ਭਾਗ 9 ਮਨਮੀਤ ਸਿੰਘ ਭੁਲਰ ਕੀ ਮੈਂ ਸ਼ਹਿਨਸ਼ੀਲ, ਔਰਤਾਂ ਗੁਰੂ, ਪੀਰ ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?

ਕੈਲਗਰੀ ਦੇ ਐਮ.ਐਲ. ਸਰਦਾਰ ਮਨਮੀਤ ਸਿੰਘ ਭੁਲਰ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com ਬਹੁਤ ਦੁੱਖ ਨਾਲ ਲਿਖ ਰਹੀਂ ਹਾਂ। ਐਕਸੀਡੈਂਟ ਵਿੱਚ ਕੈਨੇਡਾ ਅਲਬਰਟਾ ਤੋ ਕੈਲਗਰੀ ਦੇ ਐਮ.ਐਲ. ਸਰਦਾਰ ਮਨਮੀਤ ਸਿੰਘ ਭੁਲਰ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਹਨ। ਨਵਬੰਰ 23, 2015 ਸੋਮਵਾਰ ਦੁਪਿਹਰ ਬਆਦ 2 ਵਜੇ ਦੇ ਕਰੀਬ ਮਨਵੀਤ ਭੁਲਰ ਵਿੱਚ ਸਿੱਧਾ ਟਰੱਕ ਵੱਜਾ। ਮਨਮੀਤ ਸਿੰਘ ਭੁਲਰ ਦੀ ਹਸਪਤਾਲ ਵਿੱਚ ਜਾ ਕੇ, ਮੌਤ ਹੋ ਗਈ। ਬੰਦੇ ਵਿੱਚ ਟਰੱਕ ਦੇ ਵੱਜਣ ਨੂੰ ਸ਼ੜਕ ਹੱਦਸਾ ਹੋਇਆ ਕਿਹਾ ਗਿਆ ਹੈ। ਹਾਈਵੇ 2 ਕੈਲਗਰੀ ਤੋਂ ਡੇਢ ਘੰਟੇ ਦੀ ਦੂਰੀ ਰਿਡ ਡੀਅਰ ਨੇੜੇ, ਕਿਸੇ ਦਾ ਐਕਸੀਡੈਂਟ ਹੋਇਆ ਸੀ। ਜਿਸ ਦੀ ਮਦੱਦ ਕਰਨ ਮਨਮੀਤ ਸਿੰਘ ਭੁਲਰ ਆਪਦੀ ਗੱਡੀ ਵਿੱਚੋਂ ਬਾਹਰ ਆਇਆ ਸੀ। ਉਦੋਂ ਹੀ ਆ ਕੇ ਟਰੱਕ ਮਨਵੀਤ ਭੁਲਰ ਉਤੋਂ ਦੀ ਲੰਘ ਗਿਆ।

ਰੇਡੀਉ ਰਿਡ ਐਫ਼, ਐਮ ਤੋਂ ਰਵਨਜੀਤ ਨੇ ਸੋਗ ਸਮਾਂਚਾਰ ਦਿੱਤਾ। ਜਿਸ ਨਾਲ ਸਾਰੇ ਲੋਕਾਂ ਵਿੱਚ ਸੋਗ ਫੈਲ ਗਿਆ। ਦੋਸਤੀ ਦੀ ਬਹਿਸ ਤੇ ਚੱਲ ਰਿਹਾ ਰੇਡੀਉ ਪ੍ਰੋਗ੍ਰਾਮ ਬੰਦ ਕਰ ਦਿੱਤਾ ਗਿਆ। ਮੈਂ ਫਟਾਫਟ ਗੂਗਲ ਰੀਸਰਚ ਕੀਤਾ। ਕੁੱਝ ਕੁ ਮਿੰਟ ਪਹਿਲਾਂ ਉਥੇ ਵੀ ਮਨਵੀਤ ਭੁਲਰ ਦੀ ਖ਼ਬਰ ਕਈ ਮੀਡੀਏ ਦੁਆਰਾ ਲੱਗੀ ਹੋਈ ਸੀ।

ਮਨਮੀਤ ਸਿੰਘ ਭੁਲਰ ਪਹਿਲਾ ਸਿੱਖ ਨੌਜਵਾਨ ਕੈਲਗਰੀ ਦਾ ਐਮ.ਐਲ. ਸੀ। ਜੋ ਐਮ.ਐਲ. ਬੱਣ ਕੇ 28 ਸਾਲ ਦੀ ਉਮਰ ਤੋਂ ਸਤਾ ਵਿੱਚ ਹੈ। ਮਨਵੀਤ ਭੁਲਰ ਜ਼ਿਆਦਾਤਰ ਲੋਕਾਂ ਦੇ ਮਨਾਂ ਤੇ ਛਾਂਇਆ ਹੋਇਆ ਸੀ। ਮਨਮੀਤ ਸਿੰਘ ਭੁਲਰ ਸੱਚਾ ਦੋਸਤ, ਵਫ਼ਾਦਾਰ, ਸੇਵਾਦਾਰ, ਭਾਈਚਾਰੇ ਵਿੱਚ ਮਿਲਵਰਤਣ ਵਾਲਾ, ਜੇਤੂ, ਖੁੱਲੇ ਦਿਲ ਵਾਲੇ ਨੌਜੁਵਾਨ ਸੀ। ਸਰਦਾਰ ਮਨਮੀਤ ਸਿੰਘ ਭੁਲਰ ਪੱਗ ਵਾਲਾ ਕਨੇਡੀਅਨ ਜੰਮਪਲ ਅੰਮ੍ਰਿਤਧਾਰੀ ਮੁੰਡਾ ਸੀ। ਉਹ 6"3' ਇੰਚ ਲੰਬਾ ਨੌਜਵਾਨ ਸੀ। ਸੇਹਿਤ ਦਾ ਇੰਨਾਂ ਕੁ ਭਾਰਾ ਸੀ। ਕਿਸੇ ਦੀ ਜੱਫ਼ੀ ਵਿੱਚ ਨਹੀਂ ਆਉਂਦਾ ਸੀ। ਕੋਈ ਬੰਦਾ ਉਸ ਨੂੰ ਜੱਫ਼ੀ ਨਹੀਂ ਮਾਰ ਸਕਦਾ ਸੀ। ਆਲੇ ਦੁਆਲੇ ਦੇ ਸਾਰੇ ਨੌਜੁਵਾਨਾਂ ਵਿਚੋਂ ਤੱਕੜਾ ਨੌਜੁਵਾਨ ਸੀ। ਚੇਹਰੇ ਦੀ ਦਿਖਤ ਸੱਚ-ਮੁੱਚ ਸ਼ੇਰ ਵਰਗੀ ਸੀ। ਮਨਮੀਤ ਸਿੰਘ ਭੁਲਰ ਦਾ ਜਨਮ ਮਾਰਚ 1, 1980 ਨੂੰ ਹੋਇਆ ਸੀ। ਉਸ ਨੇ ਪੀਅਰਸਨ ਹਾਈ ਸਕੂਲ ਤੋਂ ਗਰੈਜੂਏਸ਼ਨ ਕੀਤੀ। ਮਨਵੀਤ ਨੇ ਵਿੰਡਸਰ ਯੂਨੀਵਰਸਿਟੀ 2011 ਵਿੱਚ ਕਾਨੂੰਨ ਲੋਅਰ ਦੀ ਡੀਗਰੀ ਹਾਂਸਲ ਕੀਤੀ। ਮਨਮੀਤ ਸਿੰਘ ਭੁਲਰ 2008 ਵਿੱਚ 28 ਸਾਲਾਂ ਦੀ ਉਮਰ ਵਿੱਚ ਐਮ.ਐਲ. ਬੱਣੇ ਸਨ। ਮਨਮੀਤ ਸਿੰਘ ਭੁਲਰ 28 ਸਾਲਾਂ ਤੋਂ 35 ਸਾਲਾਂ ਦੀ ਉਮਰ ਤੱਕ ਲਗਾਤਾਰ ਤਿੰਨ ਬਾਰ ਕੈਲਗਰੀਅਨ, ਕਨੇਡੀਅਨ ਲੋਕਾਂ ਦੁਆਰਾ ਐਮ.ਐਲ. ਚੁਣੇ ਗਏ। ਅੱਜ ਤੱਕ ਐਮ.ਐਲ. ਸਨ। ਨਾਂ ਪੂਰੀ ਹੋਣ ਵਾਲੀ ਘਾਟ ਪੈ ਗਈ ਹਠ। ਇਹ ਨੇਤਾ ਹਮੇਸ਼ਾਂ ਲੋਕਾਂ ਨੂੰ ਯਾਦ ਰਹੇਗਾ।

ਮਈ 5, 2015 ਵਿੱਚ ਫਿਰ ਚੌਣ ਜਿੱਤ ਕੇ, ਕੈਲਗਰੀ ਦੇ ਐਮ.ਐਲ. ਬੱਣੇ। ਅਪਰੈਲ ਦੀ 18 ਤਰੀਕ ਦੀ ਸ਼ਾਮ ਸੀ। ਜਦੋਂ ਮਨਮੀਤ ਸਿੰਘ ਭੁਲਰ 5 ਕੁ ਹੋਰ ਮੁੰਡਿਆਂ ਨਾਲ ਡੋਰ ਨੌਕ ਕਰ ਰਹੇ ਸਨ। ਇਹ ਸਾਰੇ ਜਾਂਣੇ ਪੈਦਲ ਚਲ ਕੇ ਘਰ-ਘਰ ਜਾ ਰਹੇ ਸਨ। ਮੈਂ ਬਾਹਰ ਗਰਾਜ ਨੂੰ ਪੇਂਟ ਕਰ ਰਹੀ ਸੀ। ਮੈਨੂੰ ਉਦੋਂ ਹੀ ਪਤਾ ਲੱਗਾ। ਜਦੋਂ ਮਨਵੀਤ ਭੁਲਰ ਨੇ ਕਿਹਾ, " ਵਾਹਿਗੁ੍ਰੂ ਜੀ ਕਾ ਖ਼ਲਸਾ, ਵਾਹਿਗੁ੍ਰੂ ਜੀ ਕੀ ਫਤਿਹੇ ਜੀ। ਇਹ ਕੀ ਕਰ ਰਹੇ ਹੋ?ਚਿੱਟੇ ਰੰਗ ਨਾਲ ਕੱਪੜੇ, ਮੂੰਹ ਹੱਥ ਰੰਗੇ ਹਨ। " ਮੈਂ ਪਿਛੇ ਮੁੜ ਕੇ ਦੇਖ਼ਿਆ। ਮਨਮੀਤ ਸਿੰਘ ਭੁਲਰ ਨੂੰ ਦੇਖ਼ ਕੇ ਹੈਰਾਨ ਰਹਿ ਗਈ। ਹੱਸਦਾ ਮੁਸਕਾਂਦਾ ਮਨਮੀਤ ਸਿੰਘ ਭੁਲਰ ਮੇਰੇ ਸੱਜੇ ਮੋਡੇ ਵੱਲ ਖੜ੍ਹਾ ਸੀ। ਮੈਨੂੰ ਉਸ ਨਾਲ ਗੱਲ ਕਰਨ ਲਈ ਮੂੰਹ ਉਤਾਹਾਂ ਨੂੰ ਚੁੱਕਣਾਂ ਪਿਆ। ਮੈਂ ਫਤਿਹੇ ਬੁਲਾਈ। ਕਿਹਾ, " ਮੈਂ ਘਰ ਨੂੰ ਸਜਾਂਉਣ ਦਾ ਕੰਮ ਕਰਦੀ ਹਾਂ। ਜੇ ਘਰ ਦੇ ਕੰਮ ਕਰਾਂਗੇ। ਤਾਂ ਬਾਹਰ ਵੀ ਕੰਮ ਕਰਨ ਜੋਗੇ ਹੋਵਾਂਗੇ। ਤੁਸੀਂ ਵੀ ਤਾਂ ਵੋਟਾਂ ਮੰਗਣ ਨੂੰ ਆਪ ਹੀ ਤੁਰੇ ਫਿਰਦੇ ਹੋ। ਇਸ ਦੀ ਕੀ ਲੋੜ ਸੀ? ਸਬ ਲੋਕ ਤੁਹਾਡੇ ਕੀਤੇ ਕੰਮਾਂ ਤੋਂ ਖੁਸ਼ ਹਨ। ਤੁਹਾਡੇ ਤਾਂ ਡੈਡੀ ਨੇ, ਕੈਲਗਰੀ ਦਸ਼ਮੇਸ਼ ਕਲਚਰ ਗੁਰਦੁਆਰਾ ਸਾਹਿਬ ਬੱਣਾਂਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਜਦੋਂ ਗੁਰਦੁਆਰਾ ਸਾਹਿਬ ਬੱਣਨਾਂ ਸੀ। ਸਬ ਤੋਂ ਅੱਗੇ ਹੋ ਕੇ ਨੀਹ ਰੱਖਾ ਕੇ ਉਸਾਰ ਕੇ, ਗੁਰਦੁਆਰੇ ਸਾਹਿਬ ਦੀ ਸੇਵਾ ਕੀਤੀ ਹੈ। " " ਹਾਂ ਜੀ ਸਬ ਕੁੱਝ ਇਹ ਮੈਂ ਘਰ ਵਿੱਚੋਂ ਹੀ ਸਿੱਖਿਆ ਹੈ। ਕਈ ਬੰਦੇ ਪ੍ਰਸੰਸਾ ਕਰਦੇ ਹਨ। ਕਈ ਬੰਦੇ ਉਦੋਂ ਵੀ ਡੈਡੀ ਵੇਲੇ ਵੀ, ਤੇ ਹੁਣ ਵੀ ਲੱਤਾਂ ਖਿੱਚਦੇ ਹਨ। " ਮੈਂ ਉਸ ਦੇ ਸਖ਼ਤ ਬੋਲ ਸੁਣ ਕੇ, ਉਸ ਵੱਲ ਦੇਖਿਆ। ਉਹ ਕਾਫ਼ੀ ਗਭੀਰ ਹੋ ਗਿਆ ਸੀ। ਮੈਂ ਕਿਹਾ, " ਲੋਕ ਦੋਂਨੇਂ ਪਾਸੇ ਦੀ ਗੱਲ ਕਰਦੇ ਹੁੰਦੇ ਹਨ। ਫਿਰ ਵੀ ਬਹੁਤ ਲੋਕ ਤੁਹਾਡੇ ਤੇ ਤੁਹਾਡੇ ਪੂਰੇ ਪਰਿਵਾਰ ਦੇ ਪ੍ਰਸੰਸਕਿ ਹਨ। ਤੁਹਾਡੀ ਮੰਮੀ ਵੀ ਬਹੁਤ ਖੁਸ਼ ਮਜਾਜ਼ ਹੈ। ਮੇਰੀ ਬਹੁਤ ਚੰਗੀ ਦੋਸਤ ਹੈ। " " ਇਸੇ ਉਮੀਦ ਨਾਲ ਤਾਂ ਤੁਹਾਡੇ ਕੋਲੋ ਵੋਟ ਮੰਗਣ ਆਇਆ ਹਾਂ। ਤੁਸੀਂ ਮੈਨੂੰ ਵੋਟ ਪਾ ਕੇ, ਕਾਂਮਜਾਬ ਬੱਣਾਂ ਕੇ, ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿਉ। " " ਹਾਂ ਜੀ ਵੋਟ ਤੁਹਾਨੂੰ ਹੀ ਪਾਉਣੀ ਹੈ। ਮਾਹਾਰਾਜ ਸੱਚੇ ਸੇਵਕਾਂ ਵੱਲ ਹੁੰਦਾ ਹੈ। ਰੱਬ ਤੁਹਾਡਾ ਸਾਥ ਦੇਵੇਗਾ। " ਮਨਮੀਤ ਸਿੰਘ ਭੁਲਰ ਦੋ ਮਿੰਟ ਮੇਰੇ ਨਾਲ ਗੱਲਾਂ ਕਰਕੇ, ਅੱਗਲੇ ਘਰ ਚਲੇ ਗਏ। ਜੋ ਮੁਸਲਮਾਨ ਭਾਈ ਦਾ ਸੀ। ਉਸ ਨੇ ਪਹਿਲਾਂ ਹੀ ਮਨਵੀਤ ਭੁਲਰ ਦਾ ਫੱਟਾ ਘਾਹ ਤੇ ਗੱਡਿਆ ਹੋਇਆ ਸੀ। ਉਹ ਇੱਕ ਘੰਟਾ ਉਥੇ ਹੀ ਦਸ ਕੁ ਘਰਾਂ ਮੂਹਰੇ ਜਾ ਕੇ, ਡੋਰ ਖੜਕਾ ਕੇ, ਲੋਕਾਂ ਨਾਲ ਗੱਲਾਂ ਕਰਦੇ ਰਹੇ।

ਬੰਦੇ ਉਦੋਂ ਵੀ ਡੈਡੀ ਵੇਲੇ ਵੀ, ਤੇ ਹੁਣ ਵੀ ਲੱਤਾਂ ਖਿੱਚਦੇ ਹਨ। ਗੱਲ ਮੇਰੇ ਦਿਲ ਵਿੱਚ ਤੀਰ ਵਾਂਗ ਖੂਬੀ ਸੀ। ਹੁਣ ਮਨਮੀਤ ਸਿੰਘ ਭੁਲਰ ਦੇ ਜਾਂਣ ਪਿਛੋਂ, ਮਨ ਵਿੱਚ ਚੀਸ ਪੈ ਰਹੀ ਹੈ। ਮਨਮੀਤ ਸਿੰਘ ਭੁਲਰ ਦੀ ਕਾਰ ਟਰੱਕ ਦੀ ਸਿੱਧੀ ਟੱਕਰ ਨਹੀਂ ਹੋਈ। ਰਸਤੇ ਵਿੱਚ ਕਿਸੇ ਦਾ ਐਕਸੀਡੈਂਟ ਹੋਇਆ ਸੀ। ਮਨਮੀਤ ਸਿੰਘ ਭੁਲਰ ਮਦੱਦ ਕਰਨ ਨੂੰ ਆਪਦੀ ਕਾਰ ਵਿਚੋਂ ਬਾਹਰ ਨਿੱਕਿਆ ਸੀ। ਇੱਕ ਟਰੱਕ ਪਿਛੇ ਤੋਂ ਆਇਆ। ਉਸ ਨੇ ਮਨਮੀਤ ਸਿੰਘ ਭੁਲਰ ਵਿੱਚ ਸਿੱਧੀ ਟੱਕਰ ਮਾਰੀ ਹੈ। ਹੋਰਾਂ ਲੋਕਾਂ ਦੇ ਮੁਕਾਬਲੇ, ਅਲਬਰਟਾ ਵਿੱਚ ਲੋਕਾਂ ਨੂੰ ਸਬ ਤੋਂ ਮਦੱਦਗਾਰ ਮੰਨਿਆ ਜਾਂਦਾ ਹੈ। ਜਿਵੇਂ ਮਨਵੀਤ ਭੁਲਰ ਮਦੱਦ ਕਰਨ ਲੱਗਿਆ ਸੀ। ਦੇਖ਼ਣਾਂ ਇਹ ਹੈ। ਉਹ ਟਰੱਕ ਵਾਲਾ ਕੌਣ ਸੀ? ਕੀ ਡਰਾਇਵਰ ਨਸ਼ੇ ਵਿੱਚ ਸੀ? ਕੀ ਉਸ ਨੂੰ ਬੰਦਾ ਨਹੀਂ ਦਿਸਿਆ? ਕਿੰਨੇ ਚਿਰ ਤੋਂ ਉਹ ਡਰਾਇਵਰ ਸੀ? ਟਰੱਕ ਕਿਸ ਦੇ ਨਾਂਮ ਸੀ? ਕਿੰਨੇ ਚਿਰ ਤੋਂ ਟਰੱਕ ਸ਼ੜਕ ਤੇ ਚੱਲ ਰਿਹਾ ਸੀ? ਇਹ ਸਾਰੇ ਸੁਆਲ ਪੁਲੀਸ ਤੇ ਮੀਡੀਏ ਨੇ ਖੋਜਣੇ ਹਨ। ਇਹ ਆਂਮ ਐਕਸੀਡੈਂਟ ਨਹੀਂ ਹੈ। ਕਨੇਡਾ ਵਿੱਚ ਐਸੇ ਬਹੁਤ ਘੱਟ ਐਕਸੀਡੈਂਟ ਹੁੰਦੇ ਹਨ। ਬਈ ਐਕਸੀਡੈਂਟ ਤੋਂ ਕੋਈ ਗੱਡੀ ਤੇਜ ਕਰਕੇ, ਗੱਡੀ ਬੰਦਿਆਂ ਦੇ ਉਪਰੋਂ ਦੀ ਲੰਘਾ ਕੇ ਲੈ ਜਾਵੇ। ਮੇਨ ਸ਼ੜਕਾਂ ਬਿਲਕੁਲ ਸਾਫ਼ ਸਨ। ਕੋਈ ਬਰਫ਼ ਦੀ ਸਿਲਪਰੀ-ਤਿਲਕਣ ਨਹੀਂ ਸੀ। ਇਹ ਹੱਦਸਾ ਹੈ ਕੱਤਲ?

ਮਨਮੀਤ ਸਿੰਘ ਭੁਲਰ ਪ੍ਰੋਗਰੈਸਿਵ ਕੰਜ਼ਰਵੇਟਿਵ ਤੌਰ ਕੈਲਗਰੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਅਲਬਰਟਾ ਦੇ ਵਿਧਾਨ ਸਭਾ ਦਾ ਇੱਕ ਕੈਨੇਡੀਅਨ ਸਿਆਸਤਦਾਨ ਅਤੇ ਸਦੱਸ ਸੀ। ਮਨਮੀਤ ਸਿੰਘ ਭੁਲਰ 2011 ਤੱਕ ਇੱਕ ਕੈਬਨਿਟ ਮੰਤਰੀ ਦੇ ਤੌਰ ਤੇ ਸੇਵਾ ਕੀਤੀ ਹੈ। ਮਨਵੀਤ ਨੇ ਕੈਲਗਰੀ ਸਿਹਤ ਖੇਤਰ ਦੇ ਪੱਧਰ 'ਤੇ ਪੈਸਾ ਇਕੱਠਾ ਕਰਨ ਲਈ ਵਲੰਟੀਅਰ ਦੀ ਟੀਮ ਦੀ ਅਗਵਾਈ ਕੀਤੀ ਸੀ। ਭੁੱਖੇ ਲੋਕਾਂ ਲਈ ਵਾਕ ਕੀਤੀ। ਮਨਮੀਤ ਸਿੰਘ ਭੁਲਰ ਤਕਨੀਕੀ ਸਿੱਖਿਆ ਅਤੇ ਤਕਨਾਲੋਜੀ ਦੇ ਮੰਤਰੀ ਨੂੰ ਸੰਸਦੀ ਸਹਾਇਕ ਰਿਹਾ ਹੈ। ਉਸ ਨੇ ਸਰਵਿਸ ਅਲਬਰਟਾ ਅਤੇ ਮਨੁੱਖੀ ਸਰਵਿਸਿਜ਼ ਪੋਰਟਫੋਲੀਓ ਵਿਚ ਮੰਤਰੀ ਦੇ ਤੌਰ 'ਤੇ ਸੇਵਾ ਕੀਤੀ। 13 ਦਸੰਬਰ 'ਤੇ, 2013 ਭੁੱਲਰ ਮਨੁੱਖੀ ਸਰਵਿਸਿਜ਼ ਦੀ ਸੇਵਾ ਕਰ ਚੁੱਕੇ ਹਨ। ਜੋ ਕਨੇਡਾ ਵਿੱਚ ਮਾਂਪਿਆਂ ਤੇ ਬੱਚਿਆਂ ਦੇ ਸਬੰਧਾ ਵਿੱਚ ਕਨੇਡਾ ਸਰਕਾਰ ਦਾ ਵਾਧੂ ਦਖ਼ਲ ਹੈ। ਇਸ ਵਿਰੁਧ ਮਨਮੀਤ ਸਿੰਘ ਭੁਲਰ ਨੇ ਅਵਾਜ਼ ਉਠਾਈ। ਘਰਾਂ ਦੇ ਨਿਜੀ ਮਾਮਲਿਆਂ ਵਿੱਚ ਦਖ਼ਲ ਨਾਂ ਦੇਣ ਲਈ ਸਪੀਚਾਂ ਵੀ ਦਿੱਤੀਆਂ। ਭੁੱਲਰ ਨੂੰ ਭਾਈਚਾਰੇ ਦੇ ਕੰਮ ਲਈ ਅਲਬਰਟਾ ਮੈਡਲ, ਤਗ਼ਮੇ ਨਾਲ ਨਵਾਜਿਆ ਸੀ। ਯੂਨੀਵਰਸਿਟੀ ਲੀਡਰਸ਼ਿਪ ਐਵਾਰਡ ਦਾ ਕਰਤਾ ਸੀ। ਭੁੱਲਰ ਨੂੰ ਅਲਬਰਟਾ ਵਿਧਾਨ ਸਭਾ ਵਿਚ ਈਸਟ ਕੈਲਗਰੀ ਦੇ ਮੁੱਦੇ ਲਈ ਵਕੀਲ ਨੁਯਕਤ ਕੀਤਾ ਗਿਆ ਸੀ।.



ਅਲਬਰਟਾ ਦੇ ਜਨਰਲ ਚੋਣ, 2008: ਕੈਲਗਰੀ ਮੌਨਟਰੀ ਇਲਾਕੇ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਮਨਮੀਤ ਭੁੱਲਰ 2,627 34.45%
ਅਲਬਰਟਾ ਦੇ ਜਨਰਲ ਚੋਣ, 2012: ਕੈਲਗਰੀ ਗਰੀਨਵੇ ਤੋ ਪ੍ਰੋਗਰੈਸਿਵ ਕੰਜ਼ਰਵੇਟਿਵ ਮਨਮੀਤ ਭੁੱਲਰ 3.976 48,54%
ਅਲਬਰਟਾ ਦੇ ਜਨਰਲ ਚੋਣ, 2015 ਪ੍ਰੋਗਰੈਸਿਵ ਕੰਜ਼ਰਵੇਟਿਵ ਕੈਲਗਰੀ ਗਰੀਨਵੇ ਤੋ ਮਨਮੀਤ ਭੁੱਲਰ 5.351 43,0% -5,54%

ਮਨਮੀਤ ਸਿੰਘ ਭੁਲਰ ਨੇ, ਲੋਕਾ ਨੂੰ ਹੈਰਾਨ ਕਰਨ ਵਾਲੀਆਂ, ਬਹੁਤ ਵੱਡੀਆਂ ਪ੍ਰਪਤੀਆਂ ਕੀਤੀਆਂ ਸਨ। ਇੰਨੇ ਕੰਮ ਕੀਤੇ ਹਨ। ਹਰ ਨਸਲ ਲੋਕਾਂ ਦੇ ਹਰਮਨ ਪਿਆਰੇ ਨੇਤਾ ਸਨ। ਪਰ ਜੋ ਇਹ ਖ਼ਬਰ ਦਿੱਤੀ ਹੈ। ਲੋਕ ਚੌਕ ਗਏ ਹਨ।

ਇੱਕ ਬਾਰ ਮੈਂ ਜਾਬ ਤੋਂ ਮੁੜਦੀ ਹੋਈ ਰਾਤ ਦੇ 10 ਕੁ ਵਜੇ ਗੁਰਦੁਆਰੇ ਸਾਹਿਬ ਗਈ। ਗੁਰਦੁਆਰੇ ਸਾਹਿਬ ਭੋਗ ਪੈ ਚੁਕਿਆ ਸੀ। ਕੀਰਤਨ ਸੋਹਲੇ ਦਾ ਪਾਠ ਕਰਕੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਕੰਮਰੇ ਵਿੱਚ ਹੋਰ 15 ਕੁ ਸ੍ਰੀ ਗੁਰੂ ਗ੍ਰੰਥਿ ਸਾਹਿਬ ਕੋਲ ਰੱਖ ਦਿੱਤਾ ਸੀ। ਮੈਂ ਸੋਚਿਆ, ਕੰਮਰੇ ਵਿੱਚ ਮੱਥਾ ਟੇਕ ਆਉਂਦੀ ਹਾਂ। ਵੈਸੇ ਵੀ ਇਸ ਕੰਮਰੇ ਵਿੱਚ ਮੈਂ ਹਮੇਸ਼ਾਂ ਹੀ ਜਾਂਦੀ ਹਾਂ। ਬਹੁਤੀ ਬਾਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਾਲੇ ਕੰਮਰੇ ਨੂੰ ਲੌਕ ਲੱਗਾ ਹੁੰਦਾ ਹੈ। ਜਦੋਂ ਮੈਂ ਉਥੇ ਗਈ। ਮਨਮੀਤ ਸਿੰਘ ਭੁਲਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਕੰਮਰੇ ਵਿੱਚ ਬੈਠਾ ਸੀ। ਮੈਂ ਵੀ ਦਸ ਮਿੰਟ ਉਥੇ ਬੈਠੀ ਰਹੀ। ਉਸ ਦੀਆਂ ਅੱਖਾਂ ਉਵੇਂ ਹੀ ਬੰਦ ਸਨ। ਬਿਲਕੁਲ ਅਡੋਲ ਚੌਕੜੀ ਮਾਰੀ, ਅੱਖਾਂ ਮਿੱਚੀ ਬੈਠਾ ਸੀ। ਮਨਮੀਤ ਸਿੰਘ ਭੁਲਰ ਹਰ ਕੰਮ ਨੂੰ ਜੰਮ ਕੇ, ਦਾਵੇ ਨਾਲ ਕਰਦਾ ਸੀ।

ਮਨਮੀਤ ਸਿੰਘ ਭੁਲਰ ਨੂੰ ਦੋ ਵਾਰ ਗੁਰਦੁਆਰੇ ਸਾਹਿਬ ਦੀ ਸਟੇਜ ਤੋਂ ਬੋਲਦੇ ਸੁਣਿਆ। ਇੱਕ ਬਾਰ ਉਹ ਜਿੱਤਣ ਪਿਛੋਂ ਲੋਕਾਂ ਦਾ ਧੰਨਵਾਦ ਕਰਨ ਆਏ ਸਨ। ਫਿਰ ਇੱਕ ਬਾਰ ਮਨਵੀਤ ਭੁਲਰ ਦੁਆਰਾ ਗੁਰਦੁਆਰੇ ਸਾਹਿਬ ਨੂੰ ਗੌਰਮਿੰਟ ਨੇ, ਚਿਕ ਦੀ ਪੇਮਿੰਟ ਕੀਤੀ ਸੀ। ਮਨਮੀਤ ਸਿੰਘ ਭੁਲਰ ਸਪੀਚ ਇਸ ਤਰਾ ਸ਼ੂਰੂ ਕਰਦੇ ਸਨ। ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ਫਰੀਦ ਜੀ ਕਹਿ ਰਹੇ ਹਨ। ਮੇਰਾ ਪਹਿਰਾਵਾ ਕਾਲਾ ਹੈ। ਮੇਰੀ ਪੁਸ਼ਾਕ ਕਾਲੀ ਹੈ। ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ੬੧॥ ਮੈਂ ਔਗੁਣਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਦੁਨੀਆਂ ਮੈਨੂੰ ਫ਼ਕੀਰ ਆਖਦੀ ਹੈ ੬੧॥ ਮਨਮੀਤ ਸਿੰਘ ਭੁਲਰ ਵਿੱਚ ਐਮ.ਐਲ. ਵਾਲੀ ਕੋਈ ਆਕੜ, ਮਜਾਜ ਨਹੀਂ ਸੀ। ਆਮ ਲੋਕਾਂ ਕੋਲ ਖੜ੍ਹ ਕੇ ਗੱਲ ਕਰਦੇ ਸਨ। ਗੱਲ ਧਿਆਨ ਨਾਲ ਸੁਣਦੇ ਸਨ।


 

 

 


Comments

Popular Posts