ਭਾਗ 19 ਘਰ ਆਪਦੀਆਂ ਔਰਤਾਂ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ


ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਵੈਸੇ ਤਾਂ ਮਰਦਾਂ ਨੂੰ ਊਚੇ ਥਾਂ ਰੱਖਿਆ ਜਾਂਦਾ ਹੈ। ਮਰਦ ਔਰਤ ਨੂੰ ਪੈਰ ਦੀ ਜੁੱਤੀ ਕਹਿੰਦੇ ਹਨ। ਸਬ ਤੋਂ ਪਹਿਲਾਂ ਮਰਦ ਨੂੰ ਖਾਂਣਾਂ ਦਿੱਤਾ ਜਾਂਦਾ ਹੈ। ਔਰਤਾਂ ਮਰਦਾਂ ਤੇ ਬੱਚਿਆਂ ਦਾ ਜੂਠਾ ਖਾਂਦੀਂਆਂ ਹਨ। ਸ਼ਾਇਦ ਇਸੇ ਕਰਕੇ ਹੀ ਸਿੱਖ ਧਰਮ ਵਿੱਚ ਜੂਠਾ ਖਾਂਣ ਤੋਂ ਮਨਾ ਕੀਤਾ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ, " ਵੰਡ ਕੇ ਬਰਾਬਰ ਖਾਂਣਾਂ ਹੈ। ਜੂਠਾ ਭੋਜਨ ਨਹੀਂ ਛੱਡਣਾਂ। ਉਨਾਂ ਹੀ ਲਿਆ ਜਾਵੇ। ਜਿੰਨਾਂ ਖਾਂਣਾਂ ਹੈ। ਜਿੰਨਾਂ ਮੂਹਰੇ ਹੈ। ਉਹ ਸਾਰਾ ਖਾਂਣਾ ਹੈ। " ਕਈ ਘਰਾਂ ਵਿੱਚ ਤਾਂ ਔਰਤਾਂ ਦੀ ਆਦਤ ਐਸੀ ਬੱਣ ਜਾਂਦੀ ਹੈ। ਉਹ ਬਚਿਆ ਹੋਇਆ, ਜੂਠਾ ਹੀ ਖਾਂਦੀਆਂ ਹਨ। ਔਰਤ ਦਾ ਜੂਠਾ ਸਾਰੇ ਮਰਦ ਨਹੀਂ ਖਾਂਦੇ। ਉਹੀ ਖਾਂਦੇ ਹਨ। ਜੋ ਔਰਤ ਦੀ ਚਾਪਲੂਸੀ ਕਰਦੇ ਹਨ। ਜੋ ਬਹੁਤਾ ਪਿਆਰ ਕਰਦੇ ਹਨ। ਪਿਆਰ ਕਰਦੇ ਹਨ, ਜਾ ਨਹੀਂ। ਕਬੂਲ ਕੁੱਝ ਕੁ ਹੀ ਕਰਦੇ ਹਨ। ਬਹੁਤੇ ਔਰਤ ਨੂੰ ਜੂਜ ਕਰਦੇ ਹਨ।

ਜੇ ਥੋੜਾ ਜਿਹਾ ਉਚਾ ਉਠ ਕੇ ਸੋਚੀਏ। ਮਰਦ, ਔਰਤਾਂ, ਬੱਚੇ, ਬੁੱਢੇ ਸਾਰੇ ਆਤਮਾਂ ਹਨ। ਕੋਈ ਕਿਸੇ ਦਾ ਸਕਾ ਨਹੀਂ ਹੈ। ਸਾਰੇ ਆਪਦੇ ਕੰਮਾਂ, ਲੈਣ, ਦੇਣ ਲਈ ਇੱਕ ਦੂਜੇ ਨਾਲ ਜੁੜੇ ਹਨ। ਇਸ ਲਈ ਕਿਸੇ ਨੂੰ ਵੀ ਡਰਾਇਆ, ਦੱਬਾਇਆ ਨਾਂ ਜਾਵੇ। ਸਬ ਦਾ ਆਪਦਾ ਬਚਾ ਕਰਨ ਦਾ, ਅਜ਼ਾਦ ਰਹਿੱਣ ਦਾ ਹੱਕ ਹੈ। ਨਾਂ ਹੀ ਕਿਸੇ ਤੋਂ ਡਰਿਆ, ਨੀਵਾਂ ਹੋਇਆ ਜਾਵੇ। ਇੱਜ਼ਤ ਸਬ ਦੀ ਕੀਤੀ ਜਾਵੇ। ਜੇ ਕੋਈ ਕਿਸੇ ਦਾ ਨਿਰਾਦਰ ਕਰਦਾ ਹੈ। ਇੱਜ਼ਤ ਨਹੀਂ ਕਰਦਾ। ਉਸ ਤੋਂ ਬੇਇੱਜ਼ਤ ਨਾਂ ਹੋਇਆ ਜਾਵੇ। ਉਸ ਨੂੰ ਬੋਲ ਕੇ ਦੱਸ ਦਿੱਤਾ ਜਾਵੇ," ਐਸਾ ਬਰਦਾਸਤ ਨਹੀਂ ਹੋਵੇਗਾ। " ਜਿੰਨਾਂ ਵੀ ਅੱਤਿਆਚਾਰ ਬਰਦਾਸਤ ਕਰਦੇ ਜਾਵੋਗੇ। ਉਨਾਂ ਹੀ ਆਲੇ-ਦੁਆਲੇ ਦੇ ਲੋਕਾਂ ਵੱਲੋਂ ਪ੍ਰੈਸ਼ਰ ਪੈਂਦਾ ਜਾਵੇ। ਘਰ ਵਿੱਚ ਸਬ ਨੂੰ ਬਰਾਬਰ ਇੱਜ਼ਤ ਦਿੱਤੀ ਜਾਵੇ। ਆਪਦੇ ਹੰਕਾਂਰ ਨੁੰ ਛੱਡਿਆ ਜਾਵੇ। ਸਮਾਜ ਦਾ ਹਰ ਬੰਦਾ ਸਾਧ ਬੱਣ ਜਾਵੇ। ਜਿੰਨਾਂ ਚਿਰ ਮਰਦ ਔਰਤਾਂ ਨੂੰ ਚੜਾਉਂਦੇ ਨਹੀਂ ਹਨ। ਔਰਤਾਂ ਸ਼ਾਂਤ, ਸ਼ਹਿਨਸ਼ੀਲ, ਮੋਹ ਦੀਆਂ ਦੇਵੀਆਂ ਹਨ।

ਸਿੱਖ ਧਰਮ ਵਾਲੇ ਵੀ ਸਬ ਤੋਂ ਵੱਧ ਔਰਤਾਂ ਦਾ ਨਿਰਾਦਰ ਕਰਦੇ ਹਨ। ਇਹ ਗੁਰੂ ਨਾਨਕ ਦੇਵ ਜੀ ਦਾ ਲਿਖਿਆ ਸ੍ਰੀ ਗੁਰੂ ਗ੍ਰੰਥੀ ਸਾਹਿਬ ਵਿੱਚ ਦਰਜ ਹੈ। ਹਰ ਰੋਜ਼ ਸਵੇਰੇ ਗੁਰਦੁਆਰਿਆਂ ਵਿੱਚ ਆਸਾ ਦੀ ਵਾਰ ਦਾ ਕੀਰਤਨ ਗਾਇਆ ਜਾਂਦਾ ਹੈ। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਕੀ ਇਸ ਦਾ ਮਤਲੱਬ ਇਹ ਹੈ? ਜਿਸ ਨੇ ਰਾਜੇ ਜੰਮੇ ਹਨ। ਉਸ ਦੀ ਮਾਂ ਨੂੰ ਬੁਰਾ ਨਹੀਂ ਕਹਿੱਣਾਂ। ਵੈਸੇ ਵੀ ਕਿਸੇ ਰਾਜੇ ਦੀ ਮਾਂ ਨੂੰ ਕੋਈ ਕੁੱਝ ਕਹਿ ਨਹੀਂ ਸਕਦਾ। ਹੁਣ ਰਾਜੇ ਤਾਂ ਰਹੇ ਹੀ ਨਹੀਂ ਹਨ। ਫਿਰ ਇਸ ਦਾ ਕੀ ਅਰਥ ਹੈ? ਕੀ ਇਸ ਗੱਲ ਦਾ ਅਸਰ ਕਿਸੇ ਉਤੇ ਹੈ? ਬਹੁਤ ਘੱਟ ਲੋਕ ਹਨ। ਜੋ ਔਰਤਾਂ ਨੂੰ ਬਣਦੀ ਇੱਜ਼ਤ ਦਿੰਦੇ ਹਨ। ਜੇ ਕਿਸੇ ਔਰਤ ਨਾਲ ਅਣ-ਸੁਖਾਵੀ ਘਟਨਾਂ ਹੁੰਦੀ ਹੈ। ਲੋਕ ਕਹਿੰਦੇ ਹਨ, " ਚੰਗਾ ਹੋਇਆ। ਉਹ ਔਰਤ ਤਾਂ ਹੈ ਹੀ ਐਸੀ-ਬੈਸੀ ਸੀ। ਬਦ ਚੱਲਣ ਸੀ। ਅਵਾਰਾ ਸੀ। " ਲੋਕ ਐਸੀਆਂ ਗੱਲਾਂ ਕਿਵੇਂ ਜਾਂਣਦੇ ਹੁੰਦੇ ਹਨ? ਔਰਤ ਨੂੰ ਐਸੀ-ਬੈਸੀ, ਬਦ ਚੱਲਣ ਅਵਾਰਾ ਬੱਣਾਂਉਣ ਵਾਲਾ ਕੌਣ ਹੈ? ਲੋਕਾਂ ਦਾ ਇਸ ਵਿੱਚ ਪੂਰਾ ਹੱਥ ਹੁੰਦਾ ਹੈ। ਘਰ ਘਰ ਆਪਦੀਆਂ ਔਰਤਾਂ ਨਾਲ ਕੈਸਾ ਵਿਹਾਰ ਹੈ?

ਕੁੜੀਆਂ ਘਰ ਵਿੱਚ ਖੁੱਲ ਕੇ ਬੋਲਣ ਨਹੀਂ ਦਿੰਦੇ। ਜੇ ਵਿਆਹੀ ਹੋਈ ਕੁੜੀ ਭਰਾ ਜਾਂ ਪਿਉ ਨੂੰ ਕੁੱਝ ਬੋਲਦੀ ਹੈ। ਅੱਗੋਂ ਜੁਆਬ ਹੁੰਦਾ ਹੈ, " ਤੇਰਾ ਸਾਡੇ ਘਰ ਵਿੱਚ ਬੋਲਣ ਦਾ ਕੋਈ ਕੰਮ ਨਹੀਂ ਹੈ। ਤੇਰਾ ਵਿਆਹ ਹੋ ਗਿਆ ਹੈ। ਸਾਡੇ ਘਰ ਵਿੱਚ ਦਖ਼ਲ ਨਾਂ ਦੇ। ਪੁਰਾਉਣੀ ਆਂਈ ਹੈ। ਪੁਰੌਣੀ ਬੱਣ ਕੇ ਰਹਿ। ਬੋਲਣਾਂ ਹੈ, ਤਾਂ ਆਪਦੇ ਘਰ ਜਾ। " ਪਰ ਹੁਣ ਦੇ ਬਹੁਤੇ ਲੋਕ ਇਹ ਨੌਬਤ ਨਹੀਂ ਆਉਣ ਦਿੰਦੇ। ਧੀ ਜੰਮਣ ਨਹੀਂ ਦਿੰਦੇ। ਜਬਾਨ ਕਿਵੇਂ ਲੜਾਏਗੀ? ਤੁਹਾਡਾ ਇਸ ਮਾਮਲੇ ਵਿੱਚ ਕੀ ਹਾਲ ਹੈ? ਕੀ ਤੁਸੀਂ ਵੀ ਇਹੀ ਕਹਿੰਦੇ ਹੋ? ਜਦੋਂ ਕੋਈ ਔਰਤ ਸੌਹੁਰਿਆ ਦੇ ਘਰ ਵਿੱਚ ਕੁੱਝ ਕਹਿੱਣ ਦੀ ਕਸ਼ੋਸ਼ ਕਰਦੀ ਹੈ। ਉਸ ਨੂੰ ਵੀ ਬੋਲਣ ਨਹੀਂ ਦਿੱਤਾ ਜਾਂਦਾ। ਹਰ ਇੱਕ ਇਹੀ ਕਹਿੰਦਾ ਹੈ, " ਬੁੜੀਆਂ ਦਾ ਬੰਦਿਆਂ ਦੀ ਗੱਲ ਵਿੱਚ ਬੋਲਣ ਦਾ ਕੋਈ ਮਤਲੱਬ ਨਹੀਂ ਹੈ। " ਔਰਤ ਬੱਚੀ ਤੋਂ ਬੁੱਢੀ ਹੋ ਜਾਂਦੀ ਹੈ। ਪਿਉ, ਭਰਾ, ਪਤੀ, ਪੁੱਤ, ਪੋਤਿਆਂ ਦੀ ਇਕੋ ਸੋਚ ਹੈ। ਇਹ ਵੱਡਿਆਂ ਮਰਦਾਂ ਤੋਂ ਇਹ ਸਬ ਕੁੱਝ ਸਿੱਖਦੇ ਹਨ। ਔਰਤਾਂ ਸਿਰਫ਼ ਨੌਕਰਾਣੀਆਂ ਵਾਂਗ ਹਨ। ਔਰਤਾਂ ਦਾ ਕੰਮ ਦਾਲ-ਰੋਟੀ ਬਣਾਂਉਣਾਂ, ਘਰ ਸਭਾਲਣਾਂ, ਬੱਚੇ ਜੰਮਣਾਂ, ਪੂਰੇ ਪਰਿਵਾਰ ਦੀ ਪਾਲਣਾਂ ਕਰਨਾਂ ਹੈ। ਔਰਤਾਂ ਨੂੰ ਅੰਨੀਆਂ, ਬੋਲੀਆਂ, ਗੂੰਗੀਆਂ ਹੋਣਾਂ ਚਾਹੀਦਾ ਹੈ। ਯਾਦ ਆਇਆ ਔਰਤਾਂ ਐਸੀਆਂ ਤਾਂ ਹਨ। ਮੋਹ, ਪਿਆਰ ਵਿੱਚ ਅੰਨੀਆਂ ਹਨ। ਜਦੋਂ ਕੋਈ ਇੰਨਾਂ ਨੂੰ ਗਾਲ਼ਾਂ ਕੱਢੇ, ਬੁਰਾ ਕਹੇ, ਇਹ ਬੋਲੀਆਂ ਹਨ। ਗੂੰਗੀਆਂ ਤਾਂ ਹਨ। ਕੋਈ ਆਪਦੇ ਅੱਗੇ ਬੋਲਣ ਦਿੰਦਾ ਹੀ ਨਹੀਂ ਹੈ। ਔਰਤ ਦੀਆਂ ਅੱਖਾਂ ਤੇ ਖੋਪੇ, ਕੰਨ ਮੁੰਦੇ ਹੋਏ, ਜੁਬ਼ਾਨ ਤੇ ਤਾਲਾਂ ਲੱਗਾ ਹੋਣਾਂ ਚਾਹੀਦਾ ਹੈ। ਤੁਹਾਡੇ ਕੀ ਬਿਚਾਰ ਹਨ?

ਕਈ ਲੋਕ ਸੋਚਦੇ ਹਨ। ਔਰਤ ਨੂੰ ਚਾਰ ਦਿਵਾਰੀ ਵਿੱਚ ਬੰਦ ਰਹਿੱਣੀ ਚਾਹੀਦੀ ਹੈ। ਔਰਤ ਦੀ ਛਿੱਤਰਾਂ ਨਾਲ ਪਰੇਡ ਹੋਣੀ ਚਾਹੀਦੀ ਹੈ। ਔਰਤ ਨੂੰ ਕੁੱਟਣਾਂ, ਤੰਗ ਕਰਨਾਂ ਜਾਇਜ਼ ਹੈ। ਜੇ ਐਸੇ ਕੁੱਝ ਸਾਡੇ ਨਾਲ ਵੀ ਹੋਵੇ। ਕਿਵੇਂ ਲੱਗੇਗਾ? ਔਰਤ ਬਹੂ ਦੀ ਥਾਂ ਤੇ ਸੱਸ, ਸੋਹੁਰੇ, ਦਿਉਰ, ਜੇਠਾਂ, ਨੱਨਣਾਂ ਨਾਲ ਕੱਟ ਜਾਂਦੀ ਹੈ। ਭਾਵੇਂ ਕਿੰਨੇ ਵੀ ਔਖੇ ਦਿਨ ਕੱਟਣੇ ਪੈਣ?ਫਿਰ ਵੀ ਵੱਹੁਟੀ ਨੂੰ ਹੀ ਮਾੜਾ ਕਿਹਾ ਜਾਂਦਾ ਹੈ। ਗੈਰੀ ਦਾ ਡੈਡੀ ਦੋਬਈ ਗਿਆ ਹੋਇਆ ਸੀ। ਉਹ ਤਾਂ ਛੁੱਟੀਆਂ ਮਨਾਂਉਣ ਮਹੀਨਾਂ ਕੁ ਆਉਂਦਾ ਸੀ। ਸ਼ਰਾਬ ਤੇ ਅਫ਼ੀਮ ਦੇ ਨਸ਼ੇ ਵਿੱਚ ਪੱਬ ਧਰਤੀ ਤੇ ਨਹੀਂ ਲਗਾਉਂਦਾ ਸੀ। ਫੌਜ਼ੀਆਂ ਵਾਂਗ ਹਰ ਬਾਰ ਪਤਨੀ ਨੂੰ ਬੱਚਾ ਹੋਣ ਵਾਲਾ ਕਰਕੇ ਚਲਾ ਜਾਂਦਾ ਸੀ। ਗੈਰੀ ਦੀ ਮੰਮੀ ਆਪਦੇ ਸੋਹੁਰੇ ਨਾਲ ਬੱਚਿਆਂ ਸਮੇਤ ਰਹਿੰਦੀ ਸੀ। ਕਿਸੇ ਨਾਲ ਵੀ ਰਹੀਏ। ਜਦੋਂ ਲੂਣ, ਤੇਲ ਦਾ ਚੱਕਰ ਪੈਂਦਾ ਹੈ। ਉਦੋਂ ਤਾਂ ਚੰਗੇ ਭਲੇ ਪਤੀ-ਪਤਨੀ ਦੇ ਹੋਸ਼ ਉਡ ਜਾਂਦੇ ਹਨ। ਖੂਬ ਝਗੜੇ ਹੁੰਦੇ ਹਨ। ਨੂੰਹੁ, ਸੋਹੁਰੇ ਵਿੱਚ ਵੀ ਝਗੜੇ ਹੁੰਦੇ ਸਨ। ਸੋਹੁਰਾ ਕੁੱਟ ਕੇ ਉਸ ਨੁੰ ਘਰੋਂ ਕੱਢ ਦਿੰਦਾ ਸੀ। ਉਹ ਕੁੱਝ ਦਿਨਾਂ ਪਿਛੋਂ ਆਪੇ ਮੁੜ ਆਉਂਦੀ ਸੀ। ਉਸ ਦੇ ਮਾਂਪੇ ਗਰੀਬ ਸਨ। ਕੋਈ ਵੀ ਵਿਆਹੀ ਧੀ ਨੂੰ ਪੇਕੇ ਘਰ ਨਹੀਂ ਰੱਖਦਾ। ਨਾਂ ਹੀ ਕੋਈ ਹੋਰ ਝੱਲਣ ਵਾਲਾ ਸੀ।

ਹੁਣ ਉਹੀ ਕੁੱਝ ਦੇਵੀ ਨਾਲ ਕਨੇਡਾ ਵਿੱਚ ਸਾਰਾ ਟੱਬਰ ਮਿਲ ਕੇ ਕਰਦਾ ਸੀ। ਉਵੇਂ ਹੀ ਕੁੱਟ-ਮਾਰ ਕਰਦੇ ਸਨ। ਦੇਵੀ ਨੂੰ ਬਰਫ਼ ਪੈਂਦੀ ਵਿੱਚ ਘਰੋਂ ਕੱਢ ਦਿੱਤਾ ਜਾਂਦਾ ਹੈ। ਉਹ ਬਿਲ ਫੇਅਰ ਤੋਂ ਖ਼ਰਚਾ ਲੈਣ ਲੱਗ ਜਾਂਦੀ ਹੈ। ਝੱਲੀ ਹੋਈ ਗੁਰਦੁਆਰੇ ਜਾ ਕੇ ਬੈਠੀ ਰਹਿੰਦੀ ਹੈ। ਇਕੱਲੀ ਕਿਰਾਏ ਦੀ ਬੇਸਮਿੰਟ ਵਿੱਚ ਰਹਿੰਦੀ ਹੈ। ਉਸ ਨੇ ਪਤੀ ਨੁੰ ਸੱਦਿਆ ਸੀ। ਪਤੀ 5 ਲੱਖ ਡਾਲਰਾਂ ਦੇ ਘਰ ਵਿੱਚ ਘਰਾੜੇ ਮਾਰਦਾ ਹੈ। ਫਿਰ ਸੁਲਾਹ ਹੋ ਜਾਂਦੀ ਹੈ। ਉਹ ਘਰ ਮੁੜ ਆਉਂਦੀ ਹੈ। ਕੁੱਝ ਕੁ ਦਿਨਾਂ ਪਿਛੋਂ ਇਹੀ ਕੁੱਝ ਹੁੰਦਾ ਹੈ। ਭਾਰਤ ਦੇ ਪੰਜਾਬ ਤੇ ਦੂਜੇ ਸੂਬਿਆਂ ਵਿੱਚ ਤਾਂ ਐਸਾ ਹੁੰਦਾ ਹੀ ਹੈ। ਉਥੇ ਕੋਈ ਸੁਣਵਾਈ ਨਹੀਂ ਹੈ। ਕੀ ਪੁਲਿਸ ਕੋਲ ਕੋਈ ਔਰਤ ਜਾਵੇਗੀ? ਬਾਹਰ ਤਾਂ ਔਰਤ ਬਚ ਸਕਦੀ ਹੈ। ਪੁਲਿਸ ਵਾਲੇ ਤਾਂ ਅੱਖਾਂ ਨਾਲ ਔਰਤ ਨੂੰ ਨਿਗਲਣਾਂ ਚਹੁੰਦੇ ਹਨ। ਉਹ ਤਾਂ ਪੰਜਾਬੀ ਮੁੰਡੇ ਮਾਰ ਕੇ ਡਕਾਰ ਜਾਂਦੇ ਹਨ। ਔਰਤ ਦੀ ਬੋਟੀ ਨਹੀਂ ਲੱਭਣੀ। ਕੱਚੀ ਚਬਾ ਜਾਂਣਗੇ। ਮੰਤਰੀਆਂ, ਮੁੱਖ ਮੰਤਰੀ ਨੇ ਔਰਤਾਂ ਦੇ ਲਿਹਾਜ ਵਿੱਚ ਕੀਤਾ ਹੀ ਕੀ ਹੈ? ਕੀ ਕਰ ਸਕਦੇ ਹਨ? ਜਿਸ ਦੇਸ਼ ਦੇ ਪ੍ਰਧਾਂਨ ਮੰਤਰੀ ਛੜੇ ਹਨ। ਕੀ ਤੁਸੀਂ ਜ਼ਕੀਨ ਕਰਦੇ ਹੋ, ਕੋਈ ਮਰਦ ਔਰਤ ਬਗੈਰ ਰਹਿ ਸਕਦਾ ਹੈ? ਛੜੇ ਪ੍ਰਧਾਂਨ ਮੰਤਰੀ ਔਰਤਾਂ ਦਾ ਸੇਵਨ ਕਰਦੇ ਹੀ ਨਹੀਂ ਹਨ। ਜਾਂ ਜਿਸ ਨੂੰ ਵੀ ਚੁਹੁਣ, ਉਸੇ ਦੇ ਹੱਕਦਾਰ ਹਨ। ਐਸੇ ਲੋਕ ਔਰਤਾਂ ਦੇ ਇੰਨਸਾਫ਼ ਲਈ ਕੀ ਕਰ ਸਕਦੇ ਹਨ? ਪ੍ਰਧਾਂਨ ਮੰਤਰੀ ਇੰਧਰਾ ਗਾਂਧੀ ਨੇ, ਸਬ ਮਰਦਾਂ ਤੋਂ ਵੱਧ ਰਾਜ ਕੀਤਾ। ਉਹ ਵੀ ਔਰਤਾਂ ਲਈ ਕੁੱਝ ਨਹੀਂ ਕਰ ਸਕੀ। ਭਾਰਤ ਦੀ ਸੋਨੀਆਂ ਗਾਂਧੀ ਹੱਥ ਵੀ ਵਾਂਗਡੋਰ ਰਹੀ ਹੈ। ਔਰਤਾਂ ਦੇ ਘਰਾਂ ਤੇ ਸਮਾਜ ਦੀ ਨਜ਼ਰ ਵਿੱਚ ਹਾਲਤ ਉਹੀ ਹੈ।

ਐਸਾ ਪਤਾ ਨਹੀਂ ਕਿੰਨੀਆਂ ਔਰਤਾਂ ਨਾਲ ਕਨੇਡਾ, ਅਮਰੀਕਾ ਵਿੱਚ ਵੀ ਹੋ ਰਿਹਾ ਹੈ। ਜਿਥੇ ਇਹ ਪਤਾ ਹੈ। ਜਦੋਂ ਕਨੂੰਨ ਨੇ ਰੱਸਾ ਪਾਇਆ। ਜੇਲ ਜਾਂਣ ਤੋਂ ਬਗੈਰ ਕੋਈ ਹੋਰ ਰਸਤਾ ਨਹੀਂ ਹੈ। ਕਿਉਂਕਿ ਅਜੇ ਵੀ ਇਥੇ ਮਾਂਹਾਂਰਾਣੀ ਵਿਕਟੋਰੀਆਂ ਦਾ ਰਾਜ ਹੈ। ਇਸੇ ਲਈ ਔਰਤ ਦਾ ਸਨਮਾਨ ਕੀਤਾ ਜਾਂਦਾ ਹੈ। ਇਹ ਔਰਤਾਂ ਦੀ ਆਪਦੀ ਮਰਜ਼ੀ ਹੈ। ਕਿੰਨਾਂ ਕੁ ਕਿੰਨਾਂ ਚਿਰ ਹੋਰ ਝੁਕਣਾਂ ਹੈ? ਕਦੋਂ ਆਪਦੇ ਪੈਰਾਂ ਤੇ ਖੜ੍ਹਨਾਂ ਹੈ? ਇਹ ਹਾਲਤ ਤਾਂ ਸੁਧਰਨੇ ਹਨ। ਜਦੋਂ ਸਾਰੀਆਂ ਔਰਤਾਂ ਨੌਕਰੀਆਂ ਕਰਕੇ, ਮਰਦਾਂ ਦੇ ਬਰਾਬਰ ਕਮਾਈ ਕਰਨੀਆਂ। ਮਰਦਾਂ ਤੋਂ ਘਰ ਦਾ ਕੰਮ ਬਰਾਬਰ ਕਰਾਂਉਣ ਗੀਆਂ। ਆਪਦੇ ਜੀਵਨ ਵਿੱਚ ਔਰਤਾਂ ਨੂੰ ਆਪ ਬਰਾਬਰਤਾਂ ਕਰਨੀ ਪੈਣੀ ਹੈ।



 
 

Comments

Popular Posts