ਬੰਦਗੀਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਤੈਨੂੰ ਮਿਲਣੇ ਨੂੰ ਮੇਰਾ ਮਨ ਬੜਾ ਲੋਚਦਾ।
ਤੇਰਾ ਮੇਰਾ ਫਾਂਸਲਾਂ ਕੁੱਝ ਘੜੀਂ ਜਾਂ ਪੱਲਦਾ।
ਇਕ ਜੀਂਅ ਕਰੇ ਗ਼ਲੇ ਤੇਰੇ ਲੱਗਜਾ।
ਇਸ ਵਿੱਚ ਵੀ ਪਿਆਰ ਦਾ ਅੰਤ ਨਹੀਂ ਲੱਗਦਾ।
ਫਿਰ ਜੀਂਅ ਕਰੇ ਤੇਰੇ ਪੈਰਾਂ ਵਿੱਚ ਰੁਲਜਾ।
ਦਿਲ ਕਰੇ ਪੱਲਕਾਂ ਵਿੱਚ ਤੈਨੂੰ ਬੰਦ ਕਰਲਾ।
ਮਨ ਕਰੇ ਜੀਭ ਨਾਲ ਤੈਂਨੂੰ ਰੱਟਲਾ।
ਦਿਲ ਕਰੇ ਹਰ ਸਮੇਂ ਮੂਹਰੇ ਰੱਖ ਤੈਨੂੰ ਤੱਕਲਾ।
ਪਰ ਸਤਵਿੰਦਰ ਨੂੰ ਮਿਲਾਪ ਤੋਂ ਡਰ ਬੜਾ ਲੱਗਦਾ।
ਮਿਲਾਪ ਪਿਛੋਂ ਵਿਛੜਨ ਤੋਂ ਮਨ ਡਰਦਾ
ਸੱਤੀ ਨੂੰ ਮਾਰ ਕੇ ਚਰਨਾ ਵਿੱਚ ਰੱਖਲਾ।
ਖਿੱਸਣ ਨਾ ਦੇਈਂ ਰੱਬਾ ਮੁੱਠੀ ਵਿੱਚ ਬੰਦ ਕਰਲਾ।

Comments

Popular Posts