ਭਾਗ 24 ਕੀ ਫਿਲਮਾਂ ਬਣਾਂਉਣ ਦਾ ਅਸਲ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਕੀ ਫਿਲਮਾਂ ਬਣਾਂਉਣ ਦਾ ਅਸਲ ਮਕਸਦ ਲੋਕਾਂ ਨੂੰ ਉਤੇਜਤ ਕਰਕੇ ਸਿਰਫ਼ ਪੈਸਾ ਕਮਾਂਉਣਾਂ ਹੈ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਫਿਲਮਾਂ ਤੇ ਟੀਵੀ ਸੀਰੀਅਲ ਨਾਲ ਲੋਕਾਂ ਦੀ ਜਿੰਦਗੀ ਜੁੜੀ ਹੈ। ਬਹੁਤੇ ਲੋਕ ਪਰਿਵਾਰਿਕ ਰਿਸ਼ਤਿਆਂ ਨੂੰ ਭੁੱਲ ਗਏ ਹਨ। ਫਿਲਮਾਂ ਤੇ ਟੀਵੀ ਸੀਰੀਅਲ ਹੀ ਲੋਕਾਂ ਦੀ ਜਿੰਦਗੀ ਬੱਣ ਗਏ ਹਨ। ਲੋਕ ਆਉਣ ਵਾਲੀਆਂ ਫਿਲਮਾਂ, ਡਰਾਮੇ ਤੇ ਇੰਨਾਂ ਤੇ ਲਿਖਿਆ ਹੀ ਲੱਭਦੇ ਰਹਿੰਦੇ ਹਨ। ਕੰਮ ਛੱਡ ਕੇ, ਵੱਡੀ ਸਕਰੀਨ ਤੇ ਫਿਲਮਾਂ ਦੇਖ਼ਦੇ ਹਨ। ਕਈ ਤਾਂ ਟੀਵੀ ਮੂਹਰੇ ਹੀ ਬੈਠੇ ਰਹਿੰਦੇ ਹਨ। ਇਸੇ ਚੱਕਰ ਵਿੱਚ ਕੰਮ ਵੀ ਚੱਜ ਨਾਲ ਨਹੀਂ ਕਰਦੇ। ਫਿਲਮਾਂ ਤੇ ਟੀਵੀ ਸੀਰੀਅਲ ਲੋਕਾਂ ਨੂੰ ਚਾਬੀ ਦੇ ਕੇ ਚਲਾ ਰਹੇ ਹਨ। ਲੋਕਾਂ ਨੂੰ ਫਿਲਮਾਂ ਤੇ ਟੀਵੀ ਸੀਰੀਅਲ ਵਿੱਚ ਕੰਮ ਕਰਨ ਵਾਲਿਆਂ ਦੇ ਨਾਂਮ ਯਾਦ ਹਨ। ਉਨਾਂ ਦੇ ਕਿੰਨੇ ਵਿਆਹ ਕਰਾਏ, ਕਿੰਨੇ ਬੱਚੇ ਹਨ? ਉਹ ਕੀ ਖਾਂਦੇ ਹਨ? ਕਦੋਂ ਸੌਂਦੇ ਹਨ? ਫਿਲਮਾਂ ਤੇ ਟੀਵੀ ਸੀਰੀਅਲ ਕਿੰਨੇ ਬਣਾਂ ਲਏ ਹਨ? ਲੋਕ ਇੰਨਾਂ ਦੀ ਰੀਸ ਕਰਨਾਂ ਚਹੁੰਦੇ ਹਨ। ਉਨਾਂ ਵਰਗੇ ਬੱਣਨਾਂ ਚਹੁੰਦੇ ਹਨ। ਵੈਸੇ ਹੀ ਕੱਪੜੇ ਪਾਉਦੇ ਹਨ। ਹੀਰੋ, ਹੀਰੋਇਨ ਵਾਂਗ ਵਾਲਾਂ ਦੇ ਸਟਾਈਲ, ਬੋਲ-ਬਾਣੀ ਕਰਦੇ ਹਨ।
ਫਿਲਮਾਂ ਕੁੱਝ ਐਸੀਆਂ ਆ ਰਹੀਆਂ ਹਨ। ਜਦੋਂ ਫਿਲਮ ਦੇਖਣ ਬੈਠੋ। ਪਹਿਲਾਂ ਚਾਰੇ ਪਾਸੇ ਦੇਖ਼ਣਾਂ ਪੈਂਦਾ ਹੈ। ਕਿਤੇ ਕੋਈ ਹੋਰ ਤਾਂ ਘਰ ਨਹੀਂ ਹੈ। ਪਤਾ ਨਹੀਂ ਕਦੋਂ ਕਿਹੜਾ ਸੀਨ ਆ ਜਾਵੇ? ਸਾਰੀ ਫਿਲਮ ਵਿੱਚ ਐਸੇ ਸੀਨ ਹੁੰਦੇ ਹਨ। ਬੰਦਾ ਕਿਸੇ ਦੂਜੇ ਦੇ ਕੋਲ ਬੈਠ ਕੇ ਦੇਖ਼ਣ ਜੋਗਾ ਨਹੀਂ ਹੈ। ਪੰਜਾਬੀ ਗਾਉਣ ਵਾਲੇ ਫਿਲਮਾਂ ਵੱਲ ਹੋ ਗਏ। ਪੁੱਠੀਆਂ ਸਿੱਧੀਆਂ ਹਰਕਤਾਂ ਕਰਕੇ, ਵਿੱਚ ਛੇ, ਸੱਤ ਗਾਂਣੇ ਐਡ ਕੀਤੇ ਹੁੰਦੇ ਹਨ। ਫਿਲਮਾਂ ਵਿੱਚ ਇਸ ਤਰਾਂ ਕਰਦੇ ਹਨ। ਜਿਵੇਂ ਡੂੰਮਣਾਂ ਲੜਿਆ ਹੋਵੇ। ਊਚੀਆਂ, ਪੁੱਠੀਆਂ ਛਾਲਾਂ ਮਾਰਦੇ ਹਨ। ਫਿਲਮਾਂ ਵਿੱਚ ਮੁਜ਼ਰਮ ਬਣਨ ਦਾ ਹਰ ਢੰਗ ਸਿੱਖਿਆ ਜਾਂਦਾ ਹੈ। ਕੱਤਲ ਕਰਦੇ ਹਨ। ਗਾਲ਼ਾਂ ਕੱਢਦੇ ਹਨ। ਕੀ ਫਿਲਮਾਂ ਬਣਾਂਉਣ ਦਾ ਅਸਲ ਮਕਸਦ ਲੋਕਾਂ ਨੂੰ ਉਤੇਜਤ ਕਰਕੇ ਸਿਰਫ਼ ਪੈਸਾ ਕਮਾਂਉਣਾਂ ਹੈ? ਜੋ ਲਛਣ ਪੰਜਾਬੀ ਮੂਵੀਆਂ ਵਿੱਚ ਕੀਤੇ ਜਾਂਦੇ ਹਨ। ਉਹ ਪੰਜਾਬੀ ਕਲਚਰ ਨਹੀਂ ਹੈ। ਸ਼ਰਾਬ ਪੀਂਦੇ, ਤਾਂ ਫਿਲਮਾਂ ਵਿੱਚ ਦਿਖਾ ਰਹੇ ਹਨ। ਉਸ ਦੇ ਮਾੜੇ ਸਿੱਟੇ ਨਹੀਂ ਦਿਖਾਉਂਦੇ। ਘਰ, ਜਾਇਦਾਦ ਵੇਚਦੇ, ਸੇਹਿਤ, ਪਰਿਵਾਰ ਖ਼ਰਾਬ ਕਰਦੇ ਦਿਖ਼ਾਉਣ ਤਾਂ ਲੋਕਾਂ ਨੂੰ ਕੋਈ ਸੇਧ ਮਿਲੇ। ਜ਼ਮੀਨ, ਕੁੜੀਆਂ ਪਿਛੇ ਲੜਦੇ ਦਿਖਾਈ ਦਿੰਦੇ ਹਨ। ਕੁੜੀਆਂ ਨੂੰ ਛੇੜਦੇ ਹਨ। ਛੇੜਨਾ ਇੱਕ ਪਾਸੇ ਰਿਹਾ। ਅੱਖ ਮੱਟਕਾ ਕਰਦੇ ਹਨ। ਸਕਰੀਨ ਤੇ ਔਰਤ ਨੂੰ ਢਾਹ ਲੈਂਦੇ ਹਨ। ਜੇ ਸਮਾਜ ਵਿੱਚ ਐਸਾ ਕੁੱਝ ਹੋ ਵੀ ਰਿਹਾ ਹੈ। ਤਾਂ ਉਸ ਦੇ ਹੱਲ ਪੇਸ਼ ਕਰਨੇ ਚਾਹੀਦੇ ਹਨ। ਨਾ ਕਿ ਗੁੰਡਾ ਗਰਦੀ ਕਰਕੇ, ਬਲਾਤਕਾਰ ਵਰਗੇ ਸੀਨ ਫਿਲਮਾਂਉਣੇ ਚਾਹੀਦੇ ਹਨ। ਕੋਈ ਵੀ ਸੀਨ ਫੈਮਲੀ ਵਿੱਚ ਬੈਠ ਕੇ ਦੇਖ਼ਣ ਵਾਲਾ ਨਹੀਂ ਹੁੰਦਾ।
ਬਹੁਤ ਸ਼ਰਮਨਾਕ ਸੀਨ ਦਿਖਾਏ ਜਾਂਦੇ ਹਨ। ਚੋਰੀ ਛਿਪੇ ਮਿਲਣ ਦੇ ਢੰਗ ਦੱਸੇ ਜਾਂਦੇ ਹਨ। ਉਹੀ ਨੌਜੁਵਾਨ ਸ਼ਰੇਅਮ ਕਰਦੇ ਹਨ। ਮਾਪਿਆਂ ਨੂੰ ਨੀਂਦ ਦੀਆਂ ਗੋਲ਼ੀਆਂ ਦੇ ਕੇ, ਆਸ਼ਕ ਨੂੰ ਮਿਲਿਆ ਜਾਂਦਾ ਹੈ। ਨੌਬਤ ਇਹ ਆ ਗਈ ਹੈ। ਨੌਜੁਵਾਨ ਮੁੰਡੇ-ਕੁੜੀਆਂ ਇਸੇ ਚੱਕਰ ਵਿੱਚ ਹਨ। ਮਾਪਿਆਂ ਦੀ ਇੱਕ ਨਹੀਂ ਚਲਦੀ। ਜਿਸ ਨੂੰ ਚਹੁੰਦੇ ਹਨ। ਉਸੇ ਨਾਲ ਵਿਆਹ ਕਰਾਂਉਂਦੇ ਹਨ। ਜੇ ਕਿਸੇ ਕਾਰਨ ਜਾਤ, ਰੰਗ, ਉਮਰ ਕਰਕੇ, ਵਿਆਹ ਨਹੀਂ ਹੋ ਸਕਦਾ। ਤਾਂ ਉਹ ਵਿਆਹ ਹੀ ਨਹੀਂ ਕਰਾਂਉਂਦੇ। ਬਾਹਰਲੇ ਦੇਸ਼ਾਂ ਵਿੱਚ 20 ਕੁ ਸਾਲਾਂ ਵਿੱਚ ਬਹੁਤ ਘੱਟ ਨੌਜੁਵਾਨ ਮੁੰਡੇ-ਕੁੜੀਆਂ ਨੇ ਵਿਆਹ ਕਰਾਏ ਹਨ। ਜਿੰਨਾਂ ਨੇ ਵਿਚੋਲਿਆਂ ਜਾਂ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਾਏ ਸਨ। ਜ਼ਿਆਦਾ ਤਰ ਵਿਆਹ ਪਿਛੋਂ ਭਗੌੜਾ ਹੋ ਗਏ ਹਨ। ਆਪ ਵੀ ਖੁਆਰ ਹੋਏ ਹਨ। ਜਿਸ ਨਾਲ ਵਿਆਹੇ ਸਨ। ਉਸ ਦੀ ਜਿੰਦਗੀ ਵੀ ਖ਼ਰਾਬ ਕਰ ਦਿੱਤੀ ਹੈ। ਇਸ ਲਈ ਹੁਣ ਵਾਲੇ ਮਾਪੇ ਨੌਜੁਵਾਨ ਮੁੰਡੇ-ਕੁੜੀਆਂ ਦੀ ਲਵ ਮੈਰੀਜ਼ ਲਈ ਰਾਜ਼ੀ ਹੋ ਜਾਂਦੇ ਹਨ। ਉਹ ਨੌਜੁਵਾਨ ਮੁੰਡੇ-ਕੁੜੀਆਂ ਹੱਥੋਂ ਬੇਇੱਜ਼ਤ ਨਹੀਂ ਹੋਣਾਂ ਚਹੁੰਦੇ। ਨੌਜੁਵਾਨ ਮੁੰਡੇ-ਕੁੜੀਆਂ ਵਿਆਹ ਹੁੰਦੇ ਹੀ ਮਾਪਿਆਂ ਨਾਲੋਂ ਅੱਲਗ ਰਹਿੱਣ ਲੱਗ ਜਾਂਦੇ ਹਨ। ਉਨਾਂ ਨੂੰ ਪਰਾਈਵੇਸੀ ਚਾਹੀਦੀ ਹੈ। ਨੌਜੁਵਾਨ ਮੁੰਡੇ-ਕੁੜੀਆਂ ਨੂੰ ਕੋਈ ਮਤਲੱਬ ਨਹੀਂ ਹੈ। ਮਾਂ-ਪਿਉ ਨੇ, ਕਿਹੜੀਆਂ-ਕਿਹੜੀਆਂ ਮਸੀਬਤਾਂ ਝੱਲ ਕੇ ਉਨਾਂ ਨੂੰ ਪਾਲ਼ਿਆ ਹੈ? ਸੁੱਖੀ ਦੇ ਗੁਆਂਢੀਆਂ ਦੇ ਤਿੰਨ ਮੁੰਡੇ ਸਨ। ਇਹ ਗੁਆਂਢਣ ਨੇ ਸਿਰਫ਼ ਮੁੰਡੇ ਹੀ ਜੰਮੇ ਹਨ। ਕੁੜੀਆਂ ਦੇ ਗਰਭਪਾਤ ਕਰਾ ਦਿੱਤੇ ਸਨ। ਗਰਭਪਾਤ ਕਰਾਉਣ ਦੇ ਚੱਕਰ ਵਿੱਚ ਉਸ ਦੀ ਪਿਠ ਵਿੱਚ ਇੰਨੀਆਂ ਦਰਦਾਂ ਹੋਣ ਲੱਗੀਆਂ। ਉਸ ਦੀਆਂ ਚੀਕਾਂ ਨਿੱਕਲਦੀਆਂ ਹਨ। ਬਾਂਹਾਂ ਹੱਥ, ਪੈਰ, ਲੱਤਾਂ ਸੁੰਨ ਰਹਿੰਦੇ ਹਨ। ਤਿੰਨੇ ਮੁੰਡੇ ਵਿਆਹ ਕਰਾ ਕੇ, ਮਾਂ ਨੂੰ ਇਕੱਲੀ ਛੱਡ ਗਏ। ਮਾਰੀਆਂ ਕੁੜੀਆਂ ਨੂੰ ਰੋ-ਰੋ ਕੇ, ਉਸ ਨੇ ਅੱਖਾਂ ਵੀ ਖ਼ਰਾਬ ਕਰ ਲਈਆਂ ਹਨ।
ਕੁੱਝ ਕੁ ਦੇਵੀ ਗੈਰੀ ਵਾਂਗ ਵਿਚੇ ਲੱਮਕ ਰਹੇ ਹਨ। ਐਸੀਆਂ ਜੋੜੀਆਂ ਦੀ ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ ਵਾਲੀ ਹਾਲਤ ਹੈ। ਖਾਂਦਾ ਤਾਂ ਕੋਹੜੀ, ਛੱਡਦਾ ਤਾਂ ਕਲੰਕੀ। ਦੇਵੀ ਤੇ ਉਸ ਦਾ ਪਤੀ ਹਰ ਰੋਜ਼ ਭਾਂਡਿਆਂ ਵਾਂਗ ਖੜਕਦੇ ਹਨ। ਕਦੇ ਦੇਵੀ ਘਰੋਂ ਬਾਹਰ ਹੁੰਦੀ ਹੈ। ਕਦੇ ਉਸ ਦਾ ਪਤੀ ਜੇਲ ਵਿੱਚ ਹੁੰਦਾ ਹੈ। ਪੁਲੀਸ ਵਾਲੇ ਫੜ ਕੇ ਘਰੋਂ ਬਾਹਰ ਕਰ ਦਿੰਦੇ ਹਨ। ਘਰ ਵਿੱਚ ਦੇਵੀ ਨੂੰ ਕੁੱਟਣ ਕਰਕੇ, ਸਾਲ ਦੀ ਜੇਲ ਵੀ ਹੋਈ ਹੈ। ਕੋਈ ਸ਼ਰਮ ਨਹੀਂ ਹੈ। ਜ਼ਨਾਨੀ ਕੁੱਟ ਕੇ ਜੇਲ ਕੱਟੀ ਹੈ। ਬਹੁਤ ਘੱਟ ਲੋਕ ਹਨ। ਜੋ ਵਿਗੜੀਆਂ ਆਦਤਾਂ ਨੂੰ ਠੀਕ ਕਰ ਲੈਂਦੇ ਹਨ। ਜੋ ਕੁੱਝ ਜਿੰਦਗੀ ਵਿੱਚ ਬੰਦਾ ਵੱਡੇਰਿਆਂ, ਮਾਪਿਆਂ, ਸਮਾਜ ਨੂੰ ਕਰਦੇ ਦੇਖ਼ਦਾ ਹੈ। ਉਹੀ ਕਰਦਾ ਹੈ। ਹੁਣ ਫਿਲਮਾਂ ਵਿੱਚ ਸਾਰੇ ਤਰੀਕੇ ਮਿਲ ਜਾਂਦੇ ਹਨ। ਤਲਾਕ ਲੈਣ ਬਾਰੇ ਗਿਆਨ ਦਿੱਤਾ ਜਾਂਦਾ ਹੈ। ਸੱਸ, ਸੌਹੁਰੇ ਤੇ ਹੋਰਾਂ ਨਾਲ ਲੜਨ ਦੇ ਢੰਗ ਸੀਰੀਅਲ ਵੀ ਦੱਸ ਰਹੇ ਹਨ। ਲੋਕਾਂ ਨੂੰ ਪਤਾ ਚੱਲਦਾ ਹੈ। ਕਿਵੇਂ-ਕਿਵੇਂ ਕਰਨਾਂ ਪਵੇਗਾ? ਕਿੰਨਾਂ ਚਿਰ ਲੱਗੇਗਾ? ਪਤੀ ਦੀ ਜ਼ਮੀਨ ਵਿਚੋਂ ਹਿੱਸਾ ਮਿਲੇਗਾ। ਭਾਰਤ ਵਿੱਚ ਔਰਤ ਨੂੰ ਵੀ ਮਾਪਿਆਂ ਦੀ ਜ਼ਮੀਨ ਆਉਂਦੀ ਹੈ। ਉਸ ਦਾ ਅੱਧ ਨਹੀਂ ਕੀਤਾ ਜਾਂਦਾ। ਅਦਾਲਤ ਵਿੱਚ ਔਰਤ ਦਾ ਹੀ ਪੱਖ ਰੱਖਿਆ ਜਾਂਦਾ ਹੈ। ਔਰਤ ਦਾ ਸਾਥ ਦਿੱਤਾ ਜਾਂਦਾ ਹੈ। ਮਰਦ ਨੂੰ ਚੰਗੀ ਤਰਾਂ ਲੁੱਟਿਆ ਜਾਂਦਾ ਹੈ। ਮਰਦ ਦੀ ਕੁਰਕੀ ਕਰ ਦਿੱਤੀ ਜਾਂਦੀ ਹੈ। ਅੱਗੇ ਕੋਈ ਅਦਾਲਤ ਵਿੱਚ ਨਹੀਂ ਜਾਂਦਾ ਸੀ। ਹੁਣ ਅਦਾਲਤਾਂ ਵਿੱਚ ਔਰਤ ਦੀ ਬੇਇੱਜ਼ਤ ਕਰਨ ਵਾਲੇ ਬੇਇੱਜ਼ਤ ਵੀ ਕਰਦੇ ਹਨ। ਔਰਤ ਨੂੰ ਬਦਚੱਲਣ ਕਹਿ ਕੇ ਜਾਨ ਛੁੱਡਾ ਲੈਂਦੇ ਹਨ।
ਦਾਦਾ-ਦਾਦੀ, ਮਾਂ-ਪਿਉ ਸਮੇਂ ਤਲਾਕ ਨਹੀਂ ਹੁੰਦੇ ਸਨ। ਨਾਂ ਹੀ ਕਿਸੇ ਨੇ ਪਤੀ ਤੋਂ ਕਦੇ ਹਿੱਸਾ ਮੰਗਿਆ ਸੀ। ਪੁੱਤਾਂ ਨੂੰ ਲੋਕਾਂ ਦੀ ਸ਼ਰਮ ਹੁੰਦੀ ਸੀ। ਉਹ ਮਾਂ-ਬਾਪ ਨੂੰ ਹਰ ਹਾਲਤ ਵਿੱਚ ਰੋਟੀ ਦਿੰਦੇ ਸਨ। ਆਪਦੇ ਪਰਿਵਾਰ ਨੂੰ ਵੀ ਚੰਗੀ ਤਰਾਂ ਸਭਾਲਦੇ ਸਨ। ਪਤਨੀ ਨੂੰ ਘਰ ਦੀ ਇੱਜ਼ਤ ਸਮਝਿਆ ਜਾਂਦਾ ਸੀ। ਹੁਣ ਪਤੀ-ਪਤਨੀਆਂ ਇੱਕ ਦੂਜੇ ਲਈ ਬਿਜਨਸ ਬੱਣੇ ਹੋਏ ਹਨ। ਜੇ ਕੋਈ ਲਾਭ ਨਹੀਂ ਦੇ ਰਿਹਾ। ਉਸ ਤੋਂ ਪਿਛਾ ਛੁੱਡਾ ਲਿਆ ਜਾਂਦਾ ਹੈ। ਹੋਰ ਚੰਗਾ ਪਾਟਨਰ ਲੱਭ ਲਿਆ ਜਾਂਦਾ ਹੈ। ਇਹ ਸਬ ਫਿਲਮਾਂ ਤੇ ਟੀਵੀ ਸੀਰੀਅਲ ਦੀ ਦੇਣ ਹੈ।

Comments
Post a Comment