀ ਕਨੂੰਨ ਵਾਲੇ ਇੰਨਾਂ ਦੇ ਸੌਹੁਰੇ ਹੀ ਲੱਗਦੇ ਹਨ। ਜੇ ਕਿਤੇ ਖਾਦੀ-ਪੀਤੀ ਵਿੱਚ ਪਤਨੀ ਨਾਲ ਪੰਗਾਂ ਲੈ ਵੀ ਲੈਣ, ਅੰਦਰ ਹੋ ਜਾਂਦੇ ਹਨ। ਵਕੀਲਾਂ ਨੂੰ ਡਾਲਰ ਦੇ ਕੇ, ਜੇਬ ਖਾਲੀ ਹੋਣ ਤੇ ਇਹ ਵੀ ਹੌਲੇ ਹੋ ਜਾਂਦੇ ਹਨ। ਸੱਸਾਂ ਜੁਆਕ ਹੀ ਖਿਡਾਈ ਜਾਵੇ। ਜਾਂ ਲੋਕਾਂ ਦੇ ਪ੍ਰੋਗ੍ਰਾਮਾਂ ਵਿੱਚ ਸੱਸ ਸੌਹੁਰੇ ਨੂੰ ਘੱਲ ਦਿਆ ਕਰੋ। ਘਰ ਵਿੱਚ ਪੰਗਾਂ ਪੈਂਦਾ ਹੀ ਨਹੀਂ ਹੈ। ਪਤੀ ਦਾ ਧਿਆਨ ਪਤਨੀ ਵੱਲ ਹੀ ਹੁੰਦਾ ਹੈ। ਜਿਸ ਨੂੰ ਅਸੀਂ ਲਗਾਤਾਰ ਦੇਖੀ ਜਾਈਏ। ਉਸ ਵਿੱਚ ਨੁਕਸ ਆਪੇ ਦਿਸਣ ਲੱਗ ਜਾਂਦੇ ਹਨ। ਪਤੀ ਨੂੰ ਗੁੱਸਾ ਆ ਜਾਂਦਾ ਹੈ। ਉਸੇ ਸਮੇਂ ਪਤਨੀ ਦੇ ਪੈਣ ਲੱਗ ਜਾਂਦੀਆਂ ਹਨ। ਜੇ ਤਾ ਪਤਨੀ ਅੱਣਖੇ ਵਾਲੀ ਹੈ। ਉਦੋਂ ਹੀ ਹਿਸਾਬ ਬਰਾਬਰ ਕਰ ਦੇਵੇ। ਅਗਲਾਂ ਅੱਗੇ ਨੂੰ ਪੰਗਾਂ ਨਹੀਂ ਲੈਦਾਂ। ਬਹੁਤਾ ਹੋਵੇਗਾ ਪਹਿਲੇ ਦਿਨ ਹੀ, ਨਬੇੜਾ ਹੋ ਜਾਵੇਗਾ। ਪਤੀ ਦੀ ਸੁਰਤ ਟਿਕਾਣੇ ਆ ਜਾਵੇਗੀ। ਕੁੱਟ ਦੀ ਸੱਟ ਕਿੰਨੀ ਕੁ ਲੱਗਦੀ ਹੈ। ਐਸੇ ਕੁੱਟ-ਕੁੱਟਾਪਾ ਕਰਨ ਵਾਲੇ ਪਤੀ ਨਾਲ ਹੋਰ ਰਹਿੱਣ ਦੀ ਹੀ ਲੋੜ ਨਹੀ ਹੈ। ਨਬੇੜਾ ਕਰ ਲੈਣਾਂ ਚਾਹੀਦਾ ਹੈ। ਡਰ-ਡਰ ਕੇ, ਕੁੱਟ ਖਾ ਕੇ, ਸੌਤਨ ਅੱਖੀ ਹੰਡਦੀ ਦੇਖ ਕੇ, ਪਤੀ ਪਿਆਰ ਲੈਣ ਨਾਲੋਂ ਜੁਦਾਈ ਚੰਗੀ ਹੈ। ਜੇਠ ਨੱਣਦਾਂ ਕਈਆ ਨੂੰ ਚਲਦੇ ਕੰਮ ਵਿੱਚ ਉਡੀਕਾ ਪਾਉਣ ਦੀ ਆਦਤ ਹੁੰਦੀ ਹੈ। ਐਸੇ ਬੰਦਿਆਂ ਨੂੰ ਆਪਣੇ ਘਰ ਵਿੱਚ ਦਖ਼ਲ ਅੰਨਦਾਜ਼ੀ ਕਰਨ ਤੋਂ ਵਰਜ਼, ਰੋਕ ਹੀ ਦਿੱਤਾ ਜਾਵੇ। ਬਹੁਤੀ ਬਾਰ ਇਹ ਸ਼ਰਾਰਤ ਕਰਦੇ ਹਨ। ਜੇ ਨਾਂ ਹੀ ਵਾਜ਼ ਆਉਣ ਸਖ਼ਤੀ ਨਾਲ ਦੋ ਟੁੱਕ ਫੈਸਲਾਂ ਕਰਨ ਦੀ ਲੋੜ ਹੈ। ਪਤੀ ਨੂੰ ਪਤਨੀ ਚਾਹੀਦੀ ਹੈ ਜਾਂ ਖੌਰੂ ਪਾਉਣ ਵਾਲੇ ਲੋਕ? ਘਰ ਵਸਾਉਣਾ ਹੈ ਜਾਂ ਉਜਾੜਨਾ, ਫੈਸਲਾਂ ਪਤੀ-ਪਤਨੀ ਨੇ ਕਰਨਾਂ ਹੈ? ਪਤੀ ਨੂੰ ਆਪਣੇ ਬਹੁਤ ਪਿਆਰੇ ਹੁੰਦੇ ਹਨ। ਜੇ ਕਿਸੇ ਮਜ਼ਬੂਰੀ ਕਰਕੇ ਛੱਡਣੇ ਵੀ ਪੈ ਜਾਣ, ਇਤਰਾਜ਼ ਵਾਲੀ ਗੱਲ ਨਹੀਂ ਲੱਗਦੀ, ਪਤਨੀ ਵੀ ਤਾਂ ਆਪਣਿਆਂ ਨੂੰ ਛੱਡ ਕੇ ਆਈ ਹੈ। ਜੇ ਤੁਸੀਂ ਜਿੰਦੀ ਹਿੰਡੀ ਹੋ ਫਿਰ ਸੰਤਾਪ ਹੰਢਾਈ ਜਾਵੋ।
ਚੰਗਾ ਹੋਵੇਗਾ, ਪਤੀ-ਪਤਨੀ ਖੁਦ ਆਪ ਫੈਸਲੇ ਲੈਣ। ਨਾਂ ਕੇ ਮਾਂ-ਬਾਪ, ਭੈਣਾਂ ਭਰਾਵਾਂ ਤੋਂ ਪੁੱਛ ਕੇ, ਪਤੀ ਪਤਨੀ ਦੇ ਫੈਸਲੇ ਲਵੇ। ਅਬੀ ਪਤੀ ਮਾਂ ਦਾ ਦੁੱਧ ਚੁੰਗਦਾ ਬੱਚਾ ਤਾ ਨਹੀ ਹੈ। ਜੋ ਮਾਂ ਕਹੇਗੀ, ਉਹੀਂ ਕਰੇਗਾ। ਮਾਂ-ਬਾਪ ਦੀ ਵੀ ਸੇਵਾ ਕਰੋ। ਜੇ ਉਹ ਸੇਵਾ ਕਰਾਉਣ ਦੇ ਲਇਕ ਹਨ। ਜੇ ਕੁੱਝ ਦੁੱਖਦਾ ਹੋਵੇ। ਬੈਠੇ ਨੂੰ ਸੰਭਾਲੋ। ਦੁਵਾਈ, ਚਾਹ-ਰੋਟੀ ਦੇਵੋ। ਅਗਰ ਕਨੇਡੀਅਨ ਵਾਂਗ ਕਰਦੇ ਹਨ। ਪੈਨਸ਼ਨ ਲੱਗੀ ਹੈ। ਹਰ ਸਾਲ 4 ਮਹੀਨਿਆਂ ਲਈ ਪਿੰਡ ਨੂੰ ਚਲੇ ਗਏ। ਨੂੰਹੁ-ਪੁੱਤ ਦੇ ਬੱਚੇ ਬੇਬੀਸਿਟਰ ਕੋਲ ਪਲ ਰਹੇ ਹਨ। ਗੁਰਦੁਆਰੇ ਸਾਰਾ ਦਿਨ ਬੈਠਿਆਂ ਦੀ ਢੂਹੀਂ ਨਹੀਂ ਦੁੱਖਦੀ। ਗੁਰਦੁਆਰੇ ਬੈਠੇ ਵੀ ਲੋਕਾਂ ਦੀਆਂ ਨੂੰਹਾਂ-ਧੀਆਂ ਦੀਆਂ ਗੱਲਾਂ ਕਰਦਿਆਂ ਦੀ ਜੁਬਾਨ ਨਹੀਂ ਥੱਕਦੀ। ਉਥੇ ਗੁਰਦੁਆਰੇ ਪੂਰਾ ਦਿਨ ਭਾਂਡੇ ਮਾਂਜ਼ੀਂ ਜਾਂਦੇ ਹਨ। ਰਹਿਰਾਸ ਸਾਹਿਬ ਦਾ ਸਮਾਂ ਹੋਇਆ ਘਰ ਨੂੰ ਤੁਰ ਗਏ। ਪਾਠ ਵੀ ਨਹੀਂ ਸੁਣਨਾ ਹੁੰਦਾ । ਆਕੇ ਨੂੰਹ ਵਿੱਚ ਕਸੂਰ ਦਿਸਦੇ ਹਨ। ਇੰਨਾਂ ਨੂੰ ਕੋਈ ਪੁੱਛੇ," ਤੁਹਾਡੇ ਪੁੱਤਰ ਦਾ ਖਿਆਲ ਰੱਖੇ, ਨੂੰਹੁ ਬੱਚੇ ਸੰਭਾਲੇ, ਜਾਬ ਕਰੇ, ਜਾਂ ਤੁਹਾਡੇ ਵਿਹਿਲਿਆਂ ਦੇ ਨੱਖਰੇ ਉਠਾਵੇ। ਜੇ ਤੁਸੀਂ ਵੀ ਘਰ ਵਿੱਚ ਕੁੱਝ ਕੰਮ ਕਰ ਲਵੋ। ਘਰ ਦੀ ਅੱਧੀ ਲੜਾਈ ਮੁੱਕ ਜਾਵੇ। " ਕਈ ਮਾਂਪੇ ਵੀ ਫਫੇ ਕੁੱਟਣੇ ਹੁੰਦੇ ਹਨ। ਤਾਂਹੀ ਤਾਂ ਧੀਆਂ ਨਹੀਂ ਨੂੰਹਾਂ ਹੀ ਦਾਜ ਪਿਛੇ ਫੂਕ, ਮਾਰ ਦਿੰਦੇ ਹਨ। ਹੁਣ ਤਾਂ ਇਹ ਧੀਆਂ ਵੀ ਮਾਰਨ ਲੱਗ ਗਏ ਹਨ। ਕੀ ਇਹ ਸੇਵਾ ਦੇ ਜੋਗ ਹਨ? ਪਤੀ-ਪਤਨੀ ਫੈਸਲੇ ਲੈਣੇ ਸਿਖੋ। ਜਿਸ ਵਿੱਚ ਕੋਈ ਕਸੂਰ ਹੈ। ਉਸ ਨੂੰ ਠੀਕ ਕਰਨ ਵਿੱਚ ਇੱਕ ਦੂਜੇ ਦੀ ਮਦੱੱਦ ਕਰੋ। ਕਿਸੇ ਸਰੀਰ ਦੇ ਖ਼ਰਾਬ ਹੋਏ ਹਿੱਸੇ ਨੂੰ ਡਾਕਟਰ ਠੀਕ ਕਰਨ ਦੀ ਪੂਰੀ ਕੋਸ਼ਸ਼ ਕਰਦਾ ਹੈ। ਸਾਲਾਂ ਦਾ ਸਮਾਂ ਲਗਾ ਦਿੰਦਾ ਹੈ। ਪੂਰੀ ਟੀਮ ਇਸ ਪਿਛੇ ਕੰਮ ਕਰਦੀ ਹੈ। ਜੇ ਨਾਂ ਲੋਟ ਆਉਂਦਾ ਦਿੱਸੇ। ਹੋਰ ਵਧੀਆਂ ਸਿਆਣੇ ਡਾਕਟਰ ਕੋਲ ਮਰੀਜ਼ ਭੇਜ ਦਿੱਤਾ ਜਾਂਦਾ ਹੈ। ਪਰਹੇਜ਼ ਦੱਸੇ ਜਾਂਦੇ ਹਨ। ਨਾਂ ਕਿ ਮਰੀਜ਼ ਨੂੰ ਬੇਨਜ਼ਰ ਕੀਤਾ ਜਾਂਦਾ ਹੈ। ਧੱਕੇ ਮਾਰ ਕੇ ਕਲੀਨਿਕ ਵਿੱਚੋ ਬਾਹਰ ਕਰ ਦਿੱਤਾ ਜਾਂਦਾ ਹੈ। ਘਰ ਸੰਭਾਂਲਣ ਲਈ ਵੀ ਕੁੱਝ ਨੁਕਤੇ ਹਨ। ਕਮਾਈ ਦੱਬ ਕੇ ਕਰੋ। ਭੁੱਖੇ ਮਰਦੇ ਲੋਕ ਜ਼ਿਆਦਾ ਲੜਦੇ ਹਨ। ਸਾਰੇ ਰਲ ਕੇ ਘਰ ਦੇ ਕੰਮ ਕਰੋ, ਇੱਕ ਦੂਜੇ ਵਿੱਚ ਨੁਕਸ ਕੱਢਣ ਦੀ ਬਜਾਏ, ਉਸ ਨੂੰ ਰਲ ਕੇ ਠੀਕ ਕਰੋ, ਘੱਟ ਬੋਲੋ, ਕਿਸੇ ਦੇ ਬਣਦੇ ਕੰਮ ਵਿੱਚ ਜਾਣ ਬੁੱਝ ਕੇ ਅੜੀਕਾ ਨਾ ਬਣੋ। ਬੱਚਿਆਂ ਦਾ ਪਾਲਣ ਪੋਸ਼ਣ ਰਲ-ਮਿਲ ਕੇ ਕਰੋ। ਬੱਚਿਆਂ ਦੀ ਪੜਾਈ ਵਿੱਚ ਮਦੱਦ ਕਰੋ। ਲੋੜ ਪੈਣ ਤੇ ਸਭ ਦੀ ਸਹਾਇਤਾ ਕਰੋ। ਸਭ ਮੈਂਬਰਾਂ ਦਾ ਅਰਾਮ ਕਰਨ ਦਾ ਖਿਆਲ ਰੱਖੋ। ਸਮਾਜ ਸੇਵਾ ਵੀ ਕਰੋ। ਕੰਮ ਕਰਦੇ ਰੁਝੇ ਹੋਏ ਪਰਿਵਾਰ ਵਿੱਚ ਲੜਾਈ ਨਹੀਂ ਪਵੇਗੀ। ਪਤੀ ਦੀਆ ਵੀ ਜੁੰਮੇਬਾਰੀਆਂ ਹਨ। ਤੁਹਡੀ ਆਪਣੀ ਜਿੰਦਗੀ ਹੈ। ਲੋਕ ਲਾਜ਼ ਛੱਡ ਕੇ, ਆਪਣੇ ਸੁੱਖਾਂ ਦਾ ਖਿਆਲ ਕਰੋ। ਲੋਕ ਤੁਹਾਡੇ ਹੁੰਝੂ ਪੂੰਝਣ ਨਹੀਂ ਆਉਂਦੇ। ਹੁੰਗਾਰਾ ਭਰ ਕੇ ਕੰਮ ਵਿਗਾੜ ਸਕਦੇ ਹਨ। ਫਿਰ ਗੱਲਾਂ ਵੱਧਾਂ ਚੜਾਂ ਕੇ ਕਰ ਸਕਦੇ ਹਨ। ਸਭ ਦਾ ਖਿਆਲ ਛੱਡ ਕੇ, ਆਪਣੇ ਮਨ ਦੇ ਸਕੂਨ ਬਾਰੇ ਸੋਚੋ। ਗਲ਼ਤੀ ਕੋਈ ਵੀ ਹੋਵੇ, ਮੁਆਫ਼ ਕਰ ਦੇਣਾ ਬਹੁਤ ਵੱਡੀ ਬਹਾਦਰੀ ਹੈ। ਬੰਦਾ ਆਪ ਹੀ ਸੇਹਿਤਮੰਦ ਮਹਿਸੂਸ ਕਰਦਾ ਹੈ। ਲੋਕ ਉਸ ਦੀ ਪ੍ਰਸੰਸਾ ਕਰਦੇ ਹਨ। ਇਥੋਂ ਹੀ ਪਿਆਰ ਸ਼ੁਰੂ ਹੁੰਦਾ ਹੈ। ਜਦੋਂ ਅਸੀ ਇੱਕ ਦੂਜੇ ਨਾਲ ਮਿਲਵਰਤਣ ਕਾਰਗੇ। ਇੱਕ ਦੂਜੇ ਨੂੰ ਸਹਾਂਗੇ। ਬਰਦਾਸਤ ਕਰਾਂਗੇ। ਆਪਣੇ ਲਈ ਸਭ ਜਿਉਂਦੇ ਹਨ। ਸੁਆਦ ਤਾਂ ਆਵੇਗੇ। ਜਿਸ ਦਿਨ ਦੂਜਿਆਂ ਲਈ ਕੁੱਝ ਕਰ ਸਕਾਂਗੇ।

Comments

Post a Comment

Popular Posts