ਭਾਗ 10 ਕੁੜੀਆਂ ਦੀ ਘਾਟ ਮਹਿਸੂਸ ਹੁੰਦੀ ਹੈ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ

ਕੁੜੀਆਂ ਦੀ ਘਾਟ ਮਹਿਸੂਸ ਹੁੰਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਗੁਆਂਢ ਵਿੱਚ ਹੀ ਚਾਰ ਘਰਾਂ ਵਿੱਚ ਦਸ ਮੁੰਡੇ 26, 27, 32 ਸਾਲਾਂ ਦੇ ਹਨ। ਸਾਰੇ ਪਾਸੇ ਮੁੰਡੇ ਹੀ ਮੁੰਡੇ ਫਿਰਦੇ ਹਨ। ਬਹੁਤ ਚੰਗੀ ਗੱਲ ਹੈ। ਜਮਾਨਾਂ ਤਾਂ ਪਹਿਲਾਂ ਹੀ ਮਰਦ ਪ੍ਰਧਾਂਨ ਹੈ। ਹੁਣ ਮਰਦ ਹੀ ਮਰਦ ਦੀ ਸੁਰਤ ਟਿਕਾਂਣੇ ਲਗਾਉਣਗੇ। ਕੀ ਤੁਹਾਨੂੰ ਪਤਾ ਹੈ? ਮੁੰਡਿਆਂ ਨੂੰ ਵਿਆਹ ਕਰਾਂਉਣ ਨੂੰ ਅੱਜ ਕੁੜੀਆਂ ਨਹੀਂ ਲੱਭਦੀਆਂ। ਅੱਜ ਤੋਂ ਅੱਗਲੇ ਸਾਲਾਂ ਵਿੱਚ ਕੀ ਹੋਵੇਗਾ? ਕਨੇਡਾ, ਅਮਰੀਕਾ ਤੇ ਬਾਹਰਲੇ ਹੋਰ ਦੇਸ਼ਾਂ ਵਿੱਚ ਤਾਂ ਮੁੰਡੇ ਪਹਿਲਾਂ ਹੀ ਛੜੇ ਰਹਿ ਕੇ ਰਾਜੀ ਹਨ। ਛੜੇ ਬੰਦੇ ਤੇ ਕੋਈ ਪਬੰਦੀ ਨਹੀਂ ਹੁੰਦੀ। ਕੋਈ ਵੀ ਬੰਦਾ ਨਹੀਂ ਚਹੁੰਦਾ। ਉਸ ਦੀ ਕੋਈ ਰਾਖੀ ਕਰੇ। ਉਸ ਦੇ ਆਉਣ, ਜਾਂਣ ਦੀਆਂ ਕੋਈ ਵਿੜਕਾ ਲਵੇ। ਮਰਦ ਦਾ ਵਿਆਹ ਹੁੰਦੇ ਹੀ ਪਤਨੀ ਪੁਲਿਸ ਵਾਲਿਆਂ ਵਾਂਗ ਪੁੱਛ-ਗਿਛ ਸ਼ੁਰੂ ਕਰ ਦਿੰਦੀ ਹੈ। ਪਹਿਲਾਂ ਮਾਂ ਐਸਾ ਕਰਦੀ ਸੀ। ਹੁਣ ਪਤਨੀ, ਪਤੀ ਦੀ ਪੂਰੇ ਦਿਨ ਦੀ ਰਿਪੋਰਟ ਪੁੱਛਦੀ ਹੈ, " ਕਿਥੇ ਗਿਆ? ਕਿਹਨੂੰ ਮਿਲਿਆ? ਕਿਉਂ ਮਿਲਿਆ? ਘਰ ਲੇਟ ਕਿਉਂ ਆਇਆ? ਫੋਨ ਦਾ ਜੁਆਬ ਤੁਰੰਤ ਕਿਉਂ ਨਹੀਂ ਦਿੱਤਾ? ਫੋਨ ਦੇ ਪਿਛੇ ਕਿਹਦੀ ਅਵਾਜ਼ ਰਹੀ ਸੀ? ਕਿਸੇ ਹੋਰ ਔਰਤ ਵੱਲ ਕਿਉਂ ਝਾਕਿਆ? ਔਰਤ ਵੱਲ ਝਾਕ ਕੇ ਕਿਉਂ ਹੱਸਿਆ? " ਪਤਾ ਨਹੀਂ ਬਿਚਾਰੇ ਪਤੀਆਂ ਨੂੰ ਕੀ-ਕੀ ਜੁਆਬ ਦੇਣੇ ਪੈਂਦੇ ਹਨ? ਲੋਕਾਂ ਤੇ ਪਤਨੀ ਨੂੰ ਕੀ-ਕੀ ਝੂਠ ਬੋਲਣਾਂ ਪੈਂਦਾ ਹੈ? ਕੀ-ਕੀ ਪਾਪੜ ਵੇਲਣੇ ਪੈਂਦੇ ਹਨ? ਕਿੰਨੇ ਖ਼ਰਚੇ ਉਠਾਂਉਣੇ ਪੈਂਦੇ ਹਨ? ਔਰਤ ਪੰਜਾਹ ਗੱਲਾਂ ਕਰਦੀ ਹੈ। ਮਰਦ ਦੀ ਇੱਕ ਹੀ ਵੱਜੀ ਬਹੁਤ ਹੈ। ਇਸੇ ਲਈ ਕਈ ਮਰਦ ਬਾਲ-ਬੱਚੇ ਵਾਲੇ ਬਗਾਵਤ ਕਰਕੇ ਘਰੋਂ ਭੱਜ ਜਾਂਦੇ ਹਨ। ਜੇ ਮਰਦਾਂ ਨੂੰ ਮਰਦਾਂ ਨਾਲ ਵਿਆਹ ਕਰਾਂਉਣੇ ਪੈ ਗਏ। ਕਿਹੜਾ ਦੋਂਨਾਂ ਵਿਚੋਂ ਬਗਾਵਤ ਕਰੇਗਾ? ਕਿਹੜਾ ਘਰ ਸਭਾਲੇਗਾ? ਕਿਉਂਕਿ ਉਹੀ ਪਤਨੀ ਵਾਲੇ ਸੁਆਲ ਮਰਦਾਂ ਵੀ ਮਰਦਾਂ ਤੇ ਉਠਾਉਣਗੇ। ਜੇ ਦੋਂਨੇਂ ਜੋੜੀ ਦਾਰ ਮਰਦ, ਮਰਦਾਂ ਵਾਲੀਆਂ ਹਰਕੱਤਾ ਕਰਦੇ ਰਹੇ। ਮਰਦਾਂ ਦਾ ਕੀ ਬਣੇਗਾ?
ਬਹੁਤ ਪਰਿਵਾਰਾਂ ਵਿੱਚ ਪਤੀ-ਪਤਨੀ ਨੇ, ਸਿਰਫ਼ ਇੱਕ ਦੋ ਮੁੰਡੇ ਹੀ ਜੰਮਣ ਦਿੱਤੇ ਹਨ। ਕੁੜੀ ਨੂੰ ਜਨਮ ਨਹੀਂ ਦਿੱਤਾ। ਬਹੁਤ ਵੱਡਾ ਘੋਰ ਨਰਕ ਕੀਤਾ ਹੈ। ਹੁਣ ਉਹੀ ਕਈ ਮਾਪੇ ਪੁੱਤਰ ਨੂੰ ਦੇਖ਼ ਕੇ, ਉਨਾਂ ਤੋਂ ਡਰਦੇ, ਇੰਝ ਲੁੱਕਦੇ ਹਨ। ਜਿਵੇਂ ਜੰਗਲ ਦੇ ਜਾਨਵਰ ਸ਼ੇਰ ਤੋਂ ਡਰਦੇ ਝਾੜਾ ਖੱਡਾ ਵਿੱਚ ਵੜ ਜਾਂਦੇ ਹਨ। ਜੇ ਕੋਈ ਕਿਸੇ ਦਾ ਖੂਨ ਕਰਕੇ, ਚਹੁੰਦਾ ਹੈ। ਉਹ ਸ਼ਾਂਤੀ ਨਾਲ ਜੀਵੇਗਾ। ਮਨ ਨੂੰ ਕਿਤੇ ਸਕੂਨ ਨਹੀਂ ਮਿਲਦਾ। ਜਿਸ ਚੀਜ਼ ਦੀ ਲੋੜ ਨਹੀਂ ਹੁੰਦੀ। ਉਸ ਨੂੰ ਕੂੜੇ ਵਿੱਚ ਸਿੱਟਿਆ ਜਾਂਦਾ ਹੈ। ਕੁੜੀਆਂ ਪਾਲ਼ ਕੇ ਮਾਪਿਆਂ ਦੇ ਕੁੱਝ ਹੱਥ ਨਹੀਂ ਲੱਗਦਾ। ਘਰੋਂ ਤੋਰਨ ਵੇਲੇ ਕੋਲੋ ਦੇਣਾਂ ਵੀ ਪੈਂਦਾ ਹੈ। ਇਸੇ ਲਈ ਆਪ ਨੂੰ ਬਹੁਤੇ ਸਮਝਦਾਰ ਸਮਝਣ ਵਾਲੇ ਕੁੜੀਆਂ ਨੂੰ ਜੰਮਣ ਹੀ ਨਹੀਂ ਦਿੰਦੇ। ਜੇ ਕਿਸੇ ਦੇ ਘਰ ਧੀ, ਭੈਣ ਹੁੰਦੀ ਹੈ। ਉਸ ਵਿੱਚ ਆਪੇ ਹੀ ਨਰਮੀ ਜਾਂਦੀ ਹੈ। ਉਸ ਨੂੰ ਪਤਾ ਹੁੰਦਾ ਹੈ। ਕਿਵੇਂ ਔਰਤ ਨਾਲ ਬੋਲਣਾਂ, ਰਹਿੱਣਾਂ ਹੈ? ਕੁੜੀਆਂ ਦੀ ਘਾਟ ਹੋ ਗਈ ਹੈ। ਸ਼ਾਇਦ ਇਸੇ ਕਰਕੇ, ਕਨੂੰਨ ਨੇ ਲਾਗੂ ਕਰ ਦਿੱਤਾ ਹੈ। ਮੁੰਡੇ, ਮੁੰਡਿਆਂ ਨਾਲ ਰੌਮਾਂਸ ਕਰ ਸਕਦੇ ਹਨ। ਮੁੰਡੇ, ਮੁੰਡਿਆਂ ਨਾਲ ਜੋੜੀਆਂ ਬਣਾਂ ਸਕਦੇ ਹਨ। ਜੋੜੀਆਂ ਪਹਿਲਾਂ ਹੀ ਘੱਟ ਹਨ, ਜੋੜੀਆਂ ਜੱਗ ਥੌੜੀਆਂ ਸਨ। ਹੁਣ ਮੁਕਮਲ ਹੋਣ ਦਾ ਸਮਾਂ ਗਿਆ ਹੈ। ਚਲੋਂ ਮੁੰਡੇ, ਮੁੰਡਿਆਂ ਨਾਲ ਖੁੱਲੇਅਮ ਸੁਹਾਗ-ਸਹਾਗਣ ਬਣਨਗੇ। ਤਾਂ ਕੁੜੀਆਂ ਨੂੰ ਛੇੜਨ ਦਾ ਕੰਮ ਘਟੇਗਾ। ਬਲਾਤਕਾਰ ਵੀ ਨਹੀਂ ਹੋਣਗੇ। ਕਨੂੰਨ ਨੇ ਬਹੁਤ ਵਧੀਆਂ ਕੀਤਾ। ਚੋਰੀ-ਚੋਰੀ ਵੀ ਤਾ ਚਲੀ ਜਾਂਦਾ ਸੀ। ਚੋਰੀ-ਚੋਰੀ ਕਰਨ ਵਿੱਚ ਭਾਰਤੀ ਸਬ ਤੋਂ ਅੱਗੇ ਹਨ। ਬਹੁਤੇ ਚੋਰੀ-ਚੋਰੀ ਵੀ ਖੁੱਲਕੇ ਲੁਕ-ਲੁਕ ਕੰਮ ਕਰਦੇ ਹਨ। ਚੋਰੀ-ਚੋਰੀ ਕੁੱਝ ਵੀ ਕਰਕੇ ਦੇਖ਼ ਲਵੋ। ਦੁਨੀਆਂ ਸੂਹ ਕੱਢ ਲੈਂਦੀ ਹੈ। ਬੇਅੰਤ ਬਾਰ ਚੋਰੀ ਕਰੇ, ਚੋਰ ਇੱਕ ਦਿਨ ਫੜਿਆ ਜਾਂਦਾ ਹੈ। ਬਾਕੀ ਸਾਰੇ ਦੇਸ਼ਾਂ ਦੇ ਲੋਕ, ਮੁਸਲਮਾਨ ਵੀ ਕਿਸੇ ਨਾਲ ਰਿਸ਼ਤਾ ਬਣਾਉਂਦੇ ਹਨ। ਉਹਲਾ ਉਹ ਵੀ ਰੱਖਦੇ ਹਨ। 4% ਤਾਂ ਸੱਚ ਦਸ ਦਿੰਦੇ ਹਨ। ਚਾਰ ਔਰਤਾਂ ਹਿੱਕ ਠੋਕ ਕੇ ਰੱਖਦੇ ਹਨ। ਉਹ ਚਾਹੇ ਮਾਸੀ, ਦਾਦੀ, ਨਾਨੀ, ਭੂਆਂ, ਮਾਮੀ ਹੋਵੇ ਜਾਂ ਉਨਾਂ ਦੀਆਂ ਧੀਆਂ ਕਿਸੇ ਵੀ ਉਮਰ ਦੀਆਂ ਹੋਣ। ਸਬ ਕਬੂਲ ਹੈ। ਇਸ ਦਾ ਮਤਲੱਬ ਕਿਸੇ ਨਾਲ ਵੀ ਸਬੰਧ ਹੋ ਸਕਦਾ ਹੈ। ਸਬ ਨੂੰ ਬਰਾਬਤਾ ਹੈ।
ਇਹ ਮਰਦ ਗਲੈਰੀ ਮੋਰ ਹੀ ਤਾਂ ਹੁੰਦੇ ਹਨ। ਅਸਲ ਵਿੱਚ ਹਰ ਕੁੜੀ ਸੋਹਣੀ ਲੱਗਦੀ ਹੈ। ਜਿਥੇ ਵੀ ਕੁੜੀ ਦੇਖ਼ੀ ਖੰਭ ਖਿਲਾਰ ਕੇ, ਪਹਿਲਾਂ ਪਾਉਣ ਲੱਗ ਜਾਂਦੇ ਹਨ। ਕੁੜੀਆਂ ਦੁਆਲੇ ਨੱਚਣ ਲੱਗ ਜਾਂਦੇ ਹਨ। ਅੱਜ ਦੀਆਂ ਕੁੜੀਆਂ, ਮੁੰਡਿਆਂ ਤੋਂ ਵੱਧ ਪੜ੍ਹੀਆਂ ਹੋਈਆਂ ਹਨ। ਉਹ ਹੁਣ ਮੁੰਡਿਆਂ ਨੂੰ ਨਖ਼ਰੇ ਥੱਲੇ ਨਹੀਂ ਰੱਖਦੀਆਂ। ਕਈ ਕੁੜੀਆਂ ਦਾ ਦਾ ਵਿਆਹ ਕਰਾਂਉਣ ਦਾ ਕੋਈ ਇਰਾਦਾ ਨਹੀਂ ਹੈ। ਉਹ ਹੋਰ-ਹੋਰ ਪੜ੍ਹੀ ਜਾਂਦੀਆਂ ਹਨ। ਕਈ ਮਾਪਿਆਂ ਦੇ ਘਰ ਕੁੜੀਆਂ ਹੀ ਹਨ। ਸ਼ਾਇਦ ਪੁੱਤਰ ਜੰਮਿਆਂ ਨਹੀਂ ਹੋਣਾਂ। ਕਈ ਕੁੜੀਆਂ ਨੂੰ ਇੰਨਾਂ ਵੀ ਪਤਾ ਹੈ। ਕੁੜੀਆਂ ਨੂੰ ਬਹੁਤੇ ਮਾਪੇ ਜੰਮਣਾਂ ਨਹੀਂ ਚਹੁੰਦੇ। ਕਈ ਕੁੜੀਆਂ ਅਣ-ਚਾਹੀ ਔਲਾਦ ਹਨ। ਕੁੜੀਆਂ ਪਿਛੋਂ ਜਿੰਨਾਂ ਦੇ ਮਸਾਂ ਮੁੰਡਾ ਹੁੰਦਾ ਹੈ। ਉਹ ਕੁੜੀਆਂ ਹਰ ਰੋਜ਼ ਦੀ ਜਿੰਦਗੀ ਵਿੱਚ ਦੇਖ਼ਦੀਆਂ ਹਨ। ਮੁੰਡੇ-ਕੁੜੀ ਦੇ ਪਾਲਣ-ਪੋਸ਼ਣ, ਪੜ੍ਹਾਈ ਤੇ ਘਰ ਦੇ ਕੰਮਾਂ ਵਿੱਚ ਕੀ ਵਿਤਕਰਾ ਕੀਤਾ ਜਾਂਦਾ ਹੈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦੀ ਖ਼ੁਰਾਕ ਨਹੀਂ ਦਿੱਤੀ ਜਾਂਦੀ। ਗੈਰੀ ਨੂੰ ਉਸ ਦੇ ਦਾਦਾ, ਮਾਂ, ਪਿਉ, ਪਿੰਜੀਰੀਆਂ, ਚੁਰੀਆਂ ਬਣਾਂ-ਬਣਾਂ ਕੇ ਖੁਵਾਉਂਦੇ ਰਹਿੰਦੇ ਸਨ। ਕੁੜੀਆਂ ਨੂੰ ਰੁੱਖੀ-ਸੁੱਕੀ ਰੋਟੀ ਦਿੱਤੀ ਜਾਂਦੀ ਸੀ। ਕੁੜੀਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਇਆ ਗਿਆ। ਉਹ ਫਿਰ ਵੀ ਕਾਲਜ਼ ਦੀ ਪੜ੍ਹਾਈ ਪੂਰੀ ਕਰ ਗਈਆਂ। ਘਰ ਦੀਆਂ ਤੰਗੀਆਂ ਕਰਕੇ ਵੀ ਗੈਰੀ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਾਇਆ ਗਿਆ। ਉਸ ਨੇ ਦਸਵੀਂ ਮਸਾਂ ਕੀਤੀ। ਕੁੜੀਆਂ ਘਰ ਦੇ ਸਾਰੇ ਕੰਮ ਕਰਦੀਆਂ ਸਨ। ਕੁੜੀਆਂ ਦੇ ਹੁੰਦੇ, ਘਰ ਝਾੜੂ, ਪੋਚੇ, ਕੱਪੜੇ ਧੋਣ ਵਾਲੀ ਰੱਖਣ ਦੀ ਲੋੜ ਨਹੀਂ ਸੀ। ਗੈਰੀ ਦੇ ਮੂੰਹ ਤੇ ਦਾੜ੍ਹੀ ਗਈ ਸੀ। ਉਹ ਮੁੰਡਿਆਂ ਨਾਲ ਬਾਂਟੇ ਖੇਡਦਾ ਰਹਿੰਦਾ ਸੀ। ਘਰ ਦਾ ਕੋਈ ਕੰਮ ਕਰਨ ਲਈ ਦਿਮਾਗ ਹੀ ਨਹੀਂ ਚੱਲਦਾ ਸੀ। ਨਾਂ ਹੀ ਮਾਪਿਆਂ ਨੂੰ ਲੱਗਦਾ ਸੀ। ਪੁੱਤਰ ਨੂੰ ਕਿਸੇ ਕੰਮ ਵਿੱਚ ਲਗਾਇਆ ਜਾਵੇ। ਇਹੀ ਆਦਤ ਗੈਰੀ ਦੀ ਪੱਕ ਗਈ ਸੀ। ਬਾਲ-ਬੱਚੇ ਵਾਲਾ ਹੋ ਕੇ ਵੀ ਉਹ ਚਹੁੰਦਾ ਸੀ। ਘਰ ਦੇ ਸਾਰੇ ਕੰਮ ਮਾਂ ਤੇ ਪਤਨੀ ਕਰੀ ਜਾਂਣ। ਹੁਣ ਐਸਾ ਹੋਣਾਂ ਮੁਸ਼ਕਲ ਸੀ। ਸੱਸ ਸੋਚਦੀ ਸੀ। ਕੰਮ ਬਹੂ ਕਰੇ। ਵੱਹਟੀ ਨੇ ਦੋਂਨੇਂ ਹੱਥ ਖੜ੍ਹੇ ਕਰ ਦਿੱਤੇ ਸਨ। ਦੋ ਪੋਤੇ ਸੱਸ ਨੂੰ ਦੇ ਦਿੱਤੇ ਸਨ। ਉਹ ਵੀ ਮੁੰਡੇ ਜੰਮ ਕੇ ਆਪ ਨੂੰ ਮਲਕਾ ਸਮਝਦੀ ਸੀ।

Comments

Popular Posts