ਲੋਹੜੀ ਦੀਆ ਖੁਸ਼ੀਆ ਸਾਂਝੀਆਂ ਕਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਆਈ ਲੋਹੜੀ, ਖੁਸਰੇ ਨਾਚਾਈਏ, ਲੋਹੜੀ ਨੂੰ ਵਿਹੜੇ ਰੋਣਕਾਂ ਲਈਏ।
ਨਿੱਤ ਨਿੱਤ, ਲੋਹੜੀਆਂ ਵੱਡੀਏ, ਰੱਬ ਤੋਂ ਸੁੱਖਾਂ ਦੀ ਖੈਰ ਮੰਗੀਏ।
ਘਰ ਘਰ, ਧੀਆਂ, ਪੁੱਤ ਜੰਮਈਏ, ਸੋਹਣੇ ਮੁੱਖ ਧੀਆਂ, ਪੁੱਤਾਂ ਦੇ ਦੇਖੀਏ।
ਧੀਆ ਨੂੰ ਨਾਂ ਦੁਰਕਾਰੀਏ, ਆਪਦੀ ਉਮਰ ਧੀਆ ਨਾਂਮ ਲਾ ਦੀਏ।
ਲੋਹੜੀ ਧੀਆ ਪੁੱਤਰਾਂ ਦੀ ਮਨਾਈਏ, ਪਿਆਰ ਰਿਸ਼ਤਿਆ ਚ ਵਧਾਈਏ।
ਲੋਹੜੀ ਦੀਆਂ ਵਿਹੜੇ ਧੂਣੀਆਂ ਲਾਈਏ, ਗੁਆਂਢੀਂਆਂ ਨੂੰ ਵੀ ਬੁਲਾਈਏ।
ਗੁੜ ਦੀਆਂ ਭੇਲੀਆਂ ਵੰਡੀਏ, ਮੂੰਗਫਲੀ ਰੇਇਉੜੀਆਂ ਖਾਈਏ ਤੇ ਖਿਲਵਾਈਏ।
ਲੋਹੜੀ ਦੀਆ ਖੁਸ਼ੀਆ ਸਾਂਝੀਆਂ ਕਰੀਏ, ਹੱਸੀਈਏ, ਨੱਚੀਏ ਤੇ ਗਾਈਏ।

Comments

Popular Posts