ਭਾਗ 16 ਘਰਾਂ ਦੇ ਛੋਟੇ-ਛੋਟੇ ਝਗੜੇ ਜਾਨ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਘਰਾਂ ਦੇ ਛੋਟੇ-ਛੋਟੇ ਝਗੜੇ ਜਾਨ ਲੇਵਾ ਬੱਣ ਜਾਂਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਆਪਦਿਆਂ ਤੋਂ ਬਚੋ। ਭੈਣ, ਭਰਾ, ਧੀਆਂ, ਪੁੱਤਰ, ਮਾਪੇਂ, ਪਤੀ-ਪਤਨੀ ਇਹ ਕੋਈ ਸੱਚੇ ਰਿਸ਼ਤੇ ਨਹੀਂ ਹਨ। ਅਸੀਂ ਆਪਦੇ ਮਤਲੱਬ ਕੱਢਣ ਨੂੰ ਇੱਕ ਦੂਜੇ ਨਾਲ ਜੁੜੇ ਹਾਂ। ਜਿਸ ਦਿਨ ਕੋਈ ਲੋੜ ਨਾਂ ਹੋਈ। ਇਹੀ ਭਾਰੀ ਪੈ ਜਾਂਣਗੇ। ਆਪਦੇ ਸਕੇ ਹੀ ਪੈਸੇ, ਜਾਇਦਾਦ ਪਿਛੇ ਕੱਤਲ ਕਰ ਦਿੰਦੇ ਹਨ। ਸੱਪ ਦੁੱਧ ਪਿਲਾਉਣ ਵਾਲੇ ਤੇ ਜ਼ਹਿਰ ਕੱਢਣ ਵਾਲੇ ਦੇ ਵੀ ਡੰਗ ਮਾਰ ਦਿੰਦਾ ਹੈ। ਸ਼ੁਰੂ ਤੋਂ ਹੀ ਘਰੋਂ ਵਧ ਖ਼ਤਰਾ ਰਿਹਾ ਹੈ। ਆਪਦਿਆਂ ਤੋਂ ਮਾਰ ਪੈਂਦੀ ਹੈ। " ਘਰ ਦਾ ਭੇਤੀ ਲੰਕਾਂ ਢਾਹੇ। " ਜਿੰਨਾਂ ਆਪਦੇ ਜਲੀਲ ਕਰਦੇ ਹਨ। ਬਾਹਰ ਦੇ ਲੋਕ ਨਹੀਂ ਕਰ ਸਕਦੇ। ਬਾਹਰ ਦੇ ਲੋਕ ਜੀ ਕਹਿ ਕੇ ਬੁਲਾਉਂਦੇ ਹਨ। ਘਰ ਦੇ ਪੁੱਤ ਉਏ ਬਾਪੂ ਕਹਿੰਦੇ ਹਨ। ਸਕੇ ਪੁੱਤ ਹੀ ਮਾਪਿਆਂ ਦੇ ਪੈਸੇ, ਜਾਇਦਾਦ ਲੈ ਕੇ ਘਰੋਂ ਕੱਢ ਦਿੰਦੇ ਹਨ। ਜਦੋਂ ਕੋਈ ਘਰ ਦਾ ਮੈਂਬਰ, ਦੋਸਤ, ਗੁਆਂਢੀ ਨੇੜੇ ਦਾ ਕੋਈ ਵੀ ਅੜੀ ਕਰਦਾ ਹੈ। ਗੱਲ-ਗੱਲ ਤੇ ਲੜਦਾ ਹੈ। ਕੋਈ ਮਰਨ, ਮਾਰਨ ਦੀਆਂ ਗੱਲਾਂ ਕਰਦਾ ਹੈ। ਡਰਾ ਕੇ ਧੱਮਕੀਆਂ ਦਿੰਦੇ ਹਨ। ਕੁੱਝ ਖਾ ਕੇ ਮਰਨ ਦੀਆਂ ਗੱਲਾਂ ਕਰਦੇ ਹਨ। ਕਈ ਦੂਜਿਆਂ ਦੀ ਜਾਨ ਸੂਲੀ ਤੇ ਟੰਗੀ ਰੱਖਦੇ ਹਨ। ਨਸ਼ਾਂ, ਸ਼ਰਾਬ ਪੀਂਦੇ ਹਨ। ਉਹ ਕਿਸੇ ਦੀ ਵੀ ਜਾਨ ਨੂੰ ਖ਼ਤਰਾ ਬੱਣ ਸਕਦੇ ਹਨ। ਉਸ ਨੂੰ ਹਾਸੇ-ਮਜ਼ਾਕ ਵਿੱਚ ਨਾਂ ਲੈ ਕੇ ਜਾਵੋ। ਨਾਂ ਹੀ ਛੋਟੀ ਜਿਹੀ ਗੱਲ ਸਮਝ ਕੇ ਟਾਲੋ, ਭੁੱਲੋ। ਜੋ ਲੋਕ ਕੋਈ ਵੀ ਵਾਕਾ ਕਰਨ ਨੂੰ ਕਹਿੰਦੇ ਹਨ। ਉਹ ਦਾਅ ਲੱਗਣ ਤੇ ਜਾਂ ਮਾੜਾ ਸਮਾਂ ਆਉਣ ਤੇ, ਕਰ ਵੀ ਦਿੰਦੇ ਹਨ। ਕੋਈ ਮਾੜਾ ਭਾਣਾਂ ਵਰਤਣ ਤੋਂ ਪਹਿਲਾਂ, ਉਸ ਨਾਲ ਨਜਿੱਠਣ ਲਈ ਤੱਕੜੇ ਹੋ ਜਾਵੋ। ਉਸ ਤੋਂ ਹੁਸ਼ਿਆਰ ਰਹੋ। ਪਤਨੀ-ਪਤੀ ਤੋਂ ਕੰਮਰਾ ਅਲੱਗ ਕਰ ਲਵੋ। ਸੌਣ ਤੋਂ ਪਹਿਲਾਂ, ਆਪਦੇ ਕੰਮਰੇ ਨੂੰ ਅੰਦਰੋਂ ਲੌਕ ਲਗਾ ਕੇ ਸੌਵੋ। ਬਾਹਰ ਦੀ ਬਾਰੀ ਚਾਹੇ ਅਨਲੌਕ ਰੱਖ ਲਵੋ। ਤਾਂ ਕੇ ਜੇ ਕੁਦਰਤੀ ਕੁੱਝ ਹੋ ਜਾਵੇ। ਹੋਰ ਲੋਕਾਂ ਨੂੰ ਮਦੱਦ ਕਰਨੀ ਸੌਖੀ ਹੋਵੇ। ਜੇ ਸੱਚੀਂ ਖ਼ਤਰਾ ਵੱਧ ਲੱਗਦਾ ਹੈ। ਉਸ ਨਾਲੋਂ ਅਲੱਗ ਹੋ ਜਾਵੋ। ਘਰ, ਪਿੰਡ, ਦੇਸ਼ ਬਦਲ ਲਵੋ। ਜੇ ਔਲਾਦ ਤੰਗ ਕਰਦੀ ਹੈ। ਉਸ ਨੂੰ ਘਰੋਂ ਬਾਹਰ ਕਰ ਦਿਉ। ਇਸ ਤੋਂ ਪਹਿਲਾਂ ਹਲਾਤ ਸੁਧਾਰਨ ਦੀ ਕੋਸ਼ਸ਼ ਜਰੂਰ ਕੀਤੀ ਜਾਵੇ।

ਪੰਜਾਬ ਪੁਲਿਸ ਨੂੰ ਛੱਡ ਕੇ, ਕਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ ਦੇ ਪੁਲਿਸ ਵਾਲਿਆਂ ਨੂੰ ਖ਼ਤਰੇ ਬਾਰੇ ਸੂਚਤ ਜਰੂਰ ਕਰ ਦਿੱਤਾ ਜਾਵੇ। ਨਸ਼ੇ ਖਾਂਣ ਵਾਲਿਆਂ, ਸਟਰਿਸ ਵਾਲੇ ਲੋਕਾਂ ਤੇ ਝਗੜਾਲੂ ਲੋਕਾਂ ਨੂੰ ਸੁਧਾਰਨ ਲਈ ਬੁੱਧੀਮਾਨ ਕੌਨਸਲਰ ਵੱਲੋ ਕਲਾਸਾ, ਦੁਵਾਈਆਂ ਦਿੱਤੀਆਂ ਜਾਂਦੀਆਂ ਹਨ। ਪੁਲਿਸ ਵਾਲਿਆਂ ਵੱਲੋਂ ਵੀ ਐਸੇ ਲੋਕਾਂ ਲਈ ਬਹੁਤ ਮਦੱਦ ਕੀਤੀ ਜਾਂਦੀ ਹੈ। ਪੁਲਿਸ ਵਾਲੇ ਆਪ ਨਸ਼ੇ ਖਾਂਣ ਵਾਲਿਆਂ, ਸਟਰਿਸ ਝਗੜਾਲੂ ਲੋਕਾਂ ਕੋਲ ਜਾ ਕੇ, ਕੁੱਝ ਸਮਾਂ ਦੋਸਤਾਂ ਵਾਗ ਗੱਲਾਂ ਕਰਦੇ ਹਨ। ਬੰਦੇ ਦੀਆਂ ਗੱਲਾਂ ਸੁਣਦੇ ਹਨ। ਬਿਮਾਰ ਬੰਦੇ ਨੂੰ ਲੱਗਦਾ ਹੈ। ਇਹ ਲੋਕ ਵੀ ਮੇਰੀ ਪ੍ਰਵਾਹ ਕਰਦੇ ਹਨ। ਖ਼ਰਬੂਜ਼ੇ ਨੂੰ ਦੇਖ਼ ਕੇ ਖ਼ਰਬੂਜ਼ਾ ਰੰਗ ਬਦਲਦਾ ਹੈ। ਜੈਸੀ ਸੰਗਤ ਵੈਸੀ ਰੰਗਤ। ਜੇ ਕੋਈ ਦੁੱਖ, ਤਕਲੀਫ਼ ਹੈ। ਮਦੱਦ ਮੰਗੋ। 10 ਬੰਦੇ ਸਹਾਇਤਾ ਕਰਨ ਲਈ ਖੜ੍ਹੇ ਹੋ ਜਾਂਣਗੇ। ਲੜਨ ਵਾਲਿਆ ਤੇ ਨਸ਼ੇ ਖਾਂਣ ਵਾਲਿਆਂ ਨੂੰ ਮਦੱਦ ਦੀ ਲੋੜ ਹੈ। ਐਸੇ ਲੋਕ ਮਰਨ, ਮਾਰਨ ਤੇ ਤੁਲੇ ਰਹਿੰਦੇ ਹਨ। ਦੁਨੀਆਂ ਤੇ ਬਹੁਤ ਭਲੇ ਮਾਂਣਸ ਲੋਕ ਵੀ ਹਨ। ਜੋ ਆਪ ਜਾਂ ਉਨਾਂ ਦੇ ਆਪਦੇ ਬੰਦੇ, ਐਸੀ ਗੰਦੀ ਜਿੰਦਗੀ ਵਿਚੋਂ ਨਿੱਕਲੇ ਹਨ। ਹੁਣ ਉਹ ਹੋਰਾਂ ਦੀ ਜਾਨ ਬਚਾਉਣੀ ਚਹੁੰਦੇ ਹਨ। ਲੜਾਈ ਤੇ ਨਸ਼ੇ ਖਾਂਣ ਵਾਲਿਆਂ ਵਿੱਚ ਆਪਦੀ ਜਿੰਦਗੀ ਖ਼ਰਾਬ ਨਾਂ ਕਰੋ। ਲੋਕਾਂ ਤੋਂ ਮਦੱਦ ਲੈ ਕੇ, ਇੰਨਾਂ ਬਿਮਾਰਾ ਦੀ ਵੀ ਮਦੱਦ ਕਰੋ। ਬਿਮਾਰ ਲੋਕਾਂ ਨੂੰ ਜਿਉਣਾਂ ਸਿੱਖਾਵੋ। ਆਪਦਾ ਜੀਵਨ ਵੀ ਸੌਖਾ ਕਰੋ। ਬਹੁਤੇ ਲੋਕ ਦੂਜਿਆਂ ਬਾਹਰ ਦਿਆ ਲੋਕਾਂ ਨਾਲ ਬਹੁਤ ਵਧੀਆਂ ਗੱਲਾਂ ਕਰਦੇ ਹਨ। ਘਰ ਅੰਦਰ ਵੜਦੇ ਹੀ ਗਾਲੋ-ਗਾਲੀ ਹੁੰਦੇ ਹਨ। ਡਾਂਗ ਹੱਥ ਵਿੱਚ ਹੀ ਰਹਿੰਦੀ ਹੈ।

ਕੌਣ-ਕੌਣ ਆਪਦੇ ਬੱਚਿਆ, ਪਤਨੀ, ਭੈਣ-ਭਰਾਵਾਂ, ਮਾਂਪਿਆਂ ਨਾਲ ਐਸਾ ਜੰਮਦੂਤਾਂ ਵਾਲਾ ਹਾਲ ਕਰਦਾ ਹੈ? ਕੀ ਕੁੱਟ-ਮਾਰ ਕੇ, ਡਰਾ ਧੱਮਕਾ ਕੇ, ਦੂਜੇ ਸਹਮਣੇ ਵਾਲੇ ਸੁਧਰ ਸਕਦੇ ਹਨ? ਕੀ ਐਸਾ ਸੱਚੀ ਲੱਗਦਾ ਹੈ? ਜੇ ਐਸਾ ਕਰਨ ਵਾਲਿਆਂ ਨਾਲ ਤੈਸਾ ਹੀ ਕੀਤਾ ਜਾਵੇ। ਕਿੰਨਾਂ ਕੁ ਸਆਦ ਆਵੇਗਾ? ਜ਼ਿਆਦਾਤਰ ਮਾਂ-ਪਿਉ, ਵੱਡੇ ਭੈਣ-ਭਰਾਵਾਂ, ਪਤੀ, ਪੰਜਾਬ ਦੇ ਟੀਚਰ ਕੁੱਟ-ਕੁੱਟ ਪੋਲਾ ਕਰ ਦਿੰਦੇ ਹਨ। ਕਈ ਤਾਂ ਐਸੇ ਨਰਦੇਈ ਹੁੰਦੇ ਹਨ। ਸਿਰ ਵਿੱਚ, ਪੁੱਠੇ ਹੱਥਾਂ ਤੇ, ਲੱਤਾਂ ਤੇ ਨੀਕਰ ਲਹਾ ਕੇ, ਡੰਡੇ, ਚੰਮਟੇ ਮਾਰ-ਮਾਰ ਕੇ ਲਾਲ ਕਰ ਦਿੰਦੇ ਹਨ। ਕਈ ਤਾਂ ਐਸੇ ਵੀ ਹਨ। ਜੁੱਤੀ, ਹੱਥ ਵਿੱਚ ਕੁੱਝ ਵੀ ਆਇਆ, ਦੂਜੇ ਦੇ ਵਗਾਅ ਮਾਰਦੇ ਹਨ। ਫਿਰ ਵਾਪਸ ਆ ਕੇ ਦੇਣ ਲਈ ਵੀ ਕਹਿੰਦੇ ਹਨ। ਫੈਮਲੀ ਮੈਂਬਰਾਂ ਨਾਲ ਬਹੁਤ ਪਿਆਰ ਹੁੰਦਾ ਹੈ। ਭੈਣ, ਭਰਾ, ਧੀਆਂ, ਪੁੱਤਰ, ਮਾਪੇਂ, ਪਤੀ-ਪਤਨੀ ਇੱਕ ਦੂਜੇ ਦਾ ਦੁੱਖ-ਸੁੱਖ ਵੰਡਾਉਂਦੇ ਹਨ। ਬੰਦਾ ਉਨਾਂ ਨੂੰ ਦਿਲ ਦੀਆਂ ਸਾਰੀਆਂ ਗੱਲਾਂ ਦੱਸਦਾ ਹੈ। ਉਸ ਦੇ ਨੇੜੇ ਇਕੋਂ ਘਰ ਵਿੱਚ ਰਹਿੰਦਾ ਹੈ। ਦੂਰ ਹੋਵੇ ਦੁੱਖ-ਸੁਖ ਵਿੱਚ ਭੱਜਾ ਆਉਂਦਾ ਹੈ। ਕੋਈ ਐਸੀ ਮਾੜੀ ਜਿਹੀ ਗੱਲ ਹੁੰਦੀ ਹੈ। ਇੱਕ ਦੂਜੇ ਨਾਲ ਖੂਬ ਲੜਾਈ ਹੁੰਦੀ ਹੈ। ਬੋਲ-ਬਾਂਣੀ ਬੰਦ ਹੋ ਜਾਂਦੀ ਹੈ। ਪਰਿਵਾਰ ਮੈਂਬਰ ਨਾਲ ਹੀ ਨਫ਼ਰਤ ਦੇ ਵੀ ਹੱਦਾ ਬੰਨੇ ਟੱਪ ਜਾਂਦੇ ਹਨ। ਇਸ ਵਿੱਚ ਬਾਹਰ ਦਾ ਕੋਈ ਬੰਦਾ ਦਖ਼ਲ ਅੰਨਦਾਜ਼ੀ ਜਰੂਰ ਕਰਦਾ ਹੈ। ਇਸੇ ਲਈ ਫਾਸਲੇ ਵੱਧਦੇ ਜਾਂਦੇ ਹਨ। ਘਰਾਂ ਦੇ ਛੋਟੇ-ਛੋਟੇ ਝਗੜੇ ਜਾਨ ਲੇਵਾ ਬੱਣ ਜਾਂਦੇ ਹਨ। ਭੈਣ, ਭਰਾ, ਧੀਆਂ, ਪੁੱਤਰ, ਮਾਪੇਂ, ਪਤੀ-ਪਤਨੀ ਇੱਕ ਦੂਜੇ ਨੂੰ ਮਾਰੀ ਜਾਂਦੇ ਹਨ। ਬਹੁਤ ਦੁੱਖ ਦੀ ਗੱਲ ਹੈ। ਜਿਸ ਨੂੰ ਬਹੁਤ ਪਿਆਰ ਕੀਤਾ ਜਾਂਦਾ ਹੈ। ਉਹ ਮੁੜ ਕੇ ਨਾਂ ਦਿਸੇ। ਉਸ ਨੂੰ ਹੀ ਬੰਦਾ ਜਾਨੋਂ ਮਾਰ ਦਿੰਦਾ ਹੈ। ਐਸੀਆਂ ਖ਼ਬਰਾਂ ਹਰ ਰੋਜ਼ਂ ਅਖ਼ਬਾਰਾਂ ਵਿੱਚ ਪੜ੍ਹਦੇ ਹਨ। ਰੇਡੀਉ ਤੇ ਸੁਣਦੇ ਹਾਂ। ਟੀਵੀ ਤੇ ਦੇਖ਼ਦੇ ਹਾਂ।

ਇੱਕ ਪਤੀ ਪਤਨੀ ਘਰ ਵਿੱਚ ਲੜ ਰਹੇ ਸਨ। ਖੂਬ ਇੱਕ ਦੂਜੇ ਨਾਲ ਛਿੱਤਰੋ-ਛਿੱਤਰੀ ਹੋਏ। ਅਚਾਨਿਕ ਪਤਨੀ ਨੂੰ ਸਰਾਬੀ ਪਤੀ ਹੱਥੋਂ ਧੱਕਾ ਲੱਗਾ। ਉਹ ਪੌੜ੍ਹੀਆਂ ਵਿੱਚ ਡਿੱਗ ਗਈ। ਪੰਦਰਾਂ ਪੌੜ੍ਹੀਆਂ ਵਿੱਚ ਪੁੱਠੀਆਂ ਸਿੱਧੀਆਂ ਕਲਾ ਵਾਜੀਆਂ ਲੱਗਾ ਕੇ ਡਿੱਗਦੀ ਗਈ। ਅਖ਼ੀਰ ਵਾਲੀ ਪੌੜ੍ਹੀ ਤੇ ਜਾ ਕੇ ਉਸ ਦਾ ਦਮ ਨਿੱਕਲ ਗਿਆ। ਸ਼ਰਾਬੀ ਪਤੀ ਦੀ ਸ਼ਰਾਬ ਤਾਂ ਉਦੋਂ ਹੀ ਲੱਥ ਗਈ। ਉਸ ਨੇ ਪਤਨੀ ਨੂੰ ਕਾਰ ਵਿੱਚ ਪਾਇਆ। ਡਰੰਕ ਡਰਾੲਵਿੰਗ ਕੀਤੀ। ਸ਼ਰਾਬ ਪੀਤੀ ਵਿੱਚ ਗੱਡੀ ਚਲਾਈ। ਪਤਨੀ ਨੂੰ ਦਰਿਆ ਵਿੱਚ ਸਿੱਟ ਦਿੱਤਾ। ਪਤਨੀ ਦਰਿਆ ਵਿੱਚ ਸਿਟਦੇ ਨੂੰ ਕਿਸੇ ਨੇ ਦੇਖ਼ ਲਿਆ ਸੀ। ਉਸ ਨੇ ਪੁਲਿਸ ਨੂੰ ਕਾਲ ਕਰ ਦਿੱਤੀ ਸੀ। ਪੁਲਿਸ ਨੇ ਆ ਕੇ ਰੀਵਰ ਵਿਚੋਂ ਲਾਸ਼ ਕੱਢ ਲਈ। ਪਤੀ ਨੇ ਪੁਲਿਸ ਸਟੇਸ਼ਨ ਜਾ ਕੇ, ਰਿਪੋਰਟ ਕਰ ਦਿੱਤੀ। ਮੇਰੀ ਪਤਨੀ ਦੋ ਦਿਨਾਂ ਦੀ ਘਰ ਨਹੀਂ ਆਈ। ਰਿਪੋਰਟ ਹੋਈ ਕਰਕੇ, ਪੁਲਿਸ ਨੂੰ ਝੱਟ ਸਮਝ ਲੱਗ ਗਈ। ਇਹ ਉਸੇ ਔਰਤ ਦੀ ਲਾਂਸ਼ ਹੈ। ਪੁਲਿਸ ਵਾਲੇ ਸੂਚਨਾਂ ਦੇਣ, ਉਸ ਬੰਦੇ ਦੇ ਘਰ ਚਲੇ ਗਏ। ਉਨਾਂ ਨੇ ਦਰਾਂ ਤੇ ਬਿਲ ਵਜਾਈ। ਬੰਦੇ ਨੇ ਦਰਵਾਜਾ ਖੋਲਿਆ। ਉਸ ਦੇ ਮੂੰਹ ਦੇ ਹਾਵ-ਭਾਵ ਉਡੇ ਪਏ ਸਨ। ਉਸ ਦੀ ਐਸੀ ਹਾਲਤ ਦੇਖ਼ ਕੇ, ਪੁਲਿਸ ਵਾਲਿਆਂ ਨੇ ਖ਼ਬਰ ਦੱਸਣ ਲਈ ਕਾਹਲੀ ਨਹੀਂ ਕੀਤੀ। ਉਹ ਘਰ ਦੇ ਅੰਦਰ ਲੰਘ ਗਏ। ਸਾਰਾ ਘਰ ਖਿੰਡਿਆ ਪਿਆ ਸੀ। ਇੱਕ ਝੂਮਕਾ ਔਰਤ ਦੀ ਲਾਸ਼ ਦੇ ਕੰਨਾਂ ਵਿੱਚ ਸੀ। ਦੂਜਾ ਕਿਚਨ ਦੀਆਂ ਟੈਇਲਾਂ ਤੇ ਪਿਆ ਸੀ। ਉਸ ਔਰਤ ਦੇ ਜੋ ਸੂਟ ਪਾਇਆ ਸੀ। ਉਸ ਦੀ ਚੂੰਨੀ ਪੌੜ੍ਹੀਆਂ ਵਿੱਚ ਪਈ ਸੀ। ਬੰਦੇ ਦੀ ਸ਼ਟਰ ਸੋਫ਼ੇ ਤੇ ਪਈ ਸੀ। ਉਸ ਦੇ ਸਾਰੇ ਬਟਨ ਟੁੱਟੇ ਪਏ ਸਨ। ਪੌੜ੍ਹੀਆਂ ਵਿੱਚ ਖੂਨ ਡੁਲਿਆ ਪਿਆ ਸੀ। ਪੁਲਿਸ ਵਾਲਿਆਂ ਨੇ ਸ਼ੱਕ ਦੇ ਅਧਾਰ ਤੇ ਉਸ ਬੰਦੇ ਨੂੰ ਹੱਥ-ਕੜੀ ਲਾ ਲਈ। ਇਸ ਕੇਸ ਦੀ ਸਜ਼ਾ ਸੱਤ ਸਾਲ ਹੋਈ।

ਕਨੇਡਾ ਵਿੱਚ ਬੰਦੇ ਲੰਘਾਉਣ ਲਈ ਲੋਕ ਪੇਪਰ ਮੈਰੀਜ਼, ਜਾਹਲੀ ਵਿਆਹ ਕਰਦੇ ਹਨ। ਕਈ ਬਾਰ ਤਾਂ ਸਾਰਿਆਂ ਰਿਸ਼ਤੇਦਾਰਾਂ ਨੂੰ ਇਹੀ ਲੱਗਦਾ ਹੈ। ਰਿਸ਼ਤੇ ਵਿਚੋਂ ਭੈਣ-ਭਰਾ ਹਨ। ਉਮਰਾਂ ਦਾ ਬਹੁਤ ਫ਼ਰਕ ਹੈ। ਕਿਹੜਾ ਐਸੀ, ਬੈਸੀ ਗੱਲ ਹੋ ਸਕਦੀ ਹੈ। ਗੌਰਮਿੰਟ ਦੀਆਂ ਅੱਖਾਂ ਵਿੱਚ ਘੱਟਾ ਪਾਵੋ। ਜੋ ਲੋਕ ਦੂਜਿਆ ਲਈ ਖੱਡਾ ਪੱਟਦੇ ਹਨ। ਕਈ ਅੰਨੇ ਹੋਏ, ਆਪ ਹੀ ਉਸ ਵਿੱਚ ਡਿੱਗ ਪੈਂਦੇ ਹਨ। ਇੱਕ ਫੈਮਲੀ ਨੇ, ਕੁੜੀ ਦੀ ਚਾਚੇ-ਮਾਸੀ ਦੇ ਮੁੰਡੇ ਦੀ ਪੇਪਰ ਮੈਰੀਜ਼ ਕਰਾਵਾ ਦਿੱਤੀ। ਅੰਨਦ ਕਾਰਜ ਤਾਂ ਅਸਲੀ ਹੋਏ ਸਨ। ਰਿਸ਼ਤੇ ਨੇ ਜ਼ੋਰ ਪੱਕੜਨਾਂ ਹੀ ਸੀ। ਕਨੇਡਾ ਆ ਕੇ, ਮੁੰਡਾ ਘਰ ਹੀ ਰਹਿੰਦਾ ਸੀ। ਦੋਂਨੇਂ ਜੁਵਾਨ ਸਨ। ਦੋਂਨਾਂ ਵਿੱਚ ਖਿਚ ਬੱਣ ਗਈ। ਉਹ ਕੁੜੀ ਦੇ ਬੱਚਾ ਠਹਿਰ ਗਿਆ। ਉਹ ਵੈਨਕੋਵਰ ਤੋਂ ਭੱਜ ਕੇ ਕੈਲਗਰੀ ਆਪਦੇ ਪਿੰਡ ਦੇ ਜਾਂਣ-ਪਛਾਂਣ ਵਾਲੇ ਕੋਲ ਆ ਗਏ। ਪਿੰਡ ਦੇ ਬੰਦੇ ਜਜੂਸੀ ਦੇਣ ਵਿੱਚ ਕਮਾਲ ਹਨ। ਕੁੜੀ ਦਾ ਸਕਾ ਭਰਾ ਪਿਛਾ ਕਰਦਾ, ਮਗਰ ਆ ਗਿਆ। ਉਹ ਇੱਕ ਦਿਨ ਮੂਵੀਆਂ ਖ੍ਰੀਦ ਕੇ, ਸਟੋਰ ਵਿੱਚੋਂ ਨਿੱਕਲ ਰਹੇ ਸਨ। ਉਸ ਨੇ ਚਾਚੇ ਤੇ ਪਿੰਡ ਦਾ ਮੁੰਡਾ, ਭੈਣ ਤੇ ਉਸ ਦੇ ਢਿੱਡ ਵਿੱਚਲੇ ਬੱਚੇ ਸਣੇ ਚਾਰ ਜਾਂਣੇ ਪਬਲਿਕ ਪਲੇਸ ਤੇ ਮਾਰ ਦਿੱਤੇ। ਅਜੇ ਦੁਪਿਹਰਾ ਸੀ। ਜੇ ਸ਼ਾਮ ਦਾ ਸਮਾਂ ਹੁੰਦਾ। ਹੋਰ ਲੋਕ ਵੀ ਮਰਨੇ ਸਨ। ਉਸ ਕੋਲ ਐਸੀ ਗੰਨ ਸੀ। ਉਸ ਨੇ, ਉਨਾਂ ਦੀ ਸਾਰੀ ਕਾਰ ਤੇ ਸਰੀਰ ਵਿੱਚ ਛਾਣਨੀ ਦੀ ਤਰਾਂ ਛੇਦ ਕਰ ਦਿੱਤੇ। ਉਹ ਬੰਦਾ 30 ਸਾਲਾਂ ਤੋਂ ਅਜੇ ਵੀ ਕਨੇਡਾ ਦੀ ਜੇਲ ਵਿੱਚ ਹੈ।

ਇੱਕ ਹੋਰ ਪਤੀ-ਪਤਨੀ ਦੇ ਬਹੁਤ ਝਗੜੇ ਹੁੰਦੇ ਸਨ। ਸੱਸ, ਸੌਹਰਾ, ਵਿਆਹੀ ਨੱਣਦ ਨਾਲ ਹੀ ਰਹਿੰਦੇ ਸਨ। ਉਹ ਵੀ ਬਹੂ ਨਾਲ ਖੂਬ ਲੜਦੇ ਸਨ। ਨੱਣਦੋਈਆਂ ਔਰਤ ਤੇ ਤਰਸ ਕਰਦਾ ਸੀ। ਇਸ ਲਈ ਲੜਾਈ ਹੱਟਾਉਣ ਦੀ ਕੋਸ਼ਸ਼ ਕਰਦਾ ਸੀ। ਦੋਂਨਾਂ ਦਾ ਝੁਕਾ ਇੱਕ ਦੂਜੇ ਵੱਲ ਹੋ ਗਿਆ। ਇਸ਼ਕ ਗੂਝਾ ਨਹੀਂ ਰਹਿੰਦਾ। ਸਾਰੇ ਟੱਬਰ ਨੇ ਰਲ ਕੇ, ਵਿਉਂਤ ਬੱਣਾਈ। ਬਹੂ ਨੂੰ ਚਿਤ ਕਰ ਦਿੰਦੇ ਹਾਂ। ਪਤੀ ਨੂੰ ਇੰਡੀਆਂ ਘੱਲ ਦਿੱਤਾ। ਇੱਕ ਰਾਤ ਨੂੰ ਨੱਣਦੋਈਆਂ ਨੌਕਰੀ ਤੇ ਗਿਆ ਸੀ। ਸੱਸ, ਸੌਹਰੇ, ਨੱਣਦ ਨੇ, ਵੱਹੁਟੀ ਨੂੰ ਦਬੋਚ ਲਿਆ। ਸੌਹਰੇ ਨੇ ਸਿਰ ਵਿੱਚ ਕਾਰ ਦੇ ਟਾਇਰ ਖੋਲਣ ਵਾਲਾ ਲੋਹੇ ਦਾ ਪਾਨਾਂ ਮਾਰਿਆ। ਉਹ ਉਦੋਂ ਹੀ ਮਰ ਗਈ। ਬਹੂ ਦੀ ਲਾਸ਼ ਨੂੰ ਉਨਾਂ ਨੇ, ਕਾਰ ਵਿੱਚ ਪਾਇਆ। ਖੇਤਾ ਵਿੱਚ ਦੱਬ ਆਏ। ਬਹੂ ਗੁਆਚੀ ਦੀ ਰਿਪੋਰਟ ਪੁਲਿਸ ਸਟੇਸ਼ਨ ਕਰ ਦਿੱਤੀ। ਪੁਲਿਸ ਵਾਲੇ ਕੋਈ ਗੱਲ ਬਾਤ ਕਰਨ, ਉਨਾਂ ਦੇ ਘਰ ਆਉਂਦੇ, ਜਾਂਦੇ ਰਹਿੰਦੇ ਸਨ। ਗੁਆਂਢੀਆਂ ਦੇ ਗਰਾਜ਼ ਤੇ ਲੱਗਾ ਕੈਮਰਾ, ਪੁਲਿਸ ਵਾਲਿਆਂ ਦੀ ਨਿਗਾ ਪੈ ਗਿਆ। ਪੁਲਿਸ ਵਾਲਿਆਂ ਨੇ, ਉਸ ਰਾਤ ਦੀ ਰਿਕੋਡਿੰਗ ਕੈਮਰੇ ਵਿਚੋਂ ਕੱਢ ਲਈ। ਜਿਸ ਦਿਨ ਬਹੂ ਗੁਆਚੀ ਦੀ ਰਿਪੋਰਟ ਲਿਖਾਈ ਸੀ। ਉਸ ਤੋਂ ਇੱਕ ਦਿਨ ਪਹਿਲਾਂ, ਅੱਧੀ ਰਾਤ ਨੂੰ ਉਨਾਂ ਦੀ ਕਾਰ ਗਰਾਜ਼ ਵਿਚੋਂ ਬਾਹਰ ਨਿੱਕਲੀ ਸੀ। ਕਾਰ ਘੰਟੇ ਵਿੱਚ ਵਾਪਸ ਆਈ ਸੀ। ਡਰਾਇਵਰ ਤੇ ਨਾਲ ਵਾਲਾ ਬੰਦਾ ਦੋ ਜਾਂਣ ਗਏ ਸਨ। ਦੋ ਹੀ ਵਾਪਸ ਆਏ ਸਨ। ਪੁਲਿਸ ਵਾਲੇ ਦੋ ਸਾਲ ਕੇਸ ਦੀ ਪੈਰ ਵਾਹੀ ਕਰਦੇ ਰਹੇ। ਘਰ ਵਾਲਿਆਂ ਨੂੰ ਕੇਸ ਭੁੱਲ ਗਿਆ। ਬਹੂ ਦੀ ਇੰਨਸ਼ੌਰੈਸ ਤੋਂ ਉਮਰ ਭਰ ਖਾਂਣ ਜੋਗੇ ਪੈਸੇ ਮਿਲ ਗਏ। ਮੁੰਡੇ ਦਾ ਦੂਜਾ ਵਿਆਹ ਕਰ ਦਿੱਤਾ। ਦੋ ਸਾਲਾਂ ਵਿੱਚੋਂ ਖੇਤਾ ਵਿੱਚ ਮਕਾਂਨ ਬੱਣਨ ਲੱਗੇ। ਜ਼ਮੀਨ ਪੱਟਣ ਵੇਲੇ ਔਰਤ ਦੀਆਂ ਹੱਡੀਆਂ ਦਾ ਢਾਚਾਂ ਲੱਭਾ। ਟੈਸਟ ਕਰਨ ਤੇ ਪਤਾ ਲੱਗ ਗਿਆ। ਔਰਤ ਕੌਣ ਹੈ? ਸ਼ੱਕ ਦੇ ਅਧਾਰ ਤੇ ਸਾਰਾ ਟੱਬਰ ਅੰਦਰ ਕਰ ਦਿੱਤਾ। ਆਪੇ ਹੀ ਸਾਰੀ ਮਿਥੀ ਕਹਾਣੀ ਦੱਸ ਦਿੱਤੀ। ਪਤੀ ਤੇ ਸੌਹਰੇ ਕੱਤਲ ਤੇ ਪੁਲਿਸ ਨਾਲ ਫਰੌਡ ਕਰਨ ਦੀ ਨੂੰ ਸੱਤ-ਸੱਤ ਸਾਲ ਸਜ਼ਾ ਹੋਈ।

ਇੱਕ ਹੋਰ ਪਤੀ-ਪਤਨੀ ਦਾ ਝਗੜਾ ਹੋਇਆ। ਔਰਤ ਨੇ ਪਤੀ ਤੋਂ ਕੁੱਟ ਖਾਂਣ ਪਿਛੋਂ, ਪੁਲਿਸ ਨੂੰ ਕਾਲ ਕਰਕੇ ਬਲਾਇਆ। ਪੁਲਿਸ ਵਾਲਿਆਂ ਨੇ ਪਤੀ ਤੇ ਪਤਨੀ ਨੂੰ ਕੁੱਟਣ ਦਾ ਚਾਰਜ ਲਗਾਇਆ ਸੀ। ਉਸ ਨੂੰ ਹੱਥ-ਕੜੀ ਲਾ ਕੇ ਲੈ ਗਏ। ਪਤੀ ਜ਼ਮਾਨਤ ਕਰਾ ਕੇ ਬਾਹਰ ਆ ਗਿਆ। ਉਸ ਨੇ ਸ਼ਰਾਬ ਰੱਜ ਕੇ ਪੀਤੀ। ਉਸ ਕੋਲ ਚਾਕੂ ਸੀ। ਉਹ ਪਤਨੀ ਕੋਲ ਕਿਰਾਏ ਦੇ ਘਰ ਦੀ ਬੇਸਮਿੰਟ ਵਿੱਚ ਚਲਾ ਗਿਆ। ਪਤਨੀ ਕੋਲ ਸਹੇਲੀ ਆਈ ਹੋਈ ਸੀ। ਉਹ ਪਤਨੀ ਦੇ ਚਾਕੂ ਮਾਰ ਰਿਹਾ ਸੀ। ਸਹੇਲੀ ਛੁੱਡਾ ਰਹੀ ਸੀ। ਦੋਂਨੇ ਦੇ ਢਿੱਡ ਪਾੜ ਦਿੱਤੇ। ਦੋਂਨੇ ਜ਼ਮੀਨ ਤੇ ਡਿੱਗ ਗਈਆਂ। ਛੇ ਕੁ ਸਾਲਾਂ ਦੀ ਕੁੜੀ ਟੇਬਲ ਥੱਲੇ ਸਹਿਕ ਕੇ ਬੈਠ ਗਈ। ਅੱਗੇ ਦੀ ਤਰਾਂ ਰੋਲਾ ਸੁਣ ਕੇ, ਮਕਾਂਨ ਮਾਲਕ ਵੀ ਛੱਡਾਉਣ ਆ ਗਈ। ਉਸ ਦੀਆਂ ਦੋਂਨੇ ਬਾਂਹਾਂ, ਸੀਨਾਂ, ਅੱਖਾਂ ਮੂੰਹ ਚਾਕੂ ਮਾਰ-ਮਾਰ ਚੀਰ ਕੇ ਲਹੂ ਲਹਾਂਣ ਕਰ ਦਿੱਤਾ। ਬੱਚੀ ਹੋਲੀ ਜਿਹੇ ਬਾਹਰ ਨਿੱਕਲ ਗਈ। ਗਰਮੀ ਦਾ ਮਹੀਨਾਂ ਸੀ। ਅਫਰੀਕਨ ਕਾਲਾ ਘਾਹ ਨੂੰ ਪਾਣੀ ਦੇ ਰਿਹਾ ਸੀ। ਕੁੜੀ ਨੇ ਉਸ ਨੂੰ ਘਰ ਦੇ ਅੰਦਰ ਹੋ ਰਿਹਾ ਖੂਨ ਖਰਾਬਾ ਦੱਸ ਦਿੱਤਾ। ਕਾਲੇ ਨੇ 911 ਕਾਲ ਕਰ ਦਿੱਤੀ। ਐਂਬੂਲੈਂਸ, ਪੁਲਿਸ ਵਾਲੇ ਫੌਜ਼ ਵਾਂਗ ਆ ਗਏ। ਪੁਲਿਸ ਵਾਲਿਆਂ ਨੇ ਬੰਦੇ ਨੂੰ ਉਦੋਂ ਹੀ ਫੜ ਲਿਆ। ਤਿੰਨੇ ਔਰਤਾਂ ਹਸਪਤਾਲ ਜਾਂਦੇ ਹੀ ਮਰ ਗਈਆਂ। ਚਾਕੂ ਬਹੁਤ ਖ਼ਤਰਨਾਕ ਹੱਥਿਆਰ ਹੈ। ਜੇ ਸਰੀਰ ਵਿੱਚ ਧੱਸ ਜਾਵੇ। ਫੱਟ ਧੁਰ ਤੱਕ ਚੀਰਦਾ ਚਲਾ ਜਾਂਦਾ ਹੈ। ਗੰਨ ਦੀ ਤਰਾ ਅਵਾਜ਼ ਨਹੀਂ ਕਰਦਾ।

ਇੱਕ ਹੋਰ ਪਤੀ-ਪਤਨੀ ਵਿੱਚ ਲੜਾਈ ਹੋਈ। ਪਤਨੀ ਭਰਾ ਤੇ ਮਾਪਿਆਂ ਨਾਲ ਰਹਿੱਣ ਲੱਗ ਗਈ। ਪਤੀ, ਪਤਨੀ ਨੂੰ ਬਲੈਕ ਮੇਲ ਕਰਨ ਲੱਗਾ। ਲੜਨ ਤੋਂ ਪਹਿਲਾਂ, ਪਿਆਰ ਵਿੱਚ ਪਤੀ ਨੇ, ਪਤਨੀ ਦੀਆਂ ਨੰਗੀਆਂ ਫੋਟੋਆਂ ਖਿੱਚੀਆਂ ਸਨ। ਉਹ ਪਤੀ ਨੰਗੀਆਂ ਫੋਟੋਆਂ ਘਰ ਦੇ ਬਾਹਰ ਲਗਾ ਦਿੰਦਾ ਸੀ। ਉਹ ਉਤਾਰਦੇ ਸਨ। ਫਿਰ ਹੋਰ ਲਾ ਦਿੰਦਾ ਸੀ। ਉਸ ਨੂੰ ਬਹੁਤ ਸਮਝਾਇਆ। ਐਸਾ ਨਾਂ ਕਰ। ਜਦੋਂ ਨਾਂ ਹੱਟਿਆ। ਸਾਲੇ ਨੇ ਜੀਜੇ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ। ਜੇ ਆਪਦੀ ਗੱਲ ਹੋਵੇ। ਲੋਕ ਸ਼ਰਮ ਨਾਲ ਮਰਦੇ ਜਾਂਦੇ ਹਨ। ਜੇ ਦੂਜਾ ਨੰਗਾ ਹੋਵੇ। ਸੁਆਦ ਲੈਂਦੇ ਹਨ। ਜਦੋਂ ਕੈਲਗਰੀ ਅਦਾਲਤ ਵਿੱਚ ਕੇਸ ਚੱਲਦਾ ਸੀ। ਲੋਕ ਸ਼ਪੈਸ਼ਲ ਸੁਣਨ ਜਾਂਦੇ ਸਨ। ਕੱਤਲ ਸਮੇਂ ਮੌਕੇ ਦਾ ਕੋਈ ਚਸ਼ਮਦੀਨ ਗੁਆਹ ਨਹੀਂ ਸੀ। ਮਰਨ ਵਾਲੇ ਦੀ ਪਤਨੀ ਤੇ ਹੋਰ ਗੁਵਾਹੀਆਂ ਐਸੀਆਂ ਭੁਗਤੀਆਂ। ਸਾਲਾ ਬਰੀ ਹੋ ਗਿਆ।

ਇੱਕ ਹੋਰ ਪਤੀ-ਪਤਨੀ ਹਰ ਸ਼ਾਮ ਨੂੰ ਹਨੇਰਾ ਹੁੰਦੇ ਹੀ ਦੂਰ ਸੈਰ ਕਰਨ ਜਾਂਦੇ ਸਨ। ਘਰੋਂ ਕਾਰ ਤੇ ਜਾਂਦੇ ਸਨ। ਪਾਰਕ ਵਿੱਚ ਜਾ ਕੇ ਤੁਰਦੇ ਸਨ। ਪਾਰਕ ਵਿੱਚ ਦੋਂਨਾਂ ਦੀ ਲੜਾਈ ਹੋਈ। ਪਤਨੀ ਕਾਰ ਵਿੱਚ ਨਹੀਂ ਬੈਠੀ। ਉਹ ਸ਼ੜਕ ਤੇ ਤੁਰਨ ਲੱਗ ਗਈ। ਪਤੀ ਨੇ ਉਸ ਉਤੇ ਕਾਰ ਚੜ੍ਹਾ ਦਿੱਤੀ। ਉਸ ਦਾ ਸਿਰ ਸ਼ੜਕ ਤੇ ਜਾ ਵੱਜਾ। ਉਹ ਉਦੋ ਹੀ ਠੰਡੀ ਹੋ ਗਈ। ਹਨੇਰਾ ਹੋ ਚੁੱਕਾ ਸੀ। ਪਤੀ ਨੇ ਜੱਫ਼ਾ ਭਰ ਕੇ, ਪਤਨੀ ਨੂੰ ਕਾਰ ਵਿੱਚ ਸਿੱਟ ਲਿਆ। ਸਿਗਰਟ ਪੀਂਦਾ ਸੀ। ਉਸ ਕੋਲ ਲੈਇਟਰ ਸੀ। ਉਸ ਨੇ ਅੱਗ ਲਾ ਕੇ, ਤੇਲ ਦੀ ਟੈਂਕੀ ਵਿੱਚ ਸਿੱਟ ਦਿੱਤੀ। ਕਾਰ ਬੰਬ ਦੀ ਤਰਾਂ ਫਟ ਗਈ। ਉਹ ਖੜ੍ਹ ਕੇ, ਬਚਾਉ-ਬਚਾਉ ਦਾ ਰੋਲਾਂ ਪਾਉਣ ਲੱਗ ਗਿਆ। ਲੋਕ, ਪੁਲਿਸ, ਐਂਬੂਲੈਂਸ ਇਕੱਠੇ ਹੋ ਗਏ। ਔਰਤ ਦੀਆਂ ਹੱਡੀਆਂ ਹੀ ਹੱਥ ਲੱਗੀਆਂ ਸਨ। ਪੁਲਿਸ ਨੇ ਉਸੇ ਵੇਲੇ ਬੰਦੇ ਨੂੰ ਫੜ ਕੇ ਜੇਲ ਭੇਜ ਦਿੱਤਾ।

ਇੱਕ ਮੁੰਡਾ ਨਸ਼ੇ ਕਰਦਾ ਸੀ। ਜ਼ਿਆਦਾਤਰ, ਨਸ਼ੇ ਕਰਨ ਵਾਲੇ ਕੰਮ ਨਹੀਂ ਕਰਦੇ। ਮੰਗ-ਮੰਗ ਕੇ ਨਸ਼ੇ ਕਰਦੇ ਹਨ। ਉਹ ਮੁੰਡਾ ਪਹਿਲਾਂ ਹੀ ਨਸ਼ੇ ਵਿੱਚ ਸੀ। ਉਸ ਨੇ ਪਹਿਲਾਂ ਆਪਦੇ ਡੈਡੀ ਤੋਂ ਪੈਸੇ ਮੰਗੇ। ਡੈਡੀ ਨੇ ਮਨਾ ਕਰ ਦਿੱਤਾ। ਡੈਡੈ ਦੇ ਮਗਰ ਹੀ ਬਾਥਰੂਮ ਵਿੱਚ ਚਲਾ ਗਿਆ। ਉਦੋਂ ਤੱਕ ਚਾਕੂ ਮਾਰਦਾ ਰਿਹਾ। ਜਦੋਂ ਤੱਕ ਡੈਡੀ ਮਰਿਆ ਨਹੀਂ। ਉਸ ਦੀ ਮੰਮੀ ਕੰਮ ਤੋਂ ਆ ਗਈ ਸੀ। ਉਸ ਨੂੰ ਮੁੰਡੇ ਨੇ ਗਰਾਜ਼ ਵਿੱਚ ਹੀ ਘੇਰ ਲਿਆ। ਉਸ ਨੇ ਕਿਹਾ," ਮੰਮੀ ਮੈਂ ਦੋਸਤਾਂ ਨਾਲ ਜਾਂਣਾਂ ਹੈ। ਮੈਨੂੰ 100 ਡਾਲਰ ਦੇਦੇ। " ਮੇਰੇ ਕੋਲ ਪੈਸੇ ਨਹੀਂ ਹਨ। ਜੋ ਪੈਸੇ ਸਨ। ਮੈਂ ਹੁਣੇ ਖਾਣ ਵਾਲੀਆਂ ਚੀਜ਼ਾਂ ਖ੍ਰੀਦ ਲੈ ਆਂਈ ਹਾਂ। " " ਬੈਂਕ ਵਿਚੋਂ ਕੱਢਾ ਕੇ ਦੇਦੇ। " " ਤੈਨੂੰ ਹਰ ਰੋਜ਼ ਮੈਂ ਪੈਸੇ ਕਿਥੋਂ ਦੇਵਾਂ? ਹੈਨੀ ਮੇਰੇ ਕੋਲ ਪੈਸੇ। " ਮੁੰਡੇ ਦੇ ਹੱਥ ਵਿੱਚ ਚਾਕੂ, ਮਾਂ ਨੇ ਨਹੀਂ ਦੇਖ਼ਿਆ ਸੀ। ਉਸ ਮੁੰਡੇ ਨੇ ਚਾਕੂ ਮਾਰ-ਮਾਰ ਕੇ, ਮਾਂ ਵੀ ਮਾਰ ਦਿੱਤੀ। ਮੁੰਡੇ ਦੀ ਛੋਟੀ ਭੈਣ ਆਪਦੇ ਕੰਮਰੇ ਵਿੱਚ ਬੈਠੀ ਸਬ ਕੁੱਝ ਸੁਣ ਰਹੀ ਸੀ। ਐਸਾ ਧੂਤਕੜਾ ਰੋਜ਼ ਪੈਂਦਾ ਸੀ। ਉਸ ਨੇ ਆਪ ਨੂੰ ਆਪਦੇ ਕੰਮਰੇ ਵਿੱਚ ਲੋਕ ਲਾ ਕੇ, ਬੰਦ ਕਰ ਲਿਆ। ਐਮਰਜੈਂਸੀ ਕਾਲ ਕਰ ਦਿੱਤੀ ਸੀ। ਐਂਬੂਲੈਂਸ ਵਾਲੇ ਮੈਡੀਕਲ ਹਿਲਪ ਤਾਂਹੀ ਦਿੰਦੇ। ਜੇ ਉਨਾਂ ਵਿੱਚ ਜਾਨ ਹੁੰਦੀ। ਪੁਲਿਸ ਵਾਲਿਆਂ ਨੇ, ਮੁੰਡੇ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕਰ ਲਿਆ ਸੀ।

 

 
 

Comments

Popular Posts