ਭਾਗ 36 ਬਦਲਦੇ ਰਿਸ਼ਤੇ


ਘਰ ਤੇ ਬੱਚੇ ਔਰਤ ਦੇ ਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com


ਜੇ ਪਤੀ ਨਾਲ ਅਣਬੱਣ ਹੋ ਜਾਵੇ। ਜਿੰਨਾਂ ਚਿਰ ਔਰਤ ਨਾਂ ਚਾਹੇ ਘਰ ਤੇ ਬੱਚੇ ਪਤੀ ਦੇ ਹਵਾਲੇ ਨਹੀਂ ਹੋ ਸਕਦੇ। ਜੱਜ ਦੇ ਫੈਸਲੇ ਦੀ ਉਡੀਕ ਕਰਨੀ ਪੈਂਦੀ ਹੈ। ਜੱਜ ਵੰਡੀਆਂ ਪਾ ਕੇ ਦਿੰਦਾ ਹੈ। ਕਨੇਡਾ ਵਿੱਚ ਕੋਈ ਰਿਸ਼ਤੇਦਾਰ ਦੀ ਨਹੀਂ ਸੁਣਦਾ। ਸਿਧੇ ਅੱਦਾਲਤ ਵਿੱਚ ਪੇਸ਼ ਹੁੰਦੇ ਹਨ। ਪਤਨੀ ਦੀ ਰਜ਼ਾਮੰਦੀ ਬਗੈਰ ਪਤੀ ਘਰ ਦੇ ਅੰਦਰ ਨਹੀਂ ਵੜ ਸਕਦਾ। ਪਅਤੀ-ਪਤਨੀ ਦੇ ਝਗੜੇ ਵਿੱਚ, ਔਰਤ ਨੂੰ ਪੁਲੀਸ ਵਾਲੇ ਵੀ ਘਰ ਵਿਚੋਂ ਨਹੀਂ ਕੱਢ ਸਕਦੇ। ਜੇ ਪਤੀ-ਪਤਨੀ ਵਿੱਚੋਂ ਇੱਕ ਜਾਂਣੇ ਨੂੰ ਘਰ ਵਿਚੋਂ ਕੱਢਣ ਦੀ ਨੌਬਤ ਆ ਜਾਵੇ। ਪਤੀ ਨੂੰ ਦਰੋਂ ਬਾਹਰ ਕੀਤਾ ਜਾਂਦਾ ਹੈ। ਕਨੇਡਾ ਵਿੱਚ ਘਰ ਤੇ ਬੱਚੇ ਔਰਤ ਦੇ ਕੋਲ ਰਹਿੰਦੇ ਹਨ। ਜਿੰਨਾਂ ਚਿਰ ਬਾਲਗ ਨਹੀਂ ਹੋ ਜਾਂਦੇ। ਵੈਸੇ ਹਰ ਦੇਸ਼ ਦਾ ਘਰ ਦਾ ਰਿਵਾਜ ਇਹੀ ਹੈ। ਘਰ ਤੇ ਬੱਚੇ ਔਰਤ ਹੀ ਸੰਭਾਂਲਦੀ ਹੈ। ਮਰਦ ਦਾ ਕੰਮ ਹੈ। ਮਰਦਾਨਗੀ ਦਿਖਾ ਕੇ ਬੱਚੇ ਪੈਦਾ ਕਰਨਾਂ। ਬਾਕੀ ਸਜਾ ਔਰਤ ਸਾਰੀ ਉਮਰ ਭੋਗਦੀ ਹੈ। ਗੈਰੀ ਨੂੰ ਨਵੀਂ ਜੁਵਾਨ ਔਰਤ ਮਿਲ ਗਈ। ਬੱਚਿਆਂ ਦੀ ਦੇਖ਼ਭਾਲ ਆਪੇ ਸੁੱਖੀ ਕਰੇਗੀ। ਜੇ ਸੁੱਖੀ ਨਹੀਂ ਸੰਭਾਲੇਗੀ। ਬੱਚੇ ਆਪੇ ਰੁਲ-ਖੁਲ ਕੇ ਪਲ਼ ਜਾਂਣਗੇ।

ਗੈਰੀ ਦੇ ਬੱਚੇ ਭਾਵੇਂ ਵੱਡੇ ਸਨ। ਉਹ ਇਹ ਜਾਂਣਦੇ ਸਨ। ਗੈਰੀ ਕੋਲ ਘਰ ਨਹੀਂ ਹੈ। ਬੱਚੇ ਉਸ ਦੇ ਕੋਲ ਰਹਿੰਦੇ ਹਨ। ਜੋ ਸਾਰੇ ਸੁੱਖ-ਅਰਾਮ ਦੇ ਸਕੇ। ਗੈਰੀ ਬਿੰਦੂ ਨੂੰ ਲੈ ਕੇ, ਵੈਨਕੁਵਰ ਚਲਾ ਗਿਆ ਸੀ। ਜਾਂਣ-ਪਛਾਣ ਵਾਲਿਆਂ ਤੋਂ ਮੂੰਹ ਛੁੱਪਾਉਣ ਲਈ ਦੂਜੇ ਸ਼ਹਿਰ ਜਾਂਣਾਂ ਹੀ ਸੀ। ਕਈ ਤਾਂ ਗੈਰੀ ਨੂੰ ਫੱਟਕਾਰਾਂ ਪਾਉਣ ਲਈ ਮਗਰ ਹੀ ਪਹੁੰਚ ਗਏ ਸਨ। ਐਵੇਂ ਹੀ ਲੋਕ ਕਹਿੰਦੇ ਹਨ, " ਕੁੱਤਾ ਪੈੜ ਸੁੰਘ ਲੈਂਦਾ ਹੈ। " ਕਈ ਬੰਦੇ ਵੀ ਐਸੇ ਹੁੰਦੇ ਹਨ। ਝੂਠੇ ਦੇ ਘਰ ਤੱਕ ਜਾਂਦੇ ਹਨ। ਹਰ ਸੂਹ ਕੱਢ ਲੈਂਦੇ ਹਨ। ਜਿੰਨਾਂ ਚਿਰ ਗੱਲ ਦੀ ਤਹਿ ਤੱਕ ਨਾਂ ਪਹੁੰਚ ਜਾਂਣ। ਸੀ-ਆਈਡੀ ਪੂਰੀ ਰੱਖਦੇ ਹਨ। ਸੁੱਖੀ ਨਾਲ ਤਿੰਨੇ ਬੱਚੇ ਸਨ। ਇਹੀ ਸੁੱਖੀ ਲਈ ਵੱਡਾ ਆਸਰਾ ਸੀ। ਜਿੰਨਾਂ ਨੂੰ ਖੁਵਾ ਕੇ ਪਾਲਇਆ ਸੀ। ਅਜੇ ਤੱਕ ਤਾਂ ਮਾਂ ਦੇ ਸਾਥ ਸਨ। ਸੁੱਖੀ ਨੇ, ਜਿਸ ਖ਼ਸਮ ਲਈ ਜੁਵਾਨੀ ਖ਼ਰਾਬ ਕਰ ਲਈ ਸੀ। ਉਹ ਦਗਾ ਦੇ ਗਿਆ ਸੀ। ਉਨਾਂ ਨੇ ਵਿਸ਼ਵਾਸ਼ ਘਾਤ ਕੀਤਾ ਸੀ।

ਵੈਸੇ ਵੀ ਮਨ ਨੂੰ ਸ਼ੱਕ ਹੀ ਹੁੰਦਾ ਹੈ। ਉਹ ਰਿਸ਼ਤੇਦਾਰ ਸਾਡੇ ਨਾਲ ਖੜ੍ਹਾ ਹੈ। ਕੋਈ ਕਿਸੇ ਦੀ ਥਾਂ ਨਹੀਂ ਮਰਦਾ। ਹਰ ਮਸੀਬਤ ਆਪਦੀ ਜਾਨ ਨੂੰ ਝੱਲਣੀ ਪੈਣੀ ਹੈ। ਸੁੱਖੀ ਦੇ ਭਰਾਂਵਾਂ, ਮੀਤੇ ਤੇ ਭਿੰਦੇ ਨੂੰ ਭਾਵੇਂ ਸਾਰੀ ਗੱਲ ਦਾ ਫੋਨ ਉਤੇ ਪਤਾ ਲੱਗ ਗਿਆ ਸੀ। ਉਹ ਤਾਂ ਕਨੇਡਾ ਡਾਲਰ ਬਣਾਂਉਣ ਆਏ ਸਨ। ਦਿਨ ਰਾਤ ਪੈਰ ਟਰੱਕ ਉਤੇ ਹੀ ਰਹਿੰਦੇ ਸਨ। ਮੀਤੇ ਤੇ ਭਿੰਦੇ ਲਈ ਟਰੱਕ ਹੀ ਘਰ ਸਨ। ਟਰੱਕ ਵਿੱਚ ਹੀ ਖਾਂਦੇ ਸੌਂਦੇ ਸਨ। ਘਰ ਲੈਣ ਦੀ ਲੋੜ ਹੀ ਨਹੀਂ ਸੀ। ਆਪਦੇ ਸ਼ਹਿਰ ਆ ਕੇ ਵੀ ਘਰ ਨਹੀਂ ਆਉਂਦੇ ਸਨ। ਘਰ ਕੋਈ ਪੈਸਾ ਨਹੀਂ ਦਿੰਦੇ ਸਨ। ਮੰਮੀ-ਡੈਡੀ, ਭੈਣਾਂ ਆਪਦਾ ਖ਼ਰਚਾ ਆਪ ਤੋਰਦੇ ਹਨ। ਸੋਨੀ ਤੇ ਬਿੰਦੂ ਆਪ ਜੌਬ ਕਰਦੀਆਂ ਸਨ। ਆਪੇ ਘਰ ਤੋਰਦੀਆਂ ਸਨ। ਔਰਤਾਂ ਘਰ, ਬਾਹਰ ਕੰਮ ਕਰਦੀਆਂ ਹਨ। ਕਈ ਮਰਦਾਂ ਦਾ ਗੈਰੀ ਵਾਲਾ ਹੀ ਕੰਮ ਹੈ।

Comments

Popular Posts