ਗੁਰੂ ਗੋਬਿੰਦ ਸਿੰਘ ਜੀ ਸਿੱਖੀ ਦਾ ਬੂਟਾ ਲਾਗੇ ਆ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

satwinder_7@hotmail.com

ਦੁਸ਼ਮੱਣ ਨੇ ਗੜ੍ਹੀ ਚਮਕੌਰ ਘੇਰੀ ਸੀ। ਗੜ੍ਹੀ ਚਮਕੌਰ ਵਿੱਚ ਲੱਗੀ ਜੰਗ ਸੀ। 


ਨੇਕੀ ਦੀ ਜ਼ੁਲਮ ਨਾਲ ਕੜੀ ਫਸੀ ਸੀ। ਦੋਂਨਾਂ ਵਿੱਚਕਾਰ ਯੁੱਧ ਛਿੜਿਆ ਸੀ।

ਦਸ਼ਮੇਸ਼ ਪਿਤਾ ਨੇ ਕੁਰਬਾਨੀ ਦਿੱਤੀ ਸੀ। ਲੜਨੇ ਨੂੰ ਡੰਕੇ ਉਤੇ ਚੋਟ ਪਈ ਸੀ।

ਅਜੀਤ ਜੂਝਾਰ ਨੇ ਤੇਗ ਫੜੀ ਸੀ। ਦੁਸ਼ਮੱਣ ਨਾਲ ਤੇਗ ਸਿੰਘਾਂ ਦੀ ਲੜੀ ਸੀ।

ਜੱਗ ਘੱਸਮਾਣ ਦਾ ਸੀ ਹੋਣ ਲੱਗਿਆ। ਸਵਾ ਲੱਖ ਨਾਲ ਸਿੰਘ ਇੱਕ ਲੜਿਆ।

ਵਿੱਚ ਚਮਕੌਰ ਮੁੱਠ ਭੇੜ ਹੋਣ ਲੱਗਿਆ। ਨੇਜ਼ਿਆਂ ਦਾ ਬਾਰ ਸੀ ਹੋਣ ਲੱਗਿਆ।

ਤਲਵਾਰਾਂ ਨੇ ਸੀ ਲਹੂ ਲੁਹਾਣ ਕਰਿਆ। ਫੌਜ਼ ਦੀਆਂ ਲਾਸ਼ਾਂ ਦਾ ਢੇਰ ਲੱਗਿਆ।

ਸੱਤੀ ਸਿੰਘ ਸ਼ੂਰਮੇ ਅੰਤ ਤੱਕ ਲੜੇ ਆ। ਦੁਸ਼ਮੱਣ ਬਹਾਦਰੀ ਦੇਖ਼ ਕੇ ਕੰਬਿਆ।

ਸਰਸਾ ਨਦੀ ਦਾ ਪਾਣੀ ਚੜ੍ਹਿਆ ਮਾਤਾ ਤੇ ਛੋਟੇ ਲਾਲਾਂ ਦਾ ਵਿਛੋੜਾ ਪਿਆ।

ਗੰਗੂ ਰਸੋਈ ਨਾਲ ਚੱਲ ਪਿਆ। ਮਾਇਆ ਦੇਖ਼ ਕੇ ਉਹ ਬੇਈਮਾਨ ਹੋ ਗਿਆ।

ਲਾਲਚੀ ਸੂਬੇ ਸਰਹੰਦ ਦੇ ਵੱਲ ਹੋ ਗਿਆ। ਪੋਹ ਸੱਤੇ ਦੇ ਦਿਨ ਠੰਡੇ ਠਾਰ ਆ।

ਲਾਲ ਠੰਡੇ ਬੁਰਜ ਵਿੱਚ ਕੈਦ ਕਰਾ ਗਿਆ। ਸੂਬਾ ਲਾਲਚ ਦੇ ਮਨਾਉਣ ਲੱਗਿਆ।

ਐਸੇ ਰਾਜ ਅਸੀਂ ਪੈਰਾਂ ਚ ਰੋਲੇ ਆ। ਉਨਾਂ ਨੇ ਗੁਰੂ ਫਤਿਹ ਦਾ ਜੈਕਾਰਾ ਛੱਡਿਆ।

ਦੋਂਨੇਂ ਲਾਲ ਕੰਧਾਂ ਵਿੱਚ ਚਿਣੇ ਆਜ਼ੋਰਾਵਾਰ ਫਤਿਹ ਸਿੰਘ ਲਹੂ ਲੁਹਨ ਕੀਤੇ ਆ।

ਸਤਵਿੰਦਰ ਗੋਡੇ, ਮੋਡੇ ਛਿਲ ਦਿਤੇ ਆ। ਸੂਬੇ ਨੇ ਕੰਧ ਸਿਰੋਂ ਵੀ ਊਚੀ ਕੀਤੀ ਆ।

ਲਾਲ ਦਮ ਘੁੱਟਣ ਨਾਲ ਸ਼ਹੀਦ ਹੋਗੇ ਆ। ਮਾਤਾ ਗੁਜ਼ਰ ਕੋਰ ਨੇ ਸਰੀਰ ਛੱਡਿਆ।

ਸਾਰਾ ਪਰਿਵਾਰ ਕੌਮ ਤੋਂ ਵਾਰਿਆ। ਗੋਬਿੰਦ ਸਿੰਘ ਜੀ ਸਿੱਖੀ ਦਾ ਬੂਟਾ ਲਾਗੇ ਆ।

 

Comments

Popular Posts