ਭਾਗ 39 ਜਬ ਜਾਗੇ ਤਬੀ ਸਵੇਰਾ ਸੱਚ ਆਖਾਂ ਤੈਨੂੰ ਤੇਰੇ ਹੀ
ਜੋਗੇ ਆ
ਜਬ ਜਾਗੇ ਤਬੀ
ਸਵੇਰਾ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com
ਕਿਸੇ ਵੀ ਉਮਰ ਵਿੱਚ
ਕੁੱਝ ਵੀ ਕਰ ਸਕਦੇ ਹੋ। ਕਈ 25 ਕੁ ਸਾਲਾਂ ਦੀ ਉਮਰ
ਵਿੱਚ ਪੜ੍ਹਾਈ ਕਰ ਕੇ ਕਈ ਸੋਚਦੇ ਹਨ। ਦੁਨੀਆ ਦੇ ਸਾਰੇ ਇਲਮ ਪੜ੍ਹਾਈਆਂ ਹਾਸਲ ਕਰ ਲਈਆਂ ਹਨ।
ਕੈਨੇਡਾ, ਅਮਰੀਕਾ ਵਰਗੇ
ਦੇਸ਼ਾਂ ਵਿੱਚ ਲੋਕ ਬੁਢਾਪੇ ਵਿੱਚ ਵੀ ਪੜ੍ਹੀ ਜਾਂਦੇ ਹਨ। ਕਈ-ਕਈ ਡਬਲ ਡਿਗਰੀਆਂ ਲਈ ਜਾਂਦੇ ਹਨ। ਹਰ
ਕਲਾਸ ਵਿੱਚ ਟਰੇਨਿੰਗ ਲੈਣ ਨੂੰ ਹਰ ਉਮਰ ਦੇ ਲੋਕ ਹੁੰਦੇ ਹਨ। ਜੋ ਕੰਪਨੀਆਂ ਬਹੁਤ ਕਾਮਯਾਬ ਹਨ। ਉਹ
ਹਰ ਆਏ ਦਿਨ ਵਰਕਰਾਂ ਨੂੰ ਨਵੇਂ ਤਜਰਬੇ ਸਿਖਾਉਂਦੇ ਹਨ। ਵਰਕਰਾਂ ਨੂੰ ਕੋਲੋਂ ਪੈਸੇ ਲਾ ਕੇ,
ਦੂਜੇ ਸੂਬਿਆਂ ਵਿੱਚ ਟਰੇਨਿੰਗ
ਲੈਣ ਨੂੰ ਭੇਜਦੇ ਹਨ। ਭੋਜਨ, ਹੋਟਲ, ਜਹਾਜ਼ ਦਾ ਖ਼ਰਚਾ ਵੀ ਦਿੰਦੇ ਹਨ। ਕਈ ਕਿਸਾਨ ਐਸੇ ਹਨ।
ਜੋ ਬਾਪ ਨੇ 50 ਸਾਲ ਪਹਿਲਾਂ ਦਾ
ਤਜਰਬੇ ਸਿਖਾ ਦਿੱਤਾ। ਉਸੇ ਦੇ ਲਕੀਰ ਦੇ ਫ਼ਕੀਰ ਹਨ। ਕਿਸਾਨ ਦਾ ਪੁੱਤ ਹੱਟੀ ਨਹੀਂ ਕਰਦਾ। ਕਈ ਲੋਕ
ਉਮਰ ਭਰ ਇੱਕੋ ਕੰਮ ਵਿੱਚ ਲੱਗੇ ਰਹਿੰਦੇ ਹਨ। ਤਾਂ ਹੀ ਇੱਕੋ ਕੰਮ ਕਰਨ ਨਾਲ, ਜਾਤਾਂ ਦੇ ਨਾਮ ਪੱਕ ਗਏ ਹਨ। ਬੰਦਾ ਪੂਰੀ ਉਮਰ ਕੁੱਝ
ਨਾਂ ਕੁੱਝ ਨਵਾਂ ਸਿੱਖਦਾ ਹੈ। ਕਈ ਬੰਦੇ ਕੁੱਝ ਸਮੇਂ ਪਿੱਛੋਂ ਹੀ ਨਵੀਂ ਜੌਬ ਲੱਭਦੇ ਹਨ। ਹਰ ਕੰਮ
ਵਿੱਚ ਨਵੇਂ ਤਜਰਬੇ ਹੁੰਦੇ ਹਨ। ਕੋਈ ਵੀ ਕੰਮ ਕਰਨ ਲਈ ਨਵਾਂ ਕੰਮ ਸਮਝਣਾ ਪੈਂਦਾ ਹੈ।
ਕੋਈ ਵੀ ਕੰਮ ਕਰਨ ਨੂੰ ਖ਼ਾਸ ਸਮਾਂ ਨਹੀਂ ਦੇਖਣਾ
ਚਾਹੀਦਾ। ਕੋਈ ਸਮਾਂ ਮਾੜਾ ਨਹੀਂ ਹੈ। ਬੰਦੇ ਦਾ ਕੰਮ ਕਰਨ ਦਾ ਤਰੀਕਾ ਗੱਲ਼ਤ ਹੋ ਸਕਦਾ ਹੈ। ਹੱਥ
ਵਿੱਚੋਂ ਦੁੱਧ, ਚਾਹ ਦਾ ਕੱਪ ਛੁੱਟ
ਜਾਂਦਾ ਹੈ। ਥੱਲੇ ਪੱਧਰ, ਸੀਮਿੰਟ ਵਾਲੀ ਥਾਂ
ਹੈ। ਕੱਪ ਨੇ ਟੁੱਟਣਾਂ ਹੀ ਹੈ। ਉਸ ਨੂੰ ਚੱਜ ਨਾਲ ਨਹੀਂ ਫੜਿਆ ਹੁੰਦਾ। ਦੁੱਧ, ਚਾਹ ਨਾਲ ਗਰਮ ਹੁੰਦਾ ਹੈ। ਕੱਪ, ਦੁੱਧ, ਚਾਹ, ਪੱਧਰ, ਸੀਮਿੰਟ, ਸਮੇਂ ਦਾ ਕੀ ਕਸੂਰ ਹੈ? ਸਬ ਕਸੂਰ ਬੰਦੇ ਦਾ ਹੈ। ਬੰਦੇ ਨੂੰ ਸਮਾਰ ਕੇ. ਕੰਮ ਕਰਨ
ਦਾ ਹੋਸ਼ ਨਹੀਂ ਹੈ। ਐਸਾ ਵੀ ਨਹੀਂ ਹੈ। ਕੋਈ ਰਾਤ ਦੇ 12 ਵਜੇ ਸੁੱਤਾ ਹੈ। ਉਸ ਨੇ ਸਵੇਰੇ ਚਾਰ ਵਜੇ ਉੱਠਣਾ ਹੀ
ਹੈ। ਜਬ ਜਾਗੇ ਤਬੀ ਸਵੇਰਾ। ਪੂਰੀ ਨੀਂਦ ਸੌਂ ਕੇ ਉੱਠਣਾ ਚਾਹੀਦਾ ਹੈ। ਜੋ ਕੰਮ ਨਹੀਂ ਕਰਦੇ।
ਉਨ੍ਹਾਂ ਨੂੰ ਉੱਠਣਾ ਸੌਖਾ ਹੈ। ਜੋ ਲੋਕ ਚਾਰ ਵਜੇ ਪਾਠ ਪੂਜਾ ਕਰਨ ਨੂੰ ਉੱਠਦੇ ਹਨ। ਉਹ ਅੱਠ,
ਨੌਂ ਵਜੇ ਫਿਰ ਸੌ ਜਾਂਦੇ ਹਨ।
ਉਨ੍ਹਾਂ ਨੂੰ ਕੋਈ ਕੰਮ ਤਾਂ ਹੁੰਦਾ ਨਹੀਂ। ਜ਼ਿਆਦਾ ਤਰ ਸਪੈਸ਼ਲ ਚਾਰ ਵਜੇ ਉੱਠਣ ਵਾਲੇ ਗ੍ਰੰਥੀ,
ਗਿਆਨੀ, ਸੇਠ, ਪੰਡਤ ਹੀ ਹੁੰਦੇ ਹਨ। ਜਿਸ ਨੇ ਪਾਠ ਕਰਨਾ ਹੁੰਦਾ ਹੈ। ਕਿਸਾਨ, ਮਜ਼ਦੂਰ, ਮਿਹਨਤੀ ਲੋਕ ਕੰਮਾਂ ਵਾਲੇ ਹੁੰਦੇ ਹਨ। ਜੋ ਲੋਕ ਹਰ
ਰੋਜ਼ ਰੁਝੇਵਿਆਂ ਵਿੱਚ ਜੁਟੇ ਰਹਿੰਦੇ ਹਨ। ਉਹ ਨਿਰਾਸ਼, ਚਿੰਤਕ ਨਹੀਂ ਹੁੰਦੇ। ਉਨ੍ਹਾਂ ਨੇ ਤੜਕੇ ਉੱਠ ਕੇ,
ਮਿਹਨਤ ਕਰਨ ਦੀ ਸਮਾਧੀ ਲਾਈ
ਹੁੰਦੀ ਹੈ। ਪੱਥਰ, ਤਵੀਤ ਪਾ ਕੇ,
ਮੂਤੀਆਂ, ਗੁਰੂਆਂ, ਭਗਤਾਂ ਦੀਆਂ ਫ਼ੋਟੋਆਂ ਅੱਗੇ ਹੱਥ ਬੰਨ੍ਹ ਕੇ, ਕੁੱਝ ਨਹੀਂ ਮਿਲਣਾ। ਹੱਥੀ ਕੰਮ ਕਰਨਾ ਪੈਣਾ ਹੈ। ਜੇ
ਕੋਈ ਅਪਰਾਧੀ ਜੇਲ ਵਿੱਚ ਹੋਰ ਗੱਲ ਤਮਾਸ਼ਾ ਨਾਂ ਕਰੇ। ਸੁਧਰਿਆ ਰਹੇ। ਉਤਸ਼ਾਹ ਵਾਲੇ ਚੰਗੇ ਕੰਮ ਕਰੇ।
ਉਸ ਦੀ ਸਜ਼ਾ ਘੱਟ ਜਾਂਦੀ ਹੈ। ਇੱਜ਼ਤ ਵੀ ਹੁੰਦੀ ਹੈ। ਵੈਸੇ ਹੀ ਬਾਹਰ ਦੀ ਦੁਨੀਆਂ ਹੈ। ਇੱਥੇ ਵੀ
ਸੋਹਣੇ ਚੱਜ ਦੇ ਕੰਮ ਕਰਨੇ ਹਨ। ਮਨ, ਤਨ ਸ਼ੁੱਧ ਕਰਨੇ ਹਨ।
ਤਾਂਹੀ ਕਾਮਯਾਬੀ ਮਿਲਣੀ ਹੈ। ਹਰ ਇੱਕ ਨੂੰ ਆਪ ਦੇ ਕੰਮ ਕਰਨੇ ਪੈਣੇ ਹਨ। ਆਪ ਦਾ ਜੀਵਨ ਆਪ ਜਿਊਣਾ
ਪੈਂਦਾ ਹੈ। ਜੀਵਨ ਵਿੱਚ ਸੁਖ ਮਿਲਦੇ ਹਨ, ਤਾਂ ਦੁੱਖ,
ਦਰਦ ਸਹਿਣੇ ਵੀ ਪੈਣੇ ਹਨ।
ਜੀਵਨ ਵਰਦਾਨ ਹੈ। ਇਸ ਨੂੰ ਜੀਅ ਭਰ ਕੇ ਜਿਊਣਾ ਸਾਡੀ ਜ਼ੁੰਮੇਵਾਰੀ
ਹੈ। ਆਪ ਦੇ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨੇ ਹਨ। ਬੁਰਾਈ ਤੇ ਬੁਰੇ ਲੋਕਾਂ ਤੋਂ ਦੂਰ ਰਹੀਏ।
ਕਿਸੇ ਵੀ ਗੱਲ ਤੋਂ ਨਿਰਾਸ਼ ਨਹੀਂ ਹੋਣਾ ਹੈ। ਸਗੋਂ ਹੋਰਾਂ ਦਾ ਢਾਸਣਾ, ਸਹਾਰਾ ਬਣਨਾ ਹੈ। ਬੰਦੇ ਦੀ ਜ਼ਿੰਦਗੀ ਇਸ ਲਈ ਮਿਲੀ ਹੈ।
ਅਸੀਂ ਕੁੱਝ ਕਰ ਸਕੀਆਂ। ਲੋੜਾਂ ਪੂਰੀਆਂ ਕਰ ਸਕੀਏ। ਦੂਜਿਆਂ ਦੀ ਮਦਦ ਕਰ ਸਕੀਏ। ਕਿਸੇ ਵੀ ਮੁਸ਼ਕਲ
ਤੋਂ ਘਬਰਾਉਣਾ ਹੱਲ ਨਹੀਂ ਹੈ। ਕਿਸੇ ਬੰਦੇ, ਕੰਮ ਤੋਂ ਹਾਰਨਾਂ ਨਹੀਂ ਹੈ। ਉਦਾਸ ਨਹੀਂ ਹੋਣਾ, ਅੱਛਾ ਸੋਚੋ। ਬੱਚਿਆਂ ਨੂੰ ਖ਼ੂਬ ਪੜ੍ਹਾਵੋ। ਚੰਗਾ ਸਮਾਂ
ਜ਼ਰੂਰ ਆਵੇਗਾ। ਮੁਕਾਬਲਾ ਕਰਨਾ ਹੈ। ਕੀ ਕਦੇ ਕਿਸੇ ਪਸ਼ੂ, ਪੱਛੀ ਨੂੰ ਵੀ ਉਕਤਾਏ ਹੋਏ ਦੇਖਿਆ ਹੈ? ਜੇ ਉਹ ਐਸਾ ਕਰਦੇ ਵੀ ਹਨ। ਲੋਕ ਉਸ ਨੂੰ ਹਲਕ ਗਿਆ ਕਹਿ
ਕੇ ਮਾਰ ਦਿੰਦੇ ਹਨ।
ਜਦੋਂ ਕੋਈ ਖ਼ੁਦਕੁਸ਼ੀ
ਕਰਦਾ ਹੈ। ਉਸ ਦੇ ਪਰਿਵਾਰ ਤੇ ਤਰਸ ਆਉਂਦਾ ਹੈ। ਬਹੁਤ ਦੁੱਖ ਲੱਗਦਾ ਹੈ। ਖ਼ੁਦਕੁਸ਼ੀ ਕਰਨ ਵਾਲੇ ਤੇ
ਗ਼ੁੱਸਾ ਆਉਂਦਾ ਹੈ। ਖ਼ੁਦਕੁਸ਼ੀ ਕਰਨ ਵਾਲਿਆਂ ਨੂੰ ਕਿਤੇ ਸੁਰਗ, ਨਰਕ ਵਿੱਚ ਥਾਂ ਨਹੀਂ ਮਿਲਦੀ। 84 ਲੱਖ ਜੂਨ ਵਿੱਚ ਪੈ ਕੇ ਫਿਰ ਧੱਕੇ ਮਿਲਦੇ ਹਨ। ਪਰਿਵਾਰ
ਤੇ ਲੋਕਾਂ ਦੀਆਂ ਬਦ ਦੁਆਵਾਂ ਲੈਂਦੇ ਹਨ। ਬੱਚੇ ਜੰਮ ਕੇ, ਪਤਨੀ, ਬੱਚਿਆਂ ਨੂੰ ਨਰਕ ਵਿੱਚ ਛੱਡ ਜਾਂਦਾ ਹੈ। ਜੋ ਲੋਕ ਅਜੇ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੇ ਹਨ।
ਉਹ ਕੁੱਝ ਕੁ ਗੱਲਾ ਬਾਰੇ ਸੋਚ ਲੈਣ। ਜੇ ਤੁਹਾਡਾ ਪੁੱਤਰ ਖ਼ੁਦਕੁਸ਼ੀ ਕਰ ਲਵੇ। ਤੁਹਾਡੇ ਉੱਤੇ ਕੀ
ਬੀਤੇਗੀ? ਤੁਹਾਡੇ ਮਰਨ
ਪਿੱਛੋਂ ਘਰ ਦੇ ਹਾਲਾਤ ਸੁਧਰਨਗੇ ਨਹੀਂ। ਹੋਰ ਵਿਗੜ ਜਾਣਗੇ। ਜੇ ਤੁਸੀਂ ਆਪ ਦੇ ਘਰ ਨੂੰ ਨਹੀਂ ਚਲਾ
ਸਕਦੇ। ਹੋਰ ਦੂਜਾ ਬੰਦਾ ਕੋਈ ਫ਼ਰਿਸ਼ਤਾ ਤੁਹਾਡੇ ਘਰ ਦੀ ਰੱਖਿਆ ਨਹੀਂ ਕਰ ਸਕਦਾ। ਤੁਹਾਡੇ ਧੀ-ਪੁੱਤਰ,
ਪਤਨੀ ਮਾਪੇਂ ਖ਼ੁਆਰ ਹੋ
ਜਾਣਗੇ। ਤੁਹਾਡੀ ਖ਼ੁਦਕੁਸ਼ੀ ਕਰਨ ਤੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹੋਣੇ। ਲੋਕ ਟਿੱਚਰਾਂ
ਕਰਦੇ ਹਨ, " ਬੰਦੇ ਤੋਂ ਘਰ ਦੇ
ਚਾਰ ਬੰਦੇ ਨਹੀਂ ਸੰਭਾਲੇ ਜਾਂਦੇ। " ਜਾਨਵਰ, ਪੰਛੀ ਵੀ ਬੱਚੇ ਜੰਮਦੇ ਪਾਲਦੇ ਹਨ। ਨਾਲੇ ਉਨ੍ਹਾ ਦੇ
ਹੱਥ-ਪੈਰ ਕਮਾਈ ਨਹੀਂ ਕਰਦੇ। ਫਿਰ ਵੀ ਹਰ ਬਾਰ, ਹਰ ਮੌਸਮ ਵਿੱਚ ਬੱਚੇ ਜੰਮੀ ਜਾਂਦੇ ਹਨ। ਬੰਦੇ ਤੋਂ ਇੱਕ-ਦੋ ਬੱਚੇ ਮਸਾਂ ਪੈਦਾ ਹੁੰਦੇ ਹਨ।
ਖ਼ੁਦਕੁਸ਼ੀ ਕਰਨ ਵਾਲਿਆਂ ਤੇ ਲੋਕ ਥੂ-ਥੂ ਕਰਦੇ ਹਨ। ਕੰਮਚੋਰ, ਕੰਮਜ਼ੋਰ, ਬੁੱਝ ਦਿਲ ਕਹਿੰਦੇ ਹਨ।
ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਡਾਲਰ ਦਰਖਤਾਂ ਨੂੰ ਨਹੀਂ
ਲਗਦੇ। ਲੋਕ ਹਰ ਰੋਜ਼ ਮਜ਼ਦੂਰੀ ਕਰਦੇ ਹਨ। ਤਾਂ ਹਫ਼ਤੇ ਦੋ ਹਫ਼ਤੇ ਪਿੱਛੋਂ ਤੱਨਖਹ ਮਿਲਦੀ ਹੈ।
ਕਈਆਂ ਕੋਲ ਬੈਂਕ ਵਿੱਚ ਇੱਕ ਡਾਲਰ ਨਹੀਂ ਹੁੰਦਾ। ਹਰ ਹਫ਼ਤੇ ਦੋ ਹਫ਼ਤੇ, ਮਹੀਨੇ ਪਿੱਛੋਂ ਤਨਖ਼ਾਹ ਉਡੀਕਣੀ ਪੈਂਦੀ ਹੈ। ਘਰ ਦੇ
ਪੰਜਾਬ ਵਾਲਿਆਂ ਕੋਲ ਜ਼ਮੀਨਾਂ ਹਨ। ਇੱਕ ਕਿੱਲੇ ਵਾਲਾ ਸਾਲ ਦੀ ਕਣਕ ਦਸ ਮੈਂਬਰਾਂ ਲਈ ਪੈਦਾ ਕਰ
ਸਕਦਾ ਹੈ। ਰੋਟੀ ਤਾਂ ਲੂਣ ਮਿਰਚ ਨਾਲ ਵੀ ਖਾਦੀ ਜਾ ਸਕਦੀ ਹੈ। ਮਰਨ ਤੇ ਬੱਚਿਆਂ ਨੂੰ ਲੋਕਾਂ ਵਿੱਚ
ਰੋਲਣ ਤਾਂ ਚੰਗਾ ਹੈ। ਰੁੱਖੀ-ਮਿੱਸੀ ਖਾ ਕੇ ਜੀਵਿਆ ਜਾਵੇ। ਐਸ਼ ਕਰਨ ਦੇ ਸੁਪਨੇ ਜ਼ਰੂਰ ਲਵੋ। ਘਰ ਦਾ
ਉਜਾੜਾ ਨਾਂ ਕਰੋ। ਮਰਨ ਪਿੱਛੋਂ ਬੱਚੇ ਭੀਖ ਮੰਗਣ ਲਈ ਮਜਬੂਰ ਹੋ ਜਾਣਗੇ। ਜੇ ਤੁਸੀਂ ਮਰਦ ਘਰ ਨਹੀਂ
ਚਲਾ ਸਕੇ। ਪਤਨੀ ਕਿਥੋਂ ਤੇ ਕਿਵੇਂ ਘਰ ਚਲਾਵਾਂਗੀ? ਉਸ ਨੂੰ ਕੋਈ ਹੋਰ ਮਰਦ ਕਮਾਈ ਵਾਲਾ ਲੱਭਣਾ ਪਵੇਗਾ। ਹੋ
ਸਕਦਾ ਹੈ। ਤੁਹਾਡੀ ਪਤਨੀ ਦਾ ਕੋਈ ਹੋਰ ਖ਼ਸਮ ਬਣ ਜਾਵੇ। ਉਹ ਸਰੀਰ ਵੇਚਣ ਲਈ ਮਜਬੂਰ ਹੋ ਜਾਵੇ।
ਤੁਹਾਨੂੰ ਕੀ ਲੱਗਦਾ ਹੈ? ਫਿਰ ਇੱਜ਼ਤ ਬਰ ਕਾਰ
ਰਹਿ ਜਾਵੇਗੀ।
ਜੇ ਤੁਹਾਡਾ ਕੰਮ
ਨਹੀਂ ਚੱਲਦਾ। ਉਸ ਕੰਮ ਨੂੰ ਬਦਲ ਲਵੋ। ਕੋਈ ਹੋਰ ਕੰਮ ਸ਼ੁਰੂ ਕਰੋ। ਫ਼ਸਲ ਪਾਣੀ ਵਲ਼ੋਂ ਸੁੱਕ ਰਹੀ
ਹੈ। ਉਸ ਲਈ ਚਾਰ ਪੈਸੇ ਲਾ ਕੇ ਪਾਣੀ ਦਾ ਪ੍ਰਬੰਧ ਕਰੋ। ਫ਼ਸਲ ਤੇ ਨਿੰਮ ਦੇ ਤੇਲ ਵਿੱਚ ਪਾਣੀ
ਮਿਲਾਕੇ, ਦੁੱਧ, ਦਹੀਂ, ਪਾਣੀ ਦੇ ਪਤਲੇ ਘੋਲ ਦੀ ਕੱਚੀ ਲੱਸੀ ਛਿੜ ਕੇ ਕੀੜੇ ਮਾਰੇ ਜਾ ਸਕਦੇ ਹਨ। ਦਸ ਮੱਝਾਂ,
ਗਾਵਾਂ ਰੱਖ ਕੇ, ਜੂਰੀਆਂ ਦੀ ਥਾਂ ਤੇ ਘਰ ਦਾ ਰਿਉ ਪਾਇਆ ਜਾਂ ਸਕਦਾ ਹੈ।
ਜੂਰੀਆਂ ਨਾਲ ਲੋਕ ਮਰ ਰਹੇ ਹਨ। ਗੁਰਦੇ, ਪੀਤਾ ਜਲ਼ ਕੇ ਗਲ਼
ਰਹੇ ਹਨ। ਕੈਂਸਰ, ਸਰੀਰ ਦੀ ਕਮਜ਼ੋਰੀ
ਹੁੰਦੀ ਹੈ। ਔਰਤਾਂ, ਮਰਦਾਂ ਵਿੱਚ ਸੈਕਸ
ਦੀ ਤੇ ਬੱਚਾ ਜੰਮਣ ਦੀ ਸ਼ਕਤੀ ਨਹੀਂ ਰਹਿੰਦੀ। ਪੇਟ ਦੀਆਂ ਬਿਮਾਰੀਆਂ ਲੱਗਦੀਆਂ ਹਨ। ਮੱਝਾਂ,
ਗਾਵਾਂ ਰੱਖ ਕੇ, ਗੋਬਰ ਗੈੱਸ ਤੇ ਘਰ ਦਾ ਦੁੱਧ, ਘਿਉ ਹੋ ਜਾਵੇਗਾ। ਜ਼ਰੂਰੀ ਨਹੀਂ ਕਿ ਲੋਕਾਂ ਵਾਂਗ ਸਲੰਡਰ
ਗੈੱਸ ਹੀ ਵਰਤਣਾ ਹੈ। ਚੂਲਾਂ ਬਣਾਂ ਕੇ, ਅੱਗ ਬਾਲ ਕੇ ਵੀ
ਖਾਣਾ ਪੱਕ ਸਕਦਾ ਹੈ। ਜੇ ਸਾਦਾ ਜੀਨ ਲੱਗ ਜਾਈਏ। ਚਾਰ ਕੱਪੜਿਆਂ ਵਿੱਚ ਵੀ ਸਰ ਸਕਦਾ ਹੈ। ਮਹਿੰਗੇ
ਕੱਪੜਿਆਂ ਦੀ ਲੋੜ ਨਹੀਂ ਹੈ। ਹਲਕੇ ਸਾਫ਼ ਕੱਪੜਿਆਂ ਵਿੱਚ ਗੁਜ਼ਰ ਹੋ ਸਕਦਾ ਹੈ। ਕਈਆਂ ਦੇ ਘਰ ਪੈਰ
ਨਹੀਂ ਵੜਦੇ। ਪੈਰਾ ਵਿੱਚ ਚੱਕਰ ਲੱਗਿਆ ਰਹਿੰਦਾ ਹੈ। ਪੈਟਰੋਲ ਤੇ ਪੈਸੇ ਫੂਕਦੇ ਹਨ। ਅੱਜਕੱਲ੍ਹ
ਖੇਤਾਂ ਵਿੱਚ ਵੀ ਲੋਕ ਕਾਰ, ਮੋਟਰ-ਸਾਈਕਲ ਤੇ
ਜਾਂਦੇ ਹਨ। ਘਰ ਸਬਜ਼ੀ ਨਹੀਂ ਬਣਦੀ। ਖੇਤਾਂ ਵਿੱਚ ਨਰਮਾ, ਕਮਾਦ, ਝੋਨਾ ਤਾਂ ਬੀਜਿਆ ਜਾਂਦਾ ਹੈ। ਕੋਈ ਸਬਜ਼ੀਆਂ, ਦਾਲਾਂ, ਖ਼ਰਬੂਜ਼ੇ, ਮਤੀਰੇ, ਖੀਰੇ ਨਹੀਂ ਬੀਜਦਾ। ਇੰਨਾ ਤੇ ਮਿਹਨਤ ਵੱਧ ਕਰਨੀ ਪੈਂਦੀ
ਹੈ। ਫਲ ਤਾਂ ਮਿਹਨਤ ਨੂੰ ਲੱਗਣਾ ਹੈ। ਉਦੋਂ ਵੱਧ ਸੁਆਦ ਵੱਧ ਆਉਂਦਾ ਹੈ। ਜਦੋਂ ਲੋਕਾਂ ਤੋਂ ਵੱਖ
ਤਰਾਂ ਦਾ ਕੰਮ ਕੀਤਾ ਜਾਂਦਾ ਹੈ। ਲੋਕਾਂ ਤੋਂ ਕਿਤੇ ਵੱਧ ਕੰਮ ਵਿੱਚ ਬੱਚਤ, ਬਰਕਤ ਹੁੰਦੀ ਹੈ। ਲੋਕ ਖੜ੍ਹ ਕੇ ਦੇਖਦੇ ਹੀ ਰਹਿ ਜਾਂਦੇ
ਹਨ।
ਲੋਕਾਂ ਦਾ ਖ਼ਿਆਲ
ਮੱਤ ਕਰੋ। ਲੋਕ ਕੀ ਕਹਿੰਦੇ ਹਨ? ਲੋਕ ਕੀ ਕਰਦੇ ਹਨ?
ਆਪ ਦਾ ਉੱਲੂ ਸਿਧਾ ਕਰੋ।
ਸ਼ਾਨੋ ਸ਼ੌਕਤ ਤੇ ਲੋਕਾਂ ਤੋਂ ਬਚ ਕੇ ਹੀ ਰਹੋ। ਆਪ ਆਪ ਦੇ ਬਾਰੇ ਸੋਚੋ। ਦੇਖੋ ਤੁਸੀਂ ਕੀ ਹੋ?
ਆਪ ਦੇ ਕੰਮ ਵਿੱਚ ਕਾਮਯਾਬੀ
ਦਿਸਦੀ ਹੈ। ਬਗੈਰ ਲੋਕਾਂ ਦੀ ਸਲਾਹ ਲਏ, ਕੰਮ ਸ਼ੁਰੂ ਕਰ ਦਿਉ।
ਕਿਸੇ ਦੀ ਪ੍ਰਵਾਹ ਨਹੀਂ ਕਰਨੀ ਹੈ। ਆਪਣੇ-ਆਪ ਤੋਂ ਵੱਧ ਤੁਹਾਨੂੰ ਕੋਈ ਨਹੀਂ ਜਾਣਦਾ। ਜੇ ਤੁਸੀਂ
ਆਪ ਨੂੰ ਠੀਕ ਸਮਝਦੇ ਹੋ। ਕਿਸੇ ਹੋਰ ਤੋਂ ਸਲਾਹ ਦੀ ਲੋੜ ਨਹੀਂ ਹੈ। ਕੈਨੇਡਾ ਵਿੱਚ ਕੰਮ ਲੱਭਣ ਲਈ
ਬਹੁਤੀ ਯੋਗਤਾ ਨਹੀਂ ਚਾਹੀਦੀ। ਡਾਕਟਰ, ਇੰਜੀਨੀਅਰ ਦੀ
ਡਿਗਰੀ ਵਾਲੇ ਬੰਦੇ ਟੈਕਸੀ, ਟਰੱਕ ਚਲਾ ਰਹੇ ਹਨ।
ਪੰਜਾਬੀ ਕੁੜੀਆਂ, ਮੁੰਡੇ ਫਾਸਟ ਫੂਡ
ਰੈਸਟੋਰਿੰਟਾਂ ਪੀਜ਼ਾ, ਬਰਗਰ, ਕੌਫ਼ੀ ਸ਼ਾਪ, ਫੂਡ, ਫ਼ਰਨੀਚਰ ਦੇ ਵੱਡੇ ਸਟੋਰਾਂ ਵਿੱਚ ਕੰਮ ਕਰਦੇ ਹਨ। 100 ਡਾਲਰ ਆਸਾਨੀ ਨਾਲ ਕੰਮਾਂ ਲੈਂਦੇ ਹਨ। ਜੇ ਪੰਜਾਬ ਵਿੱਚ
ਵੀ ਜੱਟਾਂ ਦੇ ਮੁੰਡਿਆਂ ਨੂੰ ਇਹੀ ਕੰਮ ਕਰਨੇ ਪੈ ਜਾਣ, ਸ਼ਰਮ ਕਿਹੜੀ ਗੱਲ ਦੀ ਹੈ? ਜੇ ਕੋਈ ਕੰਮ ਵੀ ਨਹੀਂ ਹੁੰਦਾ। ਖ਼ੁਦਕੁਸ਼ੀ ਕਰ ਕੇ ਮਰਨ
ਨਾਲੋਂ ਤਾਂ ਚੰਗਾ ਹੈ। ਚਿੱਟੇ, ਨੀਲੇ, ਕੱਪੜੇ ਪਾ ਕੇ ਸਾਧ ਬਣ ਜਾਵੋ। ਇੱਕ ਹੋਰ ਮਾੜਾ ਕਰਮ ਆਪ
ਦੇ ਲਈ ਹੋਰ ਨਾਂ ਕਰੋ। ਫਿਰ 84 ਲੱਖ ਜੂਨ ਵਿੱਚ
ਸੜਦੇ ਰਹਿਣਾ ਪਵੇਗਾ। ਬੰਦੇ ਦੀ ਜੂਨ ਪਸ਼ਚਾਤਾਪ ਲਈ ਹੀ ਹੈ। ਮਾੜੇ ਕਰਮਾਂ ਨੂੰ ਹਰ ਹਾਲਤ ਵਿੱਚ
ਭੋਗਣਾ ਹੀ ਭੋਗਣਾ ਹੈ। ਪੂਰਾ ਹੈ ਵਿਸ਼ਵਾਸ, ਮਨ ਹੈ ਵਿਸ਼ਵਾਸ। ਹਮ ਹੋਗੇ ਕਾਮਯਾਬ ਏਕ ਦਿਨ।
ਆਪ ਨੂੰ ਗ਼ਰੀਬ,
ਲਚਾਰ, ਕਮਜ਼ੋਰ, ਵਿਚਾਰਾ ਨਹੀਂ ਸਮਝਣਾ। ਬਹਾਦਰ ਦਲੇਰ ਸ਼ੇਰ ਬਣਨਾਂ ਹੈ। ਰਹਿਮ ਇਕੱਠਾ ਕਰਨ ਨੂੰ ਲੋਕਾਂ ਨੂੰ ਆਪ
ਦੀਆਂ ਗੱਲਾਂ ਨਾਂ ਦੱਸੋ। ਜੇ ਕਿਤੇ ਲੋਕਾਂ ਨੂੰ ਦੱਸ ਦਿੱਤਾ, " ਕੋਈ ਤੁਹਾਡੇ ਕੋਲੋਂ ਪੈਸਾ ਲੈ ਗਿਆ ਹੈ। " ਹੋਰ
ਲੋਕ ਵੀ ਤੁਹਾਨੂੰ ਲੁੱਟਣ ਨੂੰ ਆ ਜਾਣਗੇ। ਦੁਨੀਆ ਬਹੁਤ ਬਦਮਾਸ਼, ਠੱਗ, ਚੋਰ, ਬੇਸ਼ਰਮ ਹੈ। ਜਦੋਂ
ਦੂਜੇ ਨਵੇਂ ਬੰਦੇ ਨੂੰ ਆਪ ਦੇ ਕੰਮ ਤੇ ਦੇਖਦੇ ਹਨ। ਲੋਕ ਆਪ ਉਹੀ ਕੰਮ ਕਰੀ ਜਾਂਦੇ ਹਨ। ਬਹੁਤ
ਪਿਆਰ ਨਾਲ ਸਮਝਾਉਂਦੇ ਹਨ, " ਤੁਸੀਂ ਤਾਂ
ਪੜ੍ਹ-ਲਿਖੇ ਹੋ। ਇਹ ਕੰਮ ਕਿਉਂ ਕਰਨ ਲੱਗ ਗਏ? ਕੋਈ ਚੱਜ ਦਾ ਕੰਮ ਲੱਭੋ। ਇਹ ਵੀ ਕੋਈ ਕੰਮ ਹੈ। " ਐਸੇ ਲੋਕਾਂ ਨੂੰ ਪੁੱਛ ਲਿਆ ਕਰੋ,
" ਜੇ ਇਹ ਚੱਜ ਦਾ ਕੰਮ ਨਹੀਂ
ਹੈ। ਕੀ ਤੁਸੀਂ ਇੱਥੇ ਖ਼ਾਕ ਛਾਣਦੇ ਹੋ?" ਮਨ ਦੀ ਸੁਣੋ। ਲੋਕਾਂ ਦੀ ਨਹੀਂ ਸੁਣਨੀ। ਚਾਹੇ ਲੋਕ ਤੁਹਾਨੂੰ ਲੰਬਾ, ਕਮਜ਼ੋਰ, ਗ਼ਰੀਬ, ਕਾਲਾ, ਛੋਟਾ ਕਹੀਂ ਜਾਣ। ਪ੍ਰਵਾਹ ਨਹੀਂ ਕਰਨੀ। ਅਬਿਤਾਬ ਬਚਨ
ਨੂੰ ਬਹੁਤਾ ਲੰਬਾ ਦੇਖ ਕੇ, ਆਵਾਜ਼ ਸੁਣ ਕੇ,
ਕਿਸੇ ਨੇ ਠੋਕਰ ਲਾਈ ਸੀ।
ਟੰਗਾਂ ਦੀ ਲੰਬਾਈ ਤੇ ਆਵਾਜ਼ ਕਰਕੇ ਹੀ ਉਹ ਪ੍ਰਸਿਦ ਹੋ ਸਕਿਆ ਹੈ। ਕੋਈ ਘਾਟਾ ਪੈ ਜਾਵੇ। ਫ਼ਸਲ
ਉੱਜੜ ਜਾਵੇ। ਕੰਮ ਛੁੱਟ ਜਾਵੇ। ਸਹਿਜ ਜੀਵਨ ਜਿਊਣਾ ਹੈ। ਆਪ ਦੇ ਸਰੀਰ ਤੇ ਕਾਬੂ ਪਾਉਣਾ ਹੈ। ਆਪ
ਦੇ ਤੇ ਕਾਬੂ ਪਾਉਣਾ ਆਉਣਾ ਚਾਹੀਦਾ ਹੈ। ਜੋ ਸੋਚੋਗੇ, ਹਾਰ ਜਾਂ ਜਿੱਤ, ਉਹੀ ਮਿਲੇਗਾ। ਬੱਚਾ ਜੋ ਮੰਗਦਾ ਹੈ। ਮਾਪੇਂ ਮੁਨਾਸਫ਼
ਚੀਜ਼ ਦਿੰਦੇ ਹਨ। ਰੱਬ ਵੀ ਸਹੀ ਜ਼ਰੂਰ ਚੀਜ਼ ਦਿੰਦਾ ਹੈ। ਲੋਕਾਂ ਲਈ ਤੇ ਆਪ ਦੇ ਲਈ ਬੋਲ, ਚਾਲ-ਚੱਲਣ, ਧੀਰਜ, ਛੱਲ ਤੇ ਕਾਬੂ ਕਰਨਾ ਹੈ। ਆਪ ਦੇ ਸਰੀਰ ਨੂੰ ਮੰਦਰ, ਗੁਰਦੁਆਰੇ ਵਾਂਗ ਪਵਿੱਤਰ ਬਣਾਉਣਾ ਹੈ।
ਪਰਿਵਾਰ ਸਮਾਜ ਦੀ
ਤਨ, ਮਨ ਨਾਲ ਸੇਵਾ ਕਰਨੀ ਹੈ। ਜੇ
ਡਿਗ ਵੀ ਪਏ ਹੋ। ਬੱਚੇ ਵਾਂਗ ਉੱਠ ਕੇ ਦੁਬਾਰਾ-ਦੁਬਾਰਾ ਖੜ੍ਹੇ ਹੋਣਾ ਹੈ। ਜੇ ਬੱਚੇ ਇੰਨਾ ਹੌਸਲਾ
ਕਰ ਸਕਦੇ ਹਨ। ਵੱਡਿਆਂ ਨੂੰ ਕਿਉਂ ਸ਼ਰਮ ਆਉਂਦੀ ਹੈ? ਕਈ ਥੋੜ੍ਹੀ ਜਿਹੀ ਠੋਕਰ ਵੀ ਨਹੀਂ ਸਹਾਰਦੇ। ਮਨ ਦੀ
ਕੰਪਿਊਟਰ ਵਾਂਗ ਅੱਪ ਗ੍ਰੇਟ, ਰੀਪ੍ਰੋਗ੍ਰਾਮੀ
ਕਰਨੀ ਹੈ। ਜੋ ਸਬਜੈੱਕਟ ਠੀਕ ਨਹੀਂ ਲੱਗਦਾ। ਉਸ ਨੂੰ ਝੱਟ ਬਦਲ ਦਿਉ। ਮਨ ਪਸੰਦ ਦਾ ਕੰਮ ਕਰੋ। ਕਈ
ਬੰਦੇ ਐਸੇ ਹਨ। ਜਿੰਨਾ ਨੂੰ ਖੇਤੀ, ਬਿਜਲੀ, ਮਕੈਨਿਕੀ, ਗੱਡੀਆਂ ਦੀ ਬਾਡੀ ਸ਼ਾਪ ਦਾ ਕੰਮ, ਸੁਆਦੀ ਭੋਜਨ, ਟੇਲਰ ਦਾ ਕੰਮ, ਕੱਪੜੇ ਦਾ ਕੰਮ, ਕਰਿਆਨੇ ਦਾ ਕੰਮ ਸਬ ਕੁੱਝ ਆਉਂਦਾ ਹੈ। ਉਹ ਪੈਸੇ ਕਮਾਉਣ
ਨੂੰ ਕੋਈ ਵੀ ਕੰਮ ਕਰ ਸਕਦੇ ਹਨ। ਕਿਉਂਕਿ ਉਨ੍ਹਾਂ ਨੂੰ ਮੁਚਣਾ, ਸਮਝਣਾ ਆ ਗਿਆ ਹੈ। ਉਹ ਹਰ ਕੰਮ ਕਰਨ, ਸਿੱਖਣ ਲਈ ਤਤਪਰ ਰਹਿੰਦੇ ਹਨ। ਜੋ ਲੋਕ ਬਹੁਤ ਅਮੀਰ ਹਨ।
ਕਈ ਕੋਰੇ ਅਨਪੜ੍ਹ ਹਨ। ਸਾਇੰਸਦਾਨ ਐਡੀਸ਼ਨ ਦੀ ਕੋਈ ਖ਼ਾਸ ਪੜ੍ਹਾਈ ਨਹੀਂ ਸੀ। ਉਹ ਮਿਹਨਤੀ ਹਨ।
ਆਸ ਨੂੰ ਕਦੇ ਨਾਂ ਛੱਡੀਏ ਬਿਮਾਰਾਂ ਨੂੰ ਪੱਕੇ ਕਰਨਾ ਹੈ।
ਦ੍ਰਿੜ੍ਹ ਬਣਾਂ ਕੇ ਜੀਵਨ ਵਿੱਚ ਲਾਗੂ ਕਰਨਾ ਹੈ। ਬਾਰ-ਬਾਰ ਜਦੋਂ ਕਿਸੇ ਗੱਲ ਨੂੰ ਚੇਤੇ ਕਰੀਏ।
ਕੰਮ ਕਰੀਏ। ਉਹ ਪੱਕ ਜਾਂਦੇ ਹਨ। ਇਸ ਲਈ ਚੰਗੇ ਕੰਮ ਤੇ ਬਿਮਾਰ ਜ਼ਿੰਦਗੀ ਵਿੱਚ ਲਾਉਣੇ ਹਨ। ਆਪ ਨੂੰ
ਹਰ ਚੰਗੇ, ਮਾੜੇ ਸਮੇਂ ਲਈ
ਤਿਆਰ ਕਰਨਾ ਹੈ। ਕਿਸੇ ਨੂੰ ਮੁਆਫ਼ ਕਰਨਾ, ਬਹੁਤ ਵਧੀਆ ਗੁਣ ਹੈ। ਲੋਕਾਂ ਤੇ ਰੱਬ ਤੋਂ ਆਪ ਦੀਆਂ ਭੁੱਲਾਂ ਦੀ ਵੀ ਮੁਆਫ਼ੀ ਮੰਗਣੀ ਹੈ।
ਰੱਬ ਦੇ ਭਾਣੇ ਵਿੱਚ ਰਹਿਣ ਨਾਲ ਸਬਰ ਸੰਤੋਖ ਦੀ ਆਦਤ ਬਣਦੀ ਹੈ।
Comments
Post a Comment