ਪਿਆਰ ਦੇ ਬੱਲਬਲੇ ਲੁਕਾਈ ਦੇ ਨਹੀਂ ਹੁੰਦੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਪਿਆਰ ਦੇ ਭੇਤ ਲੋਕਾਂ ਵਿਚ ਕਦੇ ਬਤਾਈ ਦੇ ਨਹੀਂ ਹੁੰਦੇ।
ਦਿਲ ਦੇ ਰਾਜ਼ ਵੀ ਜੱਣੇ-ਖੱਣੇ ਅੱਗੇ ਬਤਾਈ ਦੇ ਨਹੀਂ ਹੁੰਦੇ।
ਸੋਹਣੀਆਂ ਚੀਜ਼ਾਂ ਉਤੋਂ ਪਰਦੇ ਕਦੇ ਉਠਾਈ ਦੇ ਨਹੀਂ ਹੁੰਦੇ।
ਹੋਵੇ ਦਿਲ ਖੁਸ਼ ਬਹੁਤਾ ਭੜਥੂ ਕਦੇ ਪਾਈ ਦੇ ਨਹੀਂ ਹੁੰਦੇ।
ਬਹੁਤਾ ਵੀ ਨੱਚ ਨੱਚ ਗਿੱਟੇ ਆਪਦੇ ਤੋੜਾਈ ਦੇ ਨਹੀਂ ਹੁੰਦੇ।
ਧੀ-ਪੁੱਤਰ ਚਮਲਾ ਕੇ ਬਹੁਤੇ ਸਿਰ ਚੜ੍ਹਾਈ ਦੇ ਨਹੀਂ ਹੁੰਦੇ।
ਸੱਤੀ ਮਿਲ ਜਾਵੇ ਯਾਰ ਲੋਕਾਂ ਨੂੰ ਦਿਖਾਈ ਦੇ ਨਹੀਂ ਹੁੰਦੇ।
ਸਤਵਿੰਦਰ ਪਿਆਰ ਦੇ ਬੱਲਬਲੇ ਲੁਕਾਈ ਦੇ ਨਹੀਂ ਹੁੰਦੇ।

Comments

Popular Posts