ਭਾਗ 17 ਆਪਦੇ ਕੰਮ ਦੇ ਸਬੰਧ ਵਿੱਚ ਪੂਰੀ ਜਾਂਣਕਾਰੀ ਚਾਹੀਦੀ ਹੈ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ


ਆਪਦੇ ਕੰਮ ਦੇ ਸਬੰਧ ਵਿੱਚ ਪੂਰੀ ਜਾਂਣਕਾਰੀ ਚਾਹੀਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਕਿਸੇ ਵੀ ਤਰਾਂ ਦੀ ਕਸਟਮਰ ਸਰਵਸ ਦਾ ਕੰਮ ਹੋਵੇ। ਪਹਿਲਾਂ ਸਿੱਖਣਾਂ ਚਹੀਦਾ ਹੈ। ਗਾਹਕ ਨਾਲ ਗੱਲ ਕਰਦੇ ਸਮੇਂ, ਸਾਰਾ ਧਿਆਨ ਉਸ ਕੰਮ ਵਿੱਚ ਚਾਹੀਦਾ ਹੈ। ਸੇਲਜ਼ ਪਰਸਨ, ਚੀਜ਼ਾਂ ਵੇਚਣ ਵਾਲੇ ਨੂੰ ਹਰ ਤਰਾਂ ਗਾਹਕ ਦਾ ਖਿਆਲ ਰੱਖਣਾਂ ਪੈਂਦਾ ਹੈ। ਆਪਦਾ ਚੇਹਰਾ ਠੀਕ ਕਰਨਾਂ ਪੈਂਦਾ ਹੈ। ਕੋਈ ਕਿਸੇ ਦਾ ਕਸਿਆ, ਤਿਉੜੀਆਂ ਵਾਲਾ ਚੇਹਰਾ ਨਹੀਂ ਦੇਖ਼ਣਾਂ ਚਹੁੰਦਾ। ਸੇਲਜ਼ ਪਰਸਨ, ਕੁੱਝ ਵੇਚਣ ਵਾਲੇ ਨੂੰ ਖੁਸ਼ ਰਹਿੱਣਾਂ ਪਵੇਗਾ। ਤੁਸੀਂ ਵੀ ਦੇਖ਼ਿਆ ਹੋਣਾਂ ਹੈ। ਕਈ ਸਬਜ਼ੀਆਂ, ਫ਼ਲ਼ਾਂ ਵਾਲੇ ਉਨਾਂ ਨੂੰ ਪਸੌਲੀ ਜਾਂਦੇ ਹੁੰਦੇ ਹਨ। ਪਾਣੀ ਛਿੱੜ ਕੇ, ਕੱਪੜੇ ਨਾਲ ਝਾੜੀ ਵੀ ਜਾਂਦੇ ਹੁੰਦੇ ਹਨ। ਦੋਂਨੇਂ ਪਾਸੇ, ਚੀਜ਼ਾਂ ਦੀ ਪ੍ਰਸੰਸਾ ਤੇ ਗਾਹਕ ਵੱਲ ਪੂਰਾ ਧਿਆਨ ਹੁੰਦਾ ਹੈ। ਨਾਲ ਦੀ ਨਾਲ ਗਾਹਕ ਵੱਲ ਝਾਕ ਕੇ ਕਹਿੰਦੇ ਹਨ, " ਇਹ ਸਾਰੀਆਂ ਚੀਜ਼ਾਂ ਤਾਜ਼ੀਆਂ ਹਨ। ਸਸਤੀਆਂ ਵੀ ਹਨ। ਤੁਹਾਡੇ ਲਈ ਹੀ ਵੇਚਣ ਨੂੰ ਬੈਠੇ ਹਾਂ। ਗਰੀਬ ਬੰਦੇ ਹਾਂ। ਅਸੀਂ ਵੀ ਬੱਚੇ ਪਾਲਣੇ ਹਨ। ਸਾਡੀ ਤਾਂ ਦਿਹਾੜੀ ਵੀ ਪੂਰੀ ਨਹੀਂ ਹੁੰਦੀ। ਜੀ ਮੇਹਨਤ ਦਾ ਮੁੱਲ ਤਾਂ ਦਿੰਦੇ ਜਾਵੋ। " ਦੋ ਚਾਰ ਰੂਪੀਏ ਘਾਟਾ ਪਾ ਕੇ ਵੀ ਚੀਜ਼ ਵੇਚ ਦਿੰਦੇ ਹਨ। ਛੇਤੀ ਕੀਤੇ ਗਾਹਕ ਨੂੰ ਖ਼ਾਲੀ ਨਹੀਂ ਮੁੜਨ ਦਿੰਦੇ। ਨਾਂ ਹੀ ਦੂਜੀ ਦੁਕਾਂਨ ਤੇ ਜਾਂਣ ਦਿੰਦੇ ਹਨ। ਨਾਂ ਹੀ ਐਸਾ ਕਹਿੰਦੇ ਹਨ, " ਜਰਾ ਰੁਕੋ, ਮੈਂ ਦੂਜੇ ਬੰਦੇ ਨੂੰ ਭਾਅ ਪੁੱਛ ਕੇ ਦੱਸਦਾ ਹਾਂ। " ਜੇ ਗਾਹਕ ਨਾਲ ਹਾਜ਼ਰ ਜੁਆਬ ਨਹੀਂ ਕਰਨਾਂ ਆਉਂਦਾ। ਗਾਹਕ ਨੂੰ ਖੁਸ਼ ਨਹੀਂ ਕਰਨਾਂ ਆਉਂਦਾ। ਘਟਾ, ਵਧਾ ਕਰਕੇ, ਭਾਅ ਲੈਬਲ ਵਿੱਚ ਨਹੀਂ ਕਰਨਾਂ ਆਉਂਦਾ। ਉਹ ਬਿਜਨਸ ਕਰਨ ਦੇ ਕਾਬਲ ਨਹੀਂ ਹੈ। ਜੇ ਐਸਾ ਹੀ ਕਹੀ ਜਾਂਣਾਂ ਹੈ, " ਮੈਂ ਨਾਲ ਵਾਲੇ ਸੇਲਜ ਪਰਸਨ ਤੋਂ ਅਜ਼ਾਜ਼ਤ ਲੈ ਕੇ, ਭਾਅ ਬਣਾਂਉਣਾਂ ਹੈ। ਦੁਕਾਂਨ ਦੇ ਮਾਲਕ ਨੂੰ ਪੁੱਛਣਾਂ ਪੈਣਾਂ ਹੈ। " ਐਸੀਆਂ ਫੋਕੀਆਂ ਗੱਲਾਂ ਕਰਨ ਨਾਲ ਬੰਦਾ ਹਲਕਾ ਦਿਸਣ ਲੱਗ ਜਾਂਦਾ ਹੈ। ਕੋਈ ਵੀ ਕੰਮ ਹੋਵੇ, ਹਰ ਬੰਦੇ ਦਾ ਧਿਆਨ, ਸ਼ਕਤੀ ਉਸ ਕੰਮ ਤੇ ਫੋਕਸ ਹੋਣੀ ਚਾਹੀਦੀ ਹੈ। ਉਸ ਦੀ ਪਾਵਰ ਇੰਨੀ ਕੁ ਹੋਣੀ ਚਾਹੀਦੀ ਹੈ। ਹਰ ਤਰਾਂ ਗਾਹਕ ਦਾ ਖਿਆਲ ਰੱਖੇ। ਗਾਹਕ ਅਨੁਸਾਰ ਹਰ ਗੱਲ ਦਾ ਧਿਆਨ ਰੱਖਦੇ ਹੋਏ। ਗਾਹਕ ਨੂੰ ਸਹੀ ਢੰਗ ਨਾਲ ਸਮਝਾ ਵੀ ਸਕੇ। ਗਾਹਕ ਦੀ ਇੱਛਾ ਵੀ ਪੂਰੀ ਹੋ ਜਾਵੇ। ਅੱਗੇ ਨੂੰ ਕਸਟਮਰ ਮੁੜ ਕੇ ਉਥੇ ਹੀ ਆਵੇ। ਲੌਗ ਟਰਮ ਰਲੇਸ਼ਨ ਬੱਣ ਜਾਂਣ।

ਬਾਹਰਲੇ ਦੇਸ਼ਾਂ ਵਿੱਚ ਫਾਸਟ ਫੂਡ ਰਿਸਟੋਰਿੰਟ ਬਹੁਤ ਚਲਦੇ ਹਨ। ਇਹ ਕਸਟਮਰ ਸਰਵਸ ਦਾ ਬਹੁਤ ਧਿਆਨ ਰੱਖਦੇ ਹਨ। ਚਾਹੇ ਅੱਧੇ ਤੋਂ ਵੱਧ ਫੂਡ ਖਾ ਕੇ, ਕੋਈ ਕਹਿ ਦੇਵੇ, " ਫੂਡ ਸੁਆਦ ਨਹੀਂ ਹੈ। ਠੰਡਾ ਹੈ। ਵਿਚੋਂ ਵਾਲ ਨਿੱਕਲ ਆਇਆ ਹੈ। ਫੂਡ ਤਿਆਰ ਕਰਨ ਨੂੰ ਇੰਨੀ ਦੇਰ ਕਿਉਂ ਲਗਾ ਦਿੱਤੀ? ਫੂਡ ਉਡੀਕਦਾ, ਮੈਂ ਤਾਂ ਕੰਮ ਤੋਂ ਲੇਟ ਹੋ ਗਿਆ। " ਬਹਾਨਾਂ ਕੋਈ ਵੀ ਹੋਵੇ। ਕਸਟਮਰ ਨੂੰ ਪੈਸੇ ਵਾਪਸ ਕੀਤੇ ਜਾਂਦੇ ਹਨ। ਜਾਂ ਅੱਗਲੇ ਮੇਲ ਖਾਂਣ ਦੀ ਰਸੀਦ ਦਿੱਤੀ ਜਾਂਦੀ ਹੈ। ਪੱਕਾ ਗਾਹਕ ਬੱਣਾਂਉਣ ਲਈ ਕਸਟਮਰ ਤੇ ਜ਼ਕੀਨ ਕੀਤਾ ਜਾਂਦਾ ਹੈ। ਬਈ ਇਹ ਸੱਚ ਬੋਲਦਾ ਹੈ। ਕੁੱਝ ਕੁ ਤਾਂ ਹਰ ਥਾਂ, ਹਰ ਸਮੇਂ ਇਹ ਡਰਾਮਾਂ ਕਰਦੇ ਹੀ ਹਨ। ਐਸਾ ਕਰਨ ਦਾ ਹਰ ਕਿਸੇ ਕੋਲ ਸਮਾਂ ਨਹੀਂ ਹੁੰਦਾ। ਉਹ ਸਹੀ ਹੀ ਕਹਿ ਰਹੇ ਹੁੰਦੇ ਹਨ।

ਕਈ ਤਾਂ ਐਸੇ ਵੀ ਹੁੰਦੇ ਹਨ। ਜੇ ਉਨਾਂ ਨੂੰ ਰਿਸਟੋਰਿੰਟ ਦੀ ਸਹੀਂ ਕੰਮਜ਼ੋਰੀ ਦਾ ਪਤਾ ਲੱਗ ਜਾਵੇ। ਫੂਡ ਖਾ ਕੇ, ਢਿੱਡ ਵਿੱਚ ਗੜਬੜ ਹੋ ਜਾਵੇ। ਰਿਸਟੋਰਿੰਟ ਵਿੱਚ ਗੰਦ ਹੋਵੇ। ਹਿਲਥ ਸਰਵਸ ਵਾਲਿਆਂ ਨੂੰ ਰਿਪੋਰਟ ਕਰ ਦਿੰਦੇ ਹਨ। ਹਿਲਥ ਸਰਵਸ ਵਾਲੇ ਆ ਕੇ, ਫੂਡ ਤੇ ਬਿਲਡਿੰਗ ਨੂੰ ਚੈਕ ਕਰਦੇ ਹਨ। ਜੇ ਕਿਤੇ ਕੋਈ ਨੁਕਸ ਦਿਸ ਜਾਵੇ। ਬਿਜ਼ਨਸ ਬੰਦ ਕਰ ਦਿੰਦੇ ਹਨ। ਉਹ ਫਿਰ ਆ-ਆ ਕੇ ਦੇਖ਼ਦੇ ਰਹਿੰਦੇ ਹਨ। ਜਿੰਨਾਂ ਚਿਰ ਫੂਡ ਤੇ ਬਿਲਡਿੰਗ ਤੇ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ। ਇਕ-ਦੋ ਮਹੀਨੇ, ਬਿਜ਼ਨਸ ਬੰਦ ਹੀ ਰਹਿੰਦਾ ਹੈ। ਇਸ ਗੱਲ ਤੋਂ ਡਰਦੇ ਹੋਏ। ਕਸਟਮਰ ਸਰਵਸ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ। ਕਸਟਮਰ ਨੂੰ ਹਰ ਤਰਾਂ ਨਾਲ ਖੁਸ਼ ਰੱਖਣ ਦੀ ਹਰ ਕੋਸ਼ਸ਼ ਕੀਤੀ ਜਾਂਦੀ ਹੈ।

ਕਸਟਮਰ ਸਰਵਸ ਦਿੰਦੇ ਸਮੇਂ ਕੰਮ ਦੀ ਪੂਰੀ ਨੌਲਜ਼ ਚਾਹੀਦੀ ਹੈ। ਆਪਦੇ ਕੰਮ ਦੇ ਸਬੰਧ ਵਿੱਚ ਪੂਰੀ ਜਾਂਣਕਾਰੀ ਚਾਹੀਦੀ ਹੈ। ਕਨੇਡਾ ਵਿੱਚ ਕਸਟਮਰ ਸਰਵਸ ਹਰ ਪਾਸੇ ਬਹੁਤ ਵਧੀਆਂ ਹੈ। ਚੀਜ਼ ਵੇਚਣ ਤੇ ਕਿਸੇ ਕਾਰਨ ਵਾਪਸ ਕਰਨ ਤੇ ਗਾਹਕ ਨਾਲ ਇਕੋ ਜਿਹਾ ਵਿਹਾਰ ਕੀਤਾ ਜਾਂਦਾ ਹੈ। ਅਸਲੀ ਪੈਕਜ਼ ਦੇ ਨਾਲ, ਰਸੀਦ ਹੋਣੀ ਚਾਹੀਦੀ ਹੈ। ਹਰ ਹਾਲਤ ਵਿੱਚ ਚੀਜ਼ ਨੂੰ ਵਾਪਸ ਲੈਣਾਂ ਪੈਂਦਾ ਹੈ। ਸਿਰਫਂ ਪੰਜਾਬੀ ਸਟੋਰਾਂ ਨੂੰ ਛੱਡ ਕੇ, ਹਰ ਪਾਸੇ ਕਸਟਮਰ ਇਜ਼ ਰਾਈਟ ਕਿਹਾ ਜਾਂਦਾ ਹੈ। ਪੰਜਾਬੀ ਸਟੋਰਾਂ ਵਾਲੇ ਛੇਤੀ ਕੀਤੇ। ਖ਼ਰਾਬ ਚੀਜ਼ ਵੇਚੀ ਜਾਂਣ ਤੇ ਵੀ ਚੀਜ਼ ਵਾਪਸ ਨਹੀਂ ਲੈਂਦੇ। ਥੋੜਾ ਜਿਹਾ ਤਕੜੇ ਹੋ ਕੇ ਗੱਲ ਕਰਨੀ ਪੈਂਦੀ ਹੈ। ਜਿਥੇ ਵੀ ਪੰਜਾਬੀ ਦਿਸਣਗੇ। ਕੁੱਝ ਕੁ ਮੇਹਨਤੀ ਲੋਕਾਂ ਨੂੰ ਛੱਡ ਕੇ, ਬਹੁਤੇ ਕੰਮ ਨੂੰ ਟਾਲਣ ਵਾਲੇ ਹੁੰਦੇ ਹਨ। ਕੋਈ ਗੱਲ ਸਿਰੇ ਨਹੀਂ ਲਗਾਉਂਦੇ। ਬੰਦੇ ਨੂੰ ਲਟਾਉਂਦੇ ਹਨ। ਟਰਾਂਟੋ ਡੌਮੀਨੀਮ ਬੈਂਕ, ਟੀਡੀ ਬੈਂਕ ਵਿੱਚ ਅੱਜ ਕੱਲ ਜ਼ਿਆਦਾ ਪੰਜਾਬੀ ਕੰਮ ਕਰਦੇ ਦਿਸ ਰਹੇ ਹਨ। ਫੋਨ ਤੇ ਗੱਲ ਕਰਨ ਵਾਲੇ, ਕਸਟਮਰ ਸਰਵਸ ਦੇਣ ਵਾਲੇ ਸਬ ਪੰਜਾਬੀ ਹੀ ਹਨ। ਪੰਜਾਬੀ ਬੰਦਾ ਆਪਣੇ ਬੰਦੇ ਦੇਖ਼ ਕੇ ਉਨਾਂ ਵੱਲ ਜਾਂਦਾ ਹੈ। ਬਈ ਆਪਣਾਂ ਪੰਜਾਬੀ ਬੰਦਾ ਮਦੱਦ ਕਰੇਗਾ। ਇਹ ਇੰਨੇ ਲਾ ਪ੍ਰਵਾਹ ਹਨ। ਦੇਖ਼ਣ ਵਾਲਾ ਹੈਰਾਨ ਰਹਿ ਜਾਂਦਾ ਹੈ। ਕਈ ਕੰਮ ਫੋਨ ਤੇ ਹੋ ਸਕਦੇ ਹਨ। ਜਿਵੇਂ ਬੈਂਕ ਵਿੱਚ ਕਿਸੇ ਨੂੰ ਮਿਲਣ ਦਾ ਸਮਾਂ ਲੈਣਾਂ। ਜਮਾਂ ਕਰਾਈ ਚੈਕ ਦੀ ਕਾਪੀ ਔਡਰ ਕਰਨੀ।

ਜਦੋਂ ਬੈਂਕ ਵਾਲੇ ਫੋਨ ਤੇ ਗੱਲ ਕਰਦੇ ਹਨ। ਇੰਡੀਆਂ ਦੇ ਸਰਕਾਰੀ ਮਹਿਕਮੇ ਵਾਲਾ ਹਾਲ ਹੈ। ਅੱਗੋਂ ਜੁਆਬ ਦਿੰਦੇ ਹਨ। ਕਿਸੇ ਨੂੰ ਜੇ ਮਿਲਣਾਂ ਹੈ। ਬੈਂਕ ਆ ਕੇ, ਸਮਾਂ ਲੈ ਕੇ ਜਾਵੋ। ਲਈਨ ਵਿੱਚ ਪੂਰੇ 20 ਮਿੰਟ ਤੋਂ ਉਤੇ ਖੜ੍ਹਨਾਂ ਪੈਂਦਾ ਹੈ। ਕਸਟਮਰ ਸਰਵਸ ਦੇਣ ਵਾਲੇ ਆਪਸ ਵਿੱਚ ਹੀ ਗੱਪਾਂ ਮਾਰੀ ਜਾਂਦੇ ਹਨ। ਇਕ ਬੰਦੇ ਨੂੰ ਹੀ ਕਿੰਨਾਂ ਚਿਰ ਲਾ ਦਿੰਦੇ ਹਨ। ਦੇਵੀ ਜਦੋਂ ਬੈਂਕ ਵਿੱਚ ਗਈ। ਉਸ ਨੇ ਸੋਚਿਆਂ ਬੈਂਕ ਵਿੱਚ ਕੰਮ ਕਰਨ ਵਾਲੇ ਪੰਜਾਬੀ ਹਨ। ਮੇਰੀ ਭਾਸ਼ਾ ਸਮਝਣ ਵਾਲੇ ਹਨ। ਮਦੱਦ ਕਰਨਗੇ। ਕੰਮ ਵੀ ਬੱਣ ਜਾਵੇਗਾ। ਉਹ ਲਾਈਨ ਵਿੱਚ 25 ਮਿੰਟ ਖੜ੍ਹੀ ਰਹੀ। ਜਦੋਂ ਉਸ ਦੀ ਬਾਰੀ ਆਈ। ਉਸ ਨੇ ਕਸਟਮਰ ਸਰਵਸ ਦੇਣ ਵਾਲੀ ਕੁੜੀ ਨੂੰ ਦੱਸਿਆ, " ਗੌਰਮਿੰਟ ਵਲੋਂ ਦਿੱਤੇ ਜਾਂਦੇ, ਜੋ ਬੱਚਿਆਂ ਦੇ ਪੈਸਿਆਂ ਦੀਆਂ ਚਿਕਾ, ਮੈਂ ਪਿਛਲੇ ਤੇ ਇਸ ਮਹੀਨੇ ਜਮਾਂ ਕਰਾਂਈਆਂ ਸੀ। ਮੈਨੂੰ ਉਨਾਂ ਦੀਆਂ ਫੋਟੋ ਕਾਪੀਆਂ ਚਾਹੀਦੀਆਂ ਹੈ। " ਕਸਟਮਰ ਸਰਵਸ ਕਰ ਰਹੀ ਕੁੜੀ ਨੇ ਕਿਹਾ, " ਹਰ ਚੈਕ ਦੀਆਂ ਫੋਟੋ ਕਾਪੀਆਂ ਦੇ 15-15 ਡਾਲਰ ਲੱਗਣਗੇ। ਇਹ ਕੰਮ ਮੇਰਾ ਨਹੀਂ ਹੈ। ਤੈਨੂੰ ਸਹਮਣੇ ਡਿਸਕ ਤੇ ਜਾਂਣਾ ਪੈਣਾ ਹੈ। " ਦੇਵੀ ਦੀ ਬੈਂਕ ਵਿੱਚ ਪੈਸਾ ਕੋਈ ਨਹੀਂ ਸੀ। ਉਹ ਬੌਦਲ ਜਿਹੀ ਗਈ ਸੀ।

ਉਥੇ ਵੀ ਲੰਬੀ ਲਾਈਨ ਲੱਗੀ ਹੋਈ ਸੀ। ਉਥੇ ਵੀ 20 ਮਿੰਟ ਲੱਗ ਗਏ। ਦੇਵੀ ਨੇ ਉਸ ਨੂੰ ਵੀ ਫੋਟੋ ਕਾਪੀਆਂ ਬਾਰੇ ਕਿਹਾ। ਉਸ ਨੇ ਪੁੱਛਿਆ, " ਕਿੰਨੇ ਡਾਲਰ ਫੋਟੋ ਕਾਪੀਆਂ ਦਾ ਖ਼ਰਚਾ ਆ ਜਾਵੇਗਾ? " ਕਸਟਮਰ ਸਰਵਸ ਦੇਣ ਵਾਲੇ ਨੇ, ਉਸ ਨੂੰ ਕਿਹਾ, " ਮੈਨੂੰ ਕੁੱਝ ਨਹੀਂ ਪਤਾ, ਮੈਂ ਆਪਦੇ ਸੁਪਰ ਵਾਈਜ਼ਰ ਤੋਂ ਪੁੱਛ ਕੇ ਦੱਸਦਾ ਹਾਂ। " ਉਹ ਪੰਜ ਮਿੰਟ ਫੋਨ ਤੇ ਘੁਸਰ-ਮੁਸਰ ਕਰਦਾ ਰਿਹਾ। ਉਸ ਨੇ ਕਿਹਾ, " 15 ਡਾਲਰ ਵਿੱਚ ਦੋ, ਚਾਰ ਦਸ ਜਿੰਨੀਆਂ ਵੀ ਫੋਟੋ ਕਾਪੀਆਂ ਚਾਹੀਦੀਆਂ ਹਨ। ਮੈਂ ਦੇ ਦੇਵਾਗਾ। " ਦੇਵੀ ਦੋਨਾਂ ਮੁਲਾਜ਼ਮਾਂ ਦੇ ਭਾਅ ਦੇ ਅੰਤਰ ਬਾਰੇ ਸੋਚ ਰਹੀ ਸੀ। ਅਚਾਨਿਕ ਉਸ ਨੂੰ ਯਾਦ ਆਇਆ। ਇਸ ਬੈਂਕ ਤੋਂ ਦੋ ਕਿਲੋਮੀਟਰ ਦੂਰ ਇਹੀ ਨਾਂਮ ਦੀ ਬੈਂਕ ਹੈ। ਕੀ ਪਤਾ ਉਹ ਮੁਫ਼ਤ ਹੀ ਦੇ ਦੇਣ। ਉਹ ਤੁਰ ਕੇ, ਉਸ ਬੈਂਕ ਵਿੱਚ ਚਲੀ ਗਈ।

ਇਥੇ ਵੀ ਸਾਰੇ ਕੰਮ ਕਰਨ ਵਾਲੇ ਪੰਜਾਬੀ ਸਨ। ਉਸ ਨੇ ਮੂਹਰਲੀ ਡਿਸਕ ਤੇ ਹੀ ਪੁੱਛਿਆ, " ਮੈਨੂੰ ਜਮਾਂ ਕਰੀਆਂ ਚਿਕਜ਼ ਦੀਆਂ ਫੋਟੋ ਕਾਪੀਆਂ ਚਾਹੀਦੀਆਂ ਹਨ। ਕਿੰਨੇ ਡਾਲਰ ਲੱਗਣਗੇ? " " ਡਾਲਰ ਨਹੀਂ ਲੱਗਣੇ। ਦੋ ਹਫ਼ਤੇ ਵਿੱਚ ਫੋਟੋ ਕਾਪੀਆਂ ਮਿਲ ਜਾਂਣ ਗੀਆਂ। " ਦੇਵੀ ਨੇ ਚੈਕ ਦੀਆਂ ਫੋਟੋ ਕਾਪੀਆਂ ਔਡਰ ਕਰ ਦਿੱਤੀਆ। ਉਹ ਹੁਣ ਪਹਿਲੀ ਬੈਂਕ ਨੂੰ ਫੋਨ ਕਰ ਰਹੀ ਸੀ। ਹਰ ਬਾਰ ਆਨਸਰਿੰਗ ਮਸ਼ੀਨ ਬੋਲ ਰਹੀ ਸੀ। ਉਹ ਫੋਨ ਘੁੰਮਾਂਉਂਦੀ ਹੋਈ, ਉਸ ਬੈਂਕ ਪਹੁੰਚ ਗਈ। 30 ਮਿੁੰਟਾ ਵਿੱਚ ਵੀ ਕਿਸੇ ਨੇ ਫੋਨ ਦਾ ਆਨਸਰ ਨਹੀਂ ਕੀਤਾ। ਘਰ ਦੇ ਸਫ਼ਰ ਤੇ ਦੋਨਾਂ ਬੈਂਕਾਂ ਦਾ ਆਉਣ-ਜਾਂਣ ਦਾ ਸਫ਼ਰ ਛੇ ਕਿਲੋਮੀਟਰ ਪੈ ਗਿਆ। ਦੇਵੀ ਨੇ ਮੈਨੇਜ਼ਰ ਨੂੰ ਕਿਹਾ, " ਮੈਂ ਤੁਹਾਡੀ ਹੀ ਦੂਜੀ ਟੀਡੀ ਬੈਂਕ ਵਿਚੋਂ ਆਈ ਹਾਂ। ਉਨਾਂ ਨੇ ਮੈਨੂੰ ਮੁਫ਼ਤ ਵਿੱਚ ਚੈਕ ਦੀਆਂ ਫੋਟੋ ਕਾਪੀਆਂ ਔਡਰ ਕਰ ਦਿੱਤੀਆਂ। ਤੁਹਾਡੀ ਬੈਂਕ ਵਿੱਚ ਹੀ ਮੈਨੂੰ ਦੋ ਰੇਟ ਦੱਸੇ ਗਏ। " " ਮੈਂ ਹੁਣ ਤੈਨੂੰ ਮੁਫ਼ਤ ਵਿੱਚ ਕਰ ਦਿੰਦੀ ਹਾਂ। ਗੱਲਤੀ ਦੀ ਮੁਆ਼ਫ਼ੀ ਚਹੁੰਦੀ ਹਾਂ। " " ਜੇ ਪਹਿਲਾਂ ਹੀ ਬੰਦੇ ਚੱਜ ਨਾਲ ਟ੍ਰੇਡ ਕੀਤੇ ਹੋਣ। ਚੱਜ ਨਾਲ ਸਾਰਾ ਕੁੱਝ ਸਿੱਖਿਆ, ਸਿਖਾਇਆ ਹੋਵੇ। ਮੁਆ਼ਫ਼ੀ ਫੀਲ ਕਰਨ ਦੀ ਨੌਬਤ ਨਾਂ ਆਵੇ। ਇਹ ਤਾਂ ਪਤਾ ਲੱਗ ਗਿਆ ਤੁਸੀਂ ਕੈਸੀ ਨਿਕੰਮੀ ਸਰਵਸ ਦਿੰਦੇ ਹੋ। ਅੱਗੋ ਤੋਂ ਮੈਂ ਉਸੇ ਦੂਜੀ ਬੈਂਕ ਵਿੱਚ ਹੀ ਜਾਵਾਂਗੀ। ਭਾਵੇਂ ਦੂਰ ਹੀ ਸਹੀ। ਮਨ ਨੂੰ ਇਹ ਤਾਂ ਪਤਾ ਹੋਵੇਗਾ। ਕੰਮ ਸਹੀ ਹੋ ਰਿਹਾ ਹੈ। "

ਉਸ ਨੂੰ ਕਾਪੀਆਂ ਜਰੂਰੀ ਚਾਹੀਦੀਆਂ ਸੀ। ਪਤੀ ਨੇ ਉਸ ਨੂੰ ਪੈਸੇ ਦੇਣੇ ਬੰਦ ਕੀਤੇ ਹੋਏ ਸਨ। ਬੱਚੇ 20, 40 ਡਾਲਰ ਮੰਗ-ਮੰਗ ਕੇ, 250-250 ਖਾਂ ਚੁੱਕੇ ਸਨ। ਹੁਣ ਕਿਸੇ ਨੇ, ਦੇਵੀ ਨੂੰ ਕਿਹਾ ਸੀ, " ਜੇ ਕੋਈ ਹੋਰ ਹੱਥ ਪੱਲਾ ਨਹੀਂ ਬੱਜਦਾ। ਸਰਕਾਰੀ ਭੱਤਾ ਬਿਲ-ਫੇਅਰ ਲੈਣ ਲੱਗ ਜਾ। " ਦੇਵੀ ਸਰਕਾਰੀ ਭੱਤਾ ਔਫ਼ੀਸਰ ਕੋਲ ਗਈ ਸੀ। ਸਰਕਾਰੀ ਭੱਤਾ ਔਫ਼ੀਸਰ ਨੇ ਬੈਂਕ ਦੀਆਂ ਸਟੇਟਮਿੰਟ ਮੰਗ ਲਈਆਂ। ਜਦੋਂ ਦੇਵੀ ਨੇ, ਬੈਂਕ ਦੀਆਂ ਸਟੇਟਮਿੰਟ ਦਿਖਾਈਆਂ। ਜਿਸ ਵਿੱਚ 250-250 ਡਾਲਰ ਡਿਪੋਜ਼ਟ ਹੁੰਦਾ ਦਿਖ਼ਾਈ ਦੇ ਰਿਹਾ ਸੀ। ਪੈਸੇ ਇਸ਼ੂ ਕਿਹਨੇ ਕੀਤੇ? ਇਹ ਨਹੀਂ ਪਤਾ ਲੱਗਾ ਸੀ। ਪਰੂਫ਼ ਕਰਨ ਲਈ ਫੋਟੋ ਕਾਪੀਆਂ ਚਾਹੀਦੀਆਂ ਸਨ। ਕੁੱਝ ਪਾਉਣ ਲਈ ਹਿੰਮਤ ਤਾਂ ਆਪ ਨੂੰ ਕਰਨੀ ਪੈਂਦੀ ਹੈ। ਸਮਾਂ ਤੇ ਮੇਹਨਤ ਲਗਾਉਣੇ ਪੈਂਦੇ ਹਨ। ਦੂਜਿਆਂ ਦੀ ਮਦੱਦ ਵੀ ਲੈਣੀ ਪੈਂਦੀ ਹੈ। ਬੰਦੇ ਕੁੱਝ ਕੁ ਹੀ ਸਹੀ ਹੁੰਦੇ ਹਨ। ਬਹੁਤੇ ਪਾਣੀ ਵਿੱਚ ਮਧਾਂਣੀ ਪਾਈ ਰੱਖਦੇ ਹਨ।

Comments

Popular Posts