ਭਾਗ 33 ਬਦਲਦੇ ਰਿਸ਼ਤੇ


ਇਹ ਸਾਰਾ ਪੈਸਾ ਪਬਲਿਕ ਤੋਂ ਹੀ ਇਕੱਠਾ ਕੀਤਾ ਹੁੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਕਿਮ, ਬੌਬ, ਕੈਵਨ ਨੂੰ ਸੁੱਖੀ ਹੌਸਪੀਟਲ ਦੇਖ਼ਣ ਗਈ ਸੀ। ਫਿਰ ਉਹ ਐਕਸੀਡੈਂਟ ਵਾਲੀ ਜਗਾ ਤੇ ਗਈ। ਉਥੇ ਬੌਬ ਦੀ ਕਾਰ ਨਹੀਂ ਸੀ। ਪੁਲੀਸ ਨੇ ਸਾਰੀਆਂ ਐਕਸੀਡੈਂਟ ਵਾਲੀਆਂ ਗੱਡੀਆਂ, ਟੋਹ ਕਰਾ ਦਿੱਤੀਆਂ ਸਨ। ਸੁੱਖੀ ਨੇ ਪੁਲੀਸ ਨੂੰ ਫੋਨ ਕੀਤਾ। ਪੁਲੀਸ ਅਫ਼ੀਸਰ ਨੇ ਦੱਸਿਆ, " ਬੌਬ ਦੀ ਕਾਰ ਬਹੁਤ ਜ਼ਿਆਦਾ ਟੁੱਟ ਗਈ ਸੀ। ਕਾਰ ਨੂੰ ਜੰਕ-ਜਾਰਡ ਵਿੱਚ ਭੇਜ ਦਿੱਤਾ ਹੈ। ਪੁਲੀਸ ਨੂੰ ਰਿਪੋਰਟ ਲਿਖਾ ਕੇ, ਆਪਦੀ ਕਾਰ ਇੰਨਸ਼ੋਰੈਸ ਨੂੰ ਐਕਸੀਡੈਂਟ ਬਾਰੇ ਦੱਸ ਦੇਵੋ। " " ਮੇਰੇ ਕੋਲ ਕਾਰ ਦੀ ਇੰਨਸ਼ੋਰੈਸ ਤੇ ਰਿਜਸਟੇਸ਼ਨ ਨਹੀਂ ਹੈ। ਘਰੋਂ ਲੱਭ ਕੇ. ਰਿਪੋਰਟ ਲਿਖਾ ਦਿੰਦੀ ਹਾਂ। " " ਤੁਸੀਂ ਪੇਪਰ ਲੱਭ ਕੇ, ਪੁਲੀਸ ਨੂੰ ਫੋਨ ਕਰ ਦੇਣਾਂ। ਪੁਲੀਸ ਅਫ਼ੀਸਰ ਤੁਹਾਡੇ ਘਰ ਆ ਕੇ, ਰਿਪੋਰਟ ਲਿਖ ਸਕਦੇ ਹਨ। " ਸੁੱਖੀ ਘਰ ਦੇ ਵਿੱਚ ਪਏ ਪੇਪਰਾਂ ਨੂੰ ਫੋਲਣ ਲੱਗ ਗਈ ਸੀ।

ਸੁੱਖੀ ਨੂੰ ਇੰਨਸ਼ੋਰੈਸ ਦੇ ਪੇਪਰ ਲੱਭ ਗਏ ਸਨ। ਉਹ ਪੁਲੀਸ ਰਿਪੋਰਟ ਲਿਖਾਉਣ ਚਲੀ ਗਈ। ਅਫ਼ੀਸਰ ਨੇ ਇੰਨਸ਼ੋਰੈਸ ਨੂੰ ਦੇਣ ਵਾਲੇ ਦੋ ਪੇਪਰ ਦੇ ਦਿੱਤੇ ਸਨ। ਇੱਕ ਉਤੇ ਲਿਖਤੀ ਰਿਪੋਰਟ ਸੀ। ਦੂਜੇ ਉਤੇ ਕਾਰ ਦੀ ਬੌਡੀ ਬਣੀ ਹੋਈ ਸੀ। ਜਿਥੋਂ ਕਾਰ ਟੁੱਟੀ ਸੀ। ਉਥੇ ਗੋਲ ਚੱਕਰ ਲਾ ਦਿੱਤੇ ਸਨ। ਇੰਨਸ਼ੋਰੈਸ ਨੂੰ ਰਿਪੋਰਟ ਫੈਕਸ ਰਾਹੀਂ ਭੇਜ ਦਿੱਤੀ ਸੀ। ਕਾਰ ਠੀਕ ਕਰਾਉਣ ਵਾਲੀ ਨਹੀਂ ਸੀ। ਇਸ ਲਈ ਕਾਰ ਦੀ ਪੂਰੀ ਕੀਮਤ ਮਿਲ ਜਾਂਣੀ ਸੀ। ਐਕਸੀਡੈਂਟ ਇੰਨਾਂ ਜ਼ਬਰਦਸਤ ਹੋਇਆ ਸੀ। ਕਾਰ ਇੰਨਸਪੈਕਸ਼ਨ ਕਰਨ ਵਾਲੇ ਵੀ ਚੱਕਰ ਵਿੱਚ ਪੈ ਗਏ। ਪਤਾ ਨਹੀਂ ਲੱਗ ਰਿਹਾ ਸੀ। ਕਿਹੜੀ ਕਾਰ ਕਿਧਰੋਂ ਆ ਕੇ ਬੱਜੀ? ਫੁੱਲ ਕਵਰੇਜ ਹੋਵੇ, ਤਾਂ ਗੱਡੀ ਦੀ ਜੁੰਮੇਬਾਰੀ ਇੰਨਸ਼ੋਰੈਸ ਦੀ ਹੁੰਦੀ ਹੈ। ਇਹ ਸਾਰਾ ਪੈਸਾ ਪਬਲਿਕ ਤੋਂ ਹੀ ਇਕੱਠਾ ਕੀਤਾ ਹੁੰਦਾ ਹੈ। ਕਾਰ ਇੰਨਸ਼ੋਰੈਸ ਦੀ ਕੀਮਤ, ਬੰਦੇ ਦੀ ਉਮਰ ਤੇ ਕੀਤੇ ਐਕਸੀਡੈਂਟ ਉਤੇ ਨਿਰਭਰ ਕਰਦੀ ਹੈ।

ਇੰਨਸ਼ੋਰੈਸ ਦੇ ਪੇਪਰਾਂ ਨਾਲ ਪਏ, ਸੁੱਖੀ ਨੂੰ ਹੋਰ ਪੇਪਰ ਵੀ ਲੱਭੇ ਸੀ। ਉਹ ਪੇਪਰ ਗੈਰੀ ਦੇ ਨਾਂਮ ਸਨ। ਜੋ ਦੋ ਸਾਲ ਪੁਰਾਂਣੇ ਸਨ। ਉਸ ਨੇ ਵੱਡੇ-ਵੱਡੇ ਸਟੋਰਾਂ ਦੇ ਕਾਡ ਤੇ ਬੈਕਾਂ ਦੇ 15 ਮਾਸਟਰ ਕਾਡ ਬੱਣਾਂਏ ਹੋਏ ਸਨ। ਹਰ ਕਾਡ ਤਿੰਨ ਤੋਂ ਪੰਦਰਾਂ ਹਜ਼ਾਰ ਦੀ ਕੀਮਤ ਦਾ ਸੀ। ਕਾਡਾ ਤੋਂ ਪੂਰੀ ਰਾਸ਼ੀ ਚੱਕੀ ਦੇ ਬਿੱਲ ਆਏ ਹੋਏ ਸੀ। ਸਾਰਿਆਂ ਦਾ 29% ਵਿਆਜ ਸੀ। ਕੋਈ ਡਾਲਰ ਨਹੀਂ ਮੋੜਿਆ ਦਿੱਸਦਾ ਸੀ। ਸੁੱਖੀ ਨੂੰ ਹੋਰ ਪੇਪਰ ਦਿਸ ਗਏ। ਜੋ 6 ਸਾਲ ਪਹਿਲਾਂ ਦੇ ਸਨ। ਉਨਾਂ ਵਿੱਚ 90 ਹਜ਼ਾਰ ਦੇ ਬਿੱਲ ਆਏ ਸਨ। ਉਦੋਂ ਹੀ ਗੈਰੀ ਨੇ ਟੈਕਸੀ ਤੇ ਟੈਕਸੀ ਦੀ ਪਲੇਟ ਖ੍ਰੀਦੀ ਸੀ। ਕਿਸੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਦਿੱਸਦਾ ਸੀ।

ਹੁਣ ਸੁੱਖੀ ਨੂੰ ਸਮਝ ਲੱਗੀ ਸੀ। ਗੈਰੀ ਇੰਨੀ ਐਸ਼ ਕਿਵੇਂ ਕਰਦਾ ਹੈ? ਕਈ ਲੋਕ ਐਸਾ ਹੀ ਕਰਦੇ ਹਨ। ਮਾਸਟਰ ਕਾਡ ਤੋਂ ਚੀਜ਼ਾਂ ਖ੍ਰੀਦੀ ਜਾਂਦੇ ਹਨ। ਡਾਲਰ ਵਾਪਸ ਨਹੀਂ ਕਰਦੇ। ਚਾਰ ਕੁ ਸਾਲ ਮਾਸਟਰ ਕਾਡ ਵਾਲੇ ਫੋਨ ਕਰਕੇ, ਚਿੱਠੀਆਂ ਪਾ ਕੇ ਹੰਭ ਜਾਂਦੇ ਹਨ। ਸਾਰੇ ਚਾਰਜ਼ ਡਿਸ-ਮਿਸ ਕਰ ਦਿੰਦੇ ਹਨ। ਐਸੇ ਲੋਕ ਫਿਰ ਫੇਰਾ-ਫੇਰੀ ਕਰਨ ਲਈ ਤਿਆਰ ਹੋ ਜਾਂਦੇ ਹਨ। ਕਰਜ਼ੇ ਵਾਲਾ ਤਾਂ ਇੰਡੀਆ ਵਾਲਾ ਹੀ ਕੰਮ ਹੈ। ਜਿਸ ਨੂੰ ਐਸੇ ਕੰਮਾਂ ਦਾ ਬਲ ਆ ਜਾਵੇ। ਬੇਈਮਾਨੀ ਕਰਨ ਤੋਂ ਪਿਛੇ ਨਹੀਂ ਹੱਟਦਾ।

Comments

Popular Posts