ਭਾਗ 8 ਨਸ਼ੇ ਖਾਂਣ, ਪੀਣ ਵੇਚਣ ਵਾਲਿਆਂ ਨੂੰ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਨਸ਼ੇ ਖਾਂਣ, ਪੀਣ ਵੇਚਣ ਵਾਲਿਆਂ ਨੂੰ ਕਿਸੇ ਨੇ, ਸਰਾਪ ਨਹੀਂ ਦਿੱਤਾ ਹੋਇਆ, ਜਾਂਣ ਬੁੱਝ ਕੇ ਵਿਗੜੇ ਹੋਏ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਅਫ਼ੀਮ ਮਹਿੰਗੇ ਨਸ਼ਿਆਂ ਵਿੱਚ ਆਉਂਦੀ ਹੈ। ਇਸ ਨੂੰ ਬਲੈਕ ਗੋਲਡ ਕਿਹਾ ਜਾਂਦਾ ਹੈ। ਲੋਕ ਇਸ ਨੂੰ ਵੀ ਖਾਂਦੇ ਹਨ। ਗੱਲ ਪੈਸੇ ਦੀ ਹੈ। ਇਹ ਸੋਂਨੇ ਵਾਂਗ ਤੋਲ਼ਿਆਂ ਦੇ ਵਿੱਚ ਵਿਕਦੀ ਹੈ। ਚੁਟਕੀ ਮੂਠੀ ਅਫ਼ੀਮ ਤੋਲਦਾ ਤਾਂ ਕੌਣ ਹੋਣਾਂ ਹੈ? ਅੰਨਦਾਜ਼ੇ ਨਾਲ ਗੋਲ਼ੀ ਜਿਹੀ ਬਣਾਂ ਕੇ ਪਲਸਟਿਕ ਦੇ ਪੇਪਰ ਵਿੱਚ ਪਾ ਦਿੰਦੇ ਹਨ। ਗਿੱਲੀ ਹੋਣ ਕਰਕੇ, ਡਲੀ ਸਰੀਰ ਦੇ ਤਾਪਮਾਨ ਨਾਲ ਪਿਘਲ ਜਾਂਦੀ ਹੈ। ਇਸ ਨੂੰ ਕਾਲੀ ਨਾਗਨੀ ਵੀ ਕਿਹਾ ਜਾਂਦਾ ਹੈ। ਕੌੜੀ ਬਹੁਤ ਹੁੰਦੀ ਹੈ। ਅਫ਼ੀਮ ਦਾ ਨਸ਼ਾਂ ਬਹੁਤ ਤੇਜ ਹੁੰਦਾ ਹੈ। ਭੋਰਾ ਜ਼ਿਆਦਾ ਖਾਦੀ ਜਾਵੇ। ਬੰਦੇ ਦੇ ਸਾਹ ਤਾਲੂਏ ਤੇ ਚੜ੍ਹ ਜਾਂਦੇ ਹਨ। ਜੇ ਨਾਂ ਮਿਲੇ, ਤਾਂ ਬੰਦਾ ਉਝ ਹੀ ਲੁੱਟਕ ਜਾਂਦਾ ਹੈ। ਬੰਦਾ ਅਫ਼ੀਮ ਦੀ ਗੋਲ਼ੀ ਜ਼ਿਆਦਾ ਖਾਂਣ ਨਾਲ ਮਰ ਜਾਂਦਾ ਹੈ। ਇੰਡੀਆਂ ਤੋਂ ਆਏ ਬੁੜੇ ਨੂੰ ਕਨੇਡਾ ਵਿੱਚ ਕਈ ਦਿਨ ਅਫੀਮ ਨਾਂ ਮਿਲੀ। ਉਸ ਨੂੰ ਤੋੜ ਲੱਗੀ ਰਹੀ। ਉਹ ਮੰਜੇ ਤੇ ਪੈ ਗਿਆ। ਅਧਰੰਗ ਹੋ ਗਿਆ। ਮੁੰਡੇ ਨੇ ਕਿਤੋਂ ਲੱਭ ਕੇ ਲਿਆ ਦਿੱਤੀ। ਬੁੱਢਾ ਹੱਲਕਿਆ ਪਿਆ ਸੀ। ਉਹ ਮੋਟੀ ਗੋਲ਼ੀ ਖਾ ਗਿਆ। ਇਕੋ ਗੋਲ਼ੀ ਨਾਲ ਅਮਲੀ ਬੁੱਢੇ ਤੋਂ ਖੈਹਿੜਾ ਛੁੱਟ ਗਿਆ। ਬਾਬੇ ਦਾ ਅੰਗ-ਅੰਗ ਖੁੱਲ ਗਿਆ। ਬਾਬਾ ਗੱਦੇ ਤੋਂ ਭੂਜੇ ਆ ਗਿਆ। ਫਰਸ਼ ਤੇ ਲਿੱਟਣ ਲੱਗਾ। ਐਬੂਲੈਂਸ ਆਉਣ ਤੋਂ ਪਹਿਲਾਂ ਹੀ ਮਰ ਗਿਆ। ਜਦੋਂ ਉਸ ਦਾ ਪੋਸਟਮਾਟਮ ਹੋਇਆ। ਮੌਤ ਦਾ ਕਾਰਨ ਅਫ਼ੀਮ ਆ ਗਈ। ਪੁਲਿਸ ਨੇ ਮੁੰਡਾ ਬੰਨ ਲਿਆ। ਉਸ ਦੇ ਘਰ ਵਿਚੋਂ ਪੁਲਿਸ ਨੂੰ ਕੁੱਝ ਨਹੀਂ ਲੱਭਿਆ। ਬੁੱਢੇ ਨੇ ਮੁੰਡਾ ਵੀ ਜੇਲ ਵਿੱਚ ਮਰਵਾ ਦੇਣਾਂ ਸੀ। ਅਮਲੀ ਆਪ ਤਾਂ ਅਣ-ਹੋਣੀ ਮੌਤ ਮਰਦੇ ਹੀ ਹਨ। ਪਰਿਵਾਰ ਨੂੰ ਵੀ ਡੋਬ ਦਿੰਦੇ ਹਨ। ਪੁਰਾਣੇ ਜਮਾਨੇ ਵਿੱਚ ਜਦੋਂ ਕੁੜੀ ਜੰਮ ਪੈਂਦੀ ਸੀ। ਉਸ ਨੂੰ ਅਫ਼ੀਮ ਦੇ ਕੇ ਬੇਹੋਸ਼ ਕਰਕੇ, ਮਰੀ ਕਹਿਕੇ ਦੱਬ ਦਿੱਤਾ ਜਾਂਦਾ ਸੀ। ਗੈਰੀ ਦੀ ਮਾਂ ਨਾਲ ਇੰਦਾ ਹੀ ਕੀਤਾ ਸੀ। ਜਦੋਂ ਉਹ ਜੰਮੀ ਸੀ। ਉਸ ਨੂੰ ਅਫ਼ੀਮ ਦੇ ਕੇ, ਗੂੜੀ ਨੀਂਦ ਵਿੱਚ ਸੁਲਾ ਦਿੱਤਾ। ਫਿਰ ਉਸ ਨੂੰ ਰੂੜੀ ਵਿੱਚ ਦੱਬ ਦਿੱਤਾ ਸੀ। ਰੂੜੀ ਗਰਮ ਨਿਘੀ ਹੁੰਦੀ ਹੈ।
ਕੁੱਝ ਚਿਰ ਪਿਛੋਂ ਉਸ ਵਿੱਚ ਹਿਲ-ਜੁਲ ਹੋਈ। ਕੁੱਤਿਆਂ ਨੇ ਉਸ ਨੂੰ ਰੂੜੀ ਵਿੱਚੋਂ ਕੱਢ ਲਿਆ। ਉਸ ਨਾਲ ਖੇਡਣ ਲੱਗ ਗਏ। ਜਦੋਂ ਗੈਰੀ ਦਾ ਨਾਨਾਂ ਖੇਤ ਵਿਚੋਂ ਵਾਪਸ ਆਇਆ। ਉਸ ਨੂੰ ਦਾਈ ਨੇ ਦੱਸ ਦਿੱਤਾ, " ਮਰੀ ਕੁੜੀ ਜੰਮੀ ਸੀ। ਉਸ ਨੂੰ ਰੱਖ ਕੇ ਕੀ ਕਰਨਾਂ ਸੀ? ਰੂੜੀ ਵਿੱਚ ਦੱਬ ਦਿੱਤੀ ਹੈ। " ਉਸ ਨੂੰ ਘਰ ਵਿਚੋਂ ਭੈਅ ਜਿਹਾ ਆਇਆ। ਉਹ ਆਪਦੇ ਖੂਨ ਦੀ ਖਿਚ ਕਾਰਨ, ਰੂੜੀ ਵੱਲ ਨੂੰ ਤੁਰ ਪਿਆ। ਤੁਸੀਂ ਵੀ ਕਦੇ ਫੀਲ ਕੀਤਾ ਹੋਣਾਂ ਹੈ। ਘਰ ਦਾ ਮੈਂਬਰ ਮਾਂ-ਬਾਪ, ਧੀ-ਪੁੱਤ, ਭੈਣ-ਭਰਾ ਕਿਤੇ ਦੂਰ ਦੁੱਖ ਵਿੱਚ ਹੁੰਦਾ ਹੈ। ਮਨ ਉਦਾਸ ਹੋ ਜਾਂਦਾ ਹੈ। ਜਦੋਂ ਉਹ ਉਧਰ ਗਿਆ। ਕੁੜੀ ਕੁੱਤਿਆਂ ਨਾਲ ਖੇਡ ਰਹੀ ਸੀ। ਉਸ ਨੇ ਝੱਟ ਕੁੜੀ ਚੱਕ ਕੇ ਘਰ ਲੈਂ ਆਂਦੀ। ਸ਼ਾਇਦ ਅਫ਼ੀਮ ਦੀ ਲੋਰ ਨੇ, ਕੁੜੀ ਨੂੰ ਜਿੰਦਾ ਰੱਖਿਆ। ਇਹ ਕਹਾਣੀ ਹਰ ਇੱਕ ਨੂੰ ਪਤਾ ਸੀ। ਕਈ ਬਾਰ ਘਰ ਵਿੱਚ ਸੁਣਾਂਈ ਗਈ ਸੀ। ਘਰ ਵਿੱਚ ਅਫ਼ੀਮ ਆਂਮ ਹੀ ਰਹਿੰਦੀ ਸੀ। ਨਾਨਾਂ ਤਾਂ ਖਾਂਦਾ ਹੀ ਸੀ। ਗੈਰੀ ਦਾ ਡੈਡੀ ਵੀ ਖਾ ਲੈਂਦਾ ਸੀ। ਇਸੇ ਲਈ ਪਿੰਡ ਰਹਿੰਦਿਆਂ, ਘਰ ਵਿੱਚ ਦਾਲ-ਸਬਜ਼ੀ, ਰੋਟੀ ਨਹੀਂ ਬੱਣਦੀ ਸੀ। ਨਹਿੰਗਾਂ ਵਾਲੇ ਡੇਰੇ ਤੇ ਪੂਰਾ ਟੱਬਰ ਰੋਟੀ ਖਾਂਦਾ ਸੀ। ਪੁਰਖਾ ਦੀ ਦਿੱਤੀ ਹੋਈ ਛੱਤ ਸੀ। ਜਿਥੇ ਸੌਂਦੇ ਸਨ। ਕਨੇਡਾ ਜਾਂਣ, ਮਿਹਨਤ ਕਰਨ ਨਾਲ ਦਿਨ ਫਿਰ ਗਏ ਸਨ। ਰੱਜ ਕੇ ਰੋਟੀ ਖਾਂਣ ਲੱਗ ਗਏ ਸਨ। ਹੁਣ ਗੈਰੀ ਜਦੋਂ ਕਨੇਡਾ ਤੋਂ ਪੰਜਾਬ ਜਾਂਦਾ ਸੀ। ਅਫ਼ੀਮ ਨੂੰ ਸ਼ੌਕ ਲਈ ਖਾਂਦਾ ਸੀ। ਅਫ਼ੀਮ ਹੱਡਾ ਵਿੱਚ ਰਚ ਗਈ ਸੀ। ਨਾਨਾਂ ਖਾਂਦਾ ਸੀ। ਪਹਿਲਾਂ ਜੰਮਦੀ ਮਾਂ ਨੇ ਖਾਦੀ। ਅਫ਼ੀਮ ਪਿਉ ਖਾਂਦਾ ਸੀ।
ਉਸ ਦਿਨ ਦੇਵੀ ਦੇ ਭਾਣਜੇ ਨੂੰ ਵੀ ਅਫ਼ੀਮ ਜਾਂਣ ਕੇ ਹੀ ਦਿੱਤੀ ਸੀ। ਸੋਚਿਆਂ ਹੋਣਾਂ ਹੈ। ਜੁਆਕ ਦੇ ਕਾਲਜੇ ਤੇ ਲੜ ਗਈ। ਆਪੇ ਚੱਕਲੋ-ਚੱਕਲੋ ਹੋ ਜਾਵੇਗੀ। ਅਫ਼ੀਮ ਮੁੰਡੇ ਨੂੰ ਜ਼ਿਆਦਾ ਦਿੱਤੀ ਗਈ ਸੀ। ਮਹਿਦੇ ਨੇ ਝੱਲੀ ਨਹੀਂ। ਲੂਜ਼ ਮੋਸ਼ਨ ਤੇ ਉਲਟੀਆਂ ਲੱਗ ਗਈਆਂ। ਬੰਦਾ ਅਫ਼ੀਮ ਦੀ ਗੋਲ਼ੀ ਖਾਂਣ ਨਾਲ ਮਰ ਜਾਂਦਾ ਹੈ। ਕਨੇਡਾ ਵਿੱਚ ਵੀ ਗੈਰੀ ਆਪ ਸ਼ਰਾਬ ਖ੍ਰੀਦ ਕੇ ਨਹੀਂ ਪੀਂਦਾ। ਜੇ ਕਿਤੇ ਮੁਫ਼ਤ ਦੀ ਮਿਲਦੀ ਹੈ। ਫਿਰ ਬੰਨ ਟੁੱਟ ਜਾਂਦਾ ਹੈ। ਆਊਟ ਹੋ ਜਾਂਦਾ ਹੈ। ਸ਼ਰਾਬੀ ਨੂੰ ਲੋਕ ਘਰ ਛੱਡ ਕੇ ਜਾਂਦੇ ਹਨ। ਗੈਰੀ ਦਾ ਦੋਸਤ ਜੱਗਾ ਹੈ। ਉਹ ਵੀ ਇਸ ਵਾਂਗ ਲੋਕਾਂ ਦੀਆਂ ਪਾਰਟੀਆਂ ਵਿੱਚ ਮੁਫ਼ਤ ਵਿੱਚ ਸ਼ਰਾਬ ਪੀਣ, ਭੋਜਨ ਖਾਂਣ ਜਾਂਦਾ ਹੈ। ਸ਼ਰਾਬੀ ਨੂੰ ਪੁਲਿਸ ਵਾਲੇ ਘਰ ਛੱਡ ਕੇ ਜਾਂਦੇ ਹਨ। ਉਸ ਦਾ ਮੁੰਡਾ ਇੰਜ਼ਨੀਅਰ ਬੱਣ ਗਿਆ ਹੈ। ਉਹ ਕੋਈ ਨਸ਼ਾ ਨਹੀਂ ਕਰਦਾ। ਜਰੂਰੀ ਨਹੀਂ ਜੋ ਪਿਉ ਕਰਦਾ ਹੈ। ਪੁੱਤ ਕਰੇਗਾ। ਕਈ ਪਿਉ ਤਾਂ ਨਸ਼ੇ ਖਾਂਣ ਲਈ ਜਾਇਦਾਦ, ਘਰ ਦੇ ਭਾਂਡੇ ਵੇਚ ਦਿੰਦੇ ਹਨ। ਉਸੇ ਬੰਦੇ ਦੇ ਬੱਚੇ, ਪਤਨੀ ਲੋਕਾਂ ਦਾ ਕੰਮ ਕਰਕੇ, ਰਿਜਕ ਕਮਾਂ ਕੇ ਖਾਂਦੇ ਹਨ। ਘਰ ਵਿੱਚ ਜੇ ਇੱਕ ਬੰਦਾ ਅਮਲੀ ਬੱਣ ਗਿਆ। ਚਾਰ ਘਰ ਦੇ ਜੀਅ ਮੇਹਨਤੀ ਨਿੱਕਲਣਗੇ। ਐਸਾ ਵੀ ਨਹੀਂ ਹੈ। ਪੰਜਾਬ ਦੀ ਤੱਰਕੀ ਕੁੱਝ ਕੁ ਨਸ਼ੇ ਖਾਂਣ ਵਾਲਿਆਂ ਵਿਹਲੜਾ ਕਰਕੇ ਰੁਕ ਜਾਵੇਗੀ। ਪੰਜਾਬ ਵਿੱਚ ਮਿੱਲਾਂ, ਫੈਕਟਰੀਆਂ ਲੱਗੀਆਂ ਹਨ। ਹਰਾ ਇੰਨਕਲਾਬ ਆਇਆ ਹੈ। ਕੱਣਕ ਝੋਨੇ ਦਾ ਝਾੜ ਕੁੱਝ ਕੁ ਕੁਵਿੰਟਲ ਮਸਾ ਹੁੰਦਾ ਸੀ। ਅੱਜ ਦਸ ਗੁਣਾਂ ਤੋਂ ਵੀ ਵੱਧ ਹੈ। ਮਸ਼ੀਨਾਂ ਨਾਲ ਖੇਤੀ ਕੀਤੀ ਜਾਂਦੀ ਹੈ। ਫ਼ਲਾਂ, ਸਬਜ਼ੀਆਂ ਦੀ ਉਪਜ ਵੱਧ ਰਹੀ ਹੈ। ਅੱਜ ਤੋਂ ਦੋ ਤਿੰਨ ਦਹਾਕੇ ਪਹਿਲਾਂ ਤੋਂ ਅੱਜ ਪੰਜਾਬ ਨੇ, ਬਹੁਤ ਤਰੱਕੀ ਕੀਤੀ ਹੈ। ਦੁਕਾਂਨਾਂ, ਬਜ਼ਾਰ 20 ਗੁਣਾਂ ਤੋਂ ਵੀ ਵੱਧ ਗਏ ਹਨ। ਜੇ ਪੰਜਾਬ ਦੇ ਲੋਕ ਅਮਲੀ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ। ਪਿਉ ਦਾਦੇ ਵੀ ਭੰਗ, ਅਫ਼ੀਮ, ਘਰ ਦੀ ਕੱਢੀ ਦਾਰੂ ਦੇ ਨਸ਼ੇ ਖਾਂਦੇ ਸਨ। ਮੇਹਨਤੀ ਲੋਕ ਵੀ ਪੰਜਾਬ ਵਿੱਚ ਹੀ ਰਹਿੰਦੇ ਹਨ। ਐਸੇ ਲੋਕ ਹਰ ਕੌਮ, ਪਿੰਡ, ਸ਼ਹਿਰ, ਦੇਸ਼ ਵਿੱਚ ਹੁੰਦੇ ਹਨ। ਇਸੇ ਲਈ ਦੁਨੀਆਂ ਚੱਲੀ ਜਾਂਦੀ ਹੈ। ਬੁਆੜ ਦੇ ਬੂਟੇ ਕਾਰਨ ਤਿਲਾਂ ਨੂੰ ਨਹੀਂ ਛੱਡੀਦਾ। ਉਸ ਵਿੱਚੋਂ ਤੇਲ ਕੱਢਣ ਨੂੰ ਉਹ ਕਿਸਾਨ ਤਿਲ ਦੇ ਬੂਟਿਆਂ ਨੂੰ ਵੱਡ ਕੇ, ਸੰਭਾਲਦਾ ਹੈ। ਕੁੱਝ ਕੁ ਅਮਲੀਆਂ ਕਾਰਨ ਬਾਕੀ ਮਿਹਨਤੀ ਕਾਂਮਜ਼ਾਬ ਲੋਕਾਂ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੇ।
ਅਫ਼ੀਮ, ਸ਼ਰਾਬ ਤੇ ਹੋਰ ਨਸ਼ੇ ਖਾਂਣ, ਪੀਣ ਵੇਚਣ ਵਾਲਿਆਂ ਨੂੰ ਕਿਸੇ ਨੇ, ਸਰਾਪ ਨਹੀਂ ਦਿੱਤਾ ਹੋਇਆ, ਜਾਂਣ ਬੁੱਝ ਕੇ ਵਿਗੜੇ ਹੋਏ ਹਨ। ਛਿੱਤਰਾਂ ਦੀ ਘਾਟ ਹੈ। ਵਿਗੜਿਆਂ ਦਾ ਗੁਰੂ ਡੰਗਾ ਹੁੰਦਾ ਹੈ। ਨਸ਼ੇ ਵੇਚਣ ਵਾਲੀਆਂ ਥਾਵਾਂ ਦੁਕਾਂਨਾਂ ਤੋੜ, ਉਜਾੜ, ਸਾੜ ਦਿਉ। ਵੇਚਣ ਵਾਲੇ ਬੰਦਿਆਂ ਤੇ ਛਿੱਤਰ ਪਤਾਣ ਕਰੋ। ਨਸ਼ੇ ਖਾਂਣ, ਪੀਣ ਵੇਚਣ ਵਾਲਿਆਂ ਮਗਰ ਹੱਥ ਧੋ ਕੇ, ਟੁੱਟ ਕੇ ਪੈ ਜਾਵੋ। ਚੱਕੇ ਛੁਡਾ ਦਿਉ। ਜਾਂ ਤਾਂ ਘਰ ਨਹੀਂ ਵੜਨਗੇ। ਜਾਂ ਬੰਦੇ ਦੇ ਪੁੱਤ ਬੱਣ ਜਾਂਣਗੇ। ਕੁੱਤੇ ਖਾਂਣੀ ਕਰਨ ਦੀ ਲੋੜ ਹੈ। ਕੁੱਤਾ ਬਹੁਤਾ ਪੁਚਕਾਰਿਆ ਹੱਲਕ ਜਾਂਦਾ ਹੈ। ਝਿੜਕਣਾਂ ਵੀ ਜਰੂਰੀ ਹੈ। ਹਿੰਮਤ ਨਾਂ ਹਾਰੋ। ਜਿੱਤ ਬਾਰੇ ਸੋਚੋ। ਅਮਲੀ ਕੋਈ ਨਾਦਰ ਸਾਂਹ ਦੀ ਫੋਜ਼ ਨਹੀਂ ਹਨ। ਜੋ ਪੰਜਾਬ ਨੂੰ ਖਾ ਜਾਂਣਗੇ। ਘਰ-ਘਰ ਇਕੱਲੇ-ਇਕੱਲੇ ਨੂੰ ਨੱਥ ਪਾਵੋ। ਇਹ ਨਸ਼ੇ ਖਾਂਣ, ਵੇਚਣ ਦਾ ਧੰਦਾ ਆਪਦੀ ਮਰਜ਼ੀ ਨਾਲ ਕਰਦੇ ਹਨ। ਅਮਲੀ ਆਪ ਮਸਤੇ ਹੋਏ ਹਨ। ਆਪਦੀ ਮਰਜ਼ੀ ਨਾਲ ਨਸ਼ੇ ਖਾਂਦੇ ਹਨ। ਕੋਈ ਢਾਹ ਕੇ ਮੂੰਹ ਵਿੱਚ ਨਹੀਂ ਥੁਨਦਾ। ਅਮਲੀਆਂ ਨੂੰ ਪੈਸੇ ਕਿਤੋਂ ਨਾਂ ਕਿਤੋਂ ਆਉਂਦੇ ਹਨ। ਤਾਂ ਨਸ਼ੇ ਖ੍ਰੀਦਦੇ ਹਨ। ਜੇ ਕਿਸੇ ਦੇ ਘਰ ਅਮਲੀ ਹੈ। ਉਸ ਦੇ ਪੈਸੇ ਬਿਲਕੁਲ ਬੰਦ ਕਰ ਦਿਉ। ਅਮਲੀ ਨੂੰ ਚਾਟ ਤੇ ਲਗਾਉਣ ਲਈ ਗੁੜ ਜਾ ਹੋਰ ਮਿੱਠੀ ਚੀਜ਼ ਵੱਧ ਦਿੰਦੇ ਰਹੋ। ਨਸ਼ੇ ਖਾ ਕੇ, ਗੁਰਦੇ ਹੀ ਗਾਲਣੇ ਹਨ। ਮਿੱਠਾ ਦਿਉ। ਬੰਦਾ ਨਸ਼ਾ ਖਾ ਕੇ ਮਰ ਸਕਦਾ ਹੈ। ਬਗੈਰ ਨਸ਼ੇ ਦੇ ਜੀਵਨ ਬੱਣਦਾ ਹੈ। ਪਿੰਡ ਨਾਹਰੂ ਅਮਲੀ ਸੀ। ਆਪ ਨੂੰ ਠੋਕ ਕੇ ਰਾਮਦਾਸੀਆਂ ਕਹਿੰਦਾ ਸੀ। ਘਰ ਵਾਲੀ ਲੋਕਾਂ ਦਾ ਗੋਹਾ-ਕੂੜਾ ਕਰਦੀ ਸੀ। ਘਰ ਚੂਲਾ ਨਹੀਂ ਤੱਪਦਾ ਸੀ। ਦੋ ਖਣਾਂ, ਸਤੀਰਾਂ ਦਾ ਕੱਚਾ ਘਰ ਸੀ। ਨਾਹਰੂ ਭੂਕੀ ਦੇ ਨਸ਼ੇ ਨਾਲ ਫੁੱਲ ਰਹਿੰਦਾ ਸੀ। ਇਸ ਕੋਲ ਪੈਸਾ ਕਿਥੋਂ ਆਉਂਦਾ ਸੀ? ਇਹ ਬੰਦਾ ਭੂਕੀ ਵੇਚਣ ਵਾਲਿਆਂ ਨਾਲ ਕੰਮ ਕਰਦਾ ਸੀ। ਉਨਾਂ ਤੋਂ ਭੂਕੀ ਲੈ ਕੇ, ਖ੍ਰੀਦਦਾਰਾ ਨੂੰ ਦਿੰਦਾ ਸੀ। ਉਨਾਂ ਨੂੰ ਦੇਣ ਗਿਆ, ਵਿੱਚੋਂ ਵੀ ਕੱਢ ਲੈਂਦਾ ਹੋਣਾਂ ਹੈ। ਦੋਂਨਾਂ ਪਾਸਿਆਂ ਤੋਂ ਹਿੱਸਾ ਮਿਲਦਾ ਸੀ। ਲੋਕਾਂ ਵਿੱਚ ਖ਼ਾਸ ਕਰਕੇ, ਪੰਜਾਬ ਵਿੱਚ ਅਫ਼ੀਮ, ਸ਼ਰਾਬ ਤੇ ਹੋਰ ਨਸ਼ੇ ਕਿਵੇਂ ਪਹੁੰਚ ਜਾਂਦੇ ਹਨ? ਜਿਸ ਚੀਜ਼ ਦੀ ਮੰਗ ਹੋਵੇਗੀ। ਉਸ ਦਾ ਵਿਪਾਰ, ਉਪਜ, ਬਲੈਕ ਲਾਜ਼ਮੀ ਹੈ। ਲੋਕ ਨਸ਼ੇ ਆਪ ਖਾਂਦੇ-ਪੀਂਦੇ ਹਨ। ਜੋ ਕੰਮ ਬੰਦਾ ਸੋਚ ਸਮਝ ਕੇ ਕਰਦਾ ਹੈ। ਉਹ ਗੱਲ਼ਤੀ ਹੈ ਹੀ ਨਹੀਂ ਹੈ। ਨਸ਼ਾ ਉਹ ਕਰਦਾ ਹੈ। ਜਿਸ ਕੋਲ ਨਸ਼ੇ ਕਰਨ ਨੂੰ ਵਿਹਲਾ ਸਮਾਂ ਤੇ ਪੈਸਾ ਹੈ। ਐਸੇ ਬੰਦਿਆਂ ਨੂੰ ਕਿਸੇ ਦੇ ਮੋਢੇ ਦੀ ਲੋੜ ਨਹੀਂ ਹੈ। ਕਿਸੇ ਦੇ ਗਲ਼ ਲੱਗ ਕੇ ਰੋਣ ਦੀ ਲੋੜ ਨਹੀਂ ਹੈ।
ਹਰ ਇੱਕ ਨੂੰ ਆਪ ਨੂੰ ਬੰਦੇ ਬੱਣਨਾਂ ਪੈਣਾਂ ਹੈ। ਅੱਜ ਵੀ ਮੇਹਨਤ ਕਰਨ ਵਾਲੇ ਕਾਂਮਜਾਬ ਹਨ। ਉਹ ਨਸ਼ੇ ਨਹੀਂ ਖਾਂਦੇ। ਅਜੇ ਵੀ ਦੁਨੀਆਂ ਤੇ ਐਸੇ ਲੋਕ ਹਨ। ਜੋ ਦਾਲ-ਰੋਟੀ ਸਰੀਫ਼ਾ ਵਾਂਗ ਕੰਮ ਮਿਹਨਤ ਕਰਕੇ ਚਲਾਉਂਦੇ ਹਨ। ਪੰਜਾਬ ਤੇ ਪੰਜਾਬੀ ਅੱਜ ਵੀ ਕਾਂਮਜਾਬ ਹਨ। ਦੇਸ਼ਾਂ, ਪ੍ਰਦੇਸ਼ਾਂ ਵਿੱਚ ਸਫ਼ਲਤਾ ਦੇ ਝੰਡੇ ਗੱਡੇ ਹਨ। ਅੱਜ ਵੀ ਡਾਕਟਰ, ਵਕੀਲ, ਜੱਜ. ਇੰਜਨੀਅਰ ਸਾਇੰਸ ਦੀ ਖੋਜ਼ ਕਰਨ ਵਾਲੇ ਹਰ ਖੇਤਰ ਵਿੱਚ ਪੰਜਾਬੀ ਹਨ। ਉਹ ਨਸ਼ੇ ਨਹੀਂ ਕਰਦੇ। ਬੰਦੇ ਦੇ ਬਸ ਵਿੱਚ ਹੈ। ਉਸ ਨੇ ਕੀ ਕਰਨਾਂ ਹੈ? ਕੀ ਖਾਂਣਾਂ ਹੈ? ਜ਼ਹਿਰ, ਘਿਉ, ਦੁੱਧ, ਨਸ਼ੇ ਸਬ ਕੁੱਝ ਦੁਨੀਆਂ ਤੇ ਹੈ। ਕਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਵਿੱਚ ਪੰਜਾਬੀ ਪੰਜਾਬ ਤੋਂ ਹੀ ਆਏ ਹੋਏ ਹਨ। ਜੋ ਕਰਜ਼ਾ ਲੈ ਕੇ ਆਏ ਸਨ। 8, 10, 12, 16 ਘੰਟੇ ਕੰਮ ਕਰਕੇ ਪੈਸਾ ਕਮਾਂਉਂਦੇ ਹਨ। ਘਰ ਆ ਕੇ ਆਪੇ ਦਾਲ-ਰੋਟੀ ਬੱਣਾਂਉਂਦੇ ਹਨ। ਪਿੰਡ ਨੂੰ ਪੈਸਾ ਭੇਜ ਰਹੇ ਹਨ। ਐਸੇ ਮੁੰਡੇ-ਕੁੜੀਆਂ ਨੇ, ਘਰ ਦੀ ਗਰੀਬੀ ਕੱਢ ਦਿੱਤੀ ਹੈ। ਪੂਰੇ ਟੱਬਰ ਨੂੰ ਬਾਹਰ ਕੱਢ ਲਿਆ ਹੈ। ਹੁਣ ਪਿੰਡ ਵਿੱਚ ਨੰਬਰ ਵੰਨ ਬੰਦੇ ਕਹਾਂਉਂਦੇ ਹਨ। ਕਈ ਐਸੇ ਵੀ ਹਨ। ਹਰ ਰੋਜ਼ ਪੱਬ-ਬਾਰਾਂ ਵਿੱਚ ਜਾਂਦੇ ਹਨ। ਗੋਰੀਆਂ ਨਾਲ ਪਿਗ ਪੀਂਦੇ ਹਨ। ਗੈਗਸਟਰ ਹਨ। ਕੱਤਲ ਕਰਦੇ ਹਨ। ਡਰੱਗ ਵੇਚਦੇ ਹਨ। ਬੰਦੇ ਦੀ ਜ਼ਮੀਰ ਕੈਸੀ ਹੈ? ਜੋ ਬੰਦੇ ਦੀ ਔਕਾਂਤ ਹੁੰਦੀ ਹੈ। ਉਹ ਲੁੱਕਦੀ ਨਹੀਂ ਹੈ। ਇਸੇ ਲਈ ਲੋਕ ਖਾਂਨਦਾਨ ਦੇਖ਼ਦੇ ਹਨ। ਕੱਣਕ, ਝੋਨੇ ਦੀਆਂ ਫ਼ਸਲਾਂ ਵਿੱਚ ਕਾਂਗਿਆਰੀ ਮੱਲੋ-ਮੱਲੀ ਹੋ ਜਾਂਦੀ ਹੈ। ਕਈ ਵਿਗੜੀਆਂ ਹੋਈਆਂ ਕੁੜੀਆਂ ਵੀ ਨਸ਼ੇ ਕਰਦੀਆਂ ਹਨ। ਚੰਗੇ, ਮਾੜੇ ਬੰਦੇ ਦੁਨੀਆਂ ਤੇ ਹੁੰਦੇ ਹਨ। ਪਰ ਹਰ ਕੁੜੀ ਤੇ ਇਹ ਇਲਜ਼ਾਮ ਨਹੀਂ ਲਗਾ ਸਕਦੇ। ਸਾਰੀਆਂ ਕੁੜੀਆਂ ਐਸੀਆਂ ਨਹੀਂ ਹਨ। ਸਾਡੀਆਂ ਮਾਂਵਾਂ ਭੈਣਾਂ, ਧੀਆਂ ਨਸ਼ੇ ਨਹੀਂ ਕਰਦੀਆਂ।
ਜਿੰਨਾਂ ਦੇ ਬਾਪ ਘਰ ਕੱਢ ਕੇ ਦੇਸੀ ਪੀਂਦੇ ਰਹੇ ਹਨ। ਡੋਡੇ ਕੱਣਕ ਵਿੱਚ ਬੀਜਦੇ ਰਹੇ ਹਨ। ਵੱਧ ਕੰਮ ਕਰਾਉਣ ਦੇ ਚੱਕਰ ਵਿੱਚ ਦਿਹਾੜੀਆਂ ਨੂੰ ਪਿਲਾਉਂਦੇ ਰਹੇ ਹਨ। ਉਨਾਂ ਦੇ ਬੱਚਿਆਂ ਲਈ ਤਾਂ ਨਸ਼ਾ ਘਰ ਹੀ ਖੁਰਾਕ ਹੈ। ਜੇ ਅੱਜ ਦੇ ਨੌਜਾਵਨ ਨਸ਼ੇ ਖਾਂਦੇ ਹਨ। ਕਸੂਰ ਕਿਸ ਦਾ ਹੈ? ਜਿਸ ਦਿਨ ਭੁੱਖੇ ਮਰਨਗੇ। ਆਪੇ ਨਸ਼ੇ ਛੁੱਟ ਜਾਂਣਗੇ। ਐਸਾ ਵੀ ਨਹੀ ਹੈ। ਸਾਰੇ ਪੰਜਾਬ, ਭਾਰਤ ਤੇ ਪੂਰੀ ਦੁਨੀਆਂ ਦੇ ਲੋਕ ਨਸ਼ੇ ਖਾ ਰਹੇ ਹਨ। ਕੁੱਝ ਕੁ ਅੰਮ੍ਰਿਤਧਾਰੀ ਵੀ ਨਸ਼ੇ ਖਾ ਰਹੇ ਹਨ। ਜ਼ਿਆਦਾਤਰ ਅੰਮ੍ਰਿਤਧਾਰੀ ਨੌਜਾਵਨ ਨਸ਼ੇ ਨਹੀਂ ਖਾਂਦੇ ਹਨ। ਘਰ, ਪਰਿਵਾਰ, ਬੱਚਿਆਂ ਵਾਲੇ ਨੂੰ ਲੱਕ ਤੋੜਵੀ ਮੇਹਨਤ ਕਰਕੇ, ਥੱਕੇ ਨੂੰ ਨਸ਼ਾ ਨਹੀਂ ਚਾਹੀਦਾ। ਉਸ ਨੂੰ ਤਾਂ ਚਾਰ ਘੰਟੇ ਗੁੜੀ ਨੀਂਦ ਆਪੇ ਆ ਜਾਂਦੀ ਹੈ। ਉਨਾਂ ਲਈ ਇਹੀ ਸੁਖ, ਚੈਨ ਦਾ ਜੀਵਨ ਹੈ। ਮਿਹਨਤੀ ਲੋਕਾਂ ਕਰਕੇ ਦੁਨੀਆਂ ਚੱਲੀ ਜਾਂਣੀ ਹੈ। ਅਮਲੀਆਂ ਨੇ ਆਪਦੀ ਕੁੱਤੇ ਦੀ ਮੌਤ ਮਰਨਾਂ ਹੈ।

Comments
Post a Comment