http://tehelkanews.com/Story._.8511.html
ਆਪਣੇ ਸਰੀਰ ਦੀ ਸਫ਼ਾਈ ਕਰੀਏ
ਕਨੇਡਾ(ਕੈਲਗਰੀ)- -ਸਤਵਿੰਦਰ ਕੌਰ ਸੱਤੀ
ਥੋੜਾ ਜਿਹਾ ਸਮਾਂ ਆਪਣੇ ਆਪ ਉਤੇ ਵੀ ਲੱਗਾਉਣਾਂ ਚਾਹੀਦਾ ਹੈ। ਕਈ ਕਹਿੰਦੇ ਹਨ," ਅਸੀਂ ਬਹੁਤ ਸਫ਼ਾਈ ਪਸੰਦ ਹਾਂ। " ਸਫ਼ਾਈ ਦੂਜੇ ਨਾਲ ਵਾਲੇ ਬੰਦੇ ਨੂੰ ਦੇਖਣ ਵਾਲੇ ਨੂੰ ਲੱਗਣੀ ਚਾਹੀਦੀ ਹੈ। ਵਾਲ ਚੰਗੀ ਤਰਾਂ ਵਾਹੁ ਕੇ ਸੁਆਰੇ ਹੋਣ, ਕੱਪੜੇ ਸਾਫ਼ ਸੁਥਰੇ ਪਾਏ ਹੋਣ, ਅੱਛੀ ਸ਼ਕਸ਼ੀਅਤ ਲੱਗਦੀ ਹੈ। ਇਨਸਾਨ ਘੱਟ ਵੀ ਪੜ੍ਹਿਆ ਹੋਵੇ। ਮਨ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ। ਨੱਕ, ਮੂੰਹ, ਕੰਨਾਂ, ਅੱਖਾਂ, ਬੁੱਲਾਂ, ਹੱਥਾਂ ਪੈਰਾਂ ਦੀ ਸਫ਼ਾਈ ਹਰ ਰੋਜ਼ ਕਰਨੀ ਚਾਹੀਦੀ ਹੈ। ਕਿਤੇ ਵੀ ਮੈਲ ਲੱਗੀ ਹੋਵੇ, ਕਚਿਆਣ ਆਉਣ ਲੱਗ ਜਾਂਦੀ ਹੈ। ਪਾਣੀ ਨਾਲ ਧੋ ਕੇ, ਕਰੀਮ ਲਗਾਉਣ ਨਾਲ ਸਭ ਕੁੱਝ ਤਾਜ਼ਾ ਲੱਗਣ ਲੱਗ ਜਾਂਦਾ ਹੈ। ਕੰਨ, ਅੱਖਾਂ, ਬੁੱਲਾਂ ਨੱਕ ਦੀ ਮੈਲ ਸਾਫ਼ ਜਰੂਰ ਕਰ ਲੈਣੀ ਚਾਹੀਦੀ ਹੈ। ਬੱਚਿਆਂ ਨੂੰ ਵੀ ਦੱਣਾਂ ਚਾਹੀਦਾ ਹੈ। ਕਈਆਂ ਦੇ ਬੁੱਲਾਂ ਦੇ ਦੋਂਨੇ ਪਾਸਿਆਂ ਤੇ ਚਿੱਟੇ ਰੰਗ ਦਾ ਕੁੱਝ ਲੱਗਾ ਹੀ ਰਹਿੰਦਾ ਹੈ। ਅਗਰ ਕੁਰਲੀ ਨਾਂ ਕੀਤੀ ਜਾਵੇ। ਐਸਾ ਹੀ ਹੁੰਦਾ ਹੈ। ਬਹੁਤ ਗੰਦਾ ਲੱਗਦਾ ਹੈ। ਧੂੰਨੀ ਨੂੰ ਵੀ ਹਫ਼ਤੇ ਬਾਅਦ ਸਾਫ਼ ਕਰਨਾ ਜਰੂਰੀ ਹੈ। ਮੂੰਹ ਵਿਚੋਂ ਬਦਬੂ ਆਉਂਦੀ ਹੋਵੇ। ਕੁੱਝ ਵੀ ਖਾਂਣ-ਪੀਣ ਪਿਛੋਂ ਪਾਣੀ ਨਾਲ ਦੋ-ਚਾਰ ਬਾਰ ਕੁਰਲੀ ਕਰਨੀ ਚਾਹੀਦੀ ਹੈ। ਜੀਭ ਜਰੂਰ ਸਾਫ਼ ਕਰਨੀ ਚਾਹੀਦੀ ਹੈ। ਸਾਰੀ ਬਦਬੂ ਖਾਂਦੇ ਭੋਜਨ ਦੀ ਹੀ ਆਉਂਦੀ ਹੁੰਦੀ ਹੈ। ਇਸ ਲਈ ਨਾਂ ਤਾਂ ਭੋਜਨ ਬਹੁਤਾਂ ਹੀ ਪੇਟ ਭਰ ਕੇ ਖਾਦਾ ਜਾਵੇ। ਨਾਂ ਹੀ ਬਹੁਤ ਥੋੜਾ ਖਾਦਾ ਜਾਵੇ। ਇੰਨਾਂ ਕੁ ਖਾਇਆ ਜਾਵੇ, ਪੇਟ ਦੀ ਨਾੜੀ ਭਰ ਜਾਵੇ, ਹਰ ਰੋਜ਼ ਪੇਟ ਵੀ ਸਾਫ਼ ਹੁੰਦਾ ਰਹੇ। ਤਲੀਆਂ ਚੀਜ਼ਾਂ ਭਿੰਡੀਆਂ, ਕਰੇਲੇ ਨਾਂ ਹੀ ਖਾਦੇ ਜਾਣ। ਗੈਸ ਬਣਦੀ ਹੈ। ਫਿਰ ਆਲੇ-ਦੁਆਲੇ ਬੈਠੇ ਲੋਕਾਂ ਤੋਂ ਸ਼ਰਮਿੰਦਾ ਹੋਣਾਂ ਪੈਂਦਾ ਹੈ। ਕੇਲੇ, ਸੰਤਰੇ, ਸੇਬ, ਅੰਗੂਰ ਜਰੂਰ ਹਰ ਰੋਜ਼ ਖਾਣੇ ਚਾਹੀਦੇ ਹਨ। ਹਰੀਆਂ ਸਬਜ਼ੀਆਂ ਸਲਾਦ ਇੱਕ ਮੂਠੀ ਦੋਂਨੇ ਵੇਲੇ ਭੋਜਨ ਨਾਲ ਖਾਣੇ ਚਾਹੀਦੇ ਹਨ। ਦਿਹਾੜੀ ਵਿੱਚ ਤਿੰਨ-ਚਾਰ ਬਾਰ ਪੇਟ ਭਰ ਕੇ ਖਾਣਾਂ ਜਰੂਰੀ ਹੈ। ਸਵੇਰੇ ਉਠ ਕੇ ਹਲਕਾ ਨਾਸ਼ਤਾਂ ਕੀਤਾ ਜਾਵੇ। ਦੁਪਿਹਰ ਦੇ ਭੋਜਨ ਤੋਂ ਤਿੰਨ ਘੰਟੇ ਪਿਛੋ ਫਿਰ ਨਾਸ਼ਤਾਂ ਕਰਨਾ ਜਰੂਰੀ ਹੈ। ਅਗਰ ਅਸੀਂ ਠੀਕ ਤਰਾਂ ਖਾਵਾਂਗੇ ਨਹੀਂ ਤਾਂ ਕਬਜ਼ ਵੀ ਹੋ ਸਕਦੀ ਹੈ। ਕਬਜ਼ ਤੋਂ ਬਚਣ ਲਈ ਆਟੇ ਦਾਲਾਂ ਦੇ ਨਾਲ ਫ਼ਲ ਤੇ ਕੱਚੀਆਂ ਸਬਜ਼ੀਆਂ ਖਾਣੀਆਂ ਜਰੂਰੀ ਹਨ। ਪਾਣੀ, ਜੂਸ, ਦੁੱਧ ਪੀਣਾਂ ਬਹੁਤ ਜਰੂਰੀ ਹੈ। ਤਰਲ ਪੀਣ ਨਾਲ ਸਰੀਰ ਧੋਤਾ ਜਾਂਦਾ ਹੈ। ਅਗਰ ਕਬਜ਼ ਰਹਿੱਣ ਲੱਗ ਗਈ। ਪੇਟ ਵਿੱਚ ਗੰਦ ਜਮਾਂ ਰਹਿੱਣ ਲੱਗ ਜਾਵੇਗਾ। ਸਰੀਰ ਦੀ ਚੰਮੜੀ ਵਿਚੋਂ ਮੁਸ਼ਕ ਮਾਰਨ ਲੱਗ ਜਾਵੇਗਾ। ਪੇਟ ਦੀਆਂ ਨਾੜਾ, ਪੇਟ, ਸਿਰ ਹੋਰ ਵੀ ਬਹੁਤ ਕੁੱਝ ਦਰਦ ਕਰਨ ਲੱਗ ਸਕਦਾ ਹੈ। ਚੇਹਰੇ ਦੀ ਚੰਮੜੀ ਉਤੇ ਛਾਂਈਆਂ, ਕਿਲ ਫਿਣਸੀਆਂ ਨਿਕਲ ਆਉਂਦੀਆਂ ਹਨ। ਮੂੰਹ ਵਿਚੋਂ ਸਰੀਰ ਦੀ ਸਾਰੀ ਚਮੜੀ ਬਗਲਾਂ ਵਿੱਚੋਂ ਬਹੁਤ ਗੰਦੀ ਗੰਧ ਆਉਣ ਲੱਗ ਜਾਂਦੀ ਹੈ। ਬੰਦੇ ਕੋਲ ਖੜ੍ਹ ਵੀ ਨਹੀਂ ਹੁੰਦਾ। ਦਮ ਘੁਟਣ ਲੱਗ ਜਾਂਦਾ ਹੈ। ਪਾਏ ਮਹਿੰਗੇ ਕੱਪੜੇ, ਘਰ ਤੇ ਬੈਂਕ ਵਿਚ ਪੈਸੇ ਕੋਈ ਨਹੀਂ ਦੇਖਦਾ। ਹਰ ਕੋਈ ਸਹਮਣੇ ਖੜ੍ਹੇ ਇਨਸਾਨ ਨੂੰ ਦੇਖਦਾ ਹੈ। ਮਰਦ ਔਰਤ ਤਾਜ਼ੋ ਤਰ ਹੋਵੇ, ਉਸ ਕੋਲ ਖੜ੍ਹਨ ਬੈਠਣ, ਗੱਲ-ਬਾਤ ਕਰਨ ਨੂੰ ਵੀ ਜੀਅ ਕਰਦਾ ਹੈ। ਸਾਫ਼ ਸੁਥਰੇ ਹੋਣ ਤਾਂ ਕੋਲ ਮਨ ਵੀ ਲੱਗਦਾ ਹੈ। ਕਈਆਂ ਦੇ ਕੱਪੜੇ ਤਾ ਬੜੇ ਮਹਿੰਗੇ ਚੱਮਕਣੇ ਪਾਏ ਹੁੰਦੇ ਹਨ। ਕੋਲੋ ਪਸੀਨੇ ਦਾ ਮੁਸ਼ਕ ਮਾਰਦਾ ਹੈ। ਕਈ ਧਰਮੀ ਵੀ ਐਸੇ ਹੀ ਹਨ। ਕਈਆਂ ਦੇ ਕੱਪੜੇ ਚਿੱਟੇ ਗਾਤਰਾ ਉਪਰ ਦੀ ਪਾਇਆ ਹੁੰਦਾ ਹੈ। ਕੋਲੋਂ ਬਦਬੂ ਬਹੁਤ ਗੰਦੀ ਆਉਂਦੀ ਹੁੰਦੀ ਹੈ। ਇਹ ਤਾਂ ਹਰ ਰੋਜ਼ ਨਹ੍ਹਾਉਂਦੇ ਵੀ ਨਹੀਂ ਲੱਗਦੇ। ਜਾਂ ਗੱਤਰਾਂ ਸ੍ਰੀ ਸਹਿਬ ਉਪਰ ਦੀ ਪਾ ਕੇ ਦਿਖਾਉਣਾਂ ਪਖੰਡ ਹੈ। ਵੈਸੇ ਵੀ ਕੱਪੜੇ ਮੈਲੇ ਦੇਖ ਕੇ ਪਤਾ ਲੱਗ ਹੀ ਜਾਂਦਾ ਹੈ। ਕਈ ਤਾਂ ਪਾਏ ਹੋਏ ਕੱਪੜੇ ਕਿੰਨੇ ਦਿਨ ਨਹੀਂ ਬਦਲਦੇ। ਪਿੰਡਾਂ ਵਿੱਚ ਤਾਂ ਮੰਨਿਆ ਠੰਡ ਲੱਗਦੀ ਹੋਣੀ ਹੈ। ਅਗਰ ਉਥੇ ਗਰਮੀਆਂ ਨੂੰ ਪਸੀਨਾਂ ਬਹੁਤ ਆਉਂਦਾ ਹੈ। ਦਿਨ ਵਿੱਚ ਦੋ ਬਾਰ ਵੀ ਨਹ੍ਹਾਤਾ ਜਾ ਸਕਦਾ ਹੈ। ਕਨੇਡਾ ਵਰਗੇ ਦੇਸ਼ ਵਿਚ ਤਾਂ ਐਸੀ ਕੋਈ ਮਜ਼ਬੂਰੀ ਨਹੀਂ ਹੈ। ਖੁੱਲਾ ਤੱਤਾ ਪਾਣੀ ਹੈ। ਠੰਡ ਤੋਂ ਬਚਣ ਲਈ ਹੀਟਰ ਚੱਲ ਰਹੇ ਹਨ। ਪਰ ਇਥੇ ਵੀ ਬਹੁਤ ਸਾਰੇ ਔਰਤਾਂ ਮਰਦਾਂ ਕੋਲ ਤਾਂ ਬਦਬੂ ਆਉਣ ਕਾਰਨ ਖੜ੍ਹ ਵੀ ਨਹੀਂ ਹੁੰਦਾ। ਅਗਰ ਜੇ ਕਿਤੇ ਕਿਸੇ ਕੋਲ ਨਹ੍ਹਾਉਣ ਦਾ ਇਤਜ਼ਾਮ ਨਹੀਂ ਵੀ ਹੈ। ਥੋੜੇ ਪਾਣੀ ਨਾਲ ਪਸੀਨਾਂ, ਬਦਬੂ ਆਉਣ ਵਾਲੀਆਂ ਥਾਵਾਂ ਵੀ ਸਾਫ਼ ਕੀਤੀਆਂ ਜਾ ਸਕਦੀਆਂ ਹਨ। ਇਹ ਆਮ ਹੀ ਸਾਰੇ ਕਹਿੰਦੇ ਹਨ," ਮਾਹਾਰਾਜ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਕਰਨ ਜਦੋਂ ਬੈਠਦੇ ਹਾਂ। ਨਹ੍ਹਾ ਕੇ, ਬੈਠਦੇ ਹਨ। " ਫਿਰ ਇੰਨਾਂ ਵਿਚੋਂ ਹੀ ਬਹੁਤੇ ਬੰਦਿਆਂ ਔਰਤਾਂ ਕੋਲੋ ਮੁਸ਼ਕ ਕਿਉਂ ਆਉਂਦਾ ਹੈ? ਪਾਰਟੀਆਂ ਵਿੱਚ ਤਾਂ ਸਾਹ ਵੀ ਲੈਣਾਂ ਬਹੁਤ ਔਖਾ ਹੋ ਜਾਂਦਾ ਹੈ। ਕੀ ਕੱਪੜੇ ਨਹੀਂ ਧੋਂਦੇ? ਕੀ ਕੱਪੜੇ ਧੋਣੇ ਬਹੁਤ ਮਹਿੰਗੇ ਹਨ? ਜਾਂ ਮਹਿੰਗੇ ਹੀ ਇਤਨੇ ਹੁੰਦੇ ਹਨ। ਡਰੈਕਲੀਨ ਕਰਾਉਣ ਦੇ ਮਾਰੇ ਉਵੇਂ ਹੀ ਬਾਰ-ਬਾਰ ਪਾਈ ਜਾਂਦੇ ਹਨ। ਕੀ ਨਹਾਉਣ ਦਾ ਸਮਾਂ ਹੀ ਨਹੀਂ ਲੱਗਦਾ? ਅਗਰ ਹਰ ਰੋਜ਼ ਸਰੀਰ ਨੂੰ ਝੱਗੋ-ਝੱਗ ਕਰਕੇ, ਸੁਮਾਰ ਕੇ ਸਾਬਣ ਲੱਗਾ ਕੇ, ਨਹਾਤਾ ਜਾਏ। ਹਰ ਰੋਜ਼ ਤਾਜ਼ੇ ਕੱਪੜੇ ਧੋਤੇ ਹੋਏ ਪਾਏ ਜਾਂਣ। ਬੇਸ਼ਕ ਸਸਤੇ ਹੀ ਹੋਣ। ਰੱਬ ਦਾ ਵਾਸਤਾ ਮੁਸ਼ਕ ਨਾਂ ਆਉਂਦਾ ਹੋਵੇ। ਜਿਉਂਦੇ ਇਨਸਾਨ ਕੋਲੋ ਮੁਸ਼ਕ ਆਉਂਦਾ ਹੋਵੇ, ਬੜੀ ਸ਼ਰਮ ਦੀ ਗੱਲ ਹੈ। ਅਗਰ ਕੰਮ ਜ਼ੋਰ ਦਾ ਹੈ। ਕੰਮ ਕਰਦਿਆ ਪਸੀਨਾਂ ਆ ਵੀ ਜਾਂਦਾ ਹੈ। ਕੰਮ ਖਤਮ ਹੋਣ ਨਾਲ ਹੀ ਘਰ ਜਾ ਨੇ ਪਹਿਲਾਂ ਨਹਾਤਾ ਜਾਵੇ। ਸਾਫ਼ ਕੱਪੜੇ ਪਾਏ ਜਾਂਣ। ਕਈ ਤਾਂ ਹਫ਼ਤਾ ਭਰ ਉਹੀ ਕੱਪੜੇ ਪਾਈ ਰੱਖਦੇ ਹਨ। ਜਿਥੇ ਵੀ ਮਿਲਦੇ ਹਨ। ਉਹੀ ਇਕੋ ਸੂਟ ਯੂਨੀ ਫਾਰਮ ਦੀ ਤਰਾਂ ਪਾਇਆ ਹੁੰਦਾ ਹੈ। ਧੋਣ ਦਾ ਸਮਾਂ ਕਿਵੇਂ ਲੱਗਦਾ ਹੋਵੇਗਾ? ਐਸਾ ਤਾਂ ਨਹੀਂ ਹੈ। ਅੱਜ ਦੇ ਯੁਗ ਵਿੱਚ ਵੀ ਗਿਣਵੇ ਹੀ ਕੱਪੜੇ ਹੋਣ। ਪਰ ਐਸੇ ਲੋਕਾਂ ਨੂੰ ਕੱਪੜੇ ਧੌਣੇ ਬਦਲਣੇ ਬਹੁਤ ਵੱਡਾ ਕੰਮ ਲੱਗਦਾ ਹੋਣਾਂ ਹੈ। ਕੰਮ ਵਾਲੇ ਕੱਪੜੇ ਵੀ ਦੂਜੇ ਦਿਨ ਬਦਲ ਲੈਣੇ ਚਾਹੀਦੇ ਹਨ। ਆਪਣੇ ਸਰੀਰ ਦੀ ਸਫ਼ਾਈ ਬਹੁਤ ਜਰੂਰੀ ਹੈ। ਜੇ ਆਪ ਕਈ ਆਪਣੀ ਸਫਾਈ ਨਹੀਂ ਕਰ ਸਕਦੇ। ਤਾਂ ਬੱਚਿਆਂ ਨੂੰ ਕੀ ਸਿੱਖਾਉਣਗੇ? ਬੱਚਿਆਂ ਨੂੰ ਅਸੀਂ ਹੀ ਸਿੱਖਾਉਣਾਂ ਹੈ। ਕਿਵੇਂ ਸਰੀਰ ਨੂੰ ਧੋਣਾਂ ਹੈ? ਕਿਵੇਂ ਸਫਾਈ ਰੱਖਣੀ ਹੈ? ਮਰੇ ਬੰਦੇ ਵਿਚੋਂ ਮੁਸ਼ਕ ਆਵੇ, ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਜਿਉਂਦੇ ਬੰਦੇ ਦਾ ਨੱਕ ਕੰਮ ਕਰਦਾ ਹੁੰਦਾ ਹੈ। ਆਪਣੇ ਆਪ ਕੋਲੋ ਹੀ ਸ਼ਾਮ ਨੂੰ ਗੰਧ ਆਉਣ ਲੱਗ ਜਾਂਦੀ ਹੈ। ਔਰਤਾਂ ਵੀ ਘਰ ਦੇ ਕੰਮ ਕਰਦੀਆਂ ਹਨ। ਗੰਢੇ, ਲਸਣ ਭੁੰਨਣ, ਹੋਰ ਭੋਜਨ ਪਕਾਉਣ ਨਾਲ ਵੀ ਵਾਸ਼ਨਾਂ ਆਉਣ ਲੱਗ ਜਾਂਦੀ ਹੈ। ਇਸ ਤੋਂ ਪਿਛੋਂ ਵੀ ਨਹ੍ਹਾ ਕੇ ਕੱਪੜੇ ਜਰੂਰ ਬਦਲੇ ਜਾਣ।

Comments
Post a Comment