ਭਾਗ 21 ਬਦਲਦੇ ਰਿਸ਼ਤੇ
ਜਿਸ ਨਾਲ ਬਹੁਤਾ ਪਿਆਰ ਹੁੰਦਾ ਹੈ, ਉਸ ਨਾਲ ਨਫ਼ਰਤ ਵੀ ਉਨੀ ਹੋ ਸਕਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਰੌਬੀ ਬਹੁਤ ਰਹਿਮ ਦਿਲ ਸੀ। ਉਸ ਦੇ ਘਰ ਨੀਲਮ ਨੂੰ ਕੰਮਰਾ ਮਿਲ ਗਿਆ ਸੀ। ਸੁੱਖੀ ਦੀ ਸੁਪਰਵੀਜ਼ਰ ਮੈਡੀ ਵੀ ਨਾਲ ਰਹਿੰਦੀ ਸੀ। ਉਹ ਖੁੱਲੇ ਸੁਭਾਅ ਦੀ ਔਰਤ ਸੀ। ਦੋਂਨੇ ਰੌਬੀ ਨੂੰ 1000 ਡਾਲਰ ਦੇ ਦਿੰਦੀਆਂ ਸਨ। ਰੌਬੀ ਖਾਂਣ-ਪੀਣ, ਰਹਿੱਣ ਵਿੱਚ ਪੈਸੇ ਕੱਟ ਲੈਂਦਾਂ ਸੀ। ਖਾਂਣਾਂ ਰਲ ਕੇ, ਬੱਣਾਂ ਲੈਂਦੇ ਸਨ। ਸ਼ਾਮ ਨੂੰ ਇਕੱਠੇ ਖਾਂਣਾਂ ਖਾਂਦੇ ਸਨ। ਨੀਲਮ ਦੋਂਨਾਂ ਨੂੰ ਦੋਸਤ ਸਮਝਦੀ ਸੀ। ਰੌਬੀ ਰਾਤ ਨੂੰ ਵੀ ਚਾਰ ਕੁ ਘੰਟੇ ਕੰਮ ਕਰਦਾ ਸੀ। ਨੀਲਮ ਤੇ ਮੈਡੀ ਟੀਵੀ ਦੇਖ਼ਦੀਆਂ ਰਹਿੰਦੀਆਂ ਸਨ। ਕਈ ਬਾਰ ਮੈਡੀ ਉਸ ਨੂੰ ਆਪਦੇ ਪਤੀ ਦੀਆਂ ਮਨ ਮਾਨੀਆਂ, ਦੱਸਣ ਲੱਗ ਜਾਂਦੀ ਸੀ। ਉਸ ਨੇ ਨੀਲਮ ਨੂੰ ਦੱਸਿਆਂ, " ਇੱਕ ਰਾਤ ਮੇਰਾ ਸਿਰ ਬਹੁਤ ਦੁੱਖਦਾ ਸੀ। ਜਿਸ ਦਿਨ ਠੰਡ ਜ਼ਿਆਦਾ ਹੁੰਦੀ ਹੈ। ਉਸ ਦਿਨ ਪਿੱਠ ਬਹੁਤ ਦੁੱਖਦੀ ਹੈ। ਦਰਦਾਂ ਤੋਂ ਬਚਣ ਲਈ ਮੈਂ ਨੀਂਦ ਦੀ ਗੋਲੀ ਲੈ ਕੇ ਸੌਂ ਗਈ। ਜਦੋਂ ਮੈਂ ਗਰਾਜ ਵਿੱਚ ਕਾਰ ਖੜ੍ਹਾ ਕੇ ਆਈ ਸੀ। ਗੱਲਤੀ ਨਾਲ ਮੇਰੇ ਕੋਲੋ ਗਰਾਜ ਦੇ ਸ਼ਟਰ ਦੀ ਬਿੱਜਲੀ ਦੀ ਸਵਿੱਚ ਔਫ਼ ਹੋ ਗਈ। ਜੇ ਅੰਦਰੋਂ ਸਵਿੱਚ ਕੱਟ ਦੇਈਏ। ਫਿਰ ਗਰਾਜ ਦੇ ਬਾਹਰੋਂ ਰੀਮੋਟ ਕੰਟਰੌਲ ਨਾਲ ਗਰਾਜ ਦਾ ਡੋਰ ਨਹੀਂ ਖੁੱਲਦਾ। ਜਦੋਂ ਉਹ ਰਾਤ ਨੂੰ ਕੰਮ ਤੋਂ ਆਇਆ। ਗਰਾਜ ਡੋਰ ਵਿੱਚੋਂ ਹੀ ਅੰਦਰ ਵੜੀਦਾ ਹੈ। ਉਸ ਕੋਲ ਘਰ ਦੀ ਚਾਬੀ ਨਹੀਂ ਸੀ। ਉਸ ਨੇ ਘਰ ਦੀ ਬਿੱਲ ਬਹੁਤ ਬਾਰ ਵੱਜਾਈ। ਡੋਰ ਉਤੇ ਧੱਫ਼ੇ ਮਾਰੇ। ਮੇਰੀ ਅੱਖ ਨਹੀਂ ਖੁੱਲੀ। ਬਾਹਰ ਹੀ ਕਾਰ ਵਿੱਚ ਬੈਠਾ ਰਿਹਾ। ਠੰਡ ਬਹੁਤ ਸੀ। ਮੇਰੇ ਪਤੀ ਨੇ ਲੌਡਰੀ ਰੂਮ ਦੀ ਵਿੰਡੋ ਦੀ ਜਾਲੀ ਲਾਹ ਦਿੱਤੀ। ਆਪ ਬਾਰੀ ਖੋਲ ਕੇ ਅੰਦਰ ਆ ਗਿਆ। ਸਾਡੀ ਕਿਚਨ ਦੀ ਵਿੰਡੋ, ਐਸੀ ਐਮਰਜੈਂਸੀ ਲਈ ਅਨਲੌਕ ਹੁੰਦੀ ਹੈ। "
" ਮੈਡੀ ਫਿਰ ਤਾਂ ਤੇਰਾ ਹਸਬੈਂਡ ਬਹੁਤ ਚੰਗਾ ਹੈ। ਤੇਰੀ ਨੀਂਦ ਵੀ ਖ਼ਰਾਬ ਨਹੀਂ ਕੀਤੀ। ਵਿਚਾਰਾ ਵਿੰਡੋ ਟੱਪ ਕੇ ਅੰਦਰ ਆ ਵੜਿਆ। ਤੂੰ ਐਵੈਂ ਰੁੱਸੀ ਫਿਰਦੀ ਹੈਂ। ਮੈਨੂੰ ਵੀ ਐਸਾ ਪਤੀ ਚਾਹੀਦਾ ਹੈ। ਜੋ ਸੁੱਤੀ ਨੂੰ ਨਾਂ ਉਠਾਲੇ। " " ਅੱਗੇ ਵੀ ਸੁਣ ਲੈ। ਉਹ ਕੰਮਰੇ ਵਿੱਚ ਆਇਆ। ਮੇਰੀ ਰਜਾਈ ਵਗਾਹ ਕੇ ਮਾਰੀ। ਮੈਨੂੰ ਰੂਮ ਵਿੱਚੋ ਖਿੱਚਦਾ ਹੋਇਆ, ਪੌੜ੍ਹੀਆਂ ਵਿਚੋਂ ਦੀ ਧੂੰਦਾ, ਬਾਹਰ ਜਾਂਣ ਵਾਲੇ ਦਰਵਾਜੇ ਕੋਲ ਲੈ ਗਿਆ। ਡੋਰ ਖੋਲਿਆ, ਮੈਨੂੰ ਬਾਹਰ ਇੰਨੀ ਜ਼ੋਰ ਦੀ ਧੱਕਾ ਮਾਰਿਆਂ। ਮੈਂ ਸੀਮਿੰਟ ਦੀਆਂ ਪੌੜ੍ਹੀਆਂ ਉਤੋ ਦੀ ਰੁੜਦੀ ਹੋਈ। ਬਰਫ਼ ਵਿੱਚ ਜਾ ਕੇ ਧੱਸ ਗਈ। ਮੇਰੀ ਅੱਖ ਵੀ ਚੱਜ ਨਾਲ ਨਹੀਂ ਖੁੱਲੀ ਸੀ। ਮੈਨੂੰ ਲੱਗੇ ਪੂਰੀ ਧਰਤੀ ਹਿਲ ਗਈ ਹੈ। ਮੇਰੇ ਪੈਰ ਨੰਗੇ ਸਨ। ਜਾਕਟ ਨਹੀਂ ਪਾਈ ਸੀ। ਸਿਰ ਉਤੇ ਕੁੱਝ ਨਹੀਂ ਸੀ। ਮੈਨੂੰ ਬਹੁਤ ਠੰਢ ਲੱਗੀ। -20 ਡੀਗਰੀ ਸੀ। ਹਰ ਪਾਸੇ ਬਰਫ਼ ਜੰਮੀ ਪਈ ਸੀ। ਮੈਂ ਬਿੱਲ ਬਹੁਤ ਬਾਰ ਵੱਜਾਈ। ਡੋਰ ਭੰਨਿਆ। ਪਤੀ ਨੇ ਦਰ ਨਹੀਂ ਖੋਲਿਆ। ਬੱਤੀਆਂ ਬੰਦ ਕਰਕੇ ਸੌਂ ਗਿਆ। ਲੌਡਰੀ ਰੂਮ ਦੀ ਵਿੰਡੋ ਊਚੀ ਸੀ। ਮੈਂ ਟੱਪ ਨਹੀਂ ਸਕੀ। ਮੇਰਾ ਸਰੀਰ ਕੰਮ ਕਰਨੋਂ ਹੱਟਦਾ ਜਾ ਰਿਹਾ ਸੀ। ਮੈਂ ਸ਼ੜਕ ਦੇ ਵਿਚਕਾਰ ਜਾ ਖੜ੍ਹੀ। "
" ਮੈਡੀ ਜੇ ਤੈਨੂੰ ਕੋਈ ਕਾਰ ਥੱਲੇ ਦੇ ਦਿੰਦਾ। ਲੋਕ ਸ਼ਰਾਬ ਪੀ ਕੇ ਵੀ ਗੱਡੀਆਂ ਚਲਾਉਂਦੇ ਹਨ। " " ਉਦੋਂ ਜੋ ਕਾਰ ਆ ਕੇ ਰੁੱਕੀ ਸੀ। ਉਹ ਮਸਾਂ 25 ਸਾਲਾਂ ਦਾ ਗੋਰਾ ਸੀ। ਉਸ ਨੇ ਮੈਨੂੰ ਹੱਥਾਂ ਨਾਲ ਹਲੂਣਾਂ ਦਿੱਤਾ। ਮੈਂ ਉਸ ਉਤੇ ਲੁੱਟਕ ਗਈ। ਉਸ ਨੂੰ ਝੱਟ ਪਤਾ ਲੱਗ ਗਿਆ। ਮੇਰਾ ਸਰੀਰ ਆਕੜਨ ਲੱਗ ਗਿਆ ਸੀ। ਉਸ ਨੇ ਝੱਟ ਐਬੂਲੈਂਸ ਨੂੰ ਫੋਨ ਕੀਤਾ। ਐਬੂਲੈਂਸ ਉਦੋਂ ਹੀ ਆ ਗਈ। " " ਮੈਡੀ ਐਬੂਲੈਂਸ ਦੇਖ਼ ਕੇ, ਤਾਂ ਤੇਰਾ ਪਤੀ ਤੈਨੂੰ ਦੇਖ਼ਣ ਆ ਗਿਆ ਹੋਵੇਗਾ। ਕੀ ਉਹ ਤੇਰੇ ਨਾਲ ਹੋਸਪੀਟਲ ਗਿਆ? " " ਉਹ ਨਹੀਂ ਆਇਆ। ਮੈਨੂੰ ਹਫ਼ਤਾ ਹੋਸਪੀਟਲ ਰੱਖਿਆ। ਉਸ ਨੇ ਮੇਰਾ ਪਤਾ ਵੀ ਨਹੀਂ ਲਿਆ। " " ਕੀ ਉਦੋਂ ਤੋਂ ਤੂੰ ਰੌਬੀ ਕੋਲ ਰਹਿ ਰਹੀ ਹੈਂ? ਸ਼ੂਕਰ ਹੈ, ਸਿਰ ਤੇ ਛੱਤ ਤਾਂ ਹੈ। " " ਉਦੋਂ ਤਾਂ ਮੈਂ ਆਪੇ ਘਰ ਚਲੀ ਗਈ ਸੀ। ਉਸ ਪਿਛੋਂ ਮੈਨੂੰ ਬਹੁਤ ਬਾਰ ਘਰੋਂ ਕੱਢਿਆ ਸੀ। ਇਸ ਬਾਰ ਤਾਂ ਮੇਰਾ ਸਮਾਨ ਵੀ ਬਾਹਰ ਮਾਰਿਆ। ਹੁਣ ਦਿਲ ਖੱਟਾ ਹੋ ਗਿਆ ਹੈ। ਮੇਰਾ ਪੱਕਾ ਇਰਾਦਾ ਹੈ। ਉਸ ਕੋਲ ਵਾਪਸ ਨਹੀਂ ਜਾਂਣਾਂ। " " ਜਿਸ ਨਾਲ ਬਹੁਤਾ ਪਿਆਰ ਹੁੰਦਾ ਹੈ, ਉਸ ਨਾਲ ਨਫ਼ਰਤ ਵੀ ਉਨੀ ਹੋ ਸਕਦੀ ਹੈ। ਐਸੀਆਂ ਹਰਕੱਤਾਂ ਨਾਂ ਹੀ ਕੀਤੀਆਂ ਜਾਂਣ। ਜੇ ਕੁੱਤੇ ਦੇ ਵੀ ਮਾਲਕ ਸੋਟੀ ਮਾਰੇ। ਉਹ ਮਾਲਕ ਦੀ ਵੀ ਪ੍ਰਵਾਹ ਨਹੀਂ ਕਰਦਾ। ਲੱਤ ਫੜ ਲੈਂਦਾ ਹੈ।

Comments
Post a Comment