ਸਤਵਿੰਦਰ ਕੌਰ ਸੱਤੀ (ਕੈਲਗਰੀ)
ਸਾਨੂੰ ਝਿੜਕੀ ਜਾਂਦੇ ਹੋ ਕੁੜੀ ਕਰਕੇ।
ਆਪ ਤਣਕੇ ਖੜ੍ਹ ਜਾਂਦੇ ਹੋ ਮਰਦ ਕਰਕੇ।
ਅਸੀਂ ਵੀ ਨਹੀ ਭੱਜਦੇ ਮੈਦਾਨ ਛੱਡਕੇ।
ਸਤਵਿੰਦਰ ਮੋੜ ਦਿਆਂਗੇ ਘੜ-ਘੜਕੇ।
ਕੁੜੀਆਂ ਤਾਂ ਹੁੰਦੀਆਂ ਨੇ ਕਰਮਾਂ ਮਾਰੀਆਂ।
ਕੀ ਦੁਨੀਆਂ ਵਾਲਿਉ ਤੁਸੀਂ ਘੱਟ ਗੁਜਰੀਆਂ।
ਕੁੱਖਾਂ ਵਿੱਚ ਕਿਨੇ ਕਿਨੀਆਂ ਕੁੜੀਆਂ ਮਾਰੀਆਂ।
ਕਿਨੀਆਂ ਤੇਲ ਪਾ ਕੇ ਸਹੁਰੀ ਜਾਲ ਮਾਰੀਆਂ।
ਪਤੀਆਂ ਨੇ ਕਿਨੀਆਂ ਘਰੋਂ ਪਤਨੀਆਂ ਨਿਕਾਲੀਆਂ।
ਸੱਤੀ ਬਾਪ ਨੇ ਅਣਵਿਆਹੀਆਂ ਧੀਆਂ ਦੁਰਕਾਰੀਆਂ।
ਕਿਉਂਕਿ ਕੁੜੀਆਂ ਹਰ ਥਾਂ ਬਣ ਜਾਂਦੀਆਂ ਵਿਚਾਰੀਆਂ।
ਧੁਰੋਂ ਰੱਬ ਕੋਲੋਂ ਮਰਦਾ ਦੀਆਂ ਚਾਕਰ ਬਣ ਆ ਗਈਆਂ।
ਸਤਵਿੰਦਰ ਕੁੜਆਂ ਨੇ ਵੀ ਅੱਜ ਧੌਣਾ, ਕਲਮਾਂ ਉਠਾਂਲੀਆਂ
- Get link
- X
- Other Apps
Comments
Post a Comment