ਭਾਗ 31 ਬਦਲਦੇ ਰਿਸ਼ਤੇ


ਕਈ ਲੋਕ ਨਮਕ ਖਾ ਕੇ, ਹਰਾਮ ਕਰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਬੇਸਮਿੰਟ ਵਿੱਚ ਕਾਰਪਿਟ ਪਾਈ ਹੋਈ ਸੀ। ਇਸ ਨੂੰ ਪੱਟ ਕੇ, ਟੈਲਾਂ ਤੇ ਲੱਕੜੀ ਪਾਉਣੀ ਸੀ। ਸੁੱਖੀ ਨੇ ਸ਼ੇਰ ਨੂੰ ਦੱਸ ਦਿੱਤਾ ਸੀ, " ਮੈਂ ਬੇਸਮਿੰਟ ਅੱਪਗਰੇਡ ਕਰਨੀ ਹੈ। ਹਫ਼ਤੇ ਵਿੱਚ ਬੱਣ ਜਾਵੇਗੇ। ਅਜੇ ਤਾ ਤਰੀਕ ਵੀ 17 ਹੈ। ਦੋ ਹਫ਼ਤੇ ਰਹਿੰਦੇ ਹਨ। ਫਿਰ ਤੁਸੀਂ ਮੂਵ ਹੋ ਜਾਂਣਾਂ। " ਸ਼ੇਰ ਨੇ ਕਿਹਾ, " ਮੈਂ ਵੀ ਬੇਸਮਿੰਟ ਬੱਣਾਉਣ ਦਾ ਕੰਮ ਕਰਦਾਂ ਹਾਂ। ਆਪੇ ਕਰ ਦੇਵਾਂਗਾ। " " ਕੰਮ ਬਹੁਤ ਕਰਨ ਵਾਲੇ ਹਨ। ਕਿਚਨ ਦੀਆਂ ਕਬਨਿਟ ਵੀ ਨਵੀਆਂ ਲਵਾਉਣੀਆਂ ਹਨ। " " ਉਹ ਲਗਾਉਣ ਵਾਲੇ ਵੀ ਬੰਦੇ ਪੰਜਾਬੀ ਹੀ ਹਨ। ਤੁਸੀਂ ਫ਼ਿਕਰ ਨਾਂ ਕਰੋ। ਪੈਸੇ ਤਿਆਰ ਕਰੋ। " ਗੈਰੀ ਘਰ ਦੇ ਕੰਮਾਂ ਵਿੱਚ ਦਿਲ ਚਸਪੀ ਨਹੀਂ ਲੈਂਦਾ ਸੀ। ਉਹ ਟੈਕਸੀ ਚਲਾਉਦਾ ਸੀ। ਘਰ ਆ ਕੇ ਸੌਂਦਾ ਸੀ। ਟੀਵੀ ਉਤੇ ਮੂਰਤਾਂ ਦੇਖ਼ਦਾ ਸੀ। ਜੇ ਉਸ ਦੇ ਬੱਸ ਵਿੱਚ ਹੁੰਦਾ। ਟੀਵੀ ਵਾਲੀਆਂ ਮੂਰਤੀਆਂ ਨੂੰ ਬਾਂਹ ਫੜ ਕੇ, ਖਿੱਚ ਲੈਂਦਾ। ਜਿਥੇ ਜ਼ੋਰ ਨਹੀਂ ਚੱਲਦਾ। ਉਥੇ ਰੱਬ ਦਾ ਭਾਂਣਾਂ ਮੰਨਣਾਂ ਪੈਂਦਾ ਹੈ।

ਜਿਵੇਂ ਹੀ ਕਿਚਨ ਦੀਆਂ ਕਬਨਿਟ ਦਾ ਕੰਮ ਹੋਇਆ। ਸੁੱਖੀ ਨੇ ਝੱਟ ਕਬਨਿਟ ਦਾ 2400 ਡਾਲਰਾਂ ਦੇ ਦਿੱਤਾ ਸੀ। ਬਾਕੀ ਸਾਰਾ 2000 ਡਾਲਰ ਦਾ ਸਮਾਂਨ ਟੈਲਾਂ, ਲੱਕੜੀ, ਸੀਮਿੰਟ, ਗਲੂ ਸੁੱਖੀ ਨੇ ਆਪ ਖ੍ਰੀਦ ਕੇ ਦਿੱਤਾ। 400 ਫੁੱਟ ਜ਼ਮੀਨ ਉਤੇ ਟੈਲਾਂ ਤੇ ਲੱਕੜੀ ਲਗਾਉਣ ਲਈ ਪੂਰੇ ਦੋ ਮਹੀਨੇ ਲਗਾ ਦਿੱਤੇ। ਤਿੰਨ ਮਹੀਨਿਆਂ ਦਾ ਕਿਰਾਇਆ ਲੇਬਰ ਵਿੱਚ ਬਰਾਬਰ ਹੋ ਗਿਆ। ਸ਼ੇਰ ਨੂੰ 700 ਡਾਲਰ ਮਹੀਨੇ ਦਾ ਬਚ ਗਿਆ। ਢਾਈ ਮਹੀਨੇ ਟੈਲਾਂ ਹੀ ਲੱਗਦੀਆ ਰਹੀਆਂ। ਖਿੰਡਾਂਰਾ ਦੇਖ਼ ਕੇ ਸੁੱਖੀ ਨੂੰ ਹੈਡਕ ਹੋ ਰਹੀ ਸੀ। ਸੁੱਖੀ ਨੂੰ ਕੰਮ ਅੱਟਕੇ ਦੀ ਬਹੁਤ ਪ੍ਰੇਸ਼ਾਨੀ ਸੀ। ਹੋਰ ਵੀ ਡਰ ਲਗਦਾ ਸੀ। ਬੰਦਾ ਅੜਕ ਕੇ ਡਿਗ ਨਾਂ ਪਵੇ। ਸੁੱਖੀ ਦੇ ਕੰਨ ਬੇਸਮਿੰਟ ਵੱਲ ਹੀ ਰਹਿੰਦੇ ਸਨ।ਜੇ ਐਸਾ ਘਰ ਬੱਣਾਉਣ ਦਾ ਕੰਮ ਕਰਨਾ ਹੋਵੇ। ਦੁਵਾਈਆਂ ਦੀ, ਸੱਟ ਲੱਗਣ ਦੀ, ਬੰਦੇ ਦੇ ਮਰਨ ਦੀ ਇੰਨਸ਼ੌਰੇਸ ਕਰਾਉਣੀ ਬਹੁਤ ਜਰੂਰੀ ਹੈ। ਕੰਮ ਕਰਨ ਵੇਲੇ ਖਾਂਣ ਨੂੰ ਤੇ ਚਾਹ-ਪਾਣੀ ਵੀ ਦਿੰਦੀ ਸੀ। ਕਨੇਡਾ ਦਾ ਭਾਂਵੇਂ ਜ਼ਿਆਦਾ-ਤਰ ਭੋਜਨ ਫਾਸਟ ਫੂਡ ਹੀ ਹੈ। ਘਰ ਦੀ ਦਾਲ ਰੋਟੀ ਵੀ ਬੱਣਾਂਉਣੀ ਪੈਂਦੀ ਹੈ। ਕਈ ਲੋਕ ਨਮਕ ਖਾ ਕੇ, ਹਰਾਮ ਕਰਦੇ ਹਨ।

ਜਦੋਂ ਹੀ ਸੁੱਖੀ ਨੇ, ਸ਼ੇਰ ਨੂੰ ਕਿਹਾ, " ਇਸ ਘਰ ਵਿੱਚ ਬਦਲ-ਬਦਲ ਕੇ ਔਰਤਾਂ ਲੈ ਕੇ ਆਉਣੀਆਂ ਛੱਡ ਦੇ। ਜਾਂ ਬੇਸਮਿੰਟ ਛੱਡ ਜਾ। " ਉਸ ਦੀ ਮਰਦਾਨਗੀ ਨੂੰ ਚੋਟ ਲੱਗੀ। ਅੱਜ ਤੱਕ ਤਾਂ ਮਾਂ ਦੇ ਸ਼ੇਰ ਨੂੰ ਥੱਲੇ ਪੈਣ ਵਾਲੀਆਂ ਹੀ ਔਰਤਾਂ ਮਿਲੀਆਂ ਸਨ। ਚੰਡੀ ਦੀ ਦੇਵੀ ਨਾਲ ਪਹਿਲੀ ਬਾਰ ਟੱਕਰ ਹੋਈ ਸੀ। ਸ਼ੇਰ ਨੇ ਕਿਹਾ, " ਮੈਂ ਰਾਤ ਨੂੰ ਪਾਣੀ ਦੀ ਟੂਟੀ ਖੋਲ ਕੇ ਸੌ ਜਾਣਾਂ ਹੈ। ਇਹ ਜੋ ਲੱਕੜੀ ਲਾਈ ਹੈ। ਜੇ ਇਸ ਲੱਕੜੀ ਉਤੇ ਪਾਣੀ ਪੈ ਜਾਵੇ। । ਸਾਰੀ ਗਲ਼ ਜਾਂਦੀ ਹੈ। " ਉਸ ਨੇ ਨਵੀਆਂ ਲੱਗਾਈਆਂ ਲੱਕੜੀ ਦੀਆਂ ਫੱਟੀਆਂ ਪੱਟਣੀਆਂ ਸ਼ੁਰੂ ਕਰ ਦਿੱਤੀ। ਦੋ ਚਾਰ ਫੱਟੀਆਂ ਪੱਟ ਕੇ ਡਰਾ ਰਿਹਾ ਸੀ। ਸੁੱਖੀ ਨੇ ਸਾਰਾ ਕੁੱਝ ਸੈਲਰ ਫੋਨ ਉਤੇ ਰਿਕੌਡ ਕਰ ਲਿਆ। ਇੱਕ ਵੀ ਗੱਲਤ ਬੋਲਿਆ ਸ਼ਬਦ, ਫੋਟੋ, ਫਿਲਮ ਬੰਦੇ ਨੂੰ ਜੇਲ ਅੰਦਰ ਕਰ ਸਕਦੀ ਹੈ। ਸੁੱਖੀ ਨੇ ਉਸ ਨੂੰ ਦੱਸ ਦਿੱਤਾ। ਮੈਂ ਸਾਰਾ ਕੁੱਝ ਰਿਕੌਡ ਕਰ ਲਿਆ ਹੈ। " ਉਸ ਦਾ ਹੱਥ ਉਥੇ ਹੀ ਰੁੱਕ ਗਿਆ। ਪੱਟੀਆਂ ਲੱਕੜੀਆਂ ਨੂੰ ਇੱਕ ਦੂਜੀ ਵਿੱਚ ਫਸਾਉਣ ਲੱਗ ਗਿਆ।

Comments

Popular Posts