ਭਾਗ 17 ਦੁਨੀਆਂ ਮਤਲੱਬ ਦੀ ਕੋਈ ਨਾਂ ਕਿਸੇ ਦਾ ਬੇਲੀ ਉਥੇ ਚੰਗੀ ਚੁੱਪ ਕੀ ਮੈਂ ਸ਼ਹਿਨਸ਼ੀਲ, ਔਰਤਾਂ ਗੁਰੂ, ਪੀਰ ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?



ਦੁਨੀਆਂ ਮਤਲੱਬ ਦੀ ਕੋਈ ਨਾਂ ਕਿਸੇ ਦਾ ਬੇਲੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਕੀ ਲੋਕਾਂ ਬਗੈਰ ਸਰ ਸਕਦਾ ਹੈ? ਸ਼ਇਦ ਕਈ ਸੋਚਦੇ ਹਨ। ਕੁੱਝ ਕੁ ਲੋਕਾਂ ਬਗੈਰ ਸਰ ਵੀ ਸਕਦਾ ਹੈ। ਸਿਰਫ਼ ਗੱਲਬਾਤ ਬੰਦ ਕੀਤੀ ਜਾ ਸਕਦੀ ਹੈ। ਇਹ ਗੱਲਬਾਤ ਸਬ ਲੋਕਾਂ ਨਾਲ ਬਹੁਤਾ ਚਿਰ ਬੰਦ ਨਹੀਂ ਕੀਤੀ ਜਾ ਸਕਦੀ। ਇਕੱਲਾ ਬੰਦਾ ਨਹੀਂ ਰਹਿ ਸਕਦਾ। ਰਲ-ਮਿਲ ਕੇ ਜਿੰਦਗੀ ਲੰਘਾਂ ਹੁੰਦੀ ਹੈ। ਆਪੇ ਤਾਂ ਬੰਦਾ ਕੂਲੀ, ਗੂਲੀ, ਜੂਲੀ ਦੀ ਲੋੜ ਪੂਰੀ ਨਹੀਂ ਕਰ ਸਕਦਾ। ਪੈਸੇ ਵਾਲਾ ਬੰਦਾ ਖ੍ਰੀਦ ਤਾਂ ਸਬ ਕੁੱਝ ਸਕਦਾ ਹੈ। ਪਰ ਉਸ ਨੂੰ ਹਾਂਸਲ ਤਾਂਹੀਂ ਹੋਵੇਗਾ। ਜੇ ਹੋਰ ਲੋਕ ਉਸ ਦੀਆਂ ਲੋੜ ਵਾਲੀਆਂ ਚੀਜ਼ਾਂ ਨੂੰ ਪੈਦਾ ਕਰਨਗੇ। ਜੇ ਤਾਂ ਕਿਸੇ ਤੱਕ ਮਤਲੱਬ ਹੈ। ਬੰਦਾ ਉਸ ਦੇ ਪੈਰ ਚੱਟਣ ਤੱਕ ਜਾਂਦਾ ਹੈ। ਗੱਲ ਤਾਂ ਲੋੜ ਦੀ ਹੈ। ਦੁਨੀਆਂ ਤੇ ਬੰਦਾ ਇਕੱਲਾ ਕੁੱਝ ਨਹੀਂ ਕਰ ਸਕਦਾ। ਕੋਈ ਵੀ ਕੰਮ ਕਰਨ ਨੂੰ ਕਿਤੇ ਤਾਂ ਲੋਕਾਂ ਦਾ ਸਾਥ ਹੁੰਦਾ ਹੈ।

ਇੱਕ ਰਿਸਟੋਰਿੰਟ ਦੇ ਮਾਲਕ ਨੇ ਆਪਦੇ ਕਾਮਿਆਂ ਨੂੰ ਪੁੱਛਿਆ, " ਤੁਹਾਨੂੰ ਤੱਨਖ਼ਾਹ ਕੌਣ ਦਿੰਦਾ ਹੈ? " ਬਹੁਤਿਆਂ ਦਾ ਜੁਆਬ ਸੀ, " ਤੱਨਖ਼ਾਹ ਤੁਸੀਂ ਦਿੰਦੇ ਹੋ। " ਉਸ ਨੇ ਆਪਦੀਆਂ ਖਾਲ਼ੀ ਜੇਬਾ ਦਿਖਾ ਦਿੱਤੀਆਂ। ਕਿਸੇ ਨੇ ਕਿਹਾ, " ਅਸੀਂ ਖਾਂਣ ਵਾਲੀਆਂ ਚੀਜ਼ਾਂ ਬੱਣਾਂਉਂਦੇ ਹਾਂ। ਤਾਂ ਪੈਸੇ ਮਿਲਦੇ ਹਨ। " ਮਾਲਕ ਨੇ ਕਿਹਾ, " ਖਾਂਣ ਨੂੰ ਤੁਸੀਂ ਭੋਜਨ ਬੱਣਾਂ ਕੇ ਰੱਖਿਆ ਹੋਇਆ ਹੈ। ਕੀ ਭੋਜਨ ਆਪੇ ਪੈਸੇ ਝਾੜਦਾ ਹੈ। ਜੇ ਇਸ ਦੇ ਖ੍ਰੀਦਦਾਰ ਲੋਕ ਨਹੀਂ ਆਉਣਗੇ। ਨਾਂ ਹੀ ਭੋਜਨ, ਨਾਂ ਤਾਂ ਮੈਂ ਤੁਹਾਨੂੰ ਤੱਨਖ਼ਾਹ ਦਿੰਦਾਂ ਹਾਂ। ਲੋਕ ਭੋਜਨ ਦੇ ਪੈਸੇ ਅਦਾ ਕਰਦੇ ਹਨ। ਉਹੀ ਮੈਨੂੰ ਤੁਹਾਨੂੰ ਤੱਨਖ਼ਾਹ ਦਿੰਦੇ ਹਨ। ਲੋਕਾਂ ਨੂੰ ਖੁਸ਼ ਰੱਖਣਾਂ ਬਹੁਤ ਜਰੂਰੀ ਹੈ। ਉਨਾਂ ਦੇ ਸੁਆਦ ਦਾ ਖਿਆਲ ਰੱਖਣਾਂ ਪਵੇਗਾ। ਤਾਂ ਕੇ ਮੁੱਲ ਉਤਾਰਦੇ ਸਮੇਂ ਲੋਕ ਤਕਲੀਫ਼ ਨਾਂ ਮੰਨਣ। ਸਗੋਂ ਅੱਗੋ ਨੂੰ ਵੀ ਆਪਣੇ-ਆਪ ਸਾਡਾ ਬਿਜਨਸ ਕਰਨ ਨੂੰ ਆਉਂਦੇ ਰਹਿੱਣ। " ਲੋਕਾਂ ਨਾਲ ਇਮਾਨਦਾਰ ਹੋ ਕੇ, ਚੰਗਾ ਵਿਹਾਰ ਕਰਨਾਂ ਪਵੇਗਾ। ਲੋਕਾਂ ਨੂੰ ਸਮਾਂ ਦੇਣਾਂ ਪਵੇਗਾ। ਲੋਕਾਂ ਨੂੰ ਖੁਸ਼ ਵੀ ਰੱਖਣਾਂ ਪੈਣਾਂ ਹੈ। ਜੇ ਲੋਕਾਂ ਨੂੰ ਆਪ ਨੂੰ ਦੂਜੇ ਤੋਂ ਫ਼ੈਇਦਾ ਨਹੀਂ ਹੁੰਦਾ। ਕਿਸੇ ਨੇ ਕੀ ਲੈਣਾਂ ਹੈ?

ਸ਼ਹਿਦ ਦੀਆਂ ਮੱਖੀਆਂ ਬੰਦੇ ਦੇ ਬਹੁਤ ਡੂੰਘਾ ਡੰਗ ਮਾਰਦੀਆਂ ਹਨ। ਚੰਮੜੀ ਤੇ ਸੋਜ ਆ ਜਾਂਦੀ ਹੈ। ਬਹੁਤ ਦੇਰ ਖ਼ਾਜ ਹੁੰਦੀ ਰਹਿੰਦੀ ਹੈ। ਬੰਦੇ ਨੂੰ ਪਤਾ ਹੈ। ਜੇ ਸ਼ਹਿਦ ਦੀਆਂ ਮੱਖੀਆਂ ਲੜਾਕੂ ਹਨ। ਉਸ ਤੋਂ ਮਿੱਠਾ ਸ਼ਹਿਦ ਮਿਲਣਾਂ ਹੈ। ਤਾਂਹੀਂ ਸ਼ਹਿਦ ਦੀਆਂ ਮੱਖੀਆਂ ਨੂੰ ਪਾਲਿਆ ਜਾਂਦਾ ਹੈ। ਛੱਤਾ ਬੱਣਾਉਣ, ਸ਼ਹਿਦ ਨਾਲ ਛੱਤਾ ਭਰਨ ਨੂੰ ਸਮਾਂ ਦਿੱਤਾ ਜਾਂਦਾ ਹੈ। ਫਿਰ ਮੱਖਿਆਲ ਹਾਂਸਲ ਕੀਤਾ ਜਾਂਦਾ ਹੈ। ਫਿਰ ਵੀ ਲੋਕ ਮੱਖੀਆਂ ਨੂੰ ਜਿਉਂਦਾ ਰੱਖਦੇ ਹਨ। ਗੱਲ ਤਾਂ ਮਤਲੱਬ ਦੀ ਹੈ। ਜੇ ਕਿਸੇ ਤੋਂ ਫ਼ੈਇਦਾ ਮਿਲਦਾ ਹੋਵੇ। ਬੰਦਾ ਜੁੱਤੀਆਂ ਵੀ ਖਾਂਣ ਲਈ ਤਿਆਰ ਹੁੰਦਾ ਹੈ। ਜ਼ਿਆਦਾਤਰ ਰਿਸ਼ਤਿਆਂ ਪਤੀ-ਪਤਨੀ, ਭਰਾਵਾਂ, ਮਾਪਿਆਂ ਨਾਲ ਇਹੀ ਕੁੱਝ ਹੁੰਦਾ ਹੈ। ਬੰਦਾ ਜੁੱਤੀਆਂ ਖਾ ਕੇ ਉਹੋ ਜਿਹਾ ਹੋ ਜਾਂਦਾ ਹੈ। ਜੋ ਕੋਈ ਮਾਨ-ਅਪਮਾਨ ਦੀ ਪ੍ਰਵਾਹ ਨਾਂ ਕਰੇ। ਉਹੀ ਕਾਂਮਜਾਬ ਹੈ।

ਜੇ ਬੁੱਢਾਪੇ ਵਿੱਚ ਮਾਪਿਆ ਕੋਲ ਪੈਸਾ ਨਾਂ ਹੋਵੇ। ਨੌਜੁਵਾਨ ਪੁੱਤਰ ਵੀ ਮੂੰਹ ਫੇਰ ਲੈਂਦਾ ਹੈ। ਪੈਸੇ ਲਈ ਲੋਕ ਤਾਂ ਦੁਸ਼ਮੱਣ ਨੂੰ ਵੀ ਗਲ਼ੇ ਲੱਗਾ ਲੈਂਦੇ ਹਨ। ਅੱਜ ਕੱਲ ਲੋਕਾਂ ਨੇ ਪੈਸਾ ਮੁੱਖ ਰੱਖਿਆ ਹੈ। ਜਿਸ ਕੋਲ ਪੈਸਾ ਹੈ। ਉਹੀ ਯਾਰ ਹੈ। ਭਾਂਵੇਂ ਅੱਗਲਾ ਇੱਜ਼ਤ ਦਾ ਖ਼ਲਵਾੜ ਕਰ ਚੁੱਕਾ ਹੋਵੇ। ਲੋਕਾਂ ਵਿੱਚ ਨੱਕ ਵੱਡ ਦੇਵੇ। ਕਈ ਲੋਕ ਘਰੋਂ ਭੱਜੀ ਧੀ ਨਾਲੋਂ ਤਾਂ ਰਿਸ਼ਤਾ ਤੋੜ ਲੈਂਦੇ ਹਨ। ਬਈ ਨੱਕ ਵੱਡ ਗਈ ਹੈ। ਪਤਾ ਨਹੀਂ, ਕਿਹੜੇ ਨੰਗ ਨਾਲ ਭੱਜ ਗਈ ਹੇ? ਜੇ ਪਤਾ ਲੱਗ ਜਾਵੇ। ਉਹ ਬਹੁਤ ਅਮੀਰ ਹੈ। ਉਸੇ ਦਾ ਮੂੰਹ ਚੂੰਮਦੇ ਹਨ।

ਹੋਟਲ ਵਿੱਚ ਇੱਕ ਬੰਦਾ ਹਰ ਰੋਜ਼ ਆਉਂਦਾ ਸੀ। ਹਰ ਗਿਸਟ ਤੋਂ ਹੋਟਲ ਦਾ ਕਿਰਾਇਆ, 100 ਡਾਲਰ, 100 ਡੈਮਜ਼ ਡਿਪੌਜ਼ਟ ਭਰਾਉਂਦੇ ਸੀ। ਇੱਕ ਰਾਤ ਉਸ ਨੂੰ ਕੋਈ ਪ੍ਰੇਸ਼ਾਨੀ ਹੋਈ। ਉਸ ਨੇ ਕਿਰਾਏ ਦੇ ਕੰਮਰੇ ਦਾ ਫਰਨੀਚਰ, ਕੰਧਾਂ ਤੋੜ ਦਿੱਤੀਆਂ। ਹੋਟਲ ਦੇ ਕਰਮਚਾਰੀਆਂ ਨੇ, ਉਸ ਦਾ ਡੈਮਜ਼ ਡਿਪੌਜ਼ਟ ਜਬਤ ਕਰ ਲਿਆ ਸੀ। ਹੋਰ ਵੀ ਖ਼ਰਚਾ ਉਸ ਤੇ ਪਾ ਦਿਤਾ ਸੀ। ਸ਼ਾਮ ਨੂੰ ਉਹ ਬੰਦਾ ਹੋਟਲ ਵਿੱਚ ਆ ਗਿਆ। ਹਰ ਰੋਜ਼ ਹੋਟਲ ਵਿੱਚ ਕਿਰਾਏ ਦੇ ਕੰਮਰੇ ਵਿੱਚ ਆ ਕੇ ਰਹਿੰਦਾ ਸੀ। ਸਿਆਣਪ ਵੀ ਇਸੇ ਵਿੱਚ ਹੈ। ਸਿਰਫ਼ ਆਪਦੀ ਲੋੜ ਵੱਲ ਧਿਆਨ ਦਿੱਤਾ ਜਾਵੇ। ਇਹੀ ਦੁਨੀਆਂ ਦਾ ਚਾਲਾ ਹੈ। ਦੁਨੀਆਂ ਮਤਲੱਬ ਦੀ ਕੋਈ ਨਾਂ ਕਿਸੇ ਦਾ ਬੇਲੀ। ਦੁਨੀਆਂ ਨੂੰ ਕੋਈ ਪਛਾਣ ਨਹੀਂ ਸਕਦਾ। ਲੋਕ ਕਦੋਂ ਮੂੰਹ ਜੋੜ ਲੈਣ? ਲੋਕ ਕਦੋਂ ਮੂੰਹ ਫੇਰ ਲੈਣ? ਜਰਾਂ ਬਚ ਕੇ, ਹੁਸ਼ਿਆਰ ਹੋ ਕੇ ਰਹਿੱਣਾਂ। ਲੋਕਾਂ ਵਿੱਚ ਦਿਲ ਨਹੀਂ ਹੈ। ਬੜੇ ਨਿਰਦੇਈ ਹਨ। ਫਿਰ ਵੀ ਲੋਕ ਛੱਡ ਨਹੀਂ ਹੁੰਦੇ।



Comments

Popular Posts