ਭਾਗ 33 ਗੁਣ ਇਕੱਠੇ ਕਰੀਏ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਲੋਕਾਂ ਤੋਂ ਗੁਣ ਇਕੱਠੇ ਕਰੀਏ. ਔਗੁਣ ਛੱਡ ਦੇਈਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਬੰਦਾ ਕੁੱਝ ਵੀ ਕਰ ਸਕਦਾ ਹੈ। ਸਬ ਤੋਂ ਪਹਿਲਾਂ ਬੰਦੇ ਨੂੰ ਆਪ ਸੋਚਣਾਂ ਪੈਣਾਂ ਹੈ। ਕੀ ਬੰਦਾ ਆਪ ਨੂੰ ਸੁਧਾਂਰਨਾਂ ਚਹੁੰਦਾ ਹੈ? ਸ਼ਰਬੀ ਸ਼ਰਾਬ, ਅਮਲੀ ਕੋਈ ਵੀ ਨਸ਼ਾਂ ਛੱਡ ਸਕਦਾ ਹੈ। ਜਿਸ ਨੂੰ ਲੜਨ, ਬਈਮਾਨੀ, ਲੋਕਾਂ ਨੂੰ ਠੱਗਣ ਦੀ ਆਦਤ ਹੈ। ਜੇ ਇੱਕ ਬਾਰ ਠਾਣ ਲਿਆ ਹੈ। ਬੰਦਾ ਪੱਕਾ ਇਰਾਦਾ ਕਰ ਲਵੇ। ਬੰਦਾ ਆਪਦੀਆਂ ਆਦਤਾਂ ਬਦਲ ਸਕਦਾ ਹੈ। ਮਾੜੀਆਂ ਆਦਤਾਂ ਛੱਡ ਕੇ, ਚੰਗੇ ਗੁਣ ਹਾਂਸਲ ਕਰ ਸਕਦਾ ਹੈ। ਜੋ ਗੁਣ ਬੰਦੇ ਦੇ ਅੰਦਰ ਹੀ ਹਨ। ਉਨਾਂ ਗੁਣਾਂ ਨੂੰ ਜਗਾਉਣ ਦੀ ਲੋੜ ਹੈ। ਆਪਦੇ ਵਿੱਚ ਗੁਣ ਦੇਖੀਏ। ਗੁਣਾਂ ਨੂੰ ਵਰਤੀਏ। ਗੁਣ ਜਿੰਦਗੀ ਵਿੱਚ ਜੀਵਨ ਭਰ ਲਈ ਲਾਗੂ ਕਰਨੇ ਹਨ। ਕਿਸੇ ਦੇ ਔਗੁਣ ਦੇਖ਼ ਕੇ, ਆਪਦੇ ਗੁਣ ਨਹੀਂ ਗੁਵਾਉਣੇ। ਲੋਕਾਂ ਤੋਂ ਗੁਣ ਇਕੱਠੇ ਕਰੀਏ। ਔਗੁਣ ਛੱਡ ਦੇਈਏ। ਕਿਸੇ ਕਿਤਾਬ, ਅਖ਼ਬਾਰ, ਵਿਚੋਂ ਪੜ੍ਹ ਕੇ, ਬੰਦਿਆਂ ਤੋਂ ਸੁਣ ਕੇ, ਚੰਗੀਆਂ ਗੱਲਾਂ ਹਾਂਸਲ ਕਰੀਏ। ਉਸ ਤੋਂ ਫੈਇਦਾ ਲਈਏ। ਸ਼ਰੀਰ ਤੇ ਮਨ ਦੀ ਸ਼ੁਧੀ ਕਰੀਏ। ਚੰਗੇ ਕੰਮ ਕਰਨ ਵਾਲੇ ਲੋਕਾਂ ਤੋਂ ਸਿਖੀਏ। ਚੰਗੇ ਕੰਮ ਕਿਵੇਂ ਕਰਨੇ ਹਨ? ਕਿਵੇ ਆਪ ਨੂੰ ਦੁੱਖਾ, ਦਰਦਾਂ ਤੋਂ ਬਚਾ ਸਕਦੇ ਹਾਂ। ਮਨ ਨੂੰ ਸ਼ਾਂਤ ਕਰਨਾਂ ਹੈ। ਜਿੰਨਾਂ ਚਿਰ ਅਸੀਂ ਟਿੱਕ ਕੇ ਨਹੀਂ ਬੈਠਦੇ। ਮਨ ਭੱਟਕਣਾਂ ਨਹੀਂ ਛੱਡ ਸਕਦਾ। ਮਨ ਦੇ ਟਿਕਾ ਲਈ। ਸ਼ਾਤ ਰਹਿੱਣਾ ਜਰੂਰੀ ਹੈ। ਜੇ ਕਿਸੇ ਨੇ ਚੰਗਾ ਕੀਤਾ ਹੈ। ਉਸ ਦੀ ਪ੍ਰਸੰਸਾ ਕਰਨੀ ਹੈ। ਉਸ ਦਾ ਸ਼ੁਕਰੀਆਂ ਕਰਨਾਂ ਜਰੂਰੀ ਹੈ। ਕਈ ਕਹਿੰਦੇ ਹਨ। ਮੇਰਾ ਮਨ ਬਹੁਤ ਚੰਗਾ ਹੈ। ਬਸ ਜੁਬ਼ਾਨ ਹੀ ਮਾੜੀ ਹੈ। ਲੋਕ ਬੋਲ-ਬਾਣੀ ਦੇਖ਼ਦੇ ਹਨ। ਦਿਲ ਦੇ ਅੰਦਰ ਵੜ ਕੇ ਨਹੀਂ ਦੇਖਦੇ। ਆਪਦੇ ਗੁਣ ਲੋਕਾਂ ਤੇ ਕਰਨੇ ਨਹੀਂ ਛੱਡਣੇ। ਅੱਗਲਾ ਚਾਹੇ ਜਿੰਨਾਂ ਵੀ ਮਾੜਾ ਕਰੀ ਜਾਵੇ। ਉਸ ਦਾ ਬੁਰਾ ਨਹੀਂ ਕਰਨਾਂ।
ਜੇ ਕੋਈ ਗੁੱਸੇ ਵੀ ਹੈ। ਉਸ ਨਾਲ ਜ਼ਿਆਦਾ ਚਿਰ ਗੁੱਸੇ ਨਹੀਂ ਰਹਿੱਣਾਂ। ਜਦੋਂ ਕੋਈ ਗੁੱਸੇ ਨਾਲ ਗੱਲ ਕਰਦਾ ਹੈ। ਉਏ ਕਹਿ ਲੇ ਬਲਾਂਉਂਦਾ ਹੈ। ਉਸ ਨੂੰ ਇਸ ਤਰਾਂ ਕਿਹਾ ਜਾ ਸਕਦਾ ਹੈ, " ਹੈਂਜੀ ਕੀ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ? ਹਾਂ ਜੀ ਦੱਸੋ ਮੈਂ ਸੁਣ ਰਿਹਾਂ ਹਾਂ ਜੀ। " ਗੁੱਸੇ ਵਾਲੇ ਨਾਲ ਗੁੱਸੇ ਵਿੱਚ ਗੱਲ ਨਹੀਂ ਕਰਨੀ। ਗੁੱਸੇ ਵਿੱਚ ਬੰਦਾ ਦੁੱਖੀ ਹੁੰਦਾ ਹੈ। ਦੂਜਿਆਂ ਨੂੰ ਦੁੱਖੀ ਕਰਦਾ ਹੈ। ਦੂਜਿਆਂ ਦੀ ਖੁਸ਼ੀ ਨੂੰ ਨੋਚਦਾ ਹੈ। ਵਧੀਆਂ ਸਾਫ਼ ਸੁਧ ਬਿਚਾਰ ਸੋਚਣੇ ਹਨ। ਆਪ ਖ਼ਾਲਸ, ਖੁਸ਼, ਸ਼ਹਿਣਸ਼ੀਲ ਰਹਿੱਣਾਂ ਹੈ। ਕਿਸੇ ਦੂਜੇ ਬੰਦੇ ਕਰਕੇ, ਆਪਦੇ ਮਨ ਦੀ ਸਾਂਤੀ ਭੰਗ ਨਹੀਂ ਕਰਨੀ। ਕਿਸੇ ਨੇ ਦੁੱਖ ਦਿੱਤਾ ਹੈ। ਉਸ ਨੂੰ ਮੁਆਫ਼ ਕਰਨਾਂ ਹੈ। ਦੁਸ਼ਮੱਣ ਨੂੰ ਵੀ ਮਿੱਤਰ ਬਣਾਂਉਣਾਂ ਹੈ। ਜੇ ਦੋਸਤ, ਦੁਸ਼ਮੱਣ ਬੱਣ ਸਕਦਾ ਹੈ। ਫਿਰ ਦੋਸਤ ਬੱਣ ਸਕਦਾ ਹੈ। ਸ਼ਾਂਤ ਮਨ ਤੰਦਰੁਸ ਸੁਖੀ ਹੁੰਦਾ ਹੈ। ਦੁੱਖੀ ਬੰਦੇ ਨਾਲ ਨਰਮੀ ਨਾਲ ਬੋਲਣਾਂ ਹੈ। ਸਿਆਣਾਂ ਬੰਦਾ ਪਾਗਲ ਬੰਦੇ ਨਾਲ ਨਹੀਂ ਉਲਝਦਾ। ਸਗੋਂ ਉਸ ਨਾਲ ਹਲੀਮੀ ਨਾਲ ਗੱਲ ਕਰਦਾ ਹੈ। ਉਸ ਅੰਦਰ ਗਿਆਨ ਦੀ ਘਾਟ ਹੈ। ਗਿਆਨ ਨਾਲ ਮਨ ਦਾ ਹਨੇਰਾ ਦੂਰ ਕਰਨਾਂ ਹੈ। ਗਿਆਨੀ ਅੱਕਲ ਵਾਲਾ ਹੈ। ਗਿਆਨੀ ਸ਼ਾਤ ਰਹਿੰਦਾ ਹੈ। ਉਹੀ ਰੱਬ ਦਾ ਭਗਤ ਹੈ। ਜੋ ਉਸ ਦੀ ਬਣਾਂਈ ਦੁਨੀਆਂ ਤੇ ਨਿਯਮਾਂ ਵਿੱਚ ਰਹਿੰਦਾ ਹੈ। ਚਾਨਣ ਅੱਗੇ ਹਨੇਰਾ ਨਹੀਂ ਰਹਿੰਦਾ। ਸੂਰਜ ਅੱਗੇ ਰਾਤ ਨਹੀਂ ਆਉਂਦੀ। ਇਸ ਲਈ ਗਿਆਨੀ, ਸਿਆਣੇ, ਗੁਣਾਂ ਵਾਲੇ ਲੋਕ ਉਚੇ ਜੀਵਨ ਵਾਲੇ ਹੁੰਦੇ ਹਨ। ਉਹ ਕਿਸੇ ਨੂੰ ਦੁੱਖ ਨਹੀਂ ਦਿੰਦੇ। ਅਹਿੰਸਾ ਨਹੀਂ ਕਰਦੇ। ਸਗੋ ਅਹਿੰਸਕ ਲੋਕਾਂ ਦੀ ਕਲਿਆਣ ਕਰਦੇ ਹਨ। ਬਿਗੜੇ ਹੋਏ ਬੰਦੇ ਨੂੰ ਵੀ ਸੁਧਾਰ ਦਿੰਦੇ ਹਨ।
ਕਿਸੇ ਨਾਲ ਇਰਾਖਾ ਨਹੀਂ ਕਰਨੀ। ਹਰ ਇੱਕ ਦਾ ਭਲਾ ਕਰਨਾਂ ਹੈ। ਜੋ ਲੋਕ ਜਿਦੀ ਹਨ। ਉਨਾਂ ਵਰਗੇ ਨਹੀਂ ਬੱਣਨਾਂ। ਹੋ ਸਕੇ ਤਾਂ ਐਸੇ ਲੋਕਾਂ ਨੂੰ ਮਿੱਠੇ ਸ਼ਬਦਾਂ ਨਾਲ ਨਰਮ ਕਰਨ ਦੀ ਕੋਸ਼ਸ਼ ਕਰੀਏ। ਜੇ ਅਜੇ ਵੀ ਪ੍ਰੋਬਲਮ ਠੀਕ ਨਹੀਂ ਹੋਈ। ਉਸ ਤੋਂ ਪਾਸੇ ਹੋ ਜਾਂਣਾਂ ਚਾਹੀਦਾ ਹੈ। ਬਿੱਛੂ ਡੰਗ ਮਾਰਦਾ ਹੈ। ਕਈ ਗਰੀਬੀ ਆਪਦੇ ਘਰ ਆਏ ਬੰਦੇ ਨੂੰ ਖਾਂਣਾ, ਬਿਸਤਰਾ ਵੀ ਦਿੰਦੇ ਹਨ। ਖੂਬ ਸੇਵਾ ਕਰਦੇ ਹਨ। ਜੇ ਗਰੀਬ ਦਾ ਮਹਿਮਾਨ ਉਸ ਦਾ ਘਰ ਹੀ ਲੁੱਟ ਕੇ ਲੈ ਜਾਵੇ। ਧੋਖੇਵਾਜ਼ ਆਪਦੀ ਆਦਤ ਨਹੀਂ ਛੱਡ ਸਕਦਾ। ਰੱਬ ਸਾਰਿਆਂ ਨੂੰ ਖਾਂਣ ਨੂੰ ਦਿੰਦਾ ਹੈ। ਰੱਬ ਨੁੰ ਭਾਵੇਂ ਕੋਈ ਯਾਦ ਕਰੇ। ਭਾਵੇਂ ਉਸ ਨੂੰ ਗਾਲ਼ਾਂ ਕੱਢੀ ਜਾਵੇ। ਰੱਬ ਸਬ ਦਾ ਭਲਾ ਕਰਦਾ ਹੈ। ਪੂਰੀ ਦੁਨੀਆਂ , ਬ੍ਰਹਿਮੰਡ ਨੂੰ ਪਾਲ ਰਿਹਾ ਹੈ। ਕਿਸੇ ਤੋਂ ਵਾਪਸੀ ਵਿੱਚ ਕੁੱਝ ਨਹੀਂ ਮੰਗਦਾ। ਕਈਆਂ ਦੀ ਕਿਸੇ ਨੂੰ ਮਿਲਣ ਨਾਲ ਅਕਲ ਬਦਲ ਜਾਂਦੀ ਹੈ। ਇੱਕ ਦੂਜੇ ਦੀਆਂ ਆਦਤਾਂ ਹਾਸਲ ਕਰ ਲਈਆਂ ਜਾਂਦੀਆਂ ਹਨ। ਮਿੱਠਾ ਖਾਂਣ ਵਾਲਾ, ਕੋੜਾ ਖਾਂਣ ਲੱਗ ਜਾਂਦਾ ਹੈ। ਕੌੜਾਂ ਖਾਂਣ ਵਾਲਾ, ਮਿਠਾ ਖਾਂਣ ਲੱਗ ਜਾਂਦਾ ਹੈ। ਇਸੇ ਤਰਾਂ ਬੋਲ-ਬਾਂਣੀ ਵਿੱਚ ਇੱਕ ਦੂਜੇ ਦੀ ਅਦਲਾ ਬਦਲੀ ਕੀਤੀ ਜਾਂਦੀ ਹੈ। ਸੱਚਾ ਬੰਦਾ ਝੂਠ ਬੋਲਣ ਲੱਗ ਜਾਂਦਾ ਹੈ। ਝੂਠ ਬੋਲਣ ਵਾਲਾ ਸੱਚ ਬੋਲਣ ਲੱਗ ਜਾਂਦਾ ਹੈ। ਚੰਗੀ ਮਿੱਠੀ ਬੋਲੀ ਹੀ ਬੋਲਣੀ ਚਾਹੀਦੀ ਹੈ। ਲੋਕ ਕੈਸਾ ਵੀ ਬੋਲਣ। ਸਬ ਦੀ ਭਲਾਈ ਕਰਨੀ ਹੈ। ਬੁਰਾ ਕੰਮ ਦੇਖ਼ ਕੇ ਅਣਡਿੱਠ ਕਰਨਾਂ ਹੈ। ਬੁਰਾ ਦੇਖ਼ਣ ਨਾਲ ਬੰਦਾ ਵੈਸਾ ਹੀ ਬੱਣ ਸਕਦਾ ਹੈ। ਮਾੜਾ ਬੋਲਣ ਜਬ਼ਾਨ ਗੰਦੀ ਬੱਣ ਸਕਦੀ ਹੈ। ਬੁਰਾ ਸੁਣਨ ਨਾਲ ਦਿਮਾਗ ਵਿੱਚ ਗੰਦਗੀ ਇਕੱਠੀ ਹੁੰਦੀ ਹੈ।
ਜਿੰਨਾਂ ਵੀ ਹੋ ਸਕੇ ਕਇਦੇ, ਕਨੂੰਨ ਵਿੱਚ ਰਹਿੱਣਾਂ ਬਹੁਤ ਜਰੂਰੀ ਹੈ। ਕਿਸੇ ਘਰ, ਪਿੰਡ, ਦੇਸ਼ ਦਾ ਕੋਈ ਕਨੂੰਨ ਤੋੜੇਗਾ। ਜਾਂ ਦੂਜੇ ਲੋਕ ਸਿਰਫ਼ ਕਨੂੰਨ ਤੋੜਨ ਵਾਲਿਆਂ ਦਾ ਖੜ੍ਹ ਕੇ ਤਮਾਂਸ਼ਾ ਦੇਖ਼ਦੇ ਰਹਿੱਣਗੇ। ਜ਼ੁਰਮ, ਗੱਲਤੀ ਕਰਨ ਤੋਂ ਆਪ ਨਹੀਂ ਰੁਕਣਗੇ। ਹੋਰਾਂ ਨੂੰ ਵੀ ਨਹੀਂ ਰੋਕਣਗੇ। ਬਦਮਾਸ਼ ਲੋਕਾਂ ਦੁਆਰਾ ਮਹੌਲ ਖ਼ਰਾਬ ਹੋ ਜਾਵੇਗਾ। ਇਸੇ ਲਈ ਪੁਲੀਸ, ਫੌਜ, ਸਰਪੰਚ ਤੇ ਘਰ ਵਿੱਚ ਸਿਆਣੇ ਬੰਦੇ ਹੁੰਦੇ ਹਨ। ਜਿੰਨਾਂ ਦੀ ਆਗਿਆ ਮੰਨਣੀ ਬਹੁਤ ਜਰੂਰੀ ਹੈ। ਜੇ ਕੋਈ ਗੱਲ ਨਹੀਂ ਸੁਣਦਾ। ਉਸ ਨੂੰ ਸਮਝਾਂਉਣਾਂ ਬਹੁਤ ਜਰੂਰੀ ਹੈ। ਸਖ਼ਤੀ ਨਾਲ ਮਨਾਂ ਕਰਨਾਂ ਪੈਂਣਾਂ ਹੈ। ਹਰ ਇੱਕ ਕੋਲੋ ਬੇਇਜ਼ੱਤ ਨਾਂ ਹੋਵੋ। ਆਪਦੀ ਇੱਜ਼ਤ ਬਰਕਰਾਰ ਰੱਖਣ ਲਈ ਵੀ ਐਸੇ ਲੋਕਾਂ ਨਾਲ, ਪਰਿਵਾਰ ਨਾਲ, ਰਿਸ਼ਤੇਦਾਰਾਂ ਨਾਲ ਢੰਗ ਨਾਲ ਗੱਲ ਕਰਨੀ ਪੈਣੀ ਹੈ। ਦੂਜਿਆ ਦੀ ਇੱਜ਼ਤ ਕਰਨੀ ਹੈ। ਆਪਦੀ ਵੀ ਇੱਜ਼ਤ ਕਰਾਂਉਣੀ ਹੈ। ਇਸ ਤਰਾਂ ਸਾਹ ਲੈਣਾਂ ਸੌਖਾ ਹੋ ਜਾਵੇਗਾ। ਜੇ ਕੋਈ ਗੱਲ਼ਤ ਬੋਲਦਾ ਹੈ। ਉਸ ਨੂੰ ਸਖ਼ਤੀ ਨਾਲ ਐਸਾ ਬੋਲਣ ਤੋਂ ਰੋਕਿਆ ਜਾਵੇ। ਕਹੋ, " ਤੈਨੂੰ ਮੇਰੇ ਨਾਲ ਐਸਾ ਬੋਲਣ ਦਾ ਕੋਈ ਹੱਕ ਨਹੀਂ ਹੈ। ਜੇ ਅੱਗੇ ਤੋਂ ਮੇਰੇ ਨਾਲ ਗੱਲ ਕਰਨੀ ਹੈ। ਤਮੀਜ਼ ਨਾਲ ਬੋਲਣਾਂ ਪਵੇਗਾ। ਬਹੁਤ ਮੇਹਰਬਾਨੀ ਹੋਵੇਗੀ। ਜੇ ਅੱਗੇ ਤੋਂ ਖਿਆਲ ਰੱਖੋਗੇ। "
ਜ਼ਿਆਦਾਤਰ ਮਤਲੱਬ ਕੱਢਣ ਵਾਲੇ ਲੋਕ, ਦੋਸਤ, ਰਿਸ਼ਤੇਦਾਰ, ਪਰਿਵਾਰ ਵਾਲੇ ਵੀ ਬਹੁਤ ਚਾਲੂ ਹੁੰਦੇ ਹਨ। ਜਿੰਨਾਂ ਚਿਰ ਲੋੜ ਹੈ। ਜਦੋਂ ਬੰਦੇ ਨੂੰ ਜੂਜ ਕਰਨਾਂ ਹੈ। ਪੈਸੇ ਜਾਂ ਹੋਰ ਕੰਮ ਲੈਣੇ ਹਨ। ਬਹੁਤ ਚਾਪਲੂਸੀ ਕਰਦੇ ਹਨ। ਫਿਰ ਮੱਥੇ ਵੀ ਨਹੀਂ ਲੱਗਦੇ। ਐਸੇ ਲੋਕਾਂ ਦਾ ਗੁੱਸਾ ਨਹੀਂ ਕਰਨਾਂ। ਵਸੂਲੀ ਕਰਨ ਨੂੰ ਉਨਾਂ ਦੇ ਪਿਛੇ-ਪਿਛੇ ਵੀ ਨਹੀਂ ਫਿਰਨਾਂ। ਉਨਾਂ ਬਾਰੇ ਕੁੱਝ ਬੁਰਾ ਵੀ ਨਹੀਂ ਸੋਚਣਾਂ। ਸਿਰਫ਼ ਐਸੇ ਹੀ ਸੋਚਣਾਂ ਹੈ। ਬਿਚਾਰਿਆਂ ਦੀ ਹਾਲਤ ਹੀ ਐਸੀ ਹੈ। ਕਰਮ ਹੀ ਐਸੇ ਹਨ। ਬੰਦਾ ਠੱਗਣ ਲਈ ਪੈਰ ਵੀ ਫੜ ਲੈਂਦੇ ਹਨ। ਮਿੱਠੀਆਂ ਗੱਲਾਂ ਕਰਦੇ ਹਨ। ਮਤਲੱਬ ਕੱਢ ਕੇ ਮੂੰਹ ਛੁੱਪਾ ਲੈਂਦੇ ਹਨ। ਮੱਛਰ ਦੀ ਤਰਾਂ ਸਰੀਫ਼ ਲੋਕਾਂ ਦਾ ਲਹੂ ਚੂਸਦੇ ਹਨ। ਅੰਤ ਹਾਲ ਵੀ ਮੱਛਰ ਵਾਲਾ ਹੋਣ ਵਾਲਾ ਹੈ। ਇੰਨੀ ਸੋਹਣੀ ਦੁਨੀਆਂ ਹੋਣ ਦੇ ਬਾਵਜੂਦ ਵੀ ਕਈ ਲੋਕ ਬਦ ਦੁਆਵਾਂ ਇਕੱਠੀਆਂ ਕਰਦੇ ਹਨ। ਹਰ ਬੰਦੇ ਦੀ ਆਤਮਾਂ ਵਿਚੋਂ ਖੁਸ਼ੀ ਵਿੱਚ ਸੁਖ ਦੀਆਂ ਤਰੰਗਾਂ ਨਿੱਕਲਦੀਆਂ ਹਨ। ਦੂਜੇ ਲੋਕ ਵੀ ਖੁਸ਼ ਹੁੰਦੇ ਹਨ। ਜੇ ਕਿਸੇ ਨੂੰ ਦੁੱਖ ਦੇਵਾਗੇ। ਉਸ ਦੀ ਆਤਮਾਂ ਬਦ ਦੁਆਵਾਂ ਦਿੰਦੀ ਹੈ। ਉਸ ਨੂੰ ਦੁੱਖ ਦੇਣ ਵਾਲੇ ਨੂੰ ਦੁੱਖ ਮਿਲਣ ਵਾਲੇ ਹਨ। ਬੰਦਾ ਜਿੰਨੀ ਵੀ ਦੂਰ ਹੋਵੇ। ਫੁਰਨਾਂ ਉਸ ਕੋਲ ਪਹੁੰਚਦਾ ਹੈ। ਇਸ ਲਈ ਕਿਹਾ ਜਾਂਦਾ ਹੈ। ਜੇ ਦੁਆਵਾਂ ਲੈਣੀਆਂ ਹਨ। ਸਬ ਨੂੰ ਪਿਆਰ ਕਰੋ। ਚੰਗੇ ਕੰਮ ਕਰੋ। ਜੀਵਨ ਸੁਧਰ ਜਾਵੇਗਾ। ਲੋੜ ਬੰਦ ਦੀ ਮਦੱਦ ਕਰਨੀ ਹੈ। ਆਸਰਾ ਦੇਣਾਂ ਹੈ। ਬਿਮਾਰਾਂ ਦੀ ਦੁਵਾਈ ਨਾਲ ਸਹਾਇਤਾ ਸੇਵਾ ਵੀ ਕਰਨੀ ਹੈ। ਬੱਚਿਆਂ ਤੇ ਬੁੱਢਿਆਂ ਦੀ ਦੇਖ਼-ਭਾਲ ਨੌਜਵਾਨਾਂ ਤੇ ਸਰਕਾਰ ਨੂੰ ਕਰਨੀ ਚਾਹੀਦੀ ਹੈ। ਭਾਰਤ ਵਿੱਚ ਵੀ ਬੱਚਿਆਂ ਤੇ ਬੁੱਢਿਆਂ ਨੂੰ ਭੱਤਾ ਮਿਲਣਾਂ ਚਾਹੀਦਾ ਹੈ। ਸਰਕਾਰ ਵੱਲੋਂ ਖਾਂਣ ਨੂੰ ਭੋਜਨ ਵੀ ਦੇਣਾਂ ਚਾਹੀਦਾ ਹੈ। ਕਨੇਡਾ ਵਿੱਚ ਬੱਚਿਆਂ ਤੇ ਬੁੱਢਿਆਂ ਲਈ ਹਰ ਸਹੂਲਤ ਹੈ। ਉਨੀ ਸੇਵਾ ਸੌਹੁਰੇ ਘਰ ਜਮਾਂਈ ਦੀ ਨਹੀਂ ਹੁੰਦੀ। ਜਿੰਨੀ ਕੇਅਰ ਬੱਚਿਆਂ ਤੇ ਬੁੱਢਿਆਂ ਦੀ ਹੁੰਦੀ ਹੈ।
ਆਪਦੀਆਂ ਕੰਮਜ਼ੋਰੀਆਂ ਆਪ ਦੇਖੀਏ। ਕੰਮਜ਼ੋਰੀਆਂ ਛੱਡ ਦੇਈਏ। ਇੱਕ ਵੀ ਕੰਮਜ਼ੋਰੀ ਕੋਲ ਨਹੀਂ ਰੱਖਣੀ। ਕਿਸੇ ਨੂੰ ਨਫ਼ਰਤ ਨਹੀਂ ਕਰਨੀ। ਕਿਸੇ ਦਾ ਬੁਰਾ ਨਹੀਂ ਸੋਚਣਾਂ। ਕਿਸੇ ਦੀ ਚੀਜ਼ ਨੂੰ ਹੱਥਿਉਣਾਂ ਨਹੀਂ ਹੈ। ਕਿਸੇ ਨੂੰ ਕੁੱਟਣਾਂ, ਮਾਰਨਾਂ ਨਹੀਂ ਹੈ। ਕਿਸੇ ਦੀ ਹੱਤਿਆ ਨਹੀਂ ਕਰਨੀ। ਆਪਦੇ ਪੈਰਾਂ ਖੜ੍ਹੇ ਹੋਵੋ, ਤਾਂ ਤੁਹਾਨੂੰ ਕੋਈ ਗਿਰਾ ਨਹੀਂ ਸਕਦਾ। ਜੇ ਕਿਸੇ ਹੋਰ ਨੂੰ ਫੌੜੀਆਂ ਬਣਾਂ ਕੇ ਸਹਾਰਾ ਦੂਜੇ ਦਾ ਲਿਆ ਹੈ। ਉਹ ਕਦੇ ਵੀ ਖਿਸਕ ਸਕਦਾ ਹੈ। ਬੇਈਮਾਨ ਹੋ ਸਕਦਾ ਹੈ। ਬਿਮਾਰ ਜਾਂ ਮਰ ਸਕਦਾ ਹੈ। ਲੋਕਾਂ ਤੋਂ ਗੁਣ ਇਕੱਠੇ ਕਰੀਏ. ਔਗੁਣ ਛੱਡ ਦੇਈਏ। ਜੇ ਕੁੱਝ ਕਰਨ ਦੀ ਕੋਸ਼ਸ਼ ਨਹੀਂ ਕਰਨੀ ਫੇਲ ਹੋ ਜਾਵੋਗੋ। ਫੇਲ ਹੋ ਕੇ ਜਿੰਦਗੀ ਨਹੀਂ ਚੱਲਦੀ। ਜਿਉਣ ਲਈ ਕੰਮ ਕਰਨਾਂ ਪੈਣਾਂ ਹੈ। ਇੱਕ ਮੁਰਦਾ ਹੀ ਹੈ। ਉਸ ਕੋਲੋ ਮੁਸ਼ਕ ਆਉਣ ਲੱਗ ਜਾਦਾ ਹੈ। ਕਿਉਂਕਿ ਉਸ ਵਿੱਚ ਹਿਲਜੁਲ ਨਹੀਂ ਹੈ। ਲੋਕ ਤਾਂ ਮਰੇ ਪਏ ਸਕੇ ਦੀ ਲਾਸ਼ ਕੋਲ ਬੈਠ ਕੇ ਹੀ ਖਾਂਣ ਲੱਗ ਜਾਂਦੇ ਹਨ। ਦੁਨੀਆਂ ਐਸੇ ਹੀ ਚੱਲਦੀ ਹੈ। ਇਹ ਦੁਨੀਆਂ ਦੇ ਸਬੰਧ ਜਿਉਂਦੇ ਬੰਦੇ ਨੂੰ ਦੁਖਾਉਣ ਲਈ ਹਨ। ਕਈ ਤਾਂ ਜਿਉਂਦੇ ਬੰਦੇ ਦੇ ਵੀ ਸਬੰਧ ਟੁੱਟ ਜਾਂਦੇ ਹਨ। ਸਬੰਧ ਤੋੜ ਲੈਣਾਂ ਕੋਈ ਚੰਗੀ ਗੱਲ ਨਹੀਂ ਹੈ। ਕੋਈ ਵੀ ਮਾਮਲਾ ਗੱਲ-ਬਾਤ ਨਾਲ ਨਬੇੜ ਸਕਦੇ ਹਾਂ।

Comments
Post a Comment