ਭਾਗ 50 ਆਪਣੇ ਪਰਾਏ
ਪੈਸਾ ਨਾਂ ਕਿਸੇ ਦਾ ਮਿੱਤ ਬੱਣਦਾ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਲਾਈਫ਼
ਇੰਨਸ਼ੋਰੈਸ ਕਰਨ ਲਈ ਏਜ਼ਟ ਸੋਨੂ ਦੇ ਘਰ ਆਇਆ ਸੀ। ਇੰਨਸ਼ੋਰੈਸ ਕਰਨ ਵਾਲੇ ਨੇ ਦੱਸਿਆ ਸੀ, “ ਜੇ
ਜੁਵਾਨੀ ਵਿੱਚ ਇੰਨਸ਼ੋਰੈਸ ਕਰਾਈ ਜਾਵੇ। ਪੇਮਿੰਟ
ਘੱਟ ਦੇਣੀ ਪੈਂਦੀ ਹੈ। ਉਮਰ ਵੱਧਣ ਨਾਲ ਵੱਧ ਜਾਂਦੀ ਹੈ। “ ਸੋਨੂ ਨੇ ਪੁੱਛਿਆ ਸੀ, “ ਜੇ ਅਸੀਂ
ਪਤੀ-ਪਤਨੀ ਇਕੱਠੇ ਹੀ ਮਰ ਜਾਈਏ। ਫਿਰ ਪੈਸੇ ਕਿਹਨੂੰ ਮਿਲਣਗੇ? “ “ ਜਿਸ ਦਾ ਤੁਸੀਂ ਨਾਂਮ
ਲਿਖਾਵੋਗੇ। ਬੱਚਿਆਂ ਦੀ ਪੜ੍ਹਾਈ ਲਈ ਵੀ ਪਲੈਨ ਕਰਦੇ ਹਾਂ। ਯੂਨੀਵਿਰਸਟੀ ਵਿੱਚ ਜਾਂਣ ਲਈ ਬਹੁਤ
ਪੈਸੇ ਲੱਗਦੇ ਹਨ। ਜੇ ਇਹ ਪਲੈਨ ਲੈਂਦੇ ਹੋ। ਪੜ੍ਹਾਈ ਦੇ ਸਾਰੇ ਖ਼ੱਰਚੇ ਪੂਰੇ ਹੋ ਜਾਂਣਗੇ। “ ਵਿੱਕੀ
ਉਸ ਨਾਲ ਰਜ਼ਾਮੰਦ ਹੋ ਗਈ ਸੀ। ਵਿੱਕੀ ਨੇ ਕਿਹਾ, “ ਸਾਡੇ ਬੱਚੇ ਨੂੰ ਦਾਦਾ-ਦਾਦੀ ਹੀ ਸੰਭਾਲ ਰਹੇ
ਹਨ। ਜੇ ਸਾਨੂੰ ਕੁੱਝ ਹੋ ਗਿਆ। ਉਹੀ ਸਾਰੇ ਕਾਸੇ ਦਾ ਖਿਆਲ ਰੱਖਣਗੇ। ਮੌਤ ਉਮਰ ਨਹੀਂ ਦੇਖਦੀ। ਪਤਾ
ਨਹੀਂ ਕਿਹਨੇ ਪਹਿਲਾਂ ਮਰਨਾਂ ਹੈ?“ ਸੋਨੂ ਤੇ ਵਿੱਕੀ ਨੇ ਇੰਨਸ਼ੋਰੈਸ ਕਰਾ ਲਈ ਸੀ। ਅਜੇ 2 ਮਹੀਨੇ
ਹੀ ਹੋਏ ਸਨ। ਦੋਂਨਾਂ ਦੀ ਮੌਤ ਹੋ ਗਈ। ਐਸਾ ਬਹੁਤ ਘੱਟ ਹੁੰਦਾ ਹੈ। ਇਕੋ ਪੇਮਿੰਟ ਡੇਢ ਸੋ ਡਾਲਰ
ਲੈ ਕੇ, ਇੰਨਸ਼ੋਰੈਸ ਨੂੰ ਪੱਲਿਉ ਲੱਖਾਂ ਡਾਲਰ ਦੇਣੇ ਪੈ ਜਾਂਣ। ਲੈਣ ਬਾਰੀ ਹਰ ਇੱਕ ਨੂੰ ਸੌਖਾ
ਲੱਗਦਾ ਹੈ। ਦੇਣ ਬਾਰੀ 20 ਬਹਾਨੇ ਬੱਣਾਉਂਦੇ ਹਨ। ਇੰਨਸ਼ੋਰੈਸ ਕਰਾਂਉਣ ਪਿਛੋਂ, ਝੱਟ ਕੇਸ ਹੋ ਗਿਆ
ਸੀ। ਸੋਨੂ ਤੇ ਵਿੱਕੀ ਦਾ ਪੁਲੀਸ ਕੇਸ ਹੋਣ ਕਰਕੇ, ਬਹਾਨੇ ਬੱਣਾਂ ਰਹੇ ਸਨ। ਇੰਨਸ਼ੋਰੈਸ ਵਾਲੇ ਸੂਸਾਈਡ
ਦਾ ਕੇਸ ਕਹਿ ਰਹੇ ਸਨ। ਜੇ ਪਤੀ-ਪਤਨੀ ਵਿਚੋਂ ਇੱਕ ਐਸੇ ਮਰ ਜਾਵੇ। ਫਿਰ ਤਾਂ ਇਹ ਪੂਰਾ ਝਮੇਲਾ
ਪਾਉਂਦੇ ਹਨ। ਭੁਗਤਾਨ ਨਹੀਂ ਕਰਦੇ। ਸਿਮਰਨ ਤੇ ਹੋਰ ਉਸ ਦੇ ਦੋਸਤਾਂ ਦੀ ਮਦੱਦ ਨਾਲ ਪੂਰੇ ਪੈਸੇ
ਮਿਲ ਗਏ ਸਨ। ਤਾਰੋ ਨੇ ਸੋਨੂ ਦੇ ਦੋਸਤਾਂ ਨੂੰ ਕਿਹਾ, “ ਅਸੀ ਇੰਨੇ
ਡਾਲਰ ਕੀ ਕਰਨੇ ਹਨ? “ ਸਿਮਰਨ ਨੇ ਕਿਹਾ, “ ਤੁਸੀ ਇੰਡੀਆ ਘੁੰਮ ਆਵੋ। “ ਇੱਕ ਹੋਰ ਦੋਸਤ ਨੇ
ਕਿਹਾ, “ ਮਾਪੇਂ ਪੁੱਤਾਂ ਦੀ ਕਮਾਈ ਨਾਲ ਤੀਰਥ ਯਾਤਰਾ ਕਰਨ ਜਾਂਦੇ ਹਨ। ਤੁਸੀਂ ਵੀ ਜਾਵੋ। ਹੁਣ ਮੌਕਾ
ਹੈ। “ ਰਾਜ ਨੇ ਕਿਹਾ, “ ਅੰਟੀ, ਅੰਕਲ ਨੂੰ ਵੀ ਲੈ ਜਾਵੋ। ਹੁਣ ਤਾਂ ਤੁਹਾਡੇ ਅੰਗ-ਪੈਰ ਚਲਦੇ ਹਨ।
ਕੱਲ ਦਾ ਕਿਸੇ ਨੂੰ ਪਤਾ ਨਹੀਂ, ਕੀ ਹੋਣਾ ਹੈ? “
ਗਾਮੇ
ਦੇ ਦਿਲ ਨ ਗੱਲ ਲੱਗ ਗਈ ਸੀ। ਉਸ ਨੇ ਕਿਹਾ, “ ਸਾਡੇ ਕੋਲ ਬਹੁਤ ਪੈਸੇ ਹਨ। ਸੋਨੂ ਦੇ ਪੈਸੇ, ਇਸ
ਦੇ ਕਾਲਜ਼ ਨੂੰ ਦੇ ਦੇਣੇ ਹਨ। ਤੁਸੀਂ ਸੋਨੂ ਦੇ ਕੇਸ ਵਿੱਚ ਮਦੱਦ ਕਿੱਤੀ ਹੈ। ਗੈਂਗ ਵਾਲਿਆਂ ਨੇ ਤੁਹਾਡੇ ਤੇ ਬਾਕੀ ਪੜ੍ਹਨ-ਪੜ੍ਹਾਉਣ ਵਾਲਿਆਂ ਉਤੇ
ਹਮਲਾ ਕੀਤਾ ਹੈ। ਕਾਲਜ਼਼ ਤੇ ਬੰਦਿਆ ਦਾ ਨੁਕਸਾਨ ਕੀਤਾ ਹੈ। “ ਸਿਮਰਨ ਨੇ ਕਿਹਾ, “ ਇਸ ਬਾਰੇ ਕਾਲਜ਼
ਦੇ ਪ੍ਰੈਸੀਪਲ ਨਾਲ ਗੱਲ ਕਰਨੀ ਪੈਣੀ ਹੈ। “ “ ਢਿੱਲ ਕਿਸੇ ਗੱਲ ਦੀ ਨਹੀਂ ਕਰਨੀ ਚਾਹੀਦੀ। ਹੁਣੇ
ਤੁਹਾਡੇ ਨਾਲ ਜਾ ਕੇ, ਚੇਕ ਫੜਾ ਆਉਂਦੇ ਹਾਂ। ਫਿਰ ਅਸੀਂ ਵੀ ਇੰਡੀਆ ਦੀ ਤਿਆਰੀ ਕਰੀਏ। “ ਸਿਮਰਨ
ਨੇ ਫੋਨ ਕਰਕੇ, ਪ੍ਰੈਸੀਪਲ ਤੋਂ ਮਿਲਣ ਦਾ ਸਮਾਂ ਲੈ ਲਿਆ ਸੀ। ਪ੍ਰੈਸੀਪਲ ਨੇ ਕਿਹਾ, “ ਤੁਸੀਂ
ਮੈਨੂੰ ਲੰਚ ਟੈਇਮ ਆ ਕੇ ਮਿਲ ਲੈਣਾਂ। “ ਪ੍ਰੈਸੀਪਲ ਨੇ ਸੋਨੂ ਦੇ ਟੀਚਰਾਂ ਨੂੰ ਵੀ ਦੱਸ ਦਿੱਤਾ
ਸੀ। ਜਦੋ ਸਿਮਰਨ ਤੇ ਸੋਨੂ ਦੇ ਦੋਸਤ ਤਾਰੋ ਤੇ ਗਾਮੇ ਨਾਲ ਕਾਲਜ਼ ਵਿੱਚ ਗਏ। ਟੀਚਰ ਤੇ ਹੋਰ ਬਹੁਤ
ਵਿਦਿਆਰਥੀ ਮੂਹਰੇ ਖੜ੍ਹੇ ਸਨ। ਸਾਰਿਆ ਨੇ ਹਮਦਰਦੀ ਦੇ ਸ਼ਬਦ ਕਹੇ। ਦੋ ਮਿੰਟ ਦਾ ਮੋਨ ਰੱਖਿਆ। ਤਾਰ
ਨੇ ਪ੍ਰੈਸੀਪਲ ਨੂੰ 40 ਲੱਖ ਡਾਲਰ ਦੀ ਚੈਕ ਕਾਲਜ਼ ਨੂੰ ਦੇ ਦਿੱਤੀ।
ਤਾਰੋ
ਤੇ ਗਾਮੇ ਨੂੰ ਪਹਿਲੀ ਬਾਰ ਮਹਿਸੂਸ ਹੋਇਆ ਸੀ। ਕਿਤੇ ਲੋੜ ਵਾਲੀ ਥਾਂ ਉਤੇ ਪੈਸਾ ਦੇ ਕੇ, ਸਕੂਨ
ਬਹੁਤ ਮਿਲਦਾ ਹੈ। ਮਨ ਹੌਲਾ ਹੋ ਗਿਆ ਸੀ। ਤਾਰੋ ਨੇ ਗਾਮੇ ਨੂੰ ਕਿਹਾ, “ ਪੈਸਾ ਤਾਂ ਉਸ ਦਾ ਹੈ।
ਜੋ ਇਸ ਨੂੰ ਖ਼ੱਰਚਦਾ ਹੈ। ਆਪਣਾਂ ਤਾਂ ਕੋਈ ਖ਼ਰਚਾ ਹੀ ਨਹੀਂ ਹੈ। ਦੋਂਨੇਂ ਕਾਰਾਂ ਤੇ ਘਰ ਨੂੰ ਸੋਨੂ
ਫਰੀ ਕਰ ਗਿਆ ਹੈ। ਆਪਾਂ ਨੂੰ ਹੋਰ ਲੈਣ ਦੀ ਲੋੜ ਨਹੀਂ ਪੈਣੀ। ਇੰਨੀ ਜਿੰਦਗੀ ਕਿਥੇ ਹੈ? “ ਗਾਮੇ
ਨੂੰ ਮੌਤ ਦੀਆਂ ਗੱਲਾਂ ਸੁਣ ਕੇ ਡਰ ਲੱਗਣ ਲੱਗ ਗਿਆ ਸੀ। ਭਾਂਵੇਂ ਜੁਵਾਨ ਪੁੱਤਰ ਮਰ ਗਿਆ ਸੀ।
ਆਪਦੀ ਮੌਤ ਯਾਦ ਨਹੀਂ ਸੀ। ਉਸ ਨੇ ਕਿਹਾ, “ ਜਿੰਦਗੀ ਵਿੱਚ ਪੈਸਾ ਵੀ ਕਿਤੇ ਪੂਰਾ ਹੋਇਆ ਹੈ। ਤੇਰੀ
ਜਿੰਦਗੀ ਥੋੜੀ ਰਹਿ ਗਈ ਹੋਣੀ ਹੈ। ਤੂੰ ਜਿਥੇ ਚਾਹੇਂ ਆਪਦੀ ਕਮਾਂਈ ਖ਼ੱਰਚ ਸਕਦੀ ਹੈ। ਮੈਂ ਜਿਉਂਦੇ
ਜੀਅ ਕਿਸੇ ਨੂੰ ਆਪਦੇ ਪੈਸੇ ਨਹੀਂ ਦਿੰਦਾ। ਮੇਰੀ ਤਾਂ ਅਜੇ ਬਹੁਤ ਵੱਡੀ ਹੈ। ਮੇਰੇ ਤੋਂ ਪਿਛੋਂ ਮੇਰੇ
ਪੈਸੇ,ਮੇਰਾ ਪੋਤਾ ਲੈ ਸਕਦਾ ਹੈ। “ “ ਦੁਨੀਆਂ ਪੈਸਾ-ਪੈਸਾ ਕਰਦੀ ਹੈ। ਇਸ ਦੇ ਮਗਰ ਭੱਜਦੇ ਹਨ। ਪੈਸਾ
ਨਾਂ ਕਿਸੇ ਦਾ ਮਿੱਤ ਬੱਣਦਾ। ਪੈਸਾ ਕਿਸੇ ਦੀ ਮੂਠੀ ਵਿੱਚ ਨਹੀਂ ਰਹਿੰਦਾ। ਮਰਨ ਵੇਲੇ ਬੰਦਾ ਖ਼ਾਲੀ
ਹੱਥ ਜਾਂਦਾ ਹੈ। “
Comments
Post a Comment