ਭਾਗ 20 ਲੋਕ ਬੁੱਕਲ ਵਿੱਚ ਬੈਠ ਕੇ ਕੀ ਮੈਂ ਸ਼ਹਿਨਸ਼ੀਲ, ਔਰਤਾਂ ਗੁਰੂ, ਪੀਰ ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
ਲੋਕ ਬੁੱਕਲ ਵਿੱਚ ਬੈਠ ਕੇ ਦਾੜੀ ਮੁੰਨ ਜਾਂਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਮਰਿਆ ਬੰਦਾ ਆਕੜ ਜਾਂਦਾ ਹੈ। ਜਿਸ ਵਿੱਚ ਆਕੜ ਆ ਗਈ। ਉਹ ਮਰ ਜਾਂਦਾ ਹੈ। ਉਸ ਦਾ ਹਾਸਾ, ਮਜ਼ਾਕ ਸਬ ਬੰਦ ਹੋ ਜਾਂਦਾ ਹੈ। ਅਸਲ ਵਿੱਚ ਜਿਉਂਦੇ ਉਹੀ ਰਹਿੰਦੇ ਹਨ। ਜੋ ਲਚਕਦਾਰ ਹੁੰਦੇ ਹਨ। ਜੋ ਦਰਖੱਤ ਝੁਕਦੇ ਹਨ। ਉਹ ਹਨੇਰੀਆਂ, ਭੂਚਾਲ ਆਉਣ ਤੇ ਵੀ ਝੂਮਦੇ ਰਹਿੰਦੇ ਹਨ। ਜਿੰਦਗੀ ਵਿੱਚ ਧੋਖੇ, ਠੱਗੀਆਂ, ਦੁੱਖ, ਦਰਦ ਹੋਣੇ ਹੀ ਹਨ। ਜੋ ਇਹ ਸਬ ਕੁੱਝ ਸਹਿ ਗਏ। ਉਹ ਕਾਂਮਜਾਬ ਹੋ ਗਏ। ਜਿਸ ਦੀ ਜਿੰਦਗੀ ਵਿੱਚ ਪ੍ਰੋਬਲਮ ਨਹੀਂ ਆਉਂਦੀ। ਉਹ ਜਿੰਦਾ ਹੀ ਨਹੀਂ ਹੈ। ਭਾਵ ਅਜੇ ਤੱਕ ਮਾਂ ਦਾ ਦੁੱਧ ਚੁੰਗਦਾ ਬੱਚਾ ਹੈ। ਮਾਂ ਦੀ ਉਂਗ਼ਲ ਫੜ ਕੇ ਚਲਦਾ ਹੈ। ਮਸੀਬਤਾਂ ਦਾ ਨਾਂਮ ਜਿੰਦਗੀ ਹੈ। ਜਿਸ ਦਿਨ ਕੋਈ ਪੰਗਾ ਨਹੀਂ ਹੁੰਦਾ। ਸਰੀਰ ਮਿੱਟੀ ਬੱਣ ਜਾਦਾ ਹੈ। ਰੱਬ ਬੰਦੇ ਨੂੰ ਮਸੀਬਤਾਂ ਹੀ ਤਾਂ ਦਿੰਦਾ ਹੈ। ਬੰਦੇ ਵਿੱਚ ਕੁੱਝ ਨਵਾਂ ਹੁੰਦਾ ਰਹੇ। ਜਦੋਂ ਬੰਦਾ ਮਸੀਬਤ ਵਿੱਚ ਹੁੰਦਾ ਹੈ। ਦਿਮਾਂਗ ਵੱਧ ਚਲਦਾ ਹੈ। ਨਵੀਆਂ ਖੋਜਾ ਹੁੰਦੀਆਂ ਹਨ। ਨਵੇਂ ਬੰਦਿਆਂ ਨੂੰ ਮਿਲਦੇ ਹਾਂ। ਜਿੰਨਾਂ ਵਿੱਚ ਕਈ ਇਤਬਾਰ ਜਿਤ ਲੈਦੇ ਹਨ। ਕਈ ਹਰ ਗੱਲ ਵਿੱਚ ਝੂਠ ਬੋਲਦੇ ਹਨ। ਬੈਠੇ ਭਾਵੇ ਬਾਂਥਰੂਮ ਵਿੱਚ ਹੋਣ। ਦੱਸਣਗੇ ਮੂਵੀ ਥੇਟਰ ਵਿੱਚ ਮੂਵੀ ਦੇਖ਼ ਰਹੇ ਹਾਂ। ਬੰਦਾ ਫੜਾ ਮਾਰਨੋ ਨਹੀਂ ਹੱਟਦਾ। ਕਈ ਤਾਂ ਆਪ ਤੇ ਆਪਦੇ ਘਰ ਦੀ ਇੱਕ-ਇੱਕ ਗੱਲ ਲੋਕਾਂ ਨੂੰ ਦਸਦੇ ਹਨ। ਉਨਾਂ ਗੱਲਾਂ ਵਿੱਚ ਮਿਲਾਵਟ ਝੂਠ ਇੰਨਾਂ ਹੁੰਦਾ ਹੈ। ਜਿਸ ਦਾ ਕਿਸੇ ਦੂਜੇ ਨੂੰ ਰੱਤੀ ਭਰ ਫੈਇਦਾ ਨਹੀਂ ਹੁੰਦਾ। ਉਹੀ ਗੱਲ ਉਸ ਦੇ ਪਰਿਵਾਰ ਦੇ ਤਿੰਨ ਬੰਦੇ ਦੱਸਣ। ਤਿੰਨਾਂ ਦੀ ਗੱਲ ਵਿੱਚ ਨਿਰਾ ਝੂਠ ਤੇ ਗੱਲ ਇੱਕ ਦੂਜੇ ਤੋਂ ਉਲਟ ਹੁੰਦੀ ਹੈ। ਸੱਚ ਨੂੰ ਬਦਲਣ ਦੀ ਲੋੜ ਨਹੀਂ ਹੈ। ਜਾਣੀ ਦੀ ਪੂਰੇ ਪਰਿਵਾਰ ਨੂੰ ਝੂਠ ਬੋਲਣ ਦੀ ਟ੍ਰੇਨਿੰਗ ਮਿਲੀ ਹੁੰਦੀ ਹੈ। ਲੋਕਾਂ ਜਾਣਦੇ ਹਨ। ਬੰਦਾ ਕਿੰਨੇ ਪਾਣੀ ਵਿੱਚ ਹੈ।
ਕੀ ਲੋਕਾਂ ਨੂੰ ਮਨ ਦੀ ਗੱਲ ਦੱਸਣੀ ਜਰੂਰੀ ਹੈ? ਤੁਹਾਡੀਆਂ ਗੱਲਾਂ ਦਾ ਕਿਸੇ ਦੂਜੇ ਬੰਦੇ ਨੂੰ ਕੋਈ ਫ਼ੈਇਦਾ ਨਹੀਂ ਹੁੰਦਾ। ਗੱਲਾਂ ਦੱਸਣ ਵਾਲੇ ਦਾ ਢਿੱਡ ਹੌਲਾ ਹੋ ਜਾਂਦਾ ਹੈ। ਜੇ ਇਹੀ ਗੱਲਾਂ ਅੱਗਲਾ ਅੱਗੇ ਕਰ ਦੇਵੇ। ਫਿਰ ਬਹੁਤ ਗੁੱਸਾ ਆਉਂਦਾ ਹੈ। ਹਰ ਕੋਈ ਚਹੁੰਦਾ ਹੈ। ਮੇਰੀਆਂ ਗੱਲਾਂ ਲੋਕ ਨਾਂ ਕਰਨ। ਪਰ ਜੇ ਆਪ ਗੱਲਾਂ ਅੱਗੇ ਕਰਨ ਦੀ ਆਦਤ ਹੈ। ਲੋਕ ਦਾ ਵੀ ਇਹੀ ਹਾਲ ਹੈ। ਜੇ ਚਹੁੰਦੇ ਹੋ ਲੋਕ ਤੁਹਾਡੀ ਗੱਲ ਨਾਂ ਕਰਨ। ਆਪ ਹੀ ਆਪਣੀਆਂ ਗੱਲਾਂ ਤੇ ਪਰਦੇ ਪਾ ਲਵੋ। ਕੋਈ ਕਿਸੇ ਦਾ ਸਕਾ, ਰਿਸ਼ਤੇਦਾਰ, ਦੋਸਤ ਨਹੀਂ ਹੈ। ਸਕਾ ਰਿਸ਼ਤੇਦਾਰ ਦੋਸਤਾਂ ਵਿੱਚ ਇੱਕ ਭਿਖਾਰੀ ਦੂਜਾ ਬਾਦਸ਼ਾਹ ਹੈ। ਦੋਸਤ ਦਾ ਰਿਸ਼ਤਾ ਇੱਕ ਹੀ ਨਿਭਾ ਰਿਹਾ ਹੈ। ਦੂਜਾ ਸ਼ੈਤਾਨ ਹੈ। ਜੋ ਦੂਜੇ ਨੂੰ ਦਿਲੋ ਦੋਸਤ ਕਹਿ ਰਿਹਾ ਹੈ। ਇਹ ਉਸ ਨੇ ਅੱਖਾਂ, ਕੰਨ ਖੋਲ ਕੇ ਆਪੇ ਲੱਭਣਾਂ ਹੈ। ਵੈਸੇ ਦੋਸਤ ਬਣੇ ਰਹਿਣਾਂ ਬਹੁਤ ਵੱਡਾ ਗੁਣ ਹੈ। ਆਪਣਾਂ ਗੁਣ ਦੂਜੇ ਨਿਗੁਣੇ ਨੂੰ ਦੇਖ਼ ਕੇ ਗੁਵਾਉਣਾਂ ਨਹੀਂ ਚਾਹੀਦਾ। ਨੇਕੀ ਕਰਦੇ ਜਾਵੋ। ਰੱਬ ਮਿੱਠਾ ਫ਼ਲ ਦੇਵੇਗਾ।
ਮੰਨ ਵੀ ਲਿਆ, ਕਿਸੇ ਨੂੰ ਦੋਸਤ ਮੰਨ ਕੇ, ਆਪਦਾ ਦੁੱਖ-ਸੁੱਖ ਕਰ ਲਿਆ। ਕੀ ਅੱਗਲੇ ਨੇ ਆਪਦੇ ਢਿੱਡ ਵਿੱਚ ਅਫ਼ਰੇਮਾਂ ਕਰਨਾਂ ਹੈ? ਜਿਵੇਂ ਤੁਹਾਡੇ ਦੋਸਤ ਹਨ। ਉਵੇਂ ਹੀ ਦੂਜੇ ਲੋਕਾਂ ਦੇ ਦੋਸਤ ਹਨ। ਜੇ ਮੂੰਹ ਆਪ ਨਹੀਂ ਬੰਦ ਕਰ ਸਕਦੇ। ਦੂਜੇ ਤੇ ਉਹ ਪਬੰਧੀਆਂ ਨਾਂ ਲਾਵੋ। ਦੂਜਾ ਵੀ ਤੇਰੇ, ਮੇਰੇ ਵਰਗਾ ਹੀ ਹੈ। ਗੱਲਾਂ ਕਰਨ ਨੂੰ ਹੁੰਦੀਆਂ ਹਨ। ਪਿੱਠ ਪਿਛੇ ਲੋਕੀ ਤੇਰੀਆਂ, ਮੇਰੀਆਂ ਖੂਬ ਲਾ-ਲਾ ਕੇ ਗੱਲਾਂ ਕਰਦੇ ਹਨ। ਕੋਈ ਹੀ ਅਸਲੇ ਦਾ ਹੁੰਦਾ ਹੈ। ਜੋ ਪਿੱਠ ਪਿਛੇ ਦੂਜੇ ਦੀ ਪ੍ਰਸੰਸਾ ਕਰੇ। ਇੱਕ ਗੱਲ ਮਜ਼ੇ ਦੀ ਹੈ। ਜਿਸ ਦੀਆਂ ਵੱਧ-ਘੱਟ ਗੱਲਾਂ ਕਰ ਰਹੇ ਹੋ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਹ ਜੈਸਾ ਹੈ। ਉਸ ਨੂੰ ਤੁਹਾਡੀਆਂ ਗੱਲਾਂ ਬਦਲ ਨਹੀਂ ਸਕਦੀਆਂ।
ਲੋਕ ਗੱਲਾਂ ਉਸ ਦੀਆਂ ਕਰਦੇ ਹਨ। ਜੋ ਬਹੁਤਾ ਨੇੜੇ ਹੁੰਦਾ ਹੈ, ਉਸ ਨੂੰ ਅਸੀਂ ਦੋਸਤ ਕਹਿੰਦੇ ਹਾਂ। ਲੋਕ ਬੁੱਕਲ ਵਿੱਚ ਬੈਠ ਕੇ ਦਾੜੀ ਮੁੰਨ ਜਾਂਦੇ ਹਨ। ਇਹ ਦੋਸਤ ਤਾਂ ਬੱਣਦੇ ਹਨ। ਜਦੋਂ ਕਿਸੇ ਤੱਕ ਮੱਤਲਬ ਹੁੰਦਾ ਹੈ। ਜਿਸ ਨੂੰ ਮੱਤਲਬ ਹੋਵੇਗਾ। ਉਹ ਦੂਜੇ ਦੇ ਦੁਆਲੇ ਚੱਕਰ ਕੱਟੇਗਾ। ਆਪ ਕੋਈ ਵੀ ਬੰਦਾ ਉਸ ਨੂੰ ਪਿਆਰ ਸਮਝੇ ਜਾਂ ਨਾਂ। ਬਹੁਤਿਆਂ ਨੂੰ ਭੁਲੇਖਾ ਪੈ ਜਾਂਦਾ ਹੈ। ਇਹ ਮੈਂਨੂੰ ਪਿਆਰ ਕਰਦਾ ਹੈ। ਪਿਆਰ ਦੇ ਨਾਂਮ ਤੇ ਧੋਖਾ ਇਥੇ ਹੀ ਹੁੰਦਾ ਹੈ। ਪਿਆਰ ਨਾਂ ਦੀ ਇਸ ਦੁਨੀਆਂ ਵਿੱਚ ਕੋਈ ਚੀਜ਼ ਨਹੀਂ ਹੈ। ਕੋਈ ਤੁਹਾਡੇ ਕੋਲ ਕੁੱਝ ਚਿਰ ਲਈ ਰੁਕ ਗਿਆ। ਕੀ ਪਿਆਰ ਇਹ ਹੈ? ਕੀ ਕਦੇ ਕੋਈ ਮੁਸਾਫ਼ਰ ਵੀ ਸਟੇਸ਼ਨ, ਰੇਲ, ਏਅਰਪੋਰਟ, ਪਲੇਨ, ਬੱਸ ਨਾਲ ਪਿਆਰ ਕਰਦਾ ਹੈ? ਹਰ ਕੋਈ ਮੰਜ਼ਲ, ਕੰਮ ਨਾਲ ਪਿਆਰ ਕਰਦਾ ਹੈ। ਅਨੇਕਾ ਪਤੀ-ਪਤਨੀ ਐਸੇ ਹਨ। ਜਿੰਨਾਂ ਨੇ ਇੱਕ ਦੂਜੇ ਲਈ ਜੁਵਾਨੀ ਗਾਲ਼ ਦਿੱਤੀ। ਕਮਾਂਈ ਕਰਦੇ ਮਰ ਗਏ। ਔਰਤਾਂ ਬੱਚੇ ਜੰਮ-ਜੰਮ ਕੇ, ਘਰ ਦਾ ਕੰਮ-ਕਾਰ ਕਰਕੇ, ਆਪਦਾ ਬਾਂਹਣ ਕਰਾ ਲੈਂਦੀਆਂ ਹਨ। ਅੰਤ ਵਿੱਚ ਕੀ ਮਿਲਦਾ ਹੈ? ਜਦੋਂ ਕੋਈ ਮਰਨ ਕਿਨਾਰੇ ਹੁੰਦਾ ਹੈ। ਇਹੀ ਸੋਚਦਾ ਹੈ। ਮੈਂ ਕੀ ਖੱਟਿਆ ਹੈ? ਸਬ ਕੁੱਝ ਮੱਤਲਬ ਨੂੰ ਹੋ ਰਿਹਾ ਸੀ। ਔਰਤ ਨੂੰ ਟਿਕਾਂਣਾਂ ਘਰ ਚਾਹੀਦਾ ਹੁੰਦਾ ਹੈ। ਔਰਤ ਨੂੰ ਜੋ ਵੀ ਮਰਦ ਚਾਹੇ ਆਪਦੇ ਨਾਲ ਲੈ ਜਾਵੇ। ਮਰਦ ਨੂੰ ਬੱਚੇ ਤੇ ਰੋਟੀ ਪੱਕਾਂਉਣ ਵਾਲੀ ਚਾਹੀਦੀ ਹੈ। ਸਬ ਜਾਂਣਦੇ ਹਨ। ਬੱਚੇ ਮਾਪਿਆਂ ਦਾ ਕੀ ਹਸ਼ਰ ਕਰਦੇ ਹਨ? ਜਿੰਨੀ ਕੁੱਤੇ ਖਾਂਣੀ ਬੱਚੇ, ਮਾਪੇਂ, ਪਤੀ-ਪਤਨੀ, ਹੋਰ ਨੇੜੇ ਦੇ ਰਿਸ਼ਤੇਦਾਰ ਇੱਕ ਦੂਜੇ ਦੀ ਕਰਦੇ ਹਨ। ਹੋਰ ਕਿਸੇ ਵਿੱਚ ਇਹ ਹਿੰਮਤ ਨਹੀਂ ਹੁੰਦੀ। ਕੁੱਤਾ ਇੱਕ ਦਿਨ ਮਾਲਕ ਨੂੰ ਹੀ ਮੂੰਹ ਪਾ ਲੈਂਦਾ ਹੈ। ਪ੍ਰੇਮੀ, ਪ੍ਰੇਮਕਾ ਦਾ ਅੰਤ ਵੀ ਰੋਣਾਂ, ਪੀਟਣਾਂ, ਇੱਕ ਦੂਜੇ ਨੂੰ ਛੱਡਣਾਂ ਹੁੰਦਾ ਹੈ।
ਜੇ ਕੋਈ ਤੁਹਾਡੀ ਚਾਪਲੂਸੀ ਕਰਦਾ ਹੈ। ਚੁਕੰਨੇ ਹੋ ਜਾਵੇ। ਉਸ ਨੂੰ ਤੁਹਾਡੇ ਤੱਕ ਕੰਮ ਹੈ। ਕੰਮ ਕੱਢਦੇ ਹੀ ਉਹੀ ਬੰਦਾ ਤੁਹਾਡੀ ਐਸੀ ਦੀ ਤੈਸੀ ਕਰੇਗਾ। ਕਿਸੇ ਦੇ ਦਿਨ ਇਕੋ ਜਿਹੇ ਨਹੀਂ ਰਹਿੰਦੇ। ਕੋਈ ਭਿਖਾਰੀ, ਬਾਦਸ਼ਾਹ ਬੱਣ ਸਕਦਾ ਹੈ। ਬਾਦਸ਼ਾਹ ਵੰਡਣ ਵਾਲੇ ਦਾਨੀ ਨੂੰ ਕਹਿੰਦੇ ਹਨ। ਜੋ ਭਿਖਾਰੀ ਬੱਣ ਗਿਆ। ਉਸ ਦੇ ਬਦਲਣ ਦੀ ਆਸ ਨਾਂ ਰੱਖੋ। ਉਸ ਨੂੰ ਜੋ ਦਿੰਦੇ ਜਾਵੋਗੇ। ਉਹ ਹੋਰ ਮੂੰਹ ਤੇ ਹੱਥ ਅੱਡੀ ਜਾਵੇਗਾ। ਉਸ ਦਾ ਇਹੀ ਬਿਜਨਸ ਹੈ। ਮੁਨਾਫ਼ੇ ਵਾਲਾ ਕੰਮ ਕੋਈ ਛੱਡਦਾ ਨਹੀਂ ਹੈ। ਸੋਚਣਾਂ ਹੈ, ਤੁਸੀਂ ਕੀ-ਕੀ ਲੁੱਟਾ ਚੁੱਕੇ ਹੋ? ਕੀ ਹੋਰ ਲੁੱਟਾਉਣਾਂ ਹੈ? ਜਿਸ ਨੇ ਭੁੱਖ ਨੰਗ ਦੇਖ਼ੀ ਹੁੰਦੀ ਹੈ। ਚਾਰ ਪੈਸੇ ਆਉਣ ਤੇ ਬੰਦਾ ਮੋਢਿਆਂ ਤੋਂ ਦੀ ਥੁੱਕਦਾ ਹੈ। ਪੈਸੇ ਦੀ ਚਰਬੀ ਅੱਖਾਂ ਤੇ ਚੜੀ ਹੋਵੇ। ਰੱਬ ਚੇਤੇ ਨਹੀਂ ਰਹਿੰਦਾ। ਕੁੱਤੇ ਦੇ ਮੂੰਹ ਵਿੱਚ ਬੋਟੀ ਹੋਵੇ। ਉਸੇ ਨੂੰ ਅੰਨ ਦਾ ਖ਼ਜ਼ਾਨਾ ਸਮਝਦਾ ਹੈ। ਜੇ ਕਿਤੇ ਉਸ ਕੁੱਤੇ ਨੂੰ ਆਪਦਾ ਪ੍ਰਛਾਵਾਂ ਦਿਸ ਜਾਵੇ। ਹੋਰ ਕੁੱਤੇ ਨੂੰ ਸਮਝ ਕੇ, ਬੋਟੀ ਖੋਹਣ ਦੇ ਇਰਾਦੇ ਨਾਲ ਮੂੰਹ ਅੱਡਦਾ ਹੈ। ਭੋਕਣ ਲੱਗਾ. ਉਹ ਬੋਟੀ ਵੀ ਗੁਆ ਲੈਂਦਾ ਹੈ। ਬਹੁਤ ਲਾਲਚ ਬੰਦੇ ਨੂੰ ਮੂੰਹ ਦੀ ਖਿਲਾਉਂਦਾ ਹੈ। ਜੋ ਲੋਕ ਦੂਜੇ ਦੇ ਅਰਮਾਨਾਂ ਦਾ ਖਿਲਵਾੜ ਕਰਦੇ ਹਨ। ਅੰਤ ਰਾਵਣ. ਹਰਨਾਕਸ਼ ਵਾਲਾ ਹੁੰਦਾ ਹੈ। ਜੋ ਆਪਦੇ ਲਈ ਜਿਉਂਦੇ ਹਨ। ਵੈਸੇ ਵੀ ਮਰੇ ਬੰਦੇ ਨੂੰ ਲੋਕ ਯਾਦ ਨਹੀਂ ਕਰਦੇ। ਲੋਕਾਂ ਵਿੱਚ ਉਹੀ ਹਰਮਨ ਪਿਆਰੇ ਹੁੰਦੇ ਹਨ। ਜੋ ਲੋਕਾਂ ਲਈ ਜਿਉਂਦੇ ਹਨ।
ਚਾਹੇ ਕਿਸੇ ਨੂੰ ਸਾਲਾਂ ਤੋਂ ਜਾਂਣਦੇ ਹਾਂ। ਜਾਂ ਹੁਣੇ ਹੀ ਦੇਖ਼ਿਆ ਹੈ। ਜਿਸ ਨਾਲ ਮਨ, ਗੱਲਬਾਤ ਮੇਲ ਖਾਂਦੀ ਹੈ। ਉਸੇ ਨੂੰ ਦੋਸਤ ਸਮਝ ਬੈਠਦੇ ਹਾਂ। ਦੋਂਨੈਂ ਦੋਸਤ ਨਹੀਂ ਹੁੰਦੇ। ਇੱਕ ਜਾਂਣੈ ਦੇ ਦਿਮਾਗ ਵਿੱਚ ਸਹਮਣੇ ਵਾਲੇ ਨਾਲ ਠੱਗੀ ਮਾਰਨ ਦਾ ਭੂਤ ਚੜ੍ਹਿਆ ਹੁੰਦਾ ਹੈ। ਜਿਸ ਦੀ ਦੂਜਾ ਬੰਦਾ ਚਾਪਲੂਸੀ ਕਰਦਾ ਹੈ। ਉਸ ਦੇ ਦਿਮਾਗ ਤੇ ਦੋਸਤੀ ਦੀ ਚਰਬੀ ਚੜ੍ਹੀ ਹੁੰਦੀ ਹੈ। ਦੂਜੇ ਨੂੰ ਵੀ ਪਤਾ ਹੈ। ਦੋਸਤੀ ਦੇ ਨਾਂਮ ਥੱਲੇ ਬਹੁਤ ਫੈਇਦੇ ਲੈ ਸਕਦਾ ਹਾਂ। ਦੋਸਤ ਬੱਣਉਣ ਵਾਲੇ ਜਰਾ ਸੋਚੋ। ਕਿਤੇ ਦੂਜੇ ਬੰਦੇ ਦੀ ਨਜ਼ਰ ਤੁਹਾਡੇ ਪੈਸੇ, ਜਾਇਦਾਦ ਘਰ ਦੀਆਂ ਕੁੜੀਆਂ, ਬੁੜੀਆਂ ਤੇ ਤਾਂ ਨਹੀਂ ਹੈ। ਇੱਕ ਬਾਰ ਲੁੱਟਣ ਵਾਲਾ ਇੰਨਾਂ ਵਿੱਚੋ ਕੁੱਝ ਵੀ ਲੈ ਗਿਆ। ਹੱਥ ਮਲਦੇ ਰਹਿ ਜਾਵੋਗੇ। ਕਈ ਤਾਂ ਦੋਸਤ ਦੀ ਧੀ-ਭੈਣ ਨੂੰ ਹਾਂਸਲ ਕਰਨ ਨੂੰ ਵਿਆਹ ਵੀ ਕਰਾ ਲੈਂਦੇ ਹਨ। ਚੰਗਾ ਹੀ ਹੈ। ਮੁਫ਼ਤ ਦੀ ਨੌਕਰਾਣੀ ਤੇ ਬੱਚੇ ਜੰਮਣ ਵਾਲੀ ਮਸ਼ੀਨ ਮਿਲ ਗਈ। ਜਦੋਂ ਕੰਮ ਨਿਬੜ ਗਿਆ। ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੰਦੇ ਹਨ। ਲੋਕਾਂ ਦੀ ਸ਼ਰਮ ਐਸੇ ਲੋਕਾਂ ਨੂੰ ਨਹੀਂ ਆਉਂਦੀ। ਲੋਕ ਕੀ ਕਰ ਲੈਣਗੇ? ਬਸ਼ਰਮਾਂ ਦੀ ਡੁਲਗੀ ਦਾਲ, ਕਹਿੰਦੇ, " ਅਸੀਂ ਭੂਝੇ ਡੋਲ-ਡੋਲ ਹੀ ਖਾਂਦੇ ਹੁੰਦੇ ਹਾਂ। " ਇਕੱਲਾ ਬੰਦਾ ਵੀ ਆਪਦੇ ਸਾਰੇ ਕਾਰਜ ਕਰ ਸਕਦਾ ਹੈ। ਜੇ ਆਪ-ਆਪਣੇ ਕਾਰਜ ਸੁਆਰ ਸਕਦੇ ਹੋ। ਦੋਸਤਾਂ ਦੀ ਬਰਾਤ ਤੋਂ ਕੀ ਕਰਾਂਉਣਾਂ ਹੈ? ਕਿਸੇ ਤੋਂ ਦੋਸਤੀ ਦੀ ਉਮੀਦ ਨਾਂ ਰੱਖੋ। ਅੱਜ ਕੱਲ ਲੋਕ ਦੋਸਤ ਦੇ ਨਾਂਮ ਥੱਲੇ ਚੋਰ, ਠੱਗ, ਔਰਤਾਂ ਦੀ ਇੱਜ਼ਤ ਲੁੱਟਣ ਵਾਲੇ ਹਨ। ਕਈਆਂ ਨੂੰ ਐਸ਼ ਚਾਹੀਦੀ ਹੈ। ਕਿਸੇ ਦੀ ਧੀ, ਭੈਣ, ਮਾਂ ਉਸ ਦੀ ਕੁੱਝ ਨਹੀਂ ਲੱਗਦੀ। ਜਿੰਨਾਂ ਦੀ ਨਵੀਂ ਦੋਸਤੀ ਲੱਗੀ ਹੈ। ਜੋ ਲੁੱਟਾ ਰਿਹਾ ਹੈ। ਜ਼ਰਾ ਬਚਕੇ ਜੀ। ਜਿਸ ਦਿਨ ਤੁਹਾਡੇ ਕੋਲ ਲੁੱਟਾਉਣ ਨੂੰ ਕੁੱਝ ਨਾਂ ਬਚਿਆ, ਦੋਸਤ ਦੀ ਲੋੜ ਪੂਰੀ ਹੋ ਗਈ। ਤੁਹਾਡਾ ਦੋਸਤ ਭਾਲਿਆਂ ਨਹੀਂ ਲੱਭਣਾਂ। ਸਕਾ ਹੀ ਪਤਾ ਨਹੀਂ ਕਿਥੇ ਮੂੰਹ ਛੁੱਪਾ ਲਵੇਗਾ।
ਆਉ ਦੇਖ਼ੀਏ। ਦੋਸਤਾਂ ਵਿੱਚ ਕੀ ਹੁੰਦਾ ਹੈ? ਕਿੰਨੇ ਕੁ ਹਨ। ਜੋ ਦੋਸਤ ਲਈ ਹਰ ਵਾਹ ਲਗਾ ਦਿੰਦੇ ਹਨ। ਸਮੁੰਦਰੋ ਪਾਰ ਦੀ ਦੋਸਤੀ ਦੀ ਗੱਲ ਕਰਦੇ ਹਾਂ। ਜੋ ਕਨੇਡਾ, ਅਮਰੀਕਾ, ਆਸਟ੍ਰੇਲੀਆਂ ਵਰਗੇ ਦੇਸ਼ਾਂ ਵਿੱਚ ਰਹਿੰਦੇ ਹਨ। ਕਈਆਂ ਨੇ ਤਾਂ ਦੋਸਤੀ ਦੇ ਪਿਆਰ ਵਿੱਚ ਹਰ ਹਿੱਲਾ ਕਰਕੇ, ਦੋਸਤ ਨੂੰ ਆਪਦੇ ਬਰਾਬਰ ਕਰਨ ਦੀ ਕੋਸ਼ਸ਼ ਕੀਤੀ ਹੋਣੀ ਹੈ। ਪਤਾ ਨਹੀਂ ਕੀ-ਕੀ ਪਾਪੜ ਵੇਲ ਕੇ, ਕਨੇਡਾ, ਅਮਰੀਕਾ, ਆਸਟ੍ਰੇਲੀਆਂ ਵਰਗੇ ਦੇਸ਼ਾਂ ਵਿੱਚ ਸੱਦਿਆ ਹੈ। ਇਹ ਕਰਨ ਪਿਛੋਂ ਕੀ ਦੋਸਤੀ ਅਜੇ ਵੀ ਕਾਇਮ ਹੈ? ਜਾਂ ਐਸੀ ਹਾਲਤ ਕਰ ਦਿੱਤੀ। ਕੰਨਾਂ ਨੂੰ ਹੱਥ ਲੱਗ ਗਏ। ਕਈ ਸੋਚਦੇ ਹਨ, ਮੁੜ ਕੇ ਦੋਸਤੀ ਵਿੱਚ ਐਸਾ ਪੰਗਾ ਨਹੀਂ ਲੈਣਾਂ। ਕਈਆਂ ਨੇ ਦੋਸਤ ਨੂੰ ਬਿਜਨਸ ਲਈ ਸੱਦਿਆ ਹੈ। ਕਈਆਂ ਨੇ, ਕਨੇਡਾ, ਅਮਰੀਕਾ, ਆਸਟ੍ਰੇਲੀਆਂ ਵਰਗੇ ਦੇਸ਼ਾਂ ਵਿੱਚ ਆ ਕੇ, ਦੋਸਤ ਦੇ ਬਿਜਨਸ ਨੂੰ ਬੰਦ ਕਰਕੇ ਤਹਿ ਲਾ ਦਿੱਤੀ। ਸੱਦਣ ਵਾਲੇ ਨੂੰ ਕਿਸੇ ਬਹਾਨੇ ਨਾਲ ਕਨੂੰਨ ਦਾ ਮੁਜ਼ਰਮ ਬੱਣਾਂ ਦਿੱਤਾ। ਜਿੰਨਾਂ ਨੇ ਦੋਸਤੀ ਵਿੱਚ ਦੋਸਤ ਦੇ ਪਰਿਵਾਰ ਦੇ ਕਿਸੇ ਮੈਂਬਰ ਧੀ, ਭੈਣ, ਭਰਾ ਨਾਲ ਵਿਆਹ ਕਰਾ ਕੇ, ਬਦੇਸ਼ ਦੀ ਮੋਹਰ ਲੁਆਈ ਹੈ। ਫਿਰ ਦਿਲ ਵਿੱਚ ਬੇਈਮਾਨੀ ਆਉਣ ਨਾਲ ਅੱਗਲੇ ਨੂੰ ਲੱਤ ਮਾਰ ਦਿੱਤੀ ਹੈ। ਐਸੇ ਲੋਕ ਜਾਂਣ ਢੱਠੇ ਖੂਹ ਵਿੱਚ ਅਜੇ ਵੀ ਆਪ ਹੀ ਸੁਧਰ ਜਾਵੋ। ਐਸੇ ਫੇਰਾ-ਫੇਰੀ ਵਾਲੇ, ਬੁਰੇ ਲੋਕਾਂ ਨੂੰ ਬਦਲਣ ਦੀ ਕੋਸ਼ਸ਼ ਵੀ ਨਾਂ ਕਰੋ। ਦੁਨੀਆਂ ਦੀ ਹੈਡਕ ਨਹੀਂ ਲੈਣੀ। ਜੋ ਜੋ ਵੀ ਕਰਦਾ ਹੈ। ਉਹ ਉਸ ਦਾ ਕਰਮ ਹੈ। ਕਿਸੇ ਨੂੰ ਠੀਕ ਕਰਨ ਦੀ ਕੋਸ਼ਸ਼ ਨਾਂ ਕਰੋ। ਆਪ ਹੀ ਸੁਧਰ ਜਾਵੋ। ਜੋ ਬੰਦੇ ਹੇਰਾ-ਫੇਰੀ, ਕਿਸੇ ਦਾ ਬੁਰਾ ਕਰਦੇ ਹਨ। ਉਹ ਅਸਲ ਰਸਤੇ ਤੋਂ ਭੱਟਕ ਚੁਕੇ ਹਨ। ਉਹ ਮਨੁੱਖ ਜੋ ਅੰਦਰ ਸੜਾਂਦ ਗੰਦ ਘੋਲ ਰਹੇ ਹਨ। ਪੂਰੀ ਤਰਾ ਬਰਬਾਦ ਹੋ ਚੁੱਕੇ ਹਨ। ਐਸੇ ਲੋਕ ਪੱਥਰ ਦਿਲ ਹੁੰਦੇ ਹਨ। ਬਾਹਰੋ ਚਾਹੇ ਜੋ ਵੀ ਫੜਾ ਮਾਰਨ। ਪੈਸਾ ਇਕੱਠਾ ਕਰ ਲੈਣ। ਜਿਸ ਦਾ ਇਮਾਨ ਖ਼ਤਮ ਹੋ ਗਿਆ। ਐਸੇ ਬੰਦੇ ਦੀ ਕੀ ਜਿੰਦਗੀ ਹੈ? ਉਹ ਅੰਦਰੋਂ ਖੋਖਲਾ ਹੈ। ਉਸ ਦੀਆਂ ਅੱਖਾਂ ਵਿੱਚ ਜ਼ਰਾ ਵੀ ਖੁਸ਼ੀ ਨਹੀਂ ਹੁੰਦੀ। ਐਸੇ ਬੇਗੈਰਤ ਦੋਸਤਾਂ ਦੇ ਕਾਰਨ ਕਿਸੇ ਦੀ ਹਿਲਪ ਕਰਨੀ ਨਹੀਂ ਛੱਡਣੀ। ਜਮ ਕੇ ਲੋਕਾਂ ਨੂੰ ਸਹਾਰਾ ਦੇਵੋ। ਸਹਾਰਾ ਉਹੀ ਦੇ ਸਕਦੇ ਹਨ। ਜੋ ਹਿਮਾਲੀਆਂ ਪਰਬਤ ਵਾਂਗ ਆਪਦੇ ਪੈਰਾਂ ਤੇ ਥੱਮੇ ਹੋਏ ਹਨ।

Comments
Post a Comment