ਭਾਗ 32 ਬਦਲਦੇ ਰਿਸ਼ਤੇ
ਦੋਸਤ, ਸਹੇਲੀ ਜਾਂ ਕਿਸੇ ਹੋਰ ਨੂੰ ਕਦੇ ਵੀ ਪਤੀ-ਪਤਨੀ ਦੇ ਸੈਕਸੀ ਟ੍ਰਿਕ ਨਾਂ ਦੱਸੋ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਬਿੰਦੂ ਆਪਦੀ ਕਾਰ ਦੁਆਲੇ ਗੇੜਾ ਕੱਢ ਕੇ ਵਾਪਸ ਆ ਗਈ ਸੀ। ਉਸ ਨੂੰ ਇੰਨੇ ਘੰਟਿਆਂ ਪਿਛੋਂ ਵੀ ਲੱਗਦਾ ਸੀ। ਸੋਨੀ ਇਧਰ-ਉਧਰ ਹੀ ਕਿਤੇ ਹੈ। ਉਸ ਨੇ ਕਿਹਾ, " ਜੀਜਾ ਜੀ ਦੀ ਟੈਕਸੀ ਵੀ ਅਜੇ ਨਹੀਂ ਆਈ। ਅੱਗੇ ਤਾਂ ਇਸ ਵੇਲੇ ਜੀਜਾ ਜੀ ਆ ਜਾਂਦੇ ਹਨ। " ਗੇਲੋ ਨੇ ਉਪਰੋਂ ਥੱਲਿਉਂ ਸਾਰਾ ਘਰ ਦੇਖ਼ ਲਿਆ ਸੀ। ਉਸ ਨੇ ਕਿਹਾ, " ਮੈਨੂੰ ਵੀ ਗੈਰੀ ਕਿਤੇ ਨਹੀਂ ਦਿੱਸਿਆ। ਇਹ ਦੋਂਨੇਂ ਸਵੇਰੇ-ਸਵੇਰੇ ਕਿਥੇ ਚਲੇ ਗਏ? " " ਮੰਮੀ ਉਹ ਦੋਂਨੇਂ ਰਾਤ ਹੀ ਘਰੋਂ ਭੱਜ ਗਏ ਸਨ। " " ਉਨਾਂ ਨੇ ਘਰੋਂ ਕਿਉਂ ਭੱਜਣਾਂ ਸੀ? ਕੀ ਗੱਲ ਹੋ ਗਈ? ਕੀ ਤੂੰ ਗੈਰੀ ਨੂੰ ਕੁੱਝ ਕਿਹਾ ਸੀ? ਤੂੰ ਵੀ ਬੋਲਣ ਲੱਗੀ ਕੁੱਝ ਨਹੀਂ ਸੋਚਦੀ। ਤੂੰ ਵੀ ਦਿਮਾਗ ਠੰਡਾ ਰੱਖਿਆ ਕਰ। ਜਮਾਈ ਰਾਜਾ ਭਗਤ ਬੰਦਾ ਹੈ। ਤੈਨੂੰ ਦੋ ਤਿੰਨ ਨਹੀਂ ਕਹਿੰਦਾ। " " ਮੰਮੀ ਸੋਨੀ ਨੇ ਠੀਕ ਨਹੀਂ ਕੀਤਾ। ਉਸ ਨੂੰ ਗੈਰੀ ਲੱਭਾ ਸੀ। ਮੇਰੇ ਪਤੀ ਉਤੇ ਹੀ ਡੋਰੇ ਪਾ ਲਏ। ਘਰ ਤੋਂ ਬਾਹਰ ਬਥੇਰੀ ਮਡੀਰ ਫਿਰਦੀ ਹੈ। ਗੈਰੀ ਦਾ ਤਾਂ ਪਹਿਲਾਂ ਹੀ ਬੰਨ ਸੁਬ ਟੁੱਟਿਆ ਹੋਇਆ। " " ਦੀਦੀ ਇਹ ਕੀ ਬਕਵਾਸ ਕਰਦੀ ਹੈ? ਸੋਨੀ ਐਸੀ ਨਹੀਂ ਹੈ। " " ਬਿੰਦੂ ਤੈਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ। ਤੂੰ ਕੰਮ ਤੇ ਜਾ। ਮੈਂ ਆਪੇ ਦੋਂਨਾਂ ਨੂੰ ਲੱਭ ਲਵਾਂਗੀ। ਮੈਨੂੰ ਗੈਰੀ ਦੇ ਸਾਰੇ ਟਿੱਕਾਣਿਆਂ ਦਾ ਪਤਾ ਹੈ। " " ਦੀਦੀ ਮੈਂ ਵੀ ਜੌਬ ਤੇ ਨਹੀਂ ਜਾਂਣਾਂ। ਮੈਂ ਸਾਡੀ ਦੋਂਨਾਂ ਦੀ ਸਿਕ ਕਾਲ ਕਰ ਦਿੰਦੀ ਹਾਂ। "
ਔਰਤਾਂ ਹੀ ਆਪਸ ਵਿੱਚ ਘੁਸਰ-ਮੁਸਰ ਕਰ ਰਹੀਆਂ ਸਨ। ਲਾਭ ਨੂੰ ਅਜੇ ਤੱਕ ਪਤਾ ਨਹੀਂ ਲੱਗਾ ਸੀ। ਉਸ ਨੇ ਬਿੰਦੂ ਨੂੰ ਪੁੱਛਿਆ, " ਅੱਜ ਤੁਸੀਂ ਅਜੇ ਕੰਮ ਤੇ ਕਿਉਂ ਨਹੀਂ ਗਈਆ? " " ਡੇਡੀ ਬੁਖ਼ਾਰ ਹੋ ਗਿਆ ਹੈ " " ਤੁਹਾਨੂੰ ਦੋਂਨਾਂ ਨੂੰ ਤਾਪ ਚੜ੍ਹ ਗਿਆ। ਸੁੱਖੀ ਵੀ ਘਰ ਬੋਲਦੀ ਸੀ। ਉਹ ਵੀ ਘਰ ਲੱਗਦੀ ਹੈ। ਡਾਕਟਰ ਦੇ ਜਾ ਆਵੋ। " " ਦੀਦੀ ਦਾ ਅੱਜ ਕੰਮ ਘੱਟ ਸੀ। ਡੈਡੀ ਜੀ ਸੋਨੀ ਦੁਵਾਈ ਲੈਣ ਗਈ ਹੈ। ਉਹੀ ਦੁਵਾਈ ਮੈਂ ਵੀ ਖਾ ਲੈਣੀ ਹੈ। ਜੋ ਉਹ ਲੈ ਕੇ ਆਵੇਗੀ। " " ਮੈਨੂੰ ਚਾਹ ਦਾ ਕੱਪ ਫੜਾ ਦੇ। ਦੋ ਮੇਥਿਆਂ ਵਾਲੀਆਂ ਰੋਟੀਆਂ ਵੀ ਦਹੀਂ ਨਾਲ ਫੜਾ ਦੇ। ਬਿੰਦੂ ਪੁੱਤ ਜੇ ਬਿਮਾਰ ਵੀ ਹੋਈਏ। ਮਸੋਸਿਆ ਜਿਹਾ ਮੂੰਹ ਨਹੀਂ ਬੱਣਾਂ ਕੇ ਰੱਖੀਦਾ। ਕੰਮ ਕਰੀਦਾ ਹੈ। ਕੰਮ ਦੇਖ਼ ਕੇ ਤਾਪ ਚੇਤੇ ਨਹੀਂ ਆਉਂਦਾ। "
ਸੁੱਖੀ ਨੂੰ ਨੀਲਮ ਦਾ ਫੋਨ ਆਇਆ। ਉਸ ਨੇ ਕਿਹਾ, " ਅੰਟੀ ਕਿਮ ਫੋਨ ਨਹੀਂ ਚੱਕ ਰਹੀ। ਮੈਨੂੰ ਨਾਂ ਹੀ ਕਲਾਸ ਵਿੱਚ ਦਿੱਸੀ ਹੈ। " " ਬੌਬੀ ਤੋਂ ਐਕਸੀਡੈਂਟ ਹੋ ਗਿਆ ਹੈ। ਕਿਮ, ਕੈਵਨ, ਬੌਬ ਹਸਪਤਾਲ ਹਨ। " " ਬਹੁਤ ਮਾੜੀ ਖ਼ਬਰ ਹੈ। ਮੈਂ ਸਕੂਲ ਪਿਛੋਂ ਹਸਪਤਾਲ ਜਾ ਕੇ ਆਂਵਾਂਗੀ। ਅੰਟੀ ਮੈਂ ਇੱਕ ਜਰੂਰੀ ਗੱਲ ਕਰਨੀ ਹੈ। ਪਤਾ ਨਹੀਂ ਤੁਹਾਨੂੰ ਚੰਗੀ ਲੱਗੇ ਜਾਂ ਨਾਂ। ਮੈਂ ਪਹਿਲਾਂ ਹੀ ਮੁਆਫ਼ੀ ਚਹੁੰਦੀ ਹਾਂ। ਮੇਰੇ ਨਾਲ ਗੁੱਸੇ ਨਾਂ ਹੋਣਾਂ। ਤੁਸੀਂ ਮੈਨੂੰ ਮਾਂ ਜਿੰਨਾਂ ਆਸਰਾ ਦਿੱਤਾ ਹੈ। " " ਨੀਲਮ ਕੋਈ ਵੀ ਸਹੀ ਗੱਲ ਕਰਨ ਲੱਗੇ। ਡਰੀਦਾ ਨਹੀਂ ਹੈ। ਜੇ ਤੇਰਾ ਮਨ ਹੌਲਾ ਹੁੰਦਾ ਹੈ, ਤਾਂ ਦੱਸਦੇ। " ਤੁਹਾਨੂੰ ਪਤਾ ਹੀ ਹੈ। ਮੇਰੇ ਨਾਲ ਵਾਲੇ ਕੰਮਰੇ ਵਾਲੀ ਮੈਂਡੀ ਤਾਂ ਇੰਡੀਆ ਗਈ ਹੈ। ਰੌਬੀ ਰਾਤ ਨੂੰ ਦੂਜੀ ਜੌਬ ਕਰਨ ਜਾਂਦਾ ਹੈ। ਵੱਡੀ ਰਾਤ ਮੈਂਡੀ ਦੇ ਰੂਮ ਵਿਚੋਂ ਕਿਸੇ ਮਰਦ ਤੇ ਔਰਤ ਦੀਆਂ ਅਵਾਜ਼ਾਂ ਆ ਰਹੀਆਂ ਸੀ। ਮੈਂਡੀ ਨੇ ਅਜੇ ਮਹੀਨੇ ਨੂੰ ਵਾਪਸ ਆਉਣਾਂ ਹੈ। " " ਸਾਫ਼-ਸਾਫ਼ ਦੱਸ, ਕੀ ਗੱਲ ਹੈ? "
" ਜਿਸ ਦਿਨ ਮੈਂ ਤੁਹਾਡੇ ਘਰ ਰਹੀ ਸੀ। ਤੁਹਾਡੀ ਬੇਸਮਿੰਟ ਵਿੱਚ ਉਸ ਦਿਨ ਵੀ ਬੰਦਾ ਆਇਆ ਸੀ। ਇਹ ਉਸੇ ਬੰਦੇ ਦੀ ਅਵਾਜ਼ ਸੀ। ਉਸ ਦਿਨ ਵੀ ਮੈਂ ਸ਼ਕਲ ਨਹੀਂ ਦੇਖ਼ੀ ਸੀ। ਉਸ ਦਿਨ ਜੋ ਔਰਤ ਦੀ ਅਵਾਜ਼ ਸੁਣੀ ਸੀ। ਉਹ ਤਾਂ ਫਿਰ ਮੈਂਡੀ ਹੀ ਸੀ। ਇਸ ਦਾ ਮੱਤਲਬ ਉਸ ਮਰਦ ਕੋਲ ਸਾਡੇ ਘਰ ਦੀ ਤੇ ਮੈਂਡੀ ਦੇ ਰੂਮ ਦੀ ਚਾਬੀ ਹੈ।" " ਨੀਲਮ ਤੇਰਾ ਮੱਤਲਬ ਮੈਂਡੀ ਮੇਰੀ ਬੇਸਮਿੰਟ ਵਿੱਚ ਆਈ ਸੀ। ਉਸ ਨਾਲ ਜੋ ਮਰਦ ਸੀ। ਉਹ ਰਾਤ ਦਾ ਮੈਂਡੀ ਦੇ ਰੂਮ ਵਿੱਚ ਹੈ। ਓ ਮਾਈ ਗੌਡ, ਮੈਂਡੀ ਨੇ ਮੇਰੇ ਕੋਲੋ ਗੈਰੀ ਦੀਆਂ ਗੱਲਾ ਸੁਣ-ਸੁਣ ਕੇ, ਉਸ ਉਤੇ ਡੋਰੇ ਪਾ ਲਏ। ਇਹ ਮੈਂ ਕੀ ਕਰ ਬੈਠੀ? ਦੋਸਤ, ਸਹੇਲੀ ਜਾਂ ਕਿਸੇ ਹੋਰ ਨੂੰ ਕਦੇ ਵੀ ਪਤੀ-ਪਤਨੀ ਦੇ ਸੈਕਸੀ ਟ੍ਰਿਕ ਨਾਂ ਦੱਸੋ। " " ਸਵੇਰ ਤੱਕ ਤਾਂ ਉਥੇ ਹੀ ਸੀ। ਰੌਬੀ ਵੀ ਘਰ ਨਹੀਂ ਆਇਆ। ਤੁਸੀਂ ਹੀ ਮੇਰੀ ਮਦੱਦ ਕਰ ਸਕਦੇ ਹੋ। ਮੈਨੂੰ ਬਹੁਤ ਡਰ ਲਗਦਾ ਹੈ। " " ਨੀਲਮ ਮੇਰੇ ਉਤੇ ਇੱਕ ਤੇ ਇੱਕ ਮਸੀਬਤਾਂ ਆਈ ਜਾਂਦੀਆਂ ਹਨ। ਮੈਂ ਮੰਮੀ ਤੇ ਬਿੰਦੂ ਨੂੰ ਲੈ ਕੇ ਆਉਂਦੀ ਹਾਂ। ਇਕੱਲੀ ਦੀ ਹਿੰਮਤ ਮੁੱਕ ਗਈ ਹੈ। "
ਸੁੱਖੀ ਨੇ ਨੀਲਮ ਨੂੰ ਸਕੂਲ ਤੋਂ ਕਾਰ ਵਿੱਚ ਬੈਠਾਇਆ ਸੀ। ਉਸੇ ਕੋਲ ਘਰ ਦੀ ਚਾਬੀ ਸੀ। ਇਹ ਚਾਰੇ ਜਾਂਣੀਆਂ ਨੀਲਮ ਤੇ ਮੈਂਡੀ ਦੇ ਘਰ ਚਲੀਆਂ ਗਈਆਂ। ਉਹ ਮਰਦ-ਔਰਤ, ਮੈਂਡੀ ਦੇ ਰੂਮ ਵਿੱਚ ਗੱਲਾਂ ਕਰਕੇ ਹੱਸ ਰਹੇ ਸਨ। ਸੁੱਖੀ, ਗੇਲੋ ਤੇ ਬਿੰਦੂ ਅਵਾਜ਼ਾਂ ਪਛਾਂਣ ਕੇ, ਦੰਗ ਹੀ ਰਹਿ ਗਈਆਂ। ਸੋਨੀ ਤੇ ਗੈਰੀ ਹੀ ਸਨ। ਸੁੱਖੀ ਨੇ ਕਿਹਾ, " ਹੁਣ ਕੀ ਕਰੀਏ? ਨੀਲਮ ਇਹ ਮੇਰਾ ਹਸਬੈਂਡ ਤੇ ਸੋਨੀ ਹੈ। " " ਅੰਟੀ ਫਿਰ ਤਾਂ ਇਸ ਦਾ ਬੈਂਡ ਵਜਾ ਦੇਵੋ। " ਗੇਲੋ ਨੇ ਕਿਹਾ, " ਮੈਂ ਸੋਨੀ ਨੂੰ ਗੁੱਤੋਂ ਫੜ ਕੇ, ਬਾਹਰ ਕੱਢਦੀ ਹਾਂ। " " ਮੰਮੀ ਜੇ ਰੌਲਾ ਪਵਾਂਗੇ। ਸ਼ਇਦ ਉਹ ਡੋਰ ਨਾਂ ਖੋਲਣ। ਜਾਂ ਪੁਲੀਸ ਨੂੰ ਫੋਨ ਕਰ ਦੇਣ। ਉਹ ਕੋਈ ਬੱਚੇ ਨਹੀਂ ਹਨ। " " ਅੰਟੀ ਸ਼ਾਇਦ ਉਨਾਂ ਨੂੰ ਇਹ ਵੀ ਪਤਾ ਹੈ। ਹੁਣ ਘਰ ਕੋਈ ਨਹੀਂ ਹੈ। ਮੇਰੇ ਕੋਲ ਤਰੀਕਾ ਹੈ। ਮੈਂ ਮੋਮਬੱਤੀ ਜਗਾ ਕੇ, ਫੈਅਰ ਅਲਾਰਮ ਕੋਲ ਕਰ ਦਿੰਦੀ ਹਾਂ। ਅਲਾਰਮ ਵਜਦੇ ਹੀ ਬਾਹਰ ਨੂੰ ਭੱਜਣਗੇ। " " ਨੀਲਮ ਅਲਾਰਮ ਉਤੇ ਟੈਸਟ ਵਾਲਾ ਬਟਨ ਲੱਗਾ ਹੈ। ਕੁਰਸੀ ਉਤੇ ਚੜ੍ਹਕੇ, ਉਸ ਨੂੰ ਦੱਬਦੇ। " ਅਲਾਰਮ ਵੱਜਦੇ ਹੀ ਗੈਰੀ ਤੇ ਸੋਨੀ ਕੰਮਰੇ ਵਿੱਚੋਂ ਬਾਹਰ ਆ ਗਏ। ਗੇਲੋ ਨੇ ਸੋਨੀ ਦੀ ਗੁੱਤ ਫੜ ਲਈ। ਉਹ ਚਪੇੜਾ ਮਾਰਦੀ ਥੱਕ ਗਈ। ਸੋਨੀ ਐਡੀ ਢੀਠ ਸੀ। ਇੱਕ ਬਾਰ ਵੀ ਗੱਲਤੀ ਨਹੀਂ ਮੰਨੀ। ਅੱਖ ਵਿੱਚੋਂ ਇੱਕ ਹੁੰਝੂ ਨਹੀਂ ਡੇਗਿਆ। ਗੈਰੀ ਉਥੋਂ ਖਿਸਕ ਗਿਆ ਸੀ। ਗੈਰੀ ਇੰਨਾਂ ਸਾਰੀਆਂ ਤੋਂ ਪਹਿਲਾਂ ਘਰ ਪਹੁੰਚ ਗਿਆ ਸੀ। ਬੱਗ ਦੇ ਘਾਰ ਚਰਕੇ ਆਉਣ ਵਾਂਗ, ਮਰਦ ਵੀ ਇਧਰ-ਉਧਰ ਧੱਕੇ ਖਾ ਕੇ, ਆਖ਼ਰ ਨੂੰ ਘਰ ਹੀ ਮੁੜਦਾ ਹੈ।

Comments
Post a Comment