ਭਾਗ 54 ਬੰਦਾ ਪਤੀ-ਪਤਨੀ ਦੇ ਮਾਮਲੇ ਵਿੱਚ ਆਉਂਦਾ ਹੈ  ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਤਾਰੋ ਨੇ ਕਈ ਬਾਰ ਅੱਗੇ ਵੀ ਦੇਖਿਆ ਸੀ। ਮੁਸਕਾਨ ਆਪਦੇ ਬੇਟੇ ਨੂੰ ਇਕੱਲੇ ਨੂੰ ਘਰ ਛੱਡ ਕੇ ਚੱਲੀ ਜਾਂਦੀ ਸੀ। ਉਸ ਨੇ ਮੁਸਕਾਨ ਨੂੰ ਕਈ ਬਾਰ ਕਿਹਾ ਸੀ, “ ਕੁੜੀਏ ਇਸ ਨੂੰ ਇਕੱਲਾ ਘਰ ਨਾਂ ਛੱਡ ਕੇ ਜਾਇਆ ਕਰ। ਮੇਰੇ ਕੋਲ ਛੱਡ ਜਾਇਆ ਕਰ। ਮੇਰੇ ਪੋਤੇ ਨਾਲ ਖੇਡ ਲਿਆ ਕਰੇਗਾ। ਕੈਨੇਡਾ ਦੇ ਕਾਨੁੰਨ ਮੁਤਾਬਿਕ 13 ਸਾਲ ਤੱਕ ਦੇ ਬੱਚੇ ਨੂੰ ਇਕੱਲਾ ਨਹੀਂ ਛੱਡ ਸਕਦੇ। ਬੱਚਾ ਡਰ ਸਕਦਾ ਹੈ। ਕੋਈ ਸ਼ਰਾਰਤ ਕਰ ਸਕਦਾ ਹੈ। “ “ ਠੀਕ ਹੈ ਆਂਟੀ, ਇਸ ਨੂੰ ਨਾਲ ਹੀ ਲੈ ਜਾਇਆ ਕਰਾਂਗੀ। ਅਗਲੇ ਦਿਨ ਉਹ ਤੇ ਉਸ ਦਾ ਘਰ ਵਾਲਾ ਦੋਨੇਂ ਹੀ ਬਾਹਰ ਨੂੰ ਤੁਰੇ ਜਾ ਰਹੇ ਸਨ। ਮੁੰਡਾ ਫਿਰ ਘਰ ਛੱਡ ਗਏ ਸਨ। ਤਾਰੋ ਨੇ ਗਾਮੇ ਨੂੰ ਦੱਸਿਆ, “ ਮੈਂ ਇਸ ਕੁੜੀ ਨੂੰ ਕਿੰਨੀ ਬਾਰ ਕਿਹਾ ਹੈ, “ ਮੁੰਡਾ ਘਰ ਛੱਡ ਕੇ ਨਾਂ ਜਾਇਆ ਕਰ। ਇਹ ਸਿਰਫ਼ ਚਾਰ ਸਾਲਾਂ ਦਾ ਹੈ। ਮੇਰੀ ਗੱਲ ਨਹੀਂ ਸੁਣਦੀ। ਗਾਮੇ ਨੇ ਕਿਹਾ, “ ਤੇਰਾ ਕੀ ਜਾਂਦਾ ਹੈ? ਦਿਸ ਦੀਆਂ ਅੱਖਾਂ ਦੁਖਣਗੀਆਂ। ਆਪੇ ਦਵਾਈ ਪਾਵੇਗਾ। “ “ ਜੇ ਬੱਚਾ ਬਿਜਲੀ ਦੇ ਮੇਨ ਸਵਿੱਚ ਰੂਮ ਵਿੱਚ ਚਲਾ ਗਿਆ। ਸਾਰੇ ਘਰ ਦੀਆਂ ਉੱਥੇ ਤਾਰਾ ਹਨ। ਉੱਥੇ ਹੀ ਗੈੱਸ ਸਲੰਡਰ ਹੈ। ਤੱਤਾ ਪਾਣੀ ਕਰਨ ਨੂੰ , ਘਰ ਤੱਤਾ ਕਰਨ ਦੇ ਹੀਟਰ ਵਿੱਚ ਲਗਾਤਾਰ ਅੱਗ ਬਲ ਰਹੀ ਹੈ। ਸਾਰੇ ਘਰਾਂ ਨੂੰ ਉਹੀ ਪੈਪ ਰਾਹੀਂ ਘਰ-ਘਰ ਗੈੱਸ ਆਉਂਦੀ ਹੈ। ਮੈਂ ਤਾਂ ਡਰਦੀ ਹਾਂ, ਜੇ ਬੱਚੇ ਨੇ ਕੋਈ ਨਾ ਕੋਈ ਸ਼ਰਾਰਤ ਕਰ ਦਿੱਤੀ। ਜੇ ਸਟੋਪ ਚਲਾ ਦਿੱਤਾ। ਆਪਣੇ ਘਰ ਦਾ ਤਾਂ ਨੁਕਸਾਨ ਹੋ ਜਾਵੇਗਾ। ਪੁਲੀਸ, ਐਂਬੂਲੈਂਸ, ਐਮਰਜੈਂਸੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਆਉਣਗੀਆਂ। ਉਸ ਨਾਲ ਜਲੂਸ ਵਾਧੂ ਨਿਕਲੇਗਾ। ਖ਼ਬਰਾਂ ਵਾਲੇ ਭੋਰਾ ਕੁ ਗੱਲ ਨੂੰ ਦੁਨੀਆ ਭਰ ਵਿੱਚ ਲਾ ਦਿੰਦੇ ਹਨ। ਗਾਮਾ ਗੁੱਸੇ ਵਿੱਚ ਬੋਲਿਆ, “ ਜੇ ਤੇਰੀ ਗੱਲ ਹੀ ਨਹੀਂ ਸੁਣਦੇ। ਇੰਨਾ ਨੂੰ ਬੇਸਮਿੰਟ ਖ਼ਾਲੀ ਕਰਨ ਨੂੰ ਕਹਿ ਦੇ। ਬਹੁਤਾ ਨਹੀਂ ਸੋਚੀਦਾ। ਹਾਂ ਜਾਂ ਨਾਂ, ਬਿਜ਼ਨਸ ਵਿੱਚ ਦੋ ਹੀ ਗੱਲਾਂ ਹੁੰਦੀਆਂ ਹਨ। ਮੁਸਕਾਨ ਦੇ ਪਤੀ ਜਾਣ ਪਿੱਛੋਂ ਮੁਸਕਾਨ ਦੀ ਮਾਂ ਵੀਕਇੰਡ ਤੇ ਵਾਰ, ਐਤਵਾਰ ਨੂੰ ਆ ਗਈ ਸੀ। ਤਾਰੋ ਨੇ ਉਸ ਨੂੰ ਵੀ ਇਹ ਗੱਲ ਦੱਸੀ ਸੀ। ਉਸ ਦੀ ਮਾਂ ਨੇ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਤਾਂ ਹਾਂ ਦੇ ਵਿੱਚ ਹਾਂ ਮਿਲਾ ਰਹੀ ਸੀ। ਲੱਛਣ ਉਹੀ ਸਨ। ਦਿਨ ਨੂੰ ਬੱਚਾ ਬੇਬੀ ਸਿਟਰ ਕੋਲ ਰਹਿੰਦਾ ਸੀ। ਸ਼ਾਮ ਨੂੰ ਕੰਮ ਤੋਂ ਮੁੜਦੀ ਹੋਈ, ਬੱਚਾ ਚੱਕਦੀ ਸੀ।

ਉਸੇ ਸਮੇਂ ਮੁੰਡਾ ਘਰ ਛੱਡ ਕੇ, ਆਪ ਫਿਰ ਕਿਤੇ ਨਾਂ ਕਿਤੇ ਚਲੀ ਜਾਂਦੀ ਸੀ। ਔਰਤਾਂ ਵਾਲੇ ਲੱਛਣ ਨਹੀਂ ਸਨ। ਹਰ ਵਖਤ ਸੈਲਰ ਫ਼ੋਨ ਉੱਤੇ ਲੋਕਾਂ ਨੂੰ ਸੁਨੇਹੇ ਭੇਜਦੀ ਰਹਿੰਦੀ ਸੀ। ਜਾਂ ਫ਼ੋਨ ਕੰਨ ਨੂੰ ਲੱਗਾ ਰਹਿੰਦਾ ਸੀ। ਤਾਰੋਂ ਨੇ ਗਾਮੇ ਨੂੰ ਕਿਹਾ, “ ਮੈਨੂੰ ਇਸ ਤਰਾਂ ਲੱਗਦਾ ਹੈ। ਜਿਵੇਂ ਬੱਚਾ ਇਸ ਦਾ ਨਹੀਂ ਹੈ। ਦੋਨੇਂ ਹੀ ਕਦੇ ਬੱਚੇ ਨੂੰ ਪਿਆਰ ਕਰਦੇ ਨਹੀਂ ਦੇਖੇ। ਉਹ ਟੀਵੀ ਮੂਹਰੇ ਬੈਠਾ ਰਹਿੰਦਾ ਹੈ। ਕਲ ਮੁੰਡੇ ਨੂੰ ਕਹਿ ਰਹੀ ਸੀ, “ ਮੈਂ ਤੇਰਾ ਜਨਾਜ਼ਾ ਨਿਕਾਲ ਦੂਗੀ। ਆਪਦੇ ਪੁੱਤਰ ਨੂੰ ਕੋਈ ਮਾਂ ਐਸਾ ਨਹੀਂ ਕਹਿੰਦੀ। “ “ ਸੋਨੂੰ ਦੀ ਮੰਮੀ, ਤੂੰ ਇੰਨਾ ਵਿੱਚ ਦਖ਼ਲ ਦੇਣਾ ਛੱਡ ਦੇ। ਆਪਦੇ ਘਰ ਦੇ ਝਮੇਲੇ ਤਾਂ ਮੁੱਕਦੇ ਨਹੀਂ ਹਨ।

ਮੁਸਕਾਨ ਤਾਰੋ ਕੋਲ ਆ ਕੇ, ਰੋਣ ਲੱਗ ਗਈ ਸੀ। ਉਸ ਨੇ ਕਿਹਾ, “ ਆਂਟੀ ਸਕਾਈਪ ਪੇ ਰੋਜ਼ ਹਮ ਗੱਲਾਂ ਘੱਟ ਕਰਤੇ ਹੈਂ। ਲੜਤੇ ਹੀ ਹੈਂ। ਮੈਨੂੰ ਉਸ ਨੇ ਫ਼ੋਨ ਤੇ ਤਲਾਕ ਦੇ ਦੀਆ ਹੈ। ਅਭੀ ਮੇਰਾ ਫ਼ੋਨ ਨਹੀਂ ਉਠਾ ਰਹਾ। ਉਸ ਨੂੰ ਕਈ ਬਾਰ ਫ਼ੋਨ ਉੱਤੇ ਮੈਸਜ਼ ਵੀ ਭੇਜਾ ਹੈ। ਮੇਰੇ ਨਾਲ ਬਾਤ ਨਹੀਂ ਕਰਤਾ। ਅਭੀ ਮੈਸਜ਼ ਆਇਆ ਹੈ। ਜ਼ਰੂਰੀ ਸਮਾਨ ਉਠਾਨੇ ਵੈਨਕੂਵਰ ਸੇ ਕੱਲ ਆ ਰਹਾ ਹੈ। ਪਹਿਲੇ ਮੂਝੇ ਸਾਥ ਚਲਨੇ ਕੋ ਕਹਿ ਰਹਾ ਥਾਂ। ਮੈਂ ਬਹਿਨ-ਬਾਈ, ਮਾਂ ਛੋਡ ਕਰ ਕਿਉਂ ਜਾਊ? ਆਪ ਸਾਰੀ ਕਮਾਈ ਮਾਂ ਕੋ ਭੇਜ ਰਹਾ ਹੈ। ਜੇ ਸਬ ਉਸੇ ਮੱਤ ਬਤਾਨਾਂ। ਤਾਰੋਂ ਨੇ ਕਿਹਾ, “ ਸਾਰੇ ਮਰਦ ਐਸੇ ਹੀ ਹੁੰਦੇ ਹਨ। ਧੋਸ ਦੇਣੇ ਨਹੀਂ ਹੱਟਦੇ। ਜਦੋਂ ਉਹ ਘਰ ਆਵੇਗਾ। ਤੂੰ ਉਸ ਦੇ ਮੂਹਰੇ ਨਾਂ ਬੋਲੀਂ। ਔਰਤ ਦੀ ਜ਼ੁਬਾਨ ਚੱਲਦੀ ਹੈ। ਜ਼ੁਬਾਨ ਵੱਡੀ ਵੀ ਜਾਵੇ, ਚੁੱਪ ਨਹੀਂ ਕਰਦੀ। ਮਰਦ ਬੋਲਣ ਵਿੱਚ ਬਰਾਬਰੀ ਨਹੀਂ ਕਰਦਾ। ਮਰਦ ਦਾ ਹੱਥ ਚੱਲਦਾ ਹੈ। ਔਰਤ, ਮਰਦ ਦੇ ਬਰਾਬਰ ਮਾਰ ਨਹੀਂ ਸਕਦੀ। ਦੋ ਚਾਰ ਜੇ ਮਾਰ ਵੀ ਦੇਵੇਗੀ। ਮਰਦ ਉਸ ਨੂੰ ਛੁੱਲਕ ਕੇ ਧਰ ਦਿੰਦਾ ਹੈ। ਕਈ ਔਰਤਾਂ ਦੰਦ, ਹੱਡ ਤੁੜਵਾ ਚੁੱਕੀਆਂ ਹਨ। ਬਹਿਨ-ਬਾਈ, ਮਾਂ ਤੇਰਾ ਸਾਰੀ ਉਮਰ ਸਾਥ ਦੇਣ ਵਾਲੇ ਨਹੀਂ ਹਨ। ਆਪਦਾ ਮਰਦ ਹੀ ਜੁੰਮੇਬਾਰੀ ਉਠਾਉਂਦਾ। ਚੁੱਪ ਕਰਕੇ ਨਾਲ ਬੱਗ ਜਾ। “ “ ਮੁਰਗਾ ਮੇਰੇ ਜਾਲ ਮੇ ਫਸਨੇ ਆ ਰਹਾ ਹੈ। ਕੋਈ ਗੜਬੜ ਕੀ ਤੋਂ ਮੈ ਨੇ ਪੁਲਿਸ ਬੁਲਾ ਲੇਨੀ ਹੈ। “ “ ਬਾਤ ਤੇਰੀ ਸਹੀਂ ਹੈ। 4 ਸਾਲ ਦਾ ਮੁੰਡਾ ਹੋ ਗਿਆ। ਉਸ ਨੇ ਕੋਰਟ ਮੈਰਿਜ਼ ਨਹੀਂ ਕੀਤੀ। ਤੇਰੀ ਤੇ ਉਸ ਦੀ ਗੱਲ ਹੈ। ਪਰ ਪੁਲਿਸ ਵਾਲੇ ਜਾਂ ਦੂਜਾ ਬੰਦਾ ਘਰ ਦੇ ਮਾਮਲੇ ਵਿੱਚ ਕੁੱਝ ਨਹੀਂ ਕਰ ਸਕਦੇ। ਤੀਜਾ ਰੱਲਿਆ, ਉਹ ਘਰ ਗੱਲਿਆ। ਸਿਆਣਪ ਨਾਲ ਬੈਠ ਕੇ ਗੱਲ ਕਰੀਦੀ ਹੈ। ਮੁਸਕਾਨ ਦੇ ਚੇਹਰੇ ਉਤੇ ਜਿੱਤ ਦਾ ਅਹਿਸਾਸ ਸੀ। ਜਿਵੇਂ ਉਸ ਨੂੰ ਲੱਗ ਰਿਹਾ ਸੀ। ਉਹ ਉਸ ਅੱਗੇ ਝੁੱਕ ਗਿਆ ਹੈ।

ਤਾਰੋ ਨੇ ਦੂਜੇ ਦਿਨ ਚੱਜ ਨਾਲ ਰੋਟੀ ਦਾਲ ਵੀ ਨਹੀਂ ਬੱਣਾਈ। ਪੂਰਾ ਦਿਨ ਵਿੜਕਾਂ ਲੈਂਦੀ ਰਹੀ। ਉਹ ਦੋਂਨੇਂ ਰਾਤ ਦੇ 10 ਵਜੇ ਘਰੇ ਆਏ। ਉਸ ਦਾ ਮਰਦ ਚਾਬੀ ਨਾਲ ਲੌਕ ਖੋਲਣ ਲੱਗਾ, ਚਾਬੀ ਵਿੱਚੇ ਟੁੱਟ ਗਈ। ਨੌਰਮਲ ਬੰਦੇ ਤੋਂ ਚਾਬੀ ਨਹੀਂ ਟੁੱਟ ਸਕਦੀ। ਇਸ ਦਾ ਮੱਤਲੱਬ ਚੰਗੀ ਜੰਗ ਲੱਗੀ ਹੋਣੀ ਹੈ। ਸਾਰਾ ਗੁੱਸਾ ਚਾਬੀ ਉੱਤੇ ਕੱਢ ਦਿੱਤਾ। ਮੁਸਕਾਨ ਨੇ ਤਾਰੋ ਨੂੰ ਫ਼ੋਨ ਕਰ ਕੇ ਕਿਹਾ, “ ਆਂਟੀ ਦਰਵਾਜ਼ਾ ਖ਼ੋਲ ਦੋ, ਚਾਬੀ ਸੇ ਲੌਕ ਖੁੱਲ ਨਹੀਂ ਰਹਾ। ਤਾਰੋ ਨੇ ਦਰ ਖ਼ੋਲ ਦਿੱਤਾ। ਤਾਰੋ ਹਾਲ-ਚਾਲ ਪੁੱਛਣ ਲੱਗੀ ਸੀ। ਮੁਸਕਾਨ ਨੇ ਮੁੰਡੇ ਵੱਲ ਇਸ਼ਾਰਾ ਕਰ ਕੇ, ਚੁੱਪ ਰਹਿਣ ਲਈ ਕਿਹਾ। ਉਹ ਸੌਂ ਰਿਹਾ ਸੀ। ਦੋਨੇਂ ਇੱਕ ਦੂਜੇ ਦੇ ਅੱਗੇ ਪਿੱਛੇ ਰੂਮ ਵਿੱਚ ਵੜ ਗਏ। ਤਾਰੋ ਉੱਪਰ ਆ ਗਈ। ਉਸ ਨੇ ਸੋਚਿਆ, ਮੀਆਂ-ਬੀਵੀ ਦੀ ਜੰਮ ਗਈ ਹੈਬੇਵਕੂਫ਼ ਬੰਦਾ ਪਤੀ-ਪਤਨੀ ਦੇ ਮਾਮਲੇ ਵਿੱਚ ਆਉਂਦਾ ਹੈ। ਪਤੀ-ਪਤਨੀ ਲੂਣ-ਮਿਰਚ ਵੱਧ-ਘੱਟ ਪਿੱਛੇ, ਝਪਟਾਂ ਲਾ ਕੇ ਲੜਦੇ ਰਹਿੰਦੇ ਹਨ। ਲੋਕਾਂ ਮੂਹਰੇ ਹੱਸਦੇ ਹਨ। ਚਲੋ ਲੜਾਈ ਟਲ ਗਈ ਹੈ। ਤਾਰੋ ਨਵੇਕਲੀ ਹੋ ਕੇ ਨਹਾਉਣ ਲੱਗ ਗਈ। ਉਹ ਅਜੇ ਛਾਵਰ ਥੱਲੇ ਹੋਈ ਸੀ। ਉਸ ਨੂੰ ਦਗੜ-ਦਗੜ ਦੀ ਆਵਾਜ਼ ਸੁਣੀ। ਉਹ ਜਾ ਕੇ ਦੇਖ ਵੀ ਨਹੀਂ ਸਕਦੀ ਸੀ। ਪਿੰਡੇ ਨੂੰ ਸਾਬਣ ਲੱਗਾ ਹੋਇਆ ਸੀ। ਉਸ ਨੇ ਕਾਹਲੀ ਨਾਲ ਨਹਾ ਕੇ ਕੱਪੜੇ ਪਾਏ। ਉਸ ਨੂੰ ਮੁਸਕਾਨ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਗਾਮੇ ਨੂੰ ਦੇਖਿਆ। ਉਹ ਸੌਂ ਰਿਹਾ ਸੀ। ਉਹ ਥੱਲੇ ਬੇਸਮਿੰਟ ਵਿੱਚ ਗਈ। ਮੁਸਕਾਨ ਦੀ ਕੂਣੀ ਵਿੱਚੋਂ ਖ਼ੂਨ ਨਿਕਲ ਰਿਹਾ ਸੀ। ਉਹ ਕਹਿ ਰਹੀ ਸੀ, “ ਉਹ ਮੈਨੂੰ ਤੇ ਮੁੰਡੇ ਨੂੰ ਕੁੱਟ ਕੇ ਚਲਾ ਗਿਆ ਹੈ। ਸਾਨੂੰ ਧੱਕਾ ਮਾਰ ਕੇ ਸਿੱਟ ਗਿਆ। ਪੁਲਿਸ ਆਉਣ ਵਾਲੀ ਹੈ। ਮੈ ਤੇ ਮੇਰੇ ਮਰਦ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਹੈ।

 

 
 
 

Comments

Popular Posts