ਚਿੱਟੇ ਕੱਪੜੀਏ ਮੂੰਹ ਲਪੇਟ ਬ੍ਰਹਿਮ ਗਿਆਨੀ ਬਾਬੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਤੁਸੀਂ ਕਿਸੇ ਨੂੰ ਕਿੰਨਾਂ ਸਮਝਾਈ ਜਾਵੋ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਆਪ ਪੜ੍ਹੋ। ਇਸ ਵਿਚੋਂ ਪਿਆਰ, ਪ੍ਰੇਮ, ਵਿਸ਼ਵਾਸ਼, ਨਿਮਰਤਾ, ਬਲ, ਨਿਡਰਤਾ, ਦਿਆਲਤਾ, ਹਿੰਮਤ, ਧਰਮ ਸਭ ਮਿਲਦਾ ਹੈ। ਪਰ ਅਸੀਂ ਇਸ ਦੀ ਪੂਜਾ ਕਰਨ ਲੱਗ ਗਏ ਹਾਂ। ਰੁਮਾਲੇ ਸੋਹਣੇ ਦੇ ਕੇ ਡਾਲਰ ਰੂਪਏ ਵੱਧ ਤੋਂ ਵੱਧ ਚੜ੍ਹਾ ਕੇ ਉਸ ਨੂੰ ਖੁਸ਼ ਕਰਨਾਂ ਚਹੁੰਦੇ ਹਾਂ। ਜੇ ਪਤੀ-ਪਤਨੀ ਪ੍ਰੇਮੀ ਇੱਕ ਦੂਜੇ ਨੂੰ ਪੈਸੇ ਗਿਫ਼ਟਰਾ ਦੇਈ ਜਾਣ। ਪਿਆਰ ਦੀਆਂ ਗੱਲਾਂ ਨਾਂ ਕਰਨ। ਕੋਲ ਨਾਂ ਬੈਠਣ। ਕੀ ਉਨਾਂ ਦਾ ਰਿਸ਼ਤਾ ਬਣਿਇਆ ਰਹੇਗਾ? ਬਗੈਰ ਸਮਝੇ ਅੱਖਾਂ ਮੀਚ ਕੇ ਕਾਸੇ ਦੀ ਪੂਜਾ ਕਰਨੀ ਬੇਵਕੂਫ਼ੀ ਹੈ। ਅਨਪੜ੍ਹਤਾ ਹੈ। ਅੱਖਾਂ ਮੀਚ ਕੇ ਅਸੀਂ ਦੁਨਆਵੀ ਕੰਮ ਕਰਨ ਲੱਗੇ ਕਿਸੇ ਉਤੇ ਰੱਤੀ ਭਰ ਜ਼ਕੀਨ ਨਹੀਂ ਕਰਦੇ। ਆਪਣੇ ਪਤੀ-ਪਤਨੀ ਨੂੰ ਹੀ ਕਿਸੇ ਪਰਾਈ ਔਰਤ-ਮਰਦ ਨਾਲ ਹੱਸਣ ਨਹੀਂ ਦਿੰਦੇ। ਰੱਬ ਦੇ ਰਾਹ ਤੇ ਚੱਲਣ ਲਈ ਅਸੀਂ ਦੂਜੇ ਬੰਦੇ ਨੂੰ ਕਹਿ ਦਿੰਦੇ ਹਾਂ। ਤੂੰ ਹੀ ਪੜ੍ਹਦੇ।
ਜਦੋ ਕਿਸੇ ਰਚਨਾਂ, ਲਿਖਤ ਨੂੰ ਪੜ੍ਹਾਗੇ ਨਹੀਂ, ਕੀ ਪਤਾ ਲੱਗੇਗਾ? ਕੀ ਕੋਈ ਸੇਧ ਦਿੱਤੀ ਹੈ। ਜਾਂ ਮਾੜੇ ਰਾਹ ਪਾਇਆ ਹੈ। ਆਪਣੀ ਗੱਲ ਕਰਦੀ ਹਾਂ। ਬਹੁਤੀ ਵਾਰ ਮੈਂ ਲਿਖਤ ਨੂੰ ਫੇਸ ਬੁੱਕ ਉਤੇ ਲਾ ਕੇ ਅੱਖਾਂ ਝੱਪਦੀ ਹਾਂ। ਪਸੰਦ ਹੈ ਦੇ ਸੁਨੇਹੇ ਆ ਜਾਂਦੇ ਹਨ, ਪਤਾ ਲੱਗ ਜਾਂਦਾ ਹੈ। ਝੂਠੀ ਪ੍ਰਸੰਸਾ ਹੈ। ਐਸਾ ਕਰਨ ਦੀ ਕੀ ਲੋੜ ਹੈ? 5 ਮਿੰਟਾਂ ਦੀ ਕਹਾਣੀ ਅੱਖ ਝੱਪਦੇ ਕਿਵੇ ਪੜ੍ਹ ਲਈ ਹੈ? ਗੁਰੂ ਜੀ ਨਾਲ ਅਸੀਂ ਸਾਰੇ ਇਹੀ ਕਰਦੇ ਹਾਂ। ਅਸੀਂ ਪਿੰਡ ਗਏ ਹੋਏ ਸੀ। ਸਾਰੇ ਕਹਿੱਣ ਲੱਗੇ ਪਾਠ ਕਰਾ ਦੇਈਏ। ਪੁੱਛ ਦੱਸ ਕੀਤੀ ਤਾਂ ਮੇਰੀ ਭੂਆਂ ਦਾ ਮੁੰਡਾ ਕਹਿੱਣ ਲੱਗਾ," ਕੁੱਝ ਚਿਰ ਪਹਿਲਾਂ ਹੀ ਰਹਿਤ ਮਰਜ਼ਾਦਾ ਵਾਲਾ ਜੱਥਾ ਉਜਾਗਰ ਹੋਇਆ ਹੈ। ਉਨਾਂ ਦੀ ਬਹੁਤ ਮਹਿਮਾਂ ਹੈ। ਬਹੁਤ ਵਧੀਆਂ ਪਾਠ ਕਰਦੇ ਹਨ। ਸਾਰੇ ਇਲਾਕੇ ਦੇ ਲੋਕ ਉਨਾਂ ਤੋਂ ਹੀ ਅੰਖਡ ਪਾਠ, ਸਧਾਂਰਨ ਪਾਠਾਂ ਪ੍ਰੋਗ੍ਰਾਂਮ ਕਰਾਉਂਦੇ ਹਨ। ਚਿੱਟੇ ਕੱਪੜੇ ਉਤੋਂ ਦੀ ਕਾਲੇ ਗਾਤਰੇ ਪੂਰੇ ਹੰਸ ਲੱਗਦੇ ਹਨ। ਉਨਾਂ ਦੀ ਭੇਟਾ ਪੂਰੀ 5500 ਸੌ ਰੂਪਏ ਹੈ। ਸਾਧਾ ਦੀ ਸੇਵਾ ਵੀ ਪੂਰੀ ਕਰਨੀ ਪਵੇਗੀ। ਸੁਚਤਾ ਦਾ ਬਹੁਤ ਧਿਆਨ ਰੱਖਣਾਂ ਪੈਣਾ ਹੈ। 5500 ਸੌ ਰੂਪਏ ਸੁਣਦੇ ਹੀ ਕੀਮਤ ਬੜੀ ਵਾਜਬ ਸਹੀਂ ਲੱਗੀ। ਆਖਰ ਐਡਾ ਗ੍ਰੰਥਿ ਪੜ੍ਹਨਾਂ ਕਿਹੜਾ ਸੌਖਾ ਹੈ? ਗੋਡੀ ਲੱਗ ਜਾਂਦੀ ਹੈ। ਕੰਮ ਤੇ ਚਾਹੇ 18 ਘੰਟੇ ਦੀ ਸ਼ਿਫ਼ਟ ਲਾ ਲਈਏ। ਪਰ 50 ਜਾਂ 60 ਘੰਟੇ ਲਾ ਕੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਨ ਦੀ ਕੌਣ ਖੇਚਲ ਕਰਦਾ ਹੈ? ਇਹ ਤਾਂ ਬਹੁਤ ਵਧੀਆਂ ਪਰਾਈਸ ਡੀਲ ਤੇ ਨਾਲੇ ਸੇਲ ਉਤੇ ਲੱਗਦਾ ਹੈ। ਲੰਗਰ ਲਈ ਕੁਵਿੰਟਲ ਕਣਕ ਨਹੀਂ ਮੁੱਕਦੀ। 10 ਕਿਲੋ ਦਾਲ ਗਾਜਰਾਂ ਮਟਰਾਂ ਦੀ ਸਬਜ਼ੀ ਲਈ 50 ਕਿਲੋ ਆਲੂ ਨਹੀਂ ਮੁੱਕਦੇ। ਚਾਹ ਪਾਣੀ ਤਾਂ ਸਸਤਾ ਹੀ ਹੈ। ਮਿੱਠਆਈਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਹਨ। ਨਾਲੇ ਬਾਬਾ ਜੀ ਖੁਸ਼, ਨਾਲੇ ਆਸ-ਗੁਆਂਢ ਖੁਸ਼ ਹੋ ਜਾਵੇਗਾ। ਅਸੀਂ ਸਭ ਤੋਂ ਵੱਧ ਖੁਸ਼ ਸੀ। ਬੜਾ ਸਸਤਾ ਕਾਰਜ਼ ਲੱਗ ਰਿਹਾ ਸੀ।
ਕਨੇਡਾ ਵਿੱਚ ਤਾਂ ਇੱਕ ਅਖੰਡ ਪਾਠ ਲਈ ਰੇਟ ਘੱਟ ਤੋਂ ਘੱਟ 500 ਡਾਲਰ ਹੈ। ਅਖੰਡ ਪਾਠ ਦੀ ਰੌਲ ਦਾ ਰਾਜਵੀਰ ਮਨਜਿੰਦਰ ਵਰਗੀਆਂ ਇੱਕ ਘੰਟੇ ਦੇ 10 ਡਾਲਰ ਲੈਂਦੀਆਂ ਹਨ। ਇਕੋ ਸਮੇਂ ਚਾਰ ਘੰਟੇ ਦੀ ਰੌਲ ਲਾਂ ਲੈਂਦੀਆਂ ਹਨ। ਰੌਲ ਲਾਉਣ ਪਿਛੋਂ ਉਥੇ ਹੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪਿਛੇ ਸੌਂ ਕੇ ਅਰਾਮ ਕਰ ਲੈਂਦੀਆਂ ਹਨ। 250 ਡਾਲਰ ਰਾਤ ਦਿਨ ਦੇ 24 ਘੰਟਿਆਂ ਦਾ ਖੱਟ ਲੈਂਦੀਆਂ ਹਨ। ਲੋਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਲਈ ਲੰਗਰ ਕਰ ਦਿੰਦੇ ਹਨ। ਜੇ ਲੰਗਰ ਹੋਵੇਗਾ। ਤਾਂਹੀਂ ਤਾਂ ਲੋਕ ਆਉਣਗੇ। ਪਾਠ ਕੋਈ ਹੀ ਸੁਣਦਾ ਹੈ। ਬਹੁਤੇ ਤਾਂ ਇੱਕ ਡਾਲਰ 25 ਸੈਟ ਗੋਲਕ ਵਿੱਚ ਪਾ ਕੇ ਬਫ਼ੇ ਖਾ ਆਉਂਦੇ ਹਨ। ਛੁੱਟੀ ਵਾਲੇ ਦਿਨ ਬਣੇ ਬਣਾਏ ਖਾਣੇ ਦੀ ਮੌਜ਼ ਲੱਗ ਜਾਂਦੀ ਹੈ। ਬਾਹਰ ਹੋਟਲ ਤੇ ਖਾਣ ਤਾਂ 15 ਡਾਲਰ ਤੋਂ ਵੀ ਵੱਧ ਦੀ ਪਲੇਟ ਹੈ। ਵੀਕਐਂਡ ਐਤਵਾਰ ਨੂੰ ਬਹੁਤ ਇੱਕਠ ਹੁੰਦਾ ਹੈ। 5000 ਹਜਾਂਰ ਦਾ ਲੰਗਰ ਦਾ ਖ਼ਰਚਾ ਆ ਹੀ ਜਾਂਦਾ ਹੈ। ਜਾਂ ਫਿਰ ਬਹੁਤਾ ਇੱਕਠ ਲੋਕਾਂ ਦਾ ਤਾਂ ਹੰਦਾ ਹੈ। ਜਦੋਂ ਕੋਈ ਚੜ੍ਹਦੀ ਕਲਾ ਵਾਲੇ, ਕਮਾਈ ਵਾਲੇ ਮਾਹਾਂਪਰਸ਼, ਕਰਨੀ ਵਾਲੇ, ਬ੍ਰਹਿਮ ਗਿਆਨੀ ਆਉਂਦੇ ਹਨ। ਲੋਕਾਂ ਦੇ ਆਪਣੇ ਬਾਬੇ ਆਉਂਦੇ ਹਨ। ਕਿਹੜਾ ਇੰਨਾਂ ਚੌਲਿਆਂ ਵਾਲਿਆਂ ਨੇ ਜੰਤਰ ਮੰਤਰ ਕਰਨ ਵਾਂਗ ਰੱਬ ਇੰਨਾਂ ਮੂਹਰੇ ਜੇਬ ਵਿਚੋਂ ਕੱਢ ਕੇ ਰੱਖ ਦੇਣਾਂ ਹੈ। ਪ੍ਰਬੰਧਕ ਮਹੀਨਾਂ ਪਹਿਲਾਂ ਹੀ ਦੱਸਣ ਲੱਗ ਜਾਂਦੇ ਹਨ, " ਬਹੁਤ ਚੜ੍ਹਦੀ ਕਲਾ ਵਾਲੇ, ਕਮਾਈ ਵਾਲੇ ਮਾਹਾਂਪਰਸ਼, ਕਰਨੀ ਵਾਲੇ, ਬ੍ਰਹਿਮ ਗਿਆਨੀ ਆ ਰਹੇ ਹਨ। ਬਹੁਤ ਮਸ਼ਹੂਰ ਹਨ।" ਪਤਾ ਸੁਣ ਕੇ ਉਦੋਂ ਲੱਗਦਾ ਹੈ। ਬਈ ਇਹੀ ਹੂ-ਬਹੂ ਤਾਂ ਇਸ ਨੇ ਫਲਾਣੇ-ਫਲਾਣੇ ਗੁਰਦੁਆਰਾ ਸਾਹਿਬ ਵਿੱਚ ਘੋਟਾ ਲੱਗਿਆ ਲੈਕਰਚਰ ਦੇ ਚੁੱਕਾ ਹੈ। ਅੱਜ ਕੱਲ ਇੰਟਰਨੈਂਟ ਉਤੋਂ ਸਾਰਾ ਕੁਝ ਮਿਲ ਜਾਂਦਾ ਹੈ। ਜਿਵੇ ਕਰਨੀ ਵਾਲੇ, ਕਮਾਈ ਵਾਲੇ ਮਾਹਾਂਪਰਸ਼, ਕਾਲੀ ਭੂਰੀ ਵਾਲੇਬ੍ਰਹਿਮ ਗਿਆਨੀ , ਚਿੱਟੇ ਕੱਛਇਰਿਆਂ ਵਾਲੇ, ਕਾਲੇ ਕੱਛਿਆਂ ਵਾਲੇ ਬਾਬੇ, ਪੰਜਾਮੀਆਂ ਵਾਲੇ ਸੰਤ, ਪੁੱਤਰਾਂ ਵਾਲੇ ਬਾਬੇ, ਬੀਬੀਆਂ ਵਾਲੇ ਬਾਬੇ, ਜੱਟਾਂ ਵਾਲੇ ਸ਼ਰਾਬ ਚੜ੍ਹਨ ਵਾਲੇ ਕੁੱਝ ਵੀ ਊਟ=ਪਟਾਗ ਬਸ ਅੰਨਦਾਜੇ ਨਾਲ ਕੁੱਝ ਵਿਬ ਉਤੇ ਲਿਖ ਦਿਉ। ਦੇਖਣਾਂ ਕੀ ਕੁੱਝ ਲੱਭਦਾ ਹੈ? ਬਾਬਿਆਂ ਦਾ ਪੂਰਾ ਖ਼ਜ਼ਨਾਂ ਲੱਭ ਜਾਵੇਗਾ। ਤੁਸੀਂ ਜਿਸ ਦਾ ਨਾਂਮ ਵੀ ਨਹੀਂ ਸੁਣਿਆ ਹੋਣਾ, ਉਹ ਵੀ ਮੂਹਰੇ ਆ ਜਾਵੇਗਾ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਲਿਖੀ ਗੱਲ ਸੱਚੀ ਹੋ ਰਹੀ ਹੈ। ਥਾਂ-ਥਾਂ ਤੀਰਥਾਂ ਗੁਰਦੁਆਰਾ ਸਾਹਿਬ ਜਾਣ ਦੀ ਲੋੜ ਨਹੀਂ ਹੈ। ਥਾਂ-ਥਾਂ ਜਾ ਕੇ ਸਮਾਂ ਪੈਸਾ ਖ਼ਰਾਬ ਕਰਨ ਦੀ ਲੋੜ ਨਹੀਂ ਹੈ। ਰੱਬ ਬੰਦੇ ਅੰਦਰ ਹੈ। ਬੰਦਾ ਖੁਦ ਹੈ। ਸਾਰੇ ਸਾਧ ਤੇ ਗੁਰਦੁਆਰਾ ਸਾਹਿਬ ਇੰਟਰਨੈਂਟ ਉਤੋਂ ਹਨ। ਇਥੋਂ ਹੀ ਦਰਸ਼ਨ ਕਰ ਲਿਆ ਕਰੋ। ਮੱਥਾ ਹੀ ਟੇਕਣਾਂ ਹੈ। ਮੱਥਾ ਜਿੰਨੀ ਦੂਰੋਂ ਫ਼ਸਲਾਂ ਰੱਖ ਕੇ ਟੇਕਿਆ ਜਾਵੇ। ਅੱਛਾ ਹੈ। ਨੇੜੇ ਲੱਗਣ ਨਾਲ ਕਿਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਫੜ ਕੇ ਕੋਲੇ ਹੀ ਨਾਂ ਬੈਠਾਂ ਲਵੇ। ਦੁਨੀਆਂ ਉਤੇ ਹੋਰ ਬਥੇਰੇ ਕੰਮ ਕਰਨ ਵਾਲੇ ਬਾਕੀ ਹਨ।
ਸਾਡਾ ਅਖੰਡ ਪਾਠ ਕਰਾਉਣ ਦਾ ਦਿਨ ਨੇੜੇ ਆ ਗਿਆ। ਘਰ ਸੁੱਚਾ ਕਰਨ ਲਈ, ਅਸੀਂ ਸਭ ਫਰਸ਼ ਕੰਧਾ ਧੋ ਦਿੱਤੇ। ਇਹ ਚਿੱਟੇ ਕੱਪੜੀਏ ਬ੍ਰਹਿਮ ਗਿਆਨੀ ਬਾਬੇ 10 ਕੁ ਬੰਦੇ 6 ਕੁ ਬੁੜੀਆਂ ਇੱਕ ਰਾਤ ਪਹਿਲਾਂ ਹੀ ਆ ਗਏ। ਇੰਨਾਂ ਲਈ ਇੱਕ ਪਾਸੇ ਦੇ ਘਰ ਦੇ ਕੰਮਰੇ ਦੇ ਦਿੱਤੇ ਸਨ। ਇੰਨਾਂ ਸਭ ਦੇ ਜੈਨੀਆਂ ਵਾਂਗ ਮੂੰਹ ਸਿਰ ਲਪੇਟੇ ਹੋਏ ਸਨ। ਬੀਬੀਆਂ ਬਾਬਿਆਂ ਦੇ ਇੱਕ ਕੱਪੜਾਂ ਲੱਕ ਦੁਆਲੇ ਬੰਨਾਂ ਹੋਇਆ ਸੀ। ਫਿਲਮੀ ਮੌਡਲਾਂ ਔਰਤਾਂ ਦੀਆਂ ਨਾਈਟੀਆਂ ਵਾਂਗ ਵਾਂਗ, ਢੇਡ ਫੁੱਟ ਚੌਲਿਆਂ ਦੇ ਚਾਕ ਰੱਖੇ ਹੋਏ ਸਨ। ਕਾਲੀਆਂ-ਕਾਲੀਆਂ ਲੱਤਾਂ ਨੰਗੀਆਂ ਸਨ। ਵੱਖਰਾ ਜਿਹਾ ਅਜੀਬ ਜਿਹਾ ਲੱਗਾ। ਸੇਵਾ ਕਰਨ ਨੂੰ ਸਾਡੇ ਆਪਣੇ ਹੀ ਘਰ ਦੇ ਜੀਅ ਬਹੁਤ ਸਨ। ਆਂਢ-ਗੁਆਂਢ ਦੇ ਵੀ ਸੇਵਾਂ ਕਰਨ ਲਈ ਤਿਆਰ-ਬਰ ਤਿਆਰ ਬੈਠੇ ਸਨ। ਪਰ ਬਾਣੀ ਤਾਂ ਬਾਰ-ਬਾਰ ਕਹਿੰਦੀ ਹੈ। ਬਾਣੀ ਪੜ੍ਹਨ ਵਾਲਿਆਂ ਦੇ ਦਰਸ਼ਨ ਬਹੁਤ ਚੰਗੇ ਹਨ। ਇੰਨਾਂ ਨੇ ਤਾਂ ਮੂੰਹ ਸਿਰ ਲਪੇਟੇ ਹੋਏ ਸਨ। ਅੱਖਾਂ ਹੀ ਦਿਸ ਰਹੀਆਂ ਸਨ। ਮੂੰਹ ਦੇ ਦੁਆਰੇ ਦੀ ਜਗਾ ਥੁੱਕ ਲੱਗ ਕੇ ਗਿੱਲੀ ਹੋਈ ਦਿਸ ਰਹੀ ਸੀ। ਇਸੇ ਤਰਾਂ ਹੀ ਮੂੰਹ ਲਪੇਟ ਕੇ ਪ੍ਰਸ਼ਾਦ ਬਣਾਇਆ ਗਿਆ। ਅਖੰਡ ਪਾਠ ਦਾ ਪਾਠ ਕਰਦੇ ਵੀ ਮੂੰਹ ਸਿਰ ਪੇਟ ਕੇ ਹੀ ਪਾਠ ਕਰ ਰਹੇ ਸਨ। ਅੱਧੀ ਕੁ ਅਵਾਜ਼ ਤਾਂ ਕੱਪੜੇ ਵਿੱਚ ਹੀ ਅਟਕ ਜਾਂਦੀ ਸੀ। ਬਨਕਸ਼ਾਂ ਵਾਲਾਂ ਉਬਲਿਆ ਦੁੱਧ ਪੀਂਦੇ ਸਨ। ਸਵੇਰੇ ਸਵੇਰੇ ਪੌਰਠੇ ਖਾਂਦੇ ਸਨ। ਦੋਂਨੇ ਵੇਲੇ ਰੋਟੀ ਨਾਲ ਖੀਰ ਜਾਂ ਕੋਈ ਹੋਰ ਮਿੱਠਾਂ ਬਹੁਤ ਜਰੂਰੀ ਸੀ। ਔਰਤਾਂ ਇੰਨਾਂ ਦੇ ਸੌਣ ਅਰਾਮ ਦਾ ਧਿਆਨ ਰੱਖਦੀਆਂ ਸਨ।
ਚੜ੍ਹਦੀ ਕਲਾ ਵਾਲੇ, ਕਮਾਈ ਵਾਲੇ ਮਾਹਾਂਪੁਰਸ਼, ਕਰਨੀ ਵਾਲੇ, ਬ੍ਰਹਿਮ ਗਿਆਨੀ ਜੀ ਅਖੰਡ ਪਾਠ ਦਾ ਦੋ ਘੰਟੇ ਪਾਠ ਕਰਕੇ ਬਾਕੀ ਪੂਰਾ ਸਮਾਂ ਸੁੱਤੇ ਰਹਿੰਦੇ ਸਨ। ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਦੇ ਸਨ। ਬਨਖ਼ਸ਼ਾਂ ਵਾਲੇ ਦੁੱਧ ਉਤੇ ਗੋਡੀਆਂ ਲਗਾਉਂਦੇ ਸਨ। ਪੋਹ ਦਾ ਮਹੀਨਾਂ ਸੀ। ਰੌਲ ਤੇ ਬੈਠਣ ਤੋਂ ਪਹਿਲਾਂ ਨਹੁਉਣ ਜਰੂਰ ਜਾਂਦੇ ਸੀ। ਦੂਜੇ ਦਿਨ ਸਾਡਾ ਧਿਆਨ ਹੋਰ ਵੀ ਇੰਨਾਂ ਵੱਲ ਵੱਧਣ ਲੱਗਾ। ਦੋ ਮਿੰਟ ਵਿੱਚ ਨਹਾਂ ਕੇ ਬਾਹਰ ਆ ਜਾਂਦੇ ਸੀ। ਇੱਕ ਦਾ ਗਲ਼ਤੀ ਨਾਲ ਬਾਥਰੂਮ ਦਾ ਬਾਰ ਖੁੱਲਾ ਰਹਿ ਗਿਆ ਸੀ। ਕਿਸੇ ਨੇ ਧੱਕਾ ਮਾਰ ਕੇ, ਬਾਰ ਖੋਲ ਲਿਆ। ਬਾਥਰੂਮ ਸੁੱਚਾ ਜਿਉ ਕਰਨਾਂ ਸੀ। ਇਹ ਪਾਠੀ ਜਦੋਂ ਵੀ ਦੋਂਨੇ ਬਾਥਰੂਮ ਵਰਤਦੇ ਸਨ। ਉਥੇ ਹੀ ਥੁਕ-ਥੁਕ ਘੰਗਾਂਰ ਗੰਦ ਪਾ ਦਿੰਦੇ ਸੀ। ਟੋਇਲਿਟ ਤੇ ਟੱਬ ਦੀ ਹਾਲਤ ਤਾਂ ਦੱਸਣ ਵਾਲੀ ਨਹੀ ਹੈ। ਪਾਠੀ ਅੰਦਰ ਸੀ। ਕੱਪੜੇ ਪਾਏ ਹੋਏ ਸਨ। ਉਹ ਮੂੰਹ ਹੱਥ ਧੋ ਕੇ ਪੈਰਾਂ ਉਤੇ ਪਾਣੀ ਦੀ ਪੂਰੀ ਬਾਲਟੀ ਡੋਲ ਰਿਹਾ ਸੀ। ਇਹ ਗੱਲ ਸਾਡੇ ਵਿੱਚ ਹੀ ਸੀ। ਕਿਉਂਕਿ ਘਰ ਦੇ ਸਿਆਣਿਆਂ ਨੂੰ ਇਹ ਬੜੇ ਕਰਨੀ ਵਾਲੇ ਲੱਗ ਰਹੇ ਸਨ। ਇੰਨਾਂ ਨੇ ਇੱਕ ਹੋਰ ਲਾਲਚ ਕਰ ਲਿਆ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵੀ ਘਰ ਆਏ ਹੋਏ ਸਨ। ਚੜ੍ਹਦੀ ਕਲਾ ਵਾਲੇ, ਮਾਹਾਂਪਰਸ਼, ਕਰਨੀ ਵਾਲੇ, ਬ੍ਰਹਿਮ ਗਿਆਨੀ ਆਏ ਹੋਏ ਸਨ। ਦੋ ਅਖੰਡ ਪਾਠ ਹੋਰ ਕਰਨ ਲਈ ਕਿਹਾ ਗਿਆ। ਉਸ ਪਿਛੋਂ ਇੱਕ ਸਹਿਜ ਪਾਠ ਵੀ ਕਰਾਉਣ ਨੂੰ ਬਨਤੀ ਕਰ ਦਿੱਤੀ ਸੀ। ਉਹ ਤਾਂ ਵਿਹਲੇ ਹੀ ਸਨ। ਉਨਾਂ ਦੇ ਇੱਕ ਸਹਿਜ ਪਾਠ ਵੀ ਤੇ ਦੋ ਹੋਰ ਅਖੰਡ ਪਾਠ ਵੀ ਕਰ ਦਿੱਤੇ। । ਸ਼ਾਮ ਤੇ ਸਵੇਰੇ ਚਲਦੇ ਅੰਖਡ ਪਾਠ ਕੋਲ ਹੀ ਡੋਲਕੀਆਂ ਛੈਣੇ ਲੈ ਕੇ ਹੇਕਾ ਲਾ ਕੇ ਲੋਕ ਕਾਵਿਤਾਵਾਂ ਗਾਇਆ ਕਰਨ। ਹੇਕਾਂ ਹੀ ਐਸੀਆਂ ਲਗਾਉਂਦੇ ਸਨ। ਰਾਜੇ ਦਸਰਥ, ਸੀਤਾ ਮਾਤਾ ਦੀਆਂ ਕਹਾਣੀਆਂ, ਲੋਕ ਬੜੀ ਪ੍ਰੀਤ ਨਾਲ ਢੇਡ ਹਫ਼ਤਾ ਸੁਣਨ ਆਉਂਦੇ ਰਹੇ। ਸਾਰਾ ਵਿਹੜਾ ਸੰਗਤ ਨਾਲ ਭਰ ਜਾਂਦਾ ਸੀ। ਅਜੇ ਤਾਂ ਕਨੇਡਾ ਮੁੜਨ ਦਾ ਸਮਾਂ ਹੋ ਗਿਆ ਕਰਕੇ, ਸਭ ਸਮਾਪਤ ਕਰਨਾ ਪਿਆ।
ਸਾਡੇ ਵਿਚੋਂ ਬਹੁਤੇ ਉਨਾਂ ਦਾ ਚੇਹਰਾ ਮੂੰਹ ਸਿਰ ਲਪੇਟਿਆ ਦੇਖਣ ਨੂੰ ਤਰਸੇ ਪਏ ਸੀ। ਮੂੰਹ ਸਿਰ ਲਪੇਣ ਦਾ ਕਾਰਨ ਵੀ ਤਾਂ ਪੁੱਛਣਾਂ ਸੀ। ਅਸੀਂ ਉਨਾਂ ਕੋਲ ਚਲੇ ਗਏ। ਇੰਟਰਵਿਊ ਜੋ ਲੈਣੀ ਸੀ। ਕਿੰਨੇ ਦਿਨਾਂ ਦੇ ਸਵਾਲ ਅੰਦਰ ਬੜਥੂ ਪਾ ਰਹੇ ਸਨ। ਮੈਂ ਇੱਕ ਬੁਜ਼ਰਗ ਬਾਬੇ ਨੂੰ ਪੁੱਛਿਆ," ਜੀ ਇਹ ਬੀਬੀਆਂ ਜੋ ਤੁਹਾਡੇ ਨਾਲ ਹਨ। ਤੁਹਾਡੇ ਵਿੱਚੋਂ ਕਿਸੇ ਦੀਆਂ ਪਤਨੀਆਂ ਹਨ। ਜਾਂ ਬੇਟੀਆਂ। " ਉਸ ਨੇ ਦੋਨੇ ਹੱਥ ਕੰਨਾਂ ਨੂੰ ਲਗਾਏ। ਉਹ ਬੋਲਿਆ, " ਵਾਹਿਗੁਰੂ ਬੀਬੀ ਨੂੰ ਮੁਆਫ਼ ਕਰੀ। ਇਹ ਤਾਂ ਬਾਬਾ ਜੀ ਦੀਆਂ ਸ਼ਰਧਾਂਲੂ ਸਿੰਘਣੀਆਂ ਹਨ। ਬਾਬਾ ਜੀ ਨੂੰ ਪਿਆਰ ਕਰਦੀਆਂ ਹਨ। " ਮੇਰੇ ਨਾਲ ਜੋ ਬੈਠੀ ਸੀ। ਉਸ ਨੇ ਪੁੱਛਿਆ, " ਇਹ ਬਾਬਾ ਜੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਹੀ ਹਨ। ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਇੰਨਾਂ ਪਿਆਰ ਕਰਦੀਆਂ ਹਨ। ਥਾਂ-ਥਾਂ ਲੋਕਾਂ ਦੇ ਘਰਾਂ ਵਿੱਚ ਕਿਉਂ ਤੁਰੀਆਂ ਫਿਰਦੀਆਂ ਹਨ? ਹੁਣ ਸਾਨੂੰ ਇੰਨਾਂ ਨੂੰ ਸੰਭਾਂਲਣ ਦੀ ਕਿੰਨੀ ਤਕਲੀਫ਼ ਹੋਈ ਹੈ? ਮਾਹਾਰਾਜ ਨੂੰ ਆਪਣੇ ਘਰ ਪ੍ਰਕਾਸ਼ ਕਰ ਲੈਣ। ਰੱਜ ਰੱਜ ਦਰਸ਼ਨ ਕਰਨ, ਨਾਲੇ ਪੜ੍ਹਨ। " ਮੈਂ ਉਸ ਦੇ ਕੂਣੀ ਮਾਰੀ। ਉਨਾਂ ਬੀਬੀਆਂ ਵਿਚੋਂ ਇੱਕ ਬਹੁਤਾ ਬੋਲਦੀ ਸੀ। ਉਸ ਨੇ ਕਿਹਾ, " ਅਸੀਂ ਤਾਂ ਗੁਰੂ ਜੀ ਸਾਧੂ ਸਿੰਘ ਨੂੰ ਪਿਆਰ ਕਰਦੀਆਂ ਹਾਂ। ਉਨਾਂ ਬਗੈਰ ਇੱਕ ਪਲ ਨਹੀਂ ਨਿੱਕਲਦਾ। ਦੂਰ ਹੋ ਕੇ ਦਿਲ ਬਹੁਤ ਰੋਂਦਾ ਹੈ। ਤਾਂਹੀਂ ਉਨਾਂ ਦੀਆਂ ਅੱਖਾਂ ਮੂਹਰੇ ਰਹੀਦਾ ਹੈ। ਬਾਬਾ ਜੀ ਦੀਆਂ ਅੱਖਾਂ ਵਿਚੋਂ ਪਿਆਰ ਦਾ ਝਰਨਾ ਅੰਮ੍ਰਿਤ ਵਰਸਦਾ ਹੈ। " ਇੱਕ ਨੇ ਕਿਹਾ ਜੀ ਕੁੱਝ ਹੋਰ ਵੀ ਪੁੱਛਣਾਂ ਸੀ।" ਤੁਸੀ ਦੱਸੋ ਮੂੰਹ ਸਿਰ ਲਪੇਣ ਦਾ ਕਾਰਨ ਕੀ ਕਾਰਨ ਹੈ? " ਇੱਕ ਨੇ ਜੁਆਬ ਦਿੱਤਾ," ਜੀ ਥੁੱਕ ਬਾਹਰ ਨਹੀਂ ਡਿੱਗਦਾ। " ਚਾਚੇ ਦਾ ਮੁੰਡਾ ਬੈਠਾ ਸੀ ਉਸ ਨੇ ਪੁੱਛਿਆ, "ਅੱਛਾ ਜੀ ਇੰਨਾਂ ਥੁਕ ਡਿੱਗਦਾ ਰਹਿੰਦਾ ਹੈ। ਬਈ ਕੱਪੜਾ ਗੰਢ ਲਾ ਕੇ ਮੂੰਹ ਮੂਹਰੇ ਬੰਨਣਾਂ ਪੈਦਾ ਹੈ। ਥੂਕਣ ਨੂੰ ਲੱਕ ਨਾਲ ਬੰਨ ਕੇ ਨਹਿੰਗਾਂ ਵਾਂਗ ਕੋਲ ਗੜਵਾ ਰੱਖ ਲਿਆ ਕਰੋ।" ਗਿਆਨ ਿਜੀ ਬੋਲ ਪਏ, " ਉਨਾਂ ਕੁ ਤਾਂ ਸਭ ਦਾ ਹੀ ਗੱਲਾਂ ਕਰਦਿਆਂ ਬਾਹਰ ਡਿੱਗ ਹੀ ਪੈਦਾ ਹੈ। " ਸਾਡੇ ਵਿਚੋਂ ਹੀ ਦੂਜੇ ਨੇ ਕਿਹਾ, " ਸਾਡੇ ਤਾਂ ਐਨਾਂ ਥੁਕ ਕਿਥੇ ਆਉਂਦਾ ਹੈ। ਥੋਡੇ ਤਾ ਕੱਲੇ-ਕੱਲੇ ਦਾ ਦੱਪਟਾ ਭਿੱਜਿਆ ਪਿਆ। ਪਤਾ ਨਹੀ ਇਹ ਥੁੱਕ ਕਿੱਦਣ ਦਾ ਇੱਕਠਾ ਕੀਤਾ ਹੈ। ਇਹ ਕੱਪੜਾ ਕਦੇ ਧੋਤਾ ਵੀ ਹੈ। " ਇੱਕ ਬੱਚਾ ਬੈਠਾ ਸੀ। ਉਸ ਨੇ ਕਿਹਾ," ਤਾਂ ਮੇਰੀ ਭੈਣ ਵਾਂਗ ਤੁਹਾਡੇ ਮੂੰਹ ਵਿਚੋਂ ਲਾੜਾ ਡਿੱਗਦੀਆਂ ਹਨ। ਤੁਸੀ ਮੂਹਰੇ ਗਲ਼ੇ ਨਾਲ ਵਿਗ ਵੀ ਬੰਨ ਲਿਆ ਕਰੋ। ਐਨੀਆਂ ਲਾੜਾਂ ਤਾਂ ਮੂੰਹ ਵਿਚੋਂ ਉਸ ਦੇ ਵੀ ਨਹੀਂ ਡਿੱਗਦੀਆਂ। ਕੱਟੇ ਵਾਂਗ ਛਿਕਲੀ ਲਾਉਣੀ ਪਵੇ। ਹੁਣ ਵੀ ਥੁੱਕ ਲੱਗ ਕੇ ਸਾਰਾ ਸਾਫ਼ਾਂ ਭਿਜਿਆ ਪਿਆ ਹੈ। ਉਸ ਗਿੱਲੇ ਕੱਪੜੇ ਨੂੰ ਤੁਸੀਂ ਹੱਥ ਲਾ ਕੇ, ਏਧਰ-ਉਧਰ ਖਿਸਕਾ ਕੇ ਬੰਨਦੇ ਹੋ। ਮੁੜ-ਮੁੜ ਮੂੰਹ ਨੂੰ ਹੱਥ ਲਗਾਉਂਦੇ ਹੋ। ਥੁੱਕ ਨਾਲ ਹੱਥ ਗਿੱਲੇ ਨਹੀਂ ਹੁੰਦੇ। " ਹੁਣ ਮੈਂ ਬੋਲ ਪਈ," ਇਹ ਥੱਕ ਤੋਂ ਬਚਾ ਕਰਨਾਂ ਐਨਾਂ ਕਿਉਂ ਜਰੂਰੀ ਹੈ? ਸਾਡੇ ਹੱਥਾਂ ਨੂੰ ਵੀ ਗਰਮੀ ਆਈ ਹੁੰਦੀ ਹੈ। ਉਹੀ ਤਰਲ ਪਦਾਰਥ ਹੱਥਾਂ ਵਿਚੋਂ ਨਿੱਕਲਦਾ ਹੈ। ਉਨਾਂ ਹੱਥਾਂ ਨਾਲ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਪੱਤਰੇ ਉਲਦ ਦੇ ਹਾਂ। ਹੋਰ ਪੜ੍ਹਨ ਲਈ ਦੂਜਾਂ ਵਰਕਾ ਕੱਢਦੇ ਹਾਂ। ਜਾਂ ਫਿਰ ਤੁਸੀਂਂ ਹੋਰਾਂ ਨਾਲੋਂ ਅੱਲਗ ਦਾ ਦਿਸਣਾਂ ਚਹੁੰਦੇ ਹੋ? ਕੀ ਤੁਹਾਨੂੰ ਪਤਾ ਹੈ? ਤੁਹਾਡਾ ਡਾਕੂਆਂ ਦਾ ਅੱਛਾਂ ਖਾਸਾ ਗੈਂਗ ਲੱਗਦਾ ਹੈ। " ਇੱਕ ਹੋਰ ਬੱਚਾ ਬੋਲ ਪਿਆ," ਜੀ ਆਪਾਂ ਜੇ ਇਨਾਂ ਨੂੰ ਦੁਆਰਾਂ ਮਿਲਣਾਂ ਹੋਇਆ। ਕਿਵੇ ਪਛਾਣਾਂਗੇ? " ਜੱਥੇ ਦਾ ਮੁੰਡਾ ਬੋਲਿਆ," ਫਿਕਰ ਨਾਂ ਕਰੋ। ਅਸੀਂ ਤੁਹਾਨੂੰ ਆਪੇ ਪਛਾਣ ਲਵਾਗੇ। " ਇੱਕ ਹੋਰ ਨੇ ਦੱਬੀ ਜਿਹੀ ਅਵਾਜ਼ ਵਿੱਚ ਕਿਹਾ," ਕੁਛ ਕੀਤਾ ਹੋਵੇਗਾ। ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹਨ। ਤਾਂ ਮੂੰਹ ਲਪੇਟ ਕੇ ਰੱਖਦੇ ਹਨ। ਸ਼ਕਲ ਨਹੀਂ ਦਿਖਾਉਣਾਂ ਚਹੁੰਦੇ। ਮੈਨੂੰ ਤਾਂ ਯਾਰ ਇੰਨਾਂ ਕੋਲੋ ਡਰ ਲੱਗਦਾ। ਚਿੱਟੇ ਕੱਪੜੀਏ ਮੂੰਹ ਲਪੇਟ ਬ੍ਰਹਿਮ ਗਿਆਨੀ ਬਾਬੇ ਸੱਚੀ ਡਾਕੂ ਤਾਂ ਨਹੀਂ ਹਨ।ਮਾਲ ਵੀ ਚੰਗਾਂ ਬਣਾ ਕੇ ਲੈ ਚੱਲੇ। ਚਮਟੇ ਵਜਾ, ਡੋਲਕੀਆਂ ਕੁੱਟ ਕੇ ਹੀ ਸਾਰੇ ਅਖੰਡ ਜਿੰਨਾਂ ਬਣਾ ਕੇ ਲੈ ਚੱਲੇ ਹਨ। " ਇਹ ਆਖਰੀ ਦਿਨ ਸੀ। ਉਹ ਵਾਪਸ ਜਾਣ ਲਈ, ਆਪਣੇ ਕੱਪੜੇ ਲਪੇਟਣ ਲੱਗ ਗਏ।
ਅਸੀ ਬਖ਼ਤ ਨੂੰ ਫੜੇ ਰਹੇ। ਇਸ ਤੋਂ ਤਾਂ ਚੰਗਾਂ ਹੁੰਦਾ ਸਾਰੇ ਰਲ ਕੇ ਪਾਠ ਕਰ ਲੈਂਦੇ। ਕੋਈ ਫ਼ਲ ਵੀ ਪ੍ਰਪਾਤ ਹੋ ਜਾਂਦਾ।

Comments

Popular Posts