Fri 2012-09-21 6:57 AMਲਿਖ ਛਾਪ ਕੇ ਦੁਨੀਆਂ ਵਿੱਚ
ਜੋ ਕੈਦੀ ਜੇਲਾਂ ਵਿੱਚ ਲੰਮੇ ਸਮੇਂ ਤੋਂ ਸਜ਼ਾ ਭੁਗਤੀ ਜਾਂਦੇ ਹਨ। ਕੀ ਉਨਾਂ ਲਈ ਕੋਈ ਜੱਜ, ਵਕੀਲ ਬਾਹਰ ਦਾ ਰਸਤਾ ਦਿਖਾ ਸਕਦਾ ਹੈ? -ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ satwinder_7@hotmail.com ਕੈਦੀਆਂ ਦੀਆਂ ਸੇਹਿਤਾਂ ਅੰਦਰ ਜਾ ਕੇ ਦੇਖੋਂ। ਕਿੰਨੀ ਬੁਰੀ ਹਾਲਤ ਹੈ? ਕੀ ਕਿਸੇ ਨੇ ਕੈਦੀਆਂ ਦਾ ਅੰਦਰ ਜਾ ਕੇ ਸਰਵੇਖਣ ਕੀਤਾ ਹੈ? ਇੱਕ ਪਿੰਜਰੇ ਵਿੱਚ ਰੱਖੇ ਜਾਨਵਰ ਨੂੰ ਲੋਕ ਪੂਰਾ ਧਿਆਨ ਦੇ ਕੇ ਕੋਲ ਰੱਖਦੇ ਹਨ। ਇਹ ਭੁੱਖਾ ਨਾਂ ਮਰ ਜਾਏ। ਕੋਈ ਬਿਮਰੀ ਨਾਂ ਲੱਗ ਜਾਵੇ। ਕੀ ਜੇਲਾਂ ਦੇ ਕੈਦੀਆਂ ਦੀ ਸੇਹਿਤ ਦੀ ਸਾਲ ਛਮਾਹੀਂ ਡਾਕਟਰੀ ਚੈਕਅੱਪ ਕਰਾਈ ਜਾਂਦੀ ਹੈ? ਕੀ ਉਹ ਆਮ ਇਨਸਾਨਾਂ ਵਾਂਗ ਸੇਹਿਤ ਪੱਖੌਂ ਤੰਦਰੁਸਤ ਹਨ? ਇੰਨਾਂ ਨੇ ਐਸਾ ਕੀ ਜੁਰਮ ਕੀਤਾ ਹੈ? ਜੋ 7 ਸਾਲਾਂ ਤੋਂ ਉਪਰ ਸਜ਼ਾ ਭੁਗਤਣ ਬਾਅਦ ਵੀ ਮੁਕਦਮਾਂ ਜਿਉਂ ਦਾ ਤਿਉਂ ਹੈ। ਇੰਨਾਂ ਕੈਦੀਆਂ ਤੋਂ ਅੰਦਰ ਐਸਾ ਕੀ ਕਰਾਉਂਦੇ ਹਨ? ਜੋ ਇੰਨਾਂ ਨੂੰ ਸੇਹਿਤਾਂ ਖ਼ਰਾਬ ਹੋਣ ਦੇ ਬਾਅਦ ਵੀ ਨਹੀਂ ਛੱਡਦੇ। ਘਰ ਮਹਿਮਾਨ ਆ ਜਾਵੇ। ਕੁੱਝ ਹੀ ਦਿਨਾਂ ਪਿਛੋਂ, ਉਸ ਤੋਂ ਖਿਹੜਾ ਛੁਡਾਉਣ ਨੂੰ ਮਨ ਕਰਦਾ ਹੈ। ਇਹ ਕੈਦੀਆਂ ਨੂੰ ਕਿਉਂ ਜਕੜੀ ਬੈਠੇ ਹਨ। ਕਈ ਬੱਚਿਆਂ, ਪਤਨੀਆਂ ਤੋਂ ਵਿੱਛੜ ਚੁੱਕੇ ਹਨ। ਜਿਹੜੇ ਪਾਕਸਤਾਨ ਵਿੱਚ ਕੈਦ ਹਨ। ਉਨਾਂ ਨੇ ਕਦੇ ਆਪਣਿਆਂ ਦੀ ਸ਼ਕਲ ਨਹੀਂ ਦੇਖੀ। ਕਈਆਂ ਦੀ ਸਾਰੀ ਉਮਰ ਜੇਲ ਵਿੱਚ ਹੀ ਗੁਜ਼ਰ ਗਈ ਹੈ। ਜਦੋਂ ਕਿ ਇੰਨਾਂ ਆਪਦੇ ਸਰਕਾਰੀ ਬੰਦੇ, ਛੋਟੇ ਤੋ ਵੱਡੇ ਜੇਲ ਵਿੱਚ ਹੀ ਐਸੀਆਂ ਕਰਤੂਤਾਂ ਕਰਦੇ ਹਨ। ਬੰਦਾ ਆਪਣੇ ਮਹੱਲੇ ਵਿੱਚ ਨਹੀਂ ਕਰ ਸਕਦਾ। ਕੀ ਜੇਲਰ, ਜੇਲਾਂ ਵਿਚਲੇ ਸਰਕਾਰੀ ਬੰਦੇ, ਕੈਦੀਆਂ ਨਾਲੋਂ ਘੱਟ ਕਰਦੇ ਹਨ? ਕੋਈ ਔਰਤ ਜੇਲ ਵਿੱਚ ਧੱਕੇ ਚੜ੍ਹ ਜਾਵੇ। ਇਹ ਕੁੱਤਿਆਂ ਵਾਂਗ ਉਸ ਉਤੇ ਟੁੱਟ ਕੇ, ਪੈ ਜਾਂਦੇ ਹਨ। ਉਸ ਦੀਆਂ ਲੀਰਾਂ ਕਰ ਦਿੰਦੇ ਹਨ। ਇਹ ਸਰਕਾਰੀ ਬੰਦੇ ਕੈਦੀਆਂ ਨਾਲ ਕੀ ਬਦਸਲੂਕੀ ਕਰਦੇ ਹੋਣਗੇ? ਉਹ ਬੋਲ ਕੇ, ਦੱਸ ਵੀ ਨਹੀਂ ਸਕਦੇ। ਇਹ ਕੁੱਟ-ਕੁੱਟ ਕੇ, ਜੇਲ ਦੇ ਕੈਦੀਆਂ ਦੀ ਤਹਿ ਲਾ ਦੇਣਗੇ। ਇਹ ਵੀ ਪਤਾ ਹੁੰਦਾ ਹੈ। ਖਾਂਣਾਂ ਤਾਂ ਪਤਾ ਹੀ ਇਹ ਕੈਦੀਆਂ ਨੂੰ ਕਿਹੋ ਜਿਹਾ ਦਿੰਦੇ ਹਨ? ਭਾਰਤ ਦੀਆਂ ਜੇਲਾਂ ਦਾ ਹਾਲ ਹਿੰਦੀ ਦੀਆਂ ਫਿਲਮਾਂ ਦੱਸ ਰਹੀਆਂ ਹਨ। ਦਾਲ , ਚੌਲ ਰੋਟੀ ਦੇ ਪੈਸੇ ਮੂਹਰਲੇ ਬੰਦੇ ਜੇਬਾਂ ਵਿੱਚ ਪਾ ਲੈਂਦੇ ਹਨ। ਇਸ ਤਰਾਂ ਦਾ ਖਾਂਣਾਂ ਦਿੱਤਾ ਜਾਂਦਾ ਹੈ। ਦਾਲ ਰੋਟੀ ਦੀ ਬੁਰਕੀ ਉਤੇ ਨਹੀਂ ਚੜ੍ਹਦੀ। ਭਾਰਤ ਦੀਆ ਜੇਲਾਂ ਵਿੱਚ ਬਾਲ ਉਮਰ ਦੇ ਵੀ ਕੈਦੀ ਫੜੇ ਹੋਏ ਹਨ। ਬਾਲਾਂ ਦੀ ਜੁਵਾਨੀ ਜੇਲ ਵਿੱਚ ਗਲ਼ ਗਈ ਹੈ। ਜਿੰਨਾਂ ਦੀ ਹੁਣ ਉਮਰ ਢੱਲ ਗਈ ਹੈ। ਉਨਾਂ ਨੇ ਬਾਹਰ ਦੀ ਦੁਨੀਆਂ ਵਿੱਚ ਸਾਹ ਵੀ ਨਹੀਂ ਲਿਆ। ਆਪਣੇ ਮਾਪਿਆਂ, ਰਿਸ਼ਤਿਆਂ ਤੋਂ ਵਿੱਛੜ ਚੁੱਕੇ ਹਨ। ਕੱਲ ਹੀ ਖ਼ਬਰ ਪੜ੍ਹੀ ਹੈ। ਉਹ ਉਦੋਂ 1990 ਨੂੰ 14 ਸਾਲਾਂ ਦਾਂ ਸੀ। ਉਦੋਂ ਉਸ ਨੂੰ ਕੈਦ ਹੋ ਗਈ। 20 ਸਾਲ ਹੋ ਗਏ। ਉਹ ਅਜੇ ਤੱਕ ਜੇਲ ਵਿੱਚ ਹੀ ਹੈ। ਹੁਣ 37 ਸਾਲਾਂ ਦਾ ਹੋ ਗਿਆ ਹੈ। 37 ਸਾਲਾਂ ਦੇ ਨੌਜੁਵਾਨ ਦੇ ਕੁਬ ਪੈ ਗਿਆ ਹੈ। ਜਿਸ ਨੇ ਦੁਨੀਆਂ ਨਹੀਂ ਦੇਖੀ। ਵਿਆਹ ਨਹੀਂ ਕਰਾਇਆ। ਮਾਪਿਆਂ ਨੂੰ ਕੋਈ ਸੁਖ ਨਹੀਂ ਦੇ ਸਕਿਆ। 14 ਸਾਲਾਂ ਦੇ ਬਾਲ ਨੇ ਐਸਾ ਕੀ ਕੀਤਾ ਹੈ? ਜਿਸ ਨੂੰ 23 ਸਾਲ ਜੇਲ ਵਿੱਚ ਬੈਠੈ ਨੂੰ ਹੋ ਗਏ ਹਨ। ਇਹ ਤਾਂ ਕੱਤਲ, ਰੇਪ ਦੇ ਕੇਸ ਤੋਂ ਵੀ ਸਜ਼ਾ ਦਾ ਸਮਾਂ ਵੱਧ ਗਿਆ ਹੈ। ਇਸ ਤਰਾ ਦੇ ਅਨੇਕਾਂ ਲੋਕ ਜੇਲਾਂ ਅੰਦਰ ਗਲ਼-ਸੜ ਰਹੇ ਹਨ। ਜਿੰਨਾਂ ਦੇ ਕੇਸਾ ਦੀ ਪੈਰਵਾਹੀ ਕਰਨ ਵਾਲਾ ਕੋਈ ਨਹੀਂ ਹੈ। ਘਰ ਦੇ ਹਾਰ ਥੱਕ ਕੇ ਬੈਠ ਗਏ ਹਨ। ਕੋਈ ਵਾਹ ਨਹੀਂ ਚੱਲਦੀ। ਕੋਈ ਸੁਣਵਾਈ ਨਹੀਂ ਹੈ। ਕਨੂੰਨ ਦੀ ਹੀ ਇੰਨੀ ਕਾਂਵਾਂ ਰੌਲੀ ਹੈ। ਇਹ ਸਰਕਾਰੀ ਕਰਮਚਾਰੀ, ਆਪ ਨਹੀਂ ਜਾਂਣਦੇ, ਦੇਸ਼ ਵਿੱਚ ਹੋ ਕੀ ਰਿਹਾ ਹੈ? ਗੂਥੀ ਕਿਵੇਂ ਸੁਲਜੇਗੀ? ਕੈਦੀਆਂ ਤੋਂ ਆਪ ਡਰ ਰਹੇ ਹਨ। ਕੈਦੀ ਬਾਹਰ ਆ ਕੇ ਇੰਨਾਂ ਦੇ ਗੋਲ਼ੀ ਮਾਰ ਦੇਣਗੇ। ਤਾਂਹੀਂ ਪਿੰਜਰੇ ਵਿਚੋਂ ਕੱਢਣ ਦੀ ਹਿੰਮਤ ਨਹੀਂ ਕਰ ਸਕਦੇ। ਇਸ ਤਰਾਂ ਤਾਂ ਕਿਸੇ ਵੀ ਦੇਸ਼ ਵਿੱਚ ਜਾਨਵਰਾਂ ਨਾਲ ਵੀ ਨਹੀਂ ਕੀਤਾ ਜਾਂਦਾ। ਪੰਛੀ ਨੂੰ ਵੀ ਪਿੰਜਰੇ ਵਿੱਚ ਰੱਖਣ ਵਾਲੇ ਕੁੱਝ ਸਮੇਂ ਲਈ ਛੱਡ ਦਿੰਦੇ ਹਨ। ਕਨੇਡਾ, ਅਮਰੀਕਾ ਵਰਗੇ ਹੋਰ ਦੇਸ਼ਾਂ ਵਿੱਚ ਬਾਲ ਉਮਰ ਦੇ ਮੁਜ਼ਰਮਾਂ ਨੂੰ ਐਸੀ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ। ਜਿੰਨੇ ਵੀ ਬਾਲ ਉਮਰ ਵਿੱਚ ਕੇਸ ਹੁੰਦੇ ਹਨ। ਉਨਾਂ ਦੀ ਕੱਤਲ ਦੀ ਸਜ਼ਾ ਸਾਲ ਕੁ ਦੀ ਹੁੰਦੀ ਹੈ। ਬਾਲ ਉਮਰ ਵਿੱਚ ਛੋਟੇ ਜ਼ੁਰਮ ਮੁਆਫ਼ ਹੀ ਕਰ ਦਿੱਤੇ ਜਾਂਦੇ ਹਨ। ਦੋ ਮੁੰਡੇ 14, 16 ਸਾਲਾਂ ਦੇ ਕਾਰ ਵਿੱਚ ਜਾ ਰਹੇ ਸਨ। ਇੰਨਾਂ ਨੇ ਕਾਰ ਵਿੱਚ ਤੇਲ ਪੁਆ ਕੇ ਪਟਰੌਲ ਦੇ ਪੈਸੇ ਨਹੀਂ ਦਿੱਤੇ। ਕਾਰ ਭਜਾ ਲਈ। ਪਟਰੌਲ ਪੰਪ ਵਾਲੇ ਨੇ ਪੁਲੀਸ ਨੂੰ ਫੋਨ ਕਰ ਦਿੱਤਾ। 16 ਸਾਲਾਂ ਵਾਲਾ ਕਾਰ ਚਲਾ ਰਿਹਾ ਸੀ। ਟਰਾਂਟੋਂ ਦੇ ਨੇੜੇ ਹੀ ਸਨ। ਪੁਲੀਸ ਵਾਲਿਆਂ ਨੇ ਕਾਰਾਂ ਮਗਰ ਲਗਾ ਕੇ, ਇੰਨਾਂ ਨੂੰ ਰੋਕਣ ਦੀ ਕੋਸ਼ਸ਼ ਕੀਤੀ। ਇਹ ਨਾਂ ਰੁਕੇ। ਅੱਗੋਂ ਹੋਰ ਪੁਲੀਸ ਦੀ ਮਦੱਦ ਲਈ ਗਈ। ਮੂਹਰਲੇ ਪੁਲੀਸ ਵਾਲੇ ਨੇ ਸ਼ੜਕ ਦੇ ਵਿੱਚਕਾਰ ਕਾਰ ਲਗਾ ਦਿੱਤੀ। ਉਹ ਆਪ ਪੁਲੀਸ ਵਾਲਾ, ਪੁਲੀਸ ਕਾਰ ਦੇ ਵਿੱਚੇ ਬੈਠਾ ਸੀ। ਉਨਾਂ ਨੂੰ ਉਮੀਦ ਨਹੀਂ ਸੀ। ਮੁੰਡੇ ਕਾਰ ਵਿੱਚ ਕਾਰ ਮਾਰਨਗੇ। ਦੋਂਨੇ ਕਾਰਾਂ ਭਿੜ ਗਈਆਂ। ਕਾਰ ਬਹੁਤ ਤੇਜ਼ ਸੀ। 16 ਸਾਲਾਂ ਦਾ ਡਰਾਇਵਰ ਗੋਰਾ ਬੱਚ ਗਿਆ। 14 ਸਾਲਾਂ ਦਾ ਪੰਜਾਬੀ ਨਾਲ ਬੈਠਾ ਮੁੰਡਾ ਮਰ ਗਿਆ। ਉਸ ਦਾ ਸਿਰ ਅੱਗੇ ਕਾਰ ਉਤੇ ਲੱਗਾ। ਪੁਲੀਸ ਵਾਲਾ ਜਖ਼ਮੀ ਹੋ ਗਿਆ। ਇੰਨੇ ਸਾਰੇ ਕਾਸੇ ਦੀ ਸਜ਼ਾ ਸਿਰਫ਼ ਇੱਕ ਸਾਲ 16 ਸਾਲਾਂ ਦਾ ਡਰਾਇਵਰ ਭੁਗਤ ਕੇ ਬਾਹਰ ਆ ਗਿਆ। ਫਿਰ ਇਹ ਭਾਰਤ ਵਿੱਚ ਜਿਥੇ ਕੋਈ ਚੱਜਦਾ ਕਨੂੰਨ ਹੀ ਨਹੀਂ ਹੈ। ਬੰਦੇ ਦੀ ਕੋਈ ਕੀਮਤ ਨਹੀਂ ਹੈ। ਸ਼ੜਕਾਂ ਦਾ ਬੁਰਾ ਹਾਲ ਹੈ। ਸ਼ੜਕ ਉਤੇ ਬੰਦਾ ਮਰ ਜਾਵੇ। ਕੋਈ ਉਸ ਨੂੰ ਚੱਕਦਾ ਨਹੀਂ ਹੈ। ਕਨੂੰਨ ਦੇ ਰਾਖੇ ਉਸੇ ਉਤੇ ਕੇਸ ਪਾ ਦਿੰਦੇ ਹਨ। ਕਿਸੇ ਦੀ ਕੋਈ ਸੁਣਵਾਈ ਨਹੀਂ ਹੈ। ਭਾਰਤ ਦੇ ਸਰਕਾਰੀ ਮਹਿਕਮੇ ਨੂੰ ਸਬ ਜਾਣਦੇ ਹਨ। ਇਹ ਦਿਮਾਗ ਤੋਂ ਕੰਮ ਨਹੀਂ ਲੈਦੇ। ਡੰਡਾ ਹੀ ਚਲਾਉਣਾਂ ਜਾਂਣਦੇ ਹਨ। ਜੇਲ ਦੇ ਕੈਦੀਆਂ ਨਾਲ ਇੰਨੀ ਸਖ਼ਤੀ ਕਿਉਂ ਵਰਤਦੇ ਹਨ? ਜਾਂ ਪਿਛਲੀਆਂ ਫੈਲਾਂ ਖੋਲਣ ਦਾ ਕਿਸੇ ਕੋਲ ਸਮਾਂ ਹੀ ਨਹੀਂ ਹੈ। ਹਰ ਰੋਜ਼ ਪੂਰੇ ਸਰਕਾਰੀ ਕਰਮਚਾਰੀ ਨੌਕਰੀਆਂ ਉਤੇ ਪਹੁੰਚਦੇ ਕਿਥੇ ਹਨ? ਹਾਜ਼ਰੀ ਇੱਕ ਦੂਜੇ ਦੀ ਲਗਾਉਂਦੇ ਰਹਿੰਦੇ ਹਨ। ਸਰਕਾਰੀ ਜੰਨਤਾ ਦਾ ਪੈਸਾ ਵੰਡ ਕੇ ਖਾਂਦੇ ਹਨ। ਕੈਦੀ ਜੇਲਾਂ ਵਿੱਚ ਇੱਕ ਬਾਰ ਸਿੱਟ ਦਿੱਤੇ। ਮੁੜ ਕੇ, ਜੇਲਾਂ ਵਿਚੋਂ ਬਾਹਰ ਨਹੀਂ ਕੱਢਦੇ। ਬਹੁਤੇ ਕੈਦੀ ਉਮਰ ਭਰ ਜੇਲ ਵਿੱਚ ਰਹਿ ਕੇ, ਅੰਦਰ ਹੀ ਮਰਦੇ ਹਨ। ਬਹੁਤ ਘੱਟ ਇਸ ਤਰਾਂ ਦੇ ਲੋਕ ਹਨ। ਜੋ ਜੇਲ ਦੀ ਕੈਦ ਵਿਚੋਂ ਬੱਚ ਕੇ, ਜੇਲ ਦੀ ਬਾਹਰ ਦੀ ਦੁਨੀਆਂ ਵਿੱਚ ਆ ਗਏ ਹਨ। ਜ਼ੁਰਮ ਬੰਦੇ ਤੋਂ ਜਾਂਣੇ ਅਣਜਾਂਣੇ ਵਿੱਚ ਹੋ ਜਾਂਦਾ ਹੈ। ਕਿਸੇ ਦੇ ਪਰਦੇ ਢੱਕੇ ਰਹਿ ਜਾਂਦੇ ਹਨ। ਕਈ ਜੱਗ ਜਾਹਰ ਹੋ ਜਾਂਦੇ ਹਨ। ਪਰ ਐਸਾ ਕੋਈ ਜੁਰਮ ਨਹੀਂ ਹੈ। ਬੰਦੇ ਦੀ ਜੇਲ ਵਿਚਲੀ ਕੈਦ ਦੀ ਸਜ਼ਾਂ ਖ਼ਤਮ ਹੀ ਨਾਂ ਹੋਵੇ। ਕੈਦੀ ਅਜ਼ਾਦ ਹੋਣ ਦੀ ਆਸ ਛੱਡ ਕੇ, ਮਰਨ ਦੀ ਉਡੀਕ ਜੇਲ ਵਿੱਚ ਬੈਠੇ ਕਰਦੇ ਰਹਿੱਣ। ਕੀ ਕੋਈ ਮੀਡੀਆ ਜਾਂ ਹੋਰ ਕੋਈ ਜੋਧਾ ਹੈ? ਜੋ ਇੰਨਾਂ ਕੈਦੀਆਂ ਦੀ ਜਾਨ, ਸੇਹਿਤ ਉਤੇ ਤਰਸ ਖਾਂਦੇ ਹੋਏ। ਕੋਈ ਕੁੱਝ ਕਰ ਸਕੇ। ਇਹ ਵੀ ਦੁਨੀਆਂ ਉਤੇ ਜਿਉਣ ਆਏ ਹਨ। ਸਾਰੀ ਉਮਰ ਜੇਲ ਵਿੱਚ ਬੰਦ ਕਰਕੇ ਰੱਖਣ ਦਾ ਕਿਸੇ ਨੂੰ ਕੀ ਹੱਕ ਹੈ? ਪੂਰੀ ਜੰਨਤਾ ਨੂੰ ਅਪੀਮ ਹੈ, ਇੰਨਾਂ ਲੰਮੇ ਸਮੇਂ ਤੋਂ ਸਜ਼ਾ ਭੁਗਰ ਰਹੇ, ਕੈਦੀਆਂ ਦੀ ਮਦੱਦ ਕੀਤੀ ਜਾਵੇ। ਕੈਦੀਆਂ ਨੂੰ ਕੋਹ-ਕੋਹ ਕੇ, ਸਾਰੀ ਉਮਰ ਜਿੰਦਾ ਰੱਖਣ ਨਾਲੋ, ਉਨਾਂ ਨੂੰ ਫ਼ਾਸੀਂ ਦੇ ਦੇਣਾਂ, ਇਸ ਤੋਂ ਚੰਗਾ ਹੈ। |
- Get link
- X
- Other Apps
Comments
Post a Comment