ਭਾਗ 35 ਬਦਲਦੇ ਰਿਸ਼ਤੇ

ਜੀਜਾ ਸਾਲੀ ਤੇ ਡਿੱਗ ਪਿਆ ਲੋਟਣੀ ਖਾ ਕੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਬਿੰਦੂ ਨਾਲ ਸੋਨੀ ਹਰ ਥਾਂ ਜਾਂਦੀ ਹੁੰਦੀ ਸੀ। ਉਹ ਸੋਨੀ ਦੇ ਇੰਡੀਆ ਜਾਂਣ ਨਾਲ ਇਕੱਲੀ ਰਹਿ ਗਈ ਸੀ। ਉਸ ਦਿਨ ਨੀਲਮ ਦੇ ਘਰੋਂ ਆ ਕੇ, ਸੁੱਖੀ ਤੇ ਉਸ ਦੀ ਮੰਮੀ ਨੇ, ਗੈਰੀ ਦੀ ਬਹੁਤ ਧੋਲਾਈ ਕੀਤੀ ਸੀ। ਗੈਰੀ ਦੇ ਪਾਸੇ ਸੇਕ ਦਿੱਤੇ ਸਨ। ਮੂੰਹ, ਨਾਸਾਂ ਸੂਜੇ ਹੋਣ ਕਰਕੇ, ਕਈ ਦਿਨ ਟੈਕਸੀ ਚਲਾਉਣ ਨਹੀਂ ਗਿਆ ਸੀ। ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ। ਕੁੱਤੇ ਦੀ ਆਦਤ ਹੋਰ-ਹੋਰ ਭਾਂਡਿਆਂ ਵਿੱਚ ਮੂੰਹ ਮਾਰਨ ਦੀ ਜਾਂਦੀ ਨਹੀਂ ਹੈ। ਗੈਰੀ ਨੇ ਪੂਰੇ ਟੱਬਰ ਨੂੰ ਕਨੇਡਾ ਸੱਦਿਆ ਸੀ। ਗੈਰੀ ਦੀ ਵਸੂਲੀ ਪੂਰੀ ਨਹੀਂ ਹੋਈ ਸੀ। ਗੈਰੀ ਸ਼ਿਕਾਰੀ ਵਾਂਗ ਸ਼ਿਕਾਰ ਕਰਨ ਦੀ ਝੋਰ ਲਾਈ ਬੈਠਾ ਰਹਿੰਦਾ ਸੀ। ਲਾਭ ਤੇ ਗੇਲੋ ਘਰ ਦੇ ਸੌਦੇ ਲੈ ਆਉਂਦੇ ਸਨ। ਇਹੀ ਕੰਮ ਗਰੌਸਰੀ ਲਿਉਣ ਦਾ ਗੈਰੀ ਕਰਨ ਲੱਗ ਗਿਆ ਸੀ। ਉਹ ਆਪਦੇ ਨਾਲ ਬਿੰਦੂ ਨੂੰ ਲੈ ਜਾਂਦਾ ਸੀ। ਸੌਦੇ ਲੈਣ ਗਿਆ ਹੀ ਉਸ ਨੂੰ ਫਿਲਮ ਦੇਖਣ ਲੈ ਜਾਂਦਾ ਸੀ। ਬਾਹਰ ਘੁੰਮਾਂਉਣ, ਖਿਲਾਉਣ ਲੈ ਜਾਂਦਾ ਸੀ। ਗੱਲਾਂ ਕਰਦਾ ਹੋਇਆ, ਬਿੰਦੂ ਦੇ ਮੋਡੇ, ਪੱਟ, ਹੱਥ ਤੇ ਬਾਂਹ ਉਤੇ ਹੱਥ ਲਾ ਕੇ ਗੱਲਾਂ ਕਰਦਾ ਸੀ। ਜੈਸੀਆਂ ਕਿਸੇ ਦੀਆਂ ਆਦਤਾਂ, ਕਰੈਕਟਰ ਬਾਰੇ ਚਰਚਾ ਹੋਵੇ। ਲੋਕ ਉਸ ਦਾ ਫੈਇਦਾ ਉਠਾਲਦੇ ਹਨ। ਉਸ ਨੂੰ ਜੂਜ ਕਰਦੇ ਹਨ। ਕਈ ਉਸ ਨੂੰ ਵਰਤਣਾਂ ਚਹੁੰਦੇ ਹਨ। ਗੈਰੀ ਆਪਦੇ ਵੱਲ ਬਿੰਦੂ ਦਾ ਧਿਆਨ ਖਿੱਚਣ ਲੱਗ ਗਿਆ ਸੀ। ਬਿੰਦੂ ਨੂੰ ਉਸ ਦੀ ਕੰਮਜ਼ੋਰੀ ਦਾ ਪਤਾ ਸੀ। ਉਸ ਨੇ ਸੋਨੀ ਨੂੰ ਉਸ ਨਾਲ ਦੇਖ਼ਿਆ ਸੀ। ਸੁੱਖੀ ਨਾਲ ਗੈਰੀ ਦੀਆਂ ਖੁੱਲਿਅਮ ਹਰਕਤਾ, ਬਿੰਦੂ ਨੂੰ ਉਤੇਜਤ ਕਰ ਰਹੀਆਂ ਸਨ। ਸੁੱਖੀ ਸੋਫ਼ੇ ਉਤੇ ਬੈਠੀ ਹੁੰਦੀ ਸੀ। ਗੈਰੀ ਆ ਕੇ, ਉਸ ਦੇ ਪੱਟਾਂ ਉਤੇ ਸਿਰ ਧਰ ਕੇ ਪੈ ਜਾਂਦਾ ਸੀ। ਜੁਵਾਨ ਭੈਣ ਨੂੰ ਸਹਮਣੇ ਦੇਖ ਕੇ, ਸੁੱਖੀ ਨੂੰ ਸੋਫ਼ੇ ਤੋਂ ਉਠਣਾਂ ਪੈਂਦਾ ਸੀ। ਜਦੋਂ ਸੁੱਖੀ ਕਿਚਨ ਵਿੱਚ ਆਟਾ ਗੁੰਨਦੀ ਸੀ। ਭਾਂਡੇ ਮਾਜ਼ਦੀ ਸੀ। ਉਸ ਨੂੰ ਪਤਾ ਸੀ। ਸੁੱਖੀ ਦੇ ਦੋਂਨੇ ਹੱਥ ਲਿਬੜੇ ਹੋਏ ਹਨ। ਬਿੰਦੂ ਵੀ ਉਥੇ ਹੀ ਹੁੰਦੀ ਸੀ। ਉਸ ਨੂੰ ਦਿਖਾ ਕੇ, ਪਿਛੇ ਦੀ ਜਾ ਕੇ ਸੁੱਖੀ ਨੂੰ ਜੱਫ਼ੀ ਪਾ ਲੈਂਦਾ ਸੀ। ਦਿਲ ਦਾ ਤਰਾਹ ਕੱਢਣ ਵਾਲੀਆਂ ਹਰਕੱਤਾ ਕੁਆਰੀ ਕੁੜੀ ਅੱਗੇ ਕਰਦਾ ਸੀ।

ਦੋਂਨੇਂ ਬੇਝਿਜਕ ਇੱਕ ਦੂਜੇ ਦੇ ਨੇੜੇ ਹੋ ਰਹੇ ਸਨ। ਘਰ ਮੌਜ਼ ਮਸਤੀ ਕਰਨ ਨੂੰ ਖਾਲੀ ਸੀ। ਕਨੇਡੀਅਨ ਜੰਮਪਲ ਕਿਸੇ ਦੀ ਜਿੰਦਗੀ ਵਿੱਚ ਨਾਂ ਹੀ ਝਾਕਦੇ ਹਨ। ਅੱਖੀ ਦੇਖ਼ ਵੀ ਦਖ਼ਲ ਨਹੀਂ ਦਿੰਦੇ। ਸੁੱਖੀ ਜੌਬ ਤੇ ਜਾਂਦੀ ਸੀ। ਬਾਕੀ ਸਮੇਂ ਵਿੱਚ ਉਹ ਹੋਰ ਘਰ ਦੇ ਕੰਮ ਕਰਦੀ ਸੀ। ਸੋਨੀ ਵਿਆਹ ਕਰਾ ਕੇ, ਵਾਪਸ ਆ ਗਈ ਸੀ। ਮਗਰ ਹੀ ਤਿੰਨ ਮਹੀਨੇ ਵਿੱਚ ਉਸ ਦਾ ਪਤੀ ਵੀ ਆ ਗਿਆ ਸੀ। ਉਸ ਦੇ ਵਿਆਹ ਹੋਏ ਦੇ ਬਹਾਨੇ ਨੂੰ ਲੈ ਕੇ, ਗੈਰੀ ਕਈ ਬਾਰ ਘਰ ਵਿੱਚ ਹੀ ਸ਼ੁਗਲ ਕਰਨ ਲੱਗ ਜਾਂਦਾ ਸੀ। ਪੀਜ਼ੇ, ਬਰਗਰ ਖਾਂਣ ਨੂੰ ਮਗਾਉਂਦਾ ਸੀ। ਮਿਉਜ਼ਿਕ ਲਾ ਕੇ ਡਾਨਸ ਆਪ ਕਰਦਾ ਸੀ। ਸੁੱਖੀ, ਬੱਚਿਆਂ, ਸੋਨੀ, ਸਾਢੂ ਤੇ ਬਿੰਦੂ ਨੂੰ ਕਰਨ ਲਈ ਕਹਿੰਦਾ ਸੀ। ਖੁਸ਼ੀ ਵਿੱਚ ਲੋਕ ਹਾਸੇ ਮਜ਼ਾਕ ਦਾ ਗੁੱਸਾ ਵੀ ਨਹੀਂ ਕਰਦੇ। ਖਾਂਦੀ-ਪੀਤੀ ਵਿੱਚ ਸਬ ਮੁਆਫ਼ ਹੁੰਦਾ ਹੈ। ਜੀਜਾ ਸਾਲੀਆਂ ਨਾਲ ਖੁੱਲਿਅਮ ਜੱਫ਼ੀਆਂ, ਪੱਪੀਆਂ ਕਰ ਰਿਹਾ ਸੀ। ਜੀਜਾ ਸਾਲੀਆਂ ਵਿੱਚ ਮੋਰ ਬੱਣਿਆ ਫਿਰਦਾ ਸੀ। ਛਾਂਲਾਂ ਮਾਰ-ਮਾਰ ਕੇ, ਬਾਂਦਰ ਵਾਂਗ ਟਪੂਸੀਆਂ ਮਾਰ ਰਿਹਾ ਸੀ। ਨੱਚਦਾ ਸਾਲੀਆਂ ਨਾਲ ਲੋਟ-ਪੋਟ ਹੋਇਆ ਪਿਆ ਸੀ। ਅਸਲ ਮਕਸਦ ਬਿੰਦੂ ਨੁੰ ਕਾਬੂ ਕਰਨਾਂ ਸੀ। ਜੀਜਾ ਸਾਲੀ ਤੇ ਡਿੱਗ ਪਿਆ ਲੋਟਣੀ ਖਾ ਕੇ। ਨੱਚਣ ਦੇ ਬਹਾਨੇ ਗੈਰੀ ਬਿੰਦੂ ਨਾਲ ਜਾਂਣ-ਜਾਂਣ ਕੇ ਚੂੰਬੜ ਰਿਹਾ ਸੀ।


ਬਿੰਦੂ ਬਹਿਕ ਗਈ ਸੀ। ਉਹ ਵੀ ਗੈਰੀ ਦੇ ਨੇੜੇ ਜਾਂਣ ਦੇ ਬਹਾਨੇ ਲੱਭਦੀ ਸੀ। ਸੁੱਖੀ ਤੇ ਗੇਲੋ ਦੀਆਂ ਅੱਖਾਂ ਉਦੋਂ ਖੁੱਲੀਆਂ, ਜਦੋਂ ਬਿੰਦੂ ਉਲਟੀਆਂ ਕਰਨ ਲੱਗ ਗਈ ਸੀ। ਉਸ ਨੂੰ ਡਾਕਟਰ ਦੇ ਸੁੱਖੀ ਹੀ ਲੈ ਕੇ ਗਈ ਸੀ। ਡਾਕਟਰ ਨੇ ਪੌਜੇਟਿਵ ਰਿਜ਼ਲਟ ਦਿਤਾ। ਬਿੰਦੂ ਮਾਂ ਬੱਣਨ ਵਾਲੀ ਸੀ। ਕੁਆਰੀਆਂ ਕੁੜੀਆਂ, ਮੁੰਡੇ ਸੈਕਸ ਭਾਵੇਂ ਚੋਰੀ-ਛਪੋਰੀ ਕਰੀ ਜਾਂਣ। ਕੁਆਰਿਆਂ ਦਾ ਮਾਂ-ਪਿਉ ਬੱਣਨਾਂ ਬਹੁਤ ਵੱਡਾ ਕਲੰਕ ਹੈ। ਗਰਭ ਠਹਿਰ ਜਾਵੇ, ਕੁੜੀ ਕਸੂਤੀ ਫਸ ਜਾਂਦੀ ਹੈ। ਪਿਉ ਭਾਲਿਆ ਨਹੀਂ ਲੱਭਦਾ। ਕਈ ਲੋਕਾਂ ਨੂੰ ਭੁਲੇਖਾ ਵੀ ਹੈ। ਕੁਆਰੀਆਂ ਕੁੜੀਆਂ, ਮੁੰਡੇ ਸੈਕਸ ਬਿਲਕੁਲ ਨਹੀਂ ਕਰਦੇ। ਆਪ ਧੋਲੇ ਝਾਟੇ ਵਾਲੇ ਹੋ ਕੇ ਵੀ ਨਹੀਂ ਰੱਜਦੇ। ਇੱਕ ਸਾਥੀ ਦੇ ਹੁੰਦਿਆਂ, ਹੋਰ ਲੱਭਦੇ ਫਿਰਦੇ ਹਨ। ਬਿੰਦੂ ਨੇ ਝੱਟ ਸੁੱਖੀ ਨੂੰ ਗੈਰੀ ਦਾ ਨਾਂਮ ਦੱਸ ਦਿੱਤਾ। ਘਰ ਵਿੱਚ ਤੁਫ਼ਾਨ ਆ ਗਿਆ। ਗੈਰੀ ਨੇ ਫੈਸਲਾ ਸੁਣਾਂ ਦਿੱਤਾ, " ਮੈਂ ਬਿੰਦੂ ਨਾਲ ਵਿਆਹ ਕਰਾਂਉਣਾਂ ਹੈ। " " ਹਾਂ ਦੀਦੀ ਮੈਂ ਜੀਜੇ ਨਾਲ ਵਿਆਹ ਕਰਾਉਣ ਨੂੰ ਤਿਆਰ ਹਾਂ। ਸਾਡਾ ਵਿਆਹ ਕਰ ਦਿਉ। " ਸੁੱਖੀ ਉਨਾਂ ਨੂੰ ਦੁਰਕਾਰ ਰਹੀ ਸੀ, " ਗੈਰੀ ਤੈਨੂੰ ਸ਼ਰਮ ਨਹੀਂ ਹੈ। ਨਿਆਣੀ ਕੁੜੀ ਨੂੰ ਛੇੜ-ਖਾਨੀਆਂ ਕਰਕੇ ਭੱਟਕਾ ਰਿਹਾਂ ਹੈ। ਬਿੰਦੂ ਤੂੰ ਮੇਰੇ ਪਤੀ ਨਾਲ ਵਿਆਹ ਨਹੀਂ ਕਰਾ ਸਕਦੀ। ਇਸ ਘਰ ਵਿੱਚ ਤੂੰ ਹੋਰ ਨਹੀਂ ਰਹਿ ਸਕਦੀ। ਇਥੋਂ ਦਫ਼ਾ ਹੋ ਜਾ। ਮੇਰੇ ਮੱਥੇ ਨਾਂ ਲੱਗੀ। " ਗੇਲੋ ਨੇ ਬਿੰਦੂ ਵੱਲ ਹੱਥ ਚੱਕਦੀ ਨੇ ਕਿਹਾ, " ਤੈਨੂੰ ਤਾਂ ਮੈਂ ਜੰਮਦੀ ਨੂੰ ਮਾਰ ਦਿੰਦੀ। ਮੈਂ ਹੁਣ ਵੀ ਤੇਰਾ ਗਲ਼ਾ ਘੁੱਟ ਸਕਦੀ ਹਾਂ। ਤੂੰ ਮੇਰੇ ਨਾਲ ਡਾਕਟਰ ਦੇ ਚੱਲ। ਇਸ ਦਾ ਫਾਹਾ ਵੱਡ ਕੇ ਆਈਏ। " ਬਿੰਦੂ ਨੇ ਗੇਲੋ ਨੂੰ ਪਰੇ ਧੱਕਾ ਮਾਰਿਆ। ਉਸ ਨੇ ਕਿਹਾ, " ਮੰਮੀ ਜੇ ਤੂੰ ਮੇਰੀ ਜਿੰਦਗੀ ਵਿੱਚ ਦਖ਼ਲ ਦਿੱਤਾ। ਮੇਰੇ ਤੋਂ ਬੁਰਾ ਕੋਈ ਨਹੀਂ ਹੈ। ਕਿਤੇ ਮੇਰੇ ਕੋਲੋ ਬੁੱਢੇ ਹੱਡ ਨਾਂ ਤੁੜਵਾ ਲਈ। ਜੇ ਮੈਂ ਇੱਕ ਹੋਰ ਧੱਕਾ ਮਾਰਿਆਂ, ਦੰਦ ਟੁੱਟ ਜਾਂਣਗੇ। ਮੇਰੇ ਰਸਤੇ ਵਿੱਚ ਕੋਈ ਨਾਂ ਆਇਉ। " ਗੇਲੋ ਸਿਰ ਫੜ ਕੇ ਬੈਠ ਗਈ ਸੀ। ਗੈਰੀ ਬਿੰਦੂ ਨੂੰ ਲੈ ਕੇ ਬਾਹਰ ਚਲਾ ਗਿਆ ਸੀ। ਕੁੱਝ ਹੀ ਘੰਟਿਆ ਪਿਛੋਂ ਦੋਂਨੇਂ ਵਾਪਸ ਆ ਗਏ। ਬਿੰਦੂ ਦੇ ਹੱਥ ਵਿੱਚ ਮਿਠਾਆਈ ਵਾਲਾ ਡੱਬਾ ਸੀ। ਗੈਰੀ ਦੇ ਹੱਥ ਵਿੱਚ ਕੋਰਟ ਮੈਰੀਜ਼ ਸਰਟੀਫਕੇਟ ਸੀ। ਬੌਬ ਘਰ ਵਿੱਚ ਸੀ। ਉਹ ਸਵੇਰ ਦਾ ਸਾਰਾ ਡਰਾਮਾਂ ਦੇਖ਼ ਰਿਹਾ ਸੀ। ਉਸ ਨੇ ਕਿਹਾ, " ਡੈਡ ਤੁਸੀਂ ਮੇਰੀ ਇੱਕ ਹੋਰ ਸਟਿਪ ਮਦਰ ਬੱਣਾਂ ਦਿੱਤੀ ਹੈ। ਟੂ ਮੱਚ ਡੈਡ, ਵੱਨ ਮੋਰ ਬੇਬੀ ਕਮੀਇੰਗ। " " ਸੁੱਖੀ ਨੇ ਕਿਹਾ, " ਗੈਰੀ ਇਹ ਗੰਦ ਘਰ ਤੋਂ ਬਾਹਰ ਖੰਡਾ, ਇਥੇ ਤੂੰ ਵੜ ਨਹੀਂ ਸਕਦਾ। ਬਿੰਦੂ ਤੂੰ ਮੇਰੀਆਂ ਅੱਖਾਂ ਤੋਂ ਪਰੇ ਹੋ ਜਾ। ਤੂੰ ਸ਼ਰਮ ਲਾਅ ਕੇ ਰੱਖ ਦਿੱਤੀ ਹੈ। " " ਸੁੱਖੀ ਇਹ ਮੇਰਾ ਘਰ ਹੈ। ਤੂੰ ਤਾਂ ਜੰਮੀ ਵੀ ਨਹੀਂ ਸੀ। ਜਦੋਂ ਮੈਂ ਇਹ ਘਰ ਖ੍ਰੀਦਿਆ ਸੀ। " ਦੋਨਾਂ ਵਿੱਚ ਕੁੱਟ-ਕੁੱਟਾਪਾ ਸ਼ੁਰੂ ਹੋ ਗਿਆ ਸੀ। ਇੱਕ ਦੂਜੇ ਨੂੰ ਹੱਟਾਉਂਦਿਆਂ, ਸਾਰਾ ਟੱਬਰ ਹੱਫ਼ ਗਿਆ ਸੀ। ਕਿਸੇ ਦੀ ਜਾਨ ਜਾਂਣ ਦਾ ਖ਼ਤਰਾ ਬੱਣ ਗਿਆ ਸੀ। ਗੇਲੋ ਨੇ ਕਿਹਾ, " ਇਸ ਚੌਰੇ ਨੂੰ ਫੜ ਕੇ, ਐਸਾ ਕੁੱਟੋ ਅੱਗੇ ਨੂੰ ਕੁੜੀਆਂ ਫਸਾਉਣੀਆਂ ਭੁੱਲ ਜਾਵੇ। " ਸੁੱਖੀ ਨੇ ਕਿਹਾ, " ਇਸ ਦੇ ਖੰਭ ਮੈਂ ਝਾੜਦੀ ਹਾਂ। ' ਉਸ ਨੇ ਗੈਰੀ ਦੇ ਵੇਲਣੇ ਮਾਰਨੇ ਸ਼ੁਰੂ ਕਰ ਦਿੱਤੇ। ਬਿੰਦੂ ਸੁੱਖੀ ਤੋਂ ਵੇਲਣਾਂ ਖੋਹਣ ਲੱਗ ਗਈ। ਦੋਂਨਾਂ ਨੇ ਇੱਕ ਦੂਜੀ ਦੇ ਵਾਲ ਫੜ ਲਏ। ਗੈਰੀ ਨੇ ਸੁੱਖੀ ਨੂੰ ਇਕੋ ਧੱਕਾ ਮਾਰਿਆ। ਉਹ ਸੋਫ਼ੇ ਉਤੇ ਜਾ ਡਿੱਗੀ। ਕਿਸੇ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਜਦੋਂ ਪੁਲੀਸ ਔਫ਼ੀਸਰ ਆਏ। ਸਾਰੇ ਘਰ ਵਿੱਚ ਹੀ ਉਤਲੀ-ਥਲੜੀ ਆਈ ਪਈ ਸੀ। ਭਾਂਡੇ, ਕੁਰਸੀਆਂ, ਟੇਬਲ ਮੂੰਧੇ ਪਏ ਸਨ। ਪੁਲੀਸ ਔਫ਼ੀਸਰ ਨੂੰ ਗੈਰੀ ਵੱਧ ਗੁੱਸੇ ਵਿੱਚ ਦਿੱਸਿਆ। ਪੁਲੀਸ ਔਫ਼ੀਸਰਾਂ ਨੇ, ਉਸੇ ਨੂੰ ਫੜ ਕੇ ਘਰੋਂ ਬਾਹਰ ਕਰ ਦਿੱਤਾ। ਬਿੰਦੂ ਨਵੀਂ ਵਿਆਹੀ ਦੁਲਹਨ ਵੀ ਘਰੋਂ ਕੱਢ ਦਿੱਤੀ ਸੀ। ਗੈਰੀ ਉਤੇ ਮੁੜ ਕੇ ਘਰ ਵਿੱਚ ਅੰਦਰ ਵੜਨ ਤੇ ਕਰਫਿਊ ਲਾ ਦਿੱਤਾ।


 
 

 

Comments

Popular Posts