ਭਾਗ 25 ਬਦਲਦੇ ਰਿਸ਼ਤੇ

ਦਿਮਾਗ ਜਿੰਨਾਂ ਵਰਤਿਆ ਜਾਵੇ। ਉਨਾਂ ਹੀ ਵੱਧਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਬੰਦੇ, ਪੱਸ਼ੂਆਂ, ਜਾਨਵਰਾਂ ਦਾ ਦਿਮਾਗ ਜਿੰਨਾਂ ਵਰਤਿਆ ਜਾਵੇ। ਉਨਾਂ ਹੀ ਵੱਧਦਾ ਹੈ। ਇਹ ਬਹੁਤ ਕੁੱਝ ਸਿੱਖ ਸਕਦੇ ਹਨ। ਕਿਸੇ ਦਾ ਦਿਮਾਗ ਕੁੱਝ ਨਾਂ ਕੁੱਝ ਸਿੱਖਣ ਦੇ ਕਾਬਲ ਹੁੰਦਾ ਹੈ। ਜੇ ਦਿਮਾਗ ਚੰਗੇ ਪਾਸੇ ਵਰਤਿਆ ਜਾਵੇ ਤਰੱਕੀ ਕਰਦਾ ਹੈ। ਸਿੱਖਿਆ ਹੋਈਆ ਚੰਗੀਆਂ ਆਦਤਾਂ ਸੁਧਰਨ ਵਿੱਚ ਕੰਮ ਆਉਂਦੀਆਂ ਹਨ। ਬੰਦੇ, ਪੱਸ਼ੂਆਂ, ਜਾਨਵਰਾਂ ਨੂੰ ਜਿਵੇਂ ਵੀ ਬੱਣਾਂਉਣਾ ਹੋਵੇ। ਉਨਾਂ ਨੂੰ ਜਨਮ ਤੋਂ ਹੀ ਵੈਸਾ ਕਰਨ ਲਈ ਸਿੱਖਾਇਆ ਜਾਵੇ। ਰੌਬੀ ਨੇ ਪਿਛਲੇ ਕੰਮਰੇ ਵਿੱਚ ਜੈਕੀ ਨਾਂਮ ਦਾ ਕੁੱਤਾ ਰੱਖਿਆ ਹੋਇਆ ਸੀ। ਇਹ ਮਸਾਂ ਪੰਜ ਕੁ ਕਿਲੋ ਦਾ ਸੀ। ਭੂਰੀ ਤੇ ਚਿੱਟੀ ਜੱਤ ਵਾਲਾ ਸੀ। ਕੰਨ ਲੰਬੇ ਤੇ ਲੱਮਕ ਰਹੇ ਸਨ। ਉਹ ਕੁੱਤਾ ਕਦੇ ਵੀ ਆਮ ਕੁੱਤਿਆਂ ਵਾਂਗ ਭੋਕਿਆ ਨਹੀਂ ਸੀ। ਉਹ ਘਰ ਆਉਣ ਵਾਲੇ ਹਰ ਬੰਦੇ ਨੂੰ ਜਾਂਣਦਾ ਸੀ। ਜਦੋਂ ਕੋਈ ਦਰ ਉਤੇ ਆ ਜਾਂਦਾ ਸੀ। ਬਿਲ ਬੱਜਣ ਤੋਂ ਪਹਿਲਾਂ ਹੀ ਉਸ ਨੂੰ ਵਿੜਕ ਆ ਜਾਂਦੀ ਸੀ। ਉਹ ਕਦੇ ਰੌਬੀ ਵੱਲ ਭੱਜਦਾ ਸੀ। ਕਦੇ ਦਰਵਾਜੇ ਵੱਲ ਜਾਂਦਾ ਸੀ। ਆਪਦਾ ਇੱਕ ਪੰਜਾ ਚੱਕ ਕੇ ਹੱਥ ਮਿਲਾਉਂਦਾ ਸੀ। ਫਿਰ ਉਸ ਦੇ ਅੱਗੇ-ਅੱਗੇ ਚੱਲ ਕੇ, ਸੋਫ਼ੇ ਮੂਹਰੇ ਜਾ ਕੇ ਖੜ੍ਹ ਜਾਂਦਾ ਸੀ। ਅੱਗਲੇ ਨੂੰ ਪੂਰੀ ਤਰਾ ਬੈਠਣ ਲਈ ਸਮਝਾ ਦਿੰਦਾ ਸੀ। ਜਦੋਂ ਉਹ ਆਪਦੇ ਸੋਫ਼ੇ ਉਤੇ ਬੈਠ ਜਾਂਦਾ ਸੀ। ਕਿਸੇ ਬਜੁਰਗ ਬੁੱਢੇ ਵਾਂਗ ਮਹਿਮਾਂਨ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਸੀ। ਜਦੋਂ ਚਾਹ, ਪਾਣੀ ਵਾਲੇ ਭਾਡੇ ਖ਼ਾਲੀ ਹੋ ਜਾਂਦੇ ਸਨ। ਜੈਕੀ ਫਿਰ ਕਿਚਨ, ਸੋਫਿਆ ਤੱਕ ਗੇੜੇ ਲਗਾਉਣ ਲੱਗ ਜਾਂਦਾ ਸੀ। ਰਸੋਈ ਵਿੱਚ ਖੜ੍ਹੀਆਂ ਮੈਡੀ ਤੇ ਨੀਲਮ ਸਮਝ ਜਾਂਦੀਆਂ ਸਨ। ਜੈਕੀ ਦਾ ਇਸ ਤਰਾਂ ਟਹਿਲਣ ਦਾ ਕੀ ਮੱਕਸਦ ਹੈ।

ਆਪੇ ਸਮੇਂ ਸਿਰ ਖਾਂਣਾਂ ਖਾਂਦਾ ਸੀ। ਬੰਦਿਆਂ ਵਾਂਗ ਬਾਥਰੂਮ ਵਰਦਾ ਸੀ। ਰਾਤ ਨੂੰ ਆਪੇ ਪਿੱਛਲੇ ਕੰਮਰੇ ਵਿੱਚ ਜਾ ਕੇ ਬੈਠ ਜਾਂਦਾ ਸੀ। ਮੈਡੀ, ਨੀਲਮ ਤੇ ਰੌਬੀ ਦੇ ਕੰਮ ਤੇ ਜਾਂਣ ਸਮੇਂ ਵੀ ਉਸ ਨੂੰ ਪਤਾ ਹੁੰਦਾ ਸੀ। ਉਠਣ ਦਾ ਸਮਾਂ ਹੋ ਗਿਆ ਹੈ। ਹਰ ਇੱਕ ਦੇ ਰੂਮ ਦੇ ਡੋਰ ਉਤੇ ਸਿਰ ਮਾਰ ਕੇ ਖੜ੍ਹਕਾ ਕਰਦਾ ਸੀ। ਸ਼ਾਮ ਨੂੰ ਆਉਣ ਸਮੇਂ ਵਿੰਡੋ ਵਿੱਚ ਬੈਠਾ ਹੁੰਦਾ ਸੀ। ਉਨਾਂ ਨੂੰ ਘਰ ਆਂਇਆ ਦੇਖ਼ ਕੇ, ਕਲਾ-ਬਜੀਆਂ ਲਗਾਉਣ ਲੱਗ ਜਾਂਦਾ ਸੀ। ਅੱਗੇ ਪਿਛੇ ਫਿਰ ਕੇ ਪੈਰ ਚੱਟਦਾ ਸੀ। ਫੈਮਲੀ ਮੈਂਬਰ ਵਾਂਗ ਰਹਿੰਦਾ ਸੀ। ਗਰਮੀਆਂ ਨੂੰ ਗਾਰਡਨ ਵਿੱਚ ਕਈ ਤਰਾਂ ਦੇ ਜਾਨਵਰ ਆਉਂਦੇ ਸਨ। ਰੌਬੀ ਸਾਰਿਆਂ ਲਈ ਖਾਂਣ-ਪੀਣ ਲਈ ਖੁੱਲੇ ਭਾਂਡੇ ਵਿੱਚ ਪਾ ਕੇ ਖਾਂਣਾਂ ਰੱਖ ਦਿੰਦਾ ਸੀ। ਜੈਕੀ ਵੀ ਉਨਾਂ ਨਾਲ ਖੇਡਣ ਲੱਗ ਜਾਂਦਾ ਸੀ। ਆਂਢ-ਗੁਆਂਢ ਦੇ ਪਿਟ ਬਿੱਲੀਆਂ ਕੁੱਤੇ ਆ ਜਾਂਦੇ ਸਨ। ਇਸ ਤਰਾਂ ਲੱਗਦਾ ਸੀ। ਜਿਵੇਂ ਬੰਦਿਆਂ ਵਾਂਗ ਜੈਕੀ ਦਾ ਵੀ ਇੰਨਾਂ ਨਾਲ ਮਿਲ ਵਰਤਣ ਸੀ। ਸਾਊ ਜਿਹਾ ਬੱਣ ਕੇ ਉਨਾਂ ਦੇ ਅੱਗੇ ਪਿਛੇ ਘੁੰਮਦਾ ਸੀ। ਫਿਰ ਹੋਲੀ-ਹੋਲੀ ਸਾਰੇ ਰੱਲ ਕੇ ਸ਼ਰਾਰਤਾਂ ਕਰਦੇ ਸਨ। ਖੇਡਦੇ ਸਨ। ਆਪਸ ਵਿੱਚ ਖਾਂਣ ਸਮੇਂ ਵੀ ਨਹੀਂ ਲੱੜਦੇ ਸਨ। ਸਾਰੇ ਹੀ ਟ੍ਰੇਡ ਸਨ। ਉਨਾਂ ਦੀਆਂ ਆਦਤਾਂ ਸੁਧਰੀਆਂ ਹੋਈਆਂ ਸਨ।

ਰੌਬੀ ਘਰੇ ਬਲੂੰਗੜਾ ਵੀ ਲੈ ਆਇਆ ਸੀ। ਬਿੱਲੀ ਦਾ ਬੱਚਾ ਜੀਮੀ ਜਿਸ ਦਿਨ ਆਇਆ ਸੀ। ਉਹ ਛਾਲਾਂ ਮਾਰਦਾ ਭੱਜਿਆ ਫਿਰਦਾ ਹੈ। ਕਈ ਘਰ ਦੇ ਭਾਂਡੇ ਤੋੜ ਦਿੱਤੇ ਸਨ। ਕਦੇ ਝੋਰ ਲਾ ਕੇ, ਰੌਬੀ ਵੱਲ ਦੇਖ਼ਦਾ ਸੀ। ਫਿਰ ਰੌਬੀ ਨੂੰ ਡਾਹ ਨਹੀਂ ਦੇ ਰਿਹਾ ਸੀ। ਮਸਾਂ ਫੜ ਕੇ, ਰੌਬੀ ਉਸ ਨੂੰ ਕਿੱਟ ਵਿੱਚ ਬੰਦ ਕਰਦਾ ਸੀ। ਜੈਕੀ ਉਸ ਕੋਲੇ ਜਾ ਕੇ ਖੇਡਣ ਦੀ ਕੋਸ਼ਸ਼ ਕਰਦਾ ਸੀ। ਛੇਤੀ ਹੀ ਜੀਮੀ ਦੀ ਸਮਝ ਵਿੱਚ ਆਉਣ ਲੱਗ ਗਿਆ ਸੀ। ਉਹ ਵੀ ਜੈਕੀ ਨਾਲ ਲਾਡੀਆਂ ਕਰਨ ਲੱਗ ਗਿਆ। ਕੁੱਝ ਹੀ ਦਿਨਾਂ ਵਿੱਚ ਉਹ ਜੈਕੀ ਦੀਆਂ ਸਾਰੀਆਂ ਆਦਤਾਂ ਸਿੱਖ ਗਿਆ। ਜਿਮੀ ਨੇ ਆਪਦੀ ਮਾਂ ਤੋਂ ਸ਼ੁਰੂ ਵਿੱਚ ਸਿੱਖਿਆ ਸੀ। ਪਹਿਲਾਂ ਉਹ ਮਿੱਟੀ ਪੱਟਦਾ ਸੀ। ਫਿਰ ਉਸ ਟੋਏ ਪੱਟੇ ਵਿੱਚ ਛਿੱਟ ਕਰਦਾ ਸੀ। ਉਤੇ ਮਿੱਟੀ ਪਾ ਦਿੰਦਾ ਸੀ। ਉਸ ਲਈ ਠੰਡ ਵਿੱਚ ਵੀ ਦਰਵਾਜੇ ਵਿੱਚ ਬਾਹਰ ਆਉਣ-ਜਾਂਣ ਨੂੰ ਛੋਟੀ ਜਿਹੀ ਮੋਰੀ ਰੱਖੀ ਹੋਈ ਸੀ। ਜੋ ਜਿਮੀ ਦੇ ਲੰਘਣ ਪਿਛੋਂ ਆਪੇ ਬੰਦ ਹੋ ਜਾਂਦੀ ਸੀ। ਸ਼ਾਮ ਦੇ ਸਮੇਂ ਜਿਮੀ, ਜੈਕੀ ਤੇ ਰੌਬੀ ਦੌੜਨ ਜਾਂਦੇ ਸਨ। ਦੋਂਨੇਂ ਰੌਬੀ ਤੋਂ ਪਹਿਲਾਂ ਹੀ ਤਿਆਰ ਹੋ ਕੇ ਦਰਾਂ ਮੂਹਰੇ ਬੈਠ ਜਾਂਦੇ ਸਨ। ਰੌਬੀ ਨੂੰ ਪਿਛੇ ਛੱਡ ਕੇ, ਰੇਸ ਵਿੱਚ ਜਿੱਤ ਜਾਂਦੇ ਸਨ। ਦੋਂਨੇਂ ਉਸ ਤੋਂ ਪਹਿਲਾਂ ਘਰ ਆ ਜਾਂਦੇ ਸਨ। ਮੈਡੀ, ਨੀਲਮ ਇੰਨਾਂ ਤੋਂ ਡਰਦੀਆਂ ਸਨ। ਦੋਂਨੇ ਹੀ ਸਮਝਦੇ ਸਨ। ਉਨਾਂ ਨੇੜੇ ਘੱਟ ਹੀ ਹੁੰਦੇ ਸਨ। ਦੋਂਨੇਂ ਬੱਚਿਆਂ ਵਾਂਗ ਰੌਬੀ ਦਾ ਸਾਥ ਦਿੰਦੇ ਸਨ।

Comments

Popular Posts