ਭਾਗ 37  ਵੇ ਨਾਂ ਮਾਰ ਜ਼ਾਲਮਾਂ ਵੇ, ਦੇ ਲੈ ਅੱਖੀਆਂ ਦੀ ਘੂਰ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜਿਹੜੀ ਚੀਜ਼ ਨੂੰ ਪਿਆਰ ਕਰਦੇ ਹਾਂ। ਜਿਸ ਦੇ ਨਜ਼ਦੀਕ ਰਹਿੰਦੇ ਹਾਂ। ਕੋਲੇ ਹੋਣ ਨਾਲ, ਉਸੇ ਵਿੱਚ ਖ਼ਾਮੀਆਂ ਦਿਸਣ ਲੱਗ ਜਾਂਦੀਆਂ ਹਨ। ਜਿੱਥੇ ਪਿਆਰ ਵੱਧ ਹੁੰਦਾ ਹੈ। ਉਸ ਦੀ ਡੂੰਘਾਈ ਤੱਕ ਪਹੁੰਚ ਹੋ ਹੀ ਜਾਂਦਾ ਹੈ। ਪਿਆਰੇ ਦੀਆਂ ਊਣਤਾਈਆਂ, ਔਗੁਣਾਂ ਨੂੰ ਅੱਖੋਂ ਉਹਲੇ ਕਰ ਦੇਈਏ। ਜਾਂ ਉਸ ਨੂੰ ਦੱਸ ਕੇ ਸੁਧਾਰਨ ਦੀ ਕੋਸ਼ਿਸ਼ ਕਰੀਏ। ਬੰਦਾ ਨਹੀਂ ਬਦਲਦਾ। ਆਦਤਾਂ ਬਚਪਨ ਤੋਂ ਜਿਵੇਂ ਬਣ ਜਾਂਦੀਆਂ ਹਨ। ਬਹੁਤੇ ਆਪਣੀਆਂ ਆਦਤਾਂ ਬਦਲ ਨਹੀਂ ਸਕਦੇ। ਬਹੁਤੇ ਬੰਦੇ, ਹੋਰਾਂ ਤੋਂ ਅੱਖ ਬਚਾ ਕੇ, ਦਾਅ ਲੱਗਦੇ ਹੀ ਆਪਦੀ ਹਰਕਤਾਂ ਪੂਰੀਆਂ ਕਰਦੇ ਹਨ। ਐਸੇ ਭੇਤ ਖੁੱਲਣ ਨਾਲ, ਐਸੀ ਹਾਲਤ ਵਿੱਚ, ਪਿਆਰ ਨਫ਼ਰਤ ਵਿੱਚ ਬਦਲ ਜਾਂਦਾ ਹੈ। ਜੇ ਮੁਆਫ਼ ਕਰ ਦਿੱਤਾ ਜਾਵੇ, ਪਿਆਰ ਗੂੜ੍ਹਾ ਬਣ ਸਕਦਾ ਹੈ। ਜੋ ਮੁਆਫ਼ ਕਰਨ ਪਿੱਛੋਂ ਭੁੱਲ ਨਹੀਂ ਚਿਤਾਰਦੇ। ਐਡੇ ਜਿਗਰੇ ਵਾਲਾ ਕੋਈ ਹੀ ਹੁੰਦਾ ਹੈ। ਜੋ ਹਰ ਰੋਜ਼ ਗ਼ਲਤੀਆਂ ਨੂੰ ਅੱਖੋਂ ਉਹਲੇ ਕਰੀ ਜਾਵੇ। ਪਤੀ-ਪਤਨੀ ਕਿਸੇ ਵੀ ਜਾਤ, ਰੰਗ, ਨਸਲ ਨਾਲ ਸਬੰਧਿਤ ਹੋਣ। ਸਾਰੇ ਹੀ ਪਿਆਰ ਤੇ ਆਪਣਾ ਹੱਕ ਜਿਤਾਉਣਾ ਜਾਣਦੇ ਹਨ। ਸੋਨੂੰ ਤੇ ਉਸ ਦੀ ਪਤਨੀ ਵਿਕੀ ਨੇ, ਹਨੀਮੂਨ ਕੈਨੇਡਾ ਵਿੱਚ ਆ ਕੇ ਮਨਾਇਆ ਸੀ। ਹਫ਼ਤਾ ਕੁ ਸੋਨੂੰ ਨੇ ਬੜੇ ਕਲੋਲ ਕੀਤੇ। ਪਤਨੀ ਨੂੰ ਪਲੋਸਦਾ ਰਿਹਾ। ਰਸਤੇ ਦਾ ਥਕੇਵਾਂ ਵੀ ਲਹਾਉਣਾ ਸੀ। ਸੋਨੂੰ ਨੇ ਕਿਹਾ, “ ਵਿਕੀ ਤੂੰ ਬਹੁਤ ਸੁੰਦਰ ਹੈ। ਮੈਂ ਪੂਰੀ ਦੁਨੀਆ ਦੀਆਂ ਕੁੜੀਆਂ ਛੱਡ ਕੇ, ਤੇਰੇ ਨਾਲ ਵਿਆਹ ਕਰਾਇਆ ਹੈ। “ “ ਸੋਨੂੰ ਮੈਨੂੰ ਪਤਾ ਹੈ। ਮੈ ਵੀ ਤੈਨੂੰ ਹੀ ਉਡੀਕ ਰਹੀ ਸੀ। ਤੈਨੂੰ ਹੀ ਪਿਆਰ ਕਰਦੀ ਹਾਂ। “ “ ਮੈਂ ਆਪ ਦੇ ਮਾਪਿਆਂ ਦੀ ਵੀ ਪ੍ਰਵਾਹ ਨਹੀਂ ਕੀਤੀ। ਤੇਰੇ ਉੱਤੇ ਮਰ ਗਿਆ। “ “ ਮੈਂ ਵੀ ਆਪਦੇ ਮਾਪੇਂ, ਭੈਣ- ਭਰਾ ਛੱਡੇ ਹਨ। ਹੁਣ ਤਾਂ ਤੇਰੇ ਜੋਗੀ ਹੀ ਹਾਂ। ਮੈਂ ਹੁਣ ਤੇਰੇ ਕੋਲ ਹੀ ਹਾਂ। ਤੂੰ ਹੁਣ ਕੰਮ ਤੇ ਜਾਣਾ ਸ਼ੁਰੂ ਕਰਦੇ। ਪਿਆਰ ਬਹੁਤ ਹੋ ਗਿਆ। ਜੇ ਇਸੇ ਤਰਾਂ ਪਿਆਰ ਵਿੱਚ ਰੁੱਝ ਗਿਆ, ਕੰਮ ਵਿੱਚ ਦਿਲ ਨਹੀਂ ਲੱਗਣਾ। “ “ ਮੈਂ ਸੋਚਦਾ ਸੀ, ਹੋਰ ਆਰਾਮ ਕਰ ਲਵਾਂ। ਸਾਰੀ ਉਮਰ ਕੰਮ ਹੀ ਕਰਨਾ ਹੈ। ਬੌਸ ਨੂੰ ਫ਼ੋਨ ਕਰਕੇ ਦੱਸਦਾ ਹਾਂ। ਮੈਂ ਮਨੀਲਾ ਤੋਂ ਵਾਪਸ ਆ ਗਿਆ ਹਾਂ। ਵਿਆਹ ਵਾਲੀ ਗੱਲ ਤੇ ਵਹੁਟੀ ਲਕਾਉਣੀ ਪੈਣੀ ਹੈ। ਮੇਰਾ ਬੌਸ ਹੋਰ ਹੀ ਤਰਾਂ ਦਾ ਬੰਦਾ ਹੈ। ਤੈਨੂੰ ਉਸ ਦੀ ਨਜ਼ਰ ਤੋਂ ਬਚਾ ਕੇ ਰੱਖਣਾ ਪੈਣਾ ਹੈ। ਕਈ ਲੋਕ ਐਸੇ ਹੁੰਦੇ ਹਨ। ਬੇਗਾਨੇ ਮਾਲ ਵਿੱਚ ਅੱਖ ਰੱਖਦੇ ਹਨ।

ਸੋਨੂੰ ਐਸਾ ਕੰਮ ਤੇ ਜਾਣ ਲੱਗਾ। ਘਰ ਮੁੜਨਾ ਹੀ ਭੁੱਲ ਜਾਂਦਾ ਸੀ। ਵਿਕੀ ਨੇ ਕਿਹਾ, “ ਤੇਰੇ ਇਕੱਲੇ ਉੱਤੇ ਘਰ ਦੇ ਖ਼ਰਚਿਆਂ ਦਾ ਬੋਝ ਹੈ। ਮੈਨੂੰ ਕੈਨੇਡਾ ਆਈ ਨੂੰ ਚਾਰ ਮਹੀਨੇ ਹੋ ਗਏ ਹਨ। ਮੈ ਵੀ ਕੰਮ ਕਰਨਾ ਚਾਹੁੰਦੀ ਹਾਂ। ਆਪਾਂ ਮਿਲ ਕੇ ਕੰਮ ਕਰੀਏ, ਕੰਮ ਕਰਾ ਤਾਂ ਮੈਂ ਵੀ ਮਨ-ਮਰਜ਼ੀ ਦੀਆਂ ਚੀਜ਼ਾਂ ਖ਼ਰੀਦ ਸਕਦੀ ਹਾਂ। ਤੇਰੇ ਉਤੇ ਸਾਰੇ ਘਰ ਦਾ ਬੌਝ ਨਹੀਂ ਪਵੇਗਾ। “ “ ਵਿਕੀ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਹੈ। ਮੈਂ ਹੀ ਬਹੁਤ ਪੈਸੇ ਕੰਮਾਂ ਲੈਂਦਾ ਹਾਂ। “ “ ਸੋਨੂੰ ਮੈਂ ਤੇਰੇ ਬਹੁਤੇ ਪੈਸੇ ਕੀ ਕਰਨੇ ਹਨ? ਮੈਂ ਮਨ ਮਰਜ਼ੀ ਦੀ ਕੋਈ ਚੀਜ਼ ਨਹੀਂ ਖ਼ਰੀਦ ਸਕਦੀ ਹਾਂ। “ “ ਤੂੰ ਐਸਾ ਕੀ ਖਰੀਦਣਾਂ ਹੈ? “  ਸੋਨੂੰ ਕਈ ਬਾਰ ਫਿਰਜ਼ ਵਿੱਚ ਕੁੱਝ ਖਾਣ ਨੂੰ ਵੀ ਨਹੀਂ ਹੁੰਦਾ। ਮੈਂ ਖਾਣ ਵਾਲੀਆਂ ਚੀਜ਼ਾਂ ਨੂੰ ਵੀ ਤਰਸਦੀ ਹਾਂ। “ “ ਤੇਰਾ ਮਤਲਬ  ਹੈ। ਮੈਂ ਤੈਨੂੰ ਭੁੱਖੀ ਮਾਰ ਰਿਹਾ ਹਾਂ। “ “ ਸੋਨੂੰ ਮੇਰਾ ਇਹ ਮਤਲਬ ਨਹੀਂ ਹੈ। ਮੇਰਾ ਵੀ ਜੀਅ ਕਰਦਾ ਹੈ। ਮਨ ਮਰਜ਼ੀ ਦੀਆਂ ਚੀਜ਼ਾਂ ਖਾਵਾਂ। ਤੂੰ ਕਈ-ਕਈ ਦਿਨ ਘਰ ਨਹੀਂ ਆਉਂਦਾ। ਹਰ ਵੀਕਇੰਡ ਨੂੰ ਪਤਾ ਨਹੀਂ, ਤੂੰ ਕਿਥੇ ਖੋ ਜਾਂਦਾ ਹੈ? ਅੱਜ ਤੱਕ ਮੈਨੂੰ ਕਿਤੇ ਘੁਮਾਉਣ ਨਹੀਂ ਲੈ ਕੇ ਗਿਆ।  “ “ ਕੰਮ ਦੇ ਸਿਲਸਿਲੇ ਵਿੱਚ ਮੈਨੂੰ ਦੂਰ ਨੇੜੇ ਜਾਣਾ ਪੈਂਦਾ ਹੈ। ਕੀ ਮੈਂ ਤੇਰੇ ਗੋਡੇ ਮੁੰਡਾ ਬੈਠਾ ਰਹਾਂ? ਤੇਰਾ ਹੀ ਰੌਲਾ ਪਾਇਆ ਹੋਇਆ ਸੀ। ਮੈਂ ਛੇਤੀ ਕੰਮ ਤੇ ਜਾਵਾਂ। ਵਿਕੀ ਇਹ ਕੈਨੇਡਾ ਹੈ। ਘੁੰਮਣ ਨੂੰ ਇਹ ਪਿੰਜੌਰ ਗਾਰਡਨ ਨਹੀਂ ਹੈ। ਚੱਲ ਜਿੱਥੇ ਜਾਣਾ ਹੈ? “
ਉਹ ਵਿਕੀ ਨੂੰ ਲੈ ਕੇ ਤੁਰ ਪਿਆ ਸੀ। ਦੋਨੇਂ ਸ਼ੌਪੀਇੰਗ ਸੈਂਟਰ ਵਿੱਚ ਚਲੇ ਗਏ। ਵਿਕੀ ਨੇ ਕਿਹਾ, “ ਇਹ ਡਰੈੱਸ ਮੈਨੂੰ ਪਸੰਦ ਹੈ। ਇਹ ਰੰਗ ਦੀ ਡਰੈੱਸ ਮੇਰੇ ਕੋਲ ਨਹੀਂ ਹੈ। ਸੋਨੂੰ ਨੇ ਉਸ ਨੂੰ ਪਲਟ ਕੇ ਦੇਖਿਆ। ਉਸ ਉੱਤੇ ਲਿਖਿਆ ਮੁੱਲ ਦੇਖਿਆ। ਉਸ ਨੇ ਕਿਹਾ, “ ਇਹ 60 ਡਾਲਰ ਦੀ ਹੈ। ਬੇ ਸਟੋਰ, ਦੂਜੇ ਸਟੋਰਾਂ ਤੋਂ ਮਹਿੰਗਾ ਵੀ ਹੈ। ਤੈਨੂੰ ਮੈਂ ਦੂਜੇ ਸਟੋਰ ਵਾਲਮਾਰਟ ਵਿੱਚ ਲੈ ਕੇ ਚੱਲਦਾ ਹਾਂ।   ਵਿਕੀ ਨੂੰ ਨਾਲ ਵਾਲੇ ਸਟੋਰ ਵਿੱਚੋਂ ਜੁੱਤੀ ਪਸੰਦ ਆ ਗਈ। ਉਸ ਨੇ ਕਿਹਾ, “ ਸੋਨੂੰ ਇਹ ਜੁੱਤੀ ਮੈਂ ਬਹੁਤ ਚਿਰ ਦੀ ਲੱਭਦੀ ਸੀ। ਸਿਰਫ਼ 50 ਡਾਲਰ ਦੀ ਹੈ। “ “ ਵਿਕੀ ਕੀ ਤੈਨੂੰ ਸਮਝ ਨਹੀਂ ਲੱਗਦੀ? ਮਾਲ ਦੇ ਸ਼ੋ-ਰੂਮ ਵਿੱਚ ਹਰ ਚੀਜ਼
 
 

Comments

Popular Posts