ਭਾਗ 15 ਰੱਬ ਦੇ ਬੰਦੇ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਸਬ ਰੱਬ ਦੇ ਬੰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਕੋਈ ਬੰਦ ਰੱਬ ਲੱਗਦਾ ਹੈ। ਕਿਸੇ ਨੂੰ ਕਹਿੰਦੇ ਹਾਂ, " ਉਹ ਬੰਦਾ ਰੱਬ ਦਾ ਰੂਪ ਹੈ। ਬੰਦਾ ਰੱਬ ਵਰਗਾ ਹੈ। " ਜੇ ਐਸਾ ਹੈ। ਤਾਂ ਕਿਹਨੇ ਜਾਤਾਂ ਬੱਣਾਂਈਆਂ ਹਨ? ਧਰਮੀ ਹੀ ਬੰਦਿਆਂ ਵਿੱਚ ਵੰਡੀਆਂ ਪਾਉਂਦੇ ਹਨ। ਕਿਹਨੇ ਧਰਮ ਬਣਾਂਏ ਹਨ? ਕਿਹਨੇ ਮਨੁੱਖਤਾ ਵਿੱਚ ਵੰਡੀਆਂ ਪਾਈਆਂ ਹਨ? ਬੰਦਿਆਂ ਦੀ ਗੱਲ ਸੁਣੀਏ। ਜਾਂ ਗੁਰੂ ਗ੍ਰੰਥਿ ਸਾਹਿਬ ਜੀ ਦੀ ਬਾਣੀ ਨੂੰ ਸਮਝੀਏ। ਕੀ ਧਰਮੀ ਸੱਚੇ ਹਨ? ਜਾਂ ਗੁਰੂ ਗ੍ਰੰਥਿ ਸਾਹਿਬ ਜੀ ਦਾ ਇਹ ਸ਼ਬਦ ਸੱਚ ਹੈ। ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਇਹ ਲਿਖ ਰਹੇ ਹਨ। ਸਾਡਾ ਇੱਕ ਹੀ ਪਿਉ ਹੈ। ਇੱਕ ਪਿਉ ਦੇ ਅਸੀਂ ਬੱਚੇ ਹਾਂ। ਤੂੰ ਮੇਰਾ ਗੁਰੂ ਹੈ।

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ੧॥ ਲੋਗਾ ਭਰਮਿ ਭੂਲਹੁ ਭਾਈ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ੧॥ ਰਹਾਉ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ੩॥ ਅਲਹੁ ਅਲਖੁ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ੪॥੩॥ {ਪੰਨਾ 1349}
ਸਬ ਰੱਬ ਦੇ ਬੰਦੇ ਹਨ। ਰੱਬ ਦੇ ਪੈਦਾ ਕੀਤੇ ਹੋਏ, ਰੱਬ ਦਾ ਨੂਰ ਪੈਦਾ ਹੋਇਆ ਹੈ। ਇੱਕ ਰੱਬ ਤੋਂ ਸਭ ਪੈਦਾ ਹੋਏ ਹਾਂ। ਕੋਈ ਚੰਗਾ, ਮਾੜਾ ਨਹੀਂ ਹੈ। ਲੋਕੋ ਭਲੇਖੇ ਵਿੱਚ ਭੁੱਲੇ ਨਾਂ ਫਿਰੋ। ਰੱਬ ਸਬ ਵਿੱਚ ਹੈ। ਹਰ ਇੱਕ ਬੰਦੇ, ਜੀਵਾਂ, ਜਰੇ ਜਰੇ ਵਿੱਚ ਵਸਦਾ ਹੈ। ਸਾਰੇ ਇਕੋ ਮਿੱਟੀ ਦੇ ਅਲੱਗ-ਅਲੱਗ ਸ਼ਕਲਾਂ ਦੇ ਰੱਬ ਦੇ ਬਣਾਏ ਹੋਏ ਹਾਂ। ਕਿਸੇ ਸਰੀਰ ਵਿੱਚ ਕੋਈ ਘਾਟ ਨਹੀਂ ਹੈ। ਨਾਂ ਹੀ ਕੋਈ ਬਣਾਂਉਣ ਵਾਲੇ ਰੱਬ ਵਿੱਚ ਕੰਮਜ਼ੋਰੀ ਹੈ। ਸਾਰਿਆਂ ਵਿੱਚ ਰੱਬ ਸੱਚਾ ਵੱਸਦਾ ਹੈ। ਜੋ ਰੱਬ ਦੇ ਕਹਿੱਣੇ ਭਾਂਣੇ ਵਿੱਚ ਚਲਦਾ ਹੈ। ਉਹੀ ਸੱਚਾ ਬੰਦਾ ਬੱਣ ਗਿਆ ਹੈ। ਰੱਬ ਦੀ ਮਹਿਮਾਂ ਬੋਲ ਕੇ, ਕਹੀ ਨਹੀਂ ਜਾ ਸਕਦੀ। ਉਸ ਨੇ ਮੋਹ ਕਰਨ ਨੂੰ ਪਿਆਰਾ ਸਰੀਰ, ਜੀਵਨ ਖ਼ਜ਼ਾਨੇ ਮਿਠਾ ਗੁੜ ਵਰਗੇ ਦਿੱਤੇ ਹਨ। ਕਬੀਰ ਜੀ ਲਿਖਦੇ ਹਨ। ਮੇਰੀ ਚਿੰਤਾ ਖ਼ਤਮ ਹੋ ਗਈ ਹੈ। ਮੈਂ ਰੱਬ ਦੇ ਦਰਸ਼ਨ ਕਰ ਲਏ ਹਨ।

ਜਦੋ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਪੁਰ ਜ਼ੋਰ ਜਾਤਾਂ ਦਾ ਖੰਡਨ ਕੀਤਾ ਗਿਆ ਹੈ। ਬੰਦੇ ਨੂੰ ਰੱਬ ਦਾ ਰੂਪ ਕਿਹਾ ਹੈ। ਫਿਰ ਇਹ ਧਰਮ ਕਿਉਂ ਅਲੱਗ-ਅਲੱਗ ਚਲਾਏ ਗਏ ਹਨ? ਧਰਮੀ ਹੀ ਵੱਡੇ-ਵੱਡੇ ਸਿਆਪੇ ਪਾਉਂਦੇ ਹਨ। ਲੜਾਈਆਂ ਪਾਉਂਦੇ ਹਨ। ਗੁਰੂ ਗ੍ਰੰਥਿ ਸਾਹਿਬ ਜੀ ਨੂੰ ਨੰਗੇ ਸਿਰ ਮੱਥਾ ਨਹੀਂ ਟੇਕਦੇ। ਇਹ ਮਾਹਰਾਜ ਦਾ ਸਤਿਕਾਰ ਹੈ। ਰਵਿਦਾਸ ਭਗਤ ਜੀ ਦੀ ਬਾਣੀ ਗੁਰੂ ਗ੍ਰੰਥਿ ਸਾਹਿਬ ਜੀ ਦਰਜ ਹੈ। ਇਹ ਗੱਲ ਸਮਝ ਵਿੱਚ ਨਹੀਂ ਆਈ। ਰਵਿਦਾਸ ਭਗਤ ਜੀ ਦੀ ਪਹਿਚਾਂਣ ਨੰਗੇ ਸਿਰ ਵਾਲ ਖੁਲਿਆ ਵਾਲੀ ਫੋਟੋ ਨਾਲ ਕਿਉਂ ਕੀਤੀ ਜਾਂਦੀ ਹੈ? ਰਵਿਦਾਸ ਭਗਤ ਜੀ ਦੇ ਵਾਲ ਕਿਉਂ ਖੁੱਲੇ ਹਨ? ਔਰਤ ਦੇ ਵੀ ਜਦੋਂ ਵਾਲ ਖੁੱਲੇ ਹੋਣ, ਸਿਰ ਨੰਗਾ ਹੋਵੇ, ਲੋਕ ਬਿਚਾਰ ਕਰਦੇ ਹਨ। ਭਾਰਤੀ ਸਮਾਜ ਵਿੱਚ ਇਹ ਪਤੀ ਮਰੇ ਦੀਆਂ ਨਿਸ਼ਾਂਨੀਆਂ ਹਨ। ਰਵਿਦਾਸ ਭਗਤ ਜੀ ਦੀਆਂ ਫੋਟੋਆ ਨੰਗੇ ਸਿਰ ਕਿਉਂ ਹਨ? ਐਸੀਆਂ ਫੋਟੋ ਗੁਰੂ ਗ੍ਰੰਥਿ ਸਾਹਿਬ ਜੀ ਦੇ ਬਰਾਬਰ ਲਾਈਆਂ ਜਾਂਦੀਆਂ ਹਨ। ਰਵਿਦਾਸ ਭਗਤ ਜੀ ਦੀਆਂ ਫੋਟੋਆ ਸਤਿਕਾਰ ਵਾਲੀਆਂ ਚਾਹੀਦੀਆਂ ਹਨ। ਰੱਬ ਦਾ ਸੁਨੇਹਾਂ ਦੇਣ ਵਾਲਿਆਂ ਦੇ ਲੰਬੇ ਵਾਲ ਤਾਂ ਜਰੂਰ ਹੋ ਸਕਦੇ ਹਨ। ਖੁੱਲੇ ਤੇ ਬਗੈਰ ਸਿਰਤਾਜ ਤੋਂ ਨਹੀਂ ਹੋ ਸਕਦੇ। ਰਵਿਦਾਸ ਭਗਤ ਜੀ ਦੇ ਭਗਤਾਂ ਨੂੰ ਫੋਟੋਆ ਵਿੱਚ ਸੁਾਧਾਈ ਕਰਨੀ ਚਾਹੀਦੀ ਹੈ। ਐਸੀਆਂ ਫੋਟੋਆਂ ਨੂੰ ਲੋਕਾਂ ਨੇ ਸਵੀਕਾਰ ਕਿਉਂ ਕਰ ਲਿਆ? ਰਵਿਦਾਸ ਭਗਤ ਜੀ ਦੀਆਂ ਫੋਟੋਆ ਚ੍ਰਿਤਕਾਰੀ ਕਰਨਾਂ ਮਨ ਦਾ ਬਲਬਲਾ ਹੈ। ਇਸ ਦਾ ਇਹ ਮਤਲੱਬ ਨਹੀਂ ਹੈ। ਕੋਈ ਵੀ ਚ੍ਰਿਤਕਾਰ ਕੇਸੀ ਵੀ ਤਸਵੀਰ ਬੱਣਾਂ ਕੇ ਕਹੇਗਾ। ਇਹ ਗੁਰੂ ਜਾਂ ਭਗਤ ਹੈ। ਇਹ ਸਾਰੀਆਂ ਫੋਟੋ ਮਨ ਘੜਤ ਹਨ। ਸਿੱਖ ਹਿੰਦੂਆਂ ਦੀ ਮੂਰਤੀ ਪੂਜਾ ਦਾ ਖੰਡਨ ਕਰਦੇ ਹਨ। ਆਪ ਫੋਟੋਆਂ ਮੂਹਰੇ ਆਰਤੀ, ਪੂਜਾ, ਧੂਪ ਬੱਤੀ, ਮੱਥੇ ਟੇਕਦੇ, ਨੱਕ ਰਗੜੇ ਦੇ, ਪਤਾ ਨਹੀ ਕੀ-ਕੀ ਪਖੰਡ ਕਰਦੇ ਹਨ? ਕਿਸੇ ਵੀ ਬੰਦੇ ਨੂੰ ਆਪਦਾ ਗੁਰੂ, ਸੰਤ, ਬਾਬਾ, ਸਤਿਗੁ੍ਰੂ ਬੱਣਾਂ ਲੈਂਦੇ ਹਨ। ਜਦੋਂ ਉਸ ਦੀਆਂ ਅਸਲੀ ਕਰਤੂਤਾਂ ਪਤਾ ਲੱਗਦੀਆਂ ਹਨ। ਫਿਰ ਉਸ ਪਿਛੇ ਡਾਂਗਾਂ ਚੱਕੀ ਫਿਰਦੇ ਹਨ।

ਪੰਡਤ ਉਹ ਕਹਾਉਂਦੇ ਹਨ। ਜੋ ਆਪ ਨੂੰ ਗਿਆਨ ਵਾਲੇ ਲੋਕਾਂ ਦੀਆਂ ਮਨ ਦੀਆਂ ਬੁੱਝਣ ਵਾਲੇ, ਦਸਦੇ ਹਨ। ਬਾਂਣੀਏ ਸੋਦੇ ਪੱਤੇ ਦੀਆਂ ਦੁਕਾਂਨਾਂ ਚਲਾਂਉਂਦੇ ਹਨ। ਦੂਜੇ ਨੂੰ ਲੁੱਟੀ ਜਾਦੇ ਹਨ। ਆਪਦਾ ਇਕ ਪੈਸਾ ਕਿਸੇ ਵੱਲ ਨਹੀਂ ਜਾਂਣ ਦਿੰਦੇ। ਇਹ ਸਬ ਕੰਮਕਾਰ ਕਰਨ ਵਾਲਿਆਂ ਦੇ ਨਾਂਮ ਪੱਕੇ ਹਨ। ਬੰਦਾ ਅਸਲ ਵਿੱਚ ਕੀ ਕਰਦਾ ਹੈ? ਕਿਸੇ ਦੇ ਚੰਮ ਤੇ ਨਹੀਂ ਲਿਖਿਆ ਹੁੰਦਾ। ਕਈ ਲੋਕ ਬੇਅੱਕਲ ਦੀ ਗੱਲਾਂ ਕਰਕੇ, ਲੋਕਾਂ ਨਾਲ ਵਾਧੂ ਦੀ ਬਹਿਸ ਕਰਦੇ ਹਨ।

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ਕੋਈ ਸੇਵੈ ਗੁਸਈਆ ਕੋਈ ਅਲਾਹਿ ੧॥ ਕਾਰਣ ਕਰਣ ਕਰੀਮ ਕਿਰਪਾ ਧਾਰਿ ਰਹੀਮ ੧॥ ਰਹਾਉ ਕੋਈ ਨਾਵੈ ਤੀਰਥਿ ਕੋਈ ਹਜ ਜਾਇ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ੨॥ ਕੋਈ ਪੜੈ ਬੇਦ ਕੋਈ ਕਤੇਬ ਕੋਈ ਓਢੈ ਨੀਲ ਕੋਈ ਸੁਪੇਦ ੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ੫॥੯॥ {ਪੰਨਾ 885}
ਇਹ ਤਾਂ ਬੰਦੇ ਦੀ ਮਰਜ਼ੀ ਹੈ। ਉਸ ਨੂੰ ਰੱਬ ਦਾ ਰਹੀਮ, ਖੁਦਾ, ਅੱਲਾ, ਰਾਮ ਗੁਸਈਆ ਕਿਹੜਾ ਨਾਂਮ ਵੱਧ ਪਿਆਰ ਲੱਗਦਾ ਹੈ? ਕੋਈ ਤੀਰਥ, ਹੱਜ, ਪੂਜਾ, ਕੇਸੀ ਨਹਾਉਂਦਾ ਫਿਰਦਾ ਹੈ। ਵੇਦ, ਕਤੇਬਾਂ ਪੜ੍ਹਦੇ ਹਨ। ਕੋਈ ਨੀਲੇ ਚਿੱਟੇ ਕੱਪੜੇ ਪਾਉਂਦਾ ਹੈ। ਹਿੰਦੂ, ਤੁਰਕ ਕਹਾਉਂਦੇ ਹਨ। ਕੋਈ ਬਹਿਸ਼ਤ, ਸੁਰਗ ਮੰਗਦਾ ਹੈ। ਨਾਨਕ ਜੀ ਨੇ ਲਿਖਿਆ ਹੈ। ਜਿਸ ਨੇ ਰੱਬ ਦਾ ਭਾਂਣਾਂ ਮੰਨਿਆ ਹੈ। ਉਸ ਨੇ ਪ੍ਰਭੂ ਦਾ ਅਸਲੀ ਗੁਣਮ ਭੇਦ ਜਾਂਣ ਲਿਆ ਹੈ। ਸਾਰੇ ਪਤਾ ਨਹੀਂ ਕਿਹੜੇ ਕੰਮੀ ਲੱਗੇ ਹਨ? ਇਸ ਸਾਰੇ ਪਾਸੇ ਦਾ ਰਤੀ ਭਰ ਲਾਭ ਨਹੀਂ ਹੈ। ਕਈ ਕਹਿੰਦੇ ਨੇ, " ਕਿਸੇ ਬੰਦੇ ਨੂੰ ਹਰੀਜਨ ਨਹੀਂ ਕਹਿ ਸਕਦੇ। " ਜਦ ਕਿ ਹਰੀਜਨ ਰੱਬ ਦਾ ਨਾਮ ਲੈਣ ਵਾਲਾ ਬੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਨੂੰ ਹਰੀ+ਜਨ ਰੱਬ ਦਾ ਬੰਦਾ ਕਹਿੰਦੇ ਹਨ। ਇਹ ਕੋਈ ਜਾਤ ਨਹੀਂ ਹੈ। ਜੱਟ ਜਿਮੀਦਰ ਕਿਸਾਨੀ ਕਿੱਤੇ ਦਾ ਨਾਂਮ ਹੈ। ਕੋਈ ਗਾਲ਼ ਨਹੀਂ ਹੈ। ਚੰਮਾਰ ਸ਼ਬਦ ਚੰਮ ਸਰੀਰ ਦਾ ਨਾਂਮ ਹੈ। ਸਾਰੇ ਜੀਵ ਬੰਦੇ ਚੰਮ ਦੇ ਬਣੇ ਹੋਏ ਚੰਮਾਰ ਹਨ। ਰਵਿਦਾਸ ਭਗਤ ਜੀ ਚੰਮਾਰ-ਚੰਮ ਦੇ ਸਰੀਰ ਬਾਰੇ ਇਸ ਤਰਾਂ ਗੱਲ ਕਰਦੇ ਹਨ। ਸਰੀਰ ਨੂੰ ਪਿਆਰ ਕਰਨ ਵਾਲਾ ਚੰਮਾਰ ਹੈ। ਰਵਿਦਾਸ ਭਗਤ ਜੀ ਚੰਮਾਰ ਦੀ ਗੱਲ ਇਸ ਤਰਾਂ ਕਰਦੇ ਹਨ। ਕੌਣ ਸਰੀਰਕ ਵੱਲੋ ਚੰਮਾਰ ਹੈ?

ਚਮਰਟਾ ਗਾਂਠਿ ਜਨਈ ਮੈਂ ਚੰਮ ਦਾ ਬਣਿਆ ਹਾਂ। ਫਿਰ ਵੀ ਸਰੀਰ ਨੂੰ ਪਾਲ਼, ਸੁਮਾਰ ਬਣਾਂ ਨਹੀਂ ਸਕਦਾ। ਲੋਗੁ ਗਠਾਵੈ ਪਨਹੀ ੧॥ ਰਹਾਉ ਲੋਕ ਆਪੋ-ਆਪਣੇ ਚੰਮ ਦਾ ਸੁਖ ਚਹੁੰਦੇ ਹਨ। ਆਪਦੇ ਸਰੀਰ ਦਾ ਅਰਾਮ ਦੇਖ਼ਦੇ ਹਨ। ਆਰ ਨਹੀ ਜਿਹ ਤੋਪਉ ਮੇਰੇ ਪਾਸ ਸੰਦ ਨਹੀਂ ਹੈ। ਮੈਂ ਲੋਕਾਂ ਦੇ ਸਰੀਰ ਦੇ ਸੁਖ-ਅਰਾਮ ਦਾ ਕੁੱਝ ਨਹੀ ਕਰ ਸਕਦਾ। ਰਾਂਬੀ ਠਾਉ ਰੋਪਉ ੧॥ ਮੇਰੇ ਪਾਸ ਇਸ ਕਾਸੇ ਲਈ ਕੋਈ ਔਜ਼ਾਰ ਨਹੀਂ ਹੈ। ਲੋਗੁ ਗੰਠਿ ਗੰਠਿ ਖਰਾ ਬਿਗੂਚਾ ਲੋਕ ਸਰੀਰ ਦੇ ਸੁਖ ਲਈ ਰੁਲਦੇ ਫਿਰਦੇ ਹਨ। ਹਉ ਬਿਨੁ ਗਾਂਠੇ ਜਾਇ ਪਹੂਚਾ ੨॥ ਮੈਂ ਸਰੀਰ, ਚੰਮ ਦਾ ਕੰਮ, ਪਿਆਰ ਛੱਡ ਦਿੱਤਾ ਹੈ। ਰਵਿਦਾਸੁ ਜਪੈ ਰਾਮ ਨਾਮਾ ਰਵਿਦਾਸ ਭਗਤ ਜੀ ਸਰੀਰਕ ਸੁਖ ਛੱਡ ਕੇ, ਰੱਬ ਨੂੰ ਯਾਦ ਕਰਦੇ ਹਨ। ਮੋਹਿ ਜਮ ਸਿਉ ਨਾਹੀ ਕਾਮਾ ੩॥੭॥ ਮੈਂ ਰੱਬ ਰੱਬ ਕਰਦਾ ਹਾਂ। ਮੈਨੂੰ ਮੌਤ ਤੋਂ ਕੋਈ ਡਰ ਨਹੀਂ ਹੈ। ਜਮ ਦਾ ਮੇਰੇ ਨਾਲ ਕੋਈ ਕੰਮ ਨਹੀਂ ਹੈ।{ਪੰਨਾ 659}
ਆਪ ਨੂੰ ਰਾਮਦਾਸੀਏ ਸਿੱਖ, ਕਈ ਇਸ ਕਈ ਕਹਿੰਦੇ ਹਨ। ਉਹ ਰਵਿਦਾਸ ਭਗਤ ਜੀ ਦੀ ਜਾਤ ਦੇ ਕਹਾਉਣਾਂ ਚਹੁੰਦੇ ਹਨ। ਰਵਿਦਾਸ ਭਗਤ ਜੀ ਤਾਂ ਦੁਹਾਈ ਪਾਉਂਦੇ ਹਨ। ਮੈਂ ਚੰਮ ਦਾ ਹਾਂ। ਚਮਾਰ ਹਾਂ। ਸਰੀਰਕ ਚੰਮ ਤੋਂ ਬਚਣਾਂ ਚਹੁੰਦਾ ਹਾਂ। ਰੱਬ ਨੂੰ ਯਾਦ ਕਰਦਾਂ ਹਾਂ। ਅਸੀ ਸਬ ਰੱਬ ਦੇ ਬੰਦੇ ਹਨ। ਚੰਮ ਦਾ ਰੰਗ ਗੋਰਾ, ਕਾਲਾ, ਸਾਵਲਾ, ਕੱਦ ਲੰਬਾ, ਛੋਟਾ, ਨਕਸ਼ ਤਿਖੇ, ਫੀਨੇ ਹੋ ਸਕਦੇ ਹਨ। ਪਰ ਜੋ ਅੰਦਰ ਬੋਲਦਾ, ਚਲਦਾ ਸਾਹ ਦਿੰਦਾ ਹੈ। ਉਹ ਰੱਬ ਸਬ ਵਿੱਚ ਵਸਦਾ ਹੈ। ਅੰਦਰ ਕੋਈ ਜੱਟ, ਹਰੀਜਨ, ਰਾਮਦਾਸੀਆਂ, ਪੰਡਤ ਨਹੀਂ ਹੈ। ਉਹ ਸ਼ਕਤੀ ਹੈ। ਜੋ ਹੱਡ, ਮਾਸ, ਖੂਨ ਦੇ ਬਣੇ ਢਾਚੇ ਨੂੰ ਚਲਾ ਰਹੀ ਹੈ।

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ਜੀਵ ਦਾ ਸਰੀਰ ਵੀਰਜ ਦੇ ਪਾਣੀ, ਹਵਾ ਦੇ ਆਸਰੇ, ਮਾਂ ਦੇ ਖੂਨ ਦਾ ਬੱਣਿਆ ਹੈ। ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ੧॥ ਹੱਡੀਆਂ, ਚੰਮੜੀ, ਨਾੜੀਆਂ ਦੇ ਢਾਂਚੇ ਦਾ ਬੱਣਿਆ ਜੀਵ ਦਾ ਸਰੀਰ ਹੈ। ਪ੍ਰਾਨੀ ਕਿਆ ਮੇਰਾ ਕਿਆ ਤੇਰਾ ਬੰਦੇ, ਜੀਵ ਤੇਰਾ, ਮੇਰਾ ਦੁਨੀਆਂ ਤੇ ਕੀ ਹੈ? ਜੈਸੇ ਤਰਵਰ ਪੰਖਿ ਬਸੇਰਾ ੧॥ ਰਹਾਉ ਜਿਵੇਂ ਪੰਛੀਆਂ ਦਾ ਦਰਖੱਤਾ ਤੇ ਰਹਿੱਣਾਂ ਹੁੰਦਾ ਹੈ। ਰਾਖਹੁ ਕੰਧ ਉਸਾਰਹੁ ਨੀਵਾਂ ਬੰਦੇ ਤੂੰ ਡੂੰਘੀਆਂ ਨੀਹਾਂ ਕਰਕੇ, ਮਹਿਲ ਦੀਆਂ ਕੰਧਾਂ ਬਣਾਂਉਂਦਾ ਹੈ। ਸਾਢੇ ਤੀਨਿ ਹਾਥ ਤੇਰੀ ਸੀਵਾਂ ੨॥ ਤੈਨੂੰ ਮਰਨ ਵੇਲੇ ਲੰਬੇ ਪੈਣ ਜੋਗੀ, ਸਾਢੇ ਤਿੰਨ ਹੱਥ ਜ਼ਮੀਨ ਮਿਲਣੀ ਹੈ। ਬੰਕੇ ਬਾਲ ਪਾਗ ਸਿਰਿ ਡੇਰੀ ਤੂੰ ਸਿਰ ਦੇ ਸੁੰਦਰ ਵਾਲਾਂ ਉਤੇ ਟੇਡੀ ਪੱਗ ਸੁੰਦਰ ਲੱਗਣ ਨੂੰ ਬੰਨਦਾ ਹੈ। ਇਹੁ ਤਨੁ ਹੋਇਗੋ ਭਸਮ ਕੀ ਢੇਰੀ ੩॥ ਇਹ ਚੰਮ ਦਾ ਸਰੀਰ ਮਿੱਟੀ ਹੋ ਜਾਂਣਾਂ ਹੈ। ਊਚੇ ਮੰਦਰ ਸੁੰਦਰ ਨਾਰੀ ਊਚੇ ਮਹਿਲ, ਸੁੰਦਰ ਔਰਤ ਦੇ ਹੁੰਦੇ ਹੋਏ। ਰਾਮ ਨਾਮ ਬਿਨੁ ਬਾਜੀ ਹਾਰੀ ੪॥ ਰੱਬ ਨੂੰ ਯਾਦ ਕਰਨ ਤੋਂ ਬਗੈਰ ਹਾਰ ਹੈ। ਦੁਨੀਆਂ ਤੋਂ ਐਵੇਂ ਬਗੈਰ ਖੱਟ ਕੇ ਖਾਲੀ ਹੱਥ ਚੱਲਿਆ ਜਾਂਣਾ ਹੈ। ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ਮੇਰਾ ਰਹਿੱਣਾਂ, ਵਸਣਾਂ, ਪਲਣਾਂ, ਸਰੀਕਾ, ਕਬੀਲਾ ਕੋਝਾ ਹੈ। ਇਸ ਦੁਨੀਆਂ ਤੇ ਜੰਮਣਾਂ ਸਬ ਬੇਅਰਥ, ਨਿਗੁਣਾਂ ਹੈ। ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ੫॥੬॥ ਰੱਬ ਜੀ ਤੂੰ ਸ਼ਹਿਨਸ਼ਾਹ ਰਾਜਾ ਹੈ। ਮੈਂ ਤੇਰੀ ਸ਼ਰਨ ਵਿੱਚ ਰਹਿੱਣਾਂ ਹੈ। ਰਵਿਦਾਸ ਭਗਤ ਜੀ ਕਹਿ ਰਹੇ ਹਨ, ਰੱਬ ਜੀ ਚੰਮੜੀ ਦਾ ਬੱਣਿਆਂ ਹਾਂ। {ਪੰਨਾ 659}
ਜਉ ਤੁਮ ਗਿਰਿਵਰ ਤਉ ਹਮ ਮੋਰਾ ਜੇ ਤੂੰ ਪਹਾੜ ਬਣੇ ਤਾਂ ਮੈਂ ਮੋਰ ਬਣ ਜਾਵਾਂ। ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ੧॥ ਜੇ ਤੂੰ ਚੰਦ ਹੋਵੇ ਮੈਂ ਚਕੋਰ ਬੱਣ ਕੇ ਤੈਨੂੰ ਦੇਖਾਂ। ਮਾਧਵੇ ਤੁਮ ਤੋਰਹੁ ਤਉ ਹਮ ਨਹੀ ਤੋਰਹਿ ਪ੍ਰਭੂ ਤੂੰ ਜੇ ਪਿਆਰ ਨਾਂ ਤੋੜੇ ਤਾਂ ਮੈਂ ਵੀ ਨਾਂ ਤੋੜਾਂ ਤੇਰੇ ਨਾਲ ਰਹਾਂ। ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ੧॥ ਤੇਰੇ ਨਾਲੋਂ ਤੋੜ ਕੇ, ਮੈਂ ਕਿਹਦੇ ਨਾਲ ਜੋੜਨੀ ਹੈ? ਰਹਾਉ ਜਉ ਤੁਮ ਦੀਵਰਾ ਤਉ ਹਮ ਬਾਤੀ ਜੇ ਪ੍ਰਭੂ ਤੂੰ ਦੀਵਾਂ ਹੈ। ਮੈਂ ਜਲਣ ਵਾਲੀ ਬੱਤੀ ਹਾਂ। ਜਉ ਤੁਮ ਤੀਰਥ ਤਉ ਹਮ ਜਾਤੀ ੨॥ ਜੇ ਤੂੰ ਤੀਰਥ ਹੈ। ਮੈਂ ਤੇਰੇ ਕੋਲ ਆਵਾਂ। ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ਸੱਚਾ ਪ੍ਰੇਮ ਤੇਰੇ ਨਾਲ ਜੋੜਿਆ ਹੈ। ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ੩॥ ਤੇਰੇ ਨਾਲ ਜੁੜ ਕੇ, ਮੈਂ ਸਬ ਨਾਲੋਂ ਟੁੱਟੀ ਹਾਂ। ਜਹ ਜਹ ਜਾਉ ਤਹਾ ਤੇਰੀ ਸੇਵਾ ਮੈਂ ਜਿਥੇ ਵੀ ਜਾਂਵਾਂ। ਸਬ ਪਾਸੇ ਤੂਹੀਂ ਤੂੰ ਹੈ। ਤੇਰੀ ਸੇਵਾ ਹੀ ਕਰਦੀ ਹਾਂ। ਤੁਮ ਸੋ ਠਾਕੁਰੁ ਅਉਰੁ ਦੇਵਾ ੪॥ ਤੇਰੇ ਵਰਗਾ ਪ੍ਰਭੂ ਮੈਨੂੰ ਹੋਰ ਕੋਈ ਮਾਲਕ ਨਹੀਂ ਦਿਸਦਾ। ਤੁਮਰੇ ਭਜਨ ਕਟਹਿ ਜਮ ਫਾਂਸਾ ਤੇਰਾ ਨਾਂਮ ਲੈਣ ਨਾਲ ਮੇਰੀ ਮਸੀਬਤ ਮੁੱਕਦੀ ਹੈ। ਭਗਤਿ ਹੇਤ ਗਾਵੈ ਰਵਿਦਾਸਾ ੫॥੫॥ ਪਿਆਰ ਵਿੱਚ ਰਵਿਦਾਸ ਭਗਤ ਜੀ ਤੇਰੇ ਗੀਤ ਗਾ ਰਹੇ ਹਨ। {ਪੰਨਾ 658-659}
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ਕੋਈ ਸੇਵੈ ਗੁਸਈਆ ਕੋਈ ਅਲਾਹਿ ੧॥ ਕਾਰਣ ਕਰਣ ਕਰੀਮ ਕਿਰਪਾ ਧਾਰਿ ਰਹੀਮ ੧॥ ਰਹਾਉ ਕੋਈ ਨਾਵੈ ਤੀਰਥਿ ਕੋਈ ਹਜ ਜਾਇ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ੨॥ ਕੋਈ ਪੜੈ ਬੇਦ ਕੋਈ ਕਤੇਬ ਕੋਈ ਓਢੈ ਨੀਲ ਕੋਈ ਸੁਪੇਦ ੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ੫॥੯॥ {ਪੰਨਾ 885}

Comments

Popular Posts