ਭਾਗ 37 ਬਦਲਦੇ ਰਿਸ਼ਤੇ

ਮੰਜ਼ਲ ਤੱਕ ਪਹੁੰਚਣ ਲਈ ਇੱਕ ਦੂਜੇ ਨਾਲ ਸਾਂਝ ਰਹੇ, ਰਸਤਾ ਸੌਖਾ ਹੋ ਜਾਂਦਾ ਹੈ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੁੱਖੀ ਕੋਲ ਇਕੋ ਜਿਹੇ ਤਿੰਨ ਜੁਆਕ ਸਨ। ਬੌਬ ਤੇ ਕਿਮ ਤਿੰਨ ਦਿਨ ਚਾਰ-ਚਾਰ ਘੰਟੇ ਰਿਸਟੋਰਿੰਟ ਵਿੱਚ ਕੰਮ ਕਰਦੇ ਸਨ। ਦੋਂਨਾਂ ਦੀ ਬਹੁਤ ਘੱਟ ਤੱਨਖਾਹ ਸੀ। ਆਪਦੇ ਖ਼ਰਚੇ ਤੋਰੀ ਜਾਂਦੇ ਸਨ। ਸੁੱਖੀ ਮੰਮੀ-ਡੈਡੀ ਤੋਂ ਬੇਸਮਿੰਟ ਦਾ ਕਿਰਾਇਆ ਨਹੀਂ ਲੈਂਦੀ ਸੀ। ਉਹ ਖਾਂਣ-ਪੀਣ ਦਾ ਸਮਾਂਨ ਲੈ ਆਉਂਦੇ ਸਨ। ਸੁੱਖੀ ਕੰਮ ਤੋਂ ਥੱਕੀ ਆ ਕੇ, ਮਾਂ ਦੀ ਪੱਕੀਆਂ ਰੋਟੀਆਂ ਜਰੂਰ ਖਾ ਲੈਂਦੀ ਸੀ। ਇੰਨੇ ਬੰਦੇ ਸਸਤੇ ਭਾਅ ਵਿੱਚ ਰਹਿ ਰਹੇ ਸਨ। ਗੈਰੀ ਦੇ ਘਰੋਂ ਜਾਂਦਿਆਂ ਹੀ ਲਾਭ ਤੇ ਗੇਲੋ ਦੇ ਤੌਰ ਬਦਲ ਗਏ। ਤਾਜਾ ਜਮਾਈ ਸੋਨੀ ਦਾ ਪਤੀ ਅਡੀਕੇ ਆ ਗਿਆ ਸੀ। ਗੇਲੋ ਨੇ ਸੁੱਖੀ ਨੂੰ ਕਿਹਾ, " ਅਸੀਂ ਇਥੋਂ ਮੂਵ ਹੋਣਾਂ ਚਹੁੰਦੇ ਹਾਂ। ਬੇਸਮਿੰਟ ਵਿੱਚ ਹੋਰ ਕਿੰਨਾਂ ਚਿਰ ਰਹੀ ਜਾਂਵਾਂਗੇ? " " ਮੰਮੀ ਮੇਰੀ ਹਾਲਤ ਤੁਸੀਂ ਜਾਂਣਦੇ ਹੋ। ਮੈਨੂੰ ਤੁਹਾਡਾ ਸਹਾਰਾ ਚਾਹੀਦਾ ਹੈ। ਜੇ ਤੁਸੀਂ ਬੇਸਮਿੰਟ ਵਿੱਚ ਨਹੀਂ ਰਹਿੱਣਾਂ। ਮੈਂ ਥੱਲੇ ਆ ਜਾਂਦੀ ਹਾਂ। ਤੁਸੀਂ ਉਪਰਲੇ ਕੰਮਰਿਆਂ ਵਿੱਚ ਆ ਜਾਵੋ। "

ਸੋਨੀ ਨੇ ਕਿਹਾ, " ਇਥੇ ਪਰਾਈਵੇਸੀ ਨਹੀਂ ਹੈ। ਅਸੀਂ ਘਰ ਦੇਖ਼ ਲਿਆ ਹੈ। " " ਕੀ ਮੰਮੀ-ਡੈਡੀ, ਮੇਰੇ ਨਾਲ ਰਹਿ ਸਕਦੇ ਹਨ? " ਇੰਨਾਂ ਨੂੰ ਕਿਹੜਾ ਪੈਨਸ਼ਨ ਲੱਗੀ ਹੈ? ਦੀਦੀ ਤੂੰ ਰੱਖ ਕੇ ਕੀ ਕਰਨਾਂ ਹੈ? ਅਸਲ ਵਿੱਚ ਇਹ ਵੀ ਚੇਜ਼ ਚਹੁੰਦੇ ਹਨ। ਜੇ ਤੈਨੂੰ ਮੰਮੀ-ਡੈਡੀ ਨਾਲ ਇੰਨਾਂ ਹੀ ਪਿਆਰ ਹੈ। ਇੰਨਾਂ ਪੇਪਰਾਂ ਉਤੇ ਸਾਈਨ ਕਰਦੇ। ਜੀਜਾ ਜੀ ਵੀ ਤੇਰੇ ਤੋਂ ਅਲੱਗ ਰਹਿੱਣ ਲੱਗ ਗਏ ਹਨ। ਇਸ ਗੱਲ ਦਾ ਫੈਇਦਾ ਉਠਾਲਦੇ ਹਾਂ। ਬਿੱਲ-ਫੇਅਰ ਲੱਗ ਗਈ, ਦੋਨਾਂ ਦਾ 1600 ਡਾਲਰ ਆ ਜਾਇਆ ਕਰੇਗਾ। ਦੁਵਾਈਆਂ ਮੁਫ਼ਤ ਦੀਆਂ ਮਿਲੀਆ ਕਰਨਗੀਆਂ। " ਲਾਭ ਨੇ ਕਿਹਾ, " ਸੁੱਖੀ ਸੋਨੀ ਠੀਕ ਕਹਿੰਦੀ ਹੈ। ਤੂੰ ਘੂਗੀ ਮਾਰਦੇ। ਜੇ ਨਹੀਂ ਸਾਈਨ ਕਰਨੇ, ਤੇਰੀ ਮਰਜ਼ੀ ਹੈ। ਅਸੀਂ ਗੌਰਮਿੰਟ ਨੂੰ ਇਹ ਪੇਪਰ ਦੇ ਦੇਣੇ ਹਨ। ਫਿਰ ਤੈਨੂੰ ਪੱਲਿਉ ਪੈਸੇ ਦੇਣੇ ਪੈਣਗੇ। ਤੁਸੀਂ ਆਪਦੀ ਮਰਜ਼ੀ ਨਾਲ ਜੁੰਮੇਬਾਰੀ ਤੇ ਸਾਨੂੰ ਸੱਦਿਆ ਹੈ। " ਸੁੱਖੀ ਨੂੰ ਕੁੱਝ ਸਮਝ ਨਹੀਂ ਲੱਗ ਰਿਹੀ ਸੀ।

ਸੁੱਖੀ ਨੂੰ ਹੌਸਲਾ ਦੇਣ ਦੀ ਬਜਾਏ, ਸਾਰਿਆਂ ਨੂੰ ਆਪੋ-ਆਪਣੀ ਪਈ ਸੀ। ਕਿਸੇ ਭੈਣ-ਭਰਾ ਨੇ, ਸੁੱਖੀ ਦਾ ਸਾਥ ਨਹੀਂ ਦਿੱਤਾ ਸੀ। ਹਰ ਕੋਈ ਸੁੱਖੀ ਵਿੱਚ ਕਸੂਰ ਕੱਢਦਾ ਸੀ। ਭੈਣ-ਭਰਾ ਲਈ ਸੁੱਖੀ ਨੇ, ਆਪਦਾ ਘਰ ਖ਼ਰਾਬ ਕਰ ਲਿਆ ਸੀ। ਮੰਜ਼ਲ ਤੱਕ ਪਹੁੰਚਣ ਲਈ ਇੱਕ ਦੂਜੇ ਨਾਲ ਸਾਂਝ ਰਹੇ, ਰਸਤਾ ਸੌਖਾ ਹੋ ਜਾਂਦਾ ਹੈ। ਸੁੱਖੀ ਨੇ ਸ਼ਾਂਤੀ ਰੱਖਣ ਲਈ ਸਾਈਨ ਕਰ ਦਿੱਤੇ। ਪੇਪਰਾਂ ਗੌਰਮਿੰਟ ਕੋਲ ਪਹੁੰਚਦੇ ਹੀ ਸੁੱਖੀ ਦੇ ਮੰਮੀ-ਡੈਡੀ ਨੂੰ ਗੌਰਮਿੰਟ ਦਾ ਭੱਤਾ ਲੱਗ ਗਿਆ। ਸੋਨੀ ਆਪਦੇ ਪਤੀ ਮੰਮੀ-ਡੈਡੀ ਨੂੰ ਲੈ ਕੇ ਅਲੱਗ ਘਰ ਵਿੱਚ ਰਹਿੱਣ ਲੱਗ ਗਈ ਸੀ।

ਸੁੱਖੀ ਨੇ ਬੇਸਮਿੰਟ ਰਿੰਟ ਤੇ ਲਾ ਦਿੱਤੀ ਸੀ। ਗੋਰੇ ਤੇ ਉਸੀ ਪਤਨੀ ਨੇ, 1200 ਵਿੱਚ ਬੇਸਮਿੰਟ ਲੈ ਲਈ ਸੀ। ਸੀਬੋ ਵਾਲਾ ਕੰਮਰਾ ਵੀ ਵਿਹਲਾ ਪਿਆ ਸੀ। ਉਸ ਵਿੱਚ ਕਿਮ ਨਾਲ ਪੜ੍ਹਨ ਵਾਲੀ ਕੁੜੀ ਰਹਿੱਣ ਲੱਗ ਗਈ ਸੀ। 600 ਡਾਲਰ ਕੁੜੀ ਦੇਣ ਲੱਗ ਗਈ ਸੀ। ਸੁੱਖੀ ਦੀ ਜਾਨ ਪਹਿਲਾਂ ਤੋਂ ਸੁੱਖੀ ਹੋ ਗਈ ਸੀ। ਪੈਸੇ ਦੀ ਕਮੀ ਬੰਦੇ ਨੂੰ ਕੰਮਜ਼ੋਰ ਬੱਣਾਂ ਦਿੰਦੀ ਹੈ। ਜਣੇ-ਖਣੇ ਅੱਗੇ ਨਿਮਣਾਂ ਪੈਂਦਾ ਹੈ।



 

Comments

Popular Posts