ਭਾਗ 24 ਬਦਲਦੇ ਰਿਸ਼ਤੇ
ਜਿਸ ਨਾਲ ਪਿਆਰ ਹੋਵੇ, ਪਿਛੋਂ ਨਫ਼ਰਤ ਹੁੰਦੀ ਹੈ, ਉਸੇ ਨੂੰ ਮਨ ਸੱਚੀਂ ਚਹੁੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਨੀਲਮ ਸੋਮਵਾਰ ਤੋ ਸ਼ੁੱਕਰਵਾਰ ਤੱਕ ਹਰ ਰੋਜ਼ ਸਕੂਲ ਵਿੱਚ 7 ਘੰਟੇ ਪੜ੍ਹਦੀ ਸੀ। ਸ਼ਾਮ ਨੂੰ ਹਰ ਰੋਜ਼ 5 ਘੰਟੇ ਕੰਮ ਕਰਦੀ ਸੀ। ਉਸ ਨੇ ਕਦੇ ਆਪਦੇ ਘਰ ਵੱਲ ਮੂੰਹ ਨਹੀਂ ਕੀਤਾ ਸੀ। ਭਾਂਵੇ ਹਰ ਪਲ਼ ਉਸ ਦੇ ਦਿਲ ਵਿੱਚੋਂ ਚੀਸ ਨਿੱਕਲਦੀ ਸੀ। ਉਸ ਦਾ ਸਰੀਰ ਢਿੱਲਾ ਪੈ ਜਾਂਦਾ ਸੀ। ਜਿਵੇਂ ਜਾਨ ਮੁੱਕ ਗਈ ਹੋਵੇ। ਉਹ ਇੰਨਾਂ ਜ਼ਿਆਦਾ ਸੋਚਦੀ ਸੀ। ਉਸ ਦੇ ਦਿਮਾਗ ਦੇ ਫਿਊਜ਼ ਉਡ ਜਾਂਦੇ ਸਨ। ਸਿਰ ਬਹੁਤ ਦੁੱਖਣ ਲੱਗ ਜਾਂਦਾ ਸੀ। ਕਈ ਮਹੀਨੇ, ਉਸ ਨੂੰ ਮੰਮੀ ਵੀ ਨਹੀਂ ਮਿਲਣ ਆਈ ਸੀ। ਫਿਰ ਹੌਲੀ-ਹੌਲੀ ਉਸ ਦੇ ਡੈਡੀ ਦੇ ਦਿਮਾਗ ਵਿਚੋਂ ਨੀਲਮ ਮਿਟ ਗਈ। ਜਿਵੇਂ ਬਹੁਤੇ ਲੋਕ ਮਰੇ ਬੰਦੇ ਨੂੰ ਭੁੱਲ ਜਾਂਦੇ ਹਨ। ਜੇ ਯਾਦ ਵੀ ਆਵੇ, ਭੁੱਲਣ ਦੀ ਕੋਸ਼ਸ਼ ਕਰਦੇ ਹਨ। ਸੁਪਨਾਂ ਆ ਜਾਵੇ। ਉਸ ਨੂੰ ਗਾਲ਼ਾਂ ਕੱਢਦੇ ਹਨ। ਨੀਲਮ ਤੇ ਮੈਡੀ ਫ਼ਲ, ਸਬਜ਼ੀਆਂ ਖ੍ਰੀਦਣ ਗਈਆਂ ਸਨ। ਮਾਰਕੀਟ ਵਿੱਚ ਨੀਲਮ ਦਾ ਡੈਡੀ ਵੀ ਸੀ। ਨੀਲਮ ਡੈਡੀ ਨੂੰ ਦੇਖ਼ ਕੇ, ਆਪਦੀ ਸੁਧ-ਬੁੱਧ ਭੁੱਲ ਗਈ ਸੀ। ਉਹ ਭੱਜ ਕੇ ਡੈਡੀ ਕੋਲ ਚਲੀ ਗਈ। ਜਿਵੇਂ ਨਿੱਕੀ ਹੁੰਦੀ ਤੋਂ ਐਸੇ ਹੀ ਕਰਦੀ ਸੀ। ਡੈਡੀ ਉਦੋਂ ਉਸ ਨੂੰ ਗੋਦੀ ਵਿੱਚ ਚੱਕ ਲੈਂਦਾ ਸੀ। ਜਦੋਂ ਵੱਡੀ ਹੋ ਗਈ। ਹਮੇਸ਼ਾਂ ਸਿਰ ਉਤੇ ਹੱਥ ਰੱਖ ਕੇ, ਕਿੰਨਾਂ ਚਿਰ ਥੱਪ-ਥੱਪਾਉਂਦਾ ਰਹਿੰਦਾ ਸੀ। ਕੋਲ ਬੈਠਾ ਕੇ, ਪੂਰੇ ਦਿਨ ਦੀਆਂ ਗੱਲਾਂ ਨੀਲਮ ਤੋਂ ਸੁਣਦਾ ਸੀ। ਆਪ ਦੀਆਂ ਦੱਸਦਾ ਸੀ।
ਮਾਰਕੀਟ ਵਿੱਚ ਡੈਡੀ ਨੇ ਨੀਲਮ ਦੀ ਅਵਾਜ਼ ਪਛਾਂਣ ਲਈ ਸੀ। ਉਸ ਨੇ ਜੋ ਚੀਜ਼ਾਂ ਖ੍ਰੀਦਣੀਆਂ ਸਨ। ਉਥੇ ਹੀ ਛੱਡ ਕੇ, ਸਟੋਰ ਵਿੱਚੋਂ ਬਾਹਰ ਆ ਗਿਆ। ਨੀਲਮ " ਡੈਡੀ-ਡੈਡੀ " ਕਹਿੰਦੀ, ਕਾਰ ਤੱਕ ਭੱਜੀ ਗਈ। ਨੀਲਮ ਨੇ ਕਾਰ ਦੇ ਹੈਡਲ ਨੂੰ ਹੱਥ ਪਾ ਕੇ, ਕਾਰ ਦੀ ਡੋਰ ਖੋਲ ਲਈ। ਉਸ ਦੇ ਡੈਡੀ ਨੇ ਕਾਰ ਤੋਰ ਲਈ। ਨੀਲਮ ਦਾ ਕਾਰ ਦੇ ਹੈਂਡਲ ਤੋਂ ਹੱਥ ਛੁੱਟ ਗਿਆ। ਉਹ ਜ਼ਮੀਨ ਉਤੇ ਡਿੱਗ ਗਈ। ਉਸ ਦਾ ਮੱਥਾ ਧਰਤੀ ਉਤੇ ਜਾ ਲੱਗਾ। ਹੱਥਾਂ ਤੇ ਮੱਥੇ ਵਿੱਚੋਂ ਖੂਨ ਸਿਮਣ ਲੱਗ ਗਿਆ ਸੀ। ਮੈਡੀ ਨੇ ਉਸ ਨੂੰ ਡਿੱਗੀ ਹੋਈ ਨੂੰ ਉਠਾਲਿਆ। ਖੂਨ ਸਾਫ਼ ਕੀਤਾ। ਉਸ ਦੇ ਕੱਪੜਿਆਂ ਤੋਂ ਮਿੱਟੀ ਝਾੜੀ। ਮੈਡੀ ਨੇ ਉਸ ਨੂੰ ਪੁੱਛਿਆ, " ਨੀਲਮ ਕੀ ਤੂੰ ਠੀਕ ਹੈ? ਜਾਂ ਡਾਕਟਰ ਦੇ ਜਾਂਣਾਂ ਹੈ। " ਮੈਡੀ ਮੇਰੇ ਸਰੀਰ ਉਤੇ ਝਰੀਟਾ ਹੀ ਆਂਈਆਂ ਹਨ। ਇਹ ਆਪੇ ਮਿਲ ਜਾਂਣਗੀਆਂ। ਜੋ ਝਰੀਟਾ ਰਿਸ਼ਤਿਆਂ ਦੇ ਉਤੇ ਪੈ ਗਈਆਂ ਹਨ। ਉਸ ਦਾ ਕੀ ਬਣੇਗਾ? " " ਨੀਲਮ ਇਹ ਵੇਲਾ ਚੁਰਾਹੇ ਵਿੱਚ ਖੜ੍ਹ ਕੇ ਗਿੜ-ਗੜਾਉਣ ਦਾ ਨਹੀਂ ਹੈ। ਤੂੰ ਤੱਕੜੀ ਹੋ ਜਾ। ਸਮੇਂ ਦੇ ਬੀਤਣ ਨਾਲ ਬਹੁਤ ਕੁੱਝ ਆਪੇ ਠੀਕ ਹੋ ਜਾਂਦਾ ਹੈ। ਅਕਸਰ ਨੂੰ ਡੈਡੀ ਤੇਰਾ ਹੀ ਹੈ। ਜੇ ਤੇਰੇ ਦਿਲ ਵਿੱਚ ਇੰਨਾਂ ਪਿਆਰ ਡੈਡੀ ਲਈ ਹੈ। ਉਹ ਵੀ ਤੈਨੂੰ ਉਨਾਂ ਹੀ ਪਿਆਰ ਕਰਦਾ ਹੋਵੇਗਾ। ਅਜੇ ਉਹ ਗੁੱਸੇ ਹੈ। ਇਸ ਲਈ ਰੁੱਸ ਕੇ ਦਿਖਾਉਂਦਾ ਹੈ। "
ਨੀਲਮ ਦੇ ਡੈਡੀ ਨੇ ਘਰ ਜਾ ਕੇ ਕਿਹਾ, " ਨੀਲਮ ਮੇਰੇ ਲਈ ਮਰ ਗਈ ਹੈ। ਮੈਨੂੰ ਹੁਣੇ ਸਟੋਰ ਵਿੱਚ ਮਿਲੀ ਸੀ। ਮੈਂ ਉਸ ਨੂੰ ਚੜੇਲ ਸਮਝ ਕੇ, ਆਪਦੇ ਮੱਥੇ ਨਹੀਂ ਲੱਗਾਇਆ। " " ਹਾਂ ਜੀ ਬਹੁਤ ਵਧੀਆਂ ਕੀਤਾ। ਮੇਰੇ ਕੋਲ ਉਸ ਦੀ ਗੱਲ ਨਾਂ ਕਰ। " " ਕੀ ਤੈਨੂੰ ਕਦੇ ਨੀਲਮ ਯਾਦ ਨਹੀਂ ਆਈ? " " ਮੈਂ ਉਸ ਨੂੰ ਕਿਉਂ ਯਾਦ ਕਰਾਂਗੀ? ਚੰਗਾ ਹੋਇਆ ਅੱਖਾਂ ਮੂਹਰਿਉ ਦੱਫਾ ਹੋ ਗਈ। ਜਾਨ ਛੁੱਟੀ। । " " ਉਹ ਕਿਥੇ ਰਹਿੰਦੀ ਹੈ? ਕੀ ਤੈਨੂੰ ਪਤਾ ਹੈ? " " ਮੈ ਕੀ ਲੈਣਾਂ ਹੈ? ਜਿਥੇ ਮਰਜ਼ੀ ਰਹੀ ਜਾਵੇ। " ਜਿਸ ਦਿਨ ਦੀਆਂ ਇਹ ਗੱਲਾਂ ਹੋਈਆਂ ਸਨ। ਨੀਲਮ ਦੇ ਡੈਡੀ ਨੂੰ ਉਸ ਦੀ ਮੰਮੀ ਉਤੇ ਭੋਰਾ ਵੀ ਛੱਕ ਨਹੀਂ ਸੀ। ਨੀਲਮ ਦੀ ਮੰਮੀ ਕੁੜੀ ਨਾਲ ਕੋਈ ਮਿਲ ਵਰਤਣ ਰੱਖੇਗੀ। ਉਹ ਹੁਣ ਉਸ ਦੀ ਰਾਖੀ ਵੀ ਨਹੀਂ ਕਰਦਾ ਸੀ।
ਮੰਮੀ ਨੀਲਮ ਦੇ ਡੈਡੀ ਤੋਂ ਚੋਰੀ ਨੀਲਮ ਨੂੰ ਮਿਲਦੀ ਸੀ। ਮੰਮੀ ਨੀਲਮ ਦੇ ਘਰ ਹੀ ਆ ਜਾਂਦੀ ਸੀ। ਉਹ ਆਪਦੀ ਮੰਮੀ ਨੂੰ ਬਾਰ-ਬਾਰ ਪੁੱਛਦੀ ਸੀ," ਕੀ ਰਿਸ਼ਤੇ ਇਸ ਤਰਾਂ ਬਦਲ ਜਾਂਦੇ ਹਨ? ਝੱਖੜ ਆਏ ਤੋਂ ਰੇਤ ਵਾਂਗ ਉਡ ਕੇ ਢਹਿ ਜਾਂਦੇ ਹਨ। ਕੀ ਡੈਡੀ ਨੂੰ ਮੈਂ ਕਦੇ ਚੇਤੇ ਨਹੀਂ ਆਈ? " " ਧੀਏ ਉਹ ਜੀਦੀ ਹੈ। ਮੇਰੇ ਤੋਂ ਚੋਰੀ ਤੇਰੇ ਕੰਮਰੇ ਵਿੱਚ ਜਾਂਦਾ ਹੈ। ਸਾਰੀਆਂ ਚੀਜ਼ਾਂ ਨੂੰ ਗੋਹੁ ਨਾਲ ਦੇਖਦਾ ਹੈ। ਕਮਲਾ ਜਿਹਾ ਹੋਇਆ ਫਿਰਦਾ ਹੈ। ਵੈਸੇ ਤੈਨੂੰ ਹਰ ਰੋਜ਼ ਯਾਦ ਕਰਦਾ ਹੈ। ਤੇਰੀ ਘਰ ਵਿੱਚ ਗੱਲ ਤੋਰਦਾ ਹੈ। ਮੈਂ ਹੀ ਉਸ ਨੂੰ ਰੋਕ ਦਿੰਦੀ ਹਾਂ। ਜਿਸ ਨਾਲ ਪਿਆਰ ਹੋਵੇ, ਪਿਛੋਂ ਨਫ਼ਰਤ ਹੁੰਦੀ ਹੈ। ਉਸੇ ਨੂੰ ਮਨ ਸੱਚੀਂ ਚਹੁੰਦਾ ਹੈ। ਦੂਜੇ ਕਿਸੇ ਨੂੰ ਨਫ਼ਰਤ ਕਰਕੇ, ਕਿਸੇ ਨੇ ਕੀ ਲੈਣਾਂ ਹੈ? ਨਫ਼ਰਤ ਕੋਈ ਐਡੀ ਮਾੜੀ ਨਹੀਂ ਹੈ। ਕਿਸੇ ਨੂੰ ਸੌਖਿਆਂ ਭੁੱਲਾਉਣ ਦਾ ਤਰੀਕਾ ਹੈ। ਹੋਰ ਕਿਸੇ ਤਰੀਕੇ ਨਾਲ ਬਹੁਤੇ ਪਿਆਰੇ ਨੂੰ ਦਿਲ ਵਿਚੋਂ ਨਹੀਂ ਕੱਢ ਹੁੰਦਾ। ਨਫ਼ਰਤ ਕਰਕੇ ਹੀ ਦਿਲ ਕੈੜਾ ਕੀਤਾ ਜਾਂਦਾ ਹੈ। ਔਗੁਣ ਲੱਭ ਕੇ, ਇੱਕ ਕੰਧ ਖੜ੍ਹੀ ਕੀਤੀ ਜਾਂਦੀ ਹੈ। ਇਹੀ ਸੱਚੇ ਪਿਆਰ ਦਾ ਸਬੂਤ ਹੈ। " " ਕੀ ਡੈਡੀ ਮੈਨੂੰ ਸੱਚੀਂ ਪਿਆਰ ਕਰਦੇ ਹਨ? " " ਪੁੱਤ ਪਿਆਰ ਕਦੇ ਦਿਖਾਵੇ ਦਾ ਨਹੀਂ ਹੁੰਦਾ। ਜਿਸ ਨੇ ਤੈਨੂੰ ਦਿਨ-ਰਾਤ ਕੰਮਾਈ ਕਰਕੇ, ਖਿਲਾ-ਪਿਆ ਕੇ ਇੰਡੀ ਵੱਡੀ ਕੀਤਾ ਹੈ। ਉਸ ਬਾਰੇ ਤੂੰ ਆਪ ਕੀ ਸੋਚਦੀ ਹੈ? ਪਿਆਰ ਕਦੇ ਮੁੱਕਦਾ ਨਹੀਂ ਹੈ। ਬੰਦੇ ਦੀ ਹੀ ਪਕੜ ਵਿੱਚ ਨਹੀਂ ਆਉਂਦਾ। ਸੰਭਾਲਣਾਂ ਹੀ ਔਖਾ ਹੈ।"

Comments
Post a Comment