ਕੌਤਕ ਤਾਂ ਇਕੱਲੇ ਸਾਜਨ ਪ੍ਰਭੂ ਜੀ ਕਰਦੇ ਨੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਤੁਸੀਂ ਸੋਹਣੀ ਸੂਰਤ ਕਿਥੇ, ਛੁਪ-ਲੁਕਾ ਕੇ, ਦੱਬ ਰੱਖਦੇ ਨੇ।
ਬਹੁਤੀਆਂ ਸੋਹਣੀਆਂ ਸੂਰਤਾਂ ਪਰਦੇ ਪਿਛੇ ਕਿਉਂ ਰੱਖਦੇ ਨੇ।
ਲਗਦਾ ਸਾਡੀਆਂ ਮਾੜੀਆਂ ਨਜ਼ਰਾਂ ਤੋਂ ਬੱਚਦੇ ਫਿਰਦੇ ਨੇ।
ਆਪ ਲੁਕ ਕੇ ਪਰਦੇ ਪਿਛੋਂ ਦੀ ਸਾਨੂੰ ਚੋਰੀ-ਚੋਰੀ ਤੱਕਦੇ ਨੇ।
ਸਤਵਿੰਦਰ ਰੱਬ ਵਰਗੀ ਸੂਰਤ ਦੇ ਦਰਸ਼ਨ ਕਰਨੇ ਮੰਗਦੇ ਨੇ
ਹੋਜੋ ਸਹਮਣੇ ਸਾਡੇ ਤੁਸੀਂ ਸੱਤੀ ਮੁੱਖੜਾਂ ਦੇਖਣ ਨੂੰ ਤੱਰਸਦੇ ਨੇ।
ਯਾਰ ਫਿਰ ਸਾਡੇ ਕੋਲੋ ਸੋਹਣੇ ਛੁੱਪਦੇ ਛਾਪਦੇ ਕਿਉਂ ਫਿਰਦੇ ਨੇ।
ਐਸੇ ਛੂਪ-ਛਪੀ ਦਾ ਕੌਤਕ ਇਕੱਲੇ ਸਾਜਨ ਪ੍ਰਭੂ ਜੀ ਕਰਦੇ ਨੇ।

Comments

Popular Posts