ਭਾਗ 21 ਪੰਜਾਬ ਤੇ ਹੋਰ ਥਾਵਾਂ ਤੇ ਮਿਹਨਤੀ ਲੋਕਾਂ ਨੇ ਬਹੁਤ ਸਫ਼ਲਤਾ ਪ੍ਰਾਪਤ ਕੀਤੀ ਹੈ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ


ਪੰਜਾਬ ਤੇ ਹੋਰ ਥਾਵਾਂ ਤੇ ਮਿਹਨਤੀ ਲੋਕਾਂ ਨੇ ਬਹੁਤ ਸਫ਼ਲਤਾ ਪ੍ਰਾਪਤ ਕੀਤੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸਾਰੇ ਇਕੋ ਜਿਹੇ ਨਹੀਂ ਹੁੰਦੇ। ਬਹੁਤ ਤਰਾਂ ਦੇ ਬੰਦੇ ਹੁੰਦੇ ਹਨ। ਕਈ ਕੰਮਚੋਰ ਹੁੰਦੇ ਹਨ। ਕਈ ਕਿਸੇ ਦੇ ਮੂਹਰੇ ਦਿਖਾਵੇ ਜੋਗਾ ਹੀ ਕੰਮ ਕਰਦੇ ਹਨ। ਕਈਆਂ ਦਾ ਅਸਲੀ ਟੀਚਾ ਕੰਮ ਕਰਨਾਂ ਹੈ। ਉਹ ਬਿੰਦ ਵਿਹਲੇ ਨਹੀਂ ਬੈਠਦੇ। ਕਈ ਨਾਂ ਆਪ ਟਿਕ ਕੇ ਬੈਠਦੇ ਹਨ। ਨਾਂ ਦੂਜਿਆਂ ਨੂੰ ਵਿਹਲੇ ਬੈਠਣ ਦਿੰਦੇ ਹਨ। ਨਿੱਕੇ ਜੁਆਕ ਦੇ ਰੋਂਣ ਵਾਂਗ ਕਈਆਂ ਨੇ, ਸਰਕਾਰ ਤੇ ਰੱਟਾ ਲਾਇਆ ਹੋਇਆ ਹੈ। ਹਰ ਪੁੱਠਾ ਕੰਮ ਸਰਕਾਰ ਸਿਰ ਮੜ ਦਿੰਦੇ ਹਨ। ਸਰਕਾਰ ਜੋ ਕਰਦੀ ਹੈ ਕਰੇ। ਤੁਸੀਂ ਤਾਂ ਕੁੱਝ ਕਰ ਲਵੋ। ਜੋ ਕੰਮ ਚੱਜ ਨਾਲ ਨਹੀਂ ਹੋਇਆ। ਸਾਰਾ ਕਸ਼ੂਰ ਉਸੇ ਤੇ ਮੜ ਦਿੰਦੇ ਹਨ। ਸਰਕਾਰ ਇਕੱਲੀ ਕੁੱਝ ਨਹੀਂ ਕਰ ਸਕਦੀ। ਪਬਲਿਕ ਨੂੰ ਸਾਥ ਦੇਣਾਂ ਪੈਣਾਂ ਹੈ। ਮਹੱਲੇ, ਪਿੰਡ ਨੂੰ ਅੱਗੇ ਲਿਉਣ ਨੂੰ ਹਰ ਘਰ ਤੋਂ ਹਰ ਇੱਕ ਨੂੰ ਸ਼ੁਰੂਆਤ ਕਰਨੀ ਪੈਣੀ ਹੈ। ਸਬ ਨੂੰ ਰਲ ਕੇ ਕੰਮ ਕਰਨਾਂ ਪੈਣਾਂ ਹੈ। ਹਰ ਇੱਕ ਨੂੰ ਆਪ ਸਟੈਂਡ ਲੈਣਾਂ ਪੈਣਾਂ ਹੈ। ਪੰਜਾਬ ਬਹੁਤ ਤਰੱਕੀ ਤੇ ਜਾ ਰਿਹਾ ਹੈ। ਹਰ ਘਰ ਵਿੱਚ ਇਕ, ਦੋ, ਕਾਰਾਂ, ਟਰੈਟਰ, ਮੋਟਰ-ਸਾਇਕਲ, ਸਕੂਟਰ, ਬੱਸਾਂ ਰੇਲਾਂ ਹਨ। ਉਨਾਂ ਵਿੱਚ ਪੈਣ ਲਈ ਪੈਟਰੌਲ, ਤੇਲ ਮਿਲ ਰਿਹਾ ਹੈ। ਸ਼ੜਕਾਂ ਬਹੁਤ ਵਧੀਆਂ ਬਣੀਆਂ ਹਨ। ਅੱਗੇ ਕੱਚੇ ਪਹੇਆਂ ਤੇ ਭੂਬਲ ਉਡਦੀ ਰਹਿੰਦੀ ਸੀ। ਹੁਣ ਪਿੰਡ-ਪਿੰਡ ਪੱਕੀਆਂ ਸ਼ੜਕਾਂ ਬਣੀਆਂ ਹਨ। ਉਹ ਗੱਲ ਵੱਖਰੀ ਹੈ। ਸ਼ੜਕਾਂ ਟੁੱਟਣ ਦੀ ਕੋਈ ਮੁਰਮੱਤ ਨਹੀਂ ਕਰਦਾਂ। ਵੱਡੇ-ਵੱਡੇ ਟੋਏ ਹਨ। ਜਾਂ ਸ਼ੜਕਾਂ ਦੇ ਮਹਿਕਮੇ ਨੂੰ ਕੋਈ ਰਿਪੋਰਟ ਹੀ ਨਹੀਂ ਕਰਦਾ। ਇਹ ਕੰਮ ਟੁੱਟ-ਭੱਜ ਦੀ ਮੁਰਮੱਤ ਆਪ ਸ਼ੜਕਾਂ ਦੇ ਮਹਿਕਮੇ ਨੂੰ ਕਰਨੀ ਚਾਹੀਦੀ ਹੈ। ਜਦੋਂ ਕਿ ਸ਼ੜਕਾਂ ਤੇ ਖੜ੍ਹ ਕੇ, ਨਾਕੇ ਲਾ ਕੇ, ਪੁਲਿਸ ਵਾਲੇ ਥਾਂ-ਥਾਂ ਰੋਡ ਟੈਕਸ ਇਕੱਠਾ ਕਰ ਰਹੇ ਹਨ। ਲੁਧਿਆਣੇ ਤੋਂ ਅੰਮ੍ਰਿਤਸਰ ਜਾਂਦਿਆਂ ਨੂੰ ਅੱਗੇ ਕੋਈ ਪੁਲਿਸ ਵਾਲਾ ਨਹੀਂ ਰੋਕਦਾ ਸੀ। ਦਸਬੰਰ 2015 ਵਿੱਚ ਅਲੱਗ-ਅਲੱਗ ਥਾਵਾਂ ਤੇ ਇਸੇ ਰਸਤੇ ਤੇ ਛੇ ਨਾਕੇ ਲੱਗੇ ਹੋਏ ਸਨ। ਹਰ ਇੱਕ ਤੋਂ 2, 4, 6 ਸੌਂ, ਹਜ਼ਾਰ ਰੂਪੀਆ ਫੜੀ ਜਾ ਰਹੇ ਸਨ। ਏਅਰਪੋਰਟ ਮਹੋਲੀ, ਬਿੰਡੀਠੇ, ਪਠਾਂਣਕੋਟ, ਅੰਮ੍ਰਿਤਸਰ ਬਣੇ ਹੋਏ ਹਨ। ਲੁਧਿਆਣੇ ਵਿੱਚ ਵੀ ਬਣ ਰਿਹਾ ਹਨ। ਪੰਜਾਬ ਪੂਰੀ ਤਰੱਕੀ ਤੇ ਹੈ।

ਵਿਆਹ ਪਾਰਟੀਆਂ ਘਰ ਵੀ ਹੋ ਸਕਦੇ ਹਨ। ਲੋਕ ਪੈਲਿਸ ਵਿੱਚ ਵਿਆਹ ਪਾਰਟੀਆਂ ਕਰਦੇ ਹਨ। ਸ਼ਾਹੀਭੋਜ ਖਾਂਦੇ ਹਨ। ਇਹ ਲੋਕਾਂ ਦੀ ਆਪਦੀ ਮਰਜ਼ੀ ਹੈ। ਇਕੋ ਦਿਨ ਚੱਜ ਦਾ ਖਾਂਣਾ ਹੈ। ਜਾਂ ਹਰ ਰੋਜ਼ ਰੁੱਖੀ-ਮਿਸੀ ਖਾਂਣੀ ਹੈ। ਰੋਜ਼ ਮੱਛੀ, ਬੱਕਰੇ, ਮੁਰਗੇ ਤਾਂ ਨਹੀਂ ਖਾਦੇ ਜਾਂਦੇ। ਦਾਲ ਰੋਟੀ ਵੀ ਖਾਂਣੀ ਪੈਂਦੀ ਹੈ। ਜਿਸ ਦੇ ਮੂੰਹ ਨੂੰ ਖੂਨ ਲੱਗ ਜਾਵੇ। ਉਸ ਨੂੰ ਲੂਣ, ਮਿਰਚਾਂ, ਚਟਨੀ ਨਾਲ ਰੋਟੀ ਸੁਆਦ ਨਹੀਂ ਲੱਗਦੀ। ਉਹ ਜ਼ਹਿਰ ਖਾ ਕੇ ਮਰਦੇ ਹਨ। ਜੋ ਅਸਮਾਨ ਤੇ ਉਡਦੇ ਹਨ। ਉਹੀ ਧਰਤੀ ਤੇ ਪਟਕੇ ਵੀ ਜਾਂਦੇ ਹਨ। ਜ਼ਮੀਨ ਤੇ ਪੈਰ ਜਮਾਂ ਕੇ ਰੱਖੀਏ। ਅੱਡੀਆਂ ਚੱਕ ਕੇ ਤੁਰਨ ਵਾਲੇ ਮੂੰਹ ਪਰਨੇ ਡਿੱਗਦੇ ਹਨ। ਐਸਾ ਪੱਕਵਾਨ ਤਾਂ ਕਨੇਡਾ, ਅਮਰੀਕਾ ਟੌਪ ਦੇ ਦੇਸ਼ਾਂ ਵਿੱਚ ਰਹਿੱਣ ਵਾਲੇ ਵੀ ਨਹੀਂ ਖਾਂਦੇ। ਉਹ ਵੀ ਦੋ ਬ੍ਰਿਡ ਦੇ ਪੀਸਾਂ ਵਿੱਚ ਕੱਚਾ ਟਮਾਟਰ ਦਾ ਇੱਕ ਪੀਸ, ਭੋਰਾ ਪਿਆਜ਼ ਪਾ ਕੇ, ਵਿੱਚ 100 ਗ੍ਰਾਮ ਮੀਟ ਰੱਖ ਕੇ ਇੱਕ ਡੰਗ ਦਾ ਢਿੱਡ ਭਰ ਲੈਂਦੇ ਹਨ। ਇਹ ਉਹ ਲੋਕ ਹਨ। ਜੋ ਸਬ ਤੋਂ ਵੱਡੀ ਵੈਲੂਊ ਵਾਲੇ ਡਾਲਰ ਕਮਾਂਉਂਦੇ ਹਨ। ਸਵੇਰੇ ਉਠ ਕੇ ਇੱਕ ਆਂਡਾ ਬ੍ਰਿਡ ਖਾਂਦੇ ਹਨ। ਇਹ ਲੋਕ ਦੁੱਧ ਵੀ ਨਹੀਂ ਪੀਂਦੇ।

ਜਿਸ ਨੂੰ ਆਪਦੇ ਹੋਸਲੇ, ਮਿਹਨਤ ਤੇ ਉਮੀਦ ਹੈ। ਉਸ ਨੇ ਦਿਹਾੜੀ ਵਿੱਚ ਦੋ ਰੋਟੀਆਂ ਦਾ ਕੰਮ ਕਰ ਹੀ ਲੈਣਾਂ ਹੈ। ਉਹ ਜ਼ਹਿਰ ਖਾ ਕੇ ਨਹੀਂ ਮਰਦਾ। ਰੁੱਖੀਆਂ-ਮਿਸੀਆਂ ਦਾਲ ਨਾਲ ਦੋ ਰੋਟੀਆਂ ਖਾਂਣ ਵਾਲਾ ਸੁਖ ਦੀ ਨੀਂਦ ਸੌਂਦਾ ਹੈ। ਕੋਈ ਦੇਸ਼ ਸੂਬੇ ਦੀ ਕੁੱਝ ਕੁ ਬੰਦਿਆਂ ਕਰਕੇ ਤਰੱਕੀ ਨਹੀਂ ਰੁਕਦੀ ਹੁੰਦੀ। ਦੁਨੀਆਂ ਤੇ ਬਹੁਤ ਜਾਝਾਰੂ ਲੋਕ ਵੀ ਹਨ। ਉਹ ਹਿੱਕ ਠੋਕ ਕੇ ਕੰਮ ਕਰਦੇ ਹਨ। ਪੰਜਾਬ ਤੇ ਹੋਰ ਥਾਵਾਂ ਤੇ ਮਿਹਨਤੀ ਲੋਕਾਂ ਨੇ ਬਹੁਤ ਸਫ਼ਲਤਾ ਪ੍ਰਾਪਤ ਕੀਤੀ ਹੈ। ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਹਨ। ਮਸ਼ੀਨਾਂ, ਕਾਰਾ, ਜਹਾਜ਼ਾਂ ਨੂੰ ਬੱਣਾਂਉਣ ਵਾਲੇ ਬੰਦੇ ਹੀ ਹਨ। ਐਸੇ ਬੰਦੇ ਹਰ ਦੇਸ਼ ਵਿਚ ਹਨ। ਪੰਜਾਬ ਵਿੱਚ ਅੱਗੇ ਕੱਣਕ, ਝੌਨੇ ਦੀ ਫਸਲ ਚੱਕਣ, ਬੀਜਣ ਨੂੰ ਮਹੀਨਾਂ ਲੱਗ ਜਾਂਦਾ ਸੀ। ਹੁਣ ਇੱਕ ਦਿਹਾੜੀ ਵਿੱਚ ਹਾੜੀ-ਸੌਣੀ ਚੱਕੀ, ਬੀਜੀ ਜਾਂਦੀ ਹੈ। ਬੰਦੇ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ। ਅੰਨਾਜ਼ ਸਮੇਂ ਸਿਰ ਸਭਾਲਿਆ ਜਾਂਦਾ ਹੈ। ਹੈਰਾਨ ਕਰਨ ਵਾਲੀ ਤਰੱਕੀ ਹੋ ਰਹੀ ਹੈ।

ਪੰਜਾਬ ਵਿੱਚ ਲੁਧਿਆਣੇ, ਚੰਡੀਗੜ੍ਹ. ਬਿੰਠੀਡੇ, ਫਰੀਦਕੋਟ ਕੈਂਸਰ ਦੇ ਹਸਪਤਾਲ ਵੀ ਖੁੱਲੇ ਹਨ। ਐਬੂਲੈਂਸ ਸਰਵਸ ਦਿੱਤੀ ਜਾ ਰਹੀ ਹੈ। ਬਹੁਤ ਸ਼ਹਿਰਾਂ ਵਿੱਚ ਪੀ ਜੀ ਆਈ, ਅੱਖਾ, ਕੰਨਾਂ, ਦੰਦਾਂ ਦੇ ਹੌਸਪੀਟਲ, ਕਲੀਨਿਕ ਖੁੱਲ ਗਏ ਹਨ। ਕਈ ਬਾਰ ਬਿਮਾਰੀ ਤੇ ਹੌਸਪੀਟਲ ਦਾ ਖ਼ਰਚਾ ਹੀ ਇੰਨਾਂ ਹੋ ਜਾਂਦਾ ਹੈ। ਅਦਾ ਕਰਨਾਂ ਬੰਦੇ ਦੇ ਬਸ ਵਿੱਚ ਨਹੀਂ ਰਹਿੰਦਾ। ਬਹੁਤੇ ਘਰਾਂ ਵਿੱਚ ਇੱਕ ਜਾਂਣਾਂ ਤਾਂ ਬਿਮਾਰ ਹੀ ਰਹਿੰਦਾ ਹੈ। 22 ਸਾਲਾਂ ਦੇ ਮੁੰਡੇ ਨੂੰ ਕੈਂਸਰ ਹੈ। ਉਸ ਦੇ ਕੰਮ ਕਰਨ ਦੇ ਦਿਨ ਹਨ। ਕੋਲ ਟਰੱਕ ਹੈ। ਉਹ ਕੰਮ ਕਰਦਾ ਸੀ। ਬਿਮਾਰੀ ਨੇ ਜਹਿਮਤ ਪਾ ਦਿੱਤੀ ਹੈ। ਦੋ ਬਾਰ ਸਰੀਰ ਦਾ ਸਾਰਾ ਖੂਨ ਬਦਲ ਦਿੱਤਾ ਹੈ। ਲੱਖਾਂ ਦੇ ਹਿਸਾਬ ਨਾਲ ਪੈਸਾ ਲੱਗ ਰਿਹਾ ਹੈ। ਆਂਮ ਮਜ਼ਦੂਰ ਬੰਦਾ ਇੰਨਾਂ ਹਿਲਥ ਤੇ ਖ਼ਰਚਾ ਕਿਵੇਂ ਕਰੇ? ਇੱਕ ਹੋਰ ਬੰਦੇ ਨੂੰ ਸਾਹ ਰੁਕ-ਰੁਕ ਕੇ ਆ ਰਿਹਾ ਸੀ। ਉਸ ਨੂੰ ਹਾਰਟ ਦੇ ਹਸਪਤਾਲ ਲੈ ਗਏ। ਉਸ ਅੰਦਰ ਬੈਟਰੀ ਵਾਲੀ ਸਿੱਲ ਤੇ ਚੱਲਣ ਵਾਲੀ ਮਸ਼ੀਨ ਰੱਖ ਦਿੱਤੀ। ਹਫ਼ਤੇ ਦਾ ਖ਼ਰਚਾ ਦੋ ਲੱਖ ਆ ਗਿਆ। ਇਹ ਸਬ ਇਲਾਜ਼ ਸਰਕਾਰੀ ਹਸਪਤਾਲਾਂ ਵਿੱਚ ਹੋਣੇ ਚਾਹੀਦੇ ਹਨ। ਪਿੰਡ-ਪਿੰਡ ਐਸੇ ਹਸਪਤਾਲ ਖੁੱਲਣੇ ਚਾਹੀਦੇ ਹਨ। ਜਿਥੇ ਹਰ ਇਲਾਜ਼ ਹੋ ਸਕੇ। ਕੋਈ ਬੰਦਾ ਮਰਨਾਂ ਨਹੀਂ ਚਹੁੰਦਾ। ਹਰ ਬੰਦੇ ਨੂੰ ਲੌਗ ਲਈਫ਼ ਜਿਉਣ ਦਾ ਹੱਕ ਹੈ। ਹੋਰ ਵੀ ਸਰਕਾਰੀ ਹੌਸਪੀਟਲ ਖੁੱਲਣੇ ਚਾਹੀਦੇ ਹਨ। ਲੋਕਾਂ ਨੂੰ ਕੋਈ ਕੀਮਤ ਅਦਾ ਨਾਂ ਕਰਨੀ ਪਵੇ। ਪੰਜਾਬ ਵਿੱਚ ਸਕੂਲ ਤੇ ਟ੍ਰੇਨਿਗ ਨਰਸਿੰਗ ਕਾਲਜ਼ ਬਹੁਤ ਖੁੱਲ ਗਏ ਹਨ। ਹਰ ਸਾਲ ਨੌਜਾਵਨ ਮੈਡੀਕਲ ਕਰਦੇ ਹਨ। ਉਨਾਂ ਨੂੰ ਨੌਕਰੀਆਂ ਵੀ ਚਾਹੀਦੀਆਂ ਹਨ। ਭਾਰਤ ਵਿੱਚ ਪੰਜਾਬ ਇਜੂਕੇਸ਼ਨ ਵਿੱਚ ਤੀਜੇ ਨੰਬਰ ਤੇ ਹੈ। ਇੱਕ ਗੱਲ ਵਿੱਚ ਹੋਰ ਐਡ ਹੋ ਜਾਵੇ। ਸਾਰੇ ਬੱਚਿਆਂ ਤੇ ਨੌਜਵਾਨਾਂ ਨੂੰ ਮੁਫ਼ਤ ਪੜ੍ਹਾਈ ਕਰਾਈ ਜਾਵੇ। ਵਜੀਫ਼ਾ ਹੁਸ਼ਿਆਰ ਬੱਚਿਆਂ ਨੂੰ ਮਿਲਦਾ ਹੈ। ਸਾਰੇ ਦੇ ਸਾਰੇ ਸਟੂਡੈਂਟ 80% ਨੰਬਰ ਨਹੀਂ ਲੈ ਸਕਦੇ। ਘਰਾਂ ਦੇ ਹਲਾਤ ਐਸੇ ਹਨ। ਬੱਚਿਆਂ ਤੇ ਨੌਜਵਾਨਾਂ ਨੂੰ ਘਰ ਵਿੱਚ ਮਾਪਿਆਂ ਨਾਲ ਕੰਮ ਕਰਾਂਉਣਾਂ ਪੈਂਦਾ ਹੈ। ਪੜ੍ਹਾਈ ਕਰਨ ਦਾ ਸਮਾਂ ਨਹੀਂ ਲੱਗਦਾ। ਕਈਆਂ ਗਰੀਬਾਂ ਕੋਲੇ ਬੱਚਿਆਂ ਦੀ ਫੀਸ ਦੇਣ ਨੂੰ ਪੈਸੇ ਨਹੀਂ ਹੁੰਦੇ। ਉਨਾਂ ਦੇ ਜੈਹਿਨ ਵਿੱਚ ਵੜ ਗਿਆ ਹੈ। ਉਹ ਗਰੀਬ ਹਨ। ਉਹ ਭੁੱਖੇ ਤੇ ਇਲਾਜ਼ ਵਲੋਂ ਮਰ ਤਾਂ ਜਾਂਣਗੇ। ਮਜ਼ਦੂਰੀ ਚੱਜ ਨਾਲ ਨਹੀਂ ਕਰਨਗੇ।


ਕੱਚੇ ਘਰਾਂ ਨਾਲੋਂ ਪੰਜਾਬ ਦੇ ਪਿੰਡਾਂ ਦੇ ਘਰ ਹੁਣ ਚੰਡੀਗੜ੍ਹ ਦੇ ਘਰਾਂ ਨੂੰ ਮਾਤ ਪਾਉਂਦੇ ਹਨ। ਮੱਖ਼ੀ, ਮੱਛਰ ਘਰਾਂ ਅੰਦਰ ਨਹੀਂ ਜਾ ਸਕਦਾ। ਜਾਲੀਆਂ ਲੱਗੀਆਂ ਹੋਈਆਂ ਹਨ। ਪਿੰਡਾਂ ਦੇ ਲੋਕ ਵੀ ਸ਼ਹਿਰੀਆਂ ਵਾਂਗ ਜਿਉਣਾਂ ਚਹੁੰਦੇ ਹਨ। ਐਸ਼ ਤੇ ਸ਼ਾਨੋਂ ਸ਼ੌਕਤ ਨਾਲ ਰਹਿੱਣ ਵਿੱਚ ਕੋਈ ਬੁਰਿਆਈ ਨਹੀਂ ਹੈ। ਸਗੋਂ ਸਬ ਨੂੰ ਸਟੈਂਡਡ ਦੀ ਲਾਈਫ਼ ਜਿਉਣੀ ਚਾਹੀਦੀ ਹੈ। ਐਸੇ ਪੈਰ ਜੰਮੇ ਰਹਿੱਣ, ਲੋਕਾਂ ਨੂੰ ਕੰਮ ਕਰਨ ਲਈ ਡੱਟ ਜਾਂਣਾ ਚਾਹੀਦਾ ਹੈ। ਪਿੰਡਾਂ ਵਿੱਚ ਹਰ ਘਰ ਨੂੰ ਪਾਣੀ ਆ ਰਿਹਾ ਹੈ। ਘਰ-ਘਰ ਟੂਟੀਆਂ ਲੱਗੀਆਂ ਹੋਈਆਂ ਹਨ। ਸਵੇਰੇ 8 ਤੋਂ 10 ਵਜੇ ਸ਼ਾਮ 2 ਤੋਂ ਚਾਰ ਵਜੇ ਦੇ ਵਿੱਚ-ਵਿੱਚ ਪਾਣੀ ਆ ਰਿਹਾ ਹੈ। ਘਰ-ਘਰ ਬਿੱਜਲੀ ਦੇ ਬੱਲਬ ਜਗਦੇ ਹਨ। ਹਰ ਘਰ ਵਿੱਚ ਬਿੱਜਲੀ ਦੀ ਖੱਪਤ ਦਸ ਗੁਣਾਂ ਹੈ। ਫ੍ਰਿਜ, ਹੀਟਰ, ਕੂਲਰ, ਏਸੀ, ਟੀਵੀ ਚਲਦੇ ਹਨ। ਜਦੋਂ ਬਿੱਜਲੀ ਕਈ-ਕਈ ਘੰਟੇ ਨਹੀਂ ਆਉਂਦੀ। ਉਦੋਂ ਲੋਕ ਦੁੱਖੀ ਵੀ ਬਹੁਤ ਹੁੰਦੇ ਹਨ। ਪਿੰਡਾਂ ਦੀਆਂ ਪਚਾਇੰਤਾਂ ਨੂੰ 17 ਲੱਖ ਰੂਪੀਆਂ ਪਿੰਡਾਂ ਦੇ ਸੁਧਾਰ ਲਈ ਦਿੱਤਾ ਗਿਆ ਹੈ। ਪਚਾਇੰਤਾਂ ਇਸ ਪੈਸੇ ਨੁੰ ਸਹੀ ਥਾਂ ਵਰਤਣ ਤਾਂ ਇੰਨਲਾਬ ਆ ਸਕਦਾ ਹੈ। ਪਚਾਇੰਤਾਂ ਆਪ ਹੀ ਖਾ ਜਾਂਦੀਆਂ ਹਨ। ਕੀ ਇਹ ਸਰਕਾਰ ਦਾ ਕਸ਼ੂਰ ਹੈ? ਸਰਕਾਰ ਨੂੰ ਇੱਕ ਕਮੇਟੀ ਪਚਾਇੰਤਾਂ ਉਤੇ ਲਗਾਉਣੀ ਚਾਹੀਦੀ ਹੈ। ਜੋ ਦੇ਼ਖੇ ਪਚਾਇੰਤਾਂ ਨੇ ਗਰਾਂਟ ਵਾਲੇ ਪੈਸੇ ਦਾ ਕੀ ਕੀਤਾ ਹੈ। ਸੁੱਖੀ ਦੀ ਪਿੰਡ ਦੀ ਪਚਾਇੰਤ ਨੀੰ ਵੀ 17 ਲੱਖ ਗਰਾਂਟ ਮਿਲੀ ਹੋਈ ਹੈ। ਲੋਕ ਇਸੇ ਗੱਲ ਤੇ ਅੜੈ ਹੋਏ ਹਨ। ਇਹ ਪੈਸਾ ਸਾਡੇ ਪਾਸੇ ਲੱਗੇ। ਦੂਜੇ ਲੋਕਾਂ ਦਾ ਕਹਿਣਾਂ ਹੈ, " ਇਹ ਪੈਸਾ ਸਾਡੇ ਪਾਸੇ ਲੱਗੇ। " ਕੁੱਝ ਕੁ ਅੜੀਲ਼ ਕਹਾਂਉਣ ਵਾਲੇ ਆਪ ਤਾਂ ਡੁੱਬਦੇ ਹਨ। ਹੋਰਾਂ ਨੂੰ ਡੁਬੋ ਦਿੰਦੇ ਹਨ।

Comments

Popular Posts