ਭਾਗ 22 ਚੂਲੇ ਅੱਗ ਨਾਂ ਘੜੇ ਵਿੱਚ ਪਾਣੀ, ਨੱਸ਼ੇਈਆਂ ਦੀ ਜੂਨ ਬੂਰੀ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?

ਚੂਲੇ ਅੱਗ ਨਾਂ ਘੜੇ ਵਿੱਚ ਪਾਣੀ, ਨੱਸ਼ੇਈਆਂ ਦੀ ਜੂਨ ਬੂਰੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਅਸੀਂ ਜੋ ਕੰਮ ਕਰਨਾਂ ਹੈ। ਪਹਿਲਾਂ ਸੋਚਣਾਂ ਪੈਣਾਂ ਹੈ। ਕੰਮ ਦਾ ਕੀ ਮੈਨੂੰ ਫ਼ੈਇਦਾ ਹੋਵੇਗਾ? ਉਹ ਫੁਰਨੇ ਨੂੰ ਹਾਂਸਲ ਕਰਨ ਦਾ ਪੂਰਾ ਜਤਨ ਕਰਦੇ ਹਾਂ। ਆਪਦੇ ਲਈ ਕਿਸੇ ਚੰਗੇ ਕੰਮ ਨੂੰ ਸ਼ੁਰੂ ਕਰਨ ਹੈ। ਕਿਸੇ ਦੀ ਸਲਾਅ ਲੈਣ ਦੀ ਲੋੜ ਨਹੀਂ ਹੈ। ਹੱਥਾਂ-ਪੈਰਾਂ ਸੋਚ ਨੂੰ ਅੱਗੇ ਵਧਾਉਣਾਂ ਹੈ। ਜੇ ਲਾਭ ਮਿਲਣ ਵਾਲਾ ਕੰਮ ਸ਼ੁਰੂ ਕੀਤਾ ਹੈ। ਕਿਸੇ ਦੇ ਟੋਕਣ, ਰੋਕਣ, ਕਹਿੱਣ ਤੇ ਕੰਮ ਰੁਕਣਾਂ ਨਹੀਂ ਚਾਹੀਦਾ। ਜਿੰਨਾਂ ਕੰਮਾਂ ਨਾਲ ਧੰਨ, ਸਰੀਰ, ਸਮਾਂ ਖ਼ਰਾਬ ਹੁੰਦੇ ਹਨ। ਐਸੇ ਕੰਮ ਰੋਕਣੇ ਹੀ ਚਾਹੀਦੇ ਹਨ। ਐਸੇ ਕੰਮਾਂ ਮਗਰ ਹੱਥ ਧੋ ਕੇ ਪੈ ਜਾਂਣਾਂ ਚਾਹੀਦਾ ਹੈ। ਤਕਰੀਬਨ ਹਰ ਘਰ ਵਿੱਚ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਸ਼ੇ ਤਾਂ ਹੁਣ ਆਦਤ ਬੱਣ ਗਏ। ਨਸ਼ਿਆਂ ਦੀ ਬਿਮਾਰੀ ਲੱਗ ਗਈ ਹੈ। ਨਸ਼ੇ ਕੈਸੇ ਹਨ। ਵਿਹਲੇ ਰਹਿਣਾਂ, ਪੁਰਖਾਂ ਦੀ ਜਾਇਦਾਦ ਤੇ ਐਸ਼ ਕਰਨਾਂ, ਲੋਕਾਂ ਨੂੰ ਠੱਗਣਾਂ, ਝੂਠ ਬੋਲਣਾਂ, ਜਣੇ-ਖਣੇ ਅੱਗੇ ਪੂਛ ਮਾਰਨੀ ਵੀ ਨਸ਼ਾਂ ਹੀ ਹਨ। ਬੰਦੇ ਨੂੰ ਆਪਦੇ ਪੈਰਾਂ ਤੇ ਖੜ੍ਹੇ ਹੋਣਾਂ ਚਾਹੀਦਾ ਹੈ। ਦੂਜੇ ਲੋਕਾਂ ਫੌੜੀਆਂ ਦੇ ਸਹਾਰੇ ਜਿਉਣਾਂ ਵੀ ਕੋਈ ਜਿੰਦਗੀ ਹੈ। ਕਈਆਂ ਦੀ ਜ਼ਮੀਰ ਸੌਂ ਗਈ ਹੈ। ਘਰ ਦੀਆਂ ਔਰਤਾਂ ਵੱਲੋਂ, ਦੋ-ਚਾਰ ਰੋਟੀਆਂ. ਪੱਕਿਆ ਭੋਜਨ ਤਿੰਨੇ ਵੇਲੇ ਖਾਂਣ ਨੂੰ ਪੱਕਿਆ ਮਿਲ ਜਾਂਦਾ ਹੈ। ਨਿਗਾ ਮਾਰ ਕੇ ਦੇਖੋ ਘਰ ਦੇ ਮਰਦ ਕਿੰਨੀ ਕੁ ਕਮਾਂਈ ਕਰਦੇ ਹਨ? ਕੀ ਵੱਡੇ ਹੋ ਰਹੇ ਮੁੰਡੇ-ਕੁੜੀਆਂ, ਘਰ ਦੇ ਛੋਟੇ-ਛੋਟੇ ਕੰਮ ਕਰਦੇ ਹਨ? ਕੀ ਨੌਜੁਵਾਨ ਹੋ ਰਹੇ ਬੱਚੇ, ਆਪਦੇ ਲਈ ਖਾਂਣ, ਭੋਜਨ ਬਣਾਂਉਣ, ਸਫ਼ਾਈ ਦੇ ਕੰਮ ਆਪ ਕਰਦੇ ਹਨ? ਜੇ ਮਾਂ ਥਾਲੀ ਵਿੱਚ ਰੋਟੀ ਪਰੋਸ ਕੇ ਨਾਂ ਦੇਵੇ। ਕੀ ਨੌਜੁਵਾਨ ਬੱਚੇ ਆਪ ਰੋਟੀ ਤਿਆਰ ਕਰਕੇ ਖਾ ਸਕਦੇ ਹਨ? ਕੀ ਨੌਜੁਵਾਨ ਆਪਦੇ ਜੂਠੈ ਭਾਂਡੇ ਮਾਜ਼ ਸਕਦੇ ਹਨ? ਕੀ ਨੌਜੁਵਾਨ ਬੱਚੇ ਆਪਦੇ ਕੱਪੜੇ, ਬਿਸਤਰੇ, ਕੰਮਰੇ ਦੀ ਸਫ਼ਾਈ ਦਾ ਧਿਆਨ ਰੱਖਦੇ ਹਨ? ਜੇ ਨੌਜੁਵਾਨ ਇਸ ਪਾਸੇ ਧਿਆਨ ਨਹੀਂ ਦਿੰਦੇ। ਸਮਝੋਂ ਨੌਜੁਵਾਨਾਂ ਦਾ ਧਿਆਨ ਕਿਤੇ ਹੋਰ ਹੈ। ਦਿਮਾਗ ਕਦੇ ਵਿਹਲਾ ਨਹੀਂ ਰਹਿੰਦਾ। ਮਨ ਸ਼ੈਤਾਨੀਆਂ ਕਰਦਾ ਰਹਿੰਦਾ ਹੈ। ਜੋ ਘਰਦੇ ਵੱਡੇ ਹੋਰ ਕੁੱਝ ਕਰਦੇ ਹਨ। ਨੌਜੁਵਾਨਾਂ ਉਹ ਕਰ ਰਹੇ ਹੁੰਦੇ ਹਨ। ਘਰ ਵਿੱਚ ਪਿਉ, ਦਾਦਾ, ਚਾਚਾ, ਮਾਮਾ ਸਬ ਨਸ਼ੇ ਕਰਦੇ ਹਨ। ਜਦੋਂ ਵੱਡੇ ਮਰਦ ਮਿਲ ਕੇ ਸ਼ਰਾਬ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਪੀਂਦੇ ਹਨ। ਪੀ ਕੇ ਗੱਲਾਂ-ਬਾਤਾਂ ਕਰਕੇ, ਮਸਤੀ ਕਰਦੇ ਹਨ। ਕਈ ਤਾਂ ਦੇਸੀ ਸ਼ਰਾਬ ਘਰੇ ਹੀ ਕੱਢਦੇ ਹਨ? ਦੁੱਧ ਡੈਅਰੀਆਂ ਵਿੱਚ ਵੇਚਦੇ ਹਨ। ਹੋਰ ਵੀ ਬਹੁਤ ਤਰਾ ਦੇ ਨਸ਼ੇ ਕਰਦੇ ਹਨ। ਜਿੰਨਾਂ ਤੋਂ ਮਜ਼ਦੂਰਾਂ ਤੋਂ ਖੇਤਾ ਵਿੱਚ ਜਾਂ ਹੋਰ ਕੰਮ ਕਰਾਂਉਂਦੇ ਹਨ। ਉਨਾਂ ਮਜ਼ਦੂਰਾਂ ਨੂੰ ਨਸ਼ੇ ਦਿੰਦੇ ਹਨ। ਇਹ ਸਬ ਕੁੱਝ ਨੌਜੁਵਾਨ ਬੱਚੇ ਦੇਖ਼ ਰਹੇ ਹਨ। ਬੱਚੇ ਨੌਜੁਵਾਨ ਹੋ ਕੇ ਉਹੀ ਕਰਨਗੇ ਜੋ ਅੱਖੀ ਦੇਖਿਆ ਹੈ। ਆਦਤ ਪੱਕਣ ਲਈ ਹਰ ਰੋਜ਼ ਉਹੀ ਕੰਮ ਕਰਨਾਂ ਪੈਂਦਾ ਹੈ। ਨੌਜੁਵਾਨ ਬੱਚਾ ਉਹੀ ਖਾਵੇ-ਪੀਵੇਗਾ। ਜੋ ਉਸ ਦੇ ਸਹਮਣੇ ਘਰ ਵਿੱਚ ਹੋਵੇਗਾ। ਜਦੋਂ ਕੋਈ ਨੌਜੁਵਾਨ ਮੁੰਡਾ-ਕੁੜੀ ਆਪਣੇ-ਆਪ ਵਿੱਚ ਹੋ ਜਾਂਦਾ ਹੈ। ਇਹ ਉਸ ਨੇ ਆਪ ਸੋਚਣਾਂ ਹੈ। ਕਿਵੇਂ ਜਿਉਣਾਂ ਹੈ? ਇਸ ਜਿੰਦਗੀ ਨੂੰ ਚਲਾਉਣ ਲਈ ਪੈਸਾ ਕਿਥੋਂ ਆਉਣਾਂ ਹੈ? ਕੀ ਖਾਂਣਾਂ ਹੈ? ਦੁੱਧ, ਘਿਉ ਪੀਣਾਂ-ਖਾਣਾਂ ਹੈ। ਜਾਂ ਸ਼ਰਾਬ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਪੀਣੇ ਹਨ। ਜੇ ਪਿਉ ਸ਼ਰਾਬ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਪੀਂਦਾ ਹੈ। ਪੁੱਤ-ਧੀਆਂ ਵੀ ਨਸ਼ੇ ਤੇ ਲੱਗ ਸਕਦੇ ਹਨ। ਪਰ ਇਹ ਜਰੂਰੀ ਨਹੀਂ ਹੈ। ਪੁੱਤ-ਧੀਆਂ ਨੇ ਵੀ ਕੇ ਸ਼ਰਾਬ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਪੀਣੇ ਹਨ। ਵੋਟਾਂ ਵਾਲੇ ਸ਼ਰਾਬ, ਭੰਗ, ਡੋਡੇ, ਭੁੱਕੀ ਹੋਰ ਨਸ਼ੇ ਵੰਡਦੇ ਹਨ। ਕੀ ਤੁਹਾਨੂੰ ਪਤਾ? ਬਾਹਰ ਵਾਲੇ ਲੋਕ ਤੁਹਾਡੀ ਮਰਜ਼ੀ ਬਗੈਰ ਤੁਹਾਨੂੰ ਜ਼ਹਿਰ ਨਹੀਂ ਦੇ ਸਕਦੇ। ਤੁਸੀਂ ਹੱਥ ਬਾਹਰ ਕੱਢ ਕੇ ਨਸ਼ੇ ਫੜਦੇ ਹੋ। ਉਨਾਂ ਦੀ ਹਿੰਮਤ ਤੁਹਾਨੂੰ ਜ਼ਹਿਰ ਦੇਣ ਦੀ ਨਹੀਂ ਹੋ ਸਕਦੀ। ਨਸ਼ਾਂ ਲੈਣ ਦਾ ਤੁਹਾਡਾ ਆਪਦਾ ਫੈਸਲਾ ਹੈ। ਜੇ ਵੋਟਾਂ ਵੇਲੇ ਨਸ਼ੇ ਵੰਡਣ ਵਾਲਿਆ ਨੂੰ ਪਤਾ ਹੋਵੇ। ਇਹ ਲੋਕ ਨਸ਼ੇ ਸਾਡੇ ਮੂੰਹ ਵਿੱਚ ਥੁਨ ਦੇਣੇ ਹਨ। ਸ਼ਰਾਬ ਦੀਆਂ ਬੋਤਲਾਂ ਸਾਡੇ ਸਿਰ ਤੇ ਲੋਕ ਤੋੜ ਦੇਣਗੇ। ਕਿਸੇ ਦੀ ਹਿੰਮਤ ਨਹੀਂ ਪਵੇਗੀ। ਤੁਹਾਡੇ ਮੁਹੱਲੇ ਵਿੱਚ ਸ਼ਰਾਬ ਦੀਆਂ ਬੋਤਲਾਂ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਵੰਡੇਗਾ। ਕੀ ਤੁਹਾਡੇ ਵਿੱਚ ਐਸਾ ਕਰਨ ਦੀ ਹਿੰਮਤ ਹੈ? ਕਿ ਨਸ਼ੇ ਵੰਡਣ ਆਇਆਂ ਦੇ ਮੂੰਹ ਉਤੇ ਸ਼ਰਾਬ ਦੀਆਂ ਬੋਤਲਾਂ ਮਾਰੋਂ? ਇੰਨੀ ਹਿੰਮਤ ਨਹੀਂ ਹੈ। ਨਸ਼ੇ ਤਾਂ ਤੁਹਾਨੂੰ ਆਪ ਨੂੰ ਚਾਹੀਦੇ ਹਨ। ਪਿੰਡ ਭੋਨਹੜ ਵਿੱਚ ਵੋਟਾਂ ਵਾਲਿਆਂ ਨੇ ਨਸ਼ੇ ਪੰਚਾਂ, ਸਰਪੰਚ ਦੇ ਘਰ ਰੱਖੇ ਸਨ। ਉਨਾਂ ਦੀ ਡਿਊਟੀ ਲੋਕਾਂ ਨੂੰ ਵੰਡਣ ਨੂੰ ਲਾਈ ਸੀ। ਇੱਕ ਪੰਚ ਆਪ ਹੀ ਬੇਅੰਤ ਬੋਤਲਾਂ ਲੋਕੋ ਲਈਆਂ। ਪੰਚ ਤੇ ਉਸ ਦਾ ਪੁੱਤਰ ਨਸ਼ੇ ਦੀਆਂ ਗੋਲੀਆਂ ਵਾਲੀ ਇੰਨੀ ਸ਼ਰਾਬ ਪੀ ਗਏ। 2 ਮਹੀਨੇ ਖੂਬ ਪੀਂਦੇ ਰਹੇ। ਅੰਤ ਪੁੱਤਰ ਪਿਉ ਤੋਂ ਪਹਿਲਾਂ ਤੇ ਪਿਉ 10 ਮਹੀਨੇ ਪਿਛੋਂ ਮਰ ਗਿਆ। ਹੁਣ ਜੋ ਪੋਤਾ ਇੱਕ ਰਹਿ ਗਿਆ। ਪੰਚ ਬਣਾਂ ਦਿੱਤਾ ਹੈ। ਉਹ ਵੀ ਨਸ਼ੇਈ ਹੈ। ਕਿੰਨੇ ਸਾਲ ਜਿਉਵੇਗਾ? ਰੱਬ ਆਸਰੇ ਹੈ। ਸ਼ਰਾਬ ਦੀਆਂ ਬੋਤਲਾਂ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਖਾਂਣ-ਪੀਣ ਦਾ ਤੁਹਾਡਾ ਮਨ ਹੈ। ਕੋਈ ਕਿਸੇ ਨੂੰ ਧੱਕੇ ਨਾਲ ਨਸ਼ੇ ਨਹੀਂ ਦੇ ਸਕਦਾ। ਮਰਜ਼ੀ ਤੁਹਾਡੀ ਹੈ। ਕੀ ਤੁਸੀਂ ਚੱਜ ਦੀ ਜਿੰਦਗੀ ਜਿਉਣੀ ਹੈ? ਜਾਂ ਨਸ਼ੇ ਖਾਂ ਕੇ, ਨਾਲੀ ਦੇ ਕੀੜਿਆਂ ਵਾਲੀ ਜੂਨ ਜਿਉਣੀ ਹੇ? ਜਿੰਦਗੀ ਚੱਜ ਦੀ ਸੋਹਣੇ ਢੰਗ ਨਾਲ ਜਿਉਣੀ ਚਾਹੀਦੀ ਹੈ। ਦੂਜਾ ਬੰਦਾ ਗੂੰਹ-ਮੂਤ ਖਾਂਣ-ਪੀਣ ਨੂੰ ਦੇਵੇ। ਕੀ ਗੂੰਹ-ਮੂਤ ਖਾਦਾ-ਪੀਤਾ ਜਾ ਸਕਦਾ ਹੈ? ਹੈ ਨਾਂ ਆਪਦੀ ਮਰਜ਼ੀ ਨਸ਼ੇ ਖਾਂਣ ਦੀ। ਨਸ਼ੇ ਖਾਂਣ ਵਿੱਚ ਹੋਸ਼ ਗੁਆ ਲੈਂਦੇ ਹਨ। ਲੜਾਈਆਂ ਕਰਦੇ ਹਨ। ਦੂਜੇ ਲੋਕਾਂ ਦਾ ਲਿਹਾਜ਼ ਨਹੀਂ ਕਰਦੇ। ਮਰਦ ਨਸ਼ੇ ਵਿੱਚ ਬਲਾਤਕਾਰ ਕਰਦੇ ਹਨ।

ਕਈ ਜੋ ਨਸ਼ਾ ਖਾ ਕੇ ਸ਼ੇਰ ਬੱਣਦੇ ਹਨ। ਨਸ਼ਾ ਉਤਰਦੇ ਹੀ ਫੂਕ ਨਿੱਕਲ ਜਾਂਦੀ ਹੈ। ਜਿਸ ਦਿਨ ਨਸ਼ਾ ਨਾਂ ਖਾਦਾ ਜਨਾਨੀ ਤੋਂ ਜੁੱਤੀਆਂ ਖਾਂਦੇ ਹਨ। ਨਸ਼ੇ ਖਾਂਣ ਵਿੱਚ ਹੋਸ਼ ਗੁਆ ਲੈਂਦੇ ਹਨ। ਲੜਾਈਆਂ ਕਰਦੇ ਹਨ। ਦੂਜੇ ਲੋਕਾਂ ਦਾ ਲਿਹਾਜ਼ ਨਹੀਂ ਕਰਦੇ। ਮਰਦ ਨਸ਼ੇ ਵਿੱਚ ਬਲਾਤਕਾਰ ਕਰਦੇ ਹਨ। ਨਸ਼ੇ ਖਾਣ ਨਾਲ ਦਿਮਾਗ, ਗੁਰਦੇ, ਕਿੰਡਨੀਆਂ ਪੂਰੀ ਸੇਹਿਤ ਖ਼ਰਾਬ ਹੋ ਜਾਂਦੇ ਹਨ। ਨਸ਼ੇ ਦੇ ਟਿੱਕੇ ਲਗਉਂਦੇ ਹਨ। ਨਸ਼ੇ ਦੀਆਂ ਗੰਦੀਆਂ ਸੂਈਆਂ ਨਾਲ, ਗੰਦੇ ਲੋਕਾਂ ਨਾਲ ਸੈਕਸ ਕਰਨ ਨਾਲ ਏਡਜ਼ ਹੋ ਰਹੀ ਹੈ। ਹੋਲੀ-ਹੋਲੀ ਮਰਦਨਗੀ ਦੀ ਸ਼ਕਤੀ ਫੁਸ ਹੋਣ ਲੱਗ ਜਾਂਦੀ ਹੈ। ਮਰਦ ਜ਼ਨਾਨੀ ਦੇ ਜੋਗ ਨਹੀਂ ਰਹਿੰਦਾ। ਨਾਂ ਮਰਦ ਹੋ ਜਾਂਦਾ ਹੈ। ਜੋ ਕਦੇ ਮਰਦ ਹੋ ਗਏ। ਕਦੇ ਨਾਂ ਮਰਦ ਹੋ ਗਏ। ਭਾਵ ਕਦੇ ਜ਼ਨਾਨੀ ਦੇ ਜੋਗ ਕਦੇ ਆਪਦੀ ਕਮਜ਼ੋਰੀ ਛੁੱਪਾਉਣ ਨੂੰ ਜਨਾਨੀ ਦੇਖ਼ ਕੇ ਲੁੱਕ ਜਾਂਦੇ ਹਨ। ਐਸੇ ਲੋਕਾਂ ਦੇ ਬੱਚੇ ਕੈਸੇ ਜੰਮਣਗੇ? ਸਿਧੀ ਜਿਹੀ ਗੱਲ ਹੈ। ਨਰ-ਮਾਦਾ ਪੱਛੂ, ਜਾਨਵਰ ਜਾਂ ਮਨੁੱਖ ਹਨ। ਉਨਾਂ ਦੀ ਜਿੰਦਗੀ ਸੈਕਸ ਹੈ। ਸੈਕਸ ਤੋਂ ਬਗੈਰ ਨਰ-ਮਾਦਾ ਪੱਛੂ, ਜਾਨਵਰ ਜਾਂ ਮਨੁੱਖ ਫਨਾਹ, ਖਤਮ ਹੋ ਜਾਂਣਗੇ। ਬੀਜ ਨਾਂਸ਼ ਹੋ ਜਾਵੇਗਾ। ਨਸਲ ਖ਼ਤਮ ਹੋ ਜਾਵੇਗੀ। ਦੇਖਣਾਂ ਤੁਸੀ ਹੈ। ਨਸ਼ੇ ਖਾਂਣ ਵਾਲਿਆਂ ਨੇ, ਆਪਦੇ ਬੱਚੇ ਐਸੇ ਹੀ ਨਸ਼ੇਈ ਜੰਮਣੇ ਹਨ। ਅੱਗੋਂ ਉਨਾਂ ਦੇ ਬੱਚੇ ਜੰਮ ਸਕਣੇ ਹਨ। ਕੋਈ ਗਰਾਂਟੀ ਨਹੀਂ ਹੈ। ਨਸ਼ੇਈ, ਨੰਗੇ, ਭੁੱਖੇ ਦੇ ਘਰ ਜ਼ਨਾਨੀ ਨਹੀਂ ਟਿਕਣੀ। ਚੂਲੇ ਅੱਗ ਨਾਂ ਘੜੇ ਵਿੱਚ ਪਾਣੀ, ਨੱਸ਼ੇਈਆਂ ਦੀ ਜੂਨ ਬੂਰੀ। ਹੈਨੀ ਕੋਈ ਝਾਂਜਰਾਂ ਵਾਲੀ। ਛੱੜਿਆਂ ਦੀ ਅੱਗ ਨਾਂ ਬਲੇ।

Comments

Popular Posts